ਰਾਸ਼ਟਰਪਤੀ ਓਲਾਂਦ, ਰਾਸ਼ਟਰਪਤੀ ਓਬਾਮਾ, ਮਹਾਨੁਭਾਵ, ਸ਼੍ਰੀ ਬਿਲ ਗੇਟਸ, ਪ੍ਰਤਿਸ਼ਿਠਤ ਮਹਿਮਾਨਗਣ,
ਮੈਂ ਅਪਾਰ ਸਾਹਸ ਅਤੇ ਦ੍ਰਿੜ੍ਹ ਸੰਕਲਪ ਲਈ ਰਾਸ਼ਟਰਪਤੀ ਓਲਾਂਦ ਅਤੇ ਫਰਾਂਸ ਦੀ ਜਨਤਾ ਨੂੰ ਅਤੇ ਪੈਰਿਸ ਅਤੇ ਫਰਾਂਸ ਲਈ ਇਕਜੁੱਟਤਾ ਦਰਸਾਉਣ ਲਈ ਪੂਰੀ ਦੁਨੀਆ ਨੂੰ ਸਲਾਮ ਕਰਦਾ ਹਾਂ।
ਇੱਥੇ ਕੀਤੀ ਗਈ ਜ਼ਿਕਰਯੋਗ ਵਿਵਸਥਾ ਇਸ ਮਹਾਨ ਰਾਸ਼ਟਰ ਦੇ ਵਿਸ਼ੇਸ਼ ਗੁਣ ਨੂੰ ਪ੍ਰਤੀਬਿੰਬਿਤ ਕਰਦਾ ਹੈ। ਸਾਡੀ ਧਰਤੀ ਦੀ ਦਿਸ਼ਾ ਨੂੰ ਬਦਲ ਕੇ ਉਸ ਨੂੰ ਟਿਕਾਊ ਮਾਰਗ ‘ਤੇ ਲਿਜਾਣ ਲਈ ਪੂਰੀ ਦੁਨੀਆ ਪੈਰਿਸ ਵਿੱਚ ਇਕੱਤ੍ਰਿਤ ਹੋਈ ਹੈ।
ਸਾਨੂੰ ਕਾਰਬਨ ਨਿਕਾਸੀ ਲਈ ਤੈਅ ਉਦੇਸ਼ਾਂ ਅਤੇ ਗਲੋਬਲ ਤਾਪਮਾਨ ਵਿੱਚ ਹੋਏ ਵਾਧੇ ਬਾਰੇ ਆਪਣੇ ਵਿਚਾਰ ਜ਼ਰੂਰ ਵਿਅਕਤ ਕਰਨੇ ਚਾਹੀਦੇ ਹਨ, ਲੇਕਿਨ ਇਸ ਦੇ ਨਾਲ ਹੀ ਉਨ੍ਹਾਂ ਉਪਕਰਣਾਂ ‘ਤੇ ਧਿਆਨ ਕੇਂਦਰਿਤ ਕਰਨਾ ਵੀ ਉਤਨਾ ਹੀ ਮਹੱਤਵਪੂਰਨ ਹੈ ਜਿਸ ਦੇ ਬਲ ‘ਤੇ ਦੁਨੀਆ ਲਈ ਇਸ ਰਸਤੇ ‘ਤੇ ਚਲਣਾ ਸੁਭਾਵਿਕ ਅਤੇ ਅਸਾਨ ਹੋ ਜਾਵੇਗਾ
ਮਾਨਵਤਾ ਦਾ ਇੱਕ ਵੱਡਾ ਵਰਗ ਗ਼ਰੀਬੀ ਦੇ ਮੁਹਾਨੇ ‘ਤੇ ਰਹਿਣ ਦੇ ਨਾਲ – ਨਾਲ ਸੂਰਜ ਛਿਪਣ ਦੇ ਬਾਅਦ ਅੰਧਕਾਰ ਵਿੱਚ ਰਹਿ ਕੇ ਆਪਣਾ ਜੀਵਨ ਬਿਤਾਉਂਦਾ ਹੈ। ਉਨ੍ਹਾਂ ਨੂੰ ਆਪਣੇ ਘਰਾਂ ਨੂੰ ਰੋਸ਼ਨ ਕਰਨ ਅਤੇ ਆਪਣੇ ਭਵਿੱਖ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਨ ਲਈ ਊਰਜਾ ਦੀ ਜ਼ਰੂਰਤ ਹੈ। ਇਹੀ ਨਹੀਂ, ਜੀਵਾਸ਼ਮ ਈਂਧਣ ਨਾਲ ਸੰਚਾਲਿਤ ਉਦਯੋਗਿਕ ਯੁੱਗ ਦੇ ਨਤੀਜਿਆਂ ਨੂੰ ਉਹ ਹੀ ਸਭ ਤੋਂ ਜ਼ਿਆਦਾ ਭੁਗਤ ਰਹੇ ਹਨ।
ਊਰਜਾ ਤੱਕ ਅਸਾਨ ਪਹੁੰਚ ਅਤੇ ਬਿਹਤਰ ਜੀਵਨ ਦੀ ਕਾਮਨਾ ਪੂਰੀ ਦੁਨੀਆ ਕਰਦੀ ਹੈ। ਇਹੀ ਗੱਲ ਸਵੱਛ ਵਾਤਾਵਰਣ ਅਤੇ ਸਿਹਤ ਠੌਰ – ਟਿਕਾਣਿਆਂ ‘ਤੇ ਵੀ ਲਾਗੂ ਹੁੰਦੀ ਹੈ।
ਕਿਉਂਕਿ ਦੁਨੀਆ ਵਿੱਚ ਜ਼ਿਆਦਾਤਰ ਦੇਸ਼ ਕਾਰਬਨ ਦੀ ਸੀਮਿਤ ਗੁਜ਼ਾਇੰਸ਼ ਦੇ ਨਾਲ ਹੀ ਇਸ ਧਰਤੀ ‘ਤੇ ਆਪਣੀ ਸਮ੍ਰਿੱਧੀ (ਖੁਸ਼ਹਾਲੀ) ਦਾ ਰਸਤਾ ਕੱਢਣ ਦਾ ਯਤਨ ਕਰ ਰਹੇ ਹਨ, ਇਸ ਲਈ ਸਾਨੂੰ ਢੇਰ ਸਾਰੇ ਕੰਮ ਕਰਨੇ ਹੋਣਗੇ।
ਸਾਨੂੰ ਜਲਵਾਯੂ ਨਿਆਂ ਦੀ ਭਾਵਨਾ ਨਾਲ ਇਹ ਸੁਨਿਸ਼ਚਿਤ ਕਰਨਾ ਹੋਵੇਗਾ ਕਿ ਕੁਝ ਲੋਕਾਂ ਨੇ ਵਿਸ਼ਿਸ਼ਟ ਜੀਵਨ ਸ਼ੈਲੀ ਦੇ ਚਲਦੇ ਉਨ੍ਹਾਂ ਅਣਗਿਣਤ ਲੋਕਾਂ ਲਈ ਅਵਸਰ ਖਤਮ ਨਾ ਹੋ ਜਾਣ, ਜੋ ਹੁਣ ਵੀ ਵਿਕਾਸ ਦੀ ਪੌੜੀ ਦੇ ਸ਼ੁਰੂਆਤੀ ਪਾਏਦਾਨ ‘ਤੇ ਹੀ ਹਨ।
ਵਿਕਸਿਤ ਰਾਸ਼ਟਰਾਂ ਨੂੰ ਨਿਸ਼ਚਿਤ ਤੌਰ ‘ਤੇ ਵਿਕਾਸਸ਼ੀਲ ਦੇਸ਼ਾਂ ਦੇ ਵਿਕਾਸ ਲਈ ਵਾਧੂ ਗੁੰਜ਼ਾਇਸ਼ ਸੁਨਿਸ਼ਚਿਤ ਕਰਨੀ ਚਾਹੀਦੀ ਹੈ ਅਤੇ ਇਸ ਦੇ ਨਾਲ ਹੀ ਸਾਨੂੰ ਵੀ ਆਪਣੇ ਵਿਕਾਸ ਪਥ ‘ਤੇ ਅੱਗੇ ਵਧਣ ਦੇ ਦੌਰਾਨ ਕਾਰਬਨ ਦੀ ਸੀਮਿਤ ਵਰਤੋਂ ਲਈ ਅਣਥੱਕ ਪ੍ਰਯਤਨ ਕਰਨੇ ਚਾਹੀਦੇ ਹਨ।
ਇਸ ਦੇ ਲਈ ਸਾਨੂੰ ਆਪਸ ਵਿੱਚ ਭਾਗੀਦਾਰੀ ਕਰਕੇ ਇਹ ਸੁਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਸਵੱਛ ਊਰਜਾ ਸਭ ਦੀ ਪਹੁੰਚ ਵਿੱਚ ਆ ਜਾਵੇ।
ਜਲਵਾਯੂ ਪਰਿਵਰਤਨ ਨਾਲ ਨਿਪਟਣ ਅਤੇ ਜਲਵਾਯੂ ਨਿਆਂ ਸੁਨਿਸ਼ਚਿਤ ਕਰਨ ਲਈ ਇਨੋਵੇਸ਼ਨ ਬੇਹੱਦ ਮਹੱਤਵਪੂਰਨ ਹਨ।
ਇਸੇ ਤੱਥ ਦੇ ਮੱਦੇਨਜ਼ਰ ਇਹ ਇਨੋਵੇਸ਼ਨ ਸੰਮੇਲਨ ਖਾਸ ਅਹਿਮੀਅਤ ਰੱਖਦਾ ਹੈ। ਇਸ ਨੇ ਸਾਨੂੰ ਸਭ ਨੂੰ ਇੱਕ ਸਾਂਝੇ ਉਦੇਸ਼ ਲਈ ਇਕਜੁੱਟ ਕਰ ਦਿੱਤਾ ਹੈ।
ਸਾਨੂੰ ਨਵੀਕਰਨ ਊਰਜਾ ਨੂੰ ਹੋਰ ਜ਼ਿਆਦਾ ਸਸਤਾ, ਵਿਸਵਾਸ਼ਯੋਗ ਅਤੇ ਟ੍ਰਾਂਸਮਿਸ਼ਨ (Transmission) ਗ੍ਰਿਡਾਂ ਨਾਲ ਇਸ ਨੂੰ ਜੋੜਨਾ ਅਸਾਨ ਕਰਨ ਲਈ ਖੋਜ ਅਤੇ ਇਨੋਵੇਸ਼ਨ ‘ਤੇ ਧਿਆਨ ਕੇਂਦਰਿਤ ਕਰਨ ਦੀ ਜ਼ਰੂਰਤ ਹੈ।
ਅਸੀਂ ਪਰੰਪਰਾਗਤ ਊਰਜਾ ਨੂੰ ਹੋਰ ਸਵੱਛ ਬਣਾ ਸਕਦੇ ਹਨ। ਇਸ ਦੇ ਨਾਲ ਹੀ ਅਸੀਂ ਅਖੁੱਟ ਊਰਜਾ ਦੇ ਕਈ ਹੋਰ ਨਵੇਂ ਸਰੋਤ ਵਿਕਸਿਤ ਕਰ ਸਕਦੇ ਹਾਂ।
ਇਹ ਸਾਡੇ ਸਮੂਹਿਕ ਭਵਿੱਖ ਲਈ ਇੱਕ ਗਲੋਬਲ ਜਵਾਬਦੇਹੀ ਹੈ।
ਇਨੋਵੇਸ਼ਨ ਨਾਲ ਜੁੜੀ ਸਾਡੀ ਪਹਿਲ ਮਹਿਜ ਬਜ਼ਾਰ ਪ੍ਰੋਤਸਾਹਨਾਂ ਦੀ ਬਜਾਏ ਜਨਤਕ ਉਦੇਸ਼ ਤੋਂ ਪ੍ਰੇਰਿਤ ਹੋਣੀ ਚਾਹੀਦੀ ਹੈ, ਜਿਸ ਵਿੱਚ ਬੌਧਿਕ ਸੰਪਦਾ ਵੀ ਸ਼ਾਮਲ ਹੈ।
ਇੱਥੇ ਇਸ ਦਾ ਉਦੇਸ਼ ਵਿਕਾਸਸ਼ੀਲ ਦੇਸ਼ਾਂ ਪ੍ਰਤੀ ਸਪਲਾਇਰਾਂ ਦੀ ਮਜ਼ਬੂਤ ਜਨਤਕ ਪ੍ਰਤੀਬੱਧਤਾ ਤੋਂ ਵੀ ਹੈ।
ਇਸ ਦੀ ਬਦੌਲਤ ਸਵੱਛ ਊਰਜਾ ਨਾਲ ਜੁੜੀ ਟੈਕਨੋਲੋਜੀ ਸਭ ਲਈ ਉਪਲੱਬਧ, ਅਸਾਨ ਅਤੇ ਸਸਤੀ ਹੋ ਜਾਵੇਗੀ।
ਇਹ ਭਾਗੀਦਾਰੀ ਸਰਕਾਰਾਂ ਦੀ ਜਵਾਬਦੇਹੀ ਨੂੰ ਨਿਜੀ ਖੇਤਰ ਦੀ ਇਨੋਵੇਸ਼ਨ ਸਮਰੱਥਾ ਦੇ ਨਾਲ ਜੋੜ ਦੇਵੇਗੀ। ਅਸੀਂ ਖੋਜ ਅਤੇ ਇਨੋਵੇਸ਼ਨ ਦੇ ਆਪਣੇ ਨਿਵੇਸ਼ ਨੂੰ ਦੁਗੱਣਾ ਕਰਾਂਗੇ ਅਤੇ ਆਪਸੀ ਸਹਿਯੋਗ ਨੂੰ ਹੋਰ ਗਹਿਰਾ ਕਰਾਂਗੇ।
ਸਾਡੇ ਪਾਸ 30-40 ਯੂਨੀਵਿਰੀਸਿਟੀਆਂ ਅਤੇ ਪ੍ਰਯੋਗਸ਼ਾਲਾਵਾਂ ਦਾ ਇੱਕ ਅਜਿਹਾ ਅੰਤਰਰਾਸ਼ਟਰੀ ਨੈੱਟਵਰਕ ਹੋਣਾ ਚਾਹੀਦਾ ਹੈ, ਜੋ ਅਗਲੇ ਦਸ ਵਰ੍ਹਿਆਂ ਤਕ ਅਖੁੱਟ ਊਰਜਾ ‘ਤੇ ਆਪਣਾ ਧਿਆਨ ਕੇਂਦਰਿਤ ਰੱਖੇ।
ਇਨੋਵੇਸ਼ਨ ਦੇ ਨਾਲ – ਨਾਲ ਉਨ੍ਹਾਂ ਸਾਧਨਾਂ ਦਾ ਹੋਣਾ ਵੀ ਅਤਿਜ਼ਰੂਰੀ ਹੈ ਜਿਨ੍ਹਾਂ ਦੇ ਬਲ ‘ਤੇ ਇਨ੍ਹਾਂ ਨੂੰ ਸਸਤਾ ਕਰਨ ਦੇ ਨਾਲ – ਨਾਲ ਅਪਣਾਇਆ ਜਾ ਸਕਦਾ ਹੈ।
ਇੱਥੇ ਮੌਜੂਦ ਕਈ ਰਾਸ਼ਟਰਾਂ ਨਾਲ ਜਨਤਕ – ਨਿਜੀ ਭਾਗੀਦਾਰੀ ਦਾ ਇੱਕ ਅਤਿਅੰਤ ਸਫਲ ਮਾਡਲ ਸਾਡੇ ਪਾਸ ਹੈ। ਭਾਰਤ ਛੋਟੇ ਦੀਪ ਦੇਸ਼ਾਂ ਦੇ ਨਾਲ – ਨਾਲ ਵਿਕਾਸਸ਼ੀਲ ਰਾਸ਼ਟਰਾਂ ਵਿੱਚ ਵੀ ਨਵੀਕਰਨ ਦੀ ਸਮਰੱਥਾ ਸੁਨਿਸ਼ਚਿਤ ਕਰ ਰਿਹਾ ਹੈ।
ਸਵੱਛ ਊਰਜਾ ਨਾਲ ਜੁੜੀ ਟੈਕਨੋਲੋਜੀ ਅਤੇ ਲਾਗਤ ਦੀ ਦਿਸ਼ਾ ਵਿੱਚ ਹੋਈ ਪ੍ਰਗਤੀ ਬੇਹੱਦ ਪ੍ਰਭਾਵਸ਼ਾਲੀ ਹੈ ਅਗਰ ਅਸੀਂ ਆਪਣੇ ਯਤਨਾਂ ਵਿੱਚ ਹੋਰ ਤੇਜ਼ੀ ਲਿਆ ਦੇਈਏ ਤਾਂ ਅਸੀਂ ਪੂਰੀ ਦੁਨੀਆ ਵਿੱਚ ਅਹਿਮ ਬਦਲਾਅ ਲਿਆ ਸਕਦੇ ਹਾਂ। ਅਸੀਂ ਕਾਰਬਨ ਵਰਤੋਂ ਵਾਲੇ ਨਵੇਂ ਯੁੱਗ ਵਿੱਚ ਨਵੀਂ ਅਰਥਵਿਵਸਥਾ ਦੀ ਨੀਂਹ ਵੀ ਰੱਖਾਂਗੇ।
ਅਸੀਂ ਭਵਿੱਖ ਦੇ ਲਈ ਇਕੌਲੋਜੀ (Ecology) ਅਤੇ ਅਰਥਵਿਵਸਥਾ ਦੇ ਨਾਲ – ਨਾਲ ਆਪਣੀ ਵਿਰਾਸਤ ਅਤੇ ਜ਼ਿੰਮੇਵਾਰੀ ਦਰਮਿਆਨ ਵੀ ਸੰਤੁਲਨ ਬਹਾਲ ਕਰਾਂਗੇ ਅਤੇ ਇਸ ਦੇ ਨਾਲ ਹੀ ਅਸੀਂ ਗਾਂਧੀ ਜੀ ਦੇ ਸੱਦੇ ‘ਤੇ ਖਰਾ ਉਤਰਦੇ ਹੋਏ ਭਾਵੀ ਦੁਨੀਆ ਦਾ ਵੀ ਖਿਆਲ ਰੱਖਣਗੇ ਜਿਸ ਨੂੰ ਅਸੀਂ ਦੇਖ ਵੀ ਨਹੀਂ ਸਕਾਂਗੇ।
******
ਏਕੇਟੀ/ਐੱਚਐੱਸ
Talked about the importance of innovation to combat climate change at the Innovation Summit hosted by @POTUS. https://t.co/Yev9nklBBF #COP21
— Narendra Modi (@narendramodi) November 30, 2015
Through research & innovation, we must make renewable energy cheaper, reliable & conventional energy cleaner. #COP21 @COP21 @India4Climate
— Narendra Modi (@narendramodi) November 30, 2015
Together, we shall live up to Mahatma Gandhi's call to care for a world that we shall not see. #COP21 @COP21 @COP21en @India4Climate
— Narendra Modi (@narendramodi) November 30, 2015