Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਸਿੰਗਾਪੁਰ ਦੇ ਪ੍ਰਧਾਨ ਮੰਤਰੀ ਦੀ ਭਾਰਤ ਫੇਰੀ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਦਾ ਪ੍ਰੈੱਸ ਬਿਆਨ

ਸਿੰਗਾਪੁਰ ਦੇ ਪ੍ਰਧਾਨ ਮੰਤਰੀ ਦੀ ਭਾਰਤ ਫੇਰੀ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਦਾ ਪ੍ਰੈੱਸ ਬਿਆਨ

ਸਿੰਗਾਪੁਰ ਦੇ ਪ੍ਰਧਾਨ ਮੰਤਰੀ ਦੀ ਭਾਰਤ ਫੇਰੀ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਦਾ ਪ੍ਰੈੱਸ ਬਿਆਨ


ਸਤਿਕਾਰਯੋਗ ਪ੍ਰਧਾਨ ਮੰਤਰੀ ਲੀ ਸਿਏਨ ਲੂੰਗ

ਮੀਡੀਆ ਦੇ ਮੈਂਬਰ।

ਮੈਨੂੰ ਦੱਸਿਆ ਗਿਆ ਕਿ ਸਿੰਗਾਪੁਰ ਸੜਕਾਂ ‘ਤੇ ਡਰਾਈਵਰ ਰਹਿਤ ਕਾਰਾਂ ਚਲਾਉਣ ਵਿੱਚ ਵਿਸ਼ਵ ਵਿੱਚ ਮੋਹਰੀ ਹੈ। ਪਰ, ਮੈਨੂੰ ਪੂਰਨ ਭਰੋਸਾ ਹੈ, ਸਾਨੂੰ ਸਾਰਿਆਂ ਨੂੰ ਪੂਰਨ ਭਰੋਸਾ ਹੈ ਕਿ ਭਾਰਤ ਦੇ ਸ਼ੁਭਚਿੰਤਕ ਪ੍ਰਧਾਨ ਮੰਤਰੀ ਲੀ ਸਿੰਗਾਪੁਰ ਲਈ ਸਾਡੇ ਦੁਵੱਲੇ ਸਬੰਧਾਂ ਦੀ ਡਰਾਈਵਿੰਗ ਸੀਟ ‘ਤੇ ਹਨ। ਸਤਿਕਾਰਯੋਗ ਲੀ, ਤੁਸੀਂ ਭਾਰਤ ਦੇ ਦੋਸਤ ਹੋ। ਅਸੀਂ ਆਪਣੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਤੁਹਾਡੀ ਵਚਨਬੱਧਤਾ ਅਤੇ ਯੋਗਦਾਨ ਦੀ ਸ਼ਲਾਘਾ ਕਰਦੇ ਹਾਂ। ਅੱਜ ਤੁਹਾਡਾ ਇੱਥੇ ਸਵਾਗਤ ਕਰਨਾ ਮੇਰੇ ਲਈ ਬਹੁਤ ਮਾਣ ਦੀ ਗੱਲ ਹੈ।

ਦੋਸਤੋ,

ਪ੍ਰਧਾਨ ਮੰਤਰੀ ਵਜੋਂ ਮੇਰਾ ਪਹਿਲਾ ਸਿੰਗਾਪੁਰ ਦੌਰਾ ਇੱਕ ਗ਼ਮਗੀਨ ਮੌਕੇ ‘ਤੇ ਲੀ ਕੁਆਨ ਯੂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਸੀ ਜੋ ਸਿਰਫ਼ ਸਿੰਗਾਪੁਰ ਲਈ ਹੀ ਨਹੀਂ ਬਲਕਿ ਪੂਰੇ ਏਸ਼ੀਆ ਲਈ ਮਾਰਗ ਦਰਸ਼ਕ ਹਨ। ਇਸ ਸਾਲ, ਸਿੰਗਾਪੁਰ ਦੇ ਮਹਾਨ ਸਪੁੱਤਰ ਸਾਬਕਾ ਰਾਸ਼ਟਰਪਤੀ ਐੱਸ.ਆਰ. ਨਾਥਨ ਦੀ ਮੌਤ ਸਾਡੇ ਲਈ ਇੱਕ ਹੋਰ ਸਦਮਾ ਸੀ। ਉਹ ਭਾਰਤ ਦੇ ਕਰੀਬੀ ਦੋਸਤ ਸਨ ਅਤੇ ਅਸੀਂ ਉਨ੍ਹਾਂ ਨੂੰ ਪਰਵਾਸੀ ਭਾਰਤੀ ਸਨਮਾਨ (Pravasi Bharatiya Samman) ਨਾਲ ਸਨਮਾਨਤ ਕੀਤਾ ਸੀ। ਸਾਨੂੰ ਉਨ੍ਹਾਂ ਦੀ ਕਮੀ ਮਹਿਸੂਸ ਹੋਏਗੀ।

ਦੋਸਤੋ,

ਸਿੰਗਾਪੁਰ ਦਾ ਰਾਸ਼ਟਰੀ ਗੀਤ ” ਮਜੁਲਾਹ ਸਿੰਗਾਪੁਰ”-” ਅੱਗੇ ਵਧੋ ਸਿੰਗਾਪੁਰ” (“Majulah Singapura”– “Onward, Singapore”) ਹੈ। ਇਸ ਵਿੱਚ ਕੋਈ ਹੈਰਾਨੀ ਨਹੀਂ ਹੈ, ਇਸ ਲਈ ਕਿ ਜੇਕਰ ਉੱਥੇ ਇੱਕ ਦੇਸ਼ ਜੋ ਵਰਤਮਾਨ ਵਿੱਚ ਕਾਰਜ ਕਰ ਰਿਹਾ ਹੈ, ਪਰ ਭਵਿੱਖ ਦੀਆਂ ਜ਼ਰੂਰਤਾਂ ਲਈ ਜਿਊਂਦਾ ਹੈ, ਇਹ ਸਿੰਗਾਪੁਰ ਹੈ। ਬੇਸ਼ੱਕ ਉਹ ਨਿਰਮਾਣ ਹੋਵੇ, ਵਾਤਾਵਰਣ, ਨਵੀਨਤਾ, ਤਕਨਾਲੋਜੀ ਜਾਂ ਜਨਤਕ ਸੇਵਾਵਾਂ ਦੀ ਵੰਡ, ਸਿੰਗਾਪੁਰ ਅੱਜ ਕਰ ਰਿਹਾ ਹੈ ਪਰ ਪੂਰਾ ਵਿਸ਼ਵ ਇਸ ਨੂੰ ਕੱਲ੍ਹ• ਕਰੇਗਾ।

ਦੋਸਤੋ,

ਬਾਰਾਂ ਮਹੀਨਿਆਂ ਤੋਂ ਵੀ ਘੱਟ ਪਹਿਲਾਂ, ਮੇਰੀ ਸਿੰਗਾਪੁਰ ਫੇਰੀ ਦੌਰਾਨ, ਅਸੀਂ ਆਪਣੇ ਦੁਵੱਲੇ ਸਬੰਧਾਂ ਨੂੰ ਰਣਨੀਤਕ ਭਾਈਵਾਲੀ ” ਨਵਿਆਈ ਭਾਵਨਾ, ਨਵੀਂ ਊਰਜਾ” (“Renewed Spirit, New Energy”) ਦੇ ਪੱਧਰ ‘ਤੇ ਅੱਪਗ੍ਰੇਡ ਕੀਤਾ ਸੀ। ਸਾਡੇ ਦੋਨੋਂ ਪੱਖਾਂ ਦੇ ਲੋਕਾਂ ਨੂੰ ਫਾਇਦਾ ਪਹੁੰਚਾਉਣ ਲਈ ਸਾਡੀ ਭਾਈਵਾਲੀ ਦਾ ਉਦੇਸ਼ ਸਿੰਗਾਪੁਰ ਦੀ ਮਜ਼ਬੂਤੀ ਨੂੰ ਭਾਰਤ ਦੇ ਪੈਮਾਨੇ ਨਾਲ ਅਤੇ ਸਾਡੇ ਉਤਸ਼ਾਹ ਨੂੰ ਸਿੰਗਾਪੁਰ ਦੀ ਗਤੀਸ਼ੀਲਤਾ ਨਾਲ ਜੋੜਨਾ ਹੈ। ਪਿਛਲੇ ਸਾਲ ਦੀ ਮੇਰੀ ਫੇਰੀ ਦੌਰਾਨ ਅਸੀਂ ਆਪਣੇ ਮਹੱਤਵਪੂਰਨ ਸਹਿਯੋਗੀ ਏਜੰਡੇ ਨੂੰ ਸਾਕਾਰ ਕਰਨ ਲਈ ਰੋਡ ਮੈਪ ਤਿਆਰ ਕੀਤਾ ਸੀ। ਪ੍ਰਵਾਨ ਕੀਤੇ ਫੈਸਲਿਆਂ ਨੂੰ ਜਲਦੀ ਲਾਗੂ ਕਰਨਾ ਵੀ ਸਾਡੇ ਸਬੰਧਾਂ ਦਾ ਇੱਕ ਮਹੱਤਵਪੂਰਨ ਤੱਤ ਹੈ। ਅੱਜ ਸਤਿਕਾਰਯੋਗ ਲੀ ਨੇ ਅਤੇ ਮੈਂ ਆਪਣੀ ਰਣਨੀਤਕ ਭਾਈਵਾਲੀ ਦੀ ਵਿਸਥਾਰਤ ਸਮੀਖਿਆ ਕੀਤੀ। ਮੇਰੀ ਸਿੰਗਾਪੁਰ ਫੇਰੀ ਦੌਰਾਨ ਪ੍ਰਧਾਨ ਮੰਤਰੀ ਲੀ ਮੈਨੂੰ ਤਕਨੀਕੀ ਸਿੱਖਿਆ ਸੰਸਥਾ ਦੇ ਦੌਰੇ ‘ਤੇ ਲੈ ਕੇ ਗਏ ਸਨ। ਅੱਜ ਅਸੀਂ ਹੁਨਰ ਵਿਕਾਸ ਨੂੰ ਕੇਂਦਰ ਵਿੱਚ ਰੱਖ ਕੇ ਦੋ ਸਮਝੌਤਿਆਂ ‘ਤੇ ਹਸਤਾਖਰ ਕੀਤੇ ਹਨ, ਇਨ੍ਹਾਂ ਵਿੱਚ ਇੱਕ ਗੁਹਾਟੀ ਵਿਖੇ ਉੱਤਰੀ ਪੂਰਬੀ ਰਾਜਾਂ ਲਈ ਹੁਨਰ ਵਿਕਾਸ ਕੇਂਦਰ ਦੀ ਸਥਾਪਨਾ ਅਤੇ ਦੂਜਾ ਰਾਸ਼ਟਰੀ ਹੁਨਰ ਵਿਕਾਸ ਕੌਂਸਲ ਨਾਲ ਹੈ। ਮੈਂ ਰਾਜਸਥਾਨ ਸਰਕਾਰ ਦੇ ਸਹਿਯੋਗ ਨਾਲ ਉਦੈਪੁਰ ਵਿਖੇ ਸੈਰ ਸਪਾਟਾ ਸਿਖਲਾਈ ਲਈ ਉੱਤਮ ਕੇਂਦਰ (Centre of Excellence for Tourism Training) ਦੇ ਉਦਘਾਟਨ ਦਾ ਵੀ ਸਵਾਗਤ ਕਰਦਾ ਹਾਂ। ਰਾਜਸਥਾਨ ਸਿੰਗਾਪੁਰ ਨਾਲ ਸ਼ਹਿਰੀ ਵਿਕਾਸ ਅਤੇ ਰਹਿੰਦ ਖੂੰਹਦ ਪ੍ਰਬੰਧਨ ਵਿੱਚ ਵੀ ਭਾਈਵਾਲ ਹੈ। ਸਿੰਗਾਪੁਰ ਆਂਧਰਾ ਪ੍ਰਦੇਸ਼ ਦੀ ਰਾਜਧਾਨੀ ਦੇ ਨਵੇਂ ਸ਼ਹਿਰ ਅਮਰਾਵਤੀ ਦੇ ਵਿਕਾਸ ਵਿੱਚ ਪਹਿਲਾਂ ਹੀ ਭਾਈਵਾਲ ਹੈ।

ਦੋਸਤੋ,

ਵਪਾਰਕ ਅਤੇ ਨਿਵੇਸ਼ ਸਬੰਧ ਸਾਡੇ ਦੁਵੱਲੇ ਸਬੰਧਾਂ ਦੇ ਅਧਾਰ ਦੇ ਰੂਪ ਵਿੱਚ ਹਨ। ਅਸੀਂ ਕਾਰੋਬਾਰ ਤੋਂ ਕਾਰੋਬਾਰ ਭਾਈਵਾਲੀ ਦੇ ਮਜ਼ਬੂਤ ਨੈੱਟਵਰਕ ਦਾ ਆਨੰਦ ਮਾਣ ਰਹੇ ਹਾਂ। ਇਸ ਸੰਦਰਭ ਵਿੱਚ ਪ੍ਰਧਾਨ ਮੰਤਰੀ ਲੀ ਅਤੇ ਮੈਂ ਆਪਣੇ ਵਿਆਪਕ ਆਰਥਿਕ ਸਹਿਯੋਗ ਸਮਝੌਤੇ ਦੀ ਦੂਜੀ ਸਮੀਖਿਆ ਵਿੱਚ ਤੇਜੀ ਲਿਆਉਣ ਲਈ ਸਹਿਮਤ ਹੋ ਗਏ ਹਾਂ। ਅੱਜ ਹਸਤਾਖਰ ਕੀਤੇ ਗਏ ਬੌਧਿਕ ਸੰਪਤੀ ਸਮਝੌਤੇ ਨਾਲ ਵਪਾਰਕ ਆਦਾਨ-ਪ੍ਰਦਾਨ ਅਤੇ ਸਹਿਯੋਗ ਲਈ ਜ਼ਿਆਦਾ ਵਪਾਰ ਦੀ ਸਹੂਲਤ ਹੋਏਗੀ। ਪ੍ਰਧਾਨ ਮੰਤਰੀ ਲੀ ਨੇ ਅਤੇ ਮੈਂ ਸਿੰਗਾਪੁਰ ਵਿੱਚ ਕਾਰਪੋਰੇਟ ਰੁਪੀ ਬਾਂਡ (corporate Rupee bonds) ਜਾਰੀ ਕਰਨ ਦਾ ਵੀ ਸਵਾਗਤ ਕੀਤਾ ਹੈ। ਇਸ ਨਾਲ ਭਾਰਤ ਦੇ ਵੱਡੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਪੂੰਜੀ ਜੁਟਾਉਣ ਲਈ ਸਾਡੀਆਂ ਕੋਸ਼ਿਸ਼ਾਂ ਅੱਗੇ ਵਧੀਆਂ ਹਨ।

ਦੋਸਤੋ,

ਸਾਡਾ ਰੱਖਿਆ ਅਤੇ ਸੁਰੱਖਿਆ ਸਹਿਯੋਗ ਸਾਡੀ ਰਣਨੀਤਕ ਭਾਈਵਾਲੀ ਦਾ ਮੁੱਖ ਥੰਮ੍ਹ ਹੈ। ਦੋਨੋਂ ਸਮੁੰਦਰੀ ਦੇਸ਼ ਹੋਣ ਦੇ ਨਾਤੇ ਸਮੁੰਦਰੀ ਲਾਈਨਾਂ ਨੂੰ ਸੰਚਾਰ ਲਈ ਖੁੱਲ੍ਹਾ ਰੱਖਣਾ ਅਤੇ ਸਮੁੰਦਰਾਂ ਅਤੇ ਮਹਾਸਾਗਰਾਂ ਦੇ ਅੰਤਰਰਾਸ਼ਟਰੀ ਕਾਨੂੰਨੀ ਆਦੇਸ਼ਾਂ ਦਾ ਸਤਿਕਾਰ ਸਾਂਝੀ ਤਰਜੀਹ ਹੈ। ਆਸੀਆਨ (ASEAN ) ਅਤੇ ਪੂਰਬੀ ਏਸ਼ੀਆ ਸੰਮੇਲਨ ਅਤੇ ਆਸੀਆਨ ਖੇਤਰੀ ਫਰੇਮਵਰਕ ਦੇ ਢਾਂਚੇ ਵਿੱਚ ਸਾਡਾ ਸਹਿਯੋਗ ਖੇਤਰੀ ਸਹਿਯੋਗ ਲਈ ਇੱਕ ਖੁੱਲ੍ਹੀ ਅਤੇ ਵਿਆਪਕ ਰੂਪਰੇਖਾ ਦਾ ਨਿਰਮਾਣ ਭਰੋਸੇ ਅਤੇ ਵਿਸ਼ਵਾਸ ਦੇ ਮਾਹੌਲ ਵਿੱਚ ਕਰਨ ਦੇ ਉਦੇਸ਼ ਨਾਲ ਕੀਤਾ ਜਾਂਦਾ ਹੈ। ਦਹਿਸ਼ਤਵਾਦ ਦਾ ਵਧਣਾ, ਵਿਸ਼ੇਸ਼ ਕਰਕੇ ਸਰਹੱਦ ਤੋਂ ਪਾਰ ਦੀ ਦਹਿਸ਼ਤਗਰਦੀ ਅਤੇ ਕੱਟੜਵਾਦ ਦਾ ਵਧਣਾ ਸਾਡੀ ਸੁਰੱਖਿਆ ਲਈ ਗੰਭੀਰ ਚੁਣੌਤੀਆਂ ਹਨ। ਉਹ ਸਾਡੇ ਸਮਾਜ ਲਈ ਖਤਰਾ ਹਨ। ਇਹ ਮੇਰਾ ਪੱਕਾ ਵਿਸ਼ਵਾਸ ਹੈ ਕਿ ਜਿਹੜੇ ਸ਼ਾਂਤੀ ਅਤੇ ਮਾਨਵਤਾ ਵਿੱਚ ਵਿਸ਼ਵਾਸ ਰੱਖਦੇ ਹਨ ਉਨ੍ਹਾਂ ਨੂੰ ਇਸ ਖਤਰੇ ਖਿਲਾਫ਼ ਇਕਜੁੱਟ ਹੋਣ ਅਤੇ ਕਾਰਵਾਈ ਕਰਨ ਦੀ ਜ਼ਰੂਰਤ ਹੈ। ਅੱਜ, ਅਸੀਂ ਇਨ੍ਹਾਂ ਖਤਰਿਆਂ ਜਿਨ੍ਹਾਂ ਵਿੱਚ ਸਾਇਬਰ ਸੁਰੱਖਿਆ ਦਾ ਖੇਤਰ ਵੀ ਸ਼ਾਮਲ ਹੈ, ਦਾ ਮੁਕਾਬਲਾ ਕਰਨ ਲਈ ਆਪਸੀ ਸਹਿਯੋਗ ਵਧਾਉਣ ਲਈ ਸਹਿਮਤ ਹੋਏ ਹਾਂ।

ਸਤਿਕਾਰਯੋਗ ਲੀ,

ਭਾਰਤ ਨੇ ਮਜ਼ਬੂਤ ਆਰਥਿਕ ਵਿਕਾਸ ਅਤੇ ਤਬਦੀਲੀ ਦੇ ਮਾਰਗ ‘ਤੇ ਚਲਣਾ ਸ਼ੁਰੂ ਕੀਤਾ ਹੈ। ਇਸ ਸਫਰ ਵਿੱਚ ਅਸੀਂ ਸਿੰਗਾਪੁਰ ਦਾ ਮੁੱਖ ਭਾਈਵਾਲ ਵਜੋਂ ਸਵਾਗਤ ਕਰਦੇ ਹਾਂ। ਹਾਲ ਹੀ ਵਿੱਚ, ਭਾਰਤ ਨੂੰ ਬਦਲਣ ਵਿੱਚ ਸਾਨੂੰ ਉਪ ਪ੍ਰਧਾਨ ਮੰਤਰੀ ਸ਼ਾਨਮੁਗਾਰਥਨਮ ਦੇ ਵਿਚਾਰਾਂ ਦਾ ਲਾਭ ਹੋਇਆ। ਮੈਂ ਤੁਹਾਡੀ ਨਿਜੀ ਦੋਸਤੀ ਦੀ ਵੀ ਬਹੁਤ ਕਦਰ ਕਰਦਾ ਹਾਂ ਅਤੇ ਤੁਹਾਡੀ ਅਗਵਾਈ ਸਾਡੇ ਦੁਵੱਲੇ ਸਬੰਧਾਂ ਨੂੰ ਅੱਗੇ ਲੈ ਕੇ ਜਾ ਰਹੀ ਹੈ। ਇੱਕ ਵਾਰ ਫਿਰ, ਮੈਂ ਤੁਹਾਡਾ ਅਤੇ ਤੁਹਾਡੇ ਵਫ਼ਦ ਦਾ ਨਿੱਘਾ ਸਵਾਗਤ ਕਰਦਾ ਹਾਂ। ਮੈਨੂੰ ਵਿਸ਼ਵਾਸ ਹੈ ਕਿ ਤੁਹਾਡਾ ਭਾਰਤ ਦੌਰਾ ਲਾਭਕਾਰੀ ਅਤੇ ਸਫਲ ਰਹੇਗਾ।

ਧੰਨਵਾਦ।

ਤੁਹਾਡਾ ਬਹੁਤ ਧੰਨਵਾਦ।

***

ਏਕੇਟੀ/ਐੱਸਐੱਚ/ਐੱਸਕੇ