Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਸਿੰਗਾਪੁਰ ਦੇ ਦੌਰੇ ਦੌਰਾਨ ਪ੍ਰਧਾਨ ਮੰਤਰੀ ਦੇ ਪ੍ਰੈੱਸ ਬਿਆਨਾਂ ਦਾ ਮੂਲ-ਪਾਠ


ਮਾਣਯੋਗ

ਪ੍ਰਧਾਨ ਮੰਤਰੀ

ਲੀ ਸਿਅਨ ਲੂੰਗ,

ਪ੍ਰਤਿਸ਼ਠਿਤ ਡੈਲੀਗੇਟਸ,

ਮੀਡੀਆ ਦੇ ਮੈਂਬਰ,

ਸਭ ਤੋਂ ਪਹਿਲਾਂ ਮੈਂ ਪ੍ਰਧਾਨ ਮੰਤਰੀ ਲੀ ਦਾ ਆਭਾਰ ਪ੍ਰਗਟ ਕਰਦਾ ਹਾਂ। ਉਨ੍ਹਾਂ ਦੀ ਪ੍ਰਾਹੁਣਾਚਾਰੀ ਅਤੇ ਸੁਹਿਰਦਤਾ ਲਈ। ਭਾਰਤ ਦੇ ਨਾਲ ਸਬੰਧਾਂ ਨੂੰ ਮਜ਼ਬੂਤ ਕਰਨ ਪ੍ਰਤੀ ਉਨ੍ਹਾਂ ਦੇ ਲਗਾਤਾਰ ਯਤਨਾਂ ਲਈ। ਅਤੇ ਨਿੱਜੀ ਮਿੱਤਰਤਾ ਦੇ ਲਈ ਵੀ।

ਭਾਰਤ-ਸਿੰਗਾਪੁਰ ਦੇ ਸਬੰਧ ਸੱਚੇ ਅਰਥਾਂ ਵਿੱਚ ਸਾਮਰਿਕ ਸਾਂਝ ਦੀ ਕਸੌਟੀ ‘ਤੇ ਖਰੇ ਉਤਰਦੇ ਹਨ। ਸਾਡੇ ਸਬੰਧਾਂ ਵਿੱਚ ਕੋਈ ਅਸਹਿਜਤਾ ਨਹੀਂ ਹੈ,ਬਲਕਿ ਸਿਰਫ਼ ਗਰਮਜੋਸ਼ੀ, ਸੁਹਿਰਦਤਾ ਅਤੇ ਵਿਸ਼ਵਾਸ ਹੈ। ਅੱਜ ਦੀ ਸਾਡੀ ਗੱਲਬਾਤ ਵਿੱਚ ਪ੍ਰਧਾਨ ਮੰਤਰੀ ਲੀ ਅਤੇ ਮੈਂ ਨਾਲ ਮਿਲ ਕੇ ਸਾਡੇ ਦੁਵੱਲੇ ਸਬੰਧਾਂ ਵਿੱਚ ਪ੍ਰਗਤੀ ਨੂੰ review ਕੀਤਾ, ਭਵਿੱਖ roadmap ਦੇ ਬਾਰੇ ਚਰਚਾ ਕੀਤੀ।

ਮੈਨੂੰ ਵਿਸ਼ੇਸ ਕਰਕੇ ਸਾਡੇ Comprehensive Economic Cooperation Agreement ਦੇ ਦੂਜੇ review ਦੇ ਪੂਰਾ ਹੋਣ ‘ਤੇ ਖੁਸ਼ੀ ਹੈ। ਲੇਕਿਨ ਅਸੀਂ ਦੋਵੇਂ ਇਸ ਗੱਲ ‘ਤੇ ਸਹਿਮਤ ਹਾਂ, ਕਿ ਦੂਜਾ review ਸਾਡੀ ਮੰਜ਼ਲ ਨਹੀਂ ਹੈ, ਇੱਕ ਪੜਾਅ ਮਾਤਰ ਹੈ। ਸਾਡੇ ਅਧਿਕਾਰੀ ਛੇਤੀ ਹੀ ਇਸ ਸਮਝੌਤੇ ਨੂੰ ਹੋਰ upgrade ਕਰਨ ਅਤੇ ਸੁਧਾਰਨ ਲਈ ਚਰਚਾ ਸ਼ੁਰੂ ਕਰਨਗੇ।

ਭਾਰਤ ਲਈ ਸਿੰਗਾਪੁਰ Foreign Direct Investment ਦਾ ਇੱਕ ਮਹੱਤਵਪੂਰਨ ਸ੍ਰੋਤ ਹੈ। ਅਤੇ ਭਾਰਤ ਨਾਲ ਵਿਦੇਸ਼ਾਂ ਵਿੱਚ ਹੋਣ ਵਾਲੇ ਨਿਵੇਸ਼ ਲਈ ਸਾਡਾ ਸਿਖ਼ਰਲਾ destination ਹੈ। ਮੈਨੂੰ ਖੁਸ਼ੀ ਹੈ ਕਿ ਭਾਰਤੀ ਕੰਪਨੀਆਂ ਸਿੰਗਾਪੁਰ ਦਾ ਉਪਯੋਗ ASEAN ਖੇਤਰ ਤੇ ਹੋਰ ਦੇਸ਼ਾ ਲਈ spring-board ਵਜੋਂ ਕਰਦੀਆਂ ਹਨ। ਸਿੰਗਾਪੁਰ ਦੀਆਂ ਕੰਪਨੀਆਂ ਵੱਲੋਂ ਭਾਰਤ ਵਿੱਚ ਨਿਵੇਸ਼ ਵਧ ਰਿਹਾ ਹੈ। ਭਾਰਤ ਦੀ ਉੱਨਤੀ ਸਿੰਗਾਪੁਰ ਨੂੰ ਉਸਦੇ ਮਹੱਤਵਪੂਰਨ ਖੇਤਰ ਵਿੱਚ ਲਾਮਿਸਾਲ ਅਵਸਰ ਪ੍ਰਦਾਨ ਕਰਦੀ ਹੈ। ਕੱਲ੍ਹ ਸ਼ਾਮ ਸਿੰਗਾਪੁਰ ਦੀਆਂ ਮਹੱਤਵਪੂਰਨ ਕੰਪਨੀਆਂ ਦੇ CEOs ਦੇ ਨਾਲ round table ‘ਤੇ ਮੈਨੂੰ ਭਾਰਤ ਪ੍ਰਤੀ ਉਨ੍ਹਾਂ ਦੇ ਵਿਸ਼ਵਾਸ ਨੂੰ ਦੇਖ ਕੇ ਬਹੁਤ ਖੁਸ਼ੀ ਹੋਈ।

ਭਾਰਤ ਅਤੇ ਸਿੰਗਾਪੁਰ ਦਰਮਿਆਨ Air traffic ਤੇਜ਼ੀ ਨਾਲ ਵਧ ਰਹੀ ਹੈ। ਦੋਵੇਂ ਪੱਖ ਛੇਤੀ ਹੀ ਦੁਵੱਲੇ air services agreement ਦੀ ਸਮੀਖਿਆ ਕਰਨਗੇ।

ਅਸੀਂ ਦੋਵੇਂ ਹੀ ਆਪਣੀ digital partnership ਦੇ ਸ਼ੁਰੂ ਹੋਣ ਨਾਲ ਬਹੁਤ ਖੁਸ਼ ਹਾਂ। ਇਹ ਅਸੀਮਤ ਸੰਭਾਵਨਾਵਾਂ ਦੇ ਨਾਲ ਕੁਦਰਤੀ ਹਿੱਸੇਦਾਰੀ ਦਾ ਖੇਤਰ ਹੈ। RuPay, BHIM ਅਤੇ UPI ਅਧਾਰਿਤ remittance app ਦਾ ਸਿੰਗਾਪੁਰ ਵਿੱਚ ਕੱਲ੍ਹ ਸ਼ਾਮ ਅੰਤਰਰਾਸ਼ਟਰੀ launch Digital India ਅਤੇ ਸਾਡੀ ਹਿੱਸੇਦਾਰੀ ਦੀ ਇਨੋਵੇਸ਼ਨ ਦੀ ਭਾਵਨਾ ਨੂੰ ਦਰਸਾਉਂਦਾ ਹੈ। ਡਿਜੀਟਲ ਇੰਡੀਆ ਤਹਿਤ ਭਾਰਤ ਵਿੱਚ ਅਸੀਂ ਇੱਕ ਡੇਟਾ ਸੈਂਟਰ ਪਾਲਸੀ ਬਣਾਵਾਂਗੇ।

ਅੱਜ ਮੈਂ Nanyang Technological University ਵਿੱਚ ਅਨੇਕ ਸਮਝੌਤੇ ਹੁੰਦੇ ਦੇਖਾਂਗਾ, ਜੋ ਕਿ ਉੱਚ ਸਿੱਖਿਆ, science, technology ਅਤੇ innovation ਵਿੱਚ ਸਾਡੇ ਸਹਿਯੋਗ ਨੂੰ ਹੋਰ ਵਧਾਉਣਗੇ। Skill Development, Planning ਅਤੇ ਸ਼ਹਿਰੀ ਵਿਕਾਸ ਦੇ ਖੇਤਰ ਵਿੱਚ ਸਾਡੇ ਸਹਿਯੋਗ ਵਿੱਚ ਵਧੀਆ ਪ੍ਰਗਤੀ ਹੋਈ ਹੈ।

ਅਸੀਂ ਭਾਰਤ ਦੇ 115 aspirational districts ਵਿੱਚ ਪਾਣੀ ਲਈ ਨਵੀਂ ਪਹਿਲ ਦੀ ਸ਼ੁਰੂਆਤ ਦੇਖੀ ਹੈ। ਅੱਜ ਅਤੇ ਕੱਲ੍ਹ ਅਸੀ ਜੋ agreement ਕੀਤੇ ਹਨ ਉਹ ਇਸ ਸਹਿਯੋਗ ਨੂੰ ਇੱਕ ਨਵੇਂ ਪੱਧਰ ‘ਤੇ ਲੈ ਜਾਣਗੇ। ਇਹ ਗ੍ਰਾਮੀਣ ਖੇਤਰਾਂ ਸਮੇਤ ਭਾਰਤ ਦੇ ਨੌਜੁਆਨਾਂ ਨੂੰ ਵੀ ਲਾਭ ਪਹੁੰਚਾਉਣਗੇ।

ਅਸੀਂ ਆਪਣੀ ਰਣਨੀਤਕ ਸਾਂਝ ਵਿੱਚ defence ਅਤੇ security ਦੇ ਮਹੱਤਵ ‘ਤੇ ਜ਼ੋਰ ਦਿੱਤਾ ਹੈ। ਇਨ੍ਹਾਂ ਸਬੰਧਾਂ ਵਿੱਚ ਲਗਾਤਾਰ ਵਾਧੇ ਦਾ ਅਸੀਂ ਸੁਆਗਤ ਕਰਦੇ ਹਾਂ। SIMBEX ਦੇ 25ਵੇਂ ਵਰ੍ਹੇ ‘ਤੇ ਮੈਂ ਭਾਰਤ ਅਤੇ ਸਿੰਗਾਪੁਰ ਦੀਆਂ ਨੌਸੈਨਾਵਾਂ ਨੂੰ ਵਧਾਈ ਦਿੰਦਾਂ ਹਾਂ। ਛੇਤੀ ਹੀ ਅਸੀਂ ਤਿੰਨ-ਪੱਖੀ ਨੌਸੈਨਿਕ ਅਭਿਆਸ ਵੀ ਛੇਤੀ ਸ਼ੁਰੂ ਕਰਾਂਗੇ। ਵਾਰ-ਵਾਰ ਹੋਣ ਵਾਲੇ ਅਭਿਆਸਾਂ ਅਤੇ ਨੌਸੈਨਿਕ ਸਹਿਯੋਗ ਨੂੰ ਧਿਆਨ ਵਿੱਚ ਰੱਖਦਿਆਂ ਨੌਸੈਨਾਵਾਂ ਦਰਮਿਆਨ logistics agreement ਸੰਪੰਨ ਹੋਣ ਦਾ ਵੀ ਮੈਂ ਸੁਆਗਤ ਕਰਦਾ ਹਾਂ।

ਆਉਣ ਵਾਲੇ ਸਮੇਂ ਵਿੱਚ Cyber security ਅਤੇ ਅੱਤਵਾਦ ਤੇ ਆਤੰਕਵਾਦ ਨਾਲ ਨਿਪਟਣਾ ਸਾਡੇ ਸਹਿਯੋਗ ਦੇ ਮਹੱਤਵਪੂਰਨ ਖੇਤਰ ਹੋਣਗੇ। ਅਸੀਂ ਇਨ੍ਹਾਂ ਨੂੰ ਆਪਣੇ ਦੇਸ਼ ਲਈ ਸਭ ਤੋਂ ਵੱਡੇ ਖਤਰਿਆਂ ਵਿੱਚੋਂ ਮੰਨਦੇ ਹਾਂ।

ਪ੍ਰਧਾਨ ਮੰਤਰੀ ਲੀ ਅਤੇ ਮੈਂ ਗੋਲਬਲ ਅਤੇ ਖੇਤਰੀ ਚੁਣੌਤੀਆਂ ‘ਤੇ ਆਪਣੀਆਂ ਚਿੰਤਾਵਾਂ ਨੂੰ ਸਾਝਾਂ ਕੀਤਾ। ਅਸੀਂ ਦੋਵਾਂ ਨੇ maritime security ‘ਤੇ ਆਪਣੇ ਸਿਧਾਂਤਕ ਵਿਚਾਰਾਂ ਦੀ ਪੁਸ਼ਟੀ ਕੀਤੀ ਹੈ ਅਤੇ Rules Based Order ਪ੍ਰਤੀ ਆਪਣੀ ਪ੍ਰਤੀਬੱਧਤਾ ਦਿਖਾਈ ਹੈ।

ਅਸੀਂ ਖੁੱਲ੍ਹੇ, ਸਥਿਰ ਅਤੇ ਉਚਿਤ ਅੰਤਰਰਾਸ਼ਟਰੀ trade regime ਨੂੰ ਬਣਾਈ ਰੱਖਣ ਦੀ ਜ਼ਰੂਰਤ ‘ਤੇ ਵੀ ਸਹਿਮਤੀ ਵਿਅਕਤ ਕੀਤੀ ਹੈ।

ਮੈਂ ASEAN ਦੀ ਅਗਵਾਈ ਵਾਲੇ ਸੰਸਥਾਨਾਂ ਦੇ ਮਾਧਿਅਮ ਸਮੇਤ ASEAN unity ਦੇ ਮਹੱਤਵ, ਉਸਦੀ ਕੇਂਦਰੀਅਤਾ ਤੇ ਖੇਤਰੀ ਸਥਿਰਤਾ ਨੂੰ ਵਧਾਉਣ ਦੇ ਮਹੱਤਵ ‘ਤੇ ਵੀ ਜ਼ੋਰ ਦਿੱਤਾ ਹੈ। ਮੈਂ RCEP ਸਮਝੌਤੇ ਦੇ ਛੇਤੀ ਹੋਣ ਲਈ ਭਾਰਤ ਦੀ ਦ੍ਰਿੜ ਪ੍ਰਤੀਬੱਧਤਾ ਦੇ ਬਾਰੇ ਵੀ ਦੱਸਿਆ ਅਤੇ ਉਚਿਤ, ਸੰਤੁਲਿਤ ਅਤੇ ਵਿਆਪਕ ਸਮਝੌਤੇ ਦੀ ਉਮੀਦ ਵਿਅਕਤ ਕੀਤੀ ਹੈ।

ਅੱਜ ਸ਼ਾਮ Shangri La Dialogue ਵਿੱਚ, ਮੈਂ Indo-Pacific ਖੇਤਰ ਵਿੱਚ ਸ਼ਾਤੀ ਅਤੇ ਸਮਰਿੱਧੀ ਪ੍ਰਤੀ ਭਾਰਤੀ ਦ੍ਰਿਸ਼ਟੀਕੋਣ ਨੂੰ ਪ੍ਰਗਟ ਕਰਨਾ ਚਾਹੁੰਦਾ ਹਾਂ। Shangri-La Dialogue ਵਿੱਚ ਸੱਦੇ ਲਈ ਮੈਂ ਪ੍ਰਧਾਨ ਮੰਤਰੀ ਲੀ ਨੂੰ ਧੰਨਵਾਦ ਦੇਣਾ ਚਾਹੁੰਦਾ ਹਾਂ।

ਮੈਂ ਪ੍ਰਧਾਨ ਮੰਤਰੀ ਲੀ ਅਤੇ ਉਨ੍ਹਾਂ ਦੀ ਪੂਰੀ ਟੀਮ ਨੂੰ ਸਫ਼ਲਤਾਪੂਰਵਕ Leadership Transition ਲਈ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਮੈਂ ਜਾਣਦਾ ਹਾਂ ਕਿ ਸਿੰਗਾਪੁਰ ਦੇ ਨਵੇਂ ਨੇਤਾ ਆਪਣੀ ਸ਼ਾਨਦਾਰ ਵਿਰਾਸਤ ਨੂੰ ਜਾਰੀ ਰੱਖਣਗੇ। ਅਤੇ ਇਸ ਮਹਾਨ ਦੇਸ਼ ਨੂੰ ਜਨਸੇਵਾ ਦੀ ਉਸੇ ਭਾਵਨਾ ਅਤੇ ਪਰੰਪਰਾ ਦੇ ਨਾਲ ਅੱਗੇ ਲੈ ਜਾਣਗੇ।

ਧੰਨਵਾਦ।

ਬਹੁਤ-ਬਹੁਤ ਧੰਨਵਾਦ।

*****

ਏਕੇਟੀ/ਐੱਸਐੱਚ/ਐੱਸਕੇ