ਸਿੰਗਾਪੁਰ ਦੇ ਸੀਨੀਅਰ ਮੰਤਰੀ ਸ਼੍ਰੀ ਗੋਹ ਚੌਕ ਟੌਂਗ ਨੇ ਅੱਜ ਪ੍ਰਧਾਨ ਮੰਤਰੀ ਸ਼੍ਰੀਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।
ਪ੍ਰਧਾਨ ਮੰਤਰੀ ਨੇ ਬੜੀ ਨਿੱਘ ਨਾਲ ਉਨ੍ਹਾਂ ਨਾਲ ਆਪਣੀ ਲੰਬੀ ਸਾਂਝ ਨੂੰ ਯਾਦ ਕੀਤਾ ਅਤੇ ਸ਼੍ਰੀ ਗੋਹ ਚੌਕ ਟੌਂਗ ਨੂੰ ਲੀ ਕੁਆਨ ਯਿਊ ਸਕੂਲ ਆਵ੍ ਪਬਲਿਕ ਪਾਲਸੀ ਦੀ ਗਵਰਨਿੰਗ ਬਾਡੀ ਦੇ ਚੇਅਰਮੈਨ ਦਾ ਇਸ ਸਾਲ ਦੇ ਸ਼ੁਰੂ ਵਿੱਚ ਅਹੁਦਾ ਸੰਭਾਲਣ ਉੱਤੇ ਵਧਾਈ ਦਿੱਤੀ।
ਪ੍ਰਧਾਨ ਮੰਤਰੀ ਨੇ ਬੀਤੇ ਸਾਲਾਂ ਵਿਚ ਭਾਰਤ ਅਤੇ ਸਿੰਗਾਪੁਰ ਦਰਮਿਆਨ ਕਈ ਉੱਚ ਪੱਧਰੀ ਦੌਰਿਆਂ ਦੇ ਅਦਾਨ-ਪ੍ਰਦਾਨ ਵਿੱਚ ਤੇਜ਼ੀ ਦਾ ਸਵਾਗਤ ਕੀਤਾ ਅਤੇ ਸਾਰੇ ਖੇਤਰਾਂ ਵਿੱਚ ਦੁਵੱਲੇ ਸਬੰਧਾਂ, ਜਿਨ੍ਹਾਂ ਵਿੱਚ ਵਪਾਰ ਅਤੇ ਨਿਵੇਸ਼ ਕੁਨੈਕਟਿਵਟੀ ਵੀ ਸ਼ਾਮਲ ਹੈ, ਦੇ ਮਜ਼ਬੂਤ ਹੋਣ ਦੀ ਪ੍ਰਸ਼ੰਸਾ ਕੀਤੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੀ ਐਕਟ ਈਸਟ ਪਾਲਸੀ ਵਿਚ ਸਿੰਗਾਪੁਰ ਦਾ ਵਿਸ਼ੇਸ਼ ਸਥਾਨ ਹੈ। ਉਨ੍ਹਾਂ ਕਿਹਾ ਕਿ ਇਹ ਨੀਤੀ ਮਜ਼ਬੂਤ ਭਾਰਤ ਆਸੀਆਨ ਸਬੰਧਾਂ ਦੀ ਨੀਂਹ ਉੱਤੇ ਤਿਆਰ ਕੀਤੀ ਗਈ ਹੈ। ਪ੍ਰਧਾਨ ਮੰਤਰੀ ਨੇ ਸ਼੍ਰੀਗੋਹ ਚੌਕ ਟੌਂਗ ਨੂੰ ਆਸੀਆਨ ਵਿੱਚ ਭਾਰਤ ਲਈ ਜਲਦੀ ਅਤੇ ਮਜ਼ਬੂਤ ਵੋਟਿੰਗ ਲਈ ਧੰਨਵਾਦ ਕੀਤਾ।
ਦੋਹਾਂ ਆਗੂਆਂ ਨੇ ਆਪਸੀ ਹਿਤ ਦੇ ਕਈ ਖੇਤਰੀ ਅਤੇ ਗਲੋਬਲ ਮਸਲਿਆਂ ਬਾਰੇ ਚਰਚਾ ਕੀਤੀ।
****
AKT/SH