Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਸਿਵਲ ਸਰਵਿਸਿਜ਼ ਦਿਵਸ ਦੇ ਮੌਕੇ ਉੱਤੇ ਪ੍ਰਧਾਨ ਮੰਤਰੀ ਨੇ ਜਨ ਸੇਵਕਾਂ ਨੂੰ ਸੰਬੋਧਨ ਕੀਤਾ

ਸਿਵਲ ਸਰਵਿਸਿਜ਼ ਦਿਵਸ ਦੇ ਮੌਕੇ ਉੱਤੇ ਪ੍ਰਧਾਨ ਮੰਤਰੀ ਨੇ ਜਨ ਸੇਵਕਾਂ ਨੂੰ ਸੰਬੋਧਨ ਕੀਤਾ

ਸਿਵਲ ਸਰਵਿਸਿਜ਼ ਦਿਵਸ ਦੇ ਮੌਕੇ ਉੱਤੇ ਪ੍ਰਧਾਨ ਮੰਤਰੀ ਨੇ ਜਨ ਸੇਵਕਾਂ ਨੂੰ ਸੰਬੋਧਨ ਕੀਤਾ

ਸਿਵਲ ਸਰਵਿਸਿਜ਼ ਦਿਵਸ ਦੇ ਮੌਕੇ ਉੱਤੇ ਪ੍ਰਧਾਨ ਮੰਤਰੀ ਨੇ ਜਨ ਸੇਵਕਾਂ ਨੂੰ ਸੰਬੋਧਨ ਕੀਤਾ


ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅੱਜ ਇੱਥੇ ਸਿਵਲ ਸਰਵਿਸਿਜ਼ ਦਿਵਸ ਦੇ ਮੌਕੇ ਉੱਤੇ ਜਨ ਸੇਵਕਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਇਹ ਮੌਕਾ ਪ੍ਰਸ਼ੰਸਾ, ਮੁੱਲਾਂਕਣ ਅਤੇ ਅੰਦਰੂਨੀ ਝਾਤ ਮਾਰਨ ਦਾ ਹੈ। ਉਨ੍ਹਾਂ ਪ੍ਰਧਾਨ ਮੰਤਰੀ ਦੇ ਪੁਰਸਕਾਰ ਨੂੰ ਜਨ ਸੇਵਕਾਂ ਨੂੰ ਪ੍ਰੇਰਿਤ ਕਰਨ ਵਾਲਾ ਕਰਾਰ ਦਿੱਤਾ ਅਤੇ ਪੁਰਸਕਾਰ ਜੇਤੂਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਪੁਰਸਕਾਰ ਸਰਕਾਰ ਦੀਆਂ ਪਹਿਲਾਂ ਨੂੰ ਦਰਸਾਉਂਦੇ ਹਨ।

ਉਨ੍ਹਾਂ ਕਿਹਾ ਕਿ ਪ੍ਰਾਥਮਿਕਤਾਵਾਂ ਵਾਲੇ ਪ੍ਰੋਗਰਾਮ ਜਿਵੇਂ ਕਿ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ, ਦੀਨਦਿਆਲ ਉਪਾਧਿਆਇ ਕੌਸ਼ਲਯ ਯੋਜਨਾ, ਪ੍ਰਧਾਨ ਮੰਤਰੀ ਆਵਾਸ ਯੋਜਨਾ ਅਤੇ ਡਿਜੀਟਲ ਭੁਗਤਾਨ ਯੋਜਨਾ, ਜਿਨ੍ਹਾਂ ਲਈ ਇਹ ਪੁਰਸਕਾਰ ਦਿੱਤੇ ਗਏ ਹਨ, ਨਵੇਂ ਭਾਰਤ ਦੇ ਅਹਿਮ ਪ੍ਰੋਗਰਾਮ ਹਨ। ਉਨ੍ਹਾਂ ਪ੍ਰਧਾਨ ਮੰਤਰੀ ਦੇ ਪੁਰਸਕਾਰਾਂ ਅਤੇ ਇਨੀਸ਼ਈਏਟਿਵਜ਼ ਇਨ ਐਸਪੀਰੇਸ਼ਨਲ ਡਿਸਟ੍ਰਿਕਟਸ ਬਾਰੇ ਦੋ ਕਿਤਾਬਾਂ ਦਾ ਜ਼ਿਕਰ ਕੀਤਾ ਜੋ ਅੱਜ ਜਾਰੀ ਕੀਤੀਆਂ ਗਈਆਂ ਹਨ।

ਖਾਹਿਸ਼ੀ ਜ਼ਿਲ੍ਹਿਆਂ ਦੇ ਵਿਸ਼ੇ ਉੱਤੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ 115 ਜ਼ਿਲ੍ਹੇ ਸਾਰੇ ਰਾਜਾਂ ਲਈ ਵਿਕਾਸ ਇੰਜਣ ਬਣ ਸਕਦੇ ਹਨ। ਉਨ੍ਹਾਂ ਵਿਕਾਸ ਵਿੱਚ ਜਨ ਭਾਗੀਦਾਰੀ ਦੀ ਅਹਿਮੀਅਤ ਉੱਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ 2022 , ਜਦੋਂ ਕਿ ਅਜ਼ਾਦੀ ਦੀ 75ਵੀਂ ਵਰ੍ਹੇਗੰਢ ਹੈ, ਸਾਡੇ ਸੁਤੰਤਰਤਾ ਸੈਨਾਨੀਆਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਕੰਮ ਕਰਨ ਲਈ ਪ੍ਰੇਰਨਾ ਦਾ ਸੋਮਾ ਬਣ ਸਕਦਾ ਹੈ।

ਪ੍ਰਧਾਨ ਮੰਤਰੀ ਨੇ ਜ਼ੋਰ ਦਿੱਤਾ ਕਿ ਸਭ ਮੁਹੱਈਆ ਟੈਕਨੋਲੋਜੀਆਂ, ਜਿਨ੍ਹਾਂ ਵਿੱਚ ਪੁਲਾੜ ਟੈਕਨੋਲੋਜੀ ਵੀ ਸ਼ਾਮਲ ਹੈ, ਦੀ ਵਰਤੋਂ ਪ੍ਰਸ਼ਾਸਨ ਨੂੰ ਸੁਧਾਰਨ ਲਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਨ ਸੇਵਕਾਂ ਲਈ ਇਹ ਅਹਿਮ ਹੈ ਕਿ ਉਹ ਵਿਸ਼ਵ ਭਰ ਵਿੱਚ ਸਾਹਮਣੇ ਆ ਰਹੀਆਂ ਟੈਕਨੋਲੋਜੀਆਂ ਨਾਲ ਮਿਲ ਕੇ ਚੱਲਣ।

ਉਨ੍ਹਾਂ ਜਨ ਸੇਵਕਾਂ ਨੂੰ ਉੱਚ ਸਮਰੱਥਾ ਵਾਲੇ ਲੋਕ ਕਰਾਰ ਦਿੱਤਾ ਅਤੇ ਕਿਹਾ ਕਿ ਉਨ੍ਹਾਂ ਦੀਆਂ ਇਹ ਸਮਰੱਥਾਵਾਂ ਦੇਸ਼ ਦੇ ਲਾਭ ਲਈ ਵੱਡਾ ਹਿੱਸਾ ਪਾ ਸਕਦੀਆਂ ਹਨ।

***
ਏਕੇਟੀ/ਵੀਜੇ

(Release ID: 1529841)