Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਸਿਵਲ ਸਰਵਿਸਿਜ਼ ਦਿਵਸ `ਤੇ ਪ੍ਰਧਾਨ ਮੰਤਰੀ ਨੇ ਪੁਰਸਕਾਰ ਦਿੱਤੇ, ਸਿਵਲ ਅਧਿਕਾਰੀਆਂ ਨੂੰ ਸੰਬੋਧਨ ਕੀਤਾ

ਸਿਵਲ ਸਰਵਿਸਿਜ਼ ਦਿਵਸ `ਤੇ ਪ੍ਰਧਾਨ ਮੰਤਰੀ ਨੇ ਪੁਰਸਕਾਰ ਦਿੱਤੇ, ਸਿਵਲ ਅਧਿਕਾਰੀਆਂ ਨੂੰ ਸੰਬੋਧਨ ਕੀਤਾ


ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅੱਜ 11ਵੇਂ ਸਿਵਲ ਸਰਵਿਸਿਜ਼ ਦਿਵਸ ਦੇ ਮੌਕੇ `ਤੇ ਸਿਵਲ ਅਧਿਕਾਰੀਆਂ ਨੂੰ ਪੁਰਸਕਾਰ ਵੰਡੇ ਅਤੇ ਸੰਬੋਧਨ ਕੀਤਾ।

ਇਸ ਦਿਨ ਨੂੰ ਮੁੜ ਸਮਰਪਤ ਦਾ ਦਿਨ ਕਰਾਰ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਿਵਲ ਅਧਿਕਾਰੀ ਆਪਣੀ ਤਾਕਤ ਅਤੇ ਯੋਗਤਾ, ਚੁਨੌਤੀਆਂ ਅਤੇ ਜ਼ਿੰਮੇਵਾਰੀਆਂ ਤੋਂ ਭਲੀ ਭਾਂਤ ਜਾਣੂ ਹਨ ।

ਉਨ੍ਹਾਂ ਕਿਹਾ ਕਿ ਅੱਜ ਜੋ ਹਾਲਾਤ ਮੌਜੂਦ ਹਨ ਉਹ ਦੋ ਦਹਾਕੇ ਪਹਿਲਾਂ ਨਾਲੋਂ ਬਿਲਕੁਲ ਵੱਖਰੇ ਹਨ ਅਤੇ ਅਗਲੇ ਕੁਝ ਸਾਲਾਂ ਵਿੱਚ ਹੋਰ ਵੱਖ ਹੋਣਗੇ। ਇਸਨੂੰ ਹੋਰ ਸਪੱਸ਼ਟ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਹਿਲਾਂ ਤਾਂ ਸਾਰਾ ਸਮਾਨ ਅਤੇ ਸੇਵਾਵਾਂ ਸਰਕਾਰ ਹੀ ਮੁਹੱਈਆ ਕਰਵਾਉਂਦੀ ਸੀ, ਉਸ ਵੇਲੇ ਕਿਸੇ ਦੀਆਂ ਕਮੀਆਂ ਨੂੰ ਨਜ਼ਰਅੰਦਾਜ਼ ਕਰਨ ਦਾ ਕਾਫੀ ਮੌਕਾ ਮਿਲ ਜਾਂਦਾ ਸੀ, ਪਰ ਹੁਣ ਲੋਕ ਆਮ ਤੌਰ ਤੇ ਸਮਝਣ ਲੱਗੇ ਹਨ ਕਿ ਨਿਜੀ ਖੇਤਰ ਸਿਵਲ ਨਾਲੋਂ ਵਧੀਆ ਸੇਵਾਵਾਂ ਮੁਹੱਈਆ ਕਰਵਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਹੋਰ ਕਿਹਾ ਕਿ ਬਹੁਤ ਸਾਰੇ ਖੇਤਰਾਂ ਵਿੱਚ ਹੁਣ ਬਦਲ ਮੁਹੱਈਆ ਹੋਣ ਕਾਰਨ ਸਿਵਲ ਅਧਿਕਾਰੀਆਂ ਦੀਆਂ ਜ਼ਿੰਮੇਵਾਰੀਆਂ ਵੀ ਵਧੀਆਂ ਹਨ। ਉਨ੍ਹਾਂ ਕਿਹਾ ਕਿ ਇਹ ਵਾਧਾ ਕੰਮ ਦੇ ਦਾਇਰੇ ਸਬੰਧੀ ਨਹੀਂ ਹੈ ਸਗੋਂ ਚੁਣੌਤੀਆਂ ਦੇ ਰੂਪ ਵਿੱਚ ਹੈ।

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਮੁਕਾਬਲੇ ਦੀ ਮਹੱਤਤਾ ਦੱਸੀ ਅਤੇ ਕਿਹਾ ਕਿ ਇਸ ਨਾਲ ਕੁਆਲਟੀ ਸਬੰਧੀ ਤਬਦੀਲੀ ਆਉਂਦੀ ਹੈ। ਉਨ੍ਹਾਂ ਕਿਹਾ ਕਿ ਜਿੰਨੀ ਜਲਦੀ ਸਰਕਾਰ ਦਾ ਰਵੱਈਆ ਰੈਗੁਲੇਟਰ ਤੋਂ ਇਨੇਬਲਰ ਦੇ ਰੂਪ ਵਿੱਚ ਬਦਲੇਗਾ, ਓਨੀ ਜਲਦੀ ਇਹ ਮੁਕਾਬਲੇ ਦੀ ਚੁਣੌਤੀ ਮੌਕੇ ਵਿੱਚ ਬਦਲੇਗੀ।

ਉਨ੍ਹਾਂ ਕਿਹਾ ਕਿ ਸਰਗਰਮੀ ਦੇ ਖੇਤਰ ਵਿੱਚ ਸਰਕਾਰ ਦੀ ਗੈਰ- ਹਾਜ਼ਰੀ ਮਹਿਸੂਸ ਹੋਣ ਯੋਗ ਹੈ ਪਰ ਸਰਗਰਮੀ ਦੇ ਖੇਤਰ ਵਿੱਚ ਸਰਕਾਰ ਦੀ ਮੌਜੂਦਗੀ ਭਾਰ ਨਹੀਂ ਬਣਨੀ ਚਾਹੀਦੀ। ਉਨ੍ਹਾਂ ਸਿਵਲ ਅਧਿਕਾਰੀਆਂ ਨੂੰ ਕਿਹਾ ਕਿ ਉਹ ਅਜਿਹੇ ਪ੍ਰਬੰਧਾਂ ਲਈ ਯਤਨ ਕਰਨ।

ਸਿਵਲ ਸਰਵਿਸ ਦਿਵਸ ਪੁਰਸਕਾਰਾਂ ਲਈ ਆਈਆਂ ਅਰਜ਼ੀਆਂ ਵਿੱਚ ਹੋਏ ਭਾਰੀ ਵਾਧੇ, ਜੋ ਕਿ ਪਿਛਲੇ ਸਾਲ ਸਿਰਫ 100 ਸਨ, ਇਸ ਸਾਲ 500 ਹੋ ਗਈਆਂ ਹਨ, ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਹੁਣ ਮੁੱਖ ਧਿਆਨ ਕੁਆਲਟੀ ਵਿੱਚ ਸੁਧਾਰ ਲਿਆਉਣ ਅਤੇ
ਉੱਤਮਤਾ ਨੂੰ ਆਪਣੀ ਆਦਤ ਬਣਾਉਣ ਵਲ ਹੋਣਾ ਚਾਹੀਦਾ ਹੈ।

ਪ੍ਰਧਾਨ ਮੰਤਰੀ ਨੇ ਸੀਨੀਅਰ ਅਧਿਕਾਰੀਆਂ ਨੂੰ ਕਿਹਾ ਕਿ ਇਹ ਯਕੀਨੀ ਬਣਾਉਣ ਕਿ ਤਜਰਬਾ ਭਾਰ ਸਿੱਧ ਨਾ ਹੋਵੇ ਜਿਸ ਨਾਲ ਨੌਜਵਾਨ ਅਫ਼ਸਰਾਂ ਲਈ ਨਵੀਆਂ ਖੋਜਾਂ ਲਈ ਮੁਸ਼ਕਿਲ ਪੈਦਾ ਹੋਵੇ।

ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਸਿਵਲ ਸੇਵਾਵਾਂ ਦੀਆਂ ਵੱਡੀਆਂ ਤਾਕਤਾਂ ਵਿੱਚੋਂ ਇੱਕ ਗੁੰਮਨਾਮੀ ਹੈ। ਉਨ੍ਹਾਂ ਅਧਿਕਾਰੀਆਂ ਨੂੰ ਚੌਕਸ ਕੀਤਾ ਕਿ ਮੀਡੀਆ ਦੀ ਵਰਤੋਂ ਨਾਲ ਤਾਕਤ ਵਿੱਚ ਕਮੀ ਨਹੀਂ ਆਉਣੀ ਚਾਹੀਦੀ, ਭਾਵੇਂ ਕਿ ਸਮਾਜਿਕ ਮੀਡੀਆ ਅਤੇ ਮੋਬਾਈਲ ਲੋਕਾਂ ਨੂੰ ਸਿਵਲ ਸਕੀਮਾਂ ਅਤੇ ਲਾਭਾਂ ਨਾਲ ਜੋੜਨ ਲਈ ਹਨ।

‘ਸੁਧਾਰ, ਕੰਮ ਕਰਨ ਅਤੇ ਤਬਦੀਲੀ ਹੋਣ’ ‘ਰਿਫਾਰਮ,ਪਰਫਾਰਮ ਤੇ ਟਰਾਂਸਫਾਰਮ ਦੇ ਸੰਦਰਭ ਵਿੱਚ ਬੋਲਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਸੁਧਾਰਾਂ ਲਈ ਸਿਆਸੀ ਇੱਛਾ ਦੀ ਲੋੜ ਹੈ ਪਰ ”ਕੰਮ ਕਰਨ” ਵਾਲਾ ਹਿੱਸਾ ਸਿਵਲ ਅਧਿਕਾਰੀਆਂ ਵਲੋਂ ਨਿਭਾਇਆ ਜਾਣਾ ਚਾਹੀਦਾ ਹੈ ਜਦ ਕਿ ਤਬਦੀਲੀ ਲੋਕਾਂ ਦੀ ਸ਼ਮੂਲੀਅਤ ਨਾਲ ਆ ਸਕਦੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਿਵਲ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਹਰ ਫੈਸਲਾ ਕੌਮੀ ਹਿਤ ਨੂੰ ਧਿਆਨ ਵਿੱਚ ਰੱਖ ਕੇ ਲਿਆ ਜਾਵੇ ਅਤੇ ਇਹ ਫੈਸਲਾ ਲੈਣ ਲਈ ਉਨ੍ਹਾਂ ਦੀ ਕਸੌਟੀ ਹੋਵੇ ।

ਪ੍ਰਧਾਨ ਮੰਤਰੀ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ 2022 ਵਿੱਚ ਦੇਸ਼ ਦੀ ਅਜ਼ਾਦੀ ਦੀ 75ਵੀਂ ਵਰ੍ਹੇ ਗੰਢ ਆ ਰਹੀ ਹੈ ਇਸ ਲਈ ਸਿਵਲ ਅਧਿਕਾਰੀਆਂ ਨੂੰ ਅਜ਼ਾਦੀ ਘੁਲਾਟੀਆਂ ਦੇ ਸੁਪਨੇ ਪੂਰੇ ਕਰਨ ਲਈ ਉਤਪ੍ਰੇਰਕ ਏਜੰਟਾਂ ਵਜੋਂ ਭੂਮਿਕਾ ਨਿਭਾਉਣੀ ਚਾਹੀਦੀ ਹੈ।

*********

AKT/HS