Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਸਿਨੇਮਾ ਦੇ ਦਿੱਗਜ਼ ਰਾਜ ਕਪੂਰ ਦੇ 100 ਸਾਲ ਪੂਰੇ ਹੋਣ ‘ਤੇ ਕਪੂਰ ਫੈਮਿਲੀ ਦੇ ਨਾਲ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ ਪਾਠ

ਸਿਨੇਮਾ ਦੇ ਦਿੱਗਜ਼ ਰਾਜ ਕਪੂਰ ਦੇ 100 ਸਾਲ ਪੂਰੇ ਹੋਣ ‘ਤੇ ਕਪੂਰ ਫੈਮਿਲੀ ਦੇ ਨਾਲ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ ਪਾਠ


ਰਣਬੀਰ ਕਪੂਰ: ਪਿਛਲੇ ਹਫ਼ਤੇ ਜੋ ਸਾਡਾ ਵ੍ਹਾਟਸਐਪ ਫੈਮਿਲੀ ਗਰੁੱਪ ਹੈ, ਅਸੀਂ ਇੱਕ ਹਫ਼ਤੇ ਤੋਂ ਸਿਰਫ਼ ਇਹੀ ਡਿਸਾਈਡ ਕਰ ਰਹੇ ਹਾਂ ਕਿ ਅਸੀਂ ਕਿਵੇਂ ਤੁਹਾਨੂੰ ਕਹਾਂਗੇ, ਪ੍ਰਾਈਮ ਮਿਨੀਸਟਰ ਜੀ ਜਾਂ, ਪ੍ਰਧਾਨ ਮੰਤਰੀ ਜੀ! ਰੀਮਾ ਬੁਆ ਮੈਨੂੰ ਰੋਜ਼ ਫੋਨ ਕਰਕੇ ਪੁੱਛ ਰਹੇ ਹਨ, ਕੀ ਮੈਂ ਇਹ ਬੋਲ ਸਕਦੀ ਹਾਂ, ਕੀ ਮੈਂ ਉਹ ਬੋਲ ਸਕਦੀ ਹਾਂ?

ਪ੍ਰਧਾਨ ਮੰਤਰੀ : ਮੈਂ ਵੀ ਤੁਹਾਡੀ ਫੈਮਿਲੀ ਦਾ ਹਾਂ ਭਾਈ, ਤੁਹਾਨੂੰ ਜੋ ਠੀਕ ਲਗੇ ਉਹ ਬੋਲੋ।

ਮਹਿਲਾ: ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ।

ਪ੍ਰਧਾਨ ਮੰਤਰੀ ਜੀ: ਕਟ!

ਮਹਿਲਾ: ਇੰਨੇ ਕੀਮਤੀ ਸਮੇਂ ‘ਤੇ ਤੁਸੀਂ ਸਭ ਨੂੰ ਅੱਜ ਇੱਥੇ ਸੱਦਾ ਦਿੱਤਾ। ਰਾਜ ਕਪੂਰ ਦੇ ਜਨਮਦਿਨ, 100ਵੇਂ ਜਨਮਦਿਨ ਦੇ ਅਵਸਰ ‘ਤੇ, ਅਸੀਂ ਤੁਹਾਡਾ ਧੰਨਵਾਦ ਅਦਾ ਕਰਦੇ ਹਾਂ ਅਤੇ ਪਾਪਾ ਦੀ ਪਿਕਚਰ ਦੀਆਂ ਕੁਝ ਲਾਈਨਾਂ ਯਾਦ ਆ ਗਈਆਂ। ਮੈਂ ਨਾ ਰਹੂੰਗੀ, ਤੁਮ ਨਾ ਰਹੋਗੇ, ਲੇਕਿਨ ਰਹੇਂਗੀ ਨਿਸ਼ਾਨੀਆਂ!

ਮਹਿਲਾ: ਤੁਸੀਂ ਇੰਨਾ ਮਾਣ, ਪਿਆਰ ਦਿੱਤਾ ਹੈ ਅੱਜ ਦੇ ਦਿਨ ਨੂੰ ਸਾਰਾ ਰਾਸ਼ਟਰ ਦੇਖੇਗਾ ਕਿ ਨਰੇਂਦਰ ਮੋਦੀ ਜੀ, ਪ੍ਰਾਈਮ ਮਿਨੀਸਟਰ ਸਾਡੇ ਨੇ ਕਿੰਨਾ ਸਨਮਾਨ ਕਪੂਰ ਫੈਮਿਲੀ ਨੂੰ ਦਿੱਤਾ ਹੈ।

ਪ੍ਰਧਾਨ ਮੰਤਰੀ ਜੀ: ਕਪੂਰ ਸਾਹਬ ਦਾ ਬਹੁਤ ਵੱਡਾ ਯੋਗਦਾਨ ਹੈ ਜੀ! ਤੁਹਾਡਾ ਸਵਾਗਤ ਕਰਨ ਦਾ ਮੌਕਾ ਮਿਲਿਆ ਅਤੇ ਰਾਜ ਸਾਹਬ ਦਾ 100ਵਾਂ ਜਨਮਦਿਨ ਭਾਵ ਹਿੰਦੁਸਤਾਨ ਦੀ ਫਿਲਮ ਇੰਡਸਟਰੀ ਦੀ ਸੁਨਿਹਰੀ ਯਾਤਰਾ ਦਾ ਉਹ ਕਾਲਖੰਡ ਹੈ ਜੀ, ਹੁਣ ਤੁਸੀਂ 1947 ਨੀਲ ਕਮਲ, ਹੁਣ 2047 ਵੱਲ ਅਸੀਂ ਜਾ ਰਹੇ ਹਾਂ। 100 ਸਾਲ ਦੀ ਇੱਕ ਤਰ੍ਹਾਂ ਨਾਲ ਜਦੋਂ ਯਾਤਰਾ ਬਣੇਗੀ, ਤਾਂ ਇੱਕ ਕਿੰਨਾ ਵੱਡਾ ਦੇਸ਼ ਨੂੰ ਯੋਗਦਾਨ ਹੈ। ਅੱਜਕੱਲ੍ਹ ਸਾਡੇ ਇੱਥੇ ਡਿਪਲੋਮੈਟਿਕ ਵਰਲਡ ਵਿੱਚ ਸੌਫਟ ਪਾਵਰ ਇਸ ਦੀ ਬਹੁਤ ਚਰਚਾ ਹੁੰਦੀ ਹੈ ਕਿ ਜਿਸ ਜ਼ਮਾਨੇ ਵਿੱਚ ਸੌਫਟ ਪਾਵਰ ਸ਼ਬਦ ਦਾ ਜਨਮ ਨਹੀਂ ਹੋਇਆ ਹੋਵੇਗਾ, ਸ਼ਾਇਦ ਰਾਜ ਕਪੂਰ ਤੋਂ ਰਾਜ ਕਪੂਰ ਸਾਹਬ ਨੇ ਦੁਨੀਆ ਵਿੱਚ ਭਾਰਤ ਦੀ ਸੌਫਟ ਪਾਵਰ ਦੀ ਤਾਕਤ ਨੂੰ ਇਸਟੈਬਲਿਸ਼ ਕਰ ਦਿੱਤਾ ਸੀ। ਅਰਥਾਤ ਇੱਕ ਬਹੁਤ ਵੱਡੀ ਭਾਰਤ ਨੂੰ ਉਨ੍ਹਾਂ ਦੀ ਸੇਵਾ ਸੀ।

 

ਮਹਿਲਾ: ਅਜਿਹਾ ਹੀ ਕੁਝ ਰਣਬੀਰ ਦੇ ਨਾਲ ਹੋਇਆ ਹੈ। ਉਹ ਗੱਡੀ ਵਿੱਚ ਬੈਠਾ ਸੀ ਅਤੇ ਇੱਕ ਰਸ਼ੀਅਨ ਟੈਕਸੀ ਡਰਾਈਵਰ ਸੀ ਤਾਂ ਉਹ ਬੋਲਿਆ ਕਿ Are you from India? Oh and he was singing the song, I am Raj Kapoor’s Grandson, say ਬੇਟਾ!

ਰਣਬੀਰ ਕਪੂਰ: ਮੈਂ ਕਿਹਾ ਕਿ ਮੈਂ ਉਨ੍ਹਾਂ ਦਾ ਪੋਤਰਾ ਹਾਂ ਤਾਂ ਹਮੇਸ਼ਾ ਮੈਨੂੰ ਫ੍ਰੀ ਟੈਕਸੀ ਰਾਈਡ ਮਿਲਦੀ ਸੀ।

ਪ੍ਰਧਾਨ ਮੰਤਰੀ ਜੀ: ਇੱਕ ਕੰਮ ਹੋ ਸਕਦਾ ਹੈ ਕੀ ਖਾਸ ਕਰਕੇ ਸੈਂਟਰਲ ਏਸ਼ੀਆ, ਕੋਈ ਇਹੋ ਜਿਹੀ ਫਿਲਮ ਬਣੇ ਜੋਂ ਉੱਥੋਂ ਦੇ ਲੋਕਾਂ ਦੇ ਦਿਲੋ-ਦਿਮਾਗ ‘ਤੇ ਰਾਜ ਸਾਹਬ ਅੱਜ ਇੰਨੇ ਵਰ੍ਹੇ ਬਾਅਦ ਵੀ ਭਾਵ ਅੱਜ ਵੀ ਉਨ੍ਹਾਂ ਦਾ ਪੂਰਾ ਕੰਟਰੋਲ ਹੈ, ਮੈਂ ਦੱਸਦਾ ਹਾਂ।

ਮਹਿਲਾ: ਅੱਜ ਛੋਟੇ ਬੱਚਿਆਂ ਨੂੰ ਵੀ ਸਿਖਾਉਂਦੇ ਹਾਂ ਗਾਨੇ ਕਾਫੀ!

ਪ੍ਰਧਾਨ ਮੰਤਰੀ ਜੀ: ਉਨ੍ਹਾਂ ਦੇ ਜੀਵਨ ਵਿੱਚ, ਜੀਵਨ ਵਿੱਚ ਪ੍ਰਭਾਵ ਹੈ। ਮੈਨੰ ਜਾਪਦਾ ਹੈ ਕਿ ਸੈਂਟਰਲ ਏਸ਼ੀਆ ਵਿੱਚ ਬਹੁਤ ਵੱਡੀ ਤਾਕਤ ਹੈ ਜੀ। ਸਾਨੂੰ ਪੁਨਰ ਜੀਵਿਤ ਕਰਨਾ ਚਾਹੀਦਾ ਹੈ। ਸਾਨੂੰ ਇਸ ਨੂੰ ਨਵੀਂ ਪੀੜ੍ਹੀ ਤੱਕ ਜੋੜਨਾ ਚਾਹੀਦਾ ਹੈ ਅਤੇ ਇਹ ਲਿੰਕ ਬਣਨ ਹੁਣ ਅਜਿਹਾ ਕੋਈ ਕ੍ਰਿਏਟਿਵ ਵਰਕ ਕਰਨਾ ਚਾਹੀਦਾ ਹੈ ਅਤੇ ਬਣ ਸਕਦਾ ਹੈ।

ਮਹਿਲਾ: ਉਹ, ਉਨ੍ਹਾਂ ਦਾ ਪਿਆਰ ਇੰਨਾ ਮਿਲਿਆ ਉਸ ਵਿੱਚ ਕਿ ਇਹ ਥੋੜਾ ਜਿਹਾ ਉਨ੍ਹਾਂ ਦਾ ਨਾਮ ਇੰਟਨੈਸ਼ਨਲੀ ਵੀ ਬਾਹਰ ਗਿਆ ਅਤੇ ਉਨ੍ਹਾਂ ਬਾਰੇ ਬੋਲ ਸਕਦੇ ਹਾਂ ਛੋਟੇ ਜਿਹੇ ਤਰੀਕੇ ਨਾਲ ਇੱਕ ਕਲਚਰਲ ਅੰਬੈਸਡਰ ਲੇਕਿਨ ਅੱਜ ਮੈਂ ਇਹ ਤੁਹਾਨੂੰ ਬੋਲਣਾ ਚਾਹੁੰਦੀ ਹਾਂ, ਉਹ ਛੋਟੇ ਜਿਹੇ ਕਲਚਰਲ ਅੰਬੈਸਡਰ ਸਨ ਲੇਕਿਨ ਸਾਡੇ ਪ੍ਰਾਈਮ ਮਿਨੀਸਟਰ ਇੰਡੀਆ ਦੇ ਤਾਂ ਸਾਨੂੰ ਗਲੋਬਲ ਮੈਪ ਵਿੱਚ ਪਾ ਦਿੱਤਾ ਹੈ ਅਤੇ ਉਹ ਅਸੀਂ we are so proud. Each member of this family is very proud.

ਪ੍ਰਧਾਨ ਮੰਤਰੀ: ਦੇਖੋ, ਦੇਸ਼ ਦਾ ਅੱਜ ਪ੍ਰਤਿਸ਼ਠਾ ਬਹੁਤ ਵਧੀ ਹੈ, ਬਹੁਤ ਵਧੀ ਹੈ। ਸਿਰਫ਼ ਯੋਗ ਲੈ ਲਓ ਜੀ, ਅੱਜ ਦੁਨੀਆ ਦੇ ਕਿਸੇ ਵੀ ਦੇਸ਼ ਵਿੱਚ ਜਾਓ , ਯੋਗ ਦੇ ਪ੍ਰਤੀ ਇੰਨਾ ਤੁਹਾਨੂੰ…..

ਪ੍ਰਧਾਨ ਮੰਤਰੀ ਜੀ :ਵੈਸੇ ਮੈਂ ਦੁਨੀਆ ਦੇ ਜਿੰਨੀ ਲੀਡਰਸ ਨਾਲ ਮਿਲਦਾ ਹਾਂ, ਲੰਚ-ਡਿਨਰ ਜੇਕਰ ਇਕੱਠ ਹੋਵੇ ਤਾਂ ਤਾਂ ਮੇਰੇ ਆਸੇ-ਪਾਸੇ ਜਿੰਨੇ ਵੀ ਹਨ ਉਹ ਮੇਰੇ ਯੋਗਾ ਦੇ ਲਈ ਹੀ ਚਰਚਾ ਕਰਦੇ ਹਨ।

ਵਿਅਕਤੀ: ਇੱਕ ਛੋਟੀ ਜਿਹਾ ਨਿੱਘੀ ਸ਼ਰਧਾਂਜਲੀ ਹੈ ਨਾਨਾ ਜੀ ਦੇ ਲਈ actually ਅਸਲ ਵਿੱਚ ਮੇਰੀ ਪਹਿਲੀ ਫਿਲਮ ਹੈ । ਇੱਕ ਪ੍ਰੋਡਿਊਸਰ ਦੇ ਤੌਰ ‘ਤੇ ਮੇਰਾ ਸੁਪਨਾ ਸੀ ਕਿ ਮੈਂ ਆਪਣੀ ਫੈਮਿਲੀ ਦੇ ਨਾਲ ਕੁਝ ਕਰਾਂ ਤਾਂ ਸਭ ਕੁਝ ਇਸ ਫਿਲਮ ਵਿੱਚ ਹੈ।

ਮਹਿਲਾ: ਕੀ ਮੈਂ ਕੁਝ ਸਾਂਝਾ ਕਰ ਸਕਦੀ ਹਾਂ? ਇਹ ਉਹ ਮੇਰੇ ਗ੍ਰੈਂਡਸ (ਪੋਤੇ) ਹਨ, ਮੇਰੇ ਬੱਚੇ ਹਨ। ਉਨ੍ਹਾਂ ਨੂੰ ਕਦੇ ਵੀ ਆਪਣੇ ਦਾਦਾ ਜੀ ਨੂੰ ਮਿਲਣ ਦਾ ਮੌਕਾ ਨਹੀਂ ਮਿਲਿਆ, ਅਤੇ ਫਿਰ ਵੀ ਉਹ ਉਨ੍ਹਾਂ ਦੇ ਸਨਮਾਨ ਲਈ ਇਹ ਫਿਲਮ ਬਣਾ ਰਹੇ ਹਨ। ਅਰਮਾਨ ਨੇ ਵਿਆਪਕ ਖੋਜ ਕੀਤੀ ਹੈ, ਅਤੇ ਇਹ ਕੰਮ, ਅੰਸ਼ਿਕ ਤੌਰ ਤੇ, ਉਸ ਨੂੰ ਸ਼ਰਧਾਂਜਲੀ ਹੈ।

ਵਿਅਕਤੀ: ਅਸੀਂ ਜੋ ਵੀ ਸਿੱਖੇ ਹਾਂ ਉਹ ਫਿਲਮਾਂ ਦੇ ਜ਼ਰੀਏ, ਅਤੇ ਇਸ ਦਾ ਬਹੁਤ ਸਾਰਾ ਹਿੱਸਾ ਸਾਨੂੰ ਸਾਡੀ ਮਾਂ ਨੇ ਸਿਖਾਇਆ ਹੈ।

ਪ੍ਰਧਾਨ ਮੰਤਰੀ: ਜਦੋਂ ਤੁਸੀਂ ਖੋਜ ਕਰਦੇ ਹੋ, ਇੱਕ ਤਰੀਕੇ ਨਾਲ, ਤੁਸੀਂ ਆਪਣੇ ਆਪ ਨੂੰ ਉਸ ਦੁਨੀਆ ਵਿੱਚ ਲੀਨ ਕਰ ਲੈਂਦੇ ਹੋ – ਤੁਸੀਂ ਉਸ ਵਿੱਚ ਰਹਿੰਦੇ ਹੋ। ਤੁਸੀਂ ਸੱਚਮੁੱਚ ਖੁਸ਼ਕਿਸਮਤ ਹੋ ਕਿਉਂਕਿ, ਭਾਵੇਂ ਤੁਸੀਂ ਆਪਣੇ ਨਾਨਾਜੀ ਨੂੰ ਕਦੇ ਨਹੀਂ ਮਿਲੇ, ਤੁਹਾਨੂੰ ਇਸ ਕੰਮ ਰਾਹੀਂ ਉਨ੍ਹਾਂ ਦੇ ਜੀਵਨ ਦਾ ਅਨੁਭਵ ਕਰਨ ਦਾ ਮੌਕਾ ਮਿਲਿਆ ਹੈ।

ਵਿਅਕਤੀ: ਹਾਂ ਜੀ, ਬਿਲਕੁਲ ਇਹ ਬਹੁਤ ਵੱਡਾ ਸੁਪਨਾ ਹੈ ਮੇਰਾ, ਅਤੇ ਮੈਂ ਸੱਚਮੁੱਚ ਸ਼ੁਕਰਗੁਜ਼ਾਰ ਹਾਂ ਪੂਰਾ ਪਰਿਵਾਰ ਇਸ ਦਾ ਇੱਕ ਹਿੱਸਾ ਹੈ ਅਤੇ

ਪ੍ਰਧਾਨ ਮੰਤਰੀ: ਮੈਨੂੰ ਉਨ੍ਹਾਂ ਦੀਆਂ ਫਿਲਮਾਂ ਦੀ ਤਾਕਤ ਯਾਦ ਹੈ। ਜਨ ਸੰਘ ਦੇ ਦੌਰ ਵਿੱਚ ਦਿੱਲੀ ਵਿੱਚ ਚੋਣਾਂ ਹੋਈਆਂ ਅਤੇ ਜਨ ਸੰਘ ਹਾਰ ਗਿਆ। ਅਡਵਾਨੀ ਜੀ ਅਤੇ ਅਟਲ ਜੀ ਨੇ ਹਾਰ ਦਾ ਸਾਹਮਣਾ ਕਰਦੇ ਹੋਏ ਕਿਹਾ, “ਹੁਣ ਅਸੀਂ ਕੀ ਕਰੀਏ?” ਉਨ੍ਹਾਂ ਨੇ ਆਪਣਾ ਹੌਂਸਲਾ ਵਧਾਉਣ ਲਈ ਇੱਕ ਫਿਲਮ ਦੇਖਣ ਦਾ ਫ਼ੈਸਲਾ ਕੀਤਾ। ਤਾਂ ਉਹ ਰਾਜ ਕਪੂਰ ਦੀ ਫਿਲਮ ਦੇਖਣ ਗਏ ਸੀ। ਰਾਤ ਬੀਤ ਗਈ, ਅਤੇ ਸਵੇਰ ਨੂੰ, ਉਨ੍ਹਾਂ ਨੂੰ ਨਵੀਂ ਉਮੀਦ ਮਿਲੀ। ਇਹ ਇਸ ਤਰ੍ਹਾਂ ਸੀ ਜਿਵੇਂ, ਉਨ੍ਹਾਂ ਦੇ ਨੁਕਸਾਨ ਦੇ ਬਾਵਜੂਦ, ਇੱਕ ਨਵੀਂ ਸਵੇਰ ਦੀ ਉਡੀਕ ਕੀਤੀ ਜਾ ਰਹੀ ਸੀ। ਮੈਂ ਚਾਇਨਾ ਵਿੱਚ ਸੀ, ਅਤੇ ਮੈਨੂੰ ਯਾਦ ਹੈ ਤੁਹਾਡੇ ਪਿਤਾ ਦਾ ਇੱਕ ਗੀਤ ਚੱਲ ਰਿਹਾ ਸੀ। ਮੈਂ ਇੱਕ ਸਾਥੀ ਨੂੰ ਮੋਬਾਈਲ ਫੋਨ ਵਿੱਚ ਰਿਕਾਰਡ ਕਰਨ ਲਈ ਕਿਹਾ, ਅਤੇ ਮੈਂ ਇਸ ਨੂੰ ਰਿਸ਼ੀ ਸਾਹਬ ਨੂੰ ਭੇਜ ਦਿੱਤਾ। ਉਹ ਬਹੁਤ ਖੁਸ਼ ਹੋਏ ਸਨ।

ਆਲੀਆ: ਇਨਫੈਕਟ ਮੈਨੂੰ ਲੱਗਦਾ ਹੈ ਕਿ ਤੁਸੀਂ ਹਾਲ ਹੀ ਵਿੱਚ ਅਫ਼ਰੀਕਾ ਦਾ ਦੌਰਾ ਕੀਤਾ ਸੀ, ਅਤੇ ਮੈਂ ਇੱਕ ਸਿਪਾਹੀ ਦੇ ਨਾਲ ਖੜ੍ਹੇ ਤੁਹਾਡੀ ਇੱਕ ਕਲਿੱਪ ਦੇਖਿਆ ਜੋ ਮੇਰਾ ਇੱਕ ਗੀਤ ਗਾ ਰਿਹਾ ਸੀ। ਉਹ ਕਲਿੱਪ ਵਾਇਰਲ ਹੋ ਗਿਆ, ਅਤੇ ਬਹੁਤ ਸਾਰੇ ਲੋਕਾਂ ਨੇ ਮੈਨੂੰ ਭੇਜਿਆ। ਇਹ ਦੇਖ ਕੇ ਹਰ ਕੋਈ ਬਹੁਤ ਖੁਸ਼ ਹੋਇਆ। ਮੈਂ ਹਮੇਸ਼ਾ ਮਹਿਸੂਸ ਕੀਤਾ ਹੈ ਕਿ ਗੀਤਾਂ ਵਿੱਚ ਦੁਨੀਆਂ ਨੂੰ ਜੋੜਨ ਦੀ ਵਿਲੱਖਣ ਸਮਰੱਥਾ ਹੁੰਦੀ ਹੈ। ਹਿੰਦੀ ਗੀਤ, ਖਾਸ ਤੌਰ ਤੇ, ਇੱਕ ਵਿਸ਼ੇਸ਼ ਸਥਾਨ ਰੱਖਦੇ ਹਨ – ਉਹ ਭਾਸ਼ਾ ਦੀਆਂ ਰੁਕਾਵਟਾਂ ਨੂੰ ਪਾਰ ਕਰਦੇ ਹਨ। ਲੋਕ ਹਮੇਸ਼ਾ ਸ਼ਬਦਾਂ ਨੂੰ ਸਮਝ ਨਹੀਂ ਸਕਦੇ, ਪਰ ਉਹ ਪਰਵਾਹ ਕੀਤੇ ਬਗੈਰ ਹੀ ਗਾਉਂਦੇ ਹਨ। ਮੈਂ ਆਪਣੇ travel ਦੌਰਾਨ ਇਹ ਅਕਸਰ ਦੇਖਿਆ ਹੈ, ਖਾਸ ਕਰਕੇ ofcourse with ਰਾਜ ਕਪੂਰ ਦੇ ਗੀਤਾਂ ਨਾਲ। but even now I think, ਸਾਡੇ ਸੰਗੀਤ ਬਾਰੇ ਡੂੰਘੀ ਭਾਵਨਾਤਮਕ ਅਤੇ ਵਿਆਪਕ ਚੀਜ਼ ਹੈ ਜੋ ਇੱਕ ਤਤਕਾਲ ਕਨੈਕਸ਼ਨ ਬਣਾਉਂਦੀ ਹੈ। ਜਿਸ ਬਾਰੇ ਬੋਲਦਿਆਂ, ਮੇਰਾ ਇੱਕ ਸਵਾਲ ਸੀ-ਕੀ ਤੁਹਾਨੂੰ ਅਜੇ ਵੀ ਗੀਤ ਸੁਣਨ ਦਾ ਮੌਕਾ ਮਿਲਦਾ ਹੈ?

ਪ੍ਰਧਾਨ ਮੰਤਰੀ: ਹਾਂ, ਮੈਂ ਸੰਗੀਤ ਦਾ ਆਨੰਦ ਮਾਣਦਾ ਹਾਂ, ਅਤੇ ਜਦੋਂ ਵੀ ਮੈਨੂੰ ਮੌਕਾ ਮਿਲਦਾ ਹੈ, ਤਾਂ ਮੈਂ ਜ਼ਰੂਰ ਸੁਣਦਾ ਹਾਂ।

ਸੈਫ ਅਲੀ ਖਾਨ: ਤੁਸੀਂ ਪਹਿਲੇ ਪ੍ਰਧਾਨ ਮੰਤਰੀ ਹੋ, ਮੈਨੂੰ ਜਿਨ੍ਹਾਂ ਨਾਲ ਮਿਲਣ ਦਾ ਮਾਣ ਪ੍ਰਾਪਤ ਹੋਇਆ ਹੈ, ਅਤੇ ਤੁਸੀਂ ਸਾਨੂੰ ਨਿਜੀ ਤੌਰ ਤੇ ਮਿਲੇ ਹੋ – ਇੱਕ ਵਾਰ ਨਹੀਂ, ਪਰ ਦੋ ਵਾਰ ਮਿਲੇ ਹੋ। ਤੁਸੀਂ ਅਜਿਹੀ ਸਕਾਰਾਤਮਕ ਊਰਜਾ ਨੂੰ ਫੈਲਾਉਂਦੇ ਹੋ, ਅਤੇ ਤੁਹਾਡੇ ਕੰਮ ਲਈ ਤੁਹਾਡਾ ਸਮਰਪਣ ਸੱਚਮੁੱਚ ਪ੍ਰਸ਼ੰਸਾਯੋਗ ਹੈ। ਮੈਂ ਤੁਹਾਡੇ ਦੁਆਰਾ ਕੀਤੇ ਗਏ ਸਾਰੇ ਕੰਮਾਂ ਲਈ ਤੁਹਾਨੂੰ ਵਧਾਈ ਦੇਣਾ ਚਾਹਾਂਗਾ ਅਤੇ ਤੁਹਾਡੇ ਦਰਵਾਜ਼ੇ ਖੋਲ੍ਹਣ, ਸਾਡੇ ਨਾਲ ਮੁਲਾਕਾਤ ਕਰਨ, ਅਤੇ ਬਹੁਤ ਪਹੁੰਚਯੋਗ ਹੋਣ ਲਈ ਤੁਹਾਡਾ ਧੰਨਵਾਦ ਕਰਨਾ ਚਾਹਾਂਗਾ। ਤੁਹਾਡਾ ਬਹੁਤ-ਬਹੁਤ ਧੰਨਵਾਦ।

ਪ੍ਰਧਾਨ ਮੰਤਰੀ: ਮੈਨੂੰ ਤੁਹਾਡੇ ਪਿਤਾ ਦੇ ਨਾਲ ਮੁਲਾਕਾਤ ਯਾਦ ਹੈ, ਅਤੇ ਮੈਂ ਉਮੀਦ ਕਰ ਰਿਹਾ ਸੀ ਕਿ ਅੱਜ ਮੈਨੂੰ ਤੁਹਾਡੇ ਪਰਿਵਾਰ ਦੀਆਂ ਤਿੰਨ ਪੀੜ੍ਹੀਆਂ ਨੂੰ ਮਿਲਣ ਦਾ ਮੌਕਾ ਮਿਲੇਗਾ। ਪਰ ਤੁਸੀਂ ਤੀਜੀ ਪੀੜ੍ਹੀ ਨੂੰ ਨਾਲ ਨਹੀਂ ਲਿਆਏ।

ਕਰਿਸ਼ਮਾ ਕਪੂਰ: ਅਸੀਂ ਸੱਚਮੁੱਚ ਉਨ੍ਹਾਂ ਨੂੰ ਲਿਆਉਣਾ ਚਾਹੁੰਦੇ ਸੀ।

ਮਹਿਲਾ : ਉਹ ਸਾਰੇ ਵੱਡੇ ਅਭਿਨੇਤਾ ਹਨ, ਅਸੀਂ ਵੱਡੇ ਖੇਤਰ ਵਿੱਚ ਨਹੀਂ ਹਾਂ, ਮੇਰੇ ਬੱਚੇ ਆਪਣੇ ਪੱਧਰ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਅਤੇ ਫਿਰ ਅਸੀਂ ਆਵਾਂਗੇ, ਸਾਨੂੰ ਪ੍ਰਧਾਨ ਮੰਤਰੀ ਦੁਆਰਾ ਸੱਦਾ ਦਿੱਤਾ ਗਿਆ ਸੀ। ਤੁਹਾਡਾ ਧੰਨਵਾਦ, ਪਾਪਾ!

ਰਣਬੀਰ ਕਪੂਰ: 13, 14 ਅਤੇ 15 ਦਸੰਬਰ ਨੂੰ ਅਸੀਂ ਰਾਜ ਕਪੂਰ ਦਾ ਇੱਕ Retrospective ਕਰ ਰਹੇ ਹਾਂ Government of India, NFDC ਅਤੇ NFAI ਨੇ ਸਾਡੀ ਬਹਤ ਸਹਾਇਤਾ ਕੀਤੀ, ਅਸੀਂ ਉਨ੍ਹਾਂ ਦੀਆਂ 10 ਫਿਲਮਾਂ ਨੂੰ ਰੀਸਟੋਰ ਕੀਤਾ ਹੈ। ਆਡੀਓ ਅਤੇ ਵਿਜ਼ੁਅਲ ਤਾਂ ਅਸੀਂ ਪੂਰੇ ਹਿੰਦੁਸਤਾਨ ਵਿੱਚ ਕੁਝ 160 ਥੀਏਟਰਾਂ ਵਿੱਚ ਲਗਭਗ 40 ਸ਼ਹਿਰਾਂ ਵਿੱਚ ਉਨ੍ਹਾਂ ਦੀਆਂ ਫਿਲਮਾਂ ਦਿਖਾ ਰਹੇ ਹਾਂ। ਤਾਂ 13 ਤਾਰੀਖ ਨੂੰ ਸਾਡਾ ਪ੍ਰੀਮੀਅਰ ਹੈ ਜੋ ਅਸੀਂ ਮੁੰਬਈ ਵਿੱਚ ਕਰ ਰਹੇ ਹਾਂ। ਪੂਰੀ ਫਿਲਮ ਇੰਡਸਟਰੀ ਨੂੰ ਅਸੀਂ ਬੁਲਾਇਆ ਹੈ।

 

 

*********

ਐੱਮਜੇਪੀਐੱਸ/ਐੱਸਟੀ/ਟੀਜੀ