ਪ੍ਰਧਾਨ ਮੰਤਰੀ: ਅੱਛਾ ਤਾਂ ਤੁਸੀਂ ਆਰਟੀਸਟ ਵੀ ਹੋ?
ਵਿਦਿਆਰਥੀ : ਸਰ ਤੁਹਾਡੀ ਹੀ ਕਵਿਤਾ ਹੈ।
ਪ੍ਰਧਾਨ ਮੰਤਰੀ : ਮੇਰੀ ਹੀ ਕਵਿਤਾ ਗਾਓਗੇ!
ਵਿਦਿਆਰਥੀ:
“अपने मन में एक लक्ष्य लिए, मंज़िल अपनी प्रत्यक्ष लिए
हम तोड़ रहे हैं जंजीरें, हम बदल रहे हैं तकदीरें
ये नवयुग है, ये नव भारत, हम खुद लिखेंगे अपनी तकदीर
हम बदल रहे हैं तस्वीर, खुद लिखेंगे अपनी तकदीर
हम निकल पड़े हैं प्रण करके, तन–मन अपना अर्पण करके
जिद है, जिद है एक सूर्य उगाना है, अम्बर से ऊँचा जाना है
एक भारत नया बनाना है, अम्बर से ऊँचा जाना है, एक भारत नया बनाना है।”
(ਆਪਣੇ ਮਨ ਵਿੱਚ ਇੱਕ ਟੀਚੇ ਨੂੰ ਧਿਆਨ ਵਿੱਚ ਰੱਖਦੇ ਹੋਏ, ਮੰਜ਼ਿਲ ਨੂੰ ਨਜ਼ਰ ਵਿੱਚ ਰੱਖਦੇ ਹੋਏ,
ਅਸੀਂ ਜ਼ੰਜੀਰਾਂ ਤੋੜ ਰਹੇ ਹਾਂ, ਅਸੀਂ ਕਿਸਮਤ ਬਦਲ ਰਹੇ ਹਾਂ।
ਇਹ ਇੱਕ ਨਵਾਂ ਯੁੱਗ ਹੈ, ਇਹ ਇੱਕ ਨਵਾਂ ਭਾਰਤ ਹੈ, ਅਸੀਂ ਆਪਣੀ ਕਿਸਮਤ ਖੁਦ ਲਿਖਾਂਗੇ।
ਅਸੀਂ ਚਿੱਤਰ ਬਦਲ ਰਹੇ ਹਾਂ, ਅਸੀਂ ਆਪਣੀ ਕਿਸਮਤ ਖੁਦ ਲਿਖਾਂਗੇ।
ਅਸੀਂ ਆਪਣੇ ਸਰੀਰ ਅਤੇ ਮਨ ਨੂੰ ਸਮਰਪਿਤ ਕਰਕੇ ਇੱਕ ਸੰਕਲਪ ਨਾਲ ਨਿਕਲੇ ਹਾਂ।
ਮੈਂ ਦ੍ਰਿੜ ਹਾਂ, ਮੈਂ ਇੱਕ ਨਵੀਂ ਸ਼ੁਰੂਆਤ ਕਰਨ ਲਈ ਦ੍ਰਿੜ ਹਾਂ,
ਮੈਨੂੰ ਅਸਮਾਨ ਤੋਂ ਵੀ ਉੱਚਾ ਜਾਣਾ ਚਾਹੀਦਾ ਹੈ।
ਸਾਨੂੰ ਇੱਕ ਨਵਾਂ ਭਾਰਤ ਬਣਾਉਣਾ ਹੈ,
ਸਾਨੂੰ ਅਸਮਾਨ ਤੋਂ ਉੱਪਰ ਉੱਠਣਾ ਹੈ,
ਸਾਨੂੰ ਇੱਕ ਨਵਾਂ ਭਾਰਤ ਬਣਾਉਣਾ ਹੈ)
ਪ੍ਰਧਾਨ ਮੰਤਰੀ : ਵਾਹ
ਪ੍ਰਧਾਨ ਮੰਤਰੀ : ਕੀ ਨਾਮ ਹੈ?
ਵਿਦਿਆਰਥੀ : ਸਪਸ਼ਟ ਨਹੀਂ।
ਪ੍ਰਧਾਨ ਮੰਤਰੀ : ਵਾਹ ਤੁਹਾਨੂੰ ਮਕਾਨ ਮਿਲ ਗਿਆ ਹੈ? ਚਲੋ, ਪ੍ਰਗਤੀ ਹੋ ਰਹੀ ਹੈ ਨਵੇਂ ਮਕਾਨ ਵਿੱਚ, ਚਲੋ ਵਧੀਆ।
ਵਿਦਿਆਰਥੀ : ਸਪਸ਼ਟ ਨਹੀਂ।
ਪ੍ਰਧਾਨ ਮਤਰੀ : ਵਾਹ, ਵਧੀਆ।
ਪ੍ਰਧਾਨ ਮੰਤਰੀ : ਯੂਪੀਆਈ….
ਵਿਦਿਆਰਥੀ : ਹਾਂ ਸਰ, ਅੱਜ ਹਰ ਘਰ ਵਿੱਚ ਆਪ ਦੀ ਵਜ੍ਹਾ ਨਾਲ ਯੂਪੀਆਈ ਹੈ…
ਪ੍ਰਧਾਨ ਮੰਤਰੀ: ਇਹ ਤੁਸੀਂ ਖੁਦ ਬਣਾਉਂਦੇ ਹੋ?
ਵਿਦਿਆਰਥੀ : ਹਾਂ।
ਪ੍ਰਧਾਨ ਮੰਤਰੀ : ਕੀ ਨਾਮ ਹੈ?
ਵਿਦਿਆਰਥੀ : ਆਰਣਾ ਚੌਹਾਨ।
ਪ੍ਰਧਾਨ ਮੰਤਰੀ : ਹਾਂ
ਵਿਦਿਆਰਥੀ : ਮੈਂ ਵੀ ਤੁਹਾਨੂੰ ਇੱਕ ਪੋਯਮ ਸੁਣਾਉਣੀ ਹੈ।
ਪ੍ਰਧਾਨ ਮੰਤਰੀ : ਪੋਯਮ ਸੁਣਾਉਣੀ ਹੈ, ਸੁਣਾ ਦੋ।
ਵਿਦਿਆਰਥੀ : नरेन्द्र मोदी एक नाम है, जो मीत का नई उड़ान है,
आप लगे हो देश को उड़ाने के लिए, हम भी आपके साथ हैं देश को बढ़ाने के लिए।
(ਨਰੇਂਦਰ ਮੋਦੀ ਇੱਕ ਨਾਮ ਹੈ, ਜੋ ਮੀਤ ਦੀ ਨਵੀਂ ਉਡਾਣ ਹੈ,
ਤੁਸੀਂ ਲਗੇ ਹੋ ਦੇਸ਼ ਨੂੰ ਉੱਚਾ ਚੁੱਕਣ ਲਈ, ਅਸੀਂ ਵੀ ਤੁਹਾਡੇ ਨਾਲ ਹਾਂ ਦੇਸ਼ ਨੂੰ ਵਧਾਉਣ ਦੇ ਲਈ।)
ਪ੍ਰਧਾਨ ਮੰਤਰੀ : ਸ਼ਾਬਾਸ਼।
ਪ੍ਰਧਾਨ ਮੰਤਰੀ : ਤੁਸੀਂ ਲੋਕਾਂ ਦੀ ਟ੍ਰੇਨਿੰਗ ਹੋ ਗਈ?
ਮੈਟਰੋ ਲੋਕੋ ਪਾਇਲਟ: ਯਸ ਸਰ।
ਪ੍ਰਧਾਨ ਮੰਤਰੀ : ਸੰਭਾਲ ਰਹੇ ਹਾਂ?
ਮੈਟਰੋ ਲੋਕੋ ਪਾਇਲਟ: ਯਸ ਸਰ।
ਪ੍ਰਧਾਨ ਮੰਤਰੀ : ਤੁਹਾਨੂੰ ਸੰਤੋਸ਼ ਹੁੰਦਾ ਹੈ ਇਸ ਕੰਮ ਨਾਲ?
ਮੈਟਰੋ ਲੋਕੋ ਪਾਇਲਟ : ਯਸ ਸਰ। ਸਰ, ਅਸੀਂ ਇੰਡੀਆ ਦੀ ਪਹਿਲਾ (ਅਸਪਸ਼ਟ)…. ਸਰ ਕਾਫੀ ਮਾਣ ਹੁੰਦਾ ਹੈ ਇਸ ਦਾ …., ਚੰਗਾ ਲੱਗ ਰਿਹਾ ਹੈ ਸਰ।
ਪ੍ਰਧਾਨ ਮੰਤਰੀ: ਬਹੁਤ ਧਿਆਨ ਕੇਂਦ੍ਰਿਤ ਕਰਨਾ ਪੈਂਦਾ ਹੋਵੇਗਾ, ਗੱਪਾਂ ਨਹੀਂ ਮਾਰ ਪਾਉਂਦੇ ਹੋਵੋਗੇ?
ਮੈਟੋ ਲੋਕੋ ਪਾਇਲਟ: ਨਹੀਂ ਸਰ, ਸਾਡੇ ਕੋਲ ਸਮਾਂ ਨਹੀਂ ਹੁੰਦਾ ਅਜਿਹਾ ਕੁਝ ਕਰਨ ਦਾ… (ਅਸਪਸ਼ਟ) ਅਜਿਹਾ ਕੁਝ ਨਹੀਂ ਹੁੰਦਾ।
ਪ੍ਰਧਾਨ ਮੰਤਰੀ : ਕੁਝ ਨਹੀਂ ਹੁੰਦਾ।
ਮੈਟਰੋ ਲੋਕੋ ਪਾਇਲਟ : yes ਸਰ..
ਪ੍ਰਧਾਨ ਮੰਤਰੀ : ਚੱਲੋ ਬਹੁਤ ਸ਼ੁਭਕਾਮਨਾਵਾਂ ਤੁਹਾਨੂੰ ਸਾਰਿਆਂ ਨੂੰ।
ਮੈਟਰੋ ਲੋਕੋ ਪਾਇਲਟ : Thank You Sir.
ਮੈਟਰੋ ਲੋਕੋ ਪਾਇਲਟ : ਤੁਹਾਨੂੰ ਮਿਲ ਕੇ ਸਾਨੂੰ ਸਾਰਿਆਂ ਨੂੰ ਬਹੁਤ ਚੰਗਾ ਲਗਿਆ ਸਰ...
***
ਐੱਮਜੇਪੀਐੱਸ/ਐੱਸਟੀ/ਆਰਕੇ
नमो भारत ट्रेन के साहिबाबाद-अशोक नगर के नए कॉरिडोर में सफर के दौरान मेरे युवा साथियों की अद्भुत प्रतिभा ने नई ऊर्जा से भर दिया। pic.twitter.com/ov7eUOFKpp
— Narendra Modi (@narendramodi) January 5, 2025