Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਰਾਸ਼ਟਰਪਤੀ ਦੇ ਤੌਰ ‘ਤੇ ਆਪਣੇ ਅਖੀਰਲੇ ਦਿਨ ਪ੍ਰਧਾਨ ਮੰਤਰੀ ਤੋਂ ਪ੍ਰਾਪਤ ਪੱਤਰ ਸਾਂਝਾ ਕੀਤਾ,


ਸਾਬਕਾ ਰਾਸ਼ਟਰਪਤੀ, ਸ਼੍ਰੀ ਪ੍ਰਣਬ ਮੁਖਰਜੀ ਨੇ ਭਾਰਤ ਦੇ ਰਾਸ਼ਟਰਪਤੀ ਦੇ ਅਹੁਦੇ ‘ਤੇ ਆਪਣੇ ਆਖ਼ਰੀ ਦਿਨ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਤੋਂ ਪ੍ਰਾਪਤ ਪੱਤਰ ਸਾਂਝਾ ਕੀਤਾ ਹੈ। ਸ਼੍ਰੀ ਪ੍ਰਣਬ ਮੁਖਰਜੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਪੱਤਰ ਨੇ ਉਨ੍ਹਾਂ ਦੇ ਦਿਲ ਨੂੰ ਛੂਹਿਆ।

ਪੱਤਰ ਦਾ ਮੂਲ-ਪਾਠ ਹੇਠ ਲਿਖੇ ਅਨੁਸਾਰ ਹੈ:

ਪਿਆਰੇ ਪ੍ਰਣਬ ਦਾ ,

ਹੁਣ ਜਦੋਂ ਤੁਸੀਂ ਆਪਣੀ ਇੱਕ ਨਵੀਂ ਯਾਤਰਾ ਦੇ ਦੌਰ ਦੀ ਸ਼ੁਰੂਆਤ ਕਰ ਰਹੇ ਹੋ ਤਾਂ ਮੈਂ ਰਾਸ਼ਟਰ ਨੂੰ ਸਮਰਪਿਤ ਤੁਹਾਡੇ ਯੋਗਦਾਨ ਖਾਸ ਤੌਰ ‘ਤੇ ਪਿਛਲੇ ਪੰਜ ਸਾਲਾਂ ‘ਚ ਦੇਸ਼ ਦੇ ਰਾਸ਼ਟਰਪਤੀ ਦੇ ਰੂਪ ‘ਚ ਕੀਤੇ ਗਏ ਤੁਹਾਡੇ ਯੋਗਦਾਨ ਲਈ ਸਰਾਹਨਾ ਅਤੇ ਧੰਨਵਾਦ ਦਾ ਭਾਵ ਪ੍ਰਗਟ ਕਰਦਾ ਹਾਂ। ਤੁਹਾਡੀ ਸਰਲਤਾ, ਉੱਚੇ ਸਿਧਾਂਤਾਂ ਅਤੇ ਅਸਧਾਰਨ ਲੀਡਰਸ਼ਿਪ ਨੇ ਸਾਨੂੰ ਸਾਰਿਆਂ ਨੂੰ ਪ੍ਰੇਰਿਤ ਕੀਤਾ ਹੈ।

ਤਿੰਨ ਸਾਲ ਪਹਿਲਾਂ ਮੈਂ ਇੱਕ ਬਾਹਰੀ ਵਿਅਕਤੀ ਦੇ ਤੌਰ ‘ਤੇ ਨਵੀਂ ਦਿੱਲੀ ਵਿੱਚ ਆਇਆ ਸੀ। ਮੇਰੇ ਸਾਹਮਣੇ ਵਿਸ਼ਾਲ ਅਤੇ ਚੁਣੌਤੀ ਭਰਪੂਰ ਕੰਮ ਸਨ। ਇਸ ਦੌਰ ‘ਚ ਤੁਸੀਂ ਹਮੇਸ਼ਾ ਮੇਰੇ ਲਈ ਇੱਕ ਪਿਤਾ ਤੁੱਲ ਮਾਰਗਦਰਸ਼ਕ ਰਹੇ। ਤੁਹਾਡੀ ਸਿਆਣਪ, ਤੁਹਾਡੇ ਮਾਰਗਦਰਸ਼ਨ ਅਤੇ ਵਿਅਕਤੀਗਤ ਸਨੇਹ ਨੇ ਮੈਨੂੰ ਆਤਮਵਿਸ਼ਵਾਸ ਅਤੇ ਸ਼ਕਤੀ ਦਿੱਤੀ ਹੈ।

ਇਹ ਸਭ ਜਾਣਦੇ ਹਨ ਕਿ ਆਪ ਗਿਆਨ ਦਾ ਭੰਡਾਰ ਹੋ। ਨੀਤੀ ਤੋਂ ਰਾਜਨੀਤੀ, ਆਰਥਿਕ ਮਾਮਲੇ ਤੋਂ ਵਿਦੇਸ਼ੀ ਮਾਮਲੇ, ਸੁਰੱਖਿਆ ਦੇ ਵਿਸ਼ਿਆਂ ਤੋਂ ਰਾਸ਼ਟੈਰੀ ਅਤੇ ਗਲੋਬਲ ਮਹੱਤ‍ਵ ਦੇ ਵਿਸ਼ਿਆਂ ਸਹਿਤ ਵੱਖ-ਵੱਖ ਮਾਮਲਿਆਂ ‘ਤੇ ਤੁਹਾਡੀ ਵਿਦਵਤਾ ਤੋਂ ਮੈਂ ਹਮੇਸ਼ਾ ਹੈਰਾਨ ਹੁੰਦਾ ਰਿਹਾ ਹਾਂ | ਤੁਹਾਡੇ ਬੌਧਿਕ ਕੌਸ਼ਲ ਨੇ ਨਿਰੰਤਰ ਮੇਰੀ ਸਰਕਾਰ ਅਤੇ ਮੇਰੀ ਮਦਦ ਕੀਤੀ ਹੈ ।

ਆਪ ਮੇਰੇ ਲਈ ਅਤਿਅੰਤ ਸਨੇਦਹੀ ਅਤੇ ਧਿਆਨ ਰੱਖਣ ਵਾਲੇ ਵਿਅਕਤੀ ਰਹੇ ਹੋ। ਦਿਨ ਭਰ ਚਲਣ ਵਾਲੀਆਂ ਬੈਠਕਾਂ ਜਾਂ ਪ੍ਰਚਾਰ ਅਭਿਆਨ ਯਾਤਰਾਵਾਂ ਦੇ ਬਾਅਦ ਤੁਹਾਡਾ ਅਜਿਹੀ ਇੱਕ ਫੋਨ ਕਾਲ ਮੇਰੇ ਵਿੱਚ ਤਾਜਗੀ ਅਤੇ ਊਰਜਾ ਭਰ ਦੇਣ ਲਈ ਕਾਫੀ ਹੁੰਦੀ ਸੀ, ਜਿਸ ‘ਚ ਆਪ ਕਹਿੰਦੇ ਸੀ, ‘ਮੈਂ ਆਸ ਕਰਦਾ ਹਾਂ ਕਿ ਆਪ ਆਪਣੀ ਸਿਹਤ ਦਾ ਧਿਆਨ ਰੱਖ ਰਹੇ ਹੋ’ ।

ਪ੍ਰਣਬ ਦਾ, ਸਾਡੀ ਰਾਜਨੀਤਕ ਯਾਤਰਾਵਾਂ ਨੇ ਵੱਖ – ਵੱਖ ਦਲਾਂ ‘ਚ ਅਕਾਰ ਲਿਆ | ਸਮੇਂ- ਸਮੇਂ ‘ਤੇ ਸਾਡੀਆਂ ਵਿਚਾਰਧਾਰਾਵਾਂ ਭਿੰਨ‍ ਰਹੀਆਂ ਹਨ। ਸਾਡੇ ਅਨੁਭਵ ਵੀ ਵੱਖ – ਵੱਖ ਹਨ। ਮੇਰਾ ਪ੍ਰਸ਼ਾਸਨਿਕ ਅਨੁਭਵ ਮੇਰੇ ਰਾਜ‍ ਤੋਂ ਸੀ ਜਦੋਂ ਕਿ ਤੁਸੀਂ ਦਹਾਕਿਆਂ ਤੱਕ ਰਾਸ਼ਟ ਰੀ ਨੀਤੀ ਅਤੇ ਰਾਜਨੀਤੀ ਨੂੰ ਦੇਖਿਆ ਹੈ। ਇਸ ਦੇ ਬਾਵਜੂਦ, ਤੁਹਾਡੀ ਬੌਧਿਕਤਾ ਅਤੇ ਸਿਆਣਪ ‘ਚ ਅਜਿਹੀ ਤਾਕਤ ਹੈ ਕਿ ਅਸੀਂ ਤਾਲਮੇਲ ਨਾਲ ਮਿਲ ਕੇ ਕੰਮ ਕਰਨ ‘ਚ ਸਮਰੱਥ ਸਾਂ ।

ਆਪਣੀ ਰਾਜਨੀਤਕ ਯਾਤਰਾ ਅਤੇ ਰਾਸ਼ਟਜਰਪਤੀ ਕਾਲ ਦੇ ਦੌਰਾਨ, ਤੁਸੀਂ ਰਾਸ਼ਟ ਰ ਦੀ ਖੁਸ਼ਹਾਲੀ ਨੂੰ ਹੋਰ ਸਾਰੀਆਂ ਚੀਜਾਂ ਤੋਂ ਉੱਪਰ ਰੱਖਿਆ। ਤੁਸੀਂ ਉਨ੍ਹਾਂ ਪਹਿਲਾਂ ਅਤੇ ਪ੍ਰੋਗਰਾਮਾਂ ਲਈ ਰਾਸ਼ਟਤਰਪਤੀ ਭਵਨ ਦੇ ਦਰਵਾਜੇ ਖੋਲ੍ਹ ਦਿੱਤੇ , ਜੋ ਨਵੀਨ ਖੋਜਾਂ ਅਤੇ ਭਾਰਤ ਦੇ ਨੌਜਵਾਨਾਂ ਦੀ ਪ੍ਰਤਿਭਾ ਲਈ ਮਹੱਤਵਪੂਰਨ ਸਨ।

ਆਪ ਨੇਤਾਵਾਂ ਦੀ ਉਸ ਪੀੜ੍ਹੀ ਤੋਂ ਹੋ ਜਿਸ ਲਈ ਰਾਜਨੀਤੀ ਸਮਾਜ ਦੀ ਨਿਸਵਾਰਰਥ ਸੇਵਾ ਦਾ ਇੱਕ ਮਾਧਿਅਮ ਹੈ। ਭਾਰਤ ਦੀ ਜਨਤਾ ਲਈ ਆਪ ਪ੍ਰੇਰਨਾ ਦਾ ਇੱਕ ਮਹਾਨ ਸਰੋਤ ਹੋ । ਭਾਰਤ ਹਮੇਸ਼ਾ ਆਪ ‘ਤੇ ਮਾਣ ਕਰੇਗਾ ਕਿ ਆਪ ਇੱਕ ਅਜਿਹੇ ਰਾਸ਼ਟਰਪਤੀ ਰਹੇ, ਜੋ ਇੱਕ ਨਿਮਰ ਜਨਸੇਵਕ ਅਤੇ ਅਸਧਾਰਣ ਨੇਤਾ ਵੀ ਹੋ ।

ਤੁਹਾਡੀ ਵਿਰਾਸਤ ਸਾਡਾ ਲਗਾਤਾਰ ਮਾਰਗਦਰਸ਼ਨ ਕਰੇਗੀ। ਅਸੀਂ ਤੁਹਾਡੇ ਸਾਰਿਆਂ ਨੂੰ ਨਾਲ ਲੈ ਕੇ ਚਲਣ ਵਾਲੇ ਲੋਕਤੰਤਰੀ ਦ੍ਰਿਸ਼ਟੀਕੋਣ ਤੋਂ ਲਗਾਤਾਰ ਸ਼ਕਤੀ ਪ੍ਰਾਪਤ ਕਰਦੇ ਰਹਾਂਗੇ , ਜਿਸ ਨੂੰ ਤੁਸੀਂ ਆਪਣੇ ਲੰ‍ਬੇ ਅਤੇ ਸ਼ਾਨਦਾਰ ਜਨਤਕ ਜੀਵਨ ‘ਚ ਸੰਜੋਇਆ ਹੈ। ਹੁਣ ਜਦੋਂ ਕਿ ਆਪ ਆਪਣੇ ਜੀਵਨ ਦੇ ਇੱਕ ਨਵੇਂ ਪੜਾਅ ‘ਚ ਪ੍ਰਵੇਸ਼ ਕਰ ਰਹੇ ਹੋ , ਤੁਹਾਡੇ ਭਵਿੱਖ ਦੀਆਂ ਕੋਸ਼ਿਸ਼ਾਂ ਲਈ ਮੇਰੇ ਵੱਲੋਂ ਸ਼ੁਭਕਾਮਨਾਵਾਂ ਹਨ ।

ਤੁਹਾਡੇ ਸਮਰਥਨ, ਪ੍ਰੋਤਸਾਰਹਨ, ਮਾਰਗਦਰਸ਼ਨ ਅਤੇ ਪ੍ਰੇਰਨਾ ਲਈ ਮੈਂ ਤੁਹਾਡਾ ਇੱਕ ਵਾਰ ਫਿਰ ਧੰਨਵਾਦ ਕਰਦਾ ਹਾਂ। ਮੈਂ ਤੁਹਾਡੇ ਉਨ੍ਹਾਂ ਬਹੁਤ ਪਿਆਰੇ ਸ਼ਬਦਾਂ ਲਈ ਵੀ ਤੁਹਾਡਾ ਧੰਨਵਾਦ ਕਰਦਾ ਹਾਂ, ਜੋ ਤੁਸੀਂ ਕੁਝ ਦਿਨ ਪਹਿਲਾਂ ਸੰਸਦ ਵਿੱਚ ਵਿਦਾਈ ਪ੍ਰੋਗਰਾਮ ‘ਚ ਮੇਰੇ ਬਾਰੇ ਕਹੇ ਸਨ।

ਰਾਸ਼ਟਰਪਤੀ ਜੀ, ਤੁਹਾਡੇ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਤੁਹਾਡੇ ਨਾਲ ਕੰਮ ਕਰਨਾ ਮੇਰੇ ਲਈ ਇੱਕ ਸਨਮਾਨ‍ ਦੀ ਗੱਲ ਰਹੀ ਹੈ।

ਜੈ ਹਿੰਦ

    ਤੁਹਾਡਾ ਵਿਸ਼ਵਾਸਪਾਤਰ

( ਨਰੇਂਦਰ ਮੋਦੀ )

ਸ਼੍ਰੀ ਪ੍ਰਣਬ ਮੁਖਰਜੀ

ਭਾਰਤ ਦੇ ਰਾਸ਼ਟਰਪਤੀ

 

 

PM India

 

PM India

***

AKT/AK