Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਸਾਡੇ ਸਾਬਕਾ ਸੈਨਿਕ, ਨਾਇਕ ਅਤੇ ਦੇਸ਼ ਭਗਤੀ ਦੇ ਸਦੀਵੀ ਪ੍ਰਤੀਕ ਹਨ: ਪ੍ਰਧਾਨ ਮੰਤਰੀ


ਦੇਸ਼ ਦੀ ਸੁਰੱਖਿਆ ਲਈ ਆਪਣਾ ਜੀਵਨ ਸਮਰਪਿਤ ਕਰਨ ਵਾਲੇ ਬਹਾਦਰ ਸੈਨਿਕਾਂ ਦੇ ਪ੍ਰਤੀ ਆਭਾਰ ਵਿਅਕਤ ਕਰਦੇ ਹੋਏ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਹਥਿਆਰਬੰਦ ਸੈਨਾਵਾਂ ਦੇ ਵੈਟਰਨਜ਼ ਦਿਵਸ ਦੇ ਅਵਸਰ ‘ਤੇ ਕਿਹਾ ਕਿ ਸਾਡੇ ਸਾਬਕਾ ਸੈਨਿਕ, ਨਾਇਕ ਅਤੇ ਦੇਸ਼ਭਗਤੀ ਦੇ ਸਦੀਵੀ ਪ੍ਰਤੀਕ ਹਨ।

ਐਕਸ ‘ਤੇ ਇੱਕ ਪੋਸਟ ਵਿੱਚ, ਉਨ੍ਹਾਂ ਨੇ ਲਿਖਿਆ:

ਹਥਿਆਰਬੰਦ ਸੈਨਾਵਾਂ ਦੇ ਸਾਬਕਾ ਵੈਟਰਨਜ਼ ਦਿਵਸ ‘ਤੇ ਅਸੀਂ ਉਨ੍ਹਾਂ ਬਹਾਦਰ ਸੈਨਿਕਾਂ ਦੇ ਪ੍ਰਤੀ ਆਭਾਰ ਵਿਅਕਤ ਕਰਦੇ ਹਾਂ ਜਿਨ੍ਹਾਂ ਨੇ ਦੇਸ਼ ਲਈ ਆਪਣਾ ਜੀਵਨ ਸਮਰਪਿਤ ਕਰ ਦਿੱਤਾ। ਉਨ੍ਹਾਂ ਦੇ ਬਲੀਦਾਨ, ਸਾਹਸ ਅਤੇ ਕਰਤੱਵ ਦੇ ਪ੍ਰਤੀ ਅਟੁੱਟ ਪ੍ਰਤੀਬੱਧਤਾ ਬੇਮਿਸਾਲ ਹੈ। ਸਾਡੇ ਸਾਬਕਾ ਸੈਨਿਕ, ਨਾਇਕ ਹਨ ਅਤੇ ਦੇਸ਼ ਭਗਤੀ ਦੇ ਸਦੀਵੀ ਪ੍ਰਤੀਕ ਹਨ। ਸਾਡੀ ਸਰਕਾਰ ਨੇ ਹਮੇਸ਼ਾ ਸਾਬਕਾ ਸੈਨਿਕਾਂ ਦੀ ਭਲਾਈ ਲਈ ਕੰਮ ਕੀਤਾ ਹੈ ਅਤੇ ਅਸੀਂ ਭਵਿੱਖ ਵਿੱਚ ਵੀ ਅਜਿਹਾ ਕਰਦੇ ਰਹਾਂਗੇ।

https://x.com/narendramodi/status/187906421194034826

***

ਐੱਮਜੇਪੀਐੱਸ/ਐੱਸਆਰ