Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਸਾਡੀ ਸਰਕਾਰ ਸ਼ਰਧਾਲੂਆਂ ਲਈ ਬਿਹਤਰ ਤੀਰਥ ਯਾਤਰਾ ਅਨੁਭਵ ਸੁਨਿਸ਼ਚਿਤ ਕਰਨ ਲਈ ਪ੍ਰਤੀਬੱਧ ਹੈ: ਪ੍ਰਧਾਨ ਮੰਤਰੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਊਦੀ ਅਰਬ ਦੇ ਹੱਜ ਅਤੇ ਉਮਰਾ (Umrah) ਮੰਤਰੀ ਤੌਫੀਕ ਬਿਨ ਫਵਜ਼ਾਨ ਅਲ-ਰਬਿਆ (Tawfiq Bin Fawzan Al-Rabiah) ਨਾਲ ਕੀਤੇ ਗਏ ਹੱਜ ਸਮਝੌਤੇ 2025 ਦਾ ਸੁਆਗਤ ਕੀਤਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਇਹ ਸਮਝੌਤਾ ਭਾਰਤ ਤੋਂ ਹੱਜ ਕਰਨ ਵਾਲੇ ਸ਼ਰਧਾਲੂਆਂ ਲਈ ਇੱਕ ਸ਼ਾਨਦਾਰ ਸਮਾਚਾਰ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਸਾਡੀ ਸਰਕਾਰ ਸ਼ਰਧਾਲੂਆਂ ਲਈ ਬਿਹਤਰ ਤੀਰਥ ਯਾਤਰਾ ਅਨੁਭਵ ਸੁਨਿਸ਼ਚਿਤ ਕਰਨ ਲਈ ਪ੍ਰਤੀਬੱਧ ਹੈ।”

ਕੇਂਦਰੀ ਮੰਤਰੀ ਕਿਰੇਨ ਰਿਜਿਜੂ ਦੁਆਰਾ ਐਕਸ (X) ‘ਤੇ ਇੱਕ ਪੋਸਟ ਦਾ ਜਵਾਬ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਪੋਸਟ ਕੀਤਾ:

“ਮੈਂ ਇਸ ਸਮਝੌਤੇ ਦਾ ਸੁਆਗਤ ਕਰਦਾ ਹਾਂ, ਜੋ ਭਾਰਤ ਤੋਂ ਹੱਜ ਕਰਨ ਵਾਲੇ ਸ਼ਰਧਾਲੂਆਂ ਲਈ ਬਹੁਤ ਚੰਗੀ ਖਬਰ ਹੈ। ਸਾਡੀ ਸਰਕਾਰ ਸ਼ਰਧਾਲੂਆਂ ਲਈ ਬਿਹਤਰ ਤੀਰਥ ਯਾਤਰਾ ਅਨੁਭਵ ਸੁਨਿਸ਼ਚਿਤ ਕਰਨ ਲਈ ਪ੍ਰਤੀਬੱਧ ਹੈ।

https://twitter.com/narendramodi/status/1878777716742422959

***

ਐੱਮਜੇਪੀਐੱਸ/ਵੀਜੇ/ਐੱਸਕੇਐੱਸ