ਅੱਜ, ਮੈਂ ਕ੍ਰਾਊਨ ਪ੍ਰਿੰਸ ਅਤੇ ਪ੍ਰਧਾਨ ਮੰਤਰੀ ਮਹਾਮਹਿਮ ਪ੍ਰਿੰਸ ਮੋਹੰਮਦ ਬਿਨ ਸਲਮਾਨ ਦੇ ਸੱਦੇ ‘ਤੇ ਸਾਊਦੀ ਅਰਬ ਦੇ ਦੋ ਦਿਨਾਂ ਦੇ ਸਰਕਾਰੀ ਦੌਰੇ ‘ਤੇ ਜਾ ਰਿਹਾ ਹਾਂ।
ਭਾਰਤ ਸਾਊਦੀ ਅਰਬ ਨਾਲ ਆਪਣੇ ਪੁਰਾਣੇ ਅਤੇ ਇਤਿਹਾਸਕ ਸਬੰਧਾਂ ਨੂੰ ਬਹੁਤ ਮਹੱਤਵ ਦਿੰਦਾ ਹੈ, ਜਿਸ ਨੇ ਹਾਲ ਹੀ ਦੇ ਵਰ੍ਹਿਆਂ ਵਿੱਚ ਰਣਨੀਤਕ ਗਹਿਰਾਈ ਅਤੇ ਗਤੀ ਹਾਸਲ ਕੀਤੀ ਹੈ। ਇਕੱਠੇ ਮਿਲ ਕੇ, ਅਸੀਂ ਰੱਖਿਆ, ਵਪਾਰ, ਨਿਵੇਸ਼, ਊਰਜਾ ਅਤੇ ਲੋਕਾਂ ਦਰਮਿਆਨ ਸਬੰਧਾਂ ਦੇ ਖੇਤਰਾਂ ਵਿੱਚ ਆਪਸੀ ਤੌਰ ‘ਤੇ ਲਾਭਦਾਇਕ ਅਤੇ ਠੋਸ ਸਾਂਝੇਦਾਰੀ ਵਿਕਸਿਤ ਕੀਤੀ ਹੈ। ਖੇਤਰੀ ਸ਼ਾਂਤੀ, ਸਮ੍ਰਿੱਧੀ, ਸੁਰੱਖਿਆ ਅਤੇ ਸਥਿਰਤਾ ਨੂੰ ਉਤਸ਼ਾਹਿਤ ਕਰਨ ਲਈ ਸਾਡੀ ਸਾਂਝੀ ਦਿਲਚਸਪੀ ਅਤੇ ਪ੍ਰਤੀਬੱਧਤਾ ਹੈ।
ਪਿਛਲੇ ਇੱਕ ਦਹਾਕੇ ਵਿੱਚ ਇਹ ਸਾਊਦੀ ਅਰਬ ਦੀ ਮੇਰੀ ਤੀਸਰੀ ਯਾਤਰਾ ਹੋਵੇਗੀ ਅਤੇ ਇਤਿਹਾਸਕ ਸ਼ਹਿਰ ਜੇਦਾਹ (Jeddah) ਦੀ ਪਹਿਲੀ ਯਾਤਰਾ ਹੋਵੇਗੀ। ਮੈ ਰਣਨੀਤਕ ਸਾਂਝੇਦਾਰੀ ਪ੍ਰੀਸ਼ਦ (Strategic Partnership Council) ਦੀ ਦੂਸਰੀ ਮੀਟਿੰਗ ਵਿੱਚ ਹਿੱਸਾ ਲੈਣ ਅਤੇ 2023 ਵਿੱਚ ਮੇਰੇ ਭਰਾ ਮਹਾਮਹਿਮ ਪ੍ਰਿੰਸ ਮੋਹੰਮਦ ਬਿਨ ਸਲਮਾਨ ਦੀ ਭਾਰਤ ਦੀ ਬਹੁਤ ਹੀ ਸਫਲ ਸਰਕਾਰੀ ਦੌਰੇ ਵਾਂਗ ਹੀ ਇਸ ਨੂੰ ਸਫਲ ਬਣਾਉਣ ਲਈ ਉਤਸੁਕ ਹਾਂ।
ਮੈਂ ਸਾਊਦੀ ਅਰਬ ਵਿੱਚ ਜੀਵੰਤ ਭਾਰਤੀ ਕਮਿਊਨਿਟੀ ਨਾਲ ਮਿਲਣ ਲਈ ਵੀ ਉਤਸੁਕ ਹਾਂ ਜੋ ਸਾਡੇ ਦੇਸ਼ਾਂ ਦਰਮਿਆਨ ਪੁਲ ਦੇ ਰੂਪ ਵਿੱਚ ਕੰਮ ਰਹੇ ਹਨ ਅਤੇ ਸੱਭਿਆਚਾਰਕ ਅਤੇ ਮਾਨਵਤਾਵਾਦੀ ਸਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਬਹੁਤ ਵੱਡਾ ਯੋਗਦਾਨ ਦਿੰਦੇ ਹਨ।
***
ਐੱਮਜੇਪੀਐੱਸ/ਏਕੇ
Leaving for Jeddah, Saudi Arabia, where I will be attending various meetings and programmes. India values our historic relations with Saudi Arabia. Bilateral ties have gained significant momentum in the last decade. I look forward to participating in the 2nd Meeting of the…
— Narendra Modi (@narendramodi) April 22, 2025