Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਸਾਈਬਰ ਸਕਿਓਰਿਟੀ ਅਤੇ ਡਿਜੀਟਲ ਟੈਕਨੋਲੋਜੀ ਬਾਰੇ ਭਾਰਤ-ਫਰਾਂਸ ਰੋਡ ਮੈਪ (ਰੂਪ ਰੇਖਾ) (22 ਅਗਸਤ, 2019)


ਸਾਂਝਾ ਵਿਜ਼ਨ

ਫਰਾਂਸ ਅਤੇ ਭਾਰਤ ਆਪਣੇ ਸਮਾਜ ਵਿੱਚ ਡਿਜੀਟਲ ਟੈਕਨੋਲੋਜੀ ਨੂੰ ਪਰਿਵਰਤਨ ਦਾ ਕਾਰਕ ਬਣਾਉਣ, ਪ੍ਰਗਤੀ ਨੂੰ ਅੱਗੇ ਵਧਾਉਣ, ਟਿਕਾਊ ਵਿਕਾਸ ਅਤੇ ਸੁਰੱਖਿਅਤ ਇੰਟਰਨੈੱਟ ਪਹੁੰਚ ਨੂੰ ਵਧਾਉਣ ਦਾ ਇਰਾਦਾ ਰੱਖਦੇ ਹਨ ਜੋ ਕਿ ਡਿਜੀਟਲ ਪਾੜ (ਡਿਵਾਇਡ) ਨੂੰ ਭਰਨ ਲਈ ਜ਼ਰੂਰੀ ਹੈ।

ਇਸ ਤਰ੍ਹਾਂ ਫਰਾਂਸ ਅਤੇ ਭਾਰਤ ਡਿਜੀਟਲ ਟੈਕਨੋਲੋਜੀ ਦੀ ਵਕਾਲਤ ਕਰਦੇ ਹਨ ਜੋ ਕਿ ਨਾਗਰਿਕਾਂ ਨੂੰ ਸਸ਼ਕਤ ਬਣਾਉਂਦੀ ਹੈ, ਅਸਮਾਨਤਾਵਾਂ ਨੂੰ ਘੱਟ ਕਰਦੀ ਹੈ ਅਤੇ ਨਿਰੰਤਰ ਵਿਕਾਸ ਨੂੰ ਪ੍ਰੋਤਸਾਹਨ ਦਿੰਦੀ ਹੈ।

ਅੰਤਰਰਾਸ਼ਟਰੀ ਸੁਰੱਖਿਆ ਅਤੇ ਕੂਟਨੀਤਕ ਕੋਸ਼ਿਸ਼ਾਂ ਸਦਕਾ ਫਰਾਂਸ ਅਤੇ ਭਾਰਤ ਇੱਕ ਖੁੱਲ੍ਹੀ, ਭਰੋਸੇਯੋਗ, ਸੁਰੱਖਿਅਤ, ਸਥਿਰ ਅਤੇ ਸ਼ਾਂਤੀਪੂਰਨ ਸਾਈਬਰ ਸਪੇਸ ਪ੍ਰਤੀ ਪ੍ਰਤੀਬੱਧਤਾ ਦੀ ਪੁਸ਼ਟੀ ਕਰਦੇ ਹਨ। ਅੰਤਰਰਾਸ਼ਟਰੀ ਕਾਨੂੰਨ, ਵਿਸ਼ੇਸ਼ ਤੌਰ ’ਤੇ ਸੰਯੁਕਤ ਰਾਸ਼ਟਰ ਚਾਰਟਰ ਐਪਲੀਕੇਬਲ ਹੈ ਅਤੇ ਇਹ ਸ਼ਾਂਤੀ, ਸਥਿਰਤਾ, ਖੁੱਲ੍ਹੇਪਣ ਨੂੰ ਪ੍ਰੋਤਸਾਹਨ ਦੇਣ, ਸੁਰੱਖਿਆ, ਸ਼ਾਂਤੀਪੂਰਨ ਅਤੇ ਸੁਲਭ ਡਿਜੀਟਲ ਮਾਹੌਲ ਤੱਕ ਪਹੁੰਚ ਬਣਾ ਕੇ ਰੱਖਣ ਲਈ ਜ਼ਰੂਰੀ ਹੈ। ਉਹ (ਫਰਾਂਸ ਅਤੇ ਭਾਰਤ) ਸੰਯੁਕਤ ਰਾਸ਼ਟਰ ਦੇ ਫਰੇਮਵਰਕ ਦੇ ਅੰਦਰ ਸਾਈਬਰ ਸਪੇਸ ਵਿੱਚ ਜ਼ਿੰਮੇਵਾਰ ਸਟੇਟ ਵਤੀਰੇ ਦੇ ਸਵੈਇੱਛਤ ਮਾਪਦੰਡਾਂ ਨੂੰ ਉਤਸ਼ਾਹਤ ਕਰਨ, ਲਾਗੂ ਕਰਨ ਅਤੇ ਵਿਸ਼ਵਾਸ ਅਤੇ ਸਮਰੱਥਾ ਨਿਰਮਾਣ ਦੇ ਮਹੱਤਵ ਦੀ ਪੁਸ਼ਟੀ ਕਰਦੇ ਹਨ। ਇਹ ਸਮੂਹਿਕਤਾ ਸਾਈਬਰ ਸਪੇਸ ਵਿੱਚ ਸ਼ਾਂਤੀ ਅਤੇ ਸੁਰੱਖਿਆ ਦੀ ਬੁਨਿਆਦ ਹੈ।

ਫਰਾਂਸ ਅਤੇ ਭਾਰਤ ਨੇ ਸਾਈਬਰ ਸਪੇਸ ਵਿੱਚ ਵਿਸ਼ਵਾਸ, ਸੁਰੱਖਿਆ ਅਤੇ ਸਥਿਰਤਾ ਨੂੰ ਬਿਹਤਰ ਬਣਾਉਣ ਲਈ ਆਪੋ ਆਪਣੀਆਂ ਭੂਮਿਕਾਵਾਂ ਵਿੱਚ ਅਨੇਕਾਂ ਤੱਥਾਂ ਦੀ ਸਾਂਝੀ ਜ਼ਿੰਮੇਵਾਰੀ ਨੂੰ ਪਛਾਣਿਆ ਹੈ। ਉਹ ਇੱਕ ਖੁੱਲ੍ਹੇ, ਸੁਰੱਖਿਅਤ, ਸਥਿਰ, ਸੁਲਭ ਅਤੇ ਸ਼ਾਂਤਮਈ ਡਿਜੀਟਲ ਮਾਹੌਲ ਨੂੰ ਯਕੀਨੀ ਬਣਾਉਣ ਲਈ ਬਹੁ ਹਿਤਧਾਰਕ ਪਹੁੰਚ ਨੂੰ ਮਜ਼ਬੂਤ ਕਰਨ ਦੀ ਮੰਗ ਕਰਦੇ ਹਨ ਅਤੇ ਇਸ ਗੱਲ ’ਤੇ ਜ਼ੋਰ ਦਿੰਦੇ ਹਨ ਕਿ ਇਸ ਦੇ ਵਾਸਤੇ ਸਰਕਾਰਾਂ, ਉਦਯੋਗ, ਅਕਾਦਮਿਕ ਅਤੇ ਸਿਵਲ ਸੁਸਾਇਟੀ ਦੇ ਸਾਂਝੇ ਯਤਨਾਂ ਦੀ ਲੋੜ ਹੈ।

ਸ਼ਾਸਨ, ਪ੍ਰਭੂਸੱਤਾ ਅਤੇ ਟੈਕਨੋਲੋਜੀ ਰੈਗੂਲੇਸ਼ਨ

ਫਰਾਂਸ ਅਤੇ ਭਾਰਤ ਸਾਰੇ ਹਿਤਧਾਰਕਾਂ ਸਮੇਤ ਰਾਜ ਦੇ ਹਿਤਾਂ ਦੀ ਰਾਖੀ ਕਰਦੇ ਹੋਏ ਇੰਟਰਨੈੱਟ ਦੀ ਬਹੁਧਾਰਕ ਅਤੇ ਬਹੁਪੱਖੀ ਪਹੁੰਚ ਦੀ ਸੁਰੱਖਿਆ ਕਰਕੇ ਖੁੱਲ੍ਹੇ ਡਿਜੀਟਲ ਮਾਹੌਲ ਰਾਹੀਂ ਸਮਾਵੇਸ਼ੀ ਅਤੇ ਪਾਰਦਰਸ਼ਿਤਾ ਨੂੰ ਪ੍ਰੋਤਸਾਹਨ ਦੇਣ ਲਈ ਕੰਮ ਕਰਨ ਦਾ ਇਰਾਦਾ ਰੱਖਦੇ ਹਨ।

ਫਰਾਂਸ ਅਤੇ ਭਾਰਤ ਮੰਨਦੇ ਹਨ ਕਿ ਅੰਤਰਰਾਸ਼ਟਰੀ ਭਾਈਚਾਰੇ ਨੂੰ ਸਹਿਕਾਰੀ, ਮਜ਼ਬੂਤ ਅਤੇ ਦ੍ਰਿੜ੍ਹ ਇਰਾਦੇ ਵਾਲੀ ਕਾਰਵਾਈ ਨਾਲ ਡਿਜੀਟਲ ਟੈਕਨੋਲੋਜੀ ਦਾ ਤੇਜ਼ੀ ਨਾਲ ਵਿਕਾਸ ਅਤੇ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਜੋ ਰਾਸ਼ਟਰਾਂ ਵਿੱਚ ਡਿਜੀਟਲ ਬੁਨਿਆਦੀ ਢਾਂਚੇ ਉੱਪਰ ਖੁਦਮੁਖ਼ਤਿਆਰੀ ਦੇ ਨਾਲ ਨਾਲ ਔਨਲਾਈਨ ਮਨੁੱਖੀ ਅਧਿਕਾਰਾਂ ਅਤੇ ਪ੍ਰਗਟਾਵੇ ਦੀ ਅਜ਼ਾਦੀ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।

ਸਾਈਬਰ ਸੁਰੱਖਿਆ ਦੇ ਖੇਤਰ ਵਿੱਚ ਸਹਿਯੋਗ

ਫਰਾਂਸ ਅਤੇ ਭਾਰਤ ਨੇ 20 ਜੂਨ, 2019 ਨੂੰ ਪੈਰਿਸ ਵਿੱਚ ਕਰਵਾਏ ਸਾਈਬਰ ਸੰਵਾਦ ਦੀ ਪੈਰਵੀ ਅਤੇ ਇਸ ਦੇ ਮਹੱਤਵ ਨੂੰ ਪਛਾਣਨ ਅਤੇ ਇਸ ਦੇ ਅੰਤ ਵਿੱਚ ਅਪਣਾਏ ਗਏ ਸਾਂਝੇ ਬਿਆਨ ਦਾ ਸਵਾਗਤ ਕੀਤਾ ਹੈ।

ਇਸ ਸਬੰਧ ਵਿੱਚ ਉਹ ਪਹਿਲਾਂ ਅਪਣਾਈਆਂ ਗਈਆਂ ਯੂਐੱਨ ਜੀਜੀਈ (UNGGE) ਰਿਪੋਰਟਾਂ ਵਿੱਚ ਸਾਈਬਰ ਸਪੇਸ ਲਈ ਜ਼ਿੰਮੇਵਾਰ ਰਾਸ਼ਟਰ ਵਤੀਰੇ ਲਈ ਮਾਪਦੰਡਾਂ ਨੂੰ ਲਾਗੂ ਕਰਨ ਲਈ ਅੰਤਰਰਾਸ਼ਟਰੀ ਸਹਿਯੋਗ ਅਤੇ ਅੰਤਰਰਾਸ਼ਟਰੀ ਕਾਨੂੰਨ ਨੂੰ ਲਾਗੂ ਕਰਨ ਦੇ ਖੇਤਰ ਵਿੱਚ ਚਲ ਰਹੇ ਵਿਭਿੰਨ ਬਹੁਪੱਖੀ ਉੱਦਮਾਂ ਨੂੰ ਆਪਣੇ ਤਾਲਮੇਲ ਨਾਲ ਹੋਰ ਮਜ਼ਬੂਤ ਕਰਨਾ ਚਾਹੁੰਦੇ ਹਨ।

ਭਾਰਤ ਅਤੇ ਫਰਾਂਸ ਖਰਾਬ ਗਤੀਵਿਧੀਆਂ ਨੂੰ ਰੋਕਣ ਲਈ ਅਤੇ ਉਨ੍ਹਾਂ ਦੇ ਸੰਭਾਵਿਤ ਪ੍ਰਭਾਵਾਂ ਦਾ ਮੁਲਾਂਕਣ ਕਰਨ ਅਤੇ ਉਨ੍ਹਾਂ ਦੇ ਕਾਰਨਾਂ ਦੀ ਪਛਾਣ ਕਰਨ ਲਈ ਆਪਣੀਆਂ ਸਾਈਬਰ ਸੁਰੱਖਿਆ ਏਜੰਸੀਆਂ ਦਰਮਿਆਨ ਜਾਣਕਾਰੀ ਸਾਂਝੀ ਕਰਕੇ ਆਪਣੇ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦੀ ਆਪਣੀ ਇੱਛਾ ਦੀ ਪੁਸ਼ਟੀ ਕਰਦੇ ਹਨ।

ਡਿਜੀਟਲ ਪ੍ਰਕਿਰਿਆ, ਉਤਪਾਦ ਅਤੇ ਸੇਵਾਵਾਂ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਦੀ ਲੋੜ ਨੂੰ ਪਛਾਣਦੇ ਹੋਏ ਫਰਾਂਸ ਅਤੇ ਭਾਰਤ ਕਾਨੂੰਨੀ ਅਤੇ ਰੈਗੂਲੇਟਰੀ ਢਾਂਚੇ ਅਤੇ ਬਿਹਤਰੀਨ ਪਿਰਤਾਂ ’ਤੇ ਜਾਣਕਾਰੀ ਸਾਂਝੀ ਕਰਨ ਦਾ ਇਰਾਦਾ ਰੱਖਦੇ ਹਨ ਜਿਸ ਵਿੱਚ ਰਾਸ਼ਟਰੀ ਸੁਰੱਖਿਆ ’ਤੇ ਪ੍ਰਭਾਵ ਪਾਉਣ ਵਾਲੇ ਆਰਥਿਕ ਸੂਚਨਾ ਬੁਨਿਆਦੀ ਢਾਂਚੇ ਦੀ ਸੁਰੱਖਿਆ ਅਤੇ ਡਿਜੀਟਲ ਉਤਪਾਦਾਂ ਦੀ ਟੈਸਟਿੰਗ ਅਤੇ ਪ੍ਰਮਾਣੀਕਰਨ ਸ਼ਾਮਲ ਹੈ। ਇਸ ਸਬੰਧੀ ਫਰਾਂਸ ਅਤੇ ਭਾਰਤ 5ਜੀ ਟੈਕਨੋਲੋਜੀਆਂ ਦੀ ਤਾਇਨਾਤੀ ਨਾਲ ਜੁੜੇ ਜੋਖਿਮਾਂ ਅਤੇ ਉਨ੍ਹਾਂ ਦੇ ਨਿਪਟਾਰੇ ਲਈ ਅਪਣਾਏ ਗਏ ਤਕਨੀਕੀ ਸਮਾਧਾਨਾਂ ’ਤੇ ਇਕੱਠੇ ਕੰਮ ਕਰਨਾ ਚਾਹੁੰਦੇ ਹਨ।

ਫਰਾਂਸ ਅਤੇ ਭਾਰਤ ਨੇ ਵਾਸਨੇਰ ਅਰੇਂਜਮੈਂਟ ਤਹਿਤ ਚਰਚਾਵਾਂ ਵਿੱਚ ਭਾਗ ਲੈਣ ਸਮੇਤ ਸਾਈਬਰ ਸਪੇਸ ਵਿੱਚ ਖਰਾਬ ਸਾਧਨਾਂ ਅਤੇ ਪਿਰਤਾਂ ਦੇ ਪਸਾਰ ਦੇ ਮੁੱਦੇ ਨੂੰ ਹੱਲ ਕਰਨ ਦੀ ਲੋੜ ਨੂੰ ਸਵੀਕਾਰ ਕੀਤਾ ਹੈ, ਜਿਸ ਵਿੱਚ ਦੋਵੇਂ ਪੱਖ ਸ਼ਾਮਲ ਹਨ। ਇਸ ਪ੍ਰਤੀ ਫਰਾਂਸ ਅਤੇ ਭਾਰਤ ਆਪਣੇ ਸਬੰਧਿਤ ਕਾਨੂੰਨੀ ਅਤੇ ਰੈਗੂਲੇਟਰੀ ਢਾਂਚੇ ਅਤੇ ਵਿਸ਼ੇਸ਼ ਕਰਕੇ ਆਰਥਿਕ ਸੂਚਨਾ ਬੁਨਿਆਦੀ ਢਾਂਚੇ ਦੀ ਸੁਰੱਖਿਆ ਨਾਲ ਸਬੰਧਤ ਢਾਂਚੇ ਨੂੰ ਸਾਂਝਾ ਕਰਨਾ ਚਾਹੁੰਦੇ ਹਨ।

ਫਰਾਂਸ ਅਤੇ ਭਾਰਤ ਸਾਈਬਰ ਸੁਰੱਖਿਆ ਲਈ ਕਰਾਸ ਕਟਿੰਗ ਜੋਖ਼ਮਾਂ ਦੇ ਸਮਾਧਾਨ ਲਈ ਸਾਰੇ ਦੇਸ਼ਾਂ ਦਰਮਿਆਨ ਨਜ਼ਦੀਕੀ ਸਹਿਯੋਗ ਦੇ ਮਹੱਤਵ ਨੂੰ ਉਜਾਗਰ ਕਰਦੇ ਹਨ, ਵਿਸ਼ੇਸ਼ ਕਰਕੇ ਰਾਸ਼ਟਰੀ ਸੁਰੱਖਿਆ ਨੂੰ ਪ੍ਰਭਾਵਿਤ ਕਰਨ ਵਾਲੇ ਆਰਥਿਕ ਸੂਚਨਾ ਬੁਨਿਆਦੇ ਢਾਂਚੇ ਨੂੰ।

ਸਾਈਬਰ ਅਪਰਾਧ ਖ਼ਿਲਾਫ਼ ਲੜਾਈ ਦੇ ਖੇਤਰ ਵਿੱਚ ਸਹਿਯੋਗ

ਫਰਾਂਸ ਅਤੇ ਭਾਰਤ ਮੰਨਦੇ ਹਨ ਕਿ ਸਾਈਬਰ ਅਪਰਾਧ ਅੰਤਰਰਾਸ਼ਟਰੀ ਅਪਰਾਧ ਹੈ ਜਿਸ ਲਈ ਅਪਰਾਧੀਆਂ ਨੂੰ ਪ੍ਰਭਾਵੀ ਢੰਗ ਨਾਲ ਸਜ਼ਾ ਦਿਵਾਉਣ ਲਈ ਅੰਤਰਰਾਸ਼ਟਰੀ ਸਹਿਯੋਗ ਵਧਾਉਣ ਦੀ ਲੋੜ ਹੈ। ਇਸ ਲਈ ਉਹ ਇਸ ਖੇਤਰ ਵਿੱਚ ਆਪਣੇ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਯੋਜਨਾ ਬਣਾਉਂਦੇ ਹਨ ਜਿਸ ਵਿੱਚ ਵਿਸ਼ੇਸ਼ ਜਾਣਕਾਰੀ, ਸਬੂਤ ਇਕੱਠੇ ਕਰਨੇ, ਅਪਰਾਧੀਆਂ ਦੀ ਪਛਾਣ, ਵਿਸ਼ੇਸ਼ ਕਰਕੇ ਮਾਲਵੇਅਰ ਡਿਵੈਲਪਰ, ਹੋਸਟਰ/ਹੋਸਟਿੰਗ ਮੰਚ ਪ੍ਰਦਾਨ ਕਰਤਾ ਜਾਂ ਬਰੌਡਕਾਸਟਰਾਂ ਨੂੰ ਸਾਂਝਾ ਕਰਨ ਦੀ ਸੁਵਿਧਾ ਹੈ। ਉਹ ਏਟੀਐੱਮ ਦੀ ਸੁਰੱਖਿਆ ਅਤੇ ਏਟੀਐੱਮ ਕੈਸ਼ ਕੱਢਣ ਖਿਲਾਫ਼ ਖਪਤਕਾਰਾਂ ਦੀ ਸੁਰੱਖਿਆ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਬਾਰੇ ਆਪਣੇ ਸਰੋਕਾਰਾਂ ਨੂੰ ਵੀ ਪ੍ਰਗਟ ਕਰਦੇ ਹਨ। ਅੰਤ ਵਿੱਚ ਉਹ ਇਨਫਰਮੇਸ਼ਨ ਸ਼ੇਅਰਿੰਗ ਅਰੇਜਮੈਂਟਸ ਲਈ ਸੇਵਾ ਪ੍ਰਦਾਤਾਵਾਂ, ਸੋਸ਼ਲ ਮੀਡੀਆ ਕੰਪਨੀਆਂ ਨਾਲ ਸਾਈਬਰ ਅਪਰਾਧ ਦੀ ਰੋਕਥਾਮ ’ਤੇ ਚਰਚਾ ਕਰਨ ਦੀ ਯੋਜਨਾ ਬਣਾਉਂਦੇ ਹਨ।

ਡਿਜੀਟਲ ਗਵਰਨੈਂਸ ’ਤੇ ਸਹਿਯੋਗ

ਰੈਗੂਲੇਸ਼ਨ ਚੁਣੌਤੀਆਂ ਫਰਾਂਸ ਅਤੇ ਭਾਰਤ ਨੇ ਅੰਤਰਰਾਸ਼ਟਰੀ ਪੱਧਰ ’ਤੇ ਡਿਜੀਟਲ ਖੇਤਰ ਨੂੰ ਸੁਰੱਖਿਅਤ ਕਰਨ ਲਈ ਇੱਕ ਉਚਿਤ, ਨਿਰਪੱਖ ਅਤੇ ਸੰਤੁਲਿਤ ਦ੍ਰਿਸ਼ਟੀਕੋਣ ਦੇ ਵਿਕਾਸ ਵਿੱਚ ਆਪਣੇ ਤਾਲਮੇਲ ਨੂੰ ਮਜ਼ਬੂਤ ਕਰਨਾ ਚਾਹੁੰਦੇ ਹਨ । ਫਰਾਂਸ ਅਤੇ ਭਾਰਤ ਵੀ ਇਹ ਸੁਨਿਸ਼ਚਤ ਕਰਨ ਲਈ ਜ਼ਰੂਰੀ ਢਾਂਚਾ ਵਿਕਸਤ ਕਰਨ ਦੀ ਲੋੜ ਨੂੰ ਸਵੀਕਾਰ ਕਰਦੇ ਹਨ ਕਿ ਟੈਕਨੋਲੋਜੀ ਪ੍ਰਭੂਸੱਤਾ ਬਣੀ ਰਹੇ।

ਰੈਗੂਲੇਸ਼ਨ ਆਵ੍ ਆਰਟੀਫੀਸ਼ਲ ਇੰਟੈਲੀਜੈਂਸ

ਫਰਾਂਸ ਅਤੇ ਭਾਰਤ ਆਰਟੀਫੀਸ਼ਲ ਇੰਟੈਲੀਜੈਂਸ ਦੇ ਵਿਕਾਸ ਵੱਲੋਂ ਪੇਸ਼ ਕੀਤੀ ਗਈ ਸੰਭਾਵਨਾ ਦਾ ਸਵਾਗਤ ਕਰਦੇ ਹਨ, ਖਾਸ ਕਰਕੇ ਟਿਕਾਊ ਵਿਕਾਸ, ਈ-ਸ਼ਾਸਨ, ਖੁਦਮੁਖ਼ਤਿਆਰ ਆਵਾਜਾਈ, ਸਮਾਰਟ ਸਿਟੀ, ਸਾਈਬਰ ਸੁਰੱਖਿਆ, ਸਿਹਤ, ਸਿੱਖਿਆ ਅਤੇ ਖੇਤੀਬਾੜੀ ਦੇ ਖੇਤਰ ਵਿੱਚ।

ਫਰਾਂਸ ਅਤੇ ਭਾਰਤ ਨਾਗਰਿਕ ਕੇਂਦਰਿਤ ਸੇਵਾਵਾਂ, ਡੇਟਾ ਪ੍ਰਭੂਸੱਤਾ ਦੇ ਸੰਦਰਭ ਵਿੱਚ ਕਾਨੂੰਨੀ, ਰੈਗੂਲੇਟਰੀ ਅਤੇ ਸਾਈਬਰ ਸੰਦਰਭ ਵਿੱਚ ਸਾਰੀਆਂ ਨੀਤੀਆਂ/ਪ੍ਰੋਗਰਾਮਾਂ ਦਾ ਵਿਕਾਸ ਕਰਨ ਅਤੇ ਲਾਗੂ ਕਰਨ ਦੀ ਲੋੜ ਨੂੰ ਮਾਨਤਾ ਦਿੰਦੇ ਹਨ। ਫਰਾਂਸ ਅਤੇ ਭਾਰਤ, ਅਨੁਭਵ ਸਾਂਝਾ ਕਰਨ ਅਤੇ ਬਿਹਰੀਨ ਪਿਰਤਾਂ ਰਾਹੀਂ ਖੋਜ ਨੂੰ ਉਤਸ਼ਾਹਿਤ ਕਰਨ ਅਤੇ ਏਆਈ (AI) ਵਿੱਚ ਵਿਕਾਸ ਕਰਨ ਲਈ ਪ੍ਰਤੀਬੱਧ ਹਨ ।

ਫਰਾਂਸ ਅਤੇ ਭਾਰਤ ਅੰਤਰਰਾਸ਼ਟਰੀ ਕਾਨੂੰਨ ਅਨੁਸਾਰ ਮਨੁੱਖੀ ਜਾਤੀ ਦੀ ਸੇਵਾ ਵਿੱਚ ਆਰਟੀਫੀਸ਼ਲ ਇੰਟੈਲੀਜੈਂਸ ਦੇ ਤੇਜ਼ ਵਿਕਾਸ ਨੂੰ ਯਕੀਨੀ ਬਣਾਉਣ ਲਈ ਇੱਕ ਅੰਤਰਰਾਸ਼ਟਰੀ, ਕਾਨੂੰਨੀ ਅਤੇ ਨੈਤਿਕ ਫੰਡ ਦੇ ਨਿਰਮਾਣ ਦੇ ਮਹੱਤਵ ਦੀ ਪੁਸ਼ਟੀ ਕਰਦੇ ਹਨ। ਉਹ ਵਿਭਿੰਨ ਬਹੁਪੱਖੀ ਮੰਚਾਂ (ਜੀ7, ਜੀ20, ਯੂਐੱਨ) ਦੀ ਦਿਸ਼ਾ ਵਿੱਚ ਕੰਮ ਕਰਨ ਅਤੇ ਆਰਟੀਫੀਸ਼ਲ ਇੰਟੈਲੀਜੈਂਸ ’ਤੇ ਅੰਤਰਰਾਸ਼ਟਰੀ ਪੈਨਲ (IPAI) ਵਿੱਚ ਭਾਗ ਲੈਣ ਦੀ ਵਚਨਬੱਧਤਾ ਦੀ ਪੁਸ਼ਟੀ ਕਰਦੇ ਹਨ।

ਦਹਿਸ਼ਤਗਰਦ, ਹਿੰਸਕ ਇੰਤਹਾਪਸੰਦ ਅਤੇ ਨਫ਼ਰਤ ਫੈਲਾਉਣ ਵਾਲੀ ਔਨਲਾਈਨ ਸਮੱਗਰੀ ਖ਼ਿਲਾਫ਼ ਲੜਾਈ ਕਰਨੀ ।

ਫਰਾਂਸ ਅਤੇ ਭਾਰਤ ਨੇ ਦਹਿਸ਼ਤਗਰਦ ਅਤੇ ਹਿੰਸਕ ਕੱਟੜਪੰਥੀ ਨਫ਼ਰਤ ਭਰੇ ਔਨਲਾਈਨ ਭਾਸ਼ਣ ਦੇ ਸੰਜਮ ਵਿੱਚ ਸੋਸ਼ਲ ਮੀਡੀਆ ਪਲੈਟਫਾਰਮ ਦੀ ਜ਼ਿੰਮੇਵਾਰੀ ਅਤੇ ਜਵਾਬਦੇਹੀ ਦੀ ਪੁਸ਼ਟੀ ਕਰਦੇ ਹਨ ਅਤੇ ਕਰਾਈਸਟ ਚਰਚ ਸੱਦੇ ਵਿੱਚ ਦਿੱਤੇ ਸਿਧਾਂਤਾਂ ਲਈ ਆਪਣੇ ਸਮਰਥਨ ਨੂੰ ਯਾਦ ਕਰਦੇ ਹਨ ।

ਸੂਚਨਾ ਨਾਲ ਛੇੜਛਾੜ ਦੀ ਰੋਕਥਾਮ

ਫਰਾਂਸ ਅਤੇ ਭਾਰਤ ਸੂਚਨਾ ਨਾਲ ਛੇੜਛਾੜ, ਫਰਜ਼ੀ ਖ਼ਬਰਾਂ ਦੀ ਰੋਕਥਾਮ ਅਤੇ ਪ੍ਰਗਟਾਵੇ ਦੀ ਔਨਲਾਈਨ ਆਜ਼ਾਦੀ ਦੇ ਮਹੱਤਵ ਲਈ ਆਪਣੀ ਪ੍ਰਤੀਬੱਧਤਾ ਦੁਹਰਾਉਂਦੇ ਹਨ । ਇਹ ਉਨ੍ਹਾਂ ਜੋਖਿਮਾਂ ਨੂੰ ਉਜਾਗਰ ਕਰਦੇ ਹਨ ਜੋ ਤੋੜੀ-ਜੋੜੀ ਗਈ ਸੂਚਨਾ, ਝੂਠੀਆਂ ਖ਼ਬਰਾਂ ਦੇ ਪਸਾਰ ਅਤੇ ਨਿੱਜੀ ਡੇਟਾ ਨਾਲ ਛੇੜ-ਛਾੜ ਤੋਂ ਉਤਪੰਨ ਹੁੰਦੇ ਹਨ । ਫਰਾਂਸ ਅਤੇ ਭਾਰਤ ਵਿਸ਼ੇਸ਼ ਕਰਕੇ ਸੋਸ਼ਲ ਮੀਡੀਆ ਪਲੈਟਫਾਰਮ ਨੂੰ ਰੈਗੂਲੇਟ ਕਰਨ ਲਈ ਇੱਕ ਰੂਪਰੇਖਾ ਦਾ ਵਿਕਾਸ ਕਰਨ ਬਾਰੇ ਇਸ ਖਤਰੇ ’ਤੇ ਇੱਕ ਅੰਤਰਰਾਸ਼ਟਰੀ ਨਿਯਮ ਬਣਾਉਣ ਦਾ ਸੱਦਾ ਦਿੰਦੇ ਹਨ ।

ਨਿਜੀ ਸੂਚਨਾ ਦੀ ਸੁਰੱਖਿਆ

ਫਰਾਂਸ ਅਤੇ ਭਾਰਤ ਇੱਕ ਇਨੋਵੇਟਿਵ ਡਿਜੀਟਲ ਈਕੋਸਿਸਟਮ ਵਿਕਸਤ ਕਰਨਾ ਚਾਹੁੰਦੇ ਹਨ ਜੋ ਖਪਤਕਾਰਾਂ ਦੀ ਡੇਟਾ ਸੁਰੱਖਿਆ ਲਈ ਸੁਰੱਖਿਅਤ ਅਤੇ ਸਨਮਾਨਜਨਕ ਹੈ। ਦੀਯੂ ਜਨਰਲ ਡੇਟਾ ਪ੍ਰੋਟੈਕਸ਼ਨ ਰੈਗੂਲੇਸ਼ਨ (ਜੀਡੀਪੀਆਰ) ਦੇ ਲਾਗੂਕਰਨ ਅਤੇ ਇਸ ਖੇਤਰ ਵਿੱਚ ਰੈਗੂਲੇਸ਼ਨ ਲਿਆਉਣ ਦੇ ਸੰਦਰਭ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਯੂਰਪ ਅਤੇ ਭਾਰਤ ਦੇ ਡੇਟਾ ਸੁਰੱਖਿਆ ਢਾਂਚਿਆਂ ਦੇ ਮਿਲਣ ਨਾਲ ਅਤੇ ਡੇਟਾ ਸੂਚਨਾ ਦੇ ਪਰਵਾਹ ਦੀ ਸੁਵਿਧਾ ਹੋਵੇਗੀ।

ਡਿਜੀਟਲ (ਡਿਵਾਈਡ) ਪਾੜਾ ਘਟਾਉਣਾ

ਨਾਗਰਿਕਾਂ ਦੀ ਜ਼ਿੰਦਗੀ ਵਿੱਚ ਟੈਕਨੋਲੋਜੀ ਦੀ ਭੂਮਿਕਾ ਦੇ ਮਹੱਤਵ ਨੂੰ ਸਮਝਦਿਆਂ ਫਰਾਂਸ ਤੇ ਭਾਰਤ ਡਿਜੀਟਲ (ਡਿਵਾਈਡ) ਪਾੜੇ ਨੂੰ ਭਰਨ ਅਤੇ ਡਿਜੀਟਲ ਸਮਾਵੇਸ਼ ਨੂੰ ਪ੍ਰੋਤਸਾਹਨ ਦੇਣ, ਡਿਜੀਟਲ ਗੈਪ ਭਰਨ, ਡਿਜੀਟਲ ਸਾਖਰਤਾ ਵਧਾਉਣ ਦਾ ਇਰਾਦਾ ਰੱਖਦੇ ਹਨ। ਖਾਸ ਕਰਕੇ ਉਨ੍ਹਾਂ ਦੀਆਂ ਇਸ ਸਬੰਧੀ ਰਾਸ਼ਟਰੀ ਨੀਤੀਆਂ ਅਤੇ ਚੰਗੀਆਂ ਪਿਰਤਾਂ ਦੀ ਜਾਣਕਾਰੀ ਦਾ ਅਦਾਨ-ਪ੍ਰਦਾਨ ਕਰਕੇ।
ਭਾਰਤ-ਫਰਾਂਸ ਡਿਜੀਟਲ ਭਾਈਵਾਲੀ

ਫਰਾਂਸ ਦਾ ਆਰਥਿਕ ਅਤੇ ਵਿੱਤ ਮੰਤਰਾਲਾ ਅਤੇ ਭਾਰਤ ਦਾ ਇਲੈਕਟ੍ਰੌਨਿਕਸ ਅਤੇ ਆਈਟੀ ਮੰਤਰਾਲਾ ਢੁਕਵੇਂ ਤੰਤਰ ਰਾਹੀਂ ਇਸ ਭਾਰਤ-ਫਰਾਂਸ ਡਿਜੀਟਲ ਭਾਈਵਾਲੀ ਨੂੰ ਲਾਗੂ ਕਰਨ ਲਈ ਨੋਡਲ ਕੇਂਦਰ ਹੋਣਗੇ ।

ਅਦਾਨ-ਪ੍ਰਦਾਨ ਨੂੰ ਤੇਜ਼ ਕਰਨ ਲਈ ਦੋਵੇਂ ਧਿਰਾਂ ‘ਭਾਰਤ-ਫਰਾਂਸ ਡਿਜੀਟਲ ਭਾਈਵਾਲੀ’ ਮੀਟਿੰਗਾਂ, ਵੀਡੀਓ ਕਾਨਫਰੰਸਾਂ ਰਾਹੀਂ ਨਿਯਮਤ ਸਲਾਹ-ਮਸ਼ਵਰੇ ਕਰਾਉਣ ਦਾ ਇਰਾਦਾ ਰੱਖਦੀਆਂ ਹਨ।

ਇਸ ਰੋਡਮੈਪ ਰੂਪ ਤਹਿਤ ਸੰਗਠਨ, ਫਰਾਂਸ ਅਤੇ ਭਾਰਤ ਵਿਚਲੀਆਂ ਇਕਾਈਆਂ ਦਰਮਿਆਨ ਹੋਰ ਪ੍ਰਤੀਬੱਧਤਾਵਾਂ ਨਾਲ ਉਚਿਤ ਗੱਲਬਾਤ ਅਤੇ ਤਾਲਮੇਲ ਕਰਨਗੇ।

1.1 ਆਰਥਿਕ ਅਦਾਨ ਪ੍ਰਦਾਨ

ਵਪਾਰ ਅਤੇ ਇਨੋਵੇਸ਼ਨ

ਫਰਾਂਸ ਅਤੇ ਭਾਰਤ ਆਪਣੇ ਸਬੰਧਿਤ ਬਜ਼ਾਰਾਂ ਵਿੱਚ ਕੰਮ ਦੀ ਵਿਆਪਕ ਗੁੰਜਾਇਸ਼ ਦੀ ਪੇਸ਼ਕਸ਼ ਕਰਕੇ ਡਿਜੀਟਲ ਖੇਤਰ ਵਿੱਚ ਕਾਰੋਬਾਰੀ ਸਹਿਯੋਗ ਨੂੰ ਪ੍ਰੋਤਸਾਹਨ ਦੇਣਾ ਚਾਹੁੰਦੇ ਹਨ । ਇਸਦੇ ਇਲਾਵਾ ਫਰਾਂਸ ਅਤੇ ਭਾਰਤ ਦੀਆਂ ਡਿਜੀਟਲ ਕੰਪਨੀਆਂ ਸੰਯੁਕਤ ਰੂਪ ਵਿੱਚ ਬਜ਼ਾਰ ਦੇ ਮੌਕਿਆਂ ਅਤੇ ਜ਼ਿਆਦਾ ਸੰਪੰਨ ਤਕਨੀਕੀ ਈਕੋ ਪ੍ਰਣਾਲੀਆਂ ਦੇ ਦਾਇਰੇ ਨੂੰ ਅੱਗੇ ਵਧਾਉਣ ਦੀ ਦਿਸ਼ਾ ਵਿੱਚ ਕੰਮ ਕਰਨਗੀਆਂ ।

ਫਰਾਂਸ ਅਤੇ ਭਾਰਤ ਪਹਿਲਾਂ ਤੋਂ ਹੀ ਡਿਜੀਟਲ ਖੇਤਰ ਵਿੱਚ ਮਜ਼ਬੂਤ ਆਰਥਿਕ ਅਦਾਨ-ਪ੍ਰਦਾਨ ਸਾਂਝਾ ਕਰਦੇ ਹਨ-ਜਿਵੇਂ ਕਿ ਫਰਾਂਸ ਦੀਆਂ ਕਈ ਕੰਪਨੀਆਂ ਵੱਲੋਂ ਕੀਤੇ ਗਏ ਦੁਵੱਲੇ ਨਿਵੇਸ਼, ਜਿਨ੍ਹਾਂ ਨੇ ਭਾਰਤ ਦੀ ਡਿਜੀਟਲ ਆਉਟਰੀਚ (ਪਹੁੰਚ) ਵਿੱਚ ਭਾਗ ਲਿਆ ਹੈ, ਜਦਕਿ ਭਾਰਤੀ ਫਰਮਾਂ ਫਰਾਂਸ ਵਿੱਚ ਆਪਣੇ ਦਫ਼ਤਰ ਸਥਾਪਤ ਕਰ ਰਹੀਆਂ ਹਨ।

ਫਰਾਂਸ ਅਤੇ ਭਾਰਤ, ਦੋਹਾਂ ਦੇਸ਼ਾਂ ਵਿੱਚ ਸਟਾਰਟ ਅਪ ਈਕੋਸਿਸਟਮ ਦੇ ਤੇਜ਼ੀ ਨਾਲ ਵਾਧੇ ਦੇ ਮਹੱਤਵ ਨੂੰ ਦਰਸਾਉਂਦੇ ਹਨ । ਸਵਾਗਤਯੋਗ ਪਹਿਲਾਂ ਜੋ ਉੱਦਮੀਆਂ ਨੂੰ ਵਿਚਾਰਾਂ ਦਾ ਅਦਾਨ ਪ੍ਰਦਾਨ ਕਰਨ ਦੀ ਆਗਿਆ ਦਿੰਦੀਆਂ ਹਨ ਅਤੇ ਜਿਨ੍ਹਾਂ ਵਿੱਚ ਫਰਾਂਸ ਦੀਆਂ ਭਾਰਤ ਵਿਚਲੀਆਂ ਡਿਜੀਟਲ ਕੰਪਨੀਆਂ ਅਤੇ ਭਾਰਤ ਦੀਆਂ ਫਰਾਂਸ ਵਿਚਲੀਆਂ ਡਿਜੀਟਲ ਕੰਪਨੀਆਂ ਸ਼ਾਮਲ ਹਨ, ਜਿਹੜੀਆਂ ਉੱਥੇ ਵੱਡੀ ਤਾਦਾਦ ਵਿੱਚ ਰੋਜਗਾਰ ਦੀ ਸਿਰਜਣਾ ਕਰਦੀਆਂ ਹਨ, ਵਿਆਖਿਆਤਮਿਕ ਨਿਮਨ ਲਿਖਤ ਹਨ :

– ਸਾਬਕਾ ਫਰਾਂਸੀਸੀ ਟੈੱਕ ਟਿਕਟ ਪਹਿਲ, ਜਿਸਨੇ ਫਰਾਂਸ ਵਿੱਚ ਇਨਕਿਊਬੇਸ਼ਨ ਐਂਕਸੈਲਰੇਸ਼ਨ ਪ੍ਰੋਗਰਾਮ ਦਾ ਪਾਲਣ ਕਰਨ ਲਈ 13 ਭਾਰਤੀ ਸਟਾਰਟ ਅੱਪਸ ਨੂੰ ਸਮਰੱਥ ਬਣਾਇਆ ਹੈ।

– ਸਾਡੇ ਦੋ ਟੈੱਕ ਈਕੋ ਸਿਸਟਮਾਂ ਦਰਮਿਆਨ ਜ਼ਿਆਦਾ ਅਦਾਨ-ਪ੍ਰਦਾਨ ਕਰਨ ਲਈ ਹਾਲ ਹੀ ਵਿੱਚ ਸ਼ੁਰੂ ਕੀਤੀ ਗਈ ਫਰੈਂਚ ਟੈੱਕ ਬੰਗਲੌਰ ਇੰਡੀਆ ਕਮਿਊਨਿਟੀ,

-ਇੱਕ ਬਿਲਕੁਲ ਨਵਾਂ ਫਰੈਂਚ ਟੈੱਕ ਵੀਜ਼ਾ ਜੋ ਭਾਰਤੀ ਕਰਮਚਾਰੀਆਂ, ਸੰਸਥਾਪਕਾਂ ਅਤੇ ਨਿਵੇਸ਼ਕਾਂ ਲਈ ਫਰੈਂਚ ਟੈੱਕ ਈਕੋਸਿਸਟਮ ਵਿੱਚ ਸ਼ਾਮਲ ਹੋਣ ਅਤੇ ਫਰਾਂਸ ਅਤੇ ਭਾਰਤ ਦਰਮਿਆਨ ਨਵੇਂ ਪੁਲ ਬਣਾਉਣ ਦੀ ਪ੍ਰਕਿਰਿਆ ਨੂੰ ਤੇਜ਼ ਕਰਦਾ ਹੈ,
-ਫਰਾਂਸ ਅਤੇ ਭਾਰਤ ਵਿੱਚ ਟੈੱਕ ਈਕੋਸਿਸਟਮ ਦਰਮਿਆਨ ਸਹਿਯੋਗ ਦੇ ਪੁਲ ਦੇ ਰੂਪ ਵਿੱਚ ਫਰਾਂਸੀਸੀ ਟੈੱਕ ਕਮਿਊਨਿਟੀ ਬੰਗਲੌਰ, ਭਾਰਤ ਅਤੇ ਮੇਟੀ ਸਟਾਰਟ (Meity) ਅੱਪ ਹੱਬ।

1.2 ਖੋਜ, ਸਿਖਲਾਈ ਅਤੇ ਸਿੱਖਿਆ

ਸੁਪਰਕੰਪਿਊਟਿੰਗ, ਕੁਆਂਟਮ ਕੰਪਿਊਟਿੰਗ

ਫਰਾਂਸ ਅਤੇ ਭਾਰਤ ਇਸ ਤੱਥ ਨੂੰ ਰੇਖਾਂਕਿਤ ਕਰਦੇ ਹਨ ਕਿ ਉੱਚ ਪ੍ਰਦਰਸ਼ਨ ਕੰਪਿਊਟਿੰਗ ਡਿਜੀਟਲ ਖੇਤਰ ਵਿੱਚ ਉਨ੍ਹਾਂ ਦੇ ਦੁਵੱਲੇ ਸਹਿਯੋਗ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਉਹ ਰਾਸ਼ਟਰੀ ਸੁਪਰਕੰਪਿਊਟਿੰਗ ਮਿਸ਼ਨ ਦੇ ਢਾਂਚੇ ਅੰਦਰ ਉਨ੍ਹਾਂ ਦੇ ਸਹਿਯੋਗ ਵਿੱਚ ਹੋਈ ਪ੍ਰਗਤੀ ਦੀ ਸ਼ਲਾਘਾ ਕਰਦੇ ਹਨ, ਜਿਸਨੇ ਉਚ ਕਾਰਗੁਜ਼ਾਰੀ ਗਣਨਾ ਟੂਲਜ਼ (ਉਪਕਰਨਾਂ) ਦੇ ਸੰਯੁਕਤ ਵਿਕਾਸ ਨੂੰ ਸਮਰੱਥ ਬਣਾਇਆ ਹੈ।

ਦੋਵੇਂ ਪੱਖ ਮਹਾਨਦੀ ਰਿਵਰ (ਨਦੀ) ਬੇਸਿਨ ਵਿੱਚ ਜਲ ਪ੍ਰਵਾਹ ਸਿਮੁਲੇਸ਼ਨ (ਮਸ਼ੀਨ) ਲਈ ਉੱਚ ਪ੍ਰਦਰਸ਼ਨ ਕੰਪਿਊਟਿੰਗ ਲਈ ਸਮਰਪਿਤ ਇੱਕ ਇੰਡੋ-ਫਰੈਂਚ ਪਾਇਲਟ ਪ੍ਰੋਜੈਕਟ ਦੀ ਸ਼ੁਰੂਆਤ ਦੀ ਸ਼ਲਾਘਾ ਕਰਦੇ ਹਨ।

ਫਰਾਂਸ ਅਤੇ ਭਾਰਤ ਤਿੰਨ ਪ੍ਰਮੁੱਖ ਖੇਤਰਾਂ ਵਿੱਚ ਇਸ ਸਹਿਯੋਗ ਨੂੰ ਹੋਰ ਵਿਸਤ੍ਰਿਤ ਅਤੇ ਗਹਿਰਾ ਕਰਨ ਦੀ ਆਪਣੀ ਇੱਛਾ ਦੀ ਪੁਸ਼ਟੀ ਕਰਦੇ ਹਨ :

-ਆਰਟੀਫੀਸ਼ਲ ਇੰਟੈਲੀਜੈਂਸ ’ਤੇ ਲਾਗੂ ਉੱਚ ਪ੍ਰਦਰਸ਼ਨ ਕੰਪਿਊਟਿੰਗ,

– ਕੁਆਂਟਮ (ਮਾਤਰਾ) ਗਣਨਾ, ਇਸ ਸਬੰਧੀ ਉਹ ਪੁਣੇ ਵਿੱਚ ਕੁਆਂਟਮ ਗਣਨਾ ਵਿੱਚ ਇੰਡੋ-ਫਰੈਂਚ ਸੈਂਟਰ ਆਵ੍ ਐਕਸੀਲੈਂਸ ਦੇ ਨਿਰਮਾਣ ਦੀ ਸ਼ਲਾਘਾ ਕਰਦੇ ਹਨ,

-ਐਕਸਾਸਕੇਲ (ਪੱਕੀ) ਗਣਨਾ,

ਦੋਵੇਂ ਪੱਖ ਆਰਟੀਫੀਸ਼ਲ ਇੰਟੈਲੀਜੈਂਸ, ਕੁਆਂਟਮ ਕੰਪਿਊਟਿੰਗ, ਸਮਾਰਟ ਮੈਨੂਫੈਕਚਰਿੰਗ ਅਤੇ ਆਟੋਮੋਟਿਵ ਇਲੈਕਟ੍ਰੌਨਿਕ ਹਿੱਸਿਆਂ ਵਰਗੀਆਂ ਉੱਭਰ ਰਹੀਆਂ ਟੈਕਨੋਲੋਜੀਆਂ ਵਿੱਚ ਭਾਗੀਦਾਰੀ ਲਈ ਪ੍ਰੋਗਰਾਮਾਂ ਅਤੇ ਕਾਰਜਪ੍ਰਣਾਲੀਆਂ ਨੂੰ ਵਿਕਸਿਤ ਕਰਨ ਲਈ ਸਹਿਮਤ ਹਨ।

ਆਰਟੀਫੀਸ਼ਲ ਇੰਟੈਲੀਜੈਂਸ ਪਹਿਲ

ਕੰਪਿਊਟਰ ਵਿਗਿਆਨ ਅਤੇ ਗਣਿਤ ਵਿੱਚ ਫਰਾਂਸ ਅਤੇ ਭਾਰਤ ਆਪਣੇ ਸਕੂਲਾਂ ਵਿੱਚ ਉਨ੍ਹਾਂ ਦੇ ਸਬੰਧਿਤ ਪਾਠਕ੍ਰਮਾਂ ਦੀ ਉੱਤਮਤਾ ਦਾ ਲਾਭ ਉਠਾਉਣ ਦੀ ਉਮੀਦ ਕਰਦਿਆਂ ਇੱਕ ਇੰਡੋ-ਫਰੈਂਚ ਖੋਜ ਅਤੇ ਇਨੋਵੇਸ਼ਨ ਪ੍ਰੋਗਰਾਮ ਵਿਕਸਤ ਕਰਨਾ ਚਾਹੁੰਦੇ ਹਨ ਜੋ ਆਰਟੀਫੀਸ਼ਲ ਇੰਟੈਲੀਜੈਂਸ ਨੂੰ ਸਮਰਪਿਤ ਹੋਵੇ।

ਅਕਾਦਮਿਕ ਸੰਸਥਾਨਾਂ, ਮੰਤਰਾਲਿਆਂ ਅਤੇ ਸਬੰਧਿਤ ਕਰਮਚਾਰੀਆਂ ਦਾ ਕਨਸੌਟੀਅਮ ਬਣਾਇਆ ਜਾਵੇਗਾ ਜੋ ਸਿਹਤ, ਜਲਵਾਯੂ ਅਤੇ ਆਵਾਜਾਈ, ਖੇਤੀ, ਆਪਦਾ ਪ੍ਰਤਿਕਿਰਿਆ (ਹੁੰਗਾਰਾ), ਸਮਾਰਟ ਸ਼ਹਿਰਾਂ ਆਦਿ ਦੇ ਖੇਤਰ ਵਿੱਚ ਪ੍ਰੋਜੈਕਟਾਂ ’ਤੇ ਫਰਾਂਸ ਅਤੇ ਭਾਰਤ ਦੀਆਂ ਆਰਟੀਫੀਸ਼ਲ ਇੰਟੈਲੀਜੈਂਸ ਦੀਆਂ ਸਾਰੀਆਂ ਸੰਭਾਵਨਾਵਾਂ ਗਤੀਸ਼ੀਲ ਕਰੇਗਾ ।

ਇਸ ਸੰਘ (ਕਨਸ਼ੋਸੀਅਮ) ਦੇ ਹਿੱਸੇ ਵਜੋਂ ਦੋਵੇਂ ਪਾਰਟੀਆਂ ਬੇਸਿਕ ਅਤੇ ਅਪਲਾਈਡ ਖੋਜ ਪ੍ਰੋਜੈਕਟਾਂ, ਸਕਾਲਰਸ਼ਿਪ ਲਈ ਸਿਖਲਾਈ ਅਤੇ ਖੋਜ, ਮਾਹਿਰਾਂ ਦਾ ਅਦਾਨ-ਪ੍ਰਦਾਨ ਅਤੇ ਖੋਜ ਪ੍ਰੋਜੈਕਟ ਅਤੇ ਜਾਗਰੂਕਤਾ ਵਧਾਉਣ ਵਾਲੇ ਮਾਪਦੰਡਾਂ ਦੀ ਫੰਡਿੰਗ ਲਈ ਸਲਾਨਾ 2 ਮਿਲੀਅਨ ਯੂਰੋ ਜੁਟਾਉਣ ਦੀ ਦਿਸ਼ਾ ਵਿੱਚ ਕੰਮ ਕਰਨਗੀਆਂ ।

ਇਹ ਸੰਘ (ਕਨਸ਼ੋਸੀਅਮ) ਗਿਆਨ ਸਿਖਰ ਸੰਮੇਲਨ ਦੇ ਹਿੱਸੇ ਵਜੋਂ ਸਲਾਨਾ ਮੀਟਿੰਗ ਕਰੇਗਾ, ਇਸ ਦੀ ਪਹਿਲੀ ਮੀਟਿੰਗ ਅਕਤੂਬਰ, 2019 ਵਿੱਚ ਲਿਓਨ ਵਿੱਚ ਹੋਵੇਗੀ ।

***

ਵੀਆਰਆਰਕੇ/ਐੱਸਐੱਚ/ਏਕੇ