Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਸਿਖਰ ਸੰਮੇਲਨ 2020ਸਮੇਂ ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ

ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਸਿਖਰ ਸੰਮੇਲਨ 2020ਸਮੇਂ ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ


Excellency,ਰੂਸ ਦੇ ਰਾਸ਼ਟਰਪਤੀ ਅਤੇ ਅੱਜ ਦੀ ਸਾਡੀ ਸਭਾ ਦੇ ਪ੍ਰਧਾਨ,

 

Excellencies,ਮੇਰੇ ਸਾਥੀ ਮਿੱਤਰੋਂ,

 

ਸਭ ਤੋਂ ਪਹਿਲਾਂਮੈਂ SCO ਦੀ ਕੌਸ਼ਲ ਅਗਵਾਈ ਦੇ ਲਈ,ਅਤੇ COVID-19 ਮਹਾਮਾਰੀ ਦੀਆਂ ਚੁਨੌਤੀਆਂ ਅਤੇ ਰੁਕਾਵਟਾ ਦੇ ਬਾਵਜੂਦ ਇਸ ਬੈਠਕ  ਦੇ ਆਯੋਜਨ ਦੇ ਲਈ,ਰਾਸ਼ਟਰਪਤੀ ਪੁਤੀਨ ਨੂੰ ਵਧਾਈ ਦੇਣਾ ਚਾਹਾਂਗਾ।  ਮੈਨੂੰ ਖੁਸ਼ੀ ਹੈ ਕਿ ਅਸੀਂ ਇਨ੍ਹਾਂ ਕਠਿਨ ਪਰਿਸਥਿਤੀਆਂ ਦੇ ਬਾਵਜੂਦ SCO  ਦੇ ਤਹਿਤ cooperation ਅਤੇ integrationਦੇ ਇੱਕ ਵਿਆਪਕ ਅਤੇ ਪ੍ਰਗਤੀਸ਼ੀਲ agenda ਨੂੰ ਅੱਗੇ ਵਧਾ ਸਕੀਏ

 

Excellencies,

 

SCO ਵਿੱਚ ਭਾਰਤ ਦੇ ਲਈ ਇਹ ਇੱਕ ਮਹੱਤਵਪੂਰਨਵਰ੍ਹਾ ਹੈ।  ਅਸੀਂ ਪਹਿਲੀ ਵਾਰ ਇੱਕ Summit ਪੱਧਰ ਦੀ ਬੈਠਕ SCO Council of Heads of Government ਦਾ ਆਯੋਜਨ ਕਰਨ ਜਾ ਰਹੇ ਹਾਂ  ਇਸ ਬੈਠਕ ਦੇ ਲਈ ਇੱਕ ਵਿਆਪਕ ਏਜੰਡਾ ਤਿਆਰ ਕੀਤਾ ਗਿਆ ਹੈ,ਜਿਸ ਵਿੱਚ ਆਰਥਿਕ ਸਹਿਯੋਗ  ਦੇ ਮੁੱਦਿਆਂ ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ।  ਅਸੀਂ ਸਟਾਰਟਅੱਪ ਇਕੋਸਿਸਟਮ ਵਿੱਚ ਆਪਣੇ ਸਮ੍ਰਿੱਧ ਅਨੁਭਵ ਨੂੰ ਸਾਂਝਾ ਕਰਨ ਦੇ ਲਈ Innovation and Startups ‘ਤੇ Special Working Group ਦੀ ਸਥਾਪਨਾ ਦਾ ਪ੍ਰਸਤਾਵ ਰੱਖਿਆ ਹੈ।  ਅਸੀਂ Traditional Medicine ‘ਤੇ Working Group ਦਾ ਵੀ ਪ੍ਰਸਤਾਵ ਰੱਖਿਆ ਹੈਤਾਕਿ SCO ਦੇਸ਼ਾਂ ਵਿੱਚ ਪਰੰਪਰਾਗਤ ਅਤੇ ਪ੍ਰਾਚੀਨ ਚਿਕਿਤਸਾ  ਦੇ ਗਿਆਨ ਅਤੇ ਸਮਕਾਲੀ ਚਿਕਿਤਸਾ ਵਿੱਚ ਹੋ ਰਹੀ ਪ੍ਰਗਤੀ ਇੱਕ ਦੂਸਰੇ ਦੇ ਪੂਰਕ ਬਣ ਸਕਣ।

 

Excellencies,

 

ਭਾਰਤ ਦਾ ਦ੍ਰਿੜ੍ਹ ਵਿਸ਼ਵਾਸ ਹੈ ਕਿ economic multilateralism ਅਤੇ national capacity building  ਦੇ combination ਨਾਲSCO ਦੇਸ਼ ਮਹਾਮਾਰੀ ਕਾਰਨ ਹੋਏ ਆਰਥਿਕ ਨੁਕਸਾਨ  ਦੇ ਸੰਕਟ ਤੋਂ ਉੱਭਰ ਸਕਦੇ ਹਨ  ਅਸੀਂ ਮਹਾਮਾਰੀ  ਦੇ ਬਾਅਦ  ਦੇ ਵਿਸ਼ਵ ਵਿੱਚ ਆਤਮਨਿਰਭਰ ਭਾਰਤ ਦੀ ਦ੍ਰਿਸ਼ਟੀ ਦੇ ਨਾਲ ਅੱਗੇ ਵਧ ਰਹੇ ਹਾਂਮੈਨੂੰ ਵਿਸ਼ਵਾਸ ਹੈ ਕਿ ਆਤਮਨਿਰਭਰ ਭਾਰਤਆਲਮੀ ਅਰਥਵਿਵਸਥਾ ਦੇ ਲਈ ਇੱਕ Force Multiplier ਸਾਬਤ ਹੋਵੇਗਾ ਅਤੇ SCO ਖੇਤਰ ਦੀ ਆਰਥਿਕ ਪ੍ਰਗਤੀ ਨੂੰ ਗਤੀ ਪ੍ਰਦਾਨ ਕਰੇਗਾ

 

Excellencies,

 

SCO ਖੇਤਰ ਨਾਲ ਭਾਰਤ ਦਾ ਗਹਿਰਾ ਸੱਭਿਆਚਾਰਕ ਅਤੇ ਇਤਿਹਾਸਿਕ ਸਬੰਧ ਰਿਹਾ ਹੈ।  ਸਾਡੇ ਪੂਰਵਜਾਂ  ਨੇ ਇਸ ਸਾਂਝਾ ਇਤਿਹਾਸਿਕ ਅਤੇ ਸੱਭਿਆਚਾਰਕ ਵਿਰਾਸਤ ਨੂੰ ਆਪਣੇ ਅਣਥਕ ਅਤੇ ਨਿਰੰਤਰ ਸੰਪਰਕਾਂ ਨਾਲ ਜੀਵੰਤ ਰੱਖਿਆInternational North South Transport Corridor,ਚਾਬਹਾਰ ਪੋਰਟ,ਅਸ਼ਗਾਬਾਤ ਸਮਝੌਤੇ,ਜਿਹੇ ਕਦਮ   Connectivity  ਦੇ ਪ੍ਰਤੀ ਭਾਰਤ  ਦੇ ਮਜ਼ਬੂਤ ਸੰਕਲਪ ਨੂੰ ਦਰਸਾਉਂਦੇ ਹਨ  ਭਾਰਤ ਦਾ ਮੰਨਣਾ ਹੈ ਕਿ Connectivity ਨੂੰ ਹੋਰ ਅਧਿਕ ਗਹਿਰਾ ਕਰਨ ਦੇ ਲਈ ਇਹ ਜ਼ਰੂਰੀ ਹੈ ਕਿ ਇੱਕ ਦੂਸਰੇ ਦੀ ਸੰਪ੍ਰਭੁਤਾਅਤੇ ਟੈਰੀਟੋਰੀਅਲ ਇੰਟੇਗ੍ਰਿਟੀ  ਦੇ ਸਨਮਾਨ  ਦੇ ਮੂਲ ਸਿਧਾਤਾਂ  ਦੇ ਨਾਲ ਅੱਗੇ ਵਧਿਆ ਜਾਵੇ।

 

Excellencies,

 

United Nations ਨੇ ਆਪਣੇ 75 years ਪੂਰੇ ਕੀਤੇ ਹਨ।  ਲੇਕਿਨ ਅਨੇਕ ਸਫਲਤਾਵਾਂ  ਦੇ ਬਾਅਦ ਵੀ ਸੰਯੁਕਤ ਰਾਸ਼ਟਰ ਦਾ ਮੂਲ ਟੀਚਾ ਹਲੇ ਅਧੂਰਾ ਹੈ।  ਮਹਾਮਾਰੀ ਦੀ ਆਰਥਿਕ ਅਤੇ ਸਮਾਜਿਕ ਪੀੜਾ ਨਾਲ ਜੂਝ ਰਹੇ ਵਿਸ਼ਵਨੂੰ ਉਮੀਦ ਹੈ ਕਿ UN ਦੀ ਵਿਵਸਥਾ ਵਿੱਚ ਬੇਮਿਸਾਲ ਪਰਿਵਰਤਨ ਆਵੇ

 

ਸਾਡੇ ਇੱਥੇ ਸ਼ਾਸਤਰਾਂ ਵਿੱਚ ਕਿਹਾ ਗਿਆ ਹੈ ਪਰਿਵਰਤਨਮੇਵ ਸਥਿਰਮਸਤੀ”-ਪਰਿਵਰਤਨ ਹੀ ਇੱਕਮਾਤਰ ਸਥਿਰਤਾ ਹੈ।  ਭਾਰਤ,  2021 ਤੋਂ UN Security Council ਵਿੱਚ ਇੱਕ ਗ਼ੈਰ-ਸਥਾਈ ਮੈਂਬਰ ਦੇ ਰੂਪ ਵਿੱਚ ਭਾਗ ਲਵੇਗਾਸਾਡਾ ਧਿਆਨ ਆਲਮੀ ਸ਼ਾਸਨ-ਵਿਧੀ ਵਿੱਚ ਸੰਭਾਵਿਤ ਬਦਲਾਅ ਲਿਆਉਣ ਤੇ ਕੇਂਦ੍ਰਿਤ ਹੋਵੇਗਾ।

 

ਇੱਕ ‘reformed multilateralism ਜੋ ਅੱਜ ਦੀ ਆਲਮੀਅਸਲੀਅਤ ਨੂੰ ਦਰਸਾਏ,ਜੋ ਸਾਰੇ stakeholders ਦੀਆਂ ਉਮੀਦਾਂਸਮਕਾਲੀ ਚੁਣੌਤੀਆਂ,ਅਤੇ ਮਾਨਵ ਕਲਿਆਣ ਜਿਹੇ ਵਿਸ਼ੇ ਤੇ ਚਰਚਾ ਕਰੇ  ਇਸ ਕੋਸ਼ਿਸ਼ ਵਿੱਚ ਸਾਨੂੰ SCO ਮੈਂਬਰ ਰਾਸ਼ਟਰਾਂ ਦਾ ਪੂਰਨ ਸਮਰਥਨ ਮਿਲਣ ਦੀ ਉਮੀਦ ਹੈ।

 

Excellencies,

 

ਸਰਵ ਭਵਨਤੁ ਸੁਖਿਨ:, ਸਰਵੇ ਸੰਤੁ ਨਿਰਾਮਯਾ:।

( सर्वे भवन्तु सुखिनः, सर्वे सन्तु निरामयाः। )

 

ਸਾਰੇ ਸੁਖੀ ਅਤੇ ਸਾਰੇ ਰੋਗ ਮੁਕਤ ਰਹਿਣ  ਇਹ ਸ਼ਾਂਤੀ ਮੰਤਰ ਭਾਰਤ  ਦੇ ਸੰਪੂਰਨ ਮਾਨਵ ਕਲਿਆਣ  ਦੇ ਪ੍ਰਤੀ ਆਸਥਾ ਦਾ ਪ੍ਰਤੀਕ ਹੈਬੇਮਿਸਾਲ ਮਹਾਮਾਰੀ  ਦੇ ਇਸ ਅਤਿਅੰਤ ਕਠਿਨ ਸਮੇਂ ਵਿੱਚ ਭਾਰਤ  ਦੇ ਫਾਰਮਾ ਉਦਯੋਗ ਨੇ 150 ਤੋਂ ਅਧਿਕ ਦੇਸ਼ਾਂ ਨੂੰ ਜ਼ਰੂਰੀ ਦਵਾਈਆਂ ਭੇਜੀਆਂ ਹਨ  ਦੁਨੀਆ  ਦੇ ਸਭ ਤੋਂ ਵੱਡੇ ਵੈਕਸੀਨ ਉਤਪਾਦਕ ਦੇਸ਼ ਦੇ ਰੂਪ ਵਿੱਚ ਭਾਰਤ ਆਪਣੀ ਵੈਕਸੀਨ ਉਤਪਾਦਨ ਅਤੇ ਵੰਡ ਸਮਰੱਥਾ ਦਾ ਉਪਯੋਗ ਇਸ ਸੰਕਟ ਨਾਲ ਲੜਨ ਵਿੱਚ ਪੂਰੀ ਮਾਨਵਤਾ ਦੀ ਮਦਦ ਕਰਨ ਲਈ ਕਰੇਗਾ

Excellencies,

 

ਭਾਰਤ ਦਾ ਸ਼ਾਂਤੀ,ਸੁਰੱਖਿਆ ਅਤੇ ਸਮ੍ਰਿੱਧੀਤੇ ਦ੍ਰਿੜ੍ਹ ਵਿਸ਼ਵਾਸ ਹੈ।  ਅਤੇ ਅਸੀਂ ਹਮੇਸ਼ਾ ਆਤੰਕਵਾਦਗ਼ੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ,ਡ੍ਰਗਸ ਅਤੇ ਮਨੀ ਲਾਡਰਿੰਗ  ਦੇ ਵਿਰੋਧ ਵਿੱਚ ਆਵਾਜ਼ਉਠਾਈ ਹੈ  ਭਾਰਤ SCO Charter ਵਿੱਚ ਨਿਰਧਾਰਿਤ ਸਿਧਾਂਤਾਂ  ਦੇ ਅਨੁਸਾਰ SCO  ਦੇ ਤਹਿਤ ਕੰਮ ਕਰਨ ਦੀ ਆਪਣੀ ਪ੍ਰਤੀਬੱਧਤਾ ਵਿੱਚ ਦ੍ਰਿੜ੍ਹ ਰਿਹਾ ਹੈ।

 

ਪਰੰਤੂ,ਇਹ ਮੰਦਭਾਗਾ ਹੈ ਕਿ SCO agenda ਵਿੱਚ ਵਾਰ-ਵਾਰ ਗ਼ੈਰ-ਜ਼ਰੂਰੀ ਤੌਰ ਤੇ ਦੁੱਵਲੇ ਮੁੱਦਿਆਂ ਨੂੰ ਲਿਆਉਣ  ਦੇ ਪ੍ਰਯਤਨ ਹੋ ਰਹੇ ਹਨ,ਜੋ SCO Charter ਅਤੇ ਸ਼ੰਘਾਈ Spirit ਦੀ ਉਲੰਘਣ ਕਰਦੇ ਹਨ  ਇਸ ਤਰ੍ਹਾਂ ਦੇ ਯਤਨSCO ਨੂੰ ਪਰਿਭਾਸ਼ਿਤ ਕਰਨ ਵਾਲੀ ਸਰਬਸੰਮਤੀ ਅਤੇ ਸਹਿਯੋਗ ਦੀ ਭਾਵਨਾ ਦੇ ਵਿਪਰੀਤ ਹਨ।

 

Excellencies,

 

ਮੈਂ ਸਾਲ 2021 ਵਿੱਚ SCO ਦੀ 20ਵੀਂ ਵਰ੍ਹੇਗੰਢ ਤੇ SCO ਸੰਸਕ੍ਰਿਤੀ ਵਰ੍ਹਾ ਮਨਾਉਣ ਦੇ ਲਈ ਪੂਰਨ ਸਮਰਥਨ ਦਿੰਦਾ ਹਾਂ  ਭਾਰਤ ਦਾ ਰਾਸ਼ਟਰੀ ਅਜਾਇਬ-ਘਰ ਇਸ ਸਾਲ ਸਾਡੀ ਸਾਂਝੀ ਬੋਧ ਵਿਰਾਸਤ ਤੇ ਪਹਿਲੀ SCO ਪ੍ਰਦਰਸ਼ਨੀ ਆਯੋਜਿਤ ਕਰਨ ਦੀ ਪ੍ਰਕ੍ਰਿਆ ਵਿੱਚ ਹੈ।  ਭਾਰਤ ਦੀ ਸਾਹਿਤ ਅਕਾਦਮੀ ਨੇ ਰੂਸੀ ਅਤੇ ਚੀਨੀ ਭਾਸ਼ਾ ਵਿੱਚ ਦਸ ਭਾਰਤੀ ਸਾਹਿਤਕ ਰਚਨਾਵਾਂ ਦੇ ਅਨੁਵਾਦ ਦਾ ਕੰਮ ਪੂਰਾ ਕੀਤਾ ਹੈ।

 

ਅਤੇ ਮੈਨੂੰ ਵਿਸ਼ਵਾਸ ਹੈ ਕਿ ਅਗਲੇ ਸਾਲ ਭਾਰਤ ਮਹਾਮਾਰੀ-ਮੁਕਤ ਵਾਤਾਵਰਣ ਵਿੱਚ SCO ਫੂਡ ਫੈਸਟੀਵਲ ਦੀ ਮੇਜ਼ਬਾਨੀ ਕਰੇਗਾ।  ਮੈਨੂੰ ਪ੍ਰਸੰਨਤਾ ਹੈ ਕਿ ਸਾਰੇSCO ਦੇਸ਼ਾਂ ਦੇ officials ਅਤੇ diplomats ਨੇ ਹਾਲ ਵਿੱਚ ਬੀਜਿੰਗ ਵਿੱਚ SCO ਸਕੱਤਰੇਤ  ਦੇ ਸਹਿਯੋਗ ਨਾਲ ਆਯੋਜਿਤ ਯੋਗ ਪ੍ਰੋਗਰਾਮ ਵਿੱਚ ਵਧ ਚੜ੍ਹ ਕੇ ਭਾਗ ਲਿਆ

 

Excellencies,

 

ਮੈਂ ਇੱਕ ਵਾਰ ਫਿਰ ਰਾਸ਼ਟਰਪਤੀ ਪੁਤਿਨ ਨੂੰ ਉਨ੍ਹਾਂ ਦੀ ਕੁਸ਼ਲ ਅਤੇ ਸਫ਼ਲ ਅਗਵਾਈ ਦੇ ਲਈ ਵਧਾਈ ਦਿੰਦਾ ਹਾਂ  ਅਤੇ ਇਸ ਬੈਠਕ ਦੇ ਲਈ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ।  ਮੈਂ ਰਾਸ਼ਟਰਪਤੀ ਇਮੋਮਲੀ ਰਹਮੋਨ ਨੂੰ ਅਗਲੇ ਸਾਲ ਦੇ ਲਈ SCO ਦੀ ਪ੍ਰਧਾਨਗੀ ਕਰਨ ਦੇ ਲਈ ਵਧਾਈ ਅਤੇ ਸ਼ੁਭਕਾਮਨਾਵਾਂ ਦੇਣਾ ਚਾਹੁੰਦਾ ਹਾਂ।

 

ਅਤੇ ਤਾਜਿਕਿਸਤਾਨ ਦੀ ਸਫਲ ਪ੍ਰਧਾਨਗੀ ਦੇ ਲਈ ਭਾਰਤ ਦੇ ਪੂਰਨ ਸਹਿਯੋਗ ਦਾ ਭਰੋਸਾ ਵੀ ਦਿੰਦਾ ਹਾਂ

 

ਬਹੁਤ-ਬਹੁਤ ਧੰਨਵਾਦ।

                                                                        ****

 

ਡੀਐੱਸ/ਐੱਸਐੱਚ/ਏਕੇ