Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਸ਼੍ਰੀ ਪਣਬ ਮੁਖਰਜੀ ਨਾਲ ਆਪਣੇ ਜੁੜਾਅ ਨੂੰ ਮੈਂ ਹਮੇਸ਼ਾ ਸੰਜੋਅ ਕੇ ਰੱਖਾਂਗਾ: ਪ੍ਰਧਾਨ ਮੰਤਰੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕਿਹਾ ਕਿ ਉਹ ਸ਼੍ਰੀ ਪ੍ਰਣਬ ਮੁਖਰਜੀ ਦੇ ਨਾਲ ਆਪਣੇ ਜੁੜਾਅ ਨੂੰ ਹਮੇਸ਼ਾ ਸੰਜੋਅ ਕੇ ਰੱਖਣਗੇ। ਸ਼੍ਰੀ ਪ੍ਰਣਬ ਮੁਖਰਜੀ ਨਾਲ ਗੱਲਬਾਤ ਦੀਆਂ ਕਈ ਯਾਦਾਂ ਨੂੰ ਤਾਜ਼ਾ ਕਰਨ ਲਈ ਸ਼ਰਮਿਸ਼ਠਾ ਮੁਖਰਜੀ ਜੀ ਦਾ ਧੰਨਵਾਦ ਕਰਦੇ ਹੋਏ, ਸ਼੍ਰੀ ਮੋਦੀ ਨੇ ਸ਼੍ਰੀ ਮੁਖਰਜੀ ਦੀ ਸੂਝ ਅਤੇ ਬੁੱਧੀਮਤਾ ਦੀ ਪ੍ਰਸ਼ੰਸਾ ਕਰਦੇ ਹੋਏ ਉਨ੍ਹਾਂ ਨੂੰ ਬੇਮਿਸਾਲ ਦੱਸਿਆ।

ਮੋਦੀ ਸਟੋਰੀ ਹੈਂਡਲ ਦੁਆਰਾ ਐਕਸ ‘ਤੇ ਇੱਕ ਪੋਸਟ ਦਾ ਜਵਾਬ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਲਿਖਿਆ:

 “ਪ੍ਰਣਬ ਬਾਬੂ ਨਾਲ ਮੇਰੀ ਗੱਲਬਾਤ ਦੀਆਂ ਕਈ ਯਾਦਾਂ ਨੂੰ ਤਾਜ਼ਾ ਕਰਨ ਲਈ ਸ਼ਰਮਿਸ਼ਠਾ ਜੀ ਦਾ ਧੰਨਵਾਦ । ਮੈਂ ਹਮੇਸ਼ਾ ਉਨ੍ਹਾਂ ਦੇ ਨਾਲ ਆਪਣੇ ਜੁੜਾਅ ਨੂੰ ਹਮੇਸ਼ਾ ਸੰਜੋਅ ਕੇ ਰੱਖਾਂਗਾ। ਉਨ੍ਹਾਂ  ਦੀ ਸੂਝ ਅਤੇ ਗਿਆਨ ਬੇਮਿਸਾਲ ਹੈ।

@Sharmistha_GK”

 

 

 

***

ਐੱਮਜੇਪੀਐੱਸ/ਐੱਸਆਰ