Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਸ਼੍ਰੀ ਜਗਦੀਸ਼ ਠੱਕਰ ਦੇ ਅਕਾਲ ਚਲਾਣੇ ‘ਤੇ ਪ੍ਰਧਾਨ ਮੰਤਰੀ ਨੇ ਸੋਗ ਪ੍ਰਗਟ ਕੀਤਾ


 

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਪ੍ਰਧਾਨ ਮੰਤਰੀ ਦਫ਼ਤਰ ਵਿੱਚ  ਲੋਕ ਸੰਪਰਕ ਅਧਿਕਾਰੀ (ਪੀਆਰਓ) ਸ਼੍ਰੀ ਜਗਦੀਸ਼ ਠੱਕਰ ਦੇ ਅਕਾਲ ਚਲਾਣੇ  ਤੇ ਸੋਗ ਪ੍ਰਗਟ ਕੀਤਾ ਹੈ

ਪ੍ਰਧਾਨ ਮੰਤਰੀ ਨੇ ਕਿਹਾ, “ਪ੍ਰਧਾਨ ਮੰਤਰੀ ਦਫਤਰ ਵਿੱਚ ਲੋਕ ਸੰਪਰਕ ਅਧਿਕਾਰੀ (ਪੀਆਰਓ) ਸ਼੍ਰੀ ਜਗਦੀਸ਼ ਠੱਕਰ ਦੇ ਅਕਾਲ ਚਲਾਣੇ ਕਰਕੇ ਬਹੁਤ ਦੁੱਖੀ ਹਾਂ ਜਗਦੀਸ਼ ਭਾਈ ਇੱਕ ਅਨੁਭਵੀ ਪੱਤਰਕਾਰ ਸਨ ਅਤੇ ਮੈਂਨੂੰ ਸਾਲਾਂ ਤੱਕ ਗੁਜਰਾਤ ਅਤੇ ਦਿੱਲੀ ਵਿੱਚ ਉਨ੍ਹਾਂ ਨਾਲ ਕੰਮ ਕਰਨ ਦਾ ਮਾਣ ਹਾਸਲ ਹੈ। ਉਹ ਆਪਣੀ ਸਾਦਗੀ ਅਤੇ ਨਿੱਘੇ ਸੁਭਾਅ ਲਈ ਜਾਣੇ ਜਾਂਦੇ ਸਨ।

 ਇੰਨੇ ਸਾਲਾਂ ਵਿੱਚ ਕਈ ਪੱਤਰਕਾਰਾਂ ਨੇ ਜਗਦੀਸ਼ ਭਾਈ ਨਾਲ ਰੈਗੂਲਰਲੀ ਸੰਵਾਦ ਕੀਤਾ ਹੋਵੇਗਾ ਉਨ੍ਹਾਂ ਨੇ ਪਹਿਲਾਂ ਗੁਜਰਾਤ ਦੇ ਕਈ ਮੁੱਖ ਮੰਤਰੀਆਂ ਦੇ ਨਾਲ ਸੇਵਾ ਨਿਭਾਈ ਸੀ ਅਸੀਂ ਇੱਕ ਬਿਹਤਰੀਨ ਵਿਅਕਤੀ ਨੂੰ ਗੁਆ ਲਿਆ ਹੈ, ਜਿਸ ਨੂੰ ਆਪਣੇ ਕੰਮ ਨਾਲ ਪਿਆਰ ਸੀ ਅਤੇ ਉਸ ਨੇ ਇਸ ਨੂੰ ਬਹੁਤ ਨਿਸ਼ਠਾ ਨਾਲ ਕੀਤਾ ਉਨ੍ਹਾਂ ਦੇ ਪਰਿਵਾਰ ਅਤੇ ਸ਼ੁਭਚਿੰਤਕਾਂ ਪ੍ਰਤੀ ਸੰਵੇਦਨਾਵਾਂ।

***

ਏਕੇਟੀ/ਐੱਸਐੱਚ