Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਸ਼੍ਰੀ ਗਿਆਨੇਸ਼ਵਰ ਮੂਲੇ ਨੇ ਕੋਲਹਾਪੁਰ ਦੇ ਸ਼ਾਹੀ ਪਰਿਵਾਰ ਦੀ ਮਹਾਨਤਾ ‘ਤੇ ਬਹੁਤ ਵਧੀਆ ਲੇਖ ਲਿਖਿਆ ਹੈ: ਪ੍ਰਧਾਨ ਮੰਤਰੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਸ਼੍ਰੀ ਗਿਆਨੇਸ਼ਵਰ ਮੂਲੇ ਨੇ ਕੋਲਹਾਪੁਰ ਦੇ ਸ਼ਾਹੀ ਪਰਿਵਾਰ, ਦੂਰਦਰਸ਼ੀ ਮਹਾਰਾਜਾਵਾਂ (ਮਹਾਰਾਜਿਆਂ) ਅਤੇ ਮਹਾਰਾਣੀ ਤਾਰਾਬਾਈ ਦੀ ਮਹਾਨਤਾ ‘ਤੇ ਬਹੁਤ ਵਧੀਆ ਲੇਖ ਲਿਖਿਆ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਦਇਆ ਦੀ ਉਨ੍ਹਾਂ ਦੀ ਉਤਕ੍ਰਿਸ਼ਟ ਭਾਵਨਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਹਮੇਸ਼ਾ ਪ੍ਰੇਰਿਤ ਕਰਦੀ ਰਹੇਗੀ।

ਸ਼੍ਰੀ ਗਿਆਨੇਸ਼ਵਰ ਮੂਲੇ ਵਿਦੇਸ਼ ਮੰਤਰਾਲੇ ਦੇ ਇੱਕ ਸਾਬਕਾ ਸਕੱਤਰ ਹਨ ਤੇ ਕੋਲਹਾਪੁਰ ਦੇ ਰਹਿਣ ਵਾਲੇ ਹਨ। ਉਨ੍ਹਾਂ ਨੇ ਪੱਛਮੀ ਮਹਾਰਾਸ਼ਟਰ ਦੇ ਕੋਲਹਾਪੁਰ ਸ਼ਹਿਰ ਅਤੇ ਪੋਲੈਂਡ ਦੇ ਅਸਾਧਾਰਣ ਸਬੰਧ ਦੀ ਕਹਾਣੀ ਬਾਰੇ ਟਾਈਮਜ਼ ਆਫ ਇੰਡੀਆ ਵਿੱਚ ਇੱਕ ਲੇਖ ਲਿਖਿਆ ਹੈ।

ਸ਼੍ਰੀ ਗਿਆਨੇਸ਼ਵਰ ਮੂਲੇ ਦੇ ਲੇਖ ‘ਤੇ ਪ੍ਰਤਿਕਿਰਿਆ ਦਿੰਦੇ ਹੋਏ, ਐਕਸ (X) ‘ਤੇ ਆਪਣੇ ਇੱਕ ਪੋਸਟ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ;

 “ਕੋਲਹਾਪੁਰ ਦੇ ਸ਼ਾਹੀ ਪਰਿਵਾਰ, ਦੂਰਦਰਸ਼ੀ ਮਹਾਰਾਜਿਆਂ ਅਤੇ ਮਹਾਰਾਣੀ ਤਾਰਾਬਾਈ ਦੀ ਮਹਾਨਤਾ ‘ਤੇ ਸ਼੍ਰੀ ਗਿਆਨੇਸ਼ਵਰ ਮੂਲੇ ਦਾ ਇੱਕ ਬਹੁਤ ਵਧੀਆ ਲੇਖ। ਦਇਆ ਦੀ ਉਨ੍ਹਾਂ ਦੀ ਉਤਕ੍ਰਿਸ਼ਟ ਭਾਵਨਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਹਮੇਸ਼ਾ ਪ੍ਰੇਰਿਤ ਕਰਦੀ ਰਹੇਗੀ।

@navnirmiti”

 *** *** *** ***

ਐੱਮਜੇਪੀਐੱਸ/ਐੱਸਟੀ