Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਸਵੱਛ ਭਾਰਤ ਦਿਵਸ – 2019 ਦੇ ਉਦਘਾਟਨ ਅਵਸਰ ‘ਤੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ


 

ਗੁਜਰਾਤ ਦੇ ਰਾਜਪਾਲ ਆਚਾਰੀਆ ਦੇਵਵ੍ਰਤ ਜੀ, ਮੁੱਖ ਮੰਤਰੀ ਸ਼੍ਰੀ ਵਿਜੈ ਰੁਪਾਣੀ ਜੀ, ਕੇਂਦਰ ਅਤੇ ਰਾਜ ਸਰਕਾਰ ਦੇ ਹੋਰ ਸਹਿਯੋਗੀ, ਨਾਈਜੀਰੀਆ, ਇੰਡੋਨੇਸ਼ੀਆ ਅਤੇ ਮਾਲੀ ਸਰਕਾਰ ਦੇ ਪ੍ਰਤੀਨਿਧੀਗਣ, ਦੁਨੀਆ ਦੇ ਅਲੱਗ-ਅਲੱਗ ਦੇਸ਼ਾਂ ਦੇ Heads of mission, ਦੇਸ਼ ਭਰ ਤੋਂ ਇੱਥੇ ਪਹੁੰਚੇ ਹਜ਼ਾਰਾਂ, ਸਵੱਛਾਗ੍ਰਹਿ, ਮੇਰੇ ਸਾਰੇ ਸਰਪੰਚ ਸਾਥੀ, ਭਾਈਓ ਅਤੇ ਭੈਣੋਂ।

ਮੈਂ ਅੱਜ ਆਪਣੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਸਾਬਰਮਤੀ ਦੇ ਇਸ ਤਟ ’ਤੇ ਇੱਥੇ ਹਾਜ਼ਰ ਸਾਰੇ ਸਰਪੰਚਾਂ ਦੇ ਮਾਧਿਅਮ ਨਾਲ ਦੇਸ਼ ਦੇ ਸਾਰੇ ਸਰਪੰਚਾਂ, ਨਗਰਪਾਲਿਕਾ, ਮਹਾਨਗਰ ਪਾਲਿਕਾ ਦੇ ਸਾਰੇ ਸੰਚਾਲਕ ਬੰਧੁਗਣ, ਭਗਿਨੀਗਣ; ਤੁਸੀਂ ਸਾਰਿਆਂ ਨੇ ਪੰਜ ਸਾਲ ਲਗਾਤਾਰ ਜੋ ਨਿਰੰਤਰ ਮਿਹਨਤ ਕੀਤਾ ਹੈ, ਜਿਸ ਸਮਰਪਣ ਭਾਵ ਨਾਲ ਮਿਹਨਤ ਕੀਤੀ ਹੈ, ਜਿਸ ਤਿਆਗ ਭਾਵਨਾ ਨਾਲ  ਪੂਜਨੀਕ ਬਾਪੂ ਦਾ ਸੁਪਨਾ ਸਾਕਾਰ ਕੀਤਾ ਹੈ, ਇਸ ਲਈ ਅੱਜ ਮੈਂ ਆਪਣੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਆਦਰਪੂਰਵਕ ਨਮਨ ਕਰਨਾ ਚਾਹੁੰਦਾ ਹਾਂ।

ਸਾਬਰਮਤੀ ਦੇ ਇਸ ਪਾਵਨ ਤਟ ਤੋਂ ਰਾਸ਼ਟਰਪਿਤਾ ਮਹਾਤਮਾ ਗਾਂਧੀ ਅਤੇ ਸਾਦਗੀ ਦੇ, ਸਦਾਚਾਰ ਦੇ ਪ੍ਰਤੀਕ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਜੀ ਨੂੰ ਮੈਂ ਨਮਨ ਕਰਦਾ ਹਾਂ, ਉਨ੍ਹਾਂ ਦੇ ਚਰਨਾਂ ਵਿੱਚ ਸ਼ਰਧਾਸੁਮਨ ਅਰਪਿਤ ਕਰਦਾ ਹਾਂ।

ਸਾਥੀਓ, ਪੂਜਨੀਕ ਬਾਪੂ ਦੀ 150ਵੀਂ ਜਯੰਤੀ ਦਾ ਪਾਵਨ ਅਵਸਰ ਹੋਵੇ, ਸਵੱਛ ਭਾਰਤ ਅਭਿਯਾਨ ਦਾ ਇੰਨਾ ਵੱਡਾ ਪੜਾਅ ਹੋਵੇ, ਸ਼ਕਤੀ ਦਾ ਪਰਵ ਨਵਰਾਤਰੇ ਵੀ ਚਲ ਰਹੇ ਹਨ, ਹਰ ਤਰਫ਼ ਗਰਬਾ ਦੀ ਗੂੰਜ ਹੋਵੇ; ਅਜਿਹਾ ਅਦਭੁੱਤ ਸੰਯੋਗ ਘੱਟ ਹੀ ਦੇਖਣ ਨੂੰ ਮਿਲਦਾ ਹੈ। ਅਤੇ ਦੇਸ਼ਭਰ ਤੋਂ ਜੋ ਸਾਡੇ ਸਰਪੰਚ ਭਾਈ-ਭੈਣ ਆਏ ਹਨ, ਆਪ ਲੋਕਾਂ ਨੂੰ ਗਰਬਾ ਦੇਖਣ ਦਾ ਅਵਸਰ ਮਿਲਿਆ ਕਿ ਨਹੀਂ ਮਿਲਿਆ? ਗਏ ਸੀ ਗਰਬਾ ਦੇਖਣ?

ਬਾਪੂ ਦੀ ਜਯੰਤੀ ਦਾ ਉਤਸਵ ਤਾਂ ਪੂਰੀ ਦੁਨੀਆ ਮਨਾ ਰਹੀ ਹੈ। ਕੁਝ ਦਿਨ ਪਹਿਲਾਂ ਸੰਯੁਕਤ ਰਾਸ਼ਟਰ ਨੇ ਡਾਕ ਟਿਕਟ ਜਾਰੀ ਕਰਕੇ ਇਸ ਵਿਸ਼ੇਸ਼ ਅਵਸਰ ਨੂੰ ਯਾਦਗਾਰੀ ਬਣਾਇਆ। ਅਤੇ ਅੱਜ ਇੱਥੇ ਵੀ ਡਾਕ ਟਿਕਟ ਅਤੇ ਸਿੱਕਾ ਜਾਰੀ ਕੀਤੇ ਗਏ ਹਨਮੈਂ ਅੱਜ ਬਾਪੂ ਦੀ ਧਰਤੀ ਤੋਂ ਉਨ੍ਹਾਂ ਦੀ ਪ੍ਰੇਰਣਾ ਸਥਲੀ, ਸੰਕਲਪ ਸਥਲੀ ਤੋਂ ਪੂਰੇ ਵਿਸ਼ਵ ਨੂੰ ਵਧਾਈ ਦਿੰਦਾ ਹਾਂ, ਸ਼ੁਭਕਾਮਨਾਵਾਂ ਦਿੰਦਾ ਹਾਂ।

ਭਾਈਓ ਅਤੇ ਭੈਣੋਂ, ਇੱਥੇ ਆਉਣ ਤੋਂ ਪਹਿਲਾਂ ਮੈਂ ਸਾਬਰਮਤੀ ਆਸ਼ਰਮ ਗਿਆ ਸਾਂ ਆਪਣੇ ਜੀਵਨਕਾਲ ਵਿੱਚ ਮੈਨੂੰ ਉੱਥੇ ਅਨੇਕ ਵਾਰ ਜਾਣ ਦਾ ਅਵਸਰ ਮਿਲਿਆ ਹੈ। ਹਰ ਵਾਰ ਮੈਨੂੰ ਉੱਥੇ ਪੂਜਨੀਕ ਬਾਪੂ ਦੀ ਨੇੜਤਾ ਦਾ ਅਹਿਸਾਸ ਹੋਇਆ, ਲੇਕਿਨ ਅੱਜ ਮੈਨੂੰ ਉੱਥੇ ਇੱਕ ਨਵੀਂ ਊਰਜਾ ਵੀ ਮਿਲੀ। ਸਾਬਰਮਤੀ ਆਸ਼ਰਮ ਵਿੱਚ ਹੀ ਉਨ੍ਹਾਂ ਨੰ ਸਵੱਛਾਗ੍ਰਹਿ ਅਤੇ ਸੱਤਿਆਗ੍ਰਹਿ ਨੂੰ ਵਿਆਪਕ ਸਵਰੂਪ ਦਿੱਤਾ ਸੀ। ਇਸੇ ਸਾਬਰਮਤੀ ਦੇ ਕਿਨਾਰੇ ਮਹਾਤਮਾ ਗਾਂਧੀ ਜੀ ਨੇ ਸੱਚ ਦੇ ਪ੍ਰਯੋਗਕੀਤੇ ਸਨ

ਭਾਈਓ ਅਤੇ ਭੈਣੋਂ, ਅੱਜ ਸਾਬਰਮਤੀ ਦੀ ਇਹ ਪ੍ਰੇਰਕ ਸਥਲੀ ਸਵੱਛਾਗ੍ਰਹਿ ਦੀ ਇੱਕ ਵੱਡੀ ਸਫ਼ਲਤਾ ਦੀ ਗਵਾਹ ਬਣ ਰਹੀ ਹੈ। ਇਹ ਸਾਡੇ ਸਾਰਿਆਂ ਲਈ ਖੁਸ਼ੀ ਅਤੇ ਗੌਰਵ ਦਾ ਅਵਸਰ ਹੈ। ਅਤੇ ਸਾਬਰਮਤੀ ਰਿਵਰ ਫ੍ਰੰਟ ’ਤੇ ਇਸ ਪ੍ਰੋਗਰਾਮ ਦਾ ਆਯੋਜਨ ਹੋਣਾ ਮੇਰੇ ਲਈ ਤਾਂ ਦੋਹਰੀ ਖੁਸ਼ੀ ਦਾ ਵਿਸ਼ਾ ਹੈ।

ਸਾਥੀਓ, ਅੱਜ ਗ੍ਰਾਮੀਣ ਭਾਰਤ ਨੇ ਉੱਥੋਂ ਦੇ ਲੋਕਾਂ ਨੇ ਖੁਦ ਨੂੰ ਖੁੱਲੇ ਵਿੱਚ ਪਖਾਨੇ ਜਾਣ ਤੋਂ ਮੁਕਤ ਐਲਾਨ ਕੀਤਾ ਹੈ ਸਵੈ ਇੱਛਾ ਨਾਲ, ਸਵੈ ਪ੍ਰੇਰਣਾ ਨਾਲ ਅਤੇ ਜਨ ਭਾਗੀਦਾਰੀ ਨਾਲ ਚਲ ਰਹੇ ਸਵੱਛ ਬਾਰਤ ਅਭਿਯਾਨ ਦੀਇਹ ਸ਼ਕਤੀ ਵੀ ਹੈ ਅਤੇ ਸਫ਼ਲਤਾ ਦਾ ਸਰੋਤ ਵੀ ਹੈ। ਮੈਂ ਹਰ ਦੇਸ਼ਵਾਸੀ ਨੂੰ, ਖਾਸ ਕਰ ਕੇ ਪਿੰਡਾਂ ਵਿੱਚਰਹਿਣ ਵਾਲਿਆਂ ਨੂੰ, ਸਾਡੇ ਸਰਪੰਚਾਂ ਨੂੰ, ਤਮਾਮ ਸਵੱਛਾਗ੍ਰਹੀਆਂ ਨੂੰ ਅੱਜ ਦਿਲੋਂ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਅੱਜ ਜਿਨਾਂ ਸਵੱਛਾਗ੍ਰਹੀਆਂ ਨੂੰ ਇੱਥੇ ਸਵੱਛ ਭਾਰਤ ਪੁਰਸਕਾਰ ਮਿਲੇ ਹਨ, ਉਨ੍ਹਾਂ ਦਾ ਵੀ ਬਹੁਤ-ਬਹੁਤ ਅਭਿਨੰਦਨ ਕਰਦਾ ਹਾਂ।

ਸਾਥੀਓ, ਅੱਜ ਮੈਨੂੰ ਵਾਕਈ ਅਜਿਹਾ ਲਗਿਆ ਜਿਵੇਂ ਇਤਿਹਾਸ ਆਪਣੇ-ਆਪ ਨੂੰ ਦੁਹਰਾ ਰਿਹਾ ਹੈ। ਜਿਸ ਤਰ੍ਹਾਂ ਦੇਸ਼ ਦੀ ਆਜ਼ਾਦੀ ਲਈ ਬਾਪੂ ਨੇ ਇੱਕ ਸੱਦੇ ’ਤੇ ਲੱਖਾਂ ਭਾਰਤਵਾਸੀ ਸੱਤਿਆਗ੍ਰਹਿ ਦੇ ਰਸਤੇ ’ਤੇ ਚੱਲ ਪਏ ਸਨ, ਉਸੇ ਤਰ੍ਹਾਂ ਸਵੱਛਾਗ੍ਰਹਿ ਲਈ ਵੀ ਕਰੋੜਾਂ ਦੇਸ਼ਵਾਸੀਆਂ ਨੇ ਖੁੱਲ੍ਹੇ ਦਿਲ ਨਾਲ ਆਪਣਾ ਸਹਿਯੋਗ ਦਿੱਤਾ। ਪੰਜ ਸਾਲ ਪਹਿਲਾਂ ਜਦੋਂ ਲਾਲ ਕਿਲੇ ਤੋਂ ਮੈਂ ਸਵੱਛ ਭਾਰਤ ਲਈ ਦੇਸ਼ਵਾਸੀਆਂ ਨੂੰ ਪੁਕਾਰਿਆ ਸੀ ਤਦ ਸਾਡੇ ਕੋਲ ਸਿਰਫ਼ ਅਤੇ ਸਿਰਫ਼ ਜਨ-ਵਿਸ਼ਵਾਸ ਸੀ ਅਤੇ ਬਾਪੂ ਦਾ ਅਮਰ ਸੰਦੇਸ਼ ਸੀ। ਬਾਪੂ ਕਹਿੰਦੇ ਸਨ ਕਿ ਦੁਨੀਆ ਵਿੱਚ ਜੋ ਬਦਲਾਅ ਤੁਸੀਂ ਦੇਖਣਾ ਚਾਹੁੰਦੇ ਹੋ, ਪਹਿਲਾਂ ਉਹ ਖੁਦ ਵਿੱਚ ਲਿਆਉਣਾ ਹੋਵੇਗਾ।

ਇਸੇ ਮੰਤਰ ’ਤੇ ਚਲਦੇ ਹੋਏ ਅਸੀਂ ਸਾਰਿਆਂ ਨੇ ਝਾੜੂ ਉਠਾਈ ਅਤੇ ਚਲ ਰਏ। ਉਮਰ ਕੁਝ ਵੀ ਹੋਵੇ, ਸਮਾਜਿਕ ਅਤੇ ਆਰਥਿਕ ਸਥਿਤੀ ਕਿਹੋ ਜਿਹੀ ਵੀ ਹੋਵੇ, ਸਵੱਛਤਾ, ਗਰਿਮਾ ਅਤੇ ਸਨਮਾਨ ਦੇ ਇਸ ਯੱਗ ਵਿੱਚ ਹਰ ਕਿਸੇ ਨੇ ਆਪਣਾ ਯੋਗਦਾਨ ਦਿੱਤਾ ਹੈ।

ਕਿਸੇ ਬੇਟੀ ਨੇ ਸ਼ਾਦੀ ਲਈ ਪਖਾਨੇ ਦੀ ਸ਼ਰਤ ਰੱਖ ਦਿੱਤੀ, ਤਾਂ ਕਿਤੇ ਪਖਾਨੇ ਨੂੰ ਇੱਜ਼ਤਘਰ ਦਾ ਦਰਜ਼ਾ ਮਿਲਿਆ। ਜਿਸ ਪਖਾਨੇ ਦੀ ਗੱਲ ਕਰਨ ਵਿੱਚ ਕਦੇ ਝਿਝਕ ਹੁੰਦੀ ਸੀ, ਤਾਂ ਪਖਾਨੇ ਅੱਜ ਦੇਸ਼ ਦੀ ਸੋਚ ਦਾ ਅਹਿਮ ਹਿੱਸਾ ਹੋ ਗਿਆ ਹੈ। ਵਾਲੀਵੁਡ ਤੋਂ ਲੈ ਕੇ ਖੇਲ ਦੇ ਮੈਦਾਨ ਤੱਕ ਸਵੱਛਤਾ ਦੇ ਇਸ ਵਿਰਾਟ ਅਭਿਯਾਨ ਨੇ ਹਰ ਕਿਸੇ ਨੂੰ ਜੋੜਿਆ ਹੈ, ਹਰ ਕਿਸੇ ਨੂੰ ਪ੍ਰੇਰਿਤ ਅਤੇ ਪ੍ਰੋਤਸਾਹਿਤ ਕੀਤਾ ਹੈ।

ਸਾਥੀਓ, ਅੱਜ ਸਾਡੀ ਸਫਲਤਾ ਤੋਂ ਦੁਨੀਆ ਹੈਰਾਨ ਹੈ। ਅੱਜ ਪੂਰਾ ਵਿਸ਼ਵ ਸਾਨੂੰ ਇਸ ਵਾਸਤੇ ਪੁਰਸਕਾਰ(ਅਵਾਰਡ) ਦੇ ਰਿਹਾ ਹੈ, ਸਨਮਾਨ ਦੇ ਰਿਹਾ ਹੈ। 60 ਮਹੀਨੇ ਵਿੱਚ 60 ਕਰੋੜ ਤੋਂ ਅਧਿਕ ਆਬਾਦੀ ਨੂੰ ਟਾਇਲਟ ਦੀ ਸੁਵਿਧਾ ਦੇਣਾ, 11 ਕਰੋੜ ਤੋਂ ਜ਼ਿਆਦਾ ਪਖਾਨਿਆਂ ਦਾ ਨਿਰਮਾਣ, ਇਹ ਸੁਣ ਕੇ ਵਿਸ਼ਵ ਅਚੰਭਿਤ ਹੈ। ਲੇਕਿਨ ਮੇਰੇ ਲਈ ਕਿਸੇ ਵੀ ਅੰਕੜੇ, ਕਿਸੇ ਵੀ ਪ੍ਰਸ਼ੰਸਾ, ਕਿਸੇ ਵੀ ਸਨਮਾਨ ਤੋਂ ਵੱਡੀਤਸੱਲੀ ਤਦ ਹੁੰਦਾ ਹੈ, ਜਦੋਂ ਮੈਂ ਬੱਚੀਆਂ ਨੂੰ ਬਿਨਾ ਕਿਸੇ ਚਿੰਤਾ ਦੇ ਸਕੂਲ ਜਾਂਦੇ ਦੇਖਦਾ ਹਾਂ।

ਮੈਨੂੰ ਤਸੱਲੀ ਇਸ ਗੱਲ ਦਾ ਹੈ ਕਿ ਕਰੋੜਾਂ ਮਾਤਾਵਾਂ, ਭੈਣਾਂ ਹੁਣ ਇੱਕ ਅਸਹਿ ਪੀੜਾ ਤੋਂ, ਅੰਧੇਰੇ ਦੇ ਇੰਤਜ਼ਾਰ ਤੋਂ ਮੁਕਤ ਹੋਈਆਂ ਹਨ । ਮੈਨੂੰ ਤਸੱਲੀ ਇਸ ਗੱਲ ਦਾ ਹੈ ਕਿ ਉਨ੍ਹਾਂ ਲੱਖਾਂ ਮਾਸੂਮਾਂ ਦਾ ਜੀਵਨ ਹੁਣ ਬਚ ਰਿਹਾ ਹੈ, ਜੋ ਭਿਆਨਕ ਬਿਮਾਰੀਆ ਦੀ ਚਪੇਟ ਵਿੱਚ ਆ ਕੇ ਸਾਨੂੰ ਛੱਡ ਜਾਂਦੇ ਸਨ। ਮੈਨੂੰ ਤਸੱਲੀ ਇਸ ਗੱਲ ਦਾ ਹੈ ਕਿ ਸਵੱਛਤਾ ਦੀ ਵਜ੍ਹਾ ਨਾਲ ਗਰੀਬ ਦਾ ਇਲਾਜ ’ਤੇ ਹੋਣ ਵਾਲਾ ਖਰਚ ਹੁਣ ਘੱਟ ਹੋਈਆ ਹੈ। ਮੈਨੂੰ ਤਸੱਲੀ ਇਸ ਗੱਲ ਦਾ ਹੈ ਕਿ ਇਸ ਅਭਿਯਾਨ ਨੇ ਗ੍ਰਾਮੀਣ ਇਲਾਕਿਆਂ, ਆਦਿਵਾਸੀ ਅੰਚਲਾਂ ਵਿੱਚ ਲੋਕਾਂ ਨੂੰ ਰੋਜ਼ਗਾਰ ਦੇ ਨਵੇਂ ਅਵਸਰ ਦਿੱਤੇ ਹਨ। ਭੈਣਾਂ ਨੂੰ ਵੀ, ਪਹਿਲਾਂ ਸਾਡੇ ਇੱਥੇ ਸ਼ਬਦ ਹੋਇਆ ਕਰਦਾ ਸੀ ਰਾਜਮਿਸਤਰੀ; ਭੈਣਾਂ ਨੂੰ ਵੀ ਰਾਣੀਮਿਸਤਰੀ ਬਣਾ ਕੇ ਕੰਮ ਕਰਨ ਦੇ ਮੌਕੇ ਦਿੱਤੇ।

ਭਾਈਓ ਅਤੇ ਭੈਣੋਂ, ਸਵੱਛ ਭਾਰਤ ਅਭਿਯਾਨ ਜੀਵਨ ਰੱਖਿਅਕ ਵੀ ਸਿੱਧ ਹੋ ਰਿਹਾ ਹੈ ਅਤੇ ਜੀਵਨ ਪੱਧਰ ਨੂੰ ਉੱਪਰ ਉਠਾਉਣ ਦਾ ਕੰਮ ਵੀ ਕਰ ਰਿਹਾ ਹੈ। ਯੂਨੀਸੈੱਫ ਦੇ ਇੱਕ ਅਨੁਮਾਨ ਦੇ ਅਨੁਸਾਰ ਬੀਤੇ ਪੰਜ ਵਰ੍ਹਿਆਂ ਵਿੱਚ ਸਵੱਛ ਭਾਰਤ ਨਾਲ ਭਾਰਤ ਦੀ ਅਰਥਵਿਵਸਥਾ ’ਤੇ 20 ਲੱਖ ਕਰੋੜ ਤੋਂ ਅਧਿਕ ਦਾ ਸਕਾਰਾਤਮਕ ਪ੍ਰਭਾਵ ਪੈਂਦਾ ਹੈ। ਇਸ ਨਾਲ 75 ਲੱਖ ਤੋਂ ਅਧਕ ਰੋਜ਼ਗਾਰ ਦੇ ਅਵਸਰ ਭਾਰਤ ਵਿੱਚ ਬਣੇ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਪਿੰਡਾਂ ਦੇ ਭੈਣ-ਭਾਈਆਂ ਨੂੰ ਮਿਲੇ ਹਨ।

ਇਤਨਾ ਹੀ ਨਹੀਂ, ਇਸ ਨਾਲ ਬੱਚਿਆਂ ਦੀ ਸਿੱਖਿਆ ਦੇ ਪੱਧਰ ’ਤੇ, ਸਾਡੀ productivity ’ਤੇ, ਉਦਮਸ਼ੀਲਤਾ ’ਤੇ ਸਕਾਰਾਤਮਕ ਅਸਰ ਹੋਇਆ ਹੈ। ਇਸ ਨਾਲ ਦੇਸ਼ ਵਿੱਚ ਬੇਟੀਆਂ ਅਤੇ ਭੈਣਾਂ ਦੀ ਸੁਰੱਖਿਆ ਅਤੇ ਸਸ਼ਕਤੀਕਰਨ ਦੀ ਸਥਿਤੀ ਵਿੱਚ ਅਦਭੁੱਤ ਬਦਲਾਅ ਆਇਆ ਹੈ। ਪਿੰਡ, ਗਰੀਬ ਅਤੇ ਮਹਿਲਾਵਾਂ ਦੇ ਸਵੈ ਨਿਰਭਰ ਅਤੇ ਸਸ਼ਕਤੀਕਰਨ ਨੂੰ ਪ੍ਰੋਤਸਾਹਿਤ ਕਰਨ ਵਾਲਾ ਅਜਿਹਾ ਹੀ ਮਾਡਲ ਤਾਂ ਪੂਜਨੀਕ ਮਹਾਤਮਾ ਗਾਂਧੀ ਚਾਹੁੰਦੇ ਸਨ। ਇਹੀ ਮਹਾਤਮਾ ਗਾਂਧੀ ਜੀ ਦੇ ਸਵਰਾਜ ਦੇ ਮੂਲ ਵਿੱਚ ਸੀ। ਇਸ ਦੇ ਲਈ ਉਨ੍ਹਾਂ ਨੇ ਆਪਣਾ ਜੀਵਨ ਸਮਰਪਿਤ ਕਰ ਦਿੱਤਾ।

ਸਾਥੀਓ, ਲੇਕਿਨ ਹੁਣ ਸਵਾਲ ਇਹ ਹੈ – ਕੀ ਅਸੀਂ ਜੋ ਹਾਸਲ ਕਰ ਲਿਆ ਹੈ, ਉਹ ਕਾਫ਼ੀ ਹੈ ਕੀ? ਇਸਦਾ ਜਵਾਬ ਸਿੱਧਾ ਅਤੇ ਸਪੱਸ਼ਟ ਹੈ, ਅੱਜ ਜੋ ਅਸੀਂ ਹਾਸਲ ਕੀਤਾ ਹੈ, ਉਹ ਸਿਰਫ਼ ਅਤੇ ਸਿਰਫ਼ ਇੱਕ ਪੜਾਅ ਮਾਤਰ ਹੈ, ਸਿਰਫ਼ ਪੜਾਅ ਭਰ ਹੈ। ਸਵੱਛ ਭਾਰਤ ਲਈ ਸਾਡਾ ਸਫਰ ਨਿਰੰਤਰ ਜਾਰੀ ਹੈ।

ਹਾਲੇ ਅਸੀਂ ਪਖਾਨਿਆਂ ਦਾ ਨਿਰਮਾਣ ਕੀਤਾ ਹੈ, ਪਖਾਨੇ ਦੀ ਵਰਤੋਂ ਦੀ ਆਦਤ ਦੀ ਤਰਫ਼ ਲੋਕਾਂ ਨੂੰ ਪ੍ਰੋਤਸਾਹਿਤ ਕੀਤਾ ਹੈ। ਹੁਣ ਸਾਨੂੰ ਦੇਸ਼ ਦੇ ਇੱਕ ਵੱਡੇ ਵਰਗ ਦੇ ਵਿਵਹਾਰ ਵਿੱਚ ਆਏ ਇਸ ਪਰਿਵਰਤਨ ਨੂੰ ਸਥਾਈ ਬਣਾਉਣਾ ਹੈ। ਸਰਕਾਰਾਂ ਹੋਣ, ਸਥਾਨਕ ਪ੍ਰਸ਼ਾਸਨ ਹੋਣ, ਗ੍ਰਾਮ ਪੰਚਾਇਤਾਂ ਹੋਣ; ਸਾਨੂੰ ਸੁਨਿਸ਼ਚਿਤ ਕਰਨ ਹੈ ਕਿ ਪਖਾਨੇ ਦੀ ਉਚਿਤ ਵਰਤੋਂ ਹੋਵੇ। ਜੋ ਲੋਕ ਹੁਣ ਵੀ ਇਸ ਤੋਂ ਛੁਟੇ ਹੋਏ ਹਨ, ਉਨ੍ਹਾਂ ਨੂੰ ਵੀ ਇਸ ਸੁਵਿਧਾ ਨਾਲ ਜੋੜਨਾ ਹੈ।

ਭਾਈਓ ਅਤੇ ਭੈਣੋਂ, ਸਰਕਾਰ ਨੇ ਹੁਣੇ ਜੋ ਜਲ-ਜੀਵਨ ਮਿਸ਼ਨ ਸ਼ੁਰੂ ਕੀਤਾ ਹੈ, ਉਸ ਤੋਂ ਵੀ ਇਸ ਵਿੱਚ ਮਦਦ ਮਿਲਣ ਵਾਲੀ ਹੈ। ਆਪਣੇ ਘਰ ਵਿੱਚ, ਆਪਣੇ ਪਿੰਡ ਵਿੱਚ, ਆਪਣੀ ਕਲੋਨੀ ਵਿੱਚ Water recharge ਲਈ, Water recycling ਲਈ ਅਸੀਂ ਜੋ ਵੀ ਪ੍ਰਯਤਨ ਕਰ ਸਕਦੇ ਹਾਂ, ਉਹ ਕਰਨੇ ਚਾਹੀਦੇ ਹਨ। ਅਗਰ ਅਸੀਂ ਇਹ ਕਰ ਪਾਏ ਤਾਂ ਟਾਇਲਟ ਦੇ ਨਿਯਮਿਤ ਅਤੇ ਸਥਾਈ ਉਪਯੋਗ ਲਈ ਇਸ ਤੋਂ ਬਹੁਤ ਮਦਦ ਮਿਲੇਗੀ। ਸਰਕਾਰ ਨੇ ਜਲ-ਜੀਵਨ ਮਿਸ਼ਨ ’ਤੇ ਸਾਢੇ ਤਿੰਨ ਲੱਖ ਕਰੋੜ ਖਰਚ ਕਰਨ ਦਾ ਫੈਸਲਾ ਕੀਤਾ ਹੈ। ਲੇਕਿਨ ਦੇਸ਼ਵਾਸੀਆਂ ਦੀ ਸਰਗਰਮ ਭਾਗੀਦਾਰੀ ਦੇ ਬਿਨਾ ਵਿਰਾਟ ਕਾਰਜ ਨੂੰ ਪੂਰਾ ਕਰਨਾ ਮੁਸ਼ਕਿਲ ਹੈ।

ਸਾਥੀਓ, ਸਵੱਛਤਾ, ਵਾਤਾਵਰਣ ਸੁਰੱਖਿਆ ਅਤੇ ਜੀਵ ਸੁਰੱਖਿਆ – ਇਹ ਤਿੰਨ ਵਿਸ਼ੇ ਮਹਾਤਮਾ ਗਾਂਧੀ ਦੇ ਪ੍ਰਿਯ ਵਿਸ਼ੇ ਸਨ। ਪਲਾਸਟਿਤ ਇਨ੍ਹਾਂ ਤਿੰਨ੍ਹਾਂ ਲਈ ਬਹੁਤ ਵੱਡਾ ਖਤਰਾ ਹੈ। ਲਿਹਾਜਾ, ਸਾਲ 2022 ਤੱਕ ਦੇਸ਼ ਨੂੰ ਸਿੰਗਲ ਯੂਜ਼ ਪਲਾਸਟਿਕ ਤੋਂ ਮੁਕਤ ਕਰਨ ਦਾ ਟੀਚਾ ਸਾਨੂੰ ਹਾਸਲ ਕਰਨਾ ਹੈ। ਬੀਤੇ ਤਿੰਨ ਹਫ਼ਤੇ ਵਿੱਚ ਸਵੱਛਤਾ ਹੀ ਸੇਵਾ ਦੇ ਮਾਧਿਅਮ ਤੋਂ ਪੂਰੇ ਦੇਸ਼ ਨੇ ਇਸ ਅਭਿਯਾਨ ਨੂੰ ਬਹੁਤ ਗਤੀ ਦਿੱਤੀ ਹੈ। ਮੈਨੂੰ ਦੱਸਿਆ ਗਿਆ ਹੈ ਕਿ ਕਰੀਬ 20 ਹਜ਼ਾਰ ਟਨ ਪਲਾਸਟਿਕ ਦਾ ਕਚਰਾ ਇਸ ਦੌਰਾਨ ਇਕੱਠਾ ਕੀਤਾ ਗਿਆ ਹੈ। ਇਸ ਦੌਰਾਨ ਇਹ ਵੀ ਦੇਖਣ ਨੂੰ ਮਿਲ ਰਿਹਾ ਹੈ ਕਿ ਪਲਾਸਟਿਕ ਦੇ carry bag ਦਾ ਉਪਯੋਗ ਬਹੁਤ ਤੇਜ਼ੀ ਨਾਲ ਘਟ ਰਿਹਾ ਹੈ।

ਮੈਨੂੰ ਇਹ ਵੀ ਜਾਣਕਾਰੀ ਹੈ ਕਿ ਅੱਜ ਦੇਸ਼ ਭਰ ਵਿੱਚ ਕਰੋੜਾਂ ਲੋਕਾਂ ਨੇ ਸਿੰਗਲ ਯੂਜ਼ ਪਲਾਸਟਿਕ ਦਾ ਉਪਯੋਗ ਨਾ ਕਰਨ ਦਾ ਸੰਕਲਪ ਲਿਆ ਹੈ। ਯਾਨੀ ਉਹ ਪਲਾਸਟਿਕ ਜਿਸਦਾ ਅਸੀਂ ਇੱਕ ਵਾਰ ਉਪਯੋਗ ਕਰਦੇ ਹਾਂ ਅਤੇ ਫਿਰ ਸੁੱਟ ਦਿੰਦੇ ਹਾਂ, ਅਜਿਹੇ ਪਲਾਸਟਿਕ ਤੋਂ ਸਾਨੂੰ ਦੇਸ਼ ਨੂੰ ਮੁਕਤ ਕਰਾਉਣਾ ਹੈ। ਇਸ ਨਾਲ ਵਾਤਾਵਰਣ ਦਾ ਵੀ ਭਲਾ ਹੋਵੇਗਾ, ਸਾਡੇ ਸ਼ਹਿਰਾਂ ਦੀਆਂ ਸੜਕਾਂ ਅਤੇ sewage ਨੂੰ ਬਲਾਕ ਕਰਨ ਵਾਲੀ ਵੱਡੀ ਸਮੱਸਿਆ ਦਾ ਸਮਾਧਾਨ ਵੀ ਹੋਵੇਗਾ ਅਤੇ ਸਾਡੇ ਪਸ਼ੂਧਨ ਦੀ, ਸਮੁੰਦਰੀ ਜੀਵਨ ਦੀ ਵੀ ਰੱਖਿਆ ਹੋਵੇਗੀ।

ਭਾਈਓ ਅਤੇ ਭੈਣੋਂ, ਮੈਂ ਫਿਰ ਕਹਿ ਰਿਹਾ ਹਾਂ, ਸਾਡੇ ਇਸ ਅੰਦੋਲਨ ਦੇ ਮੂਲ ਵਿੱਚ ਸਭ ਤੋਂ ਵੱਡੀ ਗੱਲ ਵਿਹਾਰ ਪਰਿਵਰਤਨ ਹੈ। ਇਹ ਪਰਿਵਰਤਨ ਪਹਿਲਾਂ ਆਪਣੇ ਆਪ ਤੋਂ ਹੁੰਦਾ ਹੈ, ਸੰਵੇਦਨਾ ਤੋਂ ਹੁੰਦਾ ਹੈ। ਇਹ ਸਿੱਖਿਆ ਸਾਨੂੰ ਮਹਾਤਮਾ ਗਾਂਧੀ ਜੀ ਅਤੇ ਲਾਲ ਬਹਾਦੁਰ ਸ਼ਾਸਤਰੀ ਜੀ ਨੇ ਜੀਵਨ ਤੋਂ ਮਿਲਦੀ ਹੈ।

ਦੇਸ਼ ਭਰ ਜਦੋਂ ਗੰਭੀਰ ਖਾਦ ਸੰਕਟ ਨਾਲ ਜੂਝ ਰਿਹਾ ਸੀ ਤਾਂ ਸ਼ਾਸਤਰੀ ਜੀ ਨੇ ਦੇਸ਼ਵਾਸੀਆਂ ਨੂੰ ਆਪਣੇ ਖਾਨੇ ਦੀਆਂ ਆਦਤਾਂ ਵਿੱਚ ਬਦਲਾਅ ਦਾ ਸੱਦਾ ਦਿੱਤਾ, ਲੇਕਿਨ ਸ਼ੁਰੂਆਤ ਖੁਦ ਦੇ ਪਰਿਵਾਰ ਤੋਂ ਕੀਤੀ। ਸਵੱਛਤਾ ਦੇ ਇਸ ਸਫ਼ਰ ਵਿੱਚ ਵੀ ਸਾਡੇ ਲਈ ਵੀ ਇਹੀ ਇਕਮਾਤਰ ਰਸਤਾ ਹੈ, ਜਿਸ ’ਤੇ  ਚਲਦੇ ਹੋਏ ਸਾਨੂੰ ਮੰਜ਼ਿਲ ਤੱਕ ਪਹੁੰਚਣਾ ਹੈ।

ਭਾਈਓ ਅਤੇ ਭੈਣੋਂ, ਅੱਜ ਪੂਰੀ ਦੁਨੀਆ ਸਵੱਛ ਭਾਰਤ ਅਭਿਯਾਨ ਦੇ ਸਾਡੇ ਇਸ ਮਾਡਲ ਤੋਂ ਸਿੱਖਣਾ ਚਾਹੁੰਦੀ ਹੈ, ਉਸਨੂੰ ਅਪਨਾਉਣਾ ਚਾਹੁੰਦੀ ਹੈ। ਕੁਝ ਦਿਨ ਪਹਿਲੇ ਹੀ ਅਮਰੀਕਾ ਵਿੱਚ ਜਦੋਂ ਭਾਰਤ ਨੂੰ Global Goal Keeper Award ਨਾਲ ਸਨਮਾਨਿਤ ਕੀਤਾ ਗਿਆ ਤਾਂ ਭਾਰਤ ਦੀ ਕਾਮਯਾਬੀ ਤੋਂ ਪੂਰਾ ਵਿਸ਼ਵ ਜਾਣੂ ਹੋਇਆ।

ਮੈਂ ਸੰਯੁਕਤ ਰਾਸ਼ਟਰ ਵਿੱਚ ਵੀ ਕਹਿ ਰਿਹਾ ਸੀ ਕਿ ਭਾਰਤ ਆਪਣੇ ਅਨੁਭਵਾਂ ਨੂੰ ਦੂਜੇ ਦੇਸ਼ਾਂ ਨਾਲ ਸਾਂਝਾ ਕਰਨ ਲਈ ਹਮੇਸ਼ਾ ਤਿਆਰ ਹੈ। ਅੱਜ ਨਾਈਜੀਰਿਆ, ਇੰਡੋਨੇਸ਼ੀਆ ਅਤੇ ਮਾਲੀ ਸਰਕਾਰ ਦੇ ਪ੍ਰਤੀਨਿਧੀ ਸਾਡੇ ਵਿੱਚ ਵੀ ਹਨ। ਭਾਰਤ ਨੂੰ ਤੁਹਾਡੇ ਨਾਲ ਸਵੱਛਤਾ ਲਈ, sanitation ਲਈ ਸਹਿਯੋਗ ਕਰਦੇ ਹੋਏ ਬਹੁਤ ਖੁਸ਼ੀ ਹੋਵੇਗੀ।

ਸਾਥੀਓ, ਮਹਾਤਮਾ ਗਾਂਧੀ ਜੀ ਨੇ ਸੱਚ, ਅਹਿੰਸਾ, ਸੱਤਿਆਗ੍ਰਹਿ, ਆਤਮ ਨਿਰਭਰਤਾ ਦੇ ਵਿਚਾਰਾਂ ਨਾਲ ਦੇਸ਼ ਨੂੰ ਰਸਤਾ ਦਿਖਾਇਆ ਸੀ। ਅੱਜ ਅਸੀਂ ਉਸੇ ਰਸਤੇ ’ਤੇ ਚੱਲ ਕੇ ਸਵੱਛ, ਸਵਸਥ, ਖੁਸ਼ਹਾਲ ਅਤੇ ਸਸ਼ਕਤ New India ਦੇ ਨਿਰਮਾਣ ਵਿੱਚ ਲਗੇ ਹੋਏ ਹਾਂ। ਪੂਜਨੀਕ ਬਾਪੂ ਸਵੱਛਤਾ ਨੂੰ ਸੱਭ ਤੋਂ ਉੱਪਰ ਮੰਨਦੇ ਸਨ। ਸੱਚੇ ਸਾਧਕ ਦੇ ਤੌਰ ’ਤੇ ਦੇਸ਼ ਦਾ ਗ੍ਰਾਮੀਣ ਖੇਤਰ ਅੱਜ ਉਨ੍ਹਾਂ ਨੂੰ ਸਵੱਛ ਭਾਰਤ ਦੀ ਕਾਰਯਾਂਜਲੀ ਦੇ ਰਿਹਾ ਹੈ। ਗਾਂਧੀ ਜੀ ਸਿਹਤ ਨੂੰ ਸੱਚਾ ਧਨ ਮੰਨਦੇ ਸਨ ਅਤੇ ਚਾਹੁੰਦੇ ਸਨ ਕਿ ਦੇਸ਼ ਦਾ ਹਰ ਨਾਗਰਿਕ ਸਵਸਥ ਹੋਵੇ। ਅਸੀਂ ਯੋਗ ਦਿਵਸ, ਆਯੁਸ਼ਮਾਨ ਭਾਰਤ, ਫਿਟ ਇੰਡੀਆ ਮੂਵਮੈਂਟ ਦੇ ਜ਼ਰੀਏ ਇਸ ਵਿਚਾਰ ਨੂੰ ਦੇਸ਼ ਦੇ ਵਿਵਹਾਰ ਵਿੱਚ ਲਿਆਉਣ ਦਾ ਪ੍ਰਯਤਨ ਕਰ ਰਹੇ ਹਾਂ। ਗਾਂਧੀ ਜੀ ਵਸੂਧੈਵ ਕੁਟੁੰਬਕਮ ਵਿੱਚ ਵਿਸ਼ਵਾਸ ਰੱਖਦੇ ਸਨ।

ਹੁਣ ਭਾਰਤ ਆਪਣੀਆਂ ਨਵੀਆਂ ਯੋਜਨਾਵਾਂ ਅਤੇ ਵਾਤਾਵਰਣ ਲਈ ਪ੍ਰਤੀਬੱਧਤਾ ਦੇ ਮਾਧਿਅਮ ਰਾਹੀਂ ਦੁਨੀਆਂ ਨੂੰ ਕਈ ਚੁਣੌਤੀਆਂ ਨਾਲ ਲੜਨ ਵਿੱਛ ਮਦਦ ਕਰ ਰਿਹਾ ਹੈ। ਬਾਪੂ ਦਾ ਸੁਪਨਾ ਆਤਮਨਿਰਭਰ, ਆਤਮਵਿਸ਼ਵਾਸ ਨਾਲ ਭਰੇ ਭਾਰਤ ਦਾ ਸੀ। ਅੱਜ ਅਸੀਂ Make in India, Startup India, Stand up India ਨਾਲ ਇਨ੍ਹਾਂ ਸੁਪਨਿਆਂ ਨੂੰ ਸਾਕਾਰ ਕਰਨ ਵਿੱਚ ਲਗੇ ਹਾਂ

ਗਾਂਧੀ ਜੀ ਦਾ ਸੰਕਲਪ ਸੀ ਇੱਕ ਅਜਿਹਾ ਭਾਰਤ, ਜਿੱਥੇ ਹਰ ਪਿੰਡ ਆਤਮ ਨਿਰਭਰ ਹੋਵੇ। ਅਸੀਂ ਰਾਸ਼ਟਰੀ ਗ੍ਰਾਮ ਸਵਰਾਜ ਮਾਧਿਅਮ ਨਾਲ ਇਸ ਸੰਕਲਪ ਨੂੰ ਸਿੱਧ ਦੀ ਤਰਫ਼ ਲਿਜਾ ਰਹੇ ਹਾਂ

ਗਾਂਧੀ ਜੀ ਸਮਾਜ ਵਿੱਚ ਖੜ੍ਹੇ ਆਖਰੀ ਵਿਅਕਤੀ ਲਈ ਹਰ ਫੈਸਲਾ ਲੈਣ ਦੀ ਗੱਲ ਕਰਦੇ ਸਨ। ਅਸੀਂ ਅੱਜ ਉੱਜਵਲਤਾ, ਪ੍ਰਧਾਨ ਮੰਤਰੀ ਆਵਾਸ ਯੋਜਨਾ, ਜਨ-ਧਨ ਯੋਜਨਾ, ਸੌਭਾਗਯ ਯੋਜਨਾ, ਸਵੱਛ ਭਾਰਤ ਜਿਹੀ ਯੋਜਨਾ;  ਇਨ੍ਹਾਂ ਸਾਰਿਆਂ ਤੋਂ ਉਨ੍ਹਾਂ ਦੇ ਇਸ ਮੰਤਰ ਨੂੰ ਵਿਵਸਥਾ ਦਾ ਹਿੱਸਾ ਬਣਾ ਦਿੱਤਾ ਹੈ।

ਪੂਜਨੀਕ ਬਾਪੂ ਨੂੰ ਉਨ੍ਹਾਂ ਨੇ ਤਕਨੀਕ ਦਾ ਇਸਤੇਮਾਲ ਕਰਦੇ ਹੋਏ ਲੋਕਾਂ ਦੇ ਜੀਵਨ ਨੂੰ ਅਸਾਨ ਬਣਾਉਣ ਦੀ ਗੱਲ ਕੀਤੀ ਸੀ। ਅਸੀਂ ਆਧਾਰ, Direct benefit transfer, Digital India, Bhim app, Digi Locker ਦੇ ਜ਼ਰੀਏ ਦੇਸ਼ਵਾਸੀਆਂ ਦਾ ਜੀਵਨ ਅਸਾਨ ਬਣਾਉਣ ਦਾ ਪ੍ਰਯਤਨ ਕਰ ਰਹੇ ਹਨ।

ਸਾਥੀਓ, ਮਹਾਤਮਾ ਗਾਂਧੀ ਕਿਹਾ ਕਰਦੇ ਸਨ ਕਿ ਉਹ ਭਾਰਤ ਦਾ ਉਥਾਨ ਇਸ ਲਈ ਚਾਹੁੰਦੇ ਹਾਂ, ਤਾਕਿ ਸਾਰੀ ਦੁਨੀਆ ਉਸ ਦਾ ਲਾਭ ਉਠਾ ਸਕੇ। ਗਾਂਧੀ ਜੀ ਦਾ ਸਪੱਸ਼ਟ ਮਤ ਸੀ ਕਿ ਰਾਸ਼ਟਰਵਾਦੀ ਹੋਏ ਬਿਨਾ ਅੰਤਰਰਾਸ਼ਟਰਵਾਦੀ ਨਹੀਂ ਹੋਇਆ ਜਾ ਸਕਦਾ। ਯਾਨੀਸਾਨੂੰ ਪਹਿਲਾਂ ਆਪਣੀਆਂ ਸਮੱਸਿਆਵਾਂ ਦਾ ਸਮਾਧਾਨ ਖੁਦ ਲੱਭਣਾ ਹੋਵੇਗਾ, ਤਦ ਜਾ ਕੇ ਅਸੀਂ ਪੂਰੇ ਵਿਸ਼ਵ ਦੀ ਮਦਦ ਕਰ ਸਕਦੇ ਹਾਂ। ਇਸੇ ਰਾਸ਼ਟਰਵਾਦ ਦੀ ਭਾਵਨਾ ਨੂੰ ਲੈ ਕੇ ਅੱਜ ਭਾਰਤ ਅੱਗੇ ਵਧ ਰਿਹਾ ਹੈ।

ਬਾਪੂ ਦੇ ਸੁਪਨਿਆਂ ਦਾ ਭਾਰਤ-ਨਵਾਂ ਭਾਰਤ ਬਣ ਰਿਹਾ ਹੈ। ਬਾਪੂ ਦੇ ਸੁਪਨਿਆਂ ਦਾ ਭਾਰਤ – ਜੋ ਸਵੱਛ ਹੋਵੇਗਾ, ਵਾਤਾਵਰਣ ਸੁਰੱਖਿਆ ਹੋਵੇਗਾ।

ਬਾਪੂ ਨੇ ਸੁਪਨਿਆਂ ਦਾ ਭਾਰਤ – ਜਿੱਥੇ ਹਰ ਵਿਅਕਤੀ ਸਵਸਥ ਹੋਵੇਗਾ, ਫਿਟ ਹੋਵੇਗਾ। ਬਾਪੂ ਦੇ ਸੁਪਨਿਆਂ ਦਾ ਭਾਰਤ-ਜਿੱਥੇ ਹਰ ਮਾਂ, ਹਰ ਬੱਚਾ ਪੋਸ਼ਿਤ ਹੋਵੇਗਾ।

ਬਾਪੂ ਦੇ ਸੁਪਨਿਆਂ ਦਾ ਭਾਰਤ – ਜਿੱਥੇ ਹਰ ਨਾਗਿਰਕ ਸੁਰੱਖਿਅਤ ਮਹਿਸੂਸ ਕਰੇਗਾ। ਬਾਪੂ ਦੇ ਸੁਪਨਿਆਂ ਦਾ ਭਾਰਤ – ਜੋ ਭੇਦਭਾਵ ਤੋਂ ਮੁਕਤ, ਸਦਭਾਵਨਾਯੁਕਤ ਹੋਵੇਗਾ।

ਬਾਪੂ ਦੇ ਸੁਪਨਿਆਂ ਦਾ ਭਾਰਤ – ਜੋ ਸਬਦਾ ਸਾਥ, ਸਬਦਾ ਵਿਕਾਸ, ਸਬਦਾ ਵਿਸ਼ਵਾਸ, ਇਸ ਆਦਰਸ਼ ’ਤੇ ਚਲੇਗਾ। ਬਾਪੂ ਦੇ ਰਾਸ਼ਟਰਵਾਦ ਦੇ ਇਹ ਤਮਾਮ ਤੱਤ ਪੂਰੀ ਦੁਨੀਆ ਲਈ ਆਦਰਸ਼ ਸਿੱਧ ਹੋਣਗੇ, ਪ੍ਰੇਰਣਾ ਦੇ ਸਰੋਤ ਬਨਣਗੇ।

ਆਓ, ਰਾਸ਼ਟਰਪਿਤਾ ਦੀ ਕਦਰਾਂ ਕੀਮਤਾਂ ਨੂੰ ਪ੍ਰਤਿਸਥਾਪਿਤ ਕਰਨ ਲਈ, ਮਾਨਵਤਾ ਦੇ ਭਲੇ ਲਈ ਹਰ ਭਾਰਤਵਾਸੀ, ਰਾਸ਼ਟਰਵਾਦ ਦੇ ਹਰ ਸੰਕਲਪ ਨੂੰ ਸਿੱਧ ਕਰਨ ਦਾ ਸੰਕਲਪ ਲਵੇ।

ਮੈਂ ਅੱਜ ਦੇਸ਼ ਤੋਂ ਇੱਕ ਵਿਅਕਤੀ, ਇੱਕ ਸੰਕਲਪ, ਇਸਦੀ ਤਾਕੀਦ ਕਰਦਾ ਹਾਂ। ਦੇਸ਼ ਲਈ ਕੋਈ ਵੀ ਸੰਕਲਪ ਲਵੋ, ਜੋ ਦੇਸ਼ ਦੇ ਕੰਮ ਆਉਣ ਵਾਲੇ ਸੰਕਲਪ ਹੋਵੇ। ਦੇਸ਼ ਦੀ, ਸਮਾਜ ਦੀ, ਗਰੀਬ ਦੀ ਭਲਾਈ ਕਰਨ ਵਾਲਾ ਸੰਕਲਪ ਹੋਵੇ। ਤੁਹਾਡੇ ਕੋਲ ਮੇਰੀ ਤਾਕੀਦ ਹੈ ਕਿ ਇੱਕ ਸੰਕਲਪ ਜਰੂਰ ਲਵੋ ਅਤੇ ਆਪਣੇ ਕਰਤੱਵ ਦੇ ਬਾਰੇ ਵਿੱਚ ਸੋਚੋ, ਰਾਸ਼ਟਰ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਦੇ ਬਾਰੇ ਸੋਚੋ।

ਕਰਤੱਵ ਪਥ ’ਤੇ ਚਲਦੇ ਹੋਏ 130 ਕਰੋੜ ਪ੍ਰਯਤਨ, 130 ਕਰੋੜ ਸੰਕਲਪਾਂ ਦੀ ਤਾਕਤ ਦੇਸ਼ ਵਿੱਚ ਕਿੰਨਾ ਕੁਝ ਕਰ ਸਕਦੀ ਹੈ। ਅੱਜ ਤੋਂ ਸ਼ੁਰੂ ਕਰਕੇ ਅਗਲੇ ਇੱਕ ਸਾਲ ਤੱਕ ਸਾਨੂੰ ਨਿਰੰਤਰ ਇਸ ਦਿਸ਼ਾ ਵਿੱਚ ਕੰਮ ਕਰਨਾ ਹੈ। ਇੱਕ ਸਾਲ ਕੰਮ ਕੀਤਾ, ਤਾਂ ਫਿਰ ਜੇਕਰ ਇਹੀ ਸਾਡੇ ਜੀਵਨ ਦੀ ਦਿਸ਼ਾ ਬਣ ਜਾਵੇਗੀ, ਇਹੀ ਸਾਡੀ ਜੀਵਨਸ਼ੈਲੀ ਬਣ ਜਾਵੇਗੀ, ਇਹ ਇੱਕ ਕ੍ਰਿਤਿੱਗ ਰਾਸ਼ਟਰ ਦੀ ਬਾਪੂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।

ਇਸੇ ਤਾਕੀਦ ਅਤੇ ਇਨ੍ਹਾਂ ਹੀ ਸ਼ਬਦਾਂ ਦੇ ਨਾਲ ਮੈਂ ਇੱਕ ਗੱਲ ਹੋਰ ਵੀ ਕਹਿਣਾ ਚਾਹੁੰਦਾ ਹਾਂ – ਇਹ ਜੋ ਸਫਲਤਾ ਮਿਲੀ ਹੈ, ਇਹ ਕਿਸੇ ਸਰਕਾਰ ਦੀ ਸਫ਼ਲਤਾ ਨਹੀਂ ਹੈ।

ਇਹ ਜੋ ਸਫਲਤਾ ਮਿਲੀ ਹੈ, ਉਹ ਕਿਸੇ ਪ੍ਰਧਾਨ ਮੰਤਰੀ ਦੀ ਸਫਲਤਾ ਨਹੀਂ ਹੈ। ਇਹ ਜੋ ਸਫਲਤਾ ਮਿਲੀ ਹੈ, ਉਹ ਕਿਸੇ ਮੁੱਖ ਮੰਤਰੀ ਦੀ ਸਫ਼ਲਤਾ ਨਹੀਂ ਹੈ।

ਇਹ ਜੋ ਸਫਲਤਾ ਮਿਲੀ ਹੈ, ਉਹ 130 ਕਰੋੜ ਨਾਗਰਿਕਾਂ ਦੇ ਪੁਰਸ਼ਾਰਥ (ਮਿਹਨਤ) ਕਾਰਣ ਮਿਲੀ ਹੈ। ਸਮਾਜ ਦੇ ਸੀਨੀਅਰ ਲੋਕਾਂ ਨੇ ਸਮੇਂ-ਸਮੇਂ ’ਤੇ ਅਗਵਾਈ ਕੀਤੀ, ਮਾਰਗਦਰਸ਼ਨ ਕੀਤਾ, ਉਸਦੇ ਕਾਰਨ ਮਿਲੀ ਹੈ। ਅਤੇ ਮੈਂ ਦੇਖਿਆ ਹੈ, ਪੰਜ ਸਾਲ ਲਗਾਤਾਰ ਸਾਰੇ ਮੀਡੀਆ ਹਾਊਸ ਨੇ ਇਸ ਗੱਲ ਨੂੰ ਲਗਾਤਾਰ ਅੱਗੇ ਵਧਾਇਆ, positive ਮਦਦ ਦੀ, ਦੇਸ਼ ਵਿੱਚ ਵਾਤਾਵਰਣ ਬਣਾਉਣ ਵਿੱਚ ਮੀਡੀਆ ਨੇ ਅਹਿਮ ਭੂਮਿਕਾ ਨਿਭਾਈ ਹੈ।

ਅੱਜ ਮੈਂ ਉਨ੍ਹਾਂ ਸਾਰਿਆਂ ਦਾ, ਜਿਨ੍ਹਾਂ-ਜਿਨ੍ਹਾਂ ਲੋਕਾਂ ਨੇ ਇਸ ਕੰਮ ਨੂੰ ਕੀਤਾ ਹੈ, 130 ਕਰੋੜ ਦੇਸ਼ਵਾਸੀਆਂ ਨੂੰ ਆਦਰਪੂਰਵਕ ਨਮਨ ਕਰਦਾ ਹਾਂ, ਮੈਂ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ, ਮੈਂ ਉਨ੍ਹਾਂ ਦਾ ਆਭਾਰ ਵਿਅਕਤ ਕਰਦਾ ਹਾਂ।

ਇਨ੍ਹਾਂ ਸ਼ਬਦਾਂ ਦੇ ਨਾਲ ਮੈਂ ਆਪਣੀ ਬਾਤ ਸਮਾਪਤ ਕਰਦਾ ਹਾਂ। ਮੇਰੇ ਨਾਲ ਤੁਸੀਂ ਸਾਰੇ ਬੋਲੋਗੇ –

ਮੈਂ ਕਹਾਂਗਾ – ਮਹਾਤਮਾ ਗਾਂਧੀ, ਤੁਸੀਂ ਸਾਰੇ ਦੋਵੇਂ ਹੱਥ ਉੱਪਰ ਕਰਕੇ ਬੋਲੋਗੇ – ਅਮਰ ਰਹੇ, ਅਮਰ ਰਹੇ।

ਮਹਾਤਮਾ ਗਾਂਧੀ- ਅਮਰ ਰਹੇ

ਮਹਾਤਮਾ ਗਾਂਧੀ- ਅਮਰ ਰਹੇ

ਮਹਾਤਮਾ ਗਾਂਧੀ- ਅਮਰ ਰਹੇ

ਇੱਕ ਵਾਰ ਫਿਰ ਸੰਪੂਰਣ ਰਾਸ਼ਟਰ ਨੂੰ ਇੱਕ ਬਹੁਤ ਵੱਡੇ ਸੰਕਲਪ ਦੀ ਸਿੱਧੀ ਲਈ ਮੈਂ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਮੇਰੇ ਨਾਲ ਬੋਲੋ –

ਭਾਰਤ ਮਾਤਾ ਕੀ – ਜੈ

ਭਾਰਤ ਮਾਤਾ ਕੀ – ਜੈ

ਭਾਰਤ ਮਾਤਾ ਕੀ – ਜੈ

ਬਹੁਤ-ਬਹੁਤ ਧੰਨਵਾਦ ।

*****

ਵੀਆਰਆਰਕੇ/ਐੱਸਐੱਚ/ਬੀਐੱਮ/ਐੱਨਐੱਸ