ਪ੍ਰਧਾਨ ਮੰਤਰੀ : ਤਾਂ ਤੁਹਾਨੂੰ ਮਿਲ ਗਿਆ ਮਕਾਨ?
ਲਾਭਾਰਥੀ : ਹਾਂ ਜੀ ਸਰ ਮਿਲ ਗਿਆ। ਅਸੀਂ ਤੁਹਾਡੇ ਬਹੁਤ ਆਭਾਰੀ ਹਾਂ, ਝੋਂਪੜੀ ਤੋਂ ਨਿਕਲ ਕੇ ਅਸੀਂ ਤੁਹਾਨੂੰ ਮਹਿਲ ਦਿੱਤਾ ਹੈ। ਇਸ ਤੋਂ ਵੱਡਾ, ਇਸ ਦਾ ਤਾਂ ਸੁਪਨਾ ਵੀ ਨਹੀਂ ਦੇਖਿਆ, ਜੋ ਸੁਪਨਾ ਦੇਖਿਆ ਉਹ ਤੁਸੀਂ ਹਕੀਕਤ ਕਰ ਦਿਖਾਇਆ … ਹਾਂ ਜੀ।
ਪ੍ਰਧਾਨ ਮੰਤਰੀ : ਚਲੋ ਮੇਰਾ ਘਰ ਤਾਂ ਨਹੀਂ ਹੈ ਤੁਹਾਨੂੰ ਲੋਕਾਂ ਨੂੰ ਘਰ ਮਿਲ ਗਿਆ।
ਲਾਭਾਰਥੀ : ਅਜਿਹਾ ਨਹੀਂ ਹੈ, ਅਸੀਂ ਤੁਹਾਡਾ ਪਰਿਵਾਰ ਹਾਂ।
ਪ੍ਰਧਾਨ ਮੰਤਰੀ : ਹਾਂ ਇਹ ਗੱਲ ਸਹੀ ਹੈ।
ਲਾਭਾਰਥੀ: ਤੁਸੀਂ ਉਹ ਕਰਕੇ ਦਿਖਾਇਆ।
ਪ੍ਰਧਾਨ ਮੰਤਰੀ: ਕਰਕੇ ਦਿੱਤਾ ਨਾ?
ਲਾਭਾਰਥੀ : ਹਾਂ ਜੀ ਸਰ, ਤੁਹਾਡਾ ਝੰਡਾ ਉੱਚਾ ਰਹੇ ਅਤੇ ਫਿਰ ਜਿੱਤਦੇ ਰਹੋ।
ਪ੍ਰਧਾਨ ਮੰਤਰੀ : ਸਾਡਾ ਝੰਡਾ ਤਾਂ ਉੱਪਰ ਤੁਸੀਂ ਲੋਕਾਂ ਨੇ ਰੱਖਣਾ ਹੈ।
ਲਾਭਾਰਥੀ : ਬਸ ਤੁਸੀਂ ਆਪਣਾ ਹੱਥ ਸਾਡੇ ਸਿਰ ਉੱਪਰ ਰੱਖੇ ਰਹਿਣਾ।
ਪ੍ਰਧਾਨ ਮੰਤਰੀ : ਸਾਡੀਆਂ ਮਾਤਾਵਾਂ-ਭੈਣਾਂ ਦਾ ਹੱਥ ਮੇਰੇ ਸਿਰ ਉੱਪਰ ਹੋਣਾ ਚਾਹੀਦਾ ਹੈ।
ਲਾਭਾਰਥੀ: ਇੰਨੇ ਵਰ੍ਹਿਆਂ ਤੋਂ ਪ੍ਰਭੂ ਸ਼੍ਰੀ ਰਾਮ ਜੀ ਦਾ ਇੰਤਜ਼ਾਰ ਕਰ ਰਹੇ ਸੀ, ਵੈਸੇ ਸਰ ਤੁਹਾਡਾ ਇੰਤਜ਼ਾਰ ਕਰਦੇ-ਕਰਦੇ ਅਸੀਂ ਲੋਕ ਇਸ ਬਿਲਡਿੰਗ ਵਿੱਚ ਆ ਗਏ ਝੁੱਗੀ-ਝੌਂਪੜੀ ਤੋਂ ਉੱਠ ਕੇ ਅਤੇ ਇਸ ਤੋਂ ਜ਼ਿਆਦਾ ਸਾਨੂੰ ਹੋਰ ਕੀ ਖੁਸ਼ੀ ਹੋ ਸਕਦੀ ਹੈ। ਇਹ ਤਾਂ ਸਾਡਾ ਸੁਭਾਗ ਹੈ ਕਿ ਤੁਸੀਂ ਸਾਡੇ ਇੰਨੇ ਨੇੜੇ।
ਪ੍ਰਧਾਨ ਮੰਤਰੀ : ਹੋਰਾਂ ਨੂੰ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਅਸੀਂ ਦੇਸ਼ ਵਿੱਚ, ਅਸੀਂ ਸਾਰੇ ਮਿਲ ਕੇ ਬਹੁਤ ਕੁਝ ਕਰ ਸਕਦੇ ਹਾਂ।
ਲਾਭਾਰਥੀ : ਸਹੀ ਗੱਲ ਹੈ।
ਪ੍ਰਧਾਨ ਮੰਤਰੀ : ਅਤੇ ਜੇਕਰ ਮਨ ਵਿੱਚ ਠਾਨ ਲਿਆ ਤਾਂ ਬਣ ਸਕਦਾ ਹੈ। ਦੇਖੋ ਇਨ੍ਹੀਂ ਦਿਨੀਂ ਕੁਝ ਲੋਕਾਂ ਨੂੰ ਤਾਂ ਇਹੀ ਲਗਦਾ ਹੈ ਨਾ ਕਿ ਭਈ ਹੁਣ ਝੁੱਗੀ-ਝੌਂਪੜੀ ਵਿੱਚ ਪੈਦਾ ਹੋਏ, ਕੀ ਜ਼ਿੰਦਗੀ ਵਿੱਚ ਕਰਾਂਗੇ, ਤਾਂ ਤੁਸੀਂ ਦੇਖਿਆ ਹੈ ਅਤੇ ਇਨ੍ਹਾਂ ਬੱਚਿਆਂ ਨੂੰ ਤਾਂ ਪਤਾ ਹੋਵੇਗਾ, ਖੇਡ-ਕੁੱਦ ਵਿੱਚ ਜੋ ਦੁਨੀਆ ਵਿੱਚ ਅੱਜ ਕੱਲ੍ਹ ਸਾਡੇ ਬੱਚੇ ਨਾਮ ਰੌਸ਼ਨ ਕਰ ਰਹੇ ਹਨ ਉਹ ਅਜਿਹੇ ਹੀ ਪਰਿਵਾਰਾਂ ਤੋਂ ਆਏ ਹਨ, ਸਾਰੇ ਛੋਟੇ-ਛੋਟੇ ਗ਼ਰੀਬ ਪਰਿਵਾਰਾਂ ਤੋਂ ਆਏ ਹਨ।
ਪ੍ਰਧਾਨ ਮੰਤਰੀ : ਤਾਂ ਨਵੇਂ ਮਕਾਨ ਵਿੱਚ ਕੀ ਕਰੋਗੇ?
ਲਾਭਾਰਥੀ : ਸਰ ਪੜ੍ਹਾਈ ਕਰਾਂਗੇ।
ਪ੍ਰਧਾਨ ਮੰਤਰੀ: ਪੜ੍ਹਾਈ ਕਰੋਗੇ?
ਲਾਭਾਰਥੀ: ਹਾਂ।
ਪ੍ਰਧਾਨ ਮੰਤਰੀ : ਤਾਂ ਪਹਿਲੇ ਨਹੀਂ ਕਰਦੇ ਸੀ?
ਲਾਭਾਰਥੀ : ਨਹੀਂ ਸਰ ਇੱਥੇ ਆ ਕੇ ਹੋਰ ਚੰਗੀ ਤਰ੍ਹਾਂ ਨਾਲ ਪੜ੍ਹਾਈ ਕਰਾਂਗੇ।
ਪ੍ਰਧਾਨ ਮੰਤਰੀ : ਸੱਚਮੁੱਚ ਵਿੱਚ? ਫਿਰ ਮਨ ਵਿੱਚ ਕੀ ਆਇਆ ਹੈ, ਕੀ ਬਣਨਾ ਹੈ?
ਲਾਭਾਰਥੀ : ਮੈਡਮ।
ਪ੍ਰਧਾਨ ਮੰਤਰੀ : ਮੈਡਮ ਬਣਨਾ ਹੈ। ਮਤਲਬ ਟੀਚਰ ਬਣਨਾ ਹੈ।
ਪ੍ਰਧਾਨ ਮੰਤਰੀ : ਤੁਹਾਨੂੰ?
ਲਾਭਾਰਥੀ : ਮੈਂ ਫੌਜੀ ਬਣਾਂਗਾ।
ਪ੍ਰਧਾਨ ਮੰਤਰੀ : ਫੌਜੀ!
ਲਾਭਾਰਥੀ: ਹਮ ਭਾਰਤ ਦੇ ਵੀਰ ਜਵਾਨ ਉੰਚੀ ਰਹੇ ਹਮਾਰੀ ਸ਼ਾਨ, ਹਮਕੋ ਪਿਆਰਾ ਹਿੰਦੁਸਤਾਨ, ਗਾਏ ਦੇਸ਼ ਪ੍ਰੇਮ ਕੇ ਗਾਨ ਹਮੇਂ ਤਿਰੰਗੇ ਪਰ ਅਨੁਮਾਨ ਅਮਰ ਜਵਾਨ, ਇਸ ਪਰ ਤਨ-ਮਨ –ਧਨ ਕੁਰਬਾਨ।
ਪ੍ਰਧਾਨ ਮੰਤਰੀ : ਤਾਂ ਇਸ ਵਿੱਚੋਂ ਤੁਹਾਡੀਆਂ ਸਹੇਲੀਆਂ ਸਭ ਉੱਥੇ ਹਨ, ਕੁਝ ਛੂਟ ਜਾਣਗੀਆਂ ਕਿ ਨਹੀਂ ਸਹੇਲੀ ਮਿਲੇਗੀ, ਪੁਰਾਣੇ ਵਾਲੀ?
ਲਾਭਾਰਥੀ : ਵੈਸੇ ਵੀ ਇਹ ਹਨ, ਇਹ ਹਨ।
ਪ੍ਰਧਾਨ ਮੰਤਰੀ : ਅੱਛਾ ਇਹ ਪੁਰਾਣੇ ਦੋਸਤ ਹਨ।
ਲਾਭਾਰਥੀ : ਹਾਂ ਜੀ।
ਪ੍ਰਧਾਨ ਮੰਤਰੀ: ਇਹ ਵੀ ਇੱਥੇ ਆਉਣ ਵਾਲੇ ਹਨ।
ਲਾਭਾਰਥੀ : ਹਾਂ ਜੀ।
ਪ੍ਰਧਾਨ ਮੰਤਰੀ : ਇਹ ਮਕਾਨ ਮਿਲ ਗਿਆ ਤਾਂ ਹੁਣ ਕਿਹੋ ਜਿਹਾ ਲੱਗ ਰਿਹਾ ਹੈ?
ਲਾਭਾਰਥੀ : ਬਹੁਤ ਚੰਗਾ ਲੱਗ ਰਿਹਾ ਹੈ ਸਰ, ਝੁੱਗੀ-ਝੌਂਪੜੀ ਤੋਂ ਮਕਾਨ ਮਿਲ ਗਿਆ ਹੈ ਚੰਗਾ, ਬਹੁਤ ਵਧੀਆ।
ਪ੍ਰਧਾਨ ਮੰਤਰੀ : ਲੇਕਿਨ ਹੁਣ ਤਾਂ ਉੱਤਰ ਪ੍ਰਦੇਸ਼ ਤੋਂ ਮਹਿਮਾਨ ਬਹੁਤ ਆਉਣਗੇ? ਖਰਚਾ ਵੱਧ ਜਾਵੇਗਾ?
ਲਾਭਾਰਥੀ :ਕੋਈ ਨਾ ਸਰ।
ਪ੍ਰਧਾਨ ਮੰਤਰੀ: ਇੱਥੇ ਵੀ ਸਾਫ ਸੁਥਰਾ ਰਹੇਗਾ?
ਲਾਭਾਰਥੀ: ਹਾਂ ਬਹੁਤ ਚੰਗੀ ਤਰ੍ਹਾਂ ਨਾਲ ਰਹੇਗਾ।
ਪ੍ਰਧਾਨ ਮੰਤਰੀ: ਖੇਡ ਕੁੱਦ ਦਾ ਮੈਦਾਨ ਮਿਲ ਜਾਵੇਗਾ।
ਲਾਭਾਰਥੀ : ਹਾਂ ਸਰ।
ਪ੍ਰਧਾਨ ਮੰਤਰੀ: ਫਿਰ ਕੀ ਕਰੋਗੇ?
ਲਾਭਾਰਥੀ : ਖੇਡਾਂਗੇ।
ਪ੍ਰਧਾਨ ਮੰਤਰੀ : ਖੇਡੋਗੇ? ਫਿਰ ਪੜ੍ਹੇਗਾ ਕੌਣ?
ਲਾਭਾਰਥੀ : ਪੜ੍ਹਾਈ ਵੀ ਕਰਾਂਗੇ।
ਪ੍ਰਧਾਨ ਮੰਤਰੀ : ਤੁਹਾਡੇ ਵਿੱਚੋਂ ਉੱਤਰ ਪ੍ਰਦੇਸ਼ ਤੋਂ ਕਿੰਨੇ ਲੋਕ ਹਨ? ਬਿਹਾਰ ਤੋਂ ਕਿੰਨੇ ਹਨ? ਕਿੱਥੇ ਤੋਂ ਹੋ ਤੁਸੀਂ?
ਲਾਭਾਰਥੀ : ਬਿਹਾਰ ਸਾਈਡ।
ਪ੍ਰਧਾਨ ਮੰਤਰੀ : ਅੱਛਾ ਜ਼ਿਆਦਾਤਰ ਕਿਸ ਕੰਮ ਵਿੱਚ ਲਗੇ ਹੋਏ ਲੋਕ ਹਨ, ਤੁਸੀਂ ਲੋਕ ਜੋ ਹੋ, ਜੋ ਝੌਂਪੜੀਆਂ ਵਿੱਚ ਰਹਿੰਦੇ ਸੀ, ਕਿਸ ਪ੍ਰਕਾਰ ਦੇ ਕੰਮ ਕਰਨ ਵਾਲੇ ਲੋਕ ਹਨ?
ਲਾਭਾਰਥੀ : ਸਰ ਮਜ਼ਦੂਰੀ।
ਪ੍ਰਧਾਨ ਮੰਤਰੀ: ਮਜ਼ਦੂਰੀ, ਆਟੋ ਰਿਕਸ਼ਾ।
ਲਾਭਾਰਥੀ : ਸਰ ਰਾਤ ਨੂੰ ਮੰਡੀ ਵਿੱਚ ਕੁਝ ਲੋਕ ਮਜ਼ਦੂਰੀ ਕਰਦੇ ਹਨ।
ਪ੍ਰਧਾਨ ਮੰਤਰੀ: ਅੱਛਾ, ਜੋ ਲੋਕ ਮੰਡੀ ਵਿੱਚ ਕੰਮ ਕਰਦੇ ਹਨ। ਤਾਂ ਛਠ ਪੂਜਾ ਦੇ ਸਮੇਂ ਕੀ ਕਰਦੇ ਹਨ? ਇਹ ਯਮੁਨਾ ਤਾਂ ਬਿਲਕੁਲ ਅਜਿਹੀ ਕਰਕੇ ਰੱਖ ਦਿੱਤੀ ਹੈ।
ਲਾਭਾਰਥੀ : ਇੱਥੇ ਹੀ ਕਰਦੇ ਹਨ।
ਪ੍ਰਧਾਨ ਮੰਤਰੀ : ਇੱਥੇ ਹੀ ਕਰਨਾ ਪੈਂਦਾ ਹੈ, ਅਰੇ, ਰੇ, ਰੇ, ਰੇ, । ਤਾਂ ਤੁਹਾਨੂੰ ਯਮੁਨਾ ਜੀ ਦਾ ਲਾਭ ਨਹੀਂ ਮਿਲ ਰਿਹਾ ਹੈ।
ਲਾਭਾਰਥੀ: ਨਹੀਂ।
ਪ੍ਰਧਾਨ ਮੰਤਰੀ : ਤਾਂ ਇੱਥੇ ਕੀ ਕਰੋਗੇ ਫਿਰ ਤਿਉਹਾਰ ਮਨਾਵਾਂਗੇ ਸਾਰੇ ਸਮੂਹਿਕ ਤੌਰ ‘ਤੇ ?
ਲਾਭਾਰਥੀ : ਹਾਂ ਜੀ ਸਰ।
ਪ੍ਰਧਾਨ ਮੰਤਰੀ : ਮਕਰ ਸਕ੍ਰਾਂਤੀ ਇੱਥੇ ਕਰਾਂਗੇ?
ਲਾਭਾਰਥੀ : ਹਾਂ ਜੀ ਸਰ।
ਪ੍ਰਧਾਨ ਮੰਤਰੀ : ਇਸ ਤਰ੍ਹਾਂ ਕਰੋਗੇ ਤਾਕਿ ਇਹ ਸਵਾਭੀਮਾਨ ਸੱਚਮੁੱਚ ਵਿੱਚ ਸਵਾਭੀਮਾਨ ਦੇਖਣ ਦੇ ਲਈ ਲੋਕਾਂ ਦਾ ਮਨ ਕਰ ਜਾਵੇ ਆਉਣ ਦੇ ਦੇ ਲਈ?
ਲਾਭਾਰਥੀ : ਅਸੀਂ ਹਮੇਸ਼ਾ ਸਾਰਿਆਂ ਦਾ ਸੁਆਗਤ ਕਰਾਂਗੇ, ਦਿਲ ਖੋਲ੍ਹ ਕੇ, ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੋਵੇਗੀ, ਨਾ ਕਿਸੇ ਤੋਂ ਅਸੀਂ ਨਫ਼ਰਤ ਕਰਾਂਗੇ, ਸਭ ਨਾਲ ਪਿਆਰ-ਮੁਹੱਬਤ ਨਾਲ ਰਹਾਂਗੇ।
ਪ੍ਰਧਾਨ ਮੰਤਰੀ : ਕੁਝ ਨਾ ਕੁਝ ਤਿਉਹਾਰ ਮਨਾਉਂਦੇ ਰਹਿਣਾ ਚਾਹੀਦਾ ਹੈ ਨਾਲ। ਦੇਖੋ ਤੁਸੀਂ ਸਾਰਿਆਂ ਨੂੰ ਦੱਸ ਦੇਣਾ ਕਿ ਮੋਦੀ ਜੀ ਆਏ ਸਨ ਅਤੇ ਮੋਦੀ ਜੀ ਦੀ ਗਰੰਟੀ ਹੈ ਕਿ ਜਿਨ੍ਹਾਂ ਦਾ ਹੁਣੇ ਬਾਕੀ ਹੈ ਉਨ੍ਹਾਂ ਦਾ ਵੀ ਬਣੇਗਾ, ਕਿਉਂਕਿ ਅਸੀਂ ਤੈਅ ਕੀਤਾ ਹੈ ਕਿ ਇਸ ਦੇਸ਼ ਵਿੱਚ ਗ਼ਰੀਬ ਤੋਂ ਗ਼ਰੀਬ ਵਿਅਕਤੀ ਦੀ ਵੀ ਪੱਕੀ ਛੱਤ ਹੋਣੀ ਚਾਹੀਦੀ ਹੈ।
***
ਐੱਮਜੇਪੀਐੱਸ/ਐੱਸਟੀ/ਆਈਜੀ