Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਸਰਵਸ਼੍ਰੇਸ਼ਠ ਮਾਹਿਰਾਂ ਤੋਂ ਸੁਣੋ, ਐਗਜ਼ਾਮ ਵੌਰੀਅਰਸ ਜਿਨ੍ਹਾਂ ਨੇ ਪਰੀਖਿਆ ਦੇ ਤਣਾਅ ਅਤੇ ਚਿੰਤਾ ‘ਤੇ ਸਫਲਤਾਪੂਰਵਕ ਕਾਬੂ ਪਾਇਆ: ਪ੍ਰਧਾਨ ਮੰਤਰੀ


ਪਰੀਕਸ਼ਾ ਪੇ ਚਰਚਾ 2025 ਦਾ ਇੱਕ ਵਿਸ਼ੇਸ਼ ਐਪੀਸੋਡ 18 ਫਰਵਰੀ ਨੂੰ ਸਵੇਰੇ 11 ਵਜੇ ਪ੍ਰਸਾਰਿਤ ਹੋਣ ਵਾਲਾ ਹੈ, ਜਿਸ ਵਿੱਚ ਯੁਵਾ ਐਗਜ਼ਾਮ ਵੌਰੀਅਰਸ ਨੂੰ ਸ਼ਾਮਲ ਕੀਤਾ ਜਾਵੇਗਾ, ਜਿਨ੍ਹਾਂ ਨੇ ਪਰੀਖਿਆ ਦੇ ਤਣਾਅ ਅਤੇ ਚਿੰਤਾ ‘ਤੇ ਸਫਲਤਾਪੂਰਵਕ ਕਾਬੂ ਪਾਇਆ। ਇਸ ਐਪੀਸੋਡ ਵਿੱਚ ਪਰੀਖਿਆ ਦੇ ਤਣਾਅ, ਚਿੰਤਾ ਨੂੰ ਦੂਰ ਕਰਨ ਅਤੇ ਦਬਾਅ ਵਿੱਚ ਸ਼ਾਂਤ ਰਹਿਣ ਦੇ ਉਨ੍ਹਾਂ ਦੇ ਅਨੁਭਵ, ਰਣਨੀਤੀਆਂ ਅਤੇ ਜਾਣਕਾਰੀਆਂ ਬਾਰੇ ਦੱਸਿਆ ਜਾਵੇਗਾ।

ਸੋਸ਼ਲ ਮੀਡੀਆ ‘ਤੇ ਇਸ ਵਿਸ਼ੇਸ਼ ਐਪੀਸੋਡ ਦਾ ਐਲਾਨ ਕਰਦੇ ਹੋਏ, ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਐਕਸ ‘ਤੇ ਲਿਖਿਆ;

“ਬਿਹਤਰੀਨ ਮਾਹਿਰਾਂ ਤੋਂ ਸੁਣੋ…#ਐਗਜ਼ਾਮਵੌਰੀਅਰਸ ਜਿਨ੍ਹਾਂ ਨੇ ਪਰੀਖਿਆ ਦੇ ਤਣਾਅ ਅਤੇ ਚਿੰਤਾ ‘ਤੇ ਸਫਲਤਾਪੂਰਵਕ ਕਾਬੂ ਪਾਇਆ ਹੈ। ਕੱਲ੍ਹ ਦੀ ‘ਪਰੀਕਸ਼ਾ ਪੇ ਚਰਚਾ’ ਵਿੱਚ ਮੇਰੇ ਯੁਵਾ ਮਿੱਤਰ ਸ਼ਾਮਲ ਹੋਣਗੇ ਜੋ ਆਪਣੇ ਅਨੁਭਵ ਸਾਂਝਾ ਕਰਨਗੇ।”

************

ਐੱਮਜੇਪੀਐੱਸ/ਐੱਸਟੀ