Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਸਰਦਾਰ ਪਟੇਲ ਦੀ 142ਵੀਂ ਜਯੰਤੀ ਮੌਕੇ ‘ਰਨ ਫਾਰ ਯੂਨਿਟੀ’ ‘ਤੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ ਪਾਠ

ਸਰਦਾਰ ਪਟੇਲ ਦੀ 142ਵੀਂ ਜਯੰਤੀ ਮੌਕੇ ‘ਰਨ ਫਾਰ ਯੂਨਿਟੀ’ ‘ਤੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ ਪਾਠ

ਸਰਦਾਰ ਪਟੇਲ ਦੀ 142ਵੀਂ ਜਯੰਤੀ ਮੌਕੇ ‘ਰਨ ਫਾਰ ਯੂਨਿਟੀ’ ‘ਤੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ ਪਾਠ

ਸਰਦਾਰ ਪਟੇਲ ਦੀ 142ਵੀਂ ਜਯੰਤੀ ਮੌਕੇ ‘ਰਨ ਫਾਰ ਯੂਨਿਟੀ’ ‘ਤੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ ਪਾਠ


 

ਭਾਰਤ ਮਾਤਾ ਕੀ ਜੈ

ਸਰਦਾਰ ਸਾਹਿਬ ਅਮਰ ਰਹਿਣ, ਅਮਰ ਰਹਿਣ

ਵਿਸ਼ਾਲ ਸੰਖਿਆ ਵਿੱਚ ਪੁੱਜੇ ਹੋਏ ਮਹਾਭਾਰਤੀ ਦੇ ਪਿਆਰੇ ਲਾਡਲੇ ਸਾਰੇ ਨੌਜਵਾਨ ਸਾਥੀਓ ਅੱਜ 31 ਅਕਤੂਬਰ ਸਰਦਾਰ ਵੱਲਭਭਾਈ ਦੀ ਜਯੰਤੀ ਹੈ। ਅੱਜ 31 ਅਕਤੂਬਰ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਜੀ ਦੀ ਬਰਸੀ ਵੀ ਹੈ। ਅੱਜ ਪੂਰੇ ਦੇਸ਼ ਵਿੱਚ ਸਰਦਾਰ ਸਾਹਬ ਦੀ ਜਯੰਤੀ ਨੂੰ ਯਾਦ ਕਰਦੇ ਹੋਏ ਉਸ ਮਹਾਂਪੁਰਸ਼ ਨੇ ਦੇਸ਼ ਦੀ ਅਜ਼ਾਦੀ ਲਈ ਜਿਸ ਪ੍ਰਕਾਰ ਨਾਲ ਆਪਣਾ ਜੀਵਨ ਖਪਾ ਦਿੱਤਾ। ਉਸ ਮਹਾਂਪੁਰਸ਼ ਨੇ ਦੇਸ਼ ਦੀ ਅਜ਼ਾਦੀ ਤੋਂ ਬਾਅਦ ਦੀਆਂ ਸੰਕਟ ਦੀਆਂ ਘੜੀਆਂ ਤੋਂ, ਬਿਖਰਨ ਵਾਲੇ ਵਾਤਾਵਰਣ ਤੋਂ, ਅੰਦਰੂਨੀ ਸੰਘਰਸ਼ ਦੀ ਚਰਮ ਸੀਮਾ ਦੇ ਵਿਚਕਾਰ ਆਪਣੇ ਕੌਸ਼ਲ ਰਾਹੀਂ, ਆਪਣੀ ਦ੍ਰਿੜ ਸ਼ਕਤੀ ਰਾਹੀਂ, ਆਪਣੀ ਸਭ ਤੋਂ ਵੱਡੀ ਭਾਰਤ ਭਗਤੀ ਰਾਹੀਂ ਉਨ੍ਹਾਂ ਨੇ ਦੇਸ਼ ਨੂੰ ਨਾ ਸਿਰਫ਼ ਅਜ਼ਾਦੀ ਦੇ ਸਮੇਂ ਪੈਦਾ ਹੋਏ ਸੰਕਟਾਂ ਤੋਂ ਬਚਾਇਆ ਬਲਕਿ ਉਨ੍ਹਾਂ ਨੇ ਸੈਂਕੜੇ ਰਾਜੇ ਰਜਵਾੜਿਆਂ ਜੋ ਅੰਗਰੇਜ਼ਾਂ ਦਾ ਇਰਾਦਾ ਸੀ ਕਿ ਅੰਗਰੇਜ਼ ਜਾਣ ਤੋਂ ਬਾਅਦ ਇਹ ਦੇਸ਼ ਬਿਖਰ ਜਾਏ। ਛੋਟੀਆਂ ਛੋਟੀਆਂ ਰਿਆਸਤਾਂ ਵਿੱਚ ਵੰਡ ਜਾਏ। ਭਾਰਤ ਦਾ ਨਾਮੋ ਨਿਸ਼ਾਨ ਨਾ ਰਹੇ, ਇਹ ਸਰਦਾਰ ਵੱਲਭਭਾਈ ਪਟੇਲ ਦਾ ਸੰਕਲਪ ਬਣਿਆ। ਇਹ ਸਰਦਾਰ ਵੱਲਭਭਾਈ ਪਟੇਲ ਦੀ ਦੂਰ ਦ੍ਰਿਸ਼ਟੀ ਸੀ ਕਿ ਉਨ੍ਹਾਂ ਨੇ ਸਾਮ, ਦਾਮ, ਦੰਡ ਭੇਦ ਹਰ ਪ੍ਰਕਾਰ ਦੀ ਨੀਤੀ, ਕੂਟਨੀਤੀ, ਰਣਨੀਤੀ ਦਾ ਪ੍ਰਯੋਗ ਕਰਦੇ ਹੋਏ ਬਹੁਤ ਹੀ ਘੱਟ ਸਮੇਂ ਵਿੱਚ ਦੇਸ਼ ਨੂੰ ਏਕਤਾ ਦੇ ਸੂਤਰ ਵਿੱਚ ਬੰਨ੍ਹ ਦਿੱਤਾ। ਸਰਦਾਰ ਵੱਲਭਭਾਈ ਪਟੇਲ, ਸ਼ਾਇਦ ਸਾਡੇ ਦੇਸ਼ ਦੀ ਨਵੀਂ ਪੀੜ੍ਹੀ ਨੂੰ ਉਨ੍ਹਾਂ ਤੋਂ ਜਾਣੂ ਹੀ ਨਹੀਂ ਕਰਾਇਆ ਗਿਆ। ਇੱਕ ਪ੍ਰਕਾਰ ਨਾਲ ਇਤਿਹਾਸ ਦੇ ਝਰੋਖੇ ਤੋਂ ਇਸ ਮਹਾਪੁਰਸ਼ ਦੇ ਨਾਮ ਨੂੰ ਜਾਂ ਤਾਂ ਮਿਟਾਉਣ ਦੀ ਕੋਸ਼ਿਸ਼ ਹੋਈ ਜਾਂ ਤਾਂ ਉਸ ਨੂੰ ਛੋਟਾ ਕਰਨ ਦੀ ਕੋਸ਼ਿਸ਼ ਹੋਈ ਸੀ। ਪਰ ਇਤਿਹਾਸ ਗਵਾਹ ਹੈ ਕਿ ਸਰਦਾਰ ਸਾਹਬ, ਸਰਦਾਰ ਸਾਹਬ ਸੀ। ਕੋਈ ਸ਼ਾਸਨ ਉਨ੍ਹਾਂ ਨੂੰ ਮਾਨਤਾ ਦਏ ਜਾਂ ਨਾ ਦਏ, ਕੋਈ ਰਾਜਨੀਤਕ ਦਲ ਉਨ੍ਹਾਂ ਦੇ ਮਹੱਤਵ ਨੂੰ ਸਵੀਕਾਰ ਕਰੇ ਜਾਂ ਨਾ ਕਰੇ, ਪਰ ਇਹ ਦੇਸ਼ ਇਸ ਦੇਸ਼ ਦੀ ਨੌਜਵਾਨ ਪੀੜ੍ਹੀ ਵੀ ਇੱਕ ਪਲ ਲਈ ਵੀ ਸਰਦਾਰ ਸਾਹਬ ਨੂੰ ਭੁੱਲਣ ਲਈ ਤਿਆਰ ਨਹੀਂ ਹੈ, ਇਤਿਹਾਸ ਤੋਂ ਓਝਲ ਹੋਣ ਦੇਣ ਲਈ ਤਿਆਰ ਨਹੀਂ ਹਨ ਅਤੇ ਇਸੇ ਦਾ ਨਤੀਜਾ ਹੈ ਕਿ ਜਦੋਂ ਦੇਸ਼ ਨੇ ਸਾਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਤਾਂ ਅਸੀਂ ਦੇਸ਼ ਦੇ ਸਾਹਮਣੇ ਸਰਦਾਰ ਪਟੇਲ ਦੀ ਜਯੰਤੀ ਨੂੰ ਇੱਕ ਵਿਸ਼ੇਸ਼ ਰੂਪ ਨਾਲ ਮਨਾ ਕੇ ਉਸ ਮਹਾਪੁਰਸ਼ ਦੇ ਉਨ੍ਹਾਂ ਉੱਤਮ ਕਾਰਜਾਂ ਨੂੰ ਪੀੜ੍ਹੀ ਦਰ ਪੀੜ੍ਹੀ ਯਾਦ ਕਰਦੇ ਰਹੀਏ ਅਤੇ ਇਸ ਲਈ ਰਨ ਫਾਰ ਯੂਨਿਟੀ (Run for Unity) ਏਕਤਾ ਲਈ ਦੌੜ ਉਸ ਅਭਿਆਨ ਨੂੰ ਅਸੀਂ ਚਲਾ ਰਹੇ ਹਾਂ ਅਤੇ ਮੈਨੂੰ ਖੁਸ਼ੀ ਹੈ ਕਿ ਦੇਸ਼ ਦੀ ਨੌਜਵਾਨ ਪੀੜ੍ਹੀ ਵਧ ਚੜ੍ਹ ਕੇ ਏਕਤਾ ਦੀ ਇਸ ਦੌੜ ਵਿੱਚ ਹਿੱਸਾ ਲੈ ਰਹੀ ਹੈ।

ਇੱਕ ਵਾਰ ਸਾਡੇ ਦੇਸ਼ ਦੇ ਪਹਿਲੇ ਰਾਸ਼ਟਰਪਤੀ ਡਾਕਟਰ ਰਜੇਂਦਰ ਬਾਬੂ ਨੇ ਕਿਹਾ ਸੀ ਅਤੇ ਉਨ੍ਹਾਂ ਦੇ ਸ਼ਬਦ ਸਾਨੂੰ ਸਾਰਿਆਂ ਨੂੰ ਸੋਚਣ ਲਈ ਮਜਬੂਰ ਕਰਦੇ ਹਨ। ਦੇਸ਼ ਦੇ ਪਹਿਲੇ ਰਾਸ਼ਟਰਪਤੀ ਰਜੇਂਦਰ ਬਾਬੂ ਨੇ ਕਿਹਾ ਸੀ ਅੱਜ ਸੋਚਣ ਅਤੇ ਬੋਲਣ ਲਈ ਸਾਨੂੰ ਭਾਰਤ ਦਾ ਨਾਂ, ‘ਭਾਰਤ ਨਾਮ ਦਾ ਦੇਸ਼ ਉਪਲੱਬਧ ਹੈ……ਇਹ ਸਰਦਾਰ ਵੱਲਭਭਾਈ ਪਟੇਲ ਦੀ ਅਗਵਾਈ (statesmanship) ਅਤੇ ਪ੍ਰਸ਼ਾਸਨ ‘ਤੇ ਉਨ੍ਹਾਂ ਦੀ ਜ਼ਬਰਦਸਤ ਪਕੜ ਕਾਰਨ ਸੰਭਵ ਹੋ ਸਕਿਆ ਹੈ ਅਤੇ ਅੱਗੇ ਕਿਹਾ ਹੈ ਕਿ ਅਜਿਹਾ ਹੋਣ ਦੇ ਬਾਵਜੂਦ ਅਸੀਂ ਬਹੁਤ ਹੀ ਜਲਦੀ ਸਰਦਾਰ ਸਾਹਬ ਨੂੰ ਭੁੱਲ ਬੈਠੇ ਹਾਂ। ਰਾਜੇਂਦਰ ਬਾਬੂ ਭਾਰਤ ਦੇ ਪਹਿਲੇ ਰਾਸ਼ਟਰਪਤੀ ਨੇ ਸਰਦਾਰ ਸਾਹਬ ਨੂੰ ਭੁੱਲਣ ਦੇ ਸਬੰਧ ਵਿੱਚ ਇਹ ਦਰਦ ਪ੍ਰਗਟਾਇਆ ਸੀ। ਅੱਜ ਸਰਦਾਰ ਸਾਹਬ ਦੀ 31 ਅਕਤੂਬਰ ਨੂੰ ਏਕਤਾ ਦੀ ਦੌੜ ਨਾਲ ਜਯੰਤੀ ਮਨਾ ਰਹੇ ਹਾਂ ਤਾਂ ਰਾਜੇਂਦਰ ਬਾਬੂ ਦੀ ਆਤਮਾ ਜਿੱਥੇ ਵੀ ਹੋਏਗੀ ਉਨ੍ਹਾਂ ਨੂੰ ਜ਼ਰੂਰ ਸੰਤੁਸ਼ਟੀ ਹੋਵੇਗੀ ਕਿ ਬੇਸ਼ੱਕ ਕੁਝ ਲੋਕਾਂ ਨੇ ਸਰਦਾਰ ਸਾਹਬ ਨੂੰ ਭੁਲਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਸਰਦਾਰ ਸਾਹਬ ਇਸ ਦੇਸ਼ ਦੀ ਆਤਮਾ ਵਿੱਚ ਮੌਜੂਦ ਹਨ। ਉਹ ਫਿਰ ਤੋਂ ਇੱਕ ਵਾਰ ਸਾਡੇ ਇਹ ਨੌਜਵਾਨ ਸੰਕਲਪ ਨਾਲ ਫਿਰ ਤੋਂ ਉੱਭਰ ਕੇ ਆਏ ਹਨ ਅਤੇ ਸਾਨੂੰ ਨਵੀਂ ਪ੍ਰੇਰਣਾ ਦੇ ਰਹੇ ਹਨ।

ਭਾਰਤ ਵਿਭਿੰਨਤਾਵਾਂ ਨਾਲ ਭਰਿਆ ਹੋਇਆ ਦੇਸ਼ ਹੈ। ਵਿਭਿੰਨਤਾ ਵਿੱਚ ਏਕਤਾ ਸਾਡੇ ਦੇਸ਼ ਦੀ ਵਿਸ਼ੇਸ਼ਤਾ ਇਹ ਮੰਤਰ ਅਸੀਂ ਬੋਲਦੇ ਆਏ ਹਾਂ, ਗੂੰਜਦਾ ਰਹਿੰਦਾ ਹੈ, ਪਰ ਜਦੋਂ ਤੱਕ ਉਸ ਵਿਭਿੰਨਤਾ ਨੂੰ ਅਸੀਂ ਸਨਮਾਨ ਨਹੀਂ ਦੇਵਾਂਗੇ। ਆਪਣੀ ਵਿਭਿੰਨਤਾ ਪ੍ਰਤੀ ਮਾਣ ਨਹੀਂ ਕਰਾਂਗੇ, ਆਪਣੀ ਵਿਭਿੰਨਤਾ ਵਿੱਚ ਏਕਤਾ ਦੀ ਸਮਰੱਥਾ ਨਾਲ ਅਸੀਂ ਆਪਣੇ ਆਪ ਨੂੰ ਆਤਮਿਕ ਰੂਪ ਨਾਲ ਜੋੜਾਂਗੇ ਨਹੀਂ ਤਾਂ ਵਿਭਿੰਨਤਾ ਸ਼ਾਇਦ ਸ਼ਬਦਾਂ ਵਿੱਚ ਸਾਡੇ ਕੰਮ ਆਏਗੀ। ਪਰ ਰਾਸ਼ਟਰ ਦੇ ਵਿਸ਼ਾਲ ਨਿਰਮਾਣ ਲਈ ਅਸੀਂ ਉਸ ਦਾ ਉੱਨਾ ਉਪਯੋਗ ਨਹੀਂ ਕਰ ਸਕਾਂਗੇ। ਹਰ ਭਾਰਤ ਵਾਸੀ ਇਸ ਗੱਲ ਲਈ ਮਾਣ ਕਰ ਸਕਦਾ ਹੈ ਕਿ ਵਿਸ਼ਵ ਦੀ ਅਤੇ ਅਸੀਂ ਇਹ ਵੱਡੇ ਮਾਣ ਨਾਲ ਕਹਿ ਸਕਦੇ ਹਾਂ ਕਿ ਵਿਸ਼ਵ ਦੇ ਹਰ ਪੰਥ, ਹਰ ਪਰੰਪਰਾ, ਹਰ ਆਚਾਰ-ਵਿਚਾਰ ਉਸ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਇਹ ਭਾਰਤ ਆਪਣੇ ਵਿੱਚ ਸਮੇਟੇ ਹੋਏ ਹੈ। ਬੋਲੀਆਂ ਅਨੇਕ ਹਨ, ਪਹਿਰਾਵਾ ਅਨੇਕ ਹੈ, ਖਾਣ-ਪੀਣ ਦੇ ਤਰੀਕੇ ਅਨੇਕ ਹਨ, ਮਾਨਤਾਵਾਂ ਭਿੰਨ ਹਨ, ਦ੍ਰਿੜ ਹਨ, ਉਸ ਦੇ ਬਾਵਜੂਦ ਵੀ ਦੇਸ਼ ਲਈ ਇੱਕ ਰਹਿਣਾ, ਦੇਸ਼ ਲਈ ਨੇਕ ਰਹਿਣਾ ਇਹ ਅਸੀਂ ਆਪਣੀ ਸੰਸਕ੍ਰਿਤਕ ਵਿਰਾਸਤ ਤੋਂ ਸਿੱਖਿਆ ਹੈ। ਅੱਜ ਦੁਨੀਆ ਵਿੱਚ ਇੱਕ ਹੀ ਪੰਥ ਅਤੇ ਪਰੰਪਰਾ ਨਾਲ ਪਲੇ ਵਧੇ ਲੋਕ ਵੀ ਇੱਕ ਦੂਜੇ ਨੂੰ ਜਿਊਂਦਾ ਦੇਖਣ ਨੂੰ ਤਿਆਰ ਨਹੀਂ ਹਨ। ਇੱਕ ਦੂਜੇ ਨੂੰ ਮੌਤ ਦੇ ਘਾਟ ਉਤਾਰਨ ਲਈ ਤੁਲੇ ਹੋਏ ਹਨ। ਦੁਨੀਆ ਨੂੰ ਹਿੰਸਾ ਦੇ ਟੋਏ ਵਿੱਚ ਡੁਬੋਕੇ ਆਪਣੀਆਂ ਮਾਨਤਾਵਾਂ ਦਾ ਪ੍ਰਭਾਵ ਵਧਾਉਣ ਵਿੱਚ ਅੱਜ 21ਵੀਂ ਸਦੀ ਵਿੱਚ ਕੁਝ ਮਨੁੱਖ ਲੱਗੇ ਹੋਏ ਹਨ। ਅਜਿਹੇ ਸਮੇਂ ਹਿੰਦੁਸਤਾਨ ਮਾਣ ਨਾਲ ਕਹਿ ਸਕਦਾ ਹੈ ਕਿ ਅਸੀਂ ਉਹ ਦੇਸ਼ ਹਾਂ, ਅਸੀਂ ਉਹ ਹਿੰਦੁਸਤਾਨਵਾਸੀ ਹਾਂ ਜੋ ਦੁਨੀਆ ਦੀ ਹਰ ਮਾਨਤਾ ਨੂੰ, ਪਰੰਪਰਾ ਨੂੰ, ਪਥ ਨੂੰ ਆਪਣੇ ਅੰਦਰ ਸਮੇਟ ਕੇ ਏਕਤਾ ਦੇ ਸੂਤਰ ਵਿੱਚ ਬੰਨ੍ਹੇ ਹੋਏ ਹਾਂ। ਇਹ ਸਾਡੀ ਵਿਰਾਸਤ ਹੈ, ਇਹ ਸਾਡੀ ਤਾਕਤ ਹੈ। ਇਹ ਸਾਡੇ ਉੱਜਵਲ ਭਵਿੱਖ ਦਾ ਮਾਰਗ ਹੈ ਅਤੇ ਸਾਡੇ ਲੋਕਾਂ ਦੀ ਜ਼ਿੰਮੇਵਾਰੀ ਬਣਦੀ ਹੈ। ਭਾਈ ਅਤੇ ਭੈਣ ਦੇ ਪਿਆਰ ਨੂੰ ਕੋਈ ਘੱਟ ਨਹੀਂ ਮੰਨਦਾ ਹੈ। ਭਾਈ ਅਤੇ ਭੈਣ ਲਈ ਇੱਕ ਦੂਜੇ ਲਈ ਤਿਆਗ ਕਰਨਾ ਇਹ ਸਹਿਜ ਪ੍ਰਕਿਰਤੀ, ਪ੍ਰਵਿਰਤੀ ਹੁੰਦੀ ਹੈ। ਉਸ ਦੇ ਬਾਵਜੂਦ ਵੀ ਉਸ ਸੰਸਕਾਰ ਸਰਿਤਾ ਨੂੰ ਵਧਾਉਣ ਲਈ ਅਸੀਂ ਰੱਖੜੀ ਦਾ ਪਰਵ ਮਨਾਉਂਦੇ ਹਾਂ। ਭਾਈ ਅਤੇ ਭੈਣ ਦੇ ਰਿਸ਼ਤਿਆਂ ਨੂੰ ਹਰ ਸਾਲ ਸੰਸਕਾਰਿਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਉਸ ਪ੍ਰਕਾਰ ਹੀ ਦੇਸ਼ ਦੀ ਏਕਤਾ, ਦੇਸ਼ ਦੀ ਸੰਸਕ੍ਰਿਤਕ ਵਿਰਾਸਤ ਇਹ ਸਮਰੱਥਾਵਾਨ ਹੋਣ ਦੇ ਬਾਵਜੂਦ ਵੀ ਹਰ ਵਾਰ ਸਾਨੂੰ ਉਸ ਨੂੰ ਮੁੜ ਸੰਸਕਾਰਿਤ ਕਰਨਾ ਜ਼ਰੂਰੀ ਹੁੰਦਾ ਹੈ। ਵਾਰ ਵਾਰ ਏਕਤਾ ਦੇ ਮੰਤਰ ਨੂੰ ਯਾਦ ਕਰਨਾ ਜ਼ਰੂਰੀ ਹੁੰਦਾ ਹੈ। ਵਾਰ ਵਾਰ ਏਕਤਾ ਲਈ ਜਿਊਣ ਦਾ ਸੰਕਲਪ ਜ਼ਰੂਰੀ ਹੁੰਦਾ ਹੈ।

ਦੇਸ਼ ਵਿਸ਼ਾਲ ਹੈ, ਪੀੜ੍ਹੀਆਂ ਬਦਲਦੀਆਂ ਰਹਿੰਦੀਆਂ ਹਨ। ਇਤਿਹਾਸ ਦੀ ਹਰ ਘਟਨਾ ਦਾ ਪਤਾ ਨਹੀਂ ਹੁੰਦਾ ਹੈ। ਉਦੋਂ ਭਾਰਤ ਵਰਗੇ ਵਿਭਿੰਨਤਾ ਭਰੇ ਦੇਸ਼ ਵਿੱਚ ਹਰ ਪਲ ਏਕਤਾ ਦੇ ਮੰਤਰ ਨੂੰ ਗੂੰਜਦੇ ਰੱਖਣਾ, ਹਰ ਪਲ ਏਕਤਾ ਦੇ ਰਸਤੇ ਲੱਭਦੇ ਰਹਿਣਾ, ਹਰ ਪਲ ਏਕਤਾ ਨੂੰ ਮਜ਼ਬੂਤ ਕਰਨ ਦੇ ਤਰੀਕਿਆਂ ਨਾਲ ਜੁੜਦੇ ਰਹਿਣਾ ਇਹ ਭਾਰਤ ਵਰਗੇ ਦੇਸ਼ ਲਈ ਜ਼ਰੂਰੀ ਹੈ। ਸਾਡਾ ਦੇਸ਼ ਇੱਕ ਰਹੇ, ਅਖੰਡ ਰਹੇ…ਸਰਦਾਰ ਸਾਹਬ ਨੇ ਸਾਨੂੰ ਜੋ ਦੇਸ਼ ਦਿੱਤਾ ਹੈ, ਉਸ ਦੀ ਏਕਤਾ ਅਤੇ ਅਖੰਡਤਾ ਸਵਾ ਸੌ ਕਰੋੜ ਦੇਸ਼ਵਾਸੀਆਂ ਦੀ ਜ਼ਿੰਮੇਵਾਰੀ ਹੈ। ਸਵਾ ਸੌ ਕਰੋੜ ਦੇਸ਼ਵਾਸੀਆਂ ਦੀ ਜ਼ਿੰਮੇਵਾਰੀ ਹੈ ਅਤੇ ਇਸ ਲਈ ਸਰਦਾਰ ਪਟੇਲ ਨੂੰ ਸਾਨੂੰ ਉਨ੍ਹਾਂ ਨੂੰ ਯਾਦ ਦੇਸ਼ ਦੀ ਏਕਤਾ ਲਈ ਉਨ੍ਹਾਂ ਨੇ ਜੋ ਮਹਾਨ ਕਾਰਜ ਕੀਤਾ ਹੈ, ਉਸ ਨਾਲ ਜੋੜ ਕੇ ਕਰਨਾ ਚਾਹੀਦਾ ਹੈ। ਕਿਵੇਂ ਉਨ੍ਹਾਂ ਨੇ ਦੇਸ਼ ਨੂੰ ਇੱਕ ਕੀਤਾ। ਹਰ ਪੀੜ੍ਹੀ ਨੂੰ ਪਤਾ ਹੋਣਾ ਚਾਹੀਦਾ ਹੈ ਅਤੇ ਉਸੇ ਗੱਲ ਨੂੰ ਲੈ ਕੇ ਅੱਜ 31 ਅਕਤੂਬਰ ਸਰਦਾਰ ਸਾਹਬ ਦੀ ਜਯੰਤੀ ਅਸੀਂ ਮਨਾ ਰਹੇ ਹਾਂ। ਅੱਠ ਸਾਲ ਦੇ ਬਾਅਦ ਸਰਦਾਰ ਸਾਹਬ ਦੀ ਜਯੰਤੀ ਦੇ 150 ਸਾਲ ਹੋਣਗੇ। ਜਦੋਂ ਸਰਦਾਰ ਸਾਹਬ ਦੀ ਜਯੰਤੀ ਦੇ 150 ਸਾਲ ਹੋਣਗੇ ਉਦੋਂ ਅਸੀਂ ਦੇਸ਼ ਨੂੰ ਏਕਤਾ ਦੀ ਉਹ ਕਿਹੜੀ ਨਵੀਂ ਮਿਸਾਲ ਦੇਵਾਂਗੇ, ਜਨ ਜਨ ਦੇ ਅੰਤਰ ਏਕਤਾ ਦੇ ਇਸ ਭਾਵ ਨੂੰ ਕਿਸ ਪ੍ਰਕਾਰ ਨਾਲ ਪ੍ਰਬਲ ਕਰਾਂਗੇ, ਉਨ੍ਹਾਂ ਸੰਕਲਪਾਂ ਨੂੰ ਲੈ ਕੇ ਸਾਨੂੰ ਚੱਲਣਾ ਹੋਵੇਗਾ।

2022, ਅਜ਼ਾਦੀ ਦੇ 75 ਸਾਲ ਹੋ ਰਹੇ ਹਨ। ਭਗਤ ਸਿੰਘ, ਸੁਖਦੇਵ, ਰਾਜਗੁਰੂ, ਨੇਤਾ ਜੀ ਸੁਭਾਸ਼ ਚੰਦਰ ਬੋਸ, ਮਹਾਤਮਾ ਗਾਂਧੀ, ਸਰਦਾਰ ਪਟੇਲ ਅਣਗਿਣਤ ਦੇਸ਼ ਭਗਤ, ਅਣਗਿਣਤ ਦੇਸ਼ਭਗਤ, ਦੇਸ਼ ਲਈ ਜੀਏ, ਦੇਸ਼ ਲਈ ਮਰੇ। 2022 ਅਜ਼ਾਦੀ ਦੇ 75 ਸਾਲ ਹੋਣ, ਅਸੀਂ ਵੀ ਇੱਕ ਸੰਕਲਪ ਨੂੰ ਦਿਲ ਵਿੱਚ ਤੈਅ ਕਰੀਏ, ਉਸ ਸੰਕਲਪ ਨੂੰ ਸਿੱਧ ਕਰਨ ਲਈ ਅਸੀਂ ਜੁਟ ਜਾਈਏ। ਹਰ ਹਿੰਦੁਸਤਾਨੀ ਦਾ ਕੋਈ ਸੰਕਲਪ ਹੋਣਾ ਚਾਹੀਦਾ ਹੈ। ਹਰ ਹਿੰਦੁਸਤਾਨੀ ਨੂੰ ਸੰਕਲਪ ਨੂੰ ਸਾਕਾਰ ਕਰਨ ਲਈ ਭਰਪੂਰ ਕੋਸ਼ਿਸ਼ ਕਰਨੀ ਚਾਹੀਦੀ ਹੈ। ਅਤੇ ਉਹ ਸੰਕਲਪ ਜੋ ਸਮਾਜ ਦੀ ਭਲਾਈ ਲਈ ਹੈ। ਉਹ ਸੰਕਲਪ ਜੋ ਦੇਸ਼ ਦੇ ਕਲਿਆਣ ਲਈ ਹੈ। ਉਹ ਸੰਕਲਪ ਜੋ ਦੇਸ਼  ਦੀ ਗਰਿਮਾ ਨੂੰ ਉੱਪਰ ਕਰਨ ਵਾਲਾ ਹੋਵੇ। ਉਸ ਪ੍ਰਕਾਰ ਦੇ ਸੰਕਲਪ ਨਾਲ ਅਸੀਂ ਆਪਣੇ ਆਪ ਨੂੰ ਜੋੜੀਏ, ਅੱਜ ਭਾਰਤ ਦੀ ਅਜ਼ਾਦੀ ਦੇ ਵੀਰ ਸਪੂਤ ਸਰਦਾਰ ਵੱਲਭਭਾਈ ਦੀ ਜਯੰਤੀ ‘ਤੇ 2022 ਲਈ ਵੀ ਅਸੀਂ ਸੰਕਲਪ ਕਰੀਏ, ਇਹ ਮੈਂ ਸਮਝਦਾ ਹਾਂ ਸਮੇਂ ਦੀ ਮੰਗ ਹੈ।

ਤੁਸੀਂ ਇੰਨੀ ਵੱਡੀ ਵਿਸ਼ਾਲ ਸੰਖਿਆ ਵਿੱਚ ਆਏ। ਉਮੰਗ ਅਤੇ ਉਤਸ਼ਾਹ ਨਾਲ ਇਸ ਵਿੱਚ ਸ਼ਰੀਕ ਹੋਏ। ਦੇਸ਼ ਭਰ ਵਿੱਚ ਵੀ ਨੌਜਵਾਨ ਜੁੜੇ ਹੋਏ ਹਨ। ਮੈਂ ਤੁਹਾਨੂੰ ਸਾਰਿਆਂ ਨੂੰ ਰਾਸ਼ਟਰੀ ਏਕਤਾ ਦਿਵਸ ਦੀ ਸਹੁੰ ਲਈ ਸੱਦਾ ਦਿੰਦਾ ਹਾਂ। ਅਸੀਂ ਸਾਰੇ ਸਰਦਾਰ ਵੱਲਭਭਾਈ ਪਟੇਲ ਨੂੰ ਮੁੜ ਯਾਦ ਕਰਦੇ ਹੋਏ, ਮੈਂ ਜੋ ਸਹੁੰ ਤੁਹਾਡੇ ਸਾਹਮਣੇ ਪੇਸ਼ ਕਰਦਾ ਹਾਂ ਤੁਸੀਂ ਉਸ ਨੂੰ ਦੁਹਰਾਓਗੇ ਅਤੇ ਸਿਰਫ਼ ਵਾਣੀ ਨਾਲ ਨਹੀਂ ਮਨ ਵਿੱਚ ਸੰਕਲਪ ਧਾਰਨ ਕਰੋਗੇ। ਇਸ ਭਾਵ ਨਾਲ ਉਸ ਨੂੰ ਦੁਹਰਾਓਗੇ, ਤੁਸੀਂ ਸਾਰੇ ਆਪਣਾ ਸੱਜਾ ਹੱਥ ਅੱਗੇ ਕਰਕੇ ਮੇਰੀ ਇਸ ਗੱਲ ਨੂੰ ਦੁਹਰਾਓਗੇ। ਮੈਂ ਪੂਰਨ ਨਿਸ਼ਠਾ ਨਾਲ ਸਹੁੰ ਚੁੱਕ ਰਿਹਾ ਹਾਂ ਕਿ ਮੈਂ ਰਾਸ਼ਟਰ ਦੀ ਏਕਤਾ, ਅਖੰਡਤਾ ਅਤੇ ਸੁਰੱਖਿਆ ਨੂੰ ਬਣਾਏ ਰੱਖਣ ਲਈ ਖੁਦ ਨੂੰ ਸਮਰਪਿਤ ਕਰਾਂਗਾ ਅਤੇ ਆਪਣੇ ਦੇਸ਼ਵਾਸੀਆਂ ਵਿੱਚ ਇਹ ਸੰਦੇਸ਼ ਫੈਲਾਉਣ ਦੀ ਵੀ ਭਰਪੂਰ ਕੋਸ਼ਿਸ਼ ਕਰਾਂਗਾ। ਇਹ ਸਹੁੰ ਆਪਣੇ ਦੇਸ਼ ਦੀ ਏਕਤਾ ਦੀ ਭਾਵਨਾ ਨਾਲ ਚੁੱਕ ਰਿਹਾ ਹਾਂ। ਜਿਸ ਨੂੰ ਸਰਦਾਰ ਵੱਲਭਭਾਈ ਪਟੇਲ ਦੀ ਦੂਰ ਦ੍ਰਿਸ਼ਟੀ ਅਤੇ ਕਾਰਜਾਂ ਰਾਹੀਂ ਸੰਭਵ ਬਣਾਇਆ ਜਾ ਸਕਿਆ। ਮੈਂ ਆਪਣੇ ਦੇਸ਼ ਦੀ ਅੰਦਰੂਨੀ ਸੁਰੱਖਿਆ ਸੁਨਿਸ਼ਚਤ ਕਰਨ ਲਈ ਆਪਣਾ ਯੋਗਦਾਨ ਦੇਣ ਦਾ ਵੀ ਪੂਰਨ ਨਿਸ਼ਠਾ ਨਾਲ ਸੰਕਲਪ ਕਰਦਾ ਹਾਂ।

ਭਾਰਤ ਮਾਤਾ ਕੀ ਜੈ

ਭਾਰਤ ਮਾਤਾ ਕੀ ਜੈ

ਭਾਰਤ ਮਾਤਾ ਕੀ ਜੈ

ਬਹੁਤ ਬਹੁਤ ਧੰਨਵਾਦ।

अतुल तिवारी, हिमांशु सिंह, ममता