ਅਸੀਂ ਹਿੰਦ-ਪ੍ਰਸ਼ਾਂਤ ਖੇਤਰ ਦੇ ਭਾਰਤ, ਆਸਟ੍ਰੇਲੀਆ, ਬਰੂਨੇਈ ਦਾਰੂਸਲਾਮ, ਇੰਡੋਨੇਸ਼ੀਆ, ਜਪਾਨ, ਕੋਰੀਆ ਗਣਰਾਜ, ਮਲੇਸ਼ੀਆ, ਨਿਊਜ਼ੀਲੈਂਡ, ਫਿਲੀਪੀਨਜ਼, ਸਿੰਗਾਪੁਰ, ਥਾਈਲੈਂਡ, ਸੰਯੁਕਤ ਰਾਜ ਅਤੇ ਵੀਅਤਨਾਮ, ਆਪਣੀ ਜੀਵੰਤ ਖੇਤਰੀ ਅਰਥਵਿਵਸਥਾ ਦੀ ਸਮ੍ਰਿੱਧੀ ਅਤੇ ਵਿਵਿਧਤਾ ਨੂੰ ਸਵੀਕਾਰ ਕਰਦੇ ਹਾਂ। ਅਸੀਂ ਇੱਕ ਸੁਤੰਤਰ, ਖੁੱਲੇ, ਨਿਰਪੱਖ, ਸੰਮਲਿਤ, ਆਪਸ ਵਿੱਚ ਜੁੜੇ, ਲਚੀਲੇ, ਸੁਰੱਖਿਅਤ ਅਤੇ ਸਮ੍ਰਿਧ ਇੰਡੋ-ਪੈਸਿਫਿਕ ਖੇਤਰ ਲਈ ਪ੍ਰਤੀਬੱਧਤਾ ਨੂੰ ਸਾਂਝਾ ਕਰਦੇ ਹਾਂ ਜਿਸ ਵਿੱਚ ਟਿਕਾਊ ਅਤੇ ਸਮਾਵੇਸ਼ੀ ਆਰਥਿਕ ਵਿਕਾਸ ਨੂੰ ਪ੍ਰਾਪਤ ਕਰਨ ਦੀ ਸਮਰੱਥਾ ਹੈ। ਅਸੀਂ ਸਵੀਕਾਰ ਕਰਦੇ ਹਾਂ ਕਿ ਖੇਤਰ ਵਿੱਚ ਸਾਡੀ ਆਰਥਿਕ ਨੀਤੀ ਦੇ ਹਿੱਤ ਆਪਸ ਵਿੱਚ ਜੁੜੇ ਹੋਏ ਹਨ, ਅਤੇ ਸਾਂਝੇਦਾਰਾਂ ਵਿੱਚ ਆਰਥਿਕ ਸ਼ਮੂਲੀਅਤ ਨੂੰ ਗਹਿਰਾ ਕੀਤਾ ਜਾਣਾ ਨਿਰੰਤਰ ਵਿਕਾਸ, ਅਮਨ ਅਤੇ ਸਮ੍ਰਿੱਧੀ ਲਈ ਮਹੱਤਵਪੂਰਨ ਹੈ।
ਅਸੀਂ ਪਹਿਚਾਣਦੇ ਹਾਂ ਕਿ ਕੋਵਿਡ-19 ਮਹਾਮਾਰੀ ਨੇ ਇਹ ਯਕੀਨੀ ਬਣਾਉਣ ਲਈ ਮਿਲ ਕੇ ਕੰਮ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ਹੈ ਕਿ ਆਰਥਿਕ ਰਿਕਵਰੀ ਅਤੇ ਤਰੱਕੀ ਲਚਕਤਾ, ਸਥਿਰਤਾ ਅਤੇ ਸਮਾਵੇਸ਼ ‘ਤੇ ਅਧਾਰਿਤ ਹੈ। ਮਹਾਮਾਰੀ ਨੇ ਸਾਡੇ ਵਰਕਰਾਂ, ਮਹਿਲਾਵਾਂ, ਮੱਧਮ ਅਤੇ ਲਘੂ ਉਦਮੀਆਂ, ਅਤੇ ਸਾਡੇ ਸਮਾਜਾਂ ਦੇ ਸਭ ਤੋਂ ਕਮਜ਼ੋਰ ਸਮੂਹਾਂ ਸਮੇਤ, ਨੌਕਰੀ ਦੇ ਵਾਧੇ ਨੂੰ ਉਤੇਜਿਤ ਕਰਨ ਅਤੇ ਆਰਥਿਕ ਮੌਕਿਆਂ ਨੂੰ ਬਿਹਤਰ ਬਣਾਉਣ ਦੇ ਨਾਲ-ਨਾਲ ਆਰਥਿਕ ਮੁਕਾਬਲੇਬਾਜ਼ੀ ਅਤੇ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਮਹੱਤਵਪੂਰਨ ਸਪਲਾਈ ਚੇਨਾਂ ਨੂੰ ਸੁਰੱਖਿਅਤ ਕਰਨ ਦੇ ਮਹੱਤਵ ‘ਤੇ ਜ਼ੋਰ ਦਿੱਤਾ ਹੈ।
ਲੰਬੇ ਸਮੇਂ ਵਿੱਚ, ਆਰਥਿਕ ਮੁਕਾਬਲੇਬਾਜ਼ੀ ਨੂੰ ਮੁੱਖ ਤੌਰ ‘ਤੇ ਟੈਕਨੋਲੋਜੀ ਦੀ ਵਰਤੋਂ ਕਰਨ, ਇਨੋਵੇਸ਼ਨ ਨੂੰ ਉਤਸ਼ਾਹਿਤ ਕਰਨ, ਡਿਜੀਟਲ ਅਰਥਵਿਵਸਥਾ ਵਿੱਚ ਹਿੱਸਾ ਲੈਣ, ਊਰਜਾ ਪ੍ਰਣਾਲੀਆਂ ਨੂੰ ਉਚਿਤ ਰੂਪ ਵਿੱਚ ਪਰਿਵਰਤਿਤ ਕਰਨ ਅਤੇ ਊਰਜਾ ਸੁਰੱਖਿਆ ਪ੍ਰਾਪਤ ਕਰਨ, ਅਤੇ ਜਲਵਾਯੂ ਸੰਕਟ ਨਾਲ ਇਸ ਤਰੀਕੇ ਨਾਲ ਨਜਿੱਠਣ ਦੀ ਸਮਰੱਥਾ ਦੁਆਰਾ ਪਰਿਭਾਸ਼ਿਤ ਕੀਤਾ ਜਾਵੇਗਾ ਜੋ ਬਰਾਬਰ, ਸੰਮਲਿਤ ਵਿਕਾਸ ਪੈਦਾ ਕਰਦਾ ਹੈ, ਅਤੇ ਸਮਾਜਿਕ-ਆਰਥਿਕ ਭਲਾਈ ਵਿੱਚ ਸੁਧਾਰ ਕਰਦਾ ਹੈ।
ਸਾਡੀਆਂ ਅਰਥਵਿਵਸਥਾਵਾਂ ਨੂੰ ਭਵਿੱਖ ਲਈ ਤਿਆਰ ਕਰਨ ਲਈ, ਅਸੀਂ ਸਮ੍ਰਿੱਧੀ ਲਈ ਇੰਡੋ-ਪੈਸਿਫਿਕ ਆਰਥਿਕ ਢਾਂਚੇ ਦੀ ਸਥਾਪਨਾ ਲਈ ਪ੍ਰਕਿਰਿਆ ਸ਼ੁਰੂ ਕਰ ਰਹੇ ਹਾਂ। ਇਸ ਢਾਂਚੇ ਦਾ ਉਦੇਸ਼ ਸਾਡੀਆਂ ਅਰਥਵਿਵਸਥਾਵਾਂ ਲਈ ਲਚੀਲੇਪਨ, ਸਥਿਰਤਾ, ਸਮਾਵੇਸ਼, ਆਰਥਿਕ ਵਿਕਾਸ, ਨਿਰਪੱਖਤਾ ਅਤੇ ਮੁਕਾਬਲੇਬਾਜ਼ੀ ਨੂੰ ਅੱਗੇ ਵਧਾਉਣਾ ਹੈ। ਇਸ ਪਹਿਲ ਦੇ ਜ਼ਰੀਏ, ਸਾਡਾ ਉਦੇਸ਼ ਖੇਤਰ ਦੇ ਅੰਦਰ ਸਹਿਯੋਗ, ਸਥਿਰਤਾ, ਸਮ੍ਰਿੱਧੀ, ਵਿਕਾਸ ਅਤੇ ਅਮਨ-ਸ਼ਾਂਤੀ ਵਿੱਚ ਯੋਗਦਾਨ ਪਾਉਣਾ ਹੈ।
ਅਸੀਂ ਹੋਰ ਅਧਿਕ ਇੰਡੋ-ਪੈਸਿਫਿਕ ਭਾਈਵਾਲਾਂ ਨੂੰ ਭਾਗੀਦਾਰੀ ਦਾ ਸੱਦਾ ਦਿੰਦੇ ਹਾਂ ਜੋ ਖੇਤਰ ਲਈ ਸਾਡੇ ਲਕਸ਼ਾਂ, ਹਿੱਤਾਂ ਅਤੇ ਇੱਛਾਵਾਂ ਨੂੰ ਸਾਂਝਾ ਕਰਦੇ ਹਨ। ਅਸੀਂ ਆਪਣੇ ਫ੍ਰੇਮਵਰਕ ਪਾਰਟਨਰਾਂ ਨਾਲ ਇਸ ਤਰੀਕੇ ਨਾਲ ਸਹਿਯੋਗ ਕਰਨ ਲਈ ਪ੍ਰਤੀਬੱਧ ਹਾਂ ਜੋ ਟੈਕਨੀਕਲ ਸਹਾਇਤਾ ਅਤੇ ਸਮਰੱਥਾ ਨਿਰਮਾਣ ਦੇ ਮਹੱਤਵ ਨੂੰ ਮੰਨਦਾ ਹੈ, ਸਾਨੂੰ ਲਚਕੀਲੀ ਪਹੁੰਚ ਬਣਾਈ ਰੱਖਣ ਦੀ ਇਜਾਜ਼ਤ ਦਿੰਦਾ ਹੈ, ਅਤੇ ਸਾਡੇ ਲੋਕਾਂ ਲਈ ਠੋਸ ਲਾਭ ਪ੍ਰਦਾਨ ਕਰਦਾ ਹੈ।
ਅੱਜ, ਅਸੀਂ ਨਿਮਨਲਿਖਤ ਥੰਮ੍ਹਾਂ ‘ਤੇ ਭਵਿੱਖੀ ਗੱਲਬਾਤ ਲਈ ਸਮੂਹਿਕ ਚਰਚਾ ਸ਼ੁਰੂ ਕਰਦੇ ਹਾਂ। ਫ੍ਰੇਮਵਰਕ ਭਾਗੀਦਾਰ ਇਨ੍ਹਾਂ ਲਕਸ਼ਾਂ ਨੂੰ ਪ੍ਰਾਪਤ ਕਰਨ ਲਈ ਆਰਥਿਕ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਵਿਭਿੰਨ ਤਰੀਕਿਆਂ ‘ਤੇ ਅਜਿਹੀਆਂ ਚਰਚਾਵਾਂ ਵਿੱਚ ਸ਼ਾਮਲ ਹੋਣਗੇ, ਅਤੇ ਅਸੀਂ ਹੋਰ ਦਿਲਚਸਪੀ ਰੱਖਣ ਵਾਲੇ ਇੰਡੋ-ਪੈਸਿਫਿਕ ਭਾਈਵਾਲਾਂ ਨੂੰ ਸਾਡੇ ਨਾਲ ਸ਼ਾਮਲ ਹੋਣ ਲਈ ਸੱਦਾ ਦਿੰਦੇ ਹਾਂ।
ਵਪਾਰ: ਅਸੀਂ ਉੱਚ-ਮਿਆਰੀ, ਸੰਮਲਿਤ, ਮੁਕਤ, ਅਤੇ ਨਿਰਪੱਖ ਵਪਾਰਕ ਪ੍ਰਤੀਬੱਧਤਾਵਾਂ ਨੂੰ ਬਣਾਉਣ ਅਤੇ ਵਪਾਰ ਅਤੇ ਟੈਕਨੋਲੋਜੀ ਨੀਤੀ ਵਿੱਚ ਨਵੀਂਆਂ ਅਤੇ ਰਚਨਾਤਮਕ ਅਪ੍ਰੋਚਾਂ ਵਿਕਸਿਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੋ ਆਰਥਿਕ ਗਤੀਵਿਧੀ ਅਤੇ ਨਿਵੇਸ਼ ਨੂੰ ਵਧਾਉਣ ਵਾਲੇ ਉਦੇਸ਼ਾਂ ਦੇ ਇੱਕ ਵਿਸ਼ਾਲ ਸਮੂਹ ਨੂੰ ਅੱਗੇ ਵਧਾਉਂਦੀਆਂ ਹਨ, ਟਿਕਾਊ ਅਤੇ ਸੰਮਲਿਤ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਦੀਆਂ ਹਨ, ਅਤੇ ਕਰਮਚਾਰੀਆਂ ਅਤੇ ਖਪਤਕਾਰਾਂ ਨੂੰ ਲਾਭ ਪਹੁੰਚਾਉਂਦੀਆਂ ਹਨ। ਸਾਡੇ ਪ੍ਰਯਤਨਾਂ ਵਿੱਚ ਡਿਜੀਟਲ ਅਰਥਵਿਵਸਥਾ ਵਿੱਚ ਸਹਿਯੋਗ ਸ਼ਾਮਲ ਹੈ, ਪਰ ਇਨ੍ਹਾਂ ਤੱਕ ਸੀਮਿਤ ਨਹੀਂ ਹੈ।
ਸਪਲਾਈ ਚੇਨ: ਅਸੀਂ ਆਪਣੀਆਂ ਸਪਲਾਈ ਚੇਨਾਂ ਵਿੱਚ ਪਾਰਦਰਸ਼ਤਾ, ਵਿਵਿਧਤਾ, ਸੁਰੱਖਿਆ, ਅਤੇ ਸਥਿਰਤਾ ਨੂੰ ਬਿਹਤਰ ਬਣਾਉਣ ਲਈ ਪ੍ਰਤੀਬੱਧ ਹਾਂ ਤਾਂ ਜੋ ਉਨ੍ਹਾਂ ਨੂੰ ਹੋਰ ਲਚੀਲਾ ਅਤੇ ਚੰਗੀ ਤਰ੍ਹਾਂ ਇੰਟੀਗ੍ਰੇਟਿਡ ਬਣਾਇਆ ਜਾ ਸਕੇ।
ਅਸੀਂ ਸੰਕਟ ਪ੍ਰਤੀਕਿਰਿਆ ਦੇ ਉਪਾਵਾਂ ਦਾ ਤਾਲਮੇਲ ਕਰਨ ਲਈ; ਕਾਰੋਬਾਰ ਦੀ ਨਿਰੰਤਰਤਾ ਨੂੰ ਬਿਹਤਰ ਢੰਗ ਨਾਲ ਯਕੀਨੀ ਬਣਾਉਣ ਲਈ ਰੁਕਾਵਟਾਂ ਦੇ ਪ੍ਰਭਾਵਾਂ ਲਈ ਬਿਹਤਰ ਤਿਆਰੀ ਅਤੇ ਘੱਟ ਕਰਨ ਲਈ ਸਹਿਯੋਗ ਦਾ ਵਿਸਤਾਰ ਕਰਨ; ਲੌਜਿਸਟਿਕਲ ਦਕਸ਼ਤਾ ਅਤੇ ਸਹਾਇਤਾ ਵਿੱਚ ਸੁਧਾਰ; ਅਤੇ ਮੁੱਖ ਕੱਚੀਆਂ ਅਤੇ ਪ੍ਰੋਸੈੱਸਡ ਸਮੱਗਰੀਆਂ, ਸੈਮੀਕੰਡਕਟਰਾਂ, ਮਹੱਤਵਪੂਰਣ ਖਣਿਜਾਂ, ਅਤੇ ਸਵੱਛ ਊਰਜਾ ਟੈਕਨੋਲੋਜੀ ਤੱਕ ਪਹੁੰਚ ਨੂੰ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ।
ਸਵੱਛ ਊਰਜਾ, ਡੀਕਾਰਬੋਨਾਈਜ਼ੇਸ਼ਨ, ਅਤੇ ਬੁਨਿਆਦੀ ਢਾਂਚਾ: ਸਾਡੇ ਪੈਰਿਸ ਸਮਝੌਤੇ ਦੇ ਲਕਸ਼ਾਂ ਅਤੇ ਸਾਡੇ ਲੋਕਾਂ ਅਤੇ ਵਰਕਰਾਂ ਦੀ ਆਜੀਵਕਾ ਦਾ ਸਮਰਥਨ ਕਰਨ ਦੇ ਪ੍ਰਯਤਨਾਂ ਦੇ ਅਨੁਸਾਰ, ਅਸੀਂ ਆਪਣੀਆਂ ਅਰਥਵਿਵਸਥਾਵਾਂ ਨੂੰ ਡੀਕਾਰਬੋਨਾਈਜ਼ ਕਰਨ ਅਤੇ ਜਲਵਾਯੂ ਪ੍ਰਭਾਵਾਂ ਪ੍ਰਤੀ ਲਚੀਲਾਪਣ ਬਣਾਉਣ ਲਈ ਸਵੱਛ ਊਰਜਾ ਟੈਕਨੋਲੋਜੀਆਂ ਦੇ ਵਿਕਾਸ ਅਤੇ ਤੈਨਾਤੀ ਨੂੰ ਗਤੀ ਦੇਣ ਦੀ ਯੋਜਨਾ ਬਣਾਉਂਦੇ ਹਾਂ। ਇਸ ਵਿੱਚ ਟੈਕਨੋਲੋਜੀ ‘ਤੇ ਸਹਿਯੋਗ ਨੂੰ ਗਹਿਰਾ ਕਰਨਾ, ਰਿਆਇਤੀ ਵਿੱਤ ਸਮੇਤ ਵਿੱਤ ਜੁਟਾਉਣਾ, ਅਤੇ ਟਿਕਾਊ ਅਤੇ ਹੰਢਣਸਾਰ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਟੈਕਨੀਕਲ ਸਹਾਇਤਾ ਪ੍ਰਦਾਨ ਕਰਕੇ ਮੁਕਾਬਲੇਬਾਜ਼ੀ ਨੂੰ ਬਿਹਤਰ ਬਣਾਉਣ ਅਤੇ ਸੰਪਰਕ ਵਧਾਉਣ ਦੇ ਤਰੀਕਿਆਂ ਦੀ ਖੋਜ ਕਰਨਾ ਸ਼ਾਮਲ ਹੈ।
ਟੈਕਸ ਅਤੇ ਭ੍ਰਿਸ਼ਟਾਚਾਰ ਵਿਰੋਧੀ: ਅਸੀਂ ਇੰਡੋ-ਪੈਸਿਫਿਕ ਖੇਤਰ ਵਿੱਚ ਟੈਕਸ ਚੋਰੀ ਅਤੇ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਮੌਜੂਦਾ ਬਹੁ-ਪੱਖੀ ਜ਼ਿੰਮੇਵਾਰੀਆਂ, ਸਟੈਂਡਰਡਸ ਅਤੇ ਸਮਝੌਤਿਆਂ ਦੇ ਅਨੁਸਾਰ ਪ੍ਰਭਾਵੀ ਅਤੇ ਮਜ਼ਬੂਤ ਟੈਕਸ, ਐਂਟੀ-ਮਨੀ ਲਾਂਡਰਿੰਗ, ਅਤੇ ਰਿਸ਼ਵਤਖੋਰੀ ਵਿਰੋਧੀ ਪ੍ਰਣਾਲੀਆਂ ਨੂੰ ਲਾਗੂ ਕਰਕੇ ਨਿਰਪੱਖ ਮੁਕਾਬਲੇ ਨੂੰ ਉਤਸ਼ਾਹਿਤ ਕਰਨ ਲਈ ਪ੍ਰਤੀਬੱਧ ਹਾਂ। ਇਸ ਵਿੱਚ ਮੁਹਾਰਤ ਨੂੰ ਸਾਂਝਾ ਕਰਨਾ ਅਤੇ ਜਵਾਬਦੇਹ ਅਤੇ ਪਾਰਦਰਸ਼ੀ ਪ੍ਰਣਾਲੀਆਂ ਨੂੰ ਅੱਗੇ ਵਧਾਉਣ ਲਈ ਜ਼ਰੂਰੀ ਸਮਰੱਥਾ ਨਿਰਮਾਣ ਨੂੰ ਸਮਰਥਨ ਦੇਣ ਦੇ ਤਰੀਕਿਆਂ ਦੀ ਖੋਜ ਕਰਨਾ ਸ਼ਾਮਲ ਹੈ।
ਅਸੀਂ ਰੀਜਨਲ ਇਕਨੌਮਿਕ ਕਨੈਕਟੀਵਿਟੀ ਅਤੇ ਇੰਟੀਗ੍ਰੇਸ਼ਨ ਨੂੰ ਅੱਗੇ ਵਧਾਉਣ ਦੇ ਦ੍ਰਿਸ਼ਟੀਕੋਣ ਨਾਲ, ਆਪਣੇ ਸਾਂਝੇ ਹਿੱਤਾਂ ਨੂੰ ਅੱਗੇ ਵਧਾਉਣ ਲਈ ਭਾਈਵਾਲਾਂ ਦੇ ਦਰਮਿਆਨ ਸਲਾਹ-ਮਸ਼ਵਰੇ ਦੇ ਅਧਾਰ ‘ਤੇ ਸਹਿਯੋਗ ਦੇ ਅਤਿਰਿਕਤ ਖੇਤਰਾਂ ਦੀ ਪਹਿਚਾਣ ਕਰਨਾ ਜਾਰੀ ਰੱਖ ਰਹੇ ਹਾਂ। ਅਸੀਂ ਆਪਣੀਆਂ ਅਰਥਵਿਵਸਥਾਵਾਂ ਵਿੱਚ ਵਣਜ, ਵਪਾਰ ਅਤੇ ਨਿਵੇਸ਼ ਦੇ ਪ੍ਰਵਾਹ ਨੂੰ ਹੁਲਾਰਾ ਦੇਣ, ਅਤੇ ਆਪਣੇ ਸਾਂਝੇ ਬਜ਼ਾਰਾਂ ਵਿੱਚ ਆਪਣੇ ਕਾਮਿਆਂ, ਕੰਪਨੀਆਂ ਅਤੇ ਲੋਕਾਂ ਲਈ ਸਟੈਂਡਰਡਸ ਅਤੇ ਮੌਕਿਆਂ ਤੱਕ ਪਹੁੰਚ ਨੂੰ ਵਧਾਉਣ ਲਈ ਸਾਂਝੇ ਤੌਰ ‘ਤੇ ਅਨੁਕੂਲ ਵਾਤਾਵਰਣ ਬਣਾਉਣ ਦੀ ਉਮੀਦ ਕਰਦੇ ਹਾਂ।
*********
ਡੀਐੱਸ/ਐੱਸਟੀ/ਏਕੇ
Took part in the programme to launch of the Indo-Pacific Economic Framework (IPEF), which will play a key role in furthering growth in the Indo-Pacific region. pic.twitter.com/IbJ372I7SX
— Narendra Modi (@narendramodi) May 23, 2022