Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਸਮੂਹਿਕ ਪ੍ਰਯਾਸਾਂ ਨਾਲ ਸਥਾਈ ਨਤੀਜੇ ਪ੍ਰਾਪਤ ਕੀਤੇ ਜਾ ਸਕਦੇ ਹਨ, ਜਿਸ ਨਾਲ ਸਵੱਛਤਾ ਅਤੇ ਆਰਥਿਕ ਸਮਝਦਾਰੀ ਦੋਵਾਂ ਨੂੰ ਹੁਲਾਰਾ ਮਿਲਦਾ ਹੈ: ਪ੍ਰਧਾਨ ਮੰਤਰੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦੇਸ਼ ਦੇ ਆਪਣੀ ਤਰ੍ਹਾਂ ਦੇ ਸਭ ਤੋਂ ਵੱਡੇ ਅਭਿਯਾਨ ਵਿਸ਼ੇਸ਼ ਅਭਿਯਾਨ 4.0 ਦੀ ਸ਼ਲਾਘਾ ਕੀਤੀ, ਜਿਸ ਨੇ ਕੇਵਲ ਕਬਾਰ ਦਾ ਨਿਪਟਾਰਾ ਕਰਕੇ ਰਾਸ਼ਟਰ ਦੇ ਖਜ਼ਾਨੇ ਵਿੱਚ 2364 ਕਰੋੜ ਰੁਪਏ (2021 ਤੋਂ) ਸਹਿਤ ਮਹੱਤਵਪੂਰਨ ਨਤੀਜੇ ਹਾਸਲ ਕੀਤੇ। ਉਨ੍ਹਾਂ ਨੇ ਕਿਹਾ ਕਿ ਸਮੂਹਿਕ ਪ੍ਰਯਾਸਾਂ ਨਾਲ ਸਥਾਈ ਨਤੀਜੇ ਪ੍ਰਾਪਤ ਹੋ ਸਕਦੇ ਹਨ, ਜਿਸ ਨਾਲ ਸਵੱਛਤਾ ਅਤੇ ਆਰਥਿਕ ਸਮਝਦਾਰੀ ਦੋਵਾਂ ਨੂੰ ਹੁਲਾਰਾ ਮਿਲਦਾ ਹੈ।

 

ਕੇਂਦਰੀ ਮੰਤਰੀ ਸ਼੍ਰੀ ਜਿਤੇਂਦਰ ਸਿੰਘ ਦੁਆਰਾ ਐਕਸ ’ਤੇ ਪੋਸਟ ਕੀਤੀ ਗਈ ਇੱਕ ਪੋਸਟ ਦਾ ਉੱਤਰ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਲਿਖਿਆ:

“ਪ੍ਰਸ਼ੰਸਾਯੋਗ!

ਕੁਸ਼ਲ ਪ੍ਰਬੰਧਨ ਅਤੇ ਸਰਗਰਮ ਕਾਰਵਾਈ ’ਤੇ ਧਿਆਨ ਕੇਂਦ੍ਰਿਤ ਕਰਕੇ, ਇਸ ਪ੍ਰਯਾਸ ਨੇ ਸ਼ਾਨਦਾਰ ਨਤੀਜੇ ਪ੍ਰਾਪਤ ਕੀਤੇ ਹਨ। ਇਹ ਦਰਸਾਉਂਦਾ ਹੈ ਕਿ ਸਮੂਹਿਕ ਪ੍ਰਯਾਸਾਂ ਤੋਂ ਕਿਵੇਂ ਸਥਾਈ ਨਤੀਜੇ ਪ੍ਰਾਪਤ ਹੋ ਸਕਦੇ ਹਨ, ਜਿਸ ਨਾਲ ਸਵੱਛਤਾ ਅਤੇ ਆਰਥਿਕ ਸਮਝਦਾਰੀ ਦੋਵਾਂ ਨੂੰ ਹੁਲਾਰਾ ਮਿਲਦਾ ਹੈ।”

 

**********

ਐੱਮਜੇਪੀਐੱਸ/ਐੱਸਆਰ/ਐੱਸਕੇਐੱਸ