ਯੁਵਾ ਸਾਥੀਓ,
ਵਾਕਈ ਹੀ, ਆਪ ਸਭ ਇਨੋਵੇਟਰਸ ਨਾਲ ਮਿਲ ਕੇ, ਬਾਤ ਕਰਕੇ ਮੈਨੂੰ ਬਹੁਤ ਅੱਛਾ ਲਗਿਆ। ਐਸੇ ਨਵੇਂ-ਨਵੇਂ ਵਿਸ਼ਿਆਂ ਨੂੰ ਤੁਸੀਂ ਛੂਹ ਰਹੇ ਹੋ, ਤੁਹਾਡੇ ਜਿਹੇ ਯੁਵਾ ਆਪਣੇ ਕਾਰਜਾਂ ਵਿੱਚ ਜੋ ਨਵੀਨਤਾ ਲਿਆਉਂਦੇ ਹਨ, ਜਿਸ ਆਤਮਵਿਸ਼ਵਾਸ ਨਾਲ ਤੁਸੀਂ ਆਪਣਾ ਕੰਮ ਕਰਦੇ ਹੋ, ਇਹ ਮੇਰੇ ਜਿਹੇ ਅਨੇਕ ਲੋਕਾਂ ਦੇ ਲਈ ਕੁਝ ਨਾ ਕੁਝ ਨਵਾਂ ਕਰਨ ਦੀ ਪ੍ਰੇਰਣਾ ਬਣ ਜਾਂਦੇ ਹਨ। ਇੱਕ ਪ੍ਰਕਾਰ ਨਾਲ ਤੁਸੀਂ source of inspiration ਬਣ ਜਾਂਦੇ ਹੋ, ਤਾਂ ਮੈਂ ਤੁਹਾਨੂੰ ਬਹੁਤ ਵਧਾਈ ਦਿੰਦਾ ਹਾਂ।
ਸਮਾਰਟ ਇੰਡੀਆ ਹੈਕਾਥੌਨ, public participation ਦੀ ਬਹੁਤ ਬਿਹਤਰੀਨ ਉਦਾਹਰਣ ਬਣ ਚੁੱਕਿਆ ਹੈ। ਅਤੇ ਸਾਥੀਓ, ਇਸ ਵਾਰ ਦਾ ਸਮਾਰਟ ਇੰਡੀਆ ਹੈਕਾਥੌਨ ਕਈ ਮਾਅਨਿਆਂ ਵਿੱਚ ਬਹੁਤ ਮਹੱਤਵਪੂਰਨ ਹੈ। ਹੁਣ ਤੋਂ ਕੁਝ ਦਿਨ ਪਹਿਲਾਂ ਹੀ ਅਸੀਂ ਆਜ਼ਾਦੀ ਦੇ 75 ਵਰ੍ਹੇ ਪੂਰੇ ਕੀਤੇ ਹਨ। ਆਜ਼ਾਦੀ ਦੇ 100 ਵਰ੍ਹੇ ਹੋਣ ’ਤੇ ਸਾਡਾ ਦੇਸ਼ ਕੈਸਾ ਹੋਵੇਗਾ, ਇਸ ਨੂੰ ਲੈ ਕੇ ਦੇਸ਼ ਬੜੇ ਸੰਕਲਪਾਂ ‘ਤੇ ਕੰਮ ਕਰ ਰਿਹਾ ਹੈ। ਇਨ੍ਹਾਂ ਸੰਕਲਪਾਂ ਦੀ ਪੂਰਤੀ ਦੇ ਲਈ ‘ਜੈ ਅਨੁਸੰਧਾਨ’ ਇਸ ਦੇ ਐਲਾਨ ਦਾ ਧਵਜਾਵਾਹਕ (ਝੰਡਾਬਰਦਾਰ) ਤੁਸੀਂ innovators ਹੋ।
ਅੰਮ੍ਰਿਤਕਾਲ ਦੇ ਇਹ 25 ਵਰ੍ਹਿਆਂ ਦਾ Time Period ਤੁਹਾਡੇ ਲਈ ਅਭੂਤਪੂਰਵ ਸੰਭਾਵਨਾਵਾਂ ਲੈ ਕੇ ਆਇਆ ਹੈ। ਇਹ ਸੰਭਾਵਨਾਵਾਂ ਅਤੇ ਇਹ ਸੰਕਲਪ ਸਿੱਧੇ-ਸਿੱਧੇ ਤੁਹਾਡੀ ਕਰੀਅਰ ਗ੍ਰੋਥ ਨਾਲ ਵੀ ਜੁੜੇ ਹਨ। ਅਗਲੇ 25 ਵਰ੍ਹਿਆਂ ਵਿੱਚ ਤੁਹਾਡੀ ਨੌਜਵਾਨਾਂ ਦੀ ਸਫ਼ਲਤਾ, ਭਾਰਤ ਦੀ ਸਫ਼ਲਤਾ ਨੂੰ ਤੈਅ ਕਰੇਗੀ। ਇਸ ਲਈ ਮੈਂ ਆਪ ਸਭ ਨੂੰ ਲੈ ਕੇ ਬਹੁਤ ਵਿਸ਼ਵਾਸ ਨਾਲ ਭਰਿਆ ਹੋਇਆ ਹਾਂ। ਹਿੰਦੁਸਤਾਨ ਗਰਵ (ਮਾਣ) ਕਰਦਾ ਹੈ ਤੁਹਾਡੇ ’ਤੇ। ਆਪ ਸਭ ਦਾ ਇਨੋਵੇਟਿਵ ਮਾਈਂਡਸੈੱਟ ਆਉਣ ਵਾਲੇ 25 ਵਰ੍ਹਿਆਂ ਵਿੱਚ ਭਾਰਤ ਨੂੰ ਟੌਪ ’ਤੇ ਪਹੁੰਚਾਏਗਾ। ਆਪ ਸਭ ’ਤੇ ਮੇਰੇ ਇਸ ਵਿਸ਼ਵਾਸ ਦੀਆਂ ਠੋਸ ਵਜ੍ਹਾਂ ਵੀ ਹਨ।
ਸਾਥੀਓ,
ਇਸ ਵਾਰ 15 ਅਗਸਤ ਨੂੰ ਮੈਂ ਲਾਲ ਕਿਲੇ ਤੋਂ ਕਿਹਾ ਹੈ ਕਿ ਭਾਰਤ ਵਿੱਚ ਕਿਤਨੀ ਬੜੀ Aspirational Society ਅੱਜ ਵਿਕਸਿਤ ਹੋ ਰਹੀ ਹੈ, ਵਿਸਤਾਰ ਹੋ ਰਿਹਾ ਹੈ। ਇਸ ਅੰਮ੍ਰਿਤਕਾਲ ਵਿੱਚ ਇਹ Aspirational Society, ਇੱਕ ਡਰਾਈਵਿੰਗ ਫੋਰਸ ਦੀ ਤਰ੍ਹਾਂ ਕੰਮ ਕਰੇਗੀ। ਇਸ ਦੀਆਂ ਅਪੇਖਿਆਵਾਂ (ਆਸ਼ਾਵਾਂ), ਇਸ ਦੀਆਂ ਉਮੀਦਾਂ, ਇਸ ਨਾਲ ਜੁੜੇ ਹੋਏ Challenges, ਤੁਹਾਡੇ ਲਈ ਬਹੁਤ ਸਾਰੇ ਨਵੇਂ ਅਵਸਰ ਲੈ ਆਉਣਗੀਆਂ।
ਸਾਥੀਓ,
ਤੁਸੀਂ ਸਭ ਨੇ ਆਪਣੀ ਸਿੱਖਿਆ ਦੇ ਸ਼ੁਰੂਆਤੀ ਦੌਰ ਵਿੱਚ ਪੜ੍ਹਿਆ ਹੋਵੇਗਾ ਕਿ 60-70 ਦੇ ਦਹਾਕੇ ਵਿੱਚ Green Revolution ਹੋਈ ਸੀ। ਭਾਰਤ ਦੇ ਕਿਸਾਨਾਂ ਨੇ ਆਪਣੀ ਤਾਕਤ ਦਿਖਾਈ ਹੈ ਅਤੇ ਸਾਨੂੰ ਅੰਨ ਦੇ ਮਾਮਲੇ ਵਿੱਚ ਆਤਮਨਿਰਭਰ ਬਣਾ ਦਿੱਤਾ। ਲੇਕਿਨ ਤੁਸੀਂ ਇਹ ਦੇਖ ਰਹੇ ਹੋ ਕਿ ਪਿਛਲੇ 7-8 ਵਰ੍ਹਿਆਂ ਵਿੱਚ ਦੇਸ਼ ਇੱਕ ਦੇ ਬਾਅਦ ਇੱਕ Revolution ਕਰਦੇ ਹੋਏ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ।
ਭਾਰਤ ਵਿੱਚ ਅੱਜ Infrastructure Revolution ਹੋ ਰਿਹਾ ਹੈ। ਭਾਰਤ ਵਿੱਚ ਅੱਜ Health Sector Revolution ਹੋ ਰਿਹਾ ਹੈ। ਭਾਰਤ ਵਿੱਚ ਅੱਜ Digital Revolution ਹੋ ਰਿਹਾ ਹੈ। ਭਾਰਤ ਵਿੱਚ ਅੱਜ Technology Revolution ਹੋ ਰਿਹਾ ਹੈ। ਭਾਰਤ ਵਿੱਚ ਅੱਜ Talent Revolution ਹੋ ਰਿਹਾ ਹੈ। Agriculture ਸੈਕਟਰ ਹੋਵੇ, Education ਸੈਕਟਰ ਹੋਵੇ, ਡਿਫੈਂਸ ਸੈਕਟਰ ਹੋਵੇ, ਅੱਜ ਦੇਸ਼ ਦਾ ਜ਼ੋਰ, ਹਰ ਸੈਕਟਰ ਨੂੰ ਆਧੁਨਿਕ ਬਣਾਉਣ ’ਤੇ ਹੈ। ਹਰ ਸੈਕਟਰ ਨੂੰ ਆਤਮਨਿਰਭਰ ਬਣਾਉਣ ’ਤੇ ਹੈ। ਅਤੇ ਇਸ ਲਈ ਹੀ ਆਪ ਸਭ ਨੌਜਵਾਨਾਂ ਦੇ ਲਈ ਭਾਰਤ ਵਿੱਚ ਹਰ ਰੋਜ਼ ਨਵੀਆਂ Opportunities ਬਣ ਰਹੀਆਂ ਹਨ।
ਡ੍ਰੋਨ ਟੈਕਨੋਲੋਜੀ, ਟੈਲੀ-ਕੰਸਲਟੇਸ਼ਨ, ਡਿਜੀਟਲ ਇੰਸਟੀਟਿਊਸ਼ਨਸ, ਵਰਚੁਅਲ ਸੌਲਿਊਸ਼ਨਸ, ਇਨ੍ਹਾਂ ਸਭ ਵਿੱਚ ਸਰਵਿਸ ਤੋਂ ਲੈ ਕੇ ਮੈਨੂਫੈਕਚਰਿੰਗ ਤੱਕ ਤੁਹਾਡੇ ਲਈ ਬਹੁਤ ਸੰਭਾਵਨਾਵਾਂ ਹਨ। ਤੁਹਾਡੇ ਜਿਹੇ ਯੁਵਾ ਖੇਤੀ ਅਤੇ ਹੈਲਥ ਸੈਕਟਰ ਵਿੱਚ ਡ੍ਰੋਨ ਟੈਕਨੋਲੋਜੀ ਦੇ ਉਪਯੋਗ ਨੂੰ ਹੁਲਾਰਾ ਦੇਣ ਦੇ ਲਈ ਨਵੇਂ-ਨਵੇਂ ਸੌਲਿਊਸ਼ਨਸ ’ਤੇ ਕੰਮ ਕਰ ਸਕਦੇ ਹਨ। ਆਪਣੇ ਸਿੰਚਾਈ ਦੇ ਉਪਕਰਨਾਂ ਨੂੰ, ਸਿੰਚਾਈ ਦੇ ਨੈਟਵਰਕ ਨੂੰ ਅਸੀਂ ਸਮਾਰਟ ਕੈਸੇ ਬਣਾ ਸਕਦੇ ਹਾਂ, ਇਸ ਵਿੱਚ ਵੀ ਬਹੁਤ ਸੰਭਾਵਨਾਵਾਂ ਹਨ।
ਸਾਥੀਓ,
ਅੱਜ ਦੇਸ਼ ਦੇ ਪਿੰਡ-ਪਿੰਡ ਵਿੱਚ ਆਪਟੀਕਲ ਫਾਈਬਰ ਵਿਛਾਉਣ ਦਾ ਕੰਮ ਤੇਜ਼ ਗਤੀ ਨਾਲ ਚਲ ਰਿਹਾ ਹੈ। ਤੁਸੀਂ ਇਹ ਵੀ ਦੇਖਿਆ ਹੈ ਕਿ ਹੁਣ ਭਾਰਤ ਵਿੱਚ 5G ਲਾਂਚ ਹੋ ਰਿਹਾ ਹੈ। ਇਸ ਦਹਾਕੇ ਦੇ ਅੰਤ ਤੱਕ ਅਸੀਂ 6G ਲਾਂਚ ਕਰਨ ਦੀ ਤਿਆਰੀ ਕਰ ਰਹੇ ਹਾਂ। ਗੇਮਿੰਗ ਅਤੇ ਐਂਟਰਟੈਨਮੈਂਟ ਵਿੱਚ ਵੀ ਭਾਰਤੀ ਸੌਲਿਊਸ਼ਨਸ ਨੂੰ ਸਰਕਾਰ ਬਹੁਤ ਪ੍ਰੋਤਸਾਹਿਤ ਕਰ ਰਹੀ ਹੈ। ਇਨ੍ਹਾਂ ਸਾਰੇ ਨਵੇਂ ਸੈਕਟਰਸ ’ਤੇ ਸਰਕਾਰ ਜਿਸ ਪ੍ਰਕਾਰ ਨਿਵੇਸ਼ ਕਰ ਰਹੀ ਹੈ, ਜਿਵੇਂ ਇਨ੍ਹਾਂ ਨੂੰ ਪ੍ਰੋਤਸਾਹਨ ਦੇ ਰਹੀ ਹੈ, ਉਸ ਦਾ ਲਾਭ ਆਪ ਸਭ ਨੌਜਵਾਨਾਂ ਨੂੰ ਜ਼ਰੂਰ ਉਠਾਉਣਾ ਚਾਹੀਦਾ ਹੈ।
ਅਤੇ ਸਾਥੀਓ, ਤੁਹਾਨੂੰ ਇੱਕ ਬਾਤ ਹੋਰ ਯਾਦ ਰੱਖਣੀ ਹੈ। ਦੁਨੀਆ ਵਿੱਚ ਇੱਕ ਬਹੁਤ ਬੜੀ ਆਬਾਦੀ ਹੈ ਜਿਨ੍ਹਾਂ ਦੀਆਂ ਸਮੱਸਿਆਵਾਂ ਭਾਰਤ ਜਿਹੀਆਂ ਹੀ ਹਨ। ਲੇਕਿਨ ਉੱਥੇ ਉਨ੍ਹਾਂ ਸਮੱਸਿਆਵਾਂ ਨੂੰ ਡੀਲ ਕਰਨ ਦੇ ਲਈ ਇਨੋਵੇਸ਼ਨ ਅਤੇ ਸਟਾਰਟ ਅੱਪਸ ਦੀਆਂ ਸੰਭਾਵਨਾਵਾਂ ਸੀਮਿਤ ਹਨ। ਭਾਰਤ ਦੇ ਇਨੋਵੇਸ਼ਨ ਦੁਨੀਆ ਵਿੱਚ ਸਭ ਤੋਂ competitive, affordable, sustainable, secure ਅਤੇ ਬੜੇ scale ’ਤੇ ਲਾਗੂ ਹੋਣ ਵਾਲੇ ਸਮਾਧਾਨ ਦਿੰਦੇ ਹਨ। ਇਸ ਲਈ ਦੁਨੀਆ ਦੀਆਂ ਉਮੀਦਾਂ ਭਾਰਤ ਤੋਂ ਹਨ, ਤੁਹਾਡੇ ਜਿਹੇ ਨੌਜਵਾਨਾਂ ਤੋਂ ਹਨ।
ਸਾਥੀਓ,
ਅੱਜ ਦੇ ਇਸ ਪ੍ਰੋਗਰਾਮ ਵਿੱਚ ਸਾਡੇ ਨਾਲ ਸਿੱਖਿਆ ਜਗਤ ਦੇ ਦਿੱਗਜ, ਪਾਲਿਸੀ ਮੇਕਰਸ ਵੀ ਜੁੜੇ ਹੋਏ ਹਨ। ਭਾਰਤ ਵਿੱਚ ਇਨੋਵੇਸ਼ਨ ਦਾ ਕਲਚਰ ਵਧਾਉਣ ਦੇ ਲਈ ਸਾਨੂੰ ਦੋ ਬਾਤਾਂ ’ਤੇ ਨਿਰੰਤਰ ਧਿਆਨ ਦੇਣਾ ਹੋਵੇਗਾ। Social support ਅਤੇ institutional support. ਅੱਜ ਅਸੀਂ ਦੇਖ ਰਹੇ ਹਾਂ ਕਿ Innovation ਅਤੇ Enterprise ਨੂੰ ਲੈ ਕੇ ਸਮਾਜ ਵਿੱਚ ਬਦਲਾਅ ਦਿਖਣ ਲਗਿਆ ਹੈ। ਅਸੀਂ ਕਰੀਅਰ ਬਣਾਉਣ ਦੇ ਪਰੰਪਰਾਗਤ ਵਿਕਲਪਾਂ ਦੇ ਇਲਾਵਾ ਨਵੇਂ ਖੇਤਰਾਂ ਵਿੱਚ ਹੀ ਹੱਥ ਅਜ਼ਮਾਉਣ ਲਗੇ ਹਨ। ਯਾਨੀ ਸਮਾਜ ਵਿੱਚ innovation as a profession, ਇਸ ਦੀ ਸਵੀਕ੍ਰਿਤੀ ਵਧ ਰਹੀ ਹੈ। ਅਜਿਹੇ ਵਿੱਚ ਸਾਨੂੰ ਨਵੇਂ ਆਇਡੀਆਜ਼ ਅਤੇ original thinking ਨੂੰ ਵੀ ਸਵੀਕ੍ਰਿਤੀ ਦੇਣੀ ਹੋਵੇਗੀ, ਸਨਮਾਨ ਦੇਣਾ ਹੋਵੇਗਾ। ਰਿਸਰਚ ਅਤੇ ਇਨੋਵੇਸ਼ਨ ਨੂੰ way of working ਤੋਂ way of living (ਲਿਵਿੰਗ) ਬਣਾਉਣਾ ਹੋਵੇਗਾ।
ਸਾਥੀਓ,
ਰਿਸਰਚ ਅਤੇ ਇਨਵੇਸ਼ਨ ਦੀ ਦਿਸ਼ਾ ਵਿੱਚ institutional support ਨੂੰ ਵਧਾਉਣ ਦੇ ਲਈ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ। ਨਵੀਂ ਰਾਸ਼ਟਰੀ ਸਿੱਖਿਆ ਨੀਤੀ ਵਿੱਚ ਇਨੋਵੇਸ਼ਨ ਦੇ ਲਈ ਇੱਕ ਮਜ਼ਬੂਤ ਫਾਊਂਡੇਸ਼ਨ ਤਿਆਰ ਕਰਨ ਦਾ ਰੋਡਮੈਪ ਹੈ। ਅਟਲ ਇਨਕਿਊਬੇਸ਼ਨ ਮਿਸ਼ਨ ਦੇ ਤਹਿਤ ਸਥਾਪਿਤ ਹੋ ਰਹੀਆਂ ਅਟਲ ਟਿੰਕਰਿੰਗ ਲੈਬਸ ਸਕੂਲਾਂ ਵਿੱਚ ਇਨੋਵੇਟਰਸ ਦੀ ਇੱਕ ਨਵੀਂ ਪੀੜ੍ਹੀ ਨੂੰ ਤਿਆਰ ਕਰ ਰਹੀ ਹੈ। ਦੇਸ਼ ਵਿੱਚ i-Create ਜਿਹੀਆਂ ਸੰਸਥਾਵਾਂ ਵੀ ਸਫ਼ਲਤਾ ਦੇ ਨਾਲ ਕੰਮ ਕਰ ਰਹੀਆਂ ਹਨ, ਜੋ ਹੁਣ ਤੱਕ 500 ਤੋਂ ਜ਼ਿਆਦਾ ਸਟਾਰਟਅੱਪ ਨੂੰ ਸਪੋਰਟ ਕਰ ਚੁੱਕੀਆਂ ਹਨ।
ਸਾਥੀਓ,
21ਵੀਂ ਸਦੀ ਦਾ ਅੱਜ ਦਾ ਭਾਰਤ, ਆਪਣੇ ਨੌਜਵਾਨਾਂ ’ਤੇ ਭਰਪੂਰ ਭਰੋਸਾ ਕਰਦੇ ਹੋਏ ਅੱਗੇ ਵਧ ਰਿਹਾ ਹੈ। ਇਸੇ ਦਾ ਨਤੀਜਾ ਹੈ ਕਿ ਅੱਜ innovation index ਵਿੱਚ ਭਾਰਤ ਦੀ ਰੈਂਕਿੰਗ ਵਧ ਗਈ ਹੈ। ਪਿਛਲੇ 8 ਵਰ੍ਹਿਆਂ ਵਿੱਚ ਪੇਟੈਂਟ ਦੀ ਸੰਖਿਆ 7 ਗੁਣਾ ਵਧ ਗਈ ਹੈ। ਯੂਨੀਕੌਰਨ ਦੀ ਗਿਣਤੀ ਵੀ 100 ਦੇ ਪਾਰ ਚਲੀ ਗਈ ਹੈ। ਅਸੀਂ ਇਸ ਵਿੱਚ ਯਕੀਨ ਨਹੀਂ ਰੱਖਦੇ ਹਾਂ ਸਿਰਫ ਸਰਕਾਰ ਦੇ ਪਾਸ ਹੀ ਸਮੱਸਿਆਵਾਂ ਦਾ ਸਮਾਧਾਨ ਹੈ। ਤੁਸੀਂ ਦੇਖੋ, ਮੈਂ ਤਾਂ ਸਰਕਾਰ ਨੂੰ ਤੁਹਾਡੇ ਪਾਸ ਲੈ ਕੇ ਆਇਆ ਹਾਂ। ਸਰਕਾਰ ਦੀਆਂ ਇਨ੍ਹਾਂ ਸਮੱਸਿਆਵਾਂ ਦਾ ਮੇਰੇ ਨੌਜਵਾਨ ਸੌਲਿਊਸ਼ਨ ਦੇਣ, ਅਤੇ ਤੁਸੀਂ ਦੇ ਰਹੇ ਹੋ। ਤੁਹਾਡੀ ਤਾਕਤ ਨੂੰ ਮੈਂ ਭਲੀ ਭਾਂਤ ਸਮਝਦਾ ਹਾਂ। ਅੱਜ ਦੀ ਯੰਗ ਜੈਨਰੇਸ਼ਨ ਜ਼ਿਆਦਾ ਤੇਜ਼ ਅਤੇ ਸਮਾਰਟ solution ਦੇ ਨਾਲ ਅੱਗੇ ਆ ਰਹੀ ਹੈ।
ਇਸ Hackathon ਦੇ ਆਯੋਜਨ ਦੇ ਪਿੱਛੇ ਇੱਕ ਮਕਸਦ ਇਹ ਵੀ ਹੈ ਕਿ ਸਰਕਾਰ ਜਿਨ੍ਹਾਂ ਸਮੱਸਿਆਵਾਂ ਦਾ ਸਮਾਧਾਨ ਚਾਹੁੰਦੀ ਹੈ, ਉਸ ਨੂੰ ਇੱਥੇ ਦੇਸ਼ ਭਰ ਤੋਂ ਆਏ ਮੇਰੇ ਨੌਜਵਾਨ ਸਾਥੀ ਸਮੱਸਿਆ ਨੂੰ ਸਮਝਣ, ਸਮੱਸਿਆ ਦੇ ਕਾਰਨਾਂ ਨੂੰ ਸਮਝਣ ਅਤੇ ਸਮੱਸਿਆ ਤੋਂ ਮੁਕਤੀ ਦਾ ਰਸਤਾ ਵੀ ਢੂੰਡਣ, ਯੁਵਾ ਇਸ ਨੂੰ solve ਕਰਨ। Students, Government ਅਤੇ Private Organisations ਦੇ ਦਰਮਿਆਨ collaboration ਦੀ ਅਜਿਹੀ ਹੀ ਸਪਿਰਿਟ, ਸਬਕਾ ਪ੍ਰਯਾਸ ਦੀ ਇਹ ਭਾਵਨਾ, ਵਿਕਸਿਤ ਭਾਰਤ ਦੇ ਨਿਰਮਾਣ ਦੇ ਲਈ ਜ਼ਰੂਰੀ ਹੈ।
ਸਾਥੀਓ,
ਮੈਨੂੰ ਪੂਰਾ ਵਿਸ਼ਵਾਸ ਹੈ ਕਿ ਆਪ ਸਭ ਇਨ੍ਹਾਂ ਬਾਤਾਂ ਨੂੰ ਧਿਆਨ ਵਿੱਚ ਰੱਖੋਗੇ ਅਤੇ ਇਨੋਵੇਸ਼ਨ ਦੇ ਇਸ ਦੀਪ ਨੂੰ ਐਸੇ ਹੀ ਪ੍ਰਜਵਲਿਤ ਕਰਦੇ ਰਹੋਗੇ। ਮੈਂ ਆਪ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਤੁਹਾਡੀ ਮਿਹਨਤ (ਪਰਿਸ਼੍ਰਮ) ਨੂੰ, ਤੁਹਾਡੇ ਪ੍ਰਯਾਸਾਂ ਨੂੰ ਸਰਕਾਰ ਦਾ ਨਿਰੰਤਰ ਸਾਥ ਮਿਲੇਗਾ। ਸਰਕਾਰ ਹਰ ਕਦਮ ’ਤੇ ਤੁਹਾਡੇ ਸਾਥ ਖੜ੍ਹੀ ਹੈ।
ਮੈਂ ਫਿਰ ਇੱਕ ਵਾਰ ਆਪ ਸਾਰੇ ਨੌਜਵਾਨਾਂ ਨੂੰ…. ਵੈਸੇ ਤੁਹਾਡੇ ਪਾਸ ਇਤਨਾ ਸਾਰਾ ਕਹਿਣ ਨੂੰ ਹੈ। ਆਪ ਲੋਕਾਂ ਨੇ ਘੰਟੇ ਆਪਣਾ ਦਿਮਾਗ ਖਪਾਇਆ ਹੈ। ਤੁਹਾਨੂੰ ਸੁਣਨਾ, ਇਹ ਵੀ ਮੇਰੇ ਲਈ ਆਪਣੇ-ਆਪ ਵਿੱਚ ਬਹੁਤ ਕੁਝ ਸਿੱਖਣ ਦਾ ਕਾਰਨ ਬਣਦਾ ਹੈ। ਆਪ ਵਿੱਚੋਂ ਬਹੁਤਿਆਂ ਦੇ ਪਾਸ ਬਹੁਤ ਕੁਝ ਹੈ। ਮੈਂ ਸਭ ਨੂੰ ਨਹੀਂ ਸੁਣ ਪਾਇਆ। ਕੁਝ ਹੀ ਪ੍ਰਤੀਨਿਧਤਾ ਤੌਰ ’ਤੇ ਕੁਝ ਨੌਜਵਾਨਾਂ ਨਾਲ ਬਾਤ ਹੋਈ, ਜਿਨ੍ਹਾਂ ਨਾਲ ਬਾਤ ਨਹੀਂ ਹੋਈ ਹੈ, ਉਨ੍ਹਾਂ ਦਾ ਵੀ ਕੰਮ ਘੱਟ ਨਹੀਂ ਹੈ, ਉਨ੍ਹਾਂ ਦਾ ਪ੍ਰਯਾਸ ਘੱਟ ਨਹੀਂ ਹੈ। ਅਤੇ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਹਾਂ, ਮੈਂ ਡਿਪਾਰਟਮੈਂਟ ਦੇ ਦੁਆਰਾ ਉਸ ਦਾ briefing ਲਵਾਂਗਾ। ਅਤੇ ਆਪ ਲੋਕਾਂ ਨੇ ਜੋ ਕੰਮ ਕੀਤਾ ਹੈ, ਉਸ ਨੂੰ ਮੈਂ ਸਮਝਣ ਦਾ ਪ੍ਰਯਾਸ ਕਰਾਂਗਾ। ਅੱਛਾ ਹੁੰਦਾ ਸਮਾਂ ਜ਼ਿਆਦਾ ਹੁੰਦਾ, ਤਾਂ ਮੈਂ ਤੁਹਾਡੇ ਨਾਲ ਵੀ ਬਾਤ ਕਰਦਾ। ਲੇਕਿਨ ਜਿਨ੍ਹਾਂ ਨਾਲ ਬਾਤ ਨਹੀਂ ਹੋਈ ਹੈ, ਉਨ੍ਹਾਂ ਦਾ ਕੰਮ ਵੀ ਉਤਨਾ ਹੀ ਮਹੱਤਵਪੂਰਨ ਹੈ।
ਮੈਂ ਫਿਰ ਇੱਕ ਵਾਰ ਆਪ ਸਾਰੇ ਨੌਜਵਾਨਾਂ ਨੂੰ ਹਿਰਦੇ ਤੋਂ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਅਤੇ ਸਰਕਾਰ ਦੇ ਕੰਮ ਵਿੱਚ ਸਰਕਾਰ ਦੇ ਨਾਲ ਖੜ੍ਹੇ ਹੋ ਕੇ ਜਨਤਾ ਦੀ ਭਲਾਈ ਦੇ ਇਸ ਅਭਿਯਾਨ ਵਿੱਚ ਅਸੀਂ ਨਿਰੰਤਰ ਅੱਗੇ ਵਧਦੇ ਰਹੀਏ, ਇਹ ਮੇਰੀ ਕਾਮਨਾ ਹੈ, ਤੁਹਾਨੂੰ ਸ਼ੁਭਕਾਮਨਾ ਹੈ।
ਬਹੁਤ-ਬਹੁਤ ਧੰਨਵਾਦ!
*****
ਡੀਐੱਸ/ਐੱਸਟੀ/ਐੱਨਐੱਸ
Addressing the Grand Finale of Smart India Hackathon 2022. It offers a glimpse of India's Yuva Shakti. https://t.co/7TcixPgoqD
— Narendra Modi (@narendramodi) August 25, 2022
अब से कुछ दिन पहले ही हमने आजादी के 75 वर्ष पूरे किए हैं।
— PMO India (@PMOIndia) August 25, 2022
आजादी के 100 वर्ष होने पर हमारा देश कैसा होगा, इसे लेकर देश बड़े संकल्पों पर काम कर रहा है।
इन संकल्पों की पूर्ति के लिए ‘जय अनुसंधान’ के उद्घोष के ध्वजा वाहक आप innovators हैं: PM @narendramodi
पिछले 7-8 वर्षों में देश एक के बाद एक Revolution करते हुए तेजी से आगे बढ़ रहा है।
— PMO India (@PMOIndia) August 25, 2022
भारत में आज Infrastructure Revolution हो रहा है।
भारत में आज Health Sector Revolution हो रहा है: PM @narendramodi
भारत में आज Digital Revolution हो रहा है।
— PMO India (@PMOIndia) August 25, 2022
भारत में आज Technology Revolution हो रहा है।
भारत में आज Talent Revolution हो रहा है: PM @narendramodi
भारत में इनोवेशन का कल्चर बढ़ाने के लिए हमें दो बातों पर निरंतर ध्यान देना होगा।
— PMO India (@PMOIndia) August 25, 2022
Social support और institutional support: PM @narendramodi
समाज में innovation as a profession की स्वीकार्यता बढ़ी है।
— PMO India (@PMOIndia) August 25, 2022
ऐसे में हमें नए ideas और original thinking को भी स्वीकार करना होगा।
रिसर्च और इनोवेशन को way of working से way of living बनाना होगा: PM @narendramodi
21वीं सदी का आज का भारत, अपने युवाओं पर भरपूर भरोसा करते हुए आगे बढ़ रहा है।
— PMO India (@PMOIndia) August 25, 2022
इसी का नतीजा है कि आज innovation index में भारत की रैकिंग बढ़ गई है।
पिछले 8 वर्षों में पेटेंट की संख्या 7 गुना बढ़ गई है।
यूनिकॉर्न की गिनती भी 100 के पार चली गई है: PM @narendramodi