ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਹੋਈ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਲਾਲ ਬਹਾਦੁਰ ਸ਼ਾਸਤਰੀ ਰਾਸ਼ਟਰੀ ਪ੍ਰਸ਼ਾਸਨ ਅਕਾਦਮੀ (ਐੱਲਬੀਐੱਸਐੱਨਏਏ), ਮਸੂਰੀ ਅਤੇ ਨਾਮੀਬੀਆ ਦੀ ਨਾਮੀਬੀਆ ਲੋਕ ਪ੍ਰਸ਼ਾਸਨ ਅਤੇ ਪ੍ਰਬੰਧਨ ਸੰਸਥਾਨ (ਐੱਨਆਈਪੀਏਐੱਮ) (Namibia Institute of Public Administration and Management (NIPAM),) ਵਿਚਕਾਰ ਨਾਮੀਬੀਆ ਦੇ ਜਨਤਕ ਅਧਿਕਾਰੀਆਂ ਦੇ ਸਮਰੱਥਾ ਨਿਰਮਾਣ ਦੇ ਖੇਤਰ ਅਤੇ ਦੋਨੋਂ ਸੰਸਥਾਵਾਂ ਦੇ ਲਾਭ ਹਿਤ ਹੋਰ ਸਿਖਲਾਈ ਗਤੀਵਿਧੀਆਂ ਲਈ ਸਮਝੌਤੇ ‘ਤੇ ਹਸਤਾਖਰ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ।
ਇਹ ਸਮਝੌਤਾ ਦੇਸ਼ ਵਿੱਚ ਉੱਚ ਨਾਗਰਿਕ ਸੇਵਾਵਾਂ ਲਈ ਇੱਕ ਸਿਖਲਾਈ ਸੰਸਥਾ ਨੂੰ ਚਲਾਉਣ ਲਈ ਐੱਨਆਈਪੀਏਐੱਮ ਨੂੰ ਆਪਣੇ ਤਜਰਬਿਆਂ ਦਾ ਪ੍ਰਸਾਰ ਕਰਨ ਲਈ ਅਕਾਦਮੀ ਦੀ ਸਹਾਇਤਾ ਕਰੇਗਾ। ਇਹ ਦੋਨੋਂ ਪੱਖਾਂ ਨੂੰ ਜਨਤਕ ਪ੍ਰਸ਼ਾਸਨ ਅਤੇ ਸਮਰੱਥਾ ਨਿਰਮਾਣ ਦੇ ਖੇਤਰ ਵਿੱਚ ਸਹਿਯੋਗੀ ਗਤੀਵਿਧੀਆਂ ਨਾਲ ਜੋੜਨ ਵਿੱਚ ਵੀ ਮਦਦ ਕਰੇਗਾ।
AKT/VBA/SH