Your Excellency – ਪ੍ਰੈਜ਼ੀਡੇਂਟ ਬਾਇਡਨ,
ਸਪਲਾਈ chain ਰੈਜ਼ੀਲੀਐਂਸ ਦੇ ਮਹੱਤਵਪੂਰਨ ਵਿਸ਼ੇ ‘ਤੇ ਇਸ Summit ਦੀ ਪਹਿਲ ਕਰਨ ਲਈ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ । ਤੁਸੀਂ ਚਾਰਜ ਸੰਭਾਲ਼ਦਿਆਂ ਹੀ ਕਿਹਾ ਸੀ – America is back. ਅਤੇ ਇਤਨੇ ਘੱਟ ਸਮੇਂ ਵਿੱਚ ਅਸੀਂ ਸਭ, ਇਹ ਹੁੰਦੇ ਹੋਏ ਦੇਖ ਰਹੇ ਹਾਂ ਅਤੇ ਇਸ ਲਈ, ਮੈਂ ਕਹਾਂਗਾ- Welcome Back !
Excellencies ,
ਪੈਂਡੇਮਿਕ (ਮਹਾਮਾਰੀ) ਦੇ ਸ਼ੁਰੂਆਤੀ ਮਹੀਨਿਆਂ ਵਿੱਚ ਅਸੀਂ ਸਾਰੇ ਦੇਸ਼ਾਂ ਨੇ ਜ਼ਰੂਰੀ ਦਵਾਈਆਂ, ਸਿਹਤ ਉਪਕਰਣਾਂ ਅਤੇ ਵੈਕਸੀਨ ਬਣਾਉਣ ਦੇ Raw Material ਦੀ ਕਮੀ ਮਹਿਸੂਸ ਕੀਤੀ। ਹੁਣ ਜਦੋਂ ਦੁਨੀਆ ਇਕਨੌਮਿਕ ਰਿਕਵਰੀ ਦੇ ਪ੍ਰਯਤਨਾਂ ਵਿੱਚ ਜੁਟੀ ਹੋਈ ਹੈ ਤਾਂ ਸੈਮੀਕੰਡਕਟਰਸ ਅਤੇ ਹੋਰ ਕਮੌਡਿਟੀ ਦੀ ਸਪਲਾਈ ਪ੍ਰੋਬਲਮਸ, healthy growth ਦੇ ਆੜੇ ਆ ਰਹੀ ਹੈ । ਦੁਨੀਆ ਵਿੱਚ ਕਿਸ ਨੇ ਸੋਚਿਆ ਸੀ ਕਿ ਕਦੇ ਸ਼ਿਪਿੰਗ ਕਨਟੇਨਰ ਦੀ ਵੀ ਕਿੱਲਤ ਹੋ ਜਾਵੇਗੀ?
Excellencies ,
ਵੈਕਸੀਨਸ ਦੀ ਗਲੋਬਲ ਸਪਲਾਈ ਸੁਧਾਰਨ ਦੇ ਲਈ ਭਾਰਤ ਨੇ ਵੈਕਸੀਨ ਦੀ ਐਕਸਪੋਰਟ ਦੀ ਗਤੀ ਵਧਾਈ ਹੈ। ਅਸੀਂ ਆਪਣੇ Quad partners ਦੇ ਨਾਲ ਵੀ ਇੰਡੋ-ਪੈਸਿਫਿਕ ਖੇਤਰ ਵਿੱਚ ਬਿਹਤਰ ਅਤੇ ਕਿਫਾਇਤੀ Covid-19 ਵੈਕਸੀਨ ਦੀ ਸਪਲਾਈ ਕਰਨ ਲਈ ਕੰਮ ਕਰ ਰਹੇ ਹਾਂ। ਅਗਲੇ ਸਾਲ ਭਾਰਤ ਦੀ ਤਿਆਰੀ, ਵਿਸ਼ਵ ਦੇ ਲਈ 5 billion COVID ਵੈਕਸੀਨ ਡੋਜ਼ ਬਣਾਉਣ ਕੀਤੀ ਹੈ। ਇਸ ਦੇ ਲਈ ਵੀ ਬਹੁਤ ਜ਼ਰੂਰੀ ਹੈ ਕਿ Raw Material ਦੀ ਸਪਲਾਈ ਵਿੱਚ ਕੋਈ ਮੁਸ਼ਕਿਲ ਨਾ ਆਏ।
Excellencies ,
ਮੇਰਾ ਇਹ ਮੰਨਣਾ ਹੈ ਕਿ ਗਲੋਬਲ ਸਪਲਾਈ ਚੇਨ ਨੂੰ ਬਿਹਤਰ ਬਣਾਉਣ ਦੇ ਲਈ ਤਿੰਨ ਪਹਿਲੂ ਸਭ ਤੋਂ ਮਹੱਤਵਪੂਰਨ ਹਨ – Trusted Source, Transparency ਅਤੇ Time-Frame . ਇਹ ਜ਼ਰੂਰੀ ਹੈ ਕਿ ਸਾਡੀ Supply, Trusted Sources ਤੋਂ ਹੋਵੇ। ਇਹ ਸਾਡੀ ਸਾਂਝੀ security ਲਈ ਵੀ ਮਹੱਤਵਪੂਰਨ ਹੈ । Trusted Sources ਵੀ ਅਜਿਹੇ ਹੋਣੇ ਚਾਹੀਦੇ ਹਨ ਜੋ reactive tendency ਨਾ ਰੱਖਦੇ ਹੋਣ ਤਾਕਿ supply chain ਨੂੰ tit for tat ਅਪ੍ਰੋਚ ਤੋਂ ਸੁਰੱਖਿਅਤ ਰੱਖਿਆ ਜਾਵੇ। ਸਪਲਾਈ ਚੇਨ ਦੀ Reliability ਲਈ ਇਹ ਵੀ ਜ਼ਰੂਰੀ ਹੈ ਕਿ ਉਸ ਵਿੱਚ Transparency ਰਹੇ। Transparency ਨਾ ਹੋਣ ਦੀ ਵਜ੍ਹਾ ਨਾਲ ਹੀ ਅੱਜ ਅਸੀਂ ਦੇਖ ਰਹੇ ਹਾਂ ਕਿ ਦੁਨੀਆ ਦੀਆਂ ਬਹੁਤ ਸਾਰੀਆਂ ਕੰਪਨੀਆਂ ਨੂੰ ਛੋਟੀਆਂ – ਛੋਟੀਆਂ ਚੀਜ਼ਾਂ ਦੀ ਕਿੱਲਤ ਨਾਲ ਜੂਝਣਾ ਪੈ ਰਿਹਾ ਹੈ। ਜ਼ਰੂਰੀ ਚੀਜ਼ਾਂ ਦੀ ਸਪਲਾਈ ਅਗਰ ਸਮੇਂ ‘ਤੇ ਨਾ ਹੋਵੇ , ਤਾਂ ਬਹੁਤ ਨੁਕਸਾਨ ਕਰਦੀ ਹੀ ਹੈ । ਇਹ ਅਸੀਂ ਕੋਰੋਨਾ ਦੇ ਇਸ ਕਾਲਖੰਡ ਵਿੱਚ ਫਾਰਮਾ ਅਤੇ ਮੈਡੀਕਲ ਸਪਲਾਈ ਵਿੱਚ ਸਪਸ਼ਟ ਰੂਪ ਨਾਲ ਮਹਿਸੂਸ ਕੀਤਾ ਹੈ। ਇਸ ਲਈ Time-Frame ਵਿੱਚ ਸਪਲਾਈ ਸੁਨਿਸ਼ਚਿਤ ਕਰਨ ਲਈ ਸਾਨੂੰ ਸਾਡੀ ਸਪਲਾਈ ਚੇਨ ਨੂੰ ਡਾਇਵਰਸਿਫਾਈ ਕਰਨਾ ਹੋਵੇਗਾ।ਅਤੇ ਇਸ ਦੇ ਲਈ ਵਿਕਾਸਸ਼ੀਲ ਦੇਸ਼ਾਂ ਵਿੱਚ ਆਲਟਰਨੇਟਿਵ ਮੈਨੂਫੈਕਚਰਿੰਗ ਕਪੈਸਿਟੀ ਦਾ ਵਿਕਾਸ ਕਰਨਾ ਹੋਵੇਗਾ ।
Excellencies ,
ਭਾਰਤ ਨੇ pharmaceuticals, IT ਅਤੇ ਦੂਸਰੇ ਆਈਟਮਸ ਦੇ Trusted Sources ਦੇ ਤੌਰ ‘ਤੇ ਆਪਣੀ ਸਾਖ ਬਣਾਈ ਹੈ। ਅਸੀਂ ਕਲੀਨ ਟੈਕਨੋਲੋਜੀ supply ਚੇਨ ਵਿੱਚ ਵੀ ਆਪਣੀ ਭੂਮਿਕਾ ਨਿਭਾਉਣ ਲਈ ਤਤਪਰ ਹਾਂ। ਮੇਰਾ ਸੁਝਾਅ ਹੈ ਕਿ ਅਸੀਂ ਆਪਣੀਆਂ ਟੀਮਸ ਨੂੰ ਨਿਰਦੇਸ਼ ਦੇਈਏ ਕਿ ਉਹ ਇੱਕ ਨਿਸ਼ਚਿਤ ਸਮਾਂ-ਸੀਮਾ ਵਿੱਚ , ਸਾਡੀਆਂ ਸਾਂਝੀਆਂ ਲੋਕਤਾਂਤਰਿਕ ਕਦਰਾਂ-ਕੀਤਮਾਂ ਦੇ ਅਧਾਰ ‘ਤੇ , ਅੱਗੇ ਦੀ ਕਾਰਜ ਯੋਜਨਾ ਬਣਾਉਣ ਲਈ ਜਲਦੀ ਮਿਲਣ ।
ਧੰਨਵਾਦ।
***
ਡੀਐੱਸ/ਏਕੇ