ਨਮਸਕਾਰ।
ਏਕ ਭਾਰਤ-ਸ਼੍ਰੇਸ਼ਠ ਭਾਰਤ ਦੀ ਬਹੁਤ ਸੁੰਦਰ ਤਸਵੀਰ ਅੱਜ ਇੱਥੇ ਦਿਖ ਰਹੀ ਹੈ। ਅੱਜ ਇਸ ਪ੍ਰੋਗਰਾਮ ਦਾ ਰੂਪ-ਸਰੂਪ ਬਹੁਤ ਵਿਸ਼ਾਲ ਹੈ, ਆਪਣੇ ਆਪ ਵਿੱਚ ਇਤਿਹਾਸਿਕ ਹੈ।
ਕੇਵਡੀਆ ਵਿੱਚ ਗੁਜਰਾਤ ਦੇ ਗਵਰਨਰ ਸ਼੍ਰੀ ਆਚਾਰੀਆ ਦੇਵਵ੍ਰਤ ਜੀ, ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਵਿਜੈ ਰੁਪਾਨੀ ਜੀ ਮੌਜੂਦ ਹਨ। ਪ੍ਰਤਾਪਨਗਰ ਵਿੱਚ ਗੁਜਰਾਤ ਵਿਧਾਨ ਸਭਾ ਦੇ ਸਪੀਕਰ ਸ਼੍ਰੀ ਰਾਜੇਂਦਰ ਤ੍ਰਿਵੇਦੀ ਜੀ ਹਨ। ਅਹਿਮਦਾਬਾਦ ਤੋਂ ਗੁਜਰਾਤ ਦੇ ਡਿਪਟੀ ਸੀਐੱਮ ਨਿਤਿਨ ਪਟੇਲ ਜੀ, ਦਿੱਲੀ ਵਿੱਚ ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸਹਿਯੋਗੀ ਪੀਯੂਸ਼ ਗੋਇਲ ਜੀ, ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਜੀ, ਡਾਕਟਰ ਹਰਸ਼ ਵਰਧਨ ਜੀ, ਦਿੱਲੀ ਦੇ ਮੁੱਖ ਮੰਤਰੀ ਭਾਈ ਅਰਵਿੰਦ ਕੇਜਰੀਵਾਲ ਜੀ ਸਾਡੇ ਨਾਲ ਜੁੜੇ ਹੋਏ ਹਨ। ਮੱਧ ਪ੍ਰਦੇਸ਼ ਦੇ ਰੀਵਾ ਤੋਂ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਜੀ ਸਾਡੇ ਨਾਲ ਹਨ। ਮੁੰਬਈ ਵਿੱਚ ਮਹਾਰਾਸ਼ਟਰ ਦੇ ਮੁੱਖ ਮੰਤਰੀ ਭਾਈ ਉੱਧਵ ਠਾਕਰੇ ਜੀ ਵੀ ਹਾਜ਼ਰ ਹਨ। ਵਾਰਾਣਸੀ ਤੋਂ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਜੀ ਸਾਡੇ ਨਾਲ ਜੁੜੇ ਹੋਏ ਹਨ।
ਇਨ੍ਹਾਂ ਦੇ ਇਲਾਵਾ ਤਮਿਲ ਨਾਡੂ ਸਮੇਤ ਹੋਰ ਰਾਜ ਸਰਕਾਰਾਂ ਦੇ ਮਾਣਯੋਗ ਮੰਤਰੀਗਣ, ਸਾਂਸਦਗਣ, ਵਿਧਾਇਕਗਣ ਵੀ ਅੱਜ ਇਸ ਵਿਸ਼ਾਲ ਪ੍ਰੋਗਰਾਮ ਵਿੱਚ ਸਾਡੇ ਨਾਲ ਹਨ ਅਤੇ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੈ ਕਿ ਅੱਜ ਆਣੰਦ ਵਿੱਚ ਮੌਜੂਦ ਸਰਦਾਰ ਵਲੱਭ ਭਾਈ ਪਟੇਲ ਜੀ ਦੇ ਵੱਡੇ ਪਰਿਵਾਰ ਦੇ ਅਨੇਕ ਮੈਂਬਰ ਵੀ ਅੱਜ ਸਾਨੂੰ ਅਸ਼ੀਰਵਾਦ ਦੇਣ ਲਈ ਆਏ ਹਨ। ਅੱਜ ਕਲਾ ਜਗਤ ਦੇ ਅਨੇਕ ਸੀਨੀਅਰ ਕਲਾਕਾਰ, ਖੇਡ ਜਗਤ ਦੇ ਅਨੇਕ ਸਿਤਾਰੇ ਉਹ ਵੀ ਬਹੁਤ ਵੱਡੀ ਮਾਤਰਾ ਵਿੱਚ ਇਸ ਪ੍ਰੋਗਰਾਮ ਦੇ ਨਾਲ ਜੁੜੇ ਹਨ ਅਤੇ ਇਨ੍ਹਾਂ ਸਾਰਿਆਂ ਦੇ ਨਾਲ, ਸਾਨੂੰ ਅਸ਼ੀਰਵਾਦ ਦੇਣ ਲਈ ਆਏ ਹੋਏ ਈਸ਼ਵਰ ਦੇ ਸਰੂਪ ਜਿਹੀ ਸਾਡੀ ਜਨਤਾ ਜਰਨਾਦਨ, ਸਾਡੇ ਪਿਆਰੇ ਭਾਈਓ ਅਤੇ ਭੈਣੋਂ, ਸਾਡੇ ਸਾਰੇ ਭਾਰਤ ਦੇ ਉੱਜਵਲ ਭਵਿੱਖ ਦਾ ਪ੍ਰਤੀਨਿਧਤਾ ਕਰਨ ਵਾਲੇ ਬਾਲਕਗਣ ਆਪ ਸਭ ਦਾ ਬਹੁਤ-ਬਹੁਤ ਅਭਿਨੰਦਨ।
ਰੇਲਵੇ ਦੇ ਇਤਿਹਾਸ ਵਿੱਚ ਸੰਭਵ ਤੌਰ ‘ਤੇ ਪਹਿਲੀ ਵਾਰ ਅਜਿਹਾ ਹੋ ਰਿਹਾ ਹੈ ਕਿ ਜਦੋਂ ਇੱਕ ਸਾਥ ਦੇਸ਼ ਦੇ ਅਲੱਗ-ਅਲੱਗ ਕੋਨੇ ਤੋਂ ਇੱਕ ਹੀ ਜਗ੍ਹਾ ਦੇ ਲਈ ਇਤਨੀਆਂ ਟ੍ਰੇਨਾਂ ਨੂੰ ਹਰੀ ਝੰਡੀ ਦਿਖਾਈ ਗਈ ਹੋਵੇ। ਆਖਿਰ ਕੇਵਡੀਆ ਜਗ੍ਹਾ ਵੀ ਤਾਂ ਅਜਿਹੀ ਹੀ ਹੈ। ਇਸ ਦੀ ਪਹਿਚਾਣ ਦੇਸ਼ ਨੂੰ ਏਕ ਭਾਰਤ-ਸ਼੍ਰੇਸ਼ਠ ਭਾਰਤ ਦਾ ਮੰਤਰ ਦੇਣ ਵਾਲੇ, ਦੇਸ਼ ਦਾ ਏਕੀਕਰਣ ਕਰਨ ਵਾਲੇ, ਸਰਦਾਰ ਪਟੇਲ ਦੀ ਦੁਨੀਆ ਦੀ ਸਭ ਤੋਂ ਉੱਚੀ ਪ੍ਰਤਿਮਾ ਨਾਲ ਸਟੈਚੂ ਆਵ੍ ਯੂਨਿਟੀ ਤੋਂ ਹੈ, ਸਰਦਾਰ ਸਰੋਵਰ ਬੰਨ੍ਹ ਤੋਂ ਹੈ। ਅੱਜ ਦਾ ਇਹ ਆਯੋਜਨ ਠੀਕ ਮਾਅਨੇ ਵਿੱਚ ਭਾਰਤ ਨੂੰ ਇੱਕ ਕਰਦੀ, ਭਾਰਤੀ ਰੇਲ ਦੇ ਵਿਜ਼ਨ ਅਤੇ ਸਰਦਾਰ ਵੱਲਭ ਭਾਈ ਪਟੇਲ ਦੇ ਮਿਸ਼ਨ, ਦੋਨਾਂ ਨੂੰ ਪਰਿਭਾਸ਼ਿਤ ਕਰ ਰਿਹਾ ਹੈ। ਅਤੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਇਸ ਪ੍ਰੋਗਰਾਮ ਵਿੱਚ ਅੱਲਗ-ਅੱਲਗ ਰਾਜਾਂ ਤੋਂ ਇਤਨੇ ਜਨਪ੍ਰਤੀਨਿਧੀ ਮੌਜੂਦ ਹਨ। ਮੈਂ ਆਪ ਸਭ ਦਾ ਅਭਾਰ ਵਿਅਕਤ ਕਰਦਾ ਹਾਂ।
ਅੱਜ ਕੇਵਡੀਆ ਦੇ ਲਈ ਨਿਕਲ ਰਹੀਆਂ ਟ੍ਰੇਨਾਂ ਵਿੱਚ ਇੱਕ ਟ੍ਰੇਨ Puratchi Thalaivar ਡਾਕਟਰ ਐੱਮਜੀ ਰਾਮਚੰਦਰਨ ਸੈਂਟਰਲ ਰੇਲਵੇ ਸਟੇਸ਼ਨ ਤੋਂ ਵੀ ਆ ਰਹੀ ਹੈ। ਇਹ ਵੀ ਸੁਖਦ ਸੰਜੋਗ ਹੈ ਕਿ ਅੱਜ ਭਾਰਤ ਰਤਨ MGR ਦੀ ਜਯੰਤੀ ਵੀ ਹੈ। MGR ਨੇ ਫਿਲਮ ਸਕ੍ਰੀਨ ਤੋਂ ਲੈ ਕੇ ਪੌਲੀਟਿਕਲ ਸਕ੍ਰੀਨ ਤੱਕ, ਲੋਕਾਂ ਦੇ ਦਿਲਾਂ ‘ਤੇ ਰਾਜ ਕੀਤਾ ਸੀ। ਉਨ੍ਹਾਂ ਦਾ ਜੀਵਨ, ਉਨ੍ਹਾਂ ਦੀ ਪੂਰੀ ਰਾਜਨੀਤਕ ਯਾਤਰਾ ਗ਼ਰੀਬਾਂ ਦੇ ਲਈ ਸਮਰਪਿਤ ਸੀ। ਗ਼ਰੀਬਾਂ ਨੂੰ ਸਨਮਾਨਜਨਕ ਜੀਵਨ ਮਿਲੇ ਇਸ ਦੇ ਲਈ ਉਨ੍ਹਾਂ ਨੇ ਨਿਰੰਤਰ ਕੰਮ ਕੀਤਾ ਸੀ। ਭਾਰਤ ਰਤਨ MGR ਦੇ ਇਨ੍ਹਾਂ ਆਦਰਸ਼ਾਂ ਨੂੰ ਪੂਰਾ ਕਰਨ ਦੇ ਲਈ ਅੱਜ ਅਸੀਂ ਸਭ ਯਤਨ ਕਰ ਰਹੇ ਹਾਂ। ਕੁਝ ਸਾਲ ਪਹਿਲਾਂ ਹੀ ਦੇਸ਼ ਨੇ ਉਨ੍ਹਾਂ ਦੇ ਸਨਮਾਨ ਵਿੱਚ ਚੇਨਈ ਸੈਂਟਰਲ ਰੇਲਵੇ ਸਟੇਸ਼ਨ ਦਾ ਨਾਮ ਬਦਲ ਕੇ MGR ਦੇ ਨਾਮ ‘ਤੇ ਕੀਤਾ ਸੀ। ਮੈਂ ਭਾਰਤ ਰਤਨ MGR ਨੂੰ ਨਮਨ ਕਰਦਾ ਹਾਂ, ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦਾ ਹਾਂ।
ਸਾਥੀਓ,
ਅੱਜ ਕੇਵਡੀਆ ਦਾ ਦੇਸ਼ ਦੀ ਹਰ ਦਿਸ਼ਾ ਤੋਂ ਸਿੱਧੀ ਰੇਲ ਕਨੈਕਟੀਵਿਟੀ ਨਾਲ ਜੁੜਨਾ ਪੂਰੇ ਦੇਸ਼ ਲਈ ਇੱਕ ਅਦਭੁੱਤ ਪਲ ਹੈ, ਸਾਨੂੰ ਮਾਣ ਨਾਲ ਭਰਨ ਵਾਲਾ ਪਲ ਹੈ। ਥੋੜ੍ਹੀ ਦੇਰ ਪਹਿਲਾਂ ਚੇਨਈ ਦੇ ਇਲਾਵਾ ਵਾਰਾਣਸੀ, ਰੀਵਾ, ਦਾਦਰ ਅਤੇ ਦਿੱਲੀ ਤੋਂ ਕੇਵਡੀਆ ਐਕਸਪ੍ਰੈੱਸ ਅਤੇ ਅਹਿਮਦਾਬਾਦ ਤੋਂ ਜਨਸ਼ਤਾਬਦੀ ਐਕਸਪ੍ਰੈੱਸ ਕੇਵਡੀਆ ਲਈ ਨਿਕਲੀਆਂ ਹਨ। ਇਸੇ ਤਰ੍ਹਾਂ ਕੇਵਡੀਆ ਅਤੇ ਪ੍ਰਤਾਪਨਗਰ ਦਰਮਿਆਨ ਵੀ ਮੇਮੂ ਸੇਵਾ ਸ਼ੁਰੂ ਹੋਈ ਹੈ। ਡਭੋਈ-ਚਾਂਦੋਦ ਰੇਲ ਲਾਈਨ ਦਾ ਚੌੜੀਕਰਨ ਅਤੇ ਚਾਂਦੋਦ-ਕੇਵਡੀਆ ਦੇ ਦਰਮਿਆਨ ਦੀ ਨਵੀਂ ਰੇਲ ਲਾਈਨ ਹੁਣ ਕੇਵਡੀਆ ਦੀ ਵਿਕਾਸ ਯਾਤਰਾ ਵਿੱਚ ਨਵਾਂ ਅਧਿਆਇ ਲਿਖਣ ਜਾ ਰਹੀ ਹੈ ਅਤੇ ਅੱਜ ਜਦੋਂ ਇਸ ਰੇਲਵੇ ਦੇ ਪ੍ਰੋਗਰਾਮ ਨਾਲ ਮੈਂ ਜੁੜਿਆ ਹਾਂ ਤਾਂ ਕੁਝ ਪੁਰਾਣੀਆਂ ਯਾਦਾਂ ਵੀ ਤਾਜ਼ਾ ਹੋ ਰਹੀਆਂ ਹਨ। ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਬੜੌਦਾ ਅਤੇ Dabhoi ਦੇ ਦਰਮਿਆਨ narrow-gauge railway ਚਲਦੀ ਸੀ। ਮੈਨੂੰ ਅਕਸਰ ਉਸ ਵਿੱਚ ਯਾਤਰਾ ਕਰਨ ਦਾ ਅਵਸਰ ਰਹਿੰਦਾ ਸੀ। ਮਾਤਾ ਨਰਮਦਾ ਦੇ ਪ੍ਰਤੀ ਮੇਰਾ ਇੱਕ ਜਮਾਨੇ ਵਿੱਚ ਬੜਾ ਵਿਸ਼ੇਸ਼ ਆਕਰਸ਼ਣ ਰਹਿੰਦਾ ਸੀ, ਮੇਰਾ ਆਉਣਾ-ਜਾਣਾ ਹੁੰਦਾ ਸੀ। ਜੀਵਨ ਦੇ ਕੁਝ ਪਲ ਮਾਂ ਨਰਮਦਾ ਦੀ ਗੋਦ ਵਿੱਚ ਬਿਤਾਉਂਦਾ ਸੀ ਅਤੇ ਉਸ ਸਮੇਂ ਇਸ narrow-gauge train ਤੋਂ ਅਸੀਂ ਚਲਦੇ ਸੀ। ਅਤੇ ਇਹ narrow-gauge train ਦਾ ਮਜਾ ਇਹ ਸੀ ਕਿ ਤੁਸੀਂ ਉਸ ਦੀ ਸਪੀਡ ਇਤਨੀ ਧੀਮੀ ਹੁੰਦੀ ਸੀ, ਕਿਤੇ ਵੀ ਉੱਤਰ ਜਾਓ, ਕਿਤੇ ਵੀ ਉਸ ਵਿੱਚ ਚੜ੍ਹ ਜਾਓ, ਬੜੇ ਆਰਾਮ ਨਾਲ, even ਕੁਝ ਪਲ ਤਾਂ ਤੁਸੀਂ ਨਾਲ-ਨਾਲ ਚਲੋ ਤਾਂ ਅਜਿਹਾ ਲਗਦਾ ਹੈ ਕਿ ਤੁਹਾਡੀ ਸਪੀਡ ਜ਼ਿਆਦਾ ਹੈ, ਤਾਂ ਮੈਂ ਵੀ ਕਦੇ ਇਸ ਦਾ ਮਜਾ ਲੁੱਟਦਾ ਸੀ, ਲੇਕਿਨ ਅੱਜ ਹੁਣ ਉਹ broad-gauge ਵਿੱਚ convert ਹੋ ਰਿਹਾ ਹੈ। ਇਸ ਰੇਲ ਕਨੈਕਟੀਵਿਟੀ ਦਾ ਸਭ ਤੋਂ ਵੱਡਾ ਲਾਭ ਸਟੈਚੂ ਆਵ੍ ਯੂਨਿਟੀ ਦੇਖਣ ਆਉਣ ਵਾਲੇ ਟੂਰਿਸਟਾਂ ਨੂੰ ਤਾਂ ਮਿਲੇਗਾ ਹੀ, ਇਹ ਕਨੈਕਟੀਵਿਟੀ ਕੇਵਡੀਆ ਦੇ ਆਦਿਵਾਸੀ ਭਾਈਆਂ-ਭੈਣਾਂ ਦਾ ਜੀਵਨ ਵੀ ਬਦਲਣ ਜਾ ਰਹੀ ਹੈ। ਇਹ ਕਨੈਕਟੀਵਿਟੀ, ਸੁਵਿਧਾ ਦੇ ਨਾਲ-ਨਾਲ ਰੋਜਗਾਰ ਅਤੇ ਸਵੈ-ਰੋਜਗਾਰ ਦੇ ਨਵੇਂ ਅਵਸਰ ਵੀ ਲੈ ਕੇ ਆਵੇਗੀ। ਇਹ ਰੇਲ ਲਾਈਨ ਮਾਂ ਨਰਮਦਾ ਦੇ ਤਟ ‘ਤੇ ਵਸੇ ਕਰਨਾਲੀ, ਪੋਇਚਾ ਅਤੇ ਗਰੁਡੇਸ਼ਵਰ ਜਿਹੇ ਆਸਥਾ ਨਾਲ ਜੁੜੇ ਮਹੱਤਵਪੂਰਨ ਸਥਾਨਾਂ ਨੂੰ ਵੀ ਕਨੈਕਟ ਕਰੇਗੀ ਅਤੇ ਇਹ ਗੱਲ ਸਹੀ ਹੈ ਇਹ ਪੂਰਾ ਖੇਤਰ ਇੱਕ ਪ੍ਰਕਾਰ ਨਾਲ spiritual vibration ਨਾਲ ਭਰਿਆ ਹੋਇਆ ਖੇਤਰ ਹੈ। ਅਤੇ ਇਸ ਵਿਵਸਥਾ ਦੇ ਕਾਰਨ ਜੋ ਆਮ ਤੌਰ ‘ਤੇ ਅਧਿਕਤਮਿਕ ਗਤੀਵਿਧੀ ਦੇ ਲਈ ਇੱਥੇ ਆਉਂਦੇ ਹਨ ਉਨ੍ਹਾਂ ਦੇ ਲਈ ਤਾਂ ਬਹੁਤ ਹੀ ਇੱਕ ਪ੍ਰਕਾਰ ਨਾਲ ਇਹ ਬਹੁਤ ਵੱਡੀ ਭੇਟ-ਸੌਗਾਤ ਹੈ।
ਭਾਈਓ ਅਤੇ ਭੈਣੋਂ,
ਅੱਜ ਕੇਵਡੀਆ ਗੁਜਰਾਤ ਦੇ ਸੁਦੂਰ ਇਲਾਕੇ ਵਿੱਚ ਵਸਿਆ ਇੱਕ ਛੋਟਾ ਜਿਹਾ ਬਲਾਕ ਨਹੀਂ ਰਹਿ ਗਿਆ ਹੈ, ਬਲਕਿ ਕੇਵਡੀਆ ਵਿਸ਼ਵ ਦੇ ਸਭ ਤੋਂ ਬੜੇ ਟੂਰਿਸਟ ਡੇਸਟੀਨੇਸ਼ਨ ਦੇ ਰੂਪ ਵਿੱਚ ਅੱਜ ਉਭਰ ਰਿਹਾ ਹੈ। ਸਟੈਚੂ ਆਵ੍ ਯੂਨਿਟੀ ਦੇਖਣ ਦੇ ਲਈ ਹੁਣ ਸਟੈਚੂ ਆਵ੍ ਲਿਬਰਟੀ ਤੋਂ ਵੀ ਜ਼ਿਆਦਾ ਟੂਰਿਸਟ ਪਹੁੰਚਣ ਲਗੇ ਹਨ। ਆਪਣੇ ਲੋਕਾਰਪਣ ਦੇ ਬਾਅਦ ਤੋਂ ਕਰੀਬ-ਕਰੀਬ 50 ਲੱਖ ਲੋਕ ਸਟੈਚੂ ਆਵ੍ ਯੂਨਿਟੀ ਨੂੰ ਦੇਖਣ ਆ ਚੁੱਕੇ ਹਨ। ਕੋਰੋਨਾ ਵਿੱਚ ਮਹੀਨਿਆਂ ਤੱਕ ਸਭ ਕੁਝ ਬੰਦ ਰਹਿਣ ਦੇ ਬਾਅਦ ਹੁਣ ਇੱਕ ਬਾਰ ਫਿਰ ਕੇਵਡੀਆ ਵਿੱਚ ਆਉਣ ਵਾਲੇ ਟੂਰਿਸਟਾਂ ਦੀ ਸੰਖਿਆ ਤੇਜ਼ੀ ਨਾਲ ਵਧ ਰਹੀ ਹੈ। ਇੱਕ ਸਰਵੇ ਵਿੱਚ ਅਨੁਮਾਨ ਲਗਾਇਆ ਗਿਆ ਹੈ ਕਿ ਜਿਵੇਂ-ਜਿਵੇਂ ਕਨੈਕਟੀਵਿਟੀ ਵਧ ਰਹੀ ਹਨ, ਭਵਿੱਖ ਵਿੱਚ ਹਰ ਰੋਜ਼ ਇੱਕ ਲੱਖ ਤੱਕ ਲੋਕ ਕੇਵਡੀਆ ਆਉਣ ਲਗਣਗੇ।
ਸਾਥੀਓ,
ਛੋਟਾ ਜਿਹਾ ਖੂਬਸੂਰਤ ਕੇਵਡੀਆ, ਇਸ ਬਾਤ ਦਾ ਬਿਹਤਰੀਨ ਉਦਾਹਰਣ ਹੈ ਕਿ ਕਿਵੇਂ Planned ਤਰੀਕੇ ਨਾਲ ਵਾਤਾਵਰਣ ਦੀ ਰੱਖਿਆ ਕਰਦੇ ਹੋਏ Economy ਅਤੇ Ecology, ਦੋਹਾਂ ਦਾ ਤੇਜ਼ੀ ਨਾਲ ਵਿਕਾਸ ਕੀਤਾ ਜਾ ਸਕਦਾ ਹੈ। ਇੱਥੇ ਇਸ ਪ੍ਰੋਗਰਾਮ ਵਿੱਚ ਮੌਜੂਦ ਬਹੁਤ ਸਾਰੇ ਪਤਵੰਤੇ ਲੋਕ ਸ਼ਾਇਦ ਕੇਵਡੀਆ ਨਹੀਂ ਗਏ ਹੋਣਗੇ, ਲੇਕਿਨ ਮੈਨੂੰ ਵਿਸ਼ਵਾਸ ਹੈ, ਇੱਕ ਬਾਰ ਕੇਵਡੀਆ ਦੀ ਵਿਕਾਸ ਯਾਤਰਾ ਦੇਖਣ ਦੇ ਬਾਅਦ ਤੁਹਾਨੂੰ ਵੀ ਆਪਣੇ ਦੇਸ਼ ਦੀ ਇਸ ਸ਼ਾਨਦਾਰ ਜਗ੍ਹਾਂ ਨੂੰ ਦੇਖ ਕੇ ਮਾਣ ਹੋਵੇਗਾ।
ਸਾਥੀਓ,
ਮੈਨੂੰ ਯਾਦ ਹੈ, ਜਦ ਸ਼ੁਰੂ ਵਿੱਚ ਕੇਵਡੀਆ ਨੂੰ ਦੁਨੀਆ ਦਾ ਬਿਹਤਰੀਨ Family Tourist Destination ਬਣਨ ਦੀ ਗੱਲ ਕੀਤੀ ਜਾਂਦੀ ਸੀ, ਤਾਂ ਲੋਕਾਂ ਨੂੰ ਇਹ ਸੁਪਨਾ ਹੀ ਲਗਦਾ ਸੀ। ਲੋਕ ਕਹਿੰਦੇ ਸਨ- ਇਹ ਸੰਭਵ ਹੀ ਨਹੀਂ ਹੈ, ਹੋ ਹੀ ਨਹੀਂ ਸਕਦਾ। ਇਸ ਕੰਮ ਵਿੱਚ ਤਾਂ ਅਨੇਕਾਂ ਦਹਾਕੇ ਲਗ ਜਾਣਗੇ। ਖ਼ੈਰ ਪੁਰਾਣੇ ਅਨੁਭਵ ਦੇ ਅਧਾਰ ‘ਤੇ ਉਨ੍ਹਾਂ ਦੀਆਂ ਗੱਲਾਂ ਵਿੱਚ ਤਰਕ ਵੀ ਸੀ। ਨਾ ਕੇਵਡੀਆ ਜਾਣ ਦੇ ਲਈ ਚੌੜੀਆਂ ਸੜਕਾਂ, ਨਾ ਉਤਨੀ ਸਟ੍ਰੀਟ ਲਾਈਟਾਂ, ਨਾ ਰੇਲ, ਨਾ ਟੂਰਿਸਟਾਂ ਦੇ ਰਹਿਣ ਦੇ ਲਈ ਬਿਹਤਰ ਇੰਤਜ਼ਾਮ, ਆਪਣੇ ਗ੍ਰਾਮੀਣ ਪਿਛੋਕੜ ਵਿੱਚ ਕੇਵਡੀਆ ਦੇਸ਼ ਦੇ ਕਈ ਛੋਟੇ ਜਿਹੇ ਪਿੰਡਾਂ ਦੀ ਤਰ੍ਹਾਂ ਹੀ ਇੱਕ ਸੀ। ਲੇਕਿਨ ਅੱਜ ਕੁਝ ਹੀ ਵਰ੍ਹਿਆਂ ਵਿੱਚ ਕੇਵਡੀਆ ਦਾ ਕਾਇਆਕਲਪ ਹੋ ਚੁੱਕਿਆ ਹੈ। ਕੇਵਡੀਆ ਪਹੁੰਚਣ ਦੇ ਲਈ ਚੌੜੀਆਂ ਸੜਕਾਂ ਹਨ, ਰਹਿਣ ਦੇ ਲਈ ਪੂਰਾ ਟੈਂਟ ਸਿਟੀ ਹੈ, ਹੋਰ ਚੰਗੇ ਇੰਤਜ਼ਾਮ ਹਨ, ਬਿਹਤਰੀਨ ਮੋਬਾਈਲ ਕਨੈਕਟੀਵਿਟੀ ਹੈ, ਚੰਗੇ ਹਸਪਤਾਲ ਹਨ, ਕੁਝ ਦਿਨ ਪਹਿਲਾਂ ਹੀ ਪਲੇਨ ਦੀ ਸੁਵਿਧਾ ਸ਼ੁਰੂ ਹੋਈ ਹੈ ਅਤੇ ਅੱਜ ਦੇਸ਼ ਦੇ ਇਤਨੇ ਸਾਰੇ ਰੇਲ ਰੂਟਾਣ ਨਾਲ ਕੇਵਡੀਆ ਇਕੱਠੇ ਜੁੜ ਗਿਆ ਹੈ। ਇਹ ਸ਼ਹਿਰ ਇੱਕ ਤਰ੍ਹਾਂ ਨਾਲ ਕੰਪਲੀਟ ਫੈਮਿਲੀ ਪੈਕੇਜ ਦੇ ਰੂਪ ਵਿੱਚ ਸੇਵਾਵਾਂ ਦੇ ਰਿਹਾ ਹੈ। ਸਟੈਚੂ ਆਵ੍ ਯੂਨਿਟੀ ਅਤੇ ਸਰਦਾਰ ਸਰੋਵਰ ਬੰਧ ਦੀ ਭਵਯਤਾ, ਉਨ੍ਹਾਂ ਦੀ ਵਿਸ਼ਾਲਤਾ ਦਾ ਅਹਿਸਾਸ ਤੁਸੀਂ ਕੇਵਡੀਆ ਪਹੁੰਚ ਕੇ ਹੀ ਕਰ ਸਕਦੇ ਹੋ। ਹੁਣ ਇੱਥੇ ਸੈਕੜੇ ਏਕੜ ਵਿੱਚ ਫੈਲਿਆ ਸਰਦਾਰ ਪਟੇਲ ਜੂਲੌਜਿਕਲ ਪਾਰਕ ਹੈ, ਜੰਗਲ ਸਫਾਰੀ ਹੈ। ਇੱਕ ਤਰਫ ਆਯੁਰਵੇਦ ਅਤੇ ਯੋਗ ‘ਤੇ ਅਧਾਰਿਤ ਆਰੋਗਯ ਵਨ ਹੈ ਤਾਂ ਦੂਸਰੀ ਤਰਫ ਪੋਸ਼ਣ ਪਾਰਕ ਹੈ। ਰਾਤ ਵਿੱਚ ਜਗਮਗਾਉਂਦਾ ਗਲੋ ਗਾਰਡਨ ਹੈ, ਤਾਂ ਦਿਨ ਵਿੱਚ ਦੇਖਣ ਦੇ ਲਈ ਕੈਕਟਸ ਗਾਰਡਨ ਅਤੇ ਬਟਰਫਲਾਈ ਗਾਰਡਨ ਹੈ। ਟੂਰਿਸਟ ਨੂੰ ਘੁਮਾਉਣ ਦੇ ਲਈ ਏਕਤਾ ਕਰੂਜ਼ ਹੈ, ਤਾਂ ਦੂਸਰੀ ਤਰਫ ਨੌਜਵਾਨਾਂ ਨੂੰ ਸਾਹਸ ਦਿਖਾਉਣ ਦੇ ਲਈ ਰਾਫਟਿੰਗ ਦਾ ਵੀ ਇੰਤਜਾਮ ਹੈ। ਯਾਨੀ ਬੱਚੇ ਹੋਣ, ਯੁਵਾ ਹੋਣ ਜਾ ਬਜ਼ੁਰਗ, ਸਾਰਿਆਂ ਦੇ ਲਈ ਬਹੁਤ ਕੁਝ ਹੈ। ਵਧਦੇ ਹੋਏ ਟੂਰਿਜ਼ਮ ਦੇ ਕਾਰਨ ਇੱਥੇ ਦੇ ਆਦਿਵਾਸੀ ਨੌਜਵਾਨਾਂ ਨੂੰ ਰੋਜਗਾਰ ਮਿਲ ਰਿਹਾ ਹੈ, ਇੱਥੇ ਦੇ ਲੋਕਾਂ ਦੇ ਜੀਵਨ ਵਿੱਚ ਤੇਜ਼ੀ ਨਾਲ ਆਧੁਨਿਕ ਸੁਵਿਧਾਵਾਂ ਪਹੁੰਚ ਰਹੀਆਂ ਹਨ। ਕੋਈ ਮੈਨੇਜਰ ਬਣ ਗਿਆ ਹੈ, ਕੋਈ ਕੈਫੇ ਔਨਰ ਬਣ ਗਿਆ ਹੈ, ਕੋਈ ਗਾਰਡ ਦਾ ਕੰਮ ਕਰਨ ਲਗਿਆ ਹੈ। ਮੈਨੂੰ ਯਾਦ ਹੈ, ਜਦ ਮੈਂ ਜੂਲੌਜਿਕਲ ਪਾਰਕ ਵਿੱਚ ਪੱਛੀਆਂ ਦੇ ਲਈ ਵਿਸ਼ੇਸ਼ Aviary Dome ਗਿਆ ਸੀ, ਤਾਂ ਉੱਥੇ ਇੱਕ ਸਥਾਨਕ ਮਹਿਲਾ ਗਾਇਡ ਨੇ ਬਹੁਤ ਵਿਸਤਾਰ ਨਾਲ ਮੈਨੂੰ ਜਾਣਕਾਰੀ ਦਿੱਤੀ ਸੀ। ਇਸ ਦੇ ਇਲਾਵਾ ਕੇਵਡੀਆ ਦੀਆਂ ਸਥਾਨਕ ਮਹਿਲਾਵਾਂ, ਉਨ੍ਹਾਂ ਨੂੰ ਹੈਂਡੀਕ੍ਰਾਫਟ ਦੇ ਲਈ ਬਣਾਏ ਗਏ ਵਿਸ਼ੇਸ਼ ਏਕਤਾ ਮਾਲ ਵਿੱਚ ਆਪਣੇ ਸਮਾਨ ਦੀ ਵਿਕਰੀ ਦਾ ਮੌਕਾ ਮਿਲ ਰਿਹਾ ਹੈ। ਮੈਨੂੰ ਦੱਸਿਆ ਗਿਆ ਹੈ ਕਿ ਕੇਵਡੀਆ ਦੇ ਆਦਿਵਾਸੀ ਪਿੰਡਾਂ ਵਿੱਚ 200 ਤੋਂ ਜ਼ਿਆਦਾ Rooms ਦੀ ਪਹਿਚਾਣ ਕਰ ਕੇ ਉਨ੍ਹਾਂ ਨੂੰ ਟੂਰਿਸਟ ਦੇ Home Stay ਦੇ ਤੌਰ ‘ਤੇ ਵਿਕਸਿਤ ਕੀਤਾ ਜਾ ਰਿਹਾ ਹੈ।
ਭਾਈਓ ਅਤੇ ਭੈਣੋਂ,
ਕੇਵਡੀਆ ਵਿੱਚ ਜੋ ਰੇਲਵੇ ਸਟੇਸ਼ਨ ਵੀ ਬਣਾਇਆ ਗਿਆ ਹੈ, ਉਸ ਵਿੱਚ ਵੀ ਸੁਵਿਧਾ ਦੇ ਨਾਲ-ਨਾਲ ਟੂਰਿਜ਼ਮ ਦਾ ਧਿਆਨ ਰੱਖਿਆ ਗਿਆ ਹੈ। ਇੱਥੇ Tribal Art Gallery ਅਤੇ ਇੱਕ Viewing Gallery ਵੀ ਬਣਾਈ ਜਾ ਰਹੀ ਹੈ। ਇਸ Viewing Gallery ਨਾਲ ਸੈਲਾਨੀ Statue of Unity ਨੂੰ ਦੇਖ ਸਕਣਗੇ।
ਸਾਥੀਓ,
ਇਸ ਪ੍ਰਕਾਰ ਦੇ ਟੀਚੇ ਕੇਂਦ੍ਰਿਤ ਪ੍ਰਯਤਨ ਭਾਰਤੀ ਰੇਲ ਦੇ ਬਦਲਦੇ ਸਰੂਪ ਦਾ ਵੀ ਪ੍ਰਮਾਣ ਹਨ। ਭਾਰਤੀ ਰੇਲ ਪਰੰਪਰਾਗਤ ਸਵਾਰੀ ਅਤੇ ਮਾਲਗੱਡੀ ਵਾਲੀ ਆਪਣੀ ਭੂਮਿਕਾ ਨਿਭਾਉਣ ਦੇ ਨਾਲ ਹੀ ਸਾਡੇ ਪ੍ਰਮੁੱਖ ਟੂਰਿਜ਼ਮ ਅਤੇ ਆਸਥਾ ਨਾਲ ਜੁੜੇ ਸਰਕਿਟ ਨੂੰ ਸਿੱਧੀ ਕਨੈਕਟੀਵਿਟੀ ਦੇ ਰਹੀ ਹੈ। ਹੁਣ ਤਾਂ ਅਨੇਕ ਰੂਟਸ ‘ਤੇ ਵਿਸਟਾਡੋਮ ਵਾਲੇ Coaches ਭਾਰਤੀ ਰੇਲ ਦੀ ਯਾਤਰਾ ਨੂੰ ਹੋਰ ਆਕਰਸ਼ਕ ਬਣਾਉਣ ਵਾਲੇ ਹਨ। ਅਹਿਮਦਾਬਾਦ-ਕੇਵਡੀਆ ਜਨ ਸ਼ਤਾਬਦੀ ਐਕਸਪ੍ਰੈੱਸ ਵੀ ਉਨ੍ਹਾਂ ਟ੍ਰੇਨਾਂ ਵਿੱਚੋਂ ਹੋਵੇਗੀ ਜਿਸ ਵਿੱਚ “ਵਿਸਟਾ-ਡੋਮ ਕੋਚ” ਦੀ ਸੁਵਿਧਾ ਮਿਲੇਗੀ।
ਸਾਥੀਓ,
ਬੀਤੇ ਵਰ੍ਹਿਆਂ ਵਿੱਚ ਦੇਸ਼ ਦੇ ਰੇਲ ਇਨਫ੍ਰਾਸਟ੍ਰਕਚਰ ਨੂੰ ਆਧੁਨਿਕ ਬਣਾਉਣ ਲਈ ਜਿਤਨਾ ਕੰਮ ਹੋਇਆ ਹੈ, ਉਹ ਬੇਮਿਸਾਲ ਹੈ। ਅਜ਼ਾਦੀ ਦੇ ਬਾਅਦ ਸਾਡੀ ਜ਼ਿਆਦਾਤਰ ਊਰਜਾ ਪਹਿਲਾਂ ਤੋਂ ਜੋ ਰੇਲ ਵਿਵਸਥਾ ਸੀ ਉਸ ਨੂੰ ਠੀਕ-ਠਾਕ ਕਰਨ ਜਾਂ ਸੁਧਾਰਨ ਵਿੱਚ ਹੀ ਲਗੀ ਰਹੀ। ਉਸ ਦੌਰਾਨ ਨਵੀਂ ਸੋਚ ਅਤੇ ਨਵੀਂ ਟੈਕਨੋਲੋਜੀ ‘ਤੇ ਫੋਕਸ ਘੱਟ ਹੀ ਰਿਹਾ। ਇਹ ਅਪ੍ਰੋਚ ਬਦਲੀ ਜਾਣੀ ਬਹੁਤ ਜ਼ਰੂਰੀ ਸੀ ਅਤੇ ਇਸ ਲਈ ਬੀਤੇ ਵਰ੍ਹਿਆਂ ਵਿੱਚ ਦੇਸ਼ ਵਿੱਚ ਰੇਲਵੇ ਦੇ ਪੂਰੇ ਤੰਤਰ ਵਿੱਚ ਵਿਆਪਕ ਬਦਲਾਅ ਕਰਨ ਲਈ ਕੰਮ ਕੀਤਾ। ਇਹ ਕੰਮ ਸਿਰਫ ਬਜਟ ਵਧਾਉਣਾ-ਘਟਾਉਣਾ, ਨਵੀਆਂ ਟ੍ਰੇਨਾਂ ਦਾ ਐਲਾਨ ਕਰਨਾ, ਇੱਥੋਂ ਤੱਕ ਸੀਮਤ ਨਹੀਂ ਰਿਹਾ। ਇਹ ਪਰਿਵਰਤਨ ਅਨੇਕ ਮੋਰਚਿਆਂ ‘ਤੇ ਇੱਕ ਸਾਰ ਹੋਇਆ ਹੈ। ਹੁਣ ਜਿਵੇਂ, ਕੇਵਡੀਆ ਨੂੰ ਰੇਲ ਨਾਲ ਕਨੈਕਟ ਕਰਨ ਵਾਲੇ ਇਸ ਪ੍ਰੋਜੈਕਟ ਦਾ ਹੀ ਉਦਾਹਰਣ ਦੇਖੀਏ ਤਾਂ ਇਸ ਦੇ ਨਿਰਮਾਣ ਵਿੱਚ ਜਿਵੇਂ ਹੁਣੇ ਵੀਡਿਓ ਵਿੱਚ ਦੱਸਿਆ ਗਿਆ ਸੀ ਮੌਸਮ ਨੇ, ਕੋਰੋਨਾ ਦੀ ਮਹਾਮਾਰੀ ਨੇ, ਅਨੇਕ ਪ੍ਰਕਾਰ ਦੀਆਂ ਰੁਕਾਵਟਾਂ ਆਈਆਂ। ਲੇਕਿਨ ਰਿਕਾਰਡ ਸਮੇਂ ਵਿੱਚ ਇਸ ਦਾ ਕੰਮ ਪੂਰਾ ਕੀਤਾ ਗਿਆ ਅਤੇ ਜਿਸ ਨਵੀਂ ਨਿਰਮਾਣ ਟੈਕਨੋਲੋਜੀ ਦਾ ਇਸਤੇਮਾਲ ਹੁਣ ਰੇਲਵੇ ਕਰ ਰਹੀ ਹੈ, ਉਸ ਨੇ ਇਸ ਵਿੱਚ ਬਹੁਤ ਮਦਦ ਕੀਤੀ। ਇਸ ਦੌਰਾਨ ਟ੍ਰੇਕ ਤੋਂ ਲੈ ਕੇ ਪੁਲ਼ਾਂ ਦੇ ਨਿਰਮਾਣ ਤੱਕ, ਨਵੀਂ ਤਕਨੀਕ ‘ਤੇ ਫੋਕਸ ਕੀਤਾ ਗਿਆ, ਸਥਾਨਕ ਪੱਧਰ ‘ਤੇ ਉਪਲੱਬਧ ਸੰਸਾਧਨਾਂ ਦਾ ਉਪਯੋਗ ਕੀਤਾ ਗਿਆ। ਸਿਗਨਲਿੰਗ ਦੇ ਕੰਮ ਨੂੰ ਤੇਜ਼ ਕਰਨ ਲਈ ਵਰਚੁਅਲ ਮੋਡ ਦੇ ਜ਼ਰੀਏ ਟੈਸਟ ਕੀਤੇ ਗਏ। ਜਦਕਿ ਪਹਿਲਾਂ ਦੀਆਂ ਸਥਿਤੀਆਂ ਵਿੱਚ ਅਜਿਹੀਆਂ ਰੁਕਾਵਟਾਂ ਆਉਣ ‘ਤੇ ਅਕਸਰ ਅਜਿਹੇ ਪ੍ਰੋਜੈਕਟਸ ਲਟਕ ਜਾਂਦੇ ਸਨ।
ਸਾਥੀਓ,
Dedicated Freight Corridor ਦਾ ਪ੍ਰੋਜੈਕਟ ਵੀ ਸਾਡੇ ਦੇਸ਼ ਵਿੱਚ ਪਹਿਲਾਂ ਜੋ ਤੌਰ-ਤਰੀਕੇ ਚਲ ਰਹੇ ਸਨ, ਉਸ ਦਾ ਇੱਕ ਉਦਾਹਰਣ ਹੀ ਮੰਨ ਲਓ। ਪੂਰਬੀ ਅਤੇ ਪੱਛਮੀ ਡੈਡੀਕੇਟ਼ ਫ੍ਰੇਟ ਕੌਰੀਡੋਰ ਦੇ ਇੱਕ ਵੱਡੇ ਸੈਕਸ਼ਨ ਦਾ ਲੋਕਅਰਪਣ ਕੁਝ ਹੀ ਦਿਨ ਪਹਿਲਾਂ ਮੈਨੂੰ ਕਰਨ ਦਾ ਮੌਕਾ ਮਿਲਿਆ। ਰਾਸ਼ਟਰ ਦੇ ਲਈ ਬਹੁਤ ਜ਼ਰੂਰੀ ਇਸ ਪ੍ਰੋਜੈਕਟ ‘ਤੇ 2006 ਤੋਂ ਲੈ ਕੇ 2014 ਤੱਕ ਯਾਨੀ ਲਗਭਗ 8 ਸਾਲਾਂ ਵਿੱਚ ਸਿਰਫ ਕਾਗਜਾਂ ‘ਤੇ ਹੀ ਕੰਮ ਹੋਇਆ। 2014 ਤੱਕ ਇੱਕ ਕਿਲੋਮੀਟਰ ਟ੍ਰੈਕ ਵੀ ਨਹੀਂ ਵਿਛਾਇਆ ਸੀ। ਹੁਣ ਅਗਲੇ ਕੁਝ ਮਹੀਨਿਆਂ ਵਿੱਚ ਕੁੱਲ ਮਿਲਾ ਕੇ 1100 ਕਿਲੋਮੀਟਰ ਦਾ ਕੰਮ ਪੂਰਾ ਹੋਣ ਜਾ ਰਿਹਾ ਹੈ।
ਸਾਥੀਓ,
ਦੇਸ਼ ਵਿੱਚ ਰੇਲ ਨੈੱਟਵਰਕ ਦੇ ਆਧੁਨਿਕੀਕਰਨ ਦੇ ਨਾਲ ਹੀ ਅੱਜ ਦੇਸ਼ ਦੇ ਉਨ੍ਹਾਂ ਹਿੱਸਿਆਂ ਨੂੰ ਰੇਲਵੇ ਨਾਲ ਕਨੈਕਟ ਕੀਤਾ ਜਾ ਰਿਹਾ ਹੈ, ਜੋ ਹਾਲੇ ਕਨੈਕਟਡ ਨਹੀਂ ਸਨ। ਅੱਜ ਪਹਿਲਾਂ ਤੋਂ ਕੀਤੇ ਜ਼ਿਆਦਾ ਤੇਜ਼ੀ ਦੇ ਨਾਲ ਪੁਰਾਣੇ ਰੇਲ ਰੂਟ ਦਾ ਚੌੜੀਕਰਨ ਅਤੇ ਬਿਜਲੀਕਰਨ ਕੀਤਾ ਜਾ ਰਿਹਾ ਹੈ, ਰੇਲ ਟ੍ਰੈਕ ਨੂੰ ਜ਼ਿਆਦਾ ਸਪੀਡ ਦੇ ਲਈ ਸਮਰੱਥ ਬਣਾਇਆ ਜਾ ਰਿਹਾ ਹੈ। ਇਹੀ ਕਾਰਨ ਹੈ ਕਿ ਅੱਜ ਦੇਸ਼ ਵਿੱਚ ਸੈਮੀ ਹਾਈਸਪੀਡ ਟ੍ਰੇਨ ਚਲਾਉਣਾ ਸੰਭਵ ਹੋ ਰਿਹਾ ਹੈ ਅਤੇ ਅਸੀਂ ਹਾਈ ਸਪੀਡ ਟ੍ਰੈਕ ਅਤੇ ਟੈਕਨੋਲੋਜੀ ਵੱਲ ਤੇਜ਼ੀ ਨਾਲ ਅੱਗੇ ਵਧ ਰਹੇ ਹਾਂ। ਇਸ ਕੰਮ ਲਈ ਬਜਟ ਨੂੰ ਕਈ ਗੁਣਾ ਵਧਾਇਆ ਗਿਆ ਹੈ। ਇਹੀ ਨਹੀਂ, ਰੇਲਵੇ Environment Friendly ਵੀ ਹੋਵੇ, ਇਹ ਵੀ ਸੁਨਿਸ਼ਚਿਤ ਕੀਤਾ ਜਾ ਰਿਹਾ ਹੈ। ਕੇਵਡੀਆ ਰੇਲਵੇ ਸਟੇਸ਼ਨ ਭਾਰਤ ਦਾ ਪਹਿਲਾ ਅਜਿਹਾ ਸਟੇਸ਼ਨ ਹੈ, ਜਿਸ ਨੂੰ ਸ਼ੁਰੂਆਤ ਤੋਂ ਹੀ ਗ੍ਰੀਨ ਬਿਲਡਿੰਗ ਦੇ ਰੂਪ ਵਿੱਚ Certification ਮਿਲਿਆ ਹੈ।
ਭਾਈਓ ਅਤੇ ਭੈਣੋਂ,
ਰੇਲਵੇ ਦੇ ਤੇਜ਼ੀ ਨਾਲ ਆਧੁਨਿਕੀਕਰਨ ਦਾ ਇੱਕ ਵੱਡਾ ਕਾਰਨ ਰੇਲਵੇ ਮੈਨੂਫੈਕਚਰਿੰਗ ਅਤੇ ਰੇਲਵੇ ਟੈਕਨੋਲੋਜੀ ਵਿੱਚ ਆਤਮਨਿਰਭਰਤਾ ‘ਤੇ ਸਾਡਾ ਬਲ ਹੈ, ਸਾਡਾ ਫੋਕਸ ਹੈ। ਬੀਤੇ ਸਾਲਾਂ ਵਿੱਚ ਇਸ ਦਿਸ਼ਾ ਵਿੱਚ ਜੋ ਕੰਮ ਹੋਇਆ, ਉਸ ਦਾ ਨਤੀਜਾ ਹੁਣ ਹੌਲ਼ੀ-ਹੌਲ਼ੀ-ਹੌਲ਼ੀ ਸਾਡੇ ਸਾਹਮਣੇ ਦਿਖ ਰਿਹਾ ਹੈ। ਹੁਣ ਸੋਚੋ, ਜੇਕਰ ਅਸੀਂ ਭਾਰਤ ਵਿੱਚ ਹਾਈ ਹਾਰਸ ਪਾਵਰ ਦੇ ਇਲੈਕਟ੍ਰਿਕ ਲੋਕੋਮੋਟਿਵ ਨਹੀਂ ਬਣਾਉਂਦੇ, ਤਾਂ ਕੀ ਦੁਨੀਆ ਦੀ ਪਹਿਲੀ ਡਬਲ ਸਟੈਕ ਲੌਂਗ ਹੌਲ ਕੰਟੇਨਰ ਟ੍ਰੇਨ ਕੀ ਭਾਰਤ ਚਲਾ ਸਕਦਾ? ਅੱਜ ਭਾਰਤ ਵਿੱਚ ਹੀ ਬਣੀ ਇੱਕ ਤੋਂ ਇੱਕ ਆਧੁਨਿਕ ਟ੍ਰੇਨਾਂ ਭਾਰਤੀ ਰੇਲ ਦਾ ਹਿੱਸਾ ਹਨ।
ਭਾਈਓ ਅਤੇ ਭੈਣੋਂ,
ਅੱਜ ਜਦੋਂ ਭਾਰਤੀ ਰੇਲ ਦੇ Transformation ਦੇ ਵੱਲ ਅਸੀਂ ਅੱਗੇ ਵਧ ਰਹੇ ਹਾਂ, ਤਾਂ Highly Skilled Specialist Manpower ਅਤੇ Professionals ਵੀ ਬਹੁਤ ਜ਼ਰੂਰੀ ਹਨ। ਵਡੋਦਰਾ ਵਿੱਚ ਭਾਰਤ ਦੀ ਪਹਿਲੀ Deemed Railway university ਦੀ ਸਥਾਪਨਾ ਦੇ ਪਿੱਛੇ ਇਹੀ ਮਕਸਦ ਹੈ। ਰੇਲਵੇ ਦੇ ਲਈ ਇਸ ਪ੍ਰਕਾਰ ਦਾ ਉੱਚ ਸੰਸਥਾਨ ਬਣਾਉਣ ਵਾਲਾ ਭਾਰਤ ਦੁਨੀਆ ਦੇ ਗਿਣੇ-ਚੁਣੇ ਦੇਸ਼ਾਂ ਵਿੱਚੋਂ ਇੱਕ ਹੈ। ਰੇਲ ਟਰਾਂਸਪੋਰਟ ਹੋਵੇ, ਮਲਟੀ ਡਿਸੀਪਲਿਨਰੀ ਰਿਸਰਚ ਹੋਵੇ, ਟ੍ਰੇਨਿੰਗ ਹੋਵੇ, ਹਰ ਪ੍ਰਕਾਰ ਦੀਆਂ ਆਧੁਨਿਕ ਸੁਵਿਧਾਵਾਂ ਹੋਣ, ਇਹ ਸਾਰੀਆਂ ਚੀਜ਼ਾਂ ਇੱਥੇ ਉਪਲੱਬਧ ਕਰਵਾਈਆਂ ਜਾ ਰਹੀਆਂ ਹਨ। 20 ਰਾਜਾਂ ਦੇ ਸੈਂਕੜੇ ਮੇਧਾਵੀ ਯੁਵਾ ਭਾਰਤੀ ਰੇਲ ਦੇ ਵਰਤਮਾਨ ਅਤੇ ਭਵਿੱਖ ਨੂੰ ਬਿਹਤਰ ਬਣਾਉਣ ਲਈ ਖੁਦ ਸਿੱਖਿਅਤ ਕਰ ਰਹੇ ਹਨ। ਇੱਥੇ ਹੋਣ ਵਾਲੇ Innovations ਅਤੇ Research ਨਾਲ ਭਾਰਤੀ ਰੇਲ ਨੂੰ ਆਧੁਨਿਕ ਬਣਾਉਣ ਵਿੱਚ ਹੋਰ ਮਦਦ ਮਿਲੇਗੀ। ਭਾਰਤੀ ਰੇਲ ਭਾਰਤ ਦੀ ਪ੍ਰਗਤੀ ਦੇ ਟ੍ਰੈਕ ਨੂੰ ਗਤੀ ਦਿੰਦੀ ਰਹੇ, ਇਸੇ ਕਾਮਨਾ ਦੇ ਨਾਲ ਫਿਰ ਤੋਂ ਗੁਜਰਾਤ ਸਹਿਤ ਪੂਰੇ ਦੇਸ਼ ਨੂੰ ਇਨ੍ਹਾਂ ਨਵੀਂ ਰੇਲ ਸੁਵਿਧਾਵਾਂ ਲਈ ਬਹੁਤ-ਬਹੁਤ ਵਧਾਈ। ਅਤੇ ਸਰਦਾਰ ਸਾਹਿਬ ਨੂੰ ਇੱਕ ਭਾਰਤ-ਸ਼੍ਰੇਸ਼ਠ ਭਾਰਤ ਦਾ ਉਨ੍ਹਾਂ ਦਾ ਜੋ ਸੁਪਨਾ ਸੀ, ਜਦੋਂ ਹਿੰਦੁਸਤਾਨ ਦੇ ਕੋਨੇ-ਕੋਨੇ ਤੋਂ ਸਟੈਚੂ ਆਵ੍ ਯੂਨਿਟੀ ਦੀ ਇਸ ਪਵਿੱਤਰ ਧਰਾ ‘ਤੇ ਦੇਸ਼ ਦੀਆਂ ਭਿੰਨ-ਭਿੰਨ ਭਾਸ਼ਾਵਾਂ, ਭਿੰਨ-ਭਿੰਨ ਭੇਸ਼ ਵਾਲੇ ਲੋਕਾਂ ਦਾ ਆਉਣਾ-ਜਾਣਾ ਵਧੇਗਾ, ਤਾਂ ਦੇਸ਼ ਦੀ ਏਕਤਾ ਦਾ ਉਹ ਦ੍ਰਿਸ਼ ਇੱਕ ਪ੍ਰਕਾਰ ਨਾਲ ਨਿੱਤ ਉੱਥੇ ਲਘੂ ਭਾਰਤ ਸਾਨੂੰ ਦਿਖਾਈ ਦੇਵੇਗਾ। ਅੱਜ ਕੇਵਡੀਆ ਦੇ ਲਈ ਬੜਾ ਵਿਸ਼ੇਸ਼ ਦਿਵਸ ਹੈ। ਦੇਸ਼ ਦੀ ਏਕਤਾ ਅਤੇ ਅਖੰਡਤਾ ਦੇ ਜੋ ਨਿਰੰਤਰ ਯਤਨ ਚਲ ਰਹੇ ਹਨ, ਉਸ ਵਿੱਚ ਇੱਕ ਨਵਾਂ ਅਧਿਆਏ ਹੈ। ਮੈਂ ਫਿਰ ਇੱਕ ਵਾਰ ਸਭ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ!
ਬਹੁਤ-ਬਹੁਤ ਧੰਨਵਾਦ!
***
ਡੀਐੱਸ/ਐੱਸਐੱਚ/ਏਵੀ
Watch Live! https://t.co/adcXkQ7aKE
— PMO India (@PMOIndia) January 17, 2021
A historic day! Inaugurating various projects relating to Railways in Gujarat. #StatueOfUnityByRail https://t.co/IxiVdLfFdQ
— Narendra Modi (@narendramodi) January 17, 2021
स्टैच्यू ऑफ यूनिटी तक डायरेक्ट रेल कनेक्टिविटी तैयार करने के लिए भारतीय रेल ने जिस बुलंद हौसले का परिचय दिया है, वह प्रशंसनीय है। भारी वर्षा और कोरोना जैसी महामारी भी विकास की इस तेज रफ्तार के आड़े नहीं आ पाई। pic.twitter.com/MZW5ZebEQi
— Narendra Modi (@narendramodi) January 17, 2021
आज जब रेल के इस कार्यक्रम से जुड़ा हूं तो कुछ पुरानी स्मृतियां भी ताजा हो रही हैं।
— Narendra Modi (@narendramodi) January 17, 2021
केवड़िया का देश की हर दिशा से सीधी रेल कनेक्टिविटी से जुड़ना पूरे देश के लिए अद्भुत क्षण है, गर्व से भरने वाला पल है। pic.twitter.com/kkJsv9juZz
खूबसूरत केवड़िया इस बात का बेहतरीन उदाहरण है कि कैसे Planned तरीके से पर्यावरण की रक्षा करते हुए Economy और Ecology, दोनों का तेजी से विकास किया जा सकता है। pic.twitter.com/VR6DThmJDk
— Narendra Modi (@narendramodi) January 17, 2021
बीते वर्षों में देश के रेल इंफ्रास्ट्रक्चर को आधुनिक बनाने के लिए जितना काम हुआ है, वह अभूतपूर्व है। pic.twitter.com/EXSjxlESQk
— Narendra Modi (@narendramodi) January 17, 2021