Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਸ਼੍ਰੀ ਰਾਮ ਬਹਾਦੁਰ ਰਾਏ ਦੀ ਪੁਸਤਕ ਰਿਲੀਜ਼ ਦੇ ਅਵਸਰ ’ਤੇ ਪ੍ਰਧਾਨ ਮੰਤਰੀ ਮੋਦੀ ਦਾ ਸੰਦੇਸ਼


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸ਼੍ਰੀ ਰਾਮ ਬਹਾਦੁਰ ਰਾਏ ਦੀ ਪੁਸਤਕ ‘ਭਾਰਤੀਯ ਸੰਵਿਧਾਨ: ਅਣਕਹੀ ਕਹਾਣੀ” ਦੇ ਰਿਲੀਜ਼ ਦੇ ਅਵਸਰ ’ਤੇ ਇੱਕ ਵੀਡੀਓ ਸੰਦੇਸ਼ ਦੇ ਜ਼ਰੀਏ ਸੰਬੋਧਨ ਕੀਤਾ।

ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਦੀ ਸ਼ੁਰੂਆਤ ਵਿੱਚ ਸ਼੍ਰੀ ਰਾਮ ਬਹਾਦੁਰ ਰਾਏ ਦੇ ਆਪਣੇ ਪੂਰੇ ਜੀਵਨ ਵਿੱਚ ਨਵੇਂ ਵਿਚਾਰਾਂ ਦੀ ਖੋਜ ਕਰਨ ਅਤੇ ਸਮਾਜ ਦੇ ਸਾਹਮਣੇ ਕੁਝ ਨਵਾਂ ਲਿਆਉਣ ਦੀ ਇੱਛਾ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਉਮੀਦ ਵਿਅਕਤ ਕੀਤੀ ਕਿ ਅੱਜ ਰਿਲੀਜ਼ ਕੀਤੀ ਗਈ ਇਹ ਪੁਸਤਕ ਸੰਵਿਧਾਨ ਨੂੰ ਵਿਆਪਕ ਰੂਪ ਨਾਲ ਪ੍ਰਸਤੁਤ ਕਰੇਗੀ। ਸ਼੍ਰੀ ਮੋਦੀ ਨੇ ਕਿਹਾ ਕਿ 18 ਜੂਨ ਨੂੰ ਹੀ ਰਾਸ਼ਟਰਪਤੀ ਡਾ. ਰਾਜੇਂਦਰ ਪ੍ਰਸਾਦ ਨੇ ਸੰਵਿਧਾਨ ਦੀ ਲੋਕਤੰਤ੍ਰਿਕ  ਗਤੀਸ਼ੀਲਤਾ ਦੇ ਪਹਿਲੇ ਦਿਨ ਦੇ ਰੂਪ ਵਿੱਚ ਸੰਵਿਧਾਨ ਦੇ ਪਹਿਲੇ ਸੰਸ਼ੋਧਨ ’ਤੇ ਦਸਤਖਤ ਕੀਤੇ ਸਨ। ਇਸ ਨੂੰ ਪ੍ਰਧਾਨ ਮੰਤਰੀ ਨੇ ਸਾਡੀ ਸਭ ਤੋਂ ਵੱਡੀ ਤਾਕਤ ਦੱਸਿਆ।

ਪ੍ਰਧਾਨ ਮੰਤਰੀ ਨੇ ਕਿਹਾ, “ਸਾਡਾ ਸੰਵਿਧਾਨ ਇੱਕ ਸੁਤੰਤਰ ਭਾਰਤ ਦੀ ਅਜਿਹੀ ਸੋਚ ਦੇ ਰੂਪ ਵਿੱਚ ਸਾਡੇ ਸਾਹਮਣੇ ਆਇਆ, ਜੋ ਦੇਸ਼ ਦੀਆਂ ਕਈ ਪੀੜ੍ਹੀਆਂ ਦੇ ਸੁਪਨਿਆਂ ਨੂੰ ਪੂਰਾ ਕਰ ਸਕੇ।” ਉਨ੍ਹਾਂ ਨੇ ਜ਼ਿਕਰ ਕੀਤਾ ਕਿ ਸੰਵਿਧਾਨ ਸਭਾ ਦੀ ਪਹਿਲੀ ਬੈਠਕ ਸੁਤੰਤਰਤਾ ਤੋਂ ਕਈ ਮਹੀਨੇ ਪਹਿਲਾ 9 ਦਸੰਬਰ 1946  ਨੂੰ ਹੋਈ ਸੀ, ਜੋ ਸਾਡੀ ਸੰਭਾਵਿਤ ਸੁਤੰਤਰਤਾ ਅਤੇ ਲੋਕਤੰਤਰ ਵਿੱਚ ਵਿਸ਼ਵਾਸ ਅਤੇ ਆਸਥਾ ਨੂੰ ਦਿਖਾਉਂਦੀ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ, “ਇਸ ਤੋਂ ਪਤਾ ਚੱਲਦਾ ਹੈ ਕਿ ਭਾਰਤ ਦਾ ਸੰਵਿਧਾਨ ਕੇਵਲ ਇੱਕ ਪੁਸਤਕ ਨਹੀਂ ਹੈ। ਇਹ ਇੱਕ ਵਿਚਾਰ, ਪ੍ਰਤੀਬੱਧਤਾ ਅਤੇ ਸੁਤੰਤਰਤਾ ਵਿੱਚ ਵਿਸ਼ਵਾਸ ਹੈ।”

ਪ੍ਰਧਾਨ ਮੰਤਰੀ ਨੇ ਉਮੀਦ ਵਿਅਕਤ ਕੀਤੀ ਕਿ ਇਹ ਸੁਨਿਸ਼ਚਿਤ ਕਰਨ ਦੇ ਲਈ ਕਿ ਭਵਿੱਖ ਦੇ ਭਾਰਤ ਵਿੱਚ ਅਤੀਤ ਦੇ ਚੇਤਨਾ ਮਜ਼ਬੂਤ ਬਣੀ ਰਹੇ, ਸ਼੍ਰੀ ਰਾਏ ਦੀ ਇਹ ਪੁਸਤਕ ਨਵੇਂ ਭਾਰਤ ਦੇ ਭੁੱਲੇ ਹੋਏ ਵਿਚਾਰਾਂ ਨੂੰ ਯਾਦ ਕਰਨ ਦੇ ਨਵੇਂ ਭਾਰਤ ਦੇ ਯਤਨ ਦੀ ਪਰੰਪਰਾ ਵਿੱਚ ਹੋਵੇਗੀ। ਉਨ੍ਹਾਂ ਨੇ ਕਿਹਾ ਕਿ  ਇਹ ਪੁਸਤਕ ਸੁਤੰਤਰਤਾ ਦੇ ਇਤਿਹਾਸ ਅਤੇ ਸਾਡੇ ਸੰਵਿਧਾਨ ਦੇ ਅਣਕਹੇ ਅਧਿਆਇਆਂ ਦੇ ਨਾਲ ਦੇਸ਼ ਦੇ ਨੌਜਵਾਨਾਂ ਨੂੰ ਇੱਕ ਨਵੀਂ ਸੋਚ ਦੇਵੇਗੀ ਅਤੇ ਉਨ੍ਹਾਂ ਦੇ ਵਚਨ ਨੂੰ ਵਿਆਪਕ ਬਣਾਏਗੀ।

ਪ੍ਰਧਾਨ ਮਤੰਰੀ ਨੇ ਸ਼੍ਰੀ ਰਾਏ ਦੀ ਪੁਸਤਕ ਦੇ ਹਵਾਲੇ ਨਾਲ ਐਮਰਜੈਂਸੀ ਦੇ ਸੰਦਰਭ ਦਾ ਜ਼ਿਕਰ ਕਰਦੇ ਹੋਏ ਕਿਹਾ, “ਅਧਿਕਾਰਾਂ ਅਤੇ ਕਰਤੱਵਾਂ ਦੇ ਦਰਮਿਆਨ ਤਾਲਮੇਲ ਹੀ ਸਾਡੇ ਸੰਵਿਧਾਨ ਨੂੰ ਇਤਨਾ ਵਿਸ਼ੇਸ਼ ਬਣਾਉਂਦਾ ਹੈ। ਜੇ ਸਾਡੇ ਪਾਸ ਅਧਿਕਾਰ ਹਨ, ਤਾਂ ਸਾਡੇ ਕਰਤੱਵ ਵੀ ਹਨ ਅਤੇ ਜੇ ਸਾਡੇ ਪਾਸ ਕਰਤੱਵ ਹਨ, ਤਾਂ ਅਧਿਕਾਰ ਵੀ ਉਤਨੇ ਹੀ ਮਜ਼ਬੂਤ ਹੋਣਗੇ। ਇਹੀ ਕਾਰਨ ਹੈ ਕਿ ਦੇਸ਼ ਆਜ਼ਾਦੀ ਦੇ ਅੰਮ੍ਰਿਤ ਕਾਲ ਵਿੱਚ ਕਰਤੱਵ ਦੀ ਭਾਵਨਾ ਅਤੇ ਕਰਤੱਵਾਂ ’ਤੇ ਇਤਨਾ ਜ਼ੋਰ ਦੇਣ ਦੀ ਗੱਲ ਕਰ ਰਿਹਾ ਹੈ।” ਇਸ ਦੇ ਇਲਾਵਾ ਪ੍ਰਧਾਨ ਮੰਤਰੀ ਨੇ ਸੰਵਿਧਾਨ ਬਾਰੇ ਵਿਆਪਕ ਜਾਗਰੂਕਤਾ ਉਤਪੰਨ ਕਰਨ ਦੀ ਜ਼ਰੂਰਤ ’ਤੇ ਵੀ ਜ਼ੋਰ ਦਿੱਤਾ।

ਉਨ੍ਹਾਂ ਨੇ ਅੱਗੇ ਕਿਹਾ, “ਗਾਂਧੀ ਜੀ ਨੇ ਕਿਵੇਂ ਸਾਡੇ ਸੰਵਿਧਾਨ ਦੀ  ਧਾਰਨਾ ਨੂੰ ਅਗਵਾਈ ਦਿੱਤੀ, ਸਰਦਾਰ ਪਟੇਲ ਨੇ ਧਰਮ ਦੇ ਅਧਾਰ ’ਤੇ ਵੱਖਰੀ ਚੋਣ ਪ੍ਰਣਾਲੀ ਨੂੰ ਸਮਾਪਤ ਕਰਕੇ ਭਾਰਤੀ ਸੰਵਿਧਾਨ ਨੂੰ ਫਿਰਕਾਪ੍ਰਸਤੀ ਤੋਂ ਮੁਕਤ ਕੀਤਾ, ਡਾ. ਅੰਬੇਡਕਰ ਨੇ ‘ਏਕ ਭਾਰਤ ਸ਼੍ਰੇਸ਼ਠ ਭਾਰਤ’ ਨੂੰ ਅਕਾਰ ਦੇਣ ਵਾਲੇ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਬੰਧੂਤਵ ਨੂੰ ਸ਼ਾਮਲ ਕੀਤਾ ਅਤੇ ਕਿਵੇਂ ਡਾ. ਰਾਜੇਂਦਰ ਪ੍ਰਸਾਦ ਵਰਗੇ ਵਿਦਵਾਨਾਂ ਨੇ ਸੰਵਿਧਾਨ ਨੂੰ ਭਾਰਤ ਦੀ ਆਤਮਾ ਨਾਲ ਜੋੜਨ ਦੇ ਯਤਨ ਕੀਤੇ, ਇਹ ਪੁਸਤਕ ਸਾਨੂੰ ਅਜਿਹੇ ਅਣਕਹੇ ਪਹਿਲੂਆਂ ਤੋਂ ਜਾਣੂ ਕਰਵਾਉਂਦੀ ਹੈ।

ਪ੍ਰਧਾਨ ਮੰਤਰੀ ਨੇ ਸੰਵਿਧਾਨ ਦੀ ਜੀਵੰਤ ਪ੍ਰਕ੍ਰਿਤੀ ’ਤੇ ਜ਼ੋਰ ਦਿੰਦੇ ਹੋਏ ਵਿਸਤਾਰ ਨਾਲ ਦੱਸਿਆ “ਭਾਰਤ, ਸੁਭਾਅ ਤੋਂ ਇੱਕ ਸੁਤੰਤਰ ਸੋਚ ਵਾਲਾ ਦੇਸ਼ ਰਿਹਾ ਹੈ। ਜੜਤਾ, ਸਾਡੇ ਮੂਲ ਸੁਭਾਅ ਦਾ ਹਿੱਸਾ ਨਹੀਂ ਹੈ। ਸੰਵਿਧਾਨ ਸਭਾ ਦੇ ਗਠਨ ਤੋਂ ਲੈ ਕੇ ਉਸ ਦੇ ਵਾਦ-ਵਿਵਾਦ ਤੱਕ, ਸੰਵਿਧਾਨ ਨੂੰ ਅੰਗੀਕਾਰ ਕਰਨ ਤੋਂ ਲੈ ਕੇ ਉਸ ਦੇ ਮੌਜੂਦਾ ਪੜਾਅ ਤੱਕ, ਅਸੀਂ ਲਗਾਤਾਰ ਇੱਕ ਗਤੀਸ਼ੀਲ ਅਤੇ ਪ੍ਰਗਤੀਸ਼ੀਲ ਸੰਵਿਧਾਨ ਦੇਖਿਆ ਹੈ। ਅਸੀਂ ਤਾਰਕਿਕ ਚਰਚਾ ਕੀਤੀ ਹੈ, ਸਵਾਲ ਉਠਾਏ ਹਨ, ਬਹਿਸ ਕੀਤੀ ਹੈ ਅਤੇ ਇਸ ਵਿੱਚ ਬਦਲਾਅ ਕੀਤੇ ਹਨ। ਮੈਨੂੰ ਵਿਸ਼ਵਾਸ ਹੈ ਕਿ ਇਹ ਸਾਡੀ ਜਨਤਾ ਅਤੇ  ਲੋਕਾਂ ਦੇ ਮਸ਼ਤਕ ਵਿੱਚ ਵੀ ਬਣਿਆ ਰਹੇਗਾ।

**********

ਡੀਐੱਸ