Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਸ਼੍ਰੀ ਰਾਜੀਵ ਗਾਬਾ ਨੇ ਨਵੇਂ ਕੈਬਨਿਟ ਸਕੱਤਰ ਦਾ ਅਹੁਦਾ ਸੰਭਾਲਿਆ


 

ਸ਼੍ਰੀ ਰਾਜੀਵ ਗਾਬਾ ਨੇ ਅੱਜ ਭਾਰਤ ਸਰਕਾਰ ਦੇ ਨਵੇਂ ਕੈਬਨਿਟ ਸਕੱਤਰ ਦਾ ਅਹੁਦਾ ਸੰਭਾਲ ਲਿਆ। ਇਹ ਅਹੁਦਾ ਉਨ੍ਹਾਂ ਨੇ ਸ਼੍ਰੀ ਪੀ.ਕੇ. ਸਿਨਹਾ ਦੀ ਸੇਵਾਮੁਕਤੀ ਤੋਂ ਬਾਅਦ ਸੰਭਾਲਿਆ। ਉਹ ਝਾਰਖੰਡ ਕਾਡਰ (1982 ਬੈਚ) ਦੇ ਆਈਏਐੱਸ ਅਧਿਕਾਰੀ ਹਨ ਅਤੇ ਉਨ੍ਹਾਂ ਨੇ ਭਾਰਤ ਸਰਕਾਰ ਦੇ ਕੇਂਦਰੀ ਗ੍ਰਿਹ ਸਕੱਤਰ, ਸ਼ਹਿਰੀ ਵਿਕਾਸ ਮੰਤਰਾਲੇ ਦੇ ਸਕੱਤਰ ਅਤੇ ਝਾਰਖੰਡ ਦੇ ਮੁੱਖ ਸਕੱਤਰ ਜਿਹੇ ਮਹੱਤਵਪੂਰਨ ਅਹੁਦਿਆਂ ਉੱਤੇ ਕੰਮ ਕੀਤਾ ਹੈ। ਉਨ੍ਹਾਂ ਨੇ ਅੰਤਰਰਾਸ਼ਟਰੀ ਮੁਦਰਾ ਫੰਡ ਵਿੱਚ ਵੀ ਭਾਰਤ ਦੀ ਪ੍ਰਤੀਨਿਧਤਾ ਕੀਤੀ ਹੈ।

ਸ਼੍ਰੀ ਗਾਬਾ ਨੂੰ ਕੇਂਦਰ ਅਤੇ ਰਾਜ ਸਰਕਾਰਾਂ ਵਿੱਚ ਸੁਰੱਖਿਆ, ਸ਼ਾਸਨ ਅਤੇ ਵਿੱਤੀ ਕਾਰਜ ਕਰਨ ਦਾ ਵਿਆਪਕ ਅਨੁਭਵ ਹੈ। ਉਹ ਅੰਤਰਰਾਸ਼ਟਰੀ ਸੰਗਠਨਾਂ ਵਿੱਚ ਵੀ ਕਾਰਜ ਕਰ ਚੁੱਕੇ ਹਨ।

ਉਹ ਧਾਰਾ 370 ਨੂੰ ਸਮਾਪਤ ਕਰਨ ਅਤੇ ਜੰਮੂ-ਕਸ਼ਮੀਰ ਦੇ ਪੁਨਰਗਠਨ ਦੇ ਕੇਂਦਰ ਦੇ ਫੈਸਲੇ ਨੂੰ ਲਾਗੂ ਕਰਨ ਵਾਲੇ ਪ੍ਰਮੁੱਖ ਅਧਿਕਾਰੀਆਂ ਵਿੱਚੋਂ ਇੱਕ ਸਨ। ਉਨ੍ਹਾਂ ਨੂੰ ਫ਼ੈਸਲੇ ਬੇਦਾਗ ਅਤੇ ਸਹਿਜ ਤਰੀਕੇ ਨਾਲ ਲਾਗੂ ਕਰਨ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਬਰੀਕੀਆਂ ਨਾਲ ਗ੍ਰਿਹ ਮੰਤਰਾਲੇ ਦੇ ਇਨ੍ਹਾਂ ਉਪਰਾਲਿਆਂ ਨੂੰ ਲਾਗੂ ਕੀਤਾ। ਇੱਕ ਛੋਟੀ ਜਿਹੀ ਟੀਮ ਨਾਲ, ਉਨ੍ਹਾਂ ਨੇ ਪ੍ਰਸ਼ਾਸਨਿਕ ਅਤੇ ਸੁਰੱਖਿਆ ਪ੍ਰਬੰਧਾਂ ਦਾ ਕਾਰਜ ਕਰਦੇ ਹੋਏ ਸੰਵਿਧਾਨਕ ਅਤੇ ਕਾਨੂੰਨੀ ਪੱਖਾਂ ਨੂੰ ਅੰਤਿਮ ਰੂਪ ਦਿੱਤਾ।

ਪਹਿਲਾਂ, ਗ੍ਰਿਹ ਮੰਤਰਾਲੇ ਵਿੱਚ ਐਡੀਸ਼ਨਲ ਸੱਕਤਰ ਵਜੋਂ ਉਨ੍ਹਾਂ ਨੇ 2015 ਵਿੱਚ ਖੱਬੇ ਪੱਖੀ ਅਤਿਵਾਦ ਨਾਲ ਨਿਪਟਣ ਲਈ ਬਹੁਪੱਖੀ ਕਾਰਜ ਯੋਜਨਾ ਤਿਆਰ ਕੀਤੀ ਅਤੇ ਇਸ ਨੂੰ ਲਾਗੂ ਕੀਤਾ, ਜਿਸ ਸਦਕਾ ਮਾਓਵਾਦੀਆਂ ਦੇ ਪ੍ਰਭਾਵ ਖੇਤਰ ਵਿੱਚ ਕਾਫ਼ੀ ਕਮੀ ਆਈ।

ਗ੍ਰਿਹ ਮੰਤਰਾਲੇ ਤੋਂ ਇਲਾਵਾ, ਸ੍ਰੀ ਗਾਬਾ ਨੇ ਕੇਂਦਰ ਸਰਕਾਰ ਵਿੱਚ ਸ਼ਹਿਰੀ ਵਿਕਾਸ, ਰੱਖਿਆ, ਵਾਤਾਵਰਣ ਤੇ ਵਣ, ਅਤੇ ਇਲੈਕਟ੍ਰੌਨਿਕਸ ਤੇ ਸੂਚਨਾ ਟੈਕਨੋਲੋਜੀ ਵਿਭਾਗ ਜਿਹੇ ਵਿਆਪਕ ਖੇਤਰਾਂ ਵਿੱਚ ਆਪਣੀਆਂ ਸੇਵਾਵਾਂ ਨਿਭਾਈਆਂ ਹਨ।

ਝਾਰਖੰਡ ਦੇ ਮੁੱਖ ਸਕੱਤਰ ਹੋਣ ਦੇ ਰੂਪ ਵਿੱਚ, ਸ਼੍ਰੀ ਗਾਬਾ ਨੇ ਪ੍ਰਮੁੱਖ ਪ੍ਰਸ਼ਾਸਨਿਕ ਅਤੇ ਆਰਥਿਕ ਸੁਧਾਰਾਂ ਨੂੰ ਲਾਗੂ ਕੀਤਾ। ਇਨ੍ਹਾਂ ਸੁਧਾਰਾਂ ਵਿੱਚ ਸਰਕਾਰ ਵਿੱਚ ਪੇਸ਼ੇਵਰ ਲੋਕਾਂ ਦੇ ਪ੍ਰਵੇਸ਼, ਪੁਨਰਗਠਨ ਕਰਨਾ, ਮੰਤਰਾਲਿਆਂ ਵਿੱਚ ਕਮੀ ਅਤੇ ਕਿਰਤ ਸੁਧਾਰ ਸ਼ਾਮਲ ਹਨ। ਉਨ੍ਹਾਂ ਦੇ ਕਾਰਜਕਾਲ ਦੌਰਾਨ ਈਜ਼ ਆਵ੍ ਡੂਇੰਗ ਬਿਜ਼ਨਸ (ਕਾਰੋਬਾਰ ਕਰਨ ਵਿੱਚ ਅਸਾਨੀ) ਵਿੱਚ ਝਾਰਖੰਡ ਨੀਚੇ ਤੋਂ ਉੱਪਰ ਜਾ ਕੇ ਤੀਜੇ ਨੰਬਰ ਤੱਕ ਪਹੁੰਚ ਗਿਆ ਹੈ।

ਸ਼੍ਰੀ ਗਾਬਾ ਨੇ ਅੰਤਰਰਾਸ਼ਟਰੀ ਮੁਦਰਾ ਫ਼ੰਡ ਵਿੱਚ ਚਾਰ ਵਰ੍ਹਿਆਂ ਤੱਕ ਭਾਰਤ ਦੀ ਨੁਮਾਇੰਦਗੀ ਕਰਦਿਆਂ ਸੇਵਾ ਵੀ ਨਿਭਾਈ ਹੈ।

*****

ਵੀਆਰਆਰਕੇ/ਵੀਜੇ