Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਸ਼੍ਰੀ ਪੀ. ਕੇ. ਸਿਨਹਾ ਪ੍ਰਧਾਨ ਮੰਤਰੀ ਦੇ ਪ੍ਰਿੰਸੀਪਲ ਸਲਾਹਕਾਰ ਨਿਯੁਕਤ


ਪ੍ਰਧਾਨ ਮੰਤਰੀ ਦਫ਼ਤਰ ਵਿੱਚ ਵਿਸ਼ੇਸ਼ ਡਿਊਟੀ ਅਫ਼ਸਰ ਦੇ ਰੂਪ ਵਿੱਚ ਕੰਮ ਕਰਦੇ, ਸ਼੍ਰੀ ਪੀ. ਕੇ. ਸਿਨਹਾ ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਪ੍ਰਿੰਸੀਪਲ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ

ਸ਼੍ਰੀ ਸਿਨਹਾ ਨੇ 13 ਜੂਨ , 2015 ਤੋਂ 30 ਅਗਸਤ, 2019 ਤੱਕ ਕੈਬਨਿਟ ਸਕੱਤਰ ਦੇ ਰੂਪ ਵਿੱਚ ਕਾਰਜ ਕੀਤਾ ਸੀ । ਉਹ ਉੱਤਰ ਪ੍ਰਦੇਸ਼ ਕਾਡਰ ਦੇ 1977 ਬੈਚ ਦੇ ਭਾਰਤੀ ਪ੍ਰਾਸ਼ਸਨਿਕ ਸੇਵਾ ਦੇ ਅਧਿਕਾਰੀ ਰਹੇ ਹਨ । ਆਪਣੇ ਸ਼ਾਨਦਾਰ ਕਰੀਅਰ ਦੌਰਾਨ, ਸ਼੍ਰੀ ਸਿਨਹਾ ਨੇ ਬਿਜਲੀ ਅਤੇ ਜਹਾਜ਼ਰਾਨੀ ਮੰਤਰਾਲਿਆਂ ਵਿੱਚ ਸਕੱਤਰ ਦੇ ਰੂਪ ਵਿੱਚ ਸੇਵਾ ਕੀਤੀ ਹੈ । ਉਨ੍ਹਾਂ ਨੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਵਿੱਚ ਵਿਸ਼ੇਸ਼ ਸਕੱਤਰ ਦੇ ਰੂਪ ਵਿੱਚ ਵੀ ਕੰਮ ਕੀਤਾ ਹੈ ।

ਉਨ੍ਹਾਂ ਨੇ ਦਿੱਲੀ ਯੂਨੀਵਰਸਿਟੀ ਦੇ ਸੇਂਟ ਸਟੀਫੰਸ ਕਾਲਜ ਤੋਂ ਅਰਥਸ਼ਾਸਤਰ ਵਿੱਚ ਗ੍ਰੈਜੂਏਸ਼ਨ ਦੀ ਪ੍ਰੀਖਿਆ ਪਾਸ ਕੀਤੀ । ਇਸ ਦੇ ਬਾਅਦ ਦਿੱਲੀ ਸਕੂਲ ਆਵ੍ ਇਕਨੌਮਿਕਸ ਤੋਂ ਅਰਥਸ਼ਾਸਤਰ ਵਿੱਚ ਪੋਸਟ ਗ੍ਰੈਜੂਏਸ਼ਨ ਦੀ ਪ੍ਰੀਖਿਆ ਪਾਸ ਕੀਤੀ । ਬਾਅਦ ਵਿੱਚ, ਸੇਵਾ ਦੇ ਦੌਰਾਨ ਉਨ੍ਹਾਂ ਨੇ ਲੋਕ ਪ੍ਰਸ਼ਾਸਨ ਵਿੱਚ ਮਾਸਟਰਸ ਡਿਪਲੋਮਾ ਅਤੇ ਸਮਾਜਿਕ ਵਿਗਿਆਨ ਵਿੱਚ ਐੱਮ. ਫਿਲ ਵੀ ਪ੍ਰਾਪਤ ਕੀਤੇ ।

ਭਾਰਤੀ ਪ੍ਰਾਸ਼ਸਨਿਕ ਸੇਵਾ ਦੇ ਆਪਣੇ ਲੰਬੇ ਕਾਰਜਕਾਲ ਦੌਰਾਨ , ਸ਼੍ਰੀ ਸਿਨਹਾ ਨੇ ਉੱਤਰ ਪ੍ਰਦੇਸ਼ ਰਾਜ ਸਰਕਾਰ ਦੇ ਨਾਲ – ਨਾਲ ਕੇਂਦਰ ਸਰਕਾਰ ਦੇ ਕਈ ਅਹੁਦਿਆਂ ਉੱਤੇ ਵਿਸ਼ੇਸ਼ਤਾ ਨਾਲ ਕੰਮ ਕੀਤਾ।

ਰਾਜ ਸਰਕਾਰ ਦੇ ਪੱਧਰ ‘ਤੇ, ਸ੍ਰੀ ਸਿਨਹਾ ਨੇ ਜੌਨਪੁਰ ਅਤੇ ਆਗਰਾ ਦੇ ਜ਼ਿਲ੍ਹਾ ਮਜਿਸਟ੍ਰੇਟ, ਵਾਰਾਣਸੀ ਦੇ ਕਮਿਸ਼ਨਰ, ਸਕੱਤਰ (ਯੋਜਨਾ) ਅਤੇ ਪ੍ਰਿੰਸੀਪਲ ਸਕੱਤਰ (ਸਿੰਚਾਈ) ਆਦਿ ਕਈ ਅਹੁਦੇ ਸੰਭਾਲੇ ਹਨ। ਉਨ੍ਹਾਂ ਨੇ ਕੇਂਦਰ ਸਰਕਾਰ ਵਿੱਚ ਕਈ ਵਰ੍ਹਿਆਂ ਤੱਕ ਮੁੱਖ ਤੌਰ ‘ਤੇ ਊਰਜਾ ਅਤੇ ਬੁਨਿਆਦੀ ਢਾਂਚਾ ਖੇਤਰਾਂ, ਜਿਵੇਂ ਕਿ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ, ਬਿਜਲੀ ਮੰਤਰਾਲਾ ਅਤੇ ਜ਼ਹਾਜ਼ਰਾਨੀ ਮੰਤਰਾਲਾ ਆਦਿ ਵਿੱਚ ਸੇਵਾਵਾਂ ਨਿਭਾਈਆਂ ਹਨ। ਉਨ੍ਹਾਂ ਨੇ ਊਰਜਾ, ਬੁਨਿਆਦੀ ਢਾਂਚਾ ਅਤੇ ਵਿੱਤ ਦੇ ਖੇਤਰਾਂ ਵਿੱਚ ਵਿਸ਼ੇਸ਼ਤਾ ਪ੍ਰਾਪਤ ਕੀਤੀ ਹੈ।

******

ਵੀਆਰਆਰਕੇ/ਏਕੇ