Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਦੇ ਭਾਰਤ ਦੌਰੇ ਦੌਰਾਨ ਪ੍ਰਧਾਨ ਮੰਤਰੀ ਦੇ ਪ੍ਰੈੱਸ ਬਿਆਨ


Your Excellency,

Distinguished Delegates,

Your Excellency ,

ਪ੍ਰਧਾਨ ਮੰਤਰੀ ਮਹਿੰਦ ਰਾਜਪਕਸ਼ੇ ,

Distinguished Delegates ,

ਆਯੁਬੋਵਨ !

ਵਣੱਕਮ !

ਨਮਸਕਾਰ !

ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਮਿੱਤਰ ਮਹਿੰਦ ਰਾਜਪਕਸ਼ੇ ਨੂੰ ਪ੍ਰਧਾਨ ਮੰਤਰੀ ਬਣਨ ਲਈ ਦਿਲੋਂ ਵਧਾਈ ਦਿੰਦਾ ਹਾਂ । ਅਹੁਦਾ ਸੰਭਾਲਣ ਤੋਂ ਤੁਰੰਤ ਬਾਅਦ ਉਨ੍ਹਾਂ ਨੇ ਮੇਰਾ ਸੱਦਾ ਸਵੀਕਾਰ ਕੀਤਾ ਅਤੇ ਆਪਣੇ ਪਹਿਲਾਂ ਵਿਦੇਸ਼ ਦੌਰੇ ਲਈ ਭਾਰਤ ਨੂੰ ਚੁਣਿਆ । ਇਸ ਦੇ ਲਈ ਮੈਂ ਉਨ੍ਹਾਂ ਦਾ ਆਭਾਰੀ ਹਾਂ । ਕੁਝ ਦਿਨ ਪਹਿਲਾਂ , ਸ਼੍ਰੀਲੰਕਾ ਨੇ ਆਪਣੀ ਅਜ਼ਾਦੀ ਦੀ ਬਹਤਰਵੀਂ ਵਰ੍ਹੇਗੰਢ ਮਨਾਈ ਹੈ । ਇਸ ਦੇ ਲਈ ਮੈਂ ਪ੍ਰਧਾਨ ਮੰਤਰੀ ਰਾਜਪਕਸ਼ੇ ਅਤੇ ਸ਼੍ਰੀਲੰਕਾ ਦੇ ਸਾਰੇ ਲੋਕਾਂ ਨੂੰ ਬਹੁਤ – ਬਹੁਤ ਵਧਾਈ ਦਿੰਦਾ ਹਾਂ ।

Friends ,

ਭਾਰਤ ਅਤੇ ਸ਼੍ਰੀਲੰਕਾ ਅਨਾਦਿ ਕਾਲ ਤੋਂ ਗੁਆਂਢੀ ਵੀ ਹਨ , ਅਤੇ ਗੂੜੇ ਮਿੱਤਰ ਵੀ ਹਨ । ਸਾਡੇ ਸਬੰਧਾਂ ਦੇ ਇਤਿਹਾਸ ਦਾ ਤਾਣਾ – ਬਾਣਾ ਸੱਭਿਆਚਾਰ, ਧਰਮ , ਆਧਿਆਤਮ , ਕਲਾ ਅਤੇ ਭਾਸ਼ਾ ਵਰਗੇ ਅਣਗਿਣਤ ਰੰਗ – ਬਿਰੰਗੇ ਧਾਗਿਆਂ ਨਾਲ ਬੁਣਿਆ ਗਿਆ ਹੈ । ਚਾਹੇ ਸੁਰੱਖਿਆ ਹੋਵੇ ਜਾਂ ਅਰਥਵਿਵਸਥਾ ਜਾਂ ਸਮਾਜਿਕ ਪ੍ਰਗਤੀ , ਹਰ ਖੇਤਰ ਵਿੱਚ ਸਾਡਾ ਅਤੀਤ ਅਤੇ ਸਾਡਾ ਭਵਿੱਖ ਇੱਕ – ਦੂਜੇ ਨਾਲ ਜੁੜਿਆ ਹੋਇਆ ਹੈ । ਸ਼੍ਰੀਲੰਕਾ ਵਿੱਚ ਸਥਿਰਤਾ , ਸੁਰੱਖਿਆ , ਅਤੇ ਸਮ੍ਰਿੱਧੀ ਭਾਰਤ ਦੇ ਹਿਤ ਵਿੱਚ ਤਾਂ ਹੈ ਹੀ , ਪੂਰੇ ਹਿੰਦ ਮਹਾਸਾਗਰ ਖੇਤਰ ਦੇ ਹਿੱਤ ਵਿੱਚ ਵੀ ਹੈ । ਅਤੇ ਇਸ ਲਈ , ਇੰਡੋ – ਪੈਸੀਫ਼ਿਕ ਖੇਤਰ ਵਿੱਚ ਵੀ ਸ਼ਾਂਤੀ ਅਤੇ ਖੁਸ਼ਹਾਲੀ ਲਈ ਸਾਡਾ ਗਹਿਰਾ ਸਹਿਯੋਗ ਵਡਮੁੱਲਾ ਹੈ । ਸਾਡੀ ਸਰਕਾਰ ਦੀ Neighbourhood First ਨੀਤੀ ਅਤੇ “ਸਾਗਰ” ਡੌਕਟਰਿਨ ਦੇ ਅਨੁਸਾਰ ਅਸੀਂ ਸ਼੍ਰੀਲੰਕਾ ਨਾਲ ਸਬੰਧਾਂ ਨੂੰ ਇੱਕ ਵਿਸ਼ੇਸ਼ ਪਹਿਲ ਦਿੰਦੇ ਹਾਂ । ਖੇਤਰੀ ਸੁਰੱਖਿਆ ਅਤੇ ਵਿਕਾਸ ਲਈ ਭਾਰਤ ਦੇ ਨਾਲ ਮਿਲ ਕੇ ਕੰਮ ਕਰਨ ਦੇ ਸ਼੍ਰੀਲੰਕਾ ਸਰਕਾਰ ਦੇ ਸੰਕਲਪ ਦਾ ਅਸੀਂ ਸੁਆਗਤ ਕਰਦੇ ਹਾਂ ।

Friends ,

ਅੱਜ ਪ੍ਰਧਾਨ ਮੰਤਰੀ ਰਾਜਪਕਸ਼ੇ ਅਤੇ ਮੈਂ ਸਾਡੇ ਦੁਵੱਲੇ ਸਬੰਧਾਂ ਦੇ ਸਾਰੇ ਪਹਿਲੂਆਂ ਅਤੇ ਆਪਸੀ ਹਿਤ ਦੇ ਅੰਤਰਰਾਸ਼ਟਰੀ ਮੁੱਦਿਆਂ ਉੱਤੇ ਵਿਸਥਾਰ ਨਾਲ ਚਰਚਾ ਕੀਤੀ । ਆਤੰਕਵਾਦ ਸਾਡੇ ਖੇਤਰ ਵਿੱਚ ਇੱਕ ਵਿਸ਼ਾਲ ਖ਼ਤਰਾ ਹੈ । ਅਸੀਂ ਦੋਹਾਂ ਦੇਸ਼ਾਂ ਨੇ ਇਸ ਸਮੱਸਿਆ ਦਾ ਡਟ ਕੇ ਮੁਕਾਬਲਾ ਕੀਤਾ ਹੈ । ਪਿਛਲੇ ਸਾਲ ਅਪ੍ਰੈਲ ਵਿੱਚ ਸ਼੍ਰੀਲੰਕਾ ਵਿੱਚ “ਈਸਟਰ ਡੇ” ਉੱਤੇ ਦਰਦਨਾਕ ਅਤੇ ਨਿਰਦਰੀ ਆਤੰਕੀ ਹਮਲੇ ਹੋਏ ਸਨ । ਇਹ ਹਮਲੇ ਸਿਰਫ਼ ਸ਼੍ਰੀਲੰਕਾ ਉੱਤੇ ਹੀ ਨਹੀਂ , ਪੂਰੀ ਮਨੁੱਖਤਾ ਉੱਤੇ ਵੀ ਗਹਿਰੀ ਸੱਟ ਸਨ। ਅੱਗੇ ਇਸ ਲਈ , ਅੱਜ ਦੀ ਸਾਡੀ ਗੱਲਬਾਤ ਵਿੱਚ ਅਸੀਂ ਆਤੰਕਵਾਦ ਦੇ ਖਿਲਾਫ ਆਪਣਾ ਸਹਿਯੋਗ ਅਤੇ ਵਧਾਉਣ ਉੱਤੇ ਚਰਚਾ ਕੀਤੀ। ਮੈਨੂੰ ਇਸ ਗੱਲ ਉੱਤੇ ਪ੍ਰਸੰਨਤਾ ਹੈ ਕਿ ਭਾਰਤ ਦੇ ਪ੍ਰਮੁੱਖ ਟ੍ਰੇਨਿੰਗ ਸੰਸਥਾਨਾਂ ਵਿੱਚ ਆਤੰਕਵਾਦ ਵਿਰੋਧੀ ਕੋਰਸਾਂ ਵਿੱਚ ਸ਼੍ਰੀਲੰਕਾ ਦੇ ਪੁਲਿਸ ਅਧਿਕਾਰੀਆਂ ਨੇ ਹਿੱਸਾ ਲੈਣਾ ਸ਼ੁਰੂ ਕੀਤਾ ਹੈ । ਦੋਹਾਂ ਦੇਸ਼ਾਂ ਦੀਆਂ ਏਜੰਸੀਜ਼ ਦਰਮਿਆਨ ਸੰਪਰਕ ਅਤੇ ਸਹਿਯੋਗ ਨੂੰ ਹੋਰ ਅਧਿਕ ਮਜ਼ਬੂਤ ਕਰਨ ਲਈ ਵੀ ਅਸੀਂ ਪ੍ਰਤੀਬੱਧ ਹਾਂ ।

Friends ,

ਅੱਜ ਦੀ ਗੱਲਬਾਤ ਵਿੱਚ ਅਸੀਂ ਸ਼੍ਰੀਲੰਕਾ ਵਿੱਚ Joint Economic Projects ਉੱਤੇ , ਅਤੇ ਆਰਥਕ , ਵਪਾਰਕ , ਅਤੇ ਨਿਵੇਸ਼ ਸਬੰਧਾਂ ਨੂੰ ਵਧਾਉਣ ਉੱਤੇ ਵੀ ਸਲਾਹ ਮਸ਼ਵਰਾ ਕੀਤਾ । ਅਸੀਂ ਆਪਣੇ People – to – People ਸੰਪਰਕ ਵਧਾਉਣ , ਸੈਰ-ਸਪਾਟੇ ਨੂੰ ਪ੍ਰੋਤਸਾਹਨ ਦੇਣ , ਅਤੇ ਕਨੈਕਟੀਵਿਟੀ ਨੂੰ ਬਿਹਤਰ ਬਣਾਉਣ ਉੱਤੇ ਵੀ ਚਰਚਾ ਕੀਤੀ ।

ਚੇਨਈ ਅਤੇ ਜਾਫ਼ਨਾ ਦਰਮਿਆਨ ਹਾਲ ਹੀ ਵਿੱਚ ਸਿੱਧੀ ਫਲਾਈਟ ਦੀ ਸ਼ੁਰੂਆਤ , ਇਸ ਦਿਸ਼ਾ ਵਿੱਚ ਸਾਡੇ ਯਤਨਾਂ ਦਾ ਹਿੱਸਾ ਹੈ । ਇਸ ਸਿੱਧੀ ਫਲਾਈਟ ਨਾਲ ਸ਼੍ਰੀਲੰਕਾ ਦੇ ਉੱਤਰੀ ਖੇਤਰ ਦੀ ਤਮਿਲ ਜਨਸੰਖਿਆ ਲਈ ਕਨੈਕਟੀਵਿਟੀ ਦੇ ਵਿਕਲਪ ਵਧਣਗੇ । ਅਤੇ ਇਹ ਇਸ ਖੇਤਰ ਦੇ ਆਰਥਿਕ ਅਤੇ ਸਮਾਜਿਕ ਵਿਕਾਸ ਲਈ ਵੀ ਲਾਭਕਾਰੀ ਹੋਵੇਗੀ । ਇਸ ਫਲਾਈਟ ਨੂੰ ਮਿਲਿਆ ਅੱਛਾ response ਸਾਡੇ ਦੋਹਾਂ ਲਈ ਪ੍ਰਸੰਨਤਾ ਦਾ ਵਿਸ਼ਾ ਹੈ । ਇਸ ਸੰਪਰਕ ਨੂੰ ਹੋਰ ਵਧਾਉਣ , ਸੁਧਾਰਨ , ਅਤੇ ਸਥਾਈ ਬਣਾਉਣ ਲਈ ਹੋਰ ਯਤਨ ਕਰਨ ਉੱਤੇ ਵੀ ਅਸੀਂ ਚਰਚਾ ਕੀਤੀ ।

Friends ,

ਸ਼੍ਰੀਲੰਕਾ ਦੇ ਵਿਕਾਸ ਯਤਨਾਂ ਵਿੱਚ ਭਾਰਤ ਇੱਕ ਭਰੋਸੇ ਯੋਗ ਹਿੱਸੇਦਾਰ ਰਿਹਾ ਹੈ । ਪਿਛਲੇ ਸਾਲ ਐਲਾਨੀਆਂ ਨਵੀਆਂ Lines of Credit ਨਾਲ ਸਾਡੇ ਵਿਕਾਸ ਸਹਿਯੋਗ ਨੂੰ ਹੋਰ ਅਧਿਕ ਬਲ ਮਿਲੇਗਾ । ਸਾਨੂੰ ਖੁਸ਼ੀ ਹੈ ਕਿ ਸ਼੍ਰੀਲੰਕਾ ਦੇ ਉੱਤਰੀ ਅਤੇ ਪੂਰਬੀ ਖੇਤਰ ਵਿੱਚ ਅੰਦਰੂਨੀ ਤੌਰ ‘ਤੇ ਵਿਸਥਾਪਿਤ ਲੋਕਾਂ ਲਈ 48,000 ਤੋਂ ਜ਼ਿਆਦਾ ਘਰਾਂ ਦੇ ਨਿਰਮਾਣ ਦਾ ਇੰਡੀਅਨ ਹਾਊਸਿੰਗ ਪ੍ਰੋਜੈਕਟ, ਪੂਰਾ ਕੀਤਾ ਜਾ ਚੁੱਕਿਆ ਹੈ । ਇਸ ਦੇ ਇਲਾਵਾ ਅਪ – ਕੰਟਰੀ ਖੇਤਰ ਵਿੱਚ ਭਾਰਤੀ ਮੂਲ ਦੇ ਤਮਿਲ ਲੋਕਾਂ ਲਈ ਕਈ ਹਜ਼ਾਰ ਘਰਾਂ ਦੇ ਨਿਰਮਾਣ ਦਾ ਕਾਰਜ ਵੀ ਪ੍ਰਗਤੀ ਕਰ ਰਿਹਾ ਹੈ । ਪ੍ਰਧਾਨ ਮੰਤਰੀ ਰਾਜਪਕਸ਼ੇ ਅਤੇ ਮੈਂ, ਮਛੇਰਿਆਂ ਦੇ ਮਾਨਵੀ ਮੁੱਦੇ ਉੱਤੇ ਵੀ ਚਰਚਾ ਕੀਤੀ । ਇਸ ਵਿਸ਼ੇ ਦਾ ਪ੍ਰਭਾਵ ਦੋਹਾਂ ਦੇਸ਼ਾਂ ਦੇ ਲੋਕਾਂ ਦੇ ਜੀਵਨ ਉੱਤੇ ਸਿੱਧੇ ਰੂਪ ਨਾਲ ਪੈਂਦਾ ਹੈ । ਅਤੇ ਇਸ ਲਈ , ਅਸੀਂ ਇਸ ਮੁੱਦੇ ਉੱਤੇ Constructive ਅਤੇ ਮਾਨਵਤਾਪੂਰਨ Approach ਜਾਰੀ ਰੱਖਣ ਉੱਤੇ ਸਹਿਮਤ ਹਾਂ ।

Friends ,

ਸ਼੍ਰੀਲੰਕਾ ਵਿੱਚ ਰੀ – ਕੰਸਾਈਲੇਸ਼ਨ ਨਾਲ ਸੰਬਧਿਤ ਮੁੱਦਿਆਂ ਉੱਤੇ ਅਸੀਂ ਖੁੱਲੇ ਮਨ ਨਾਲ ਗੱਲਬਾਤ ਕੀਤੀ । ਮੈਨੂੰ ਵਿਸ਼ਵਾਸ ਹੈ ਕਿ ਸ਼੍ਰੀਲੰਕਾ ਸਰਕਾਰ United ਸ਼੍ਰੀਲੰਕਾ ਦੇ ਅੰਦਰ ਸਮਾਨਤਾ , ਨਿਆਂ , ਸ਼ਾਂਤੀ , ਅਤੇ ਸਨਮਾਨ ਲਈ ਤਮਿਲ ਲੋਕਾਂ ਦੀਆਂ ਉਮੀਦਾਂ ਨੂੰ ਸਾਕਾਰ ਕਰੇਗੀ । ਇਸ ਦੇ ਲਈ ਇਹ ਜ਼ਰੂਰੀ ਹੋਵੇਗਾ ਕਿ ਸ਼੍ਰੀਲੰਕਾ ਦੇ ਸੰਵਿਧਾਨ ਵਿੱਚ ਤੇਰਹਵੇਂ ਸੰਸ਼ੋਧਨ ਨੂੰ ਲਾਗੂ ਕਰਨ ਦੇ ਨਾਲ – ਨਾਲ ਰੀ – ਕੰਸਾਈਲੇਸ਼ਨ ਦੀ ਪ੍ਰਕਿਰਿਆ ਨੂੰ ਅੱਗੇ ਲਿਜਾਇਆ ਜਾਵੇ ।

Friends ,

ਮੈਂ ਇੱਕ ਵਾਰ ਫੇਰ ਪ੍ਰਧਾਨ ਮੰਤਰੀ ਰਾਜਪਕਸ਼ੇ ਦਾ ਭਾਰਤ ਵਿੱਚ ਹਾਰਦਿਕ ਸੁਆਗਤ ਕਰਦਾ ਹਾਂ । ਮੈਨੂੰ ਵਿਸ਼ਵਾਸ ਹੈ ਕਿ ਉਨ੍ਹਾਂ ਦੇ ਇਸ ਦੌਰੇ ਨਾਲ ਭਾਰਤ ਅਤੇ ਸ਼੍ਰੀਲੰਕਾ ਦੀ ਦੋਸਤੀ ਅਤੇ ਬਹੁ – ਆਯਾਮੀ ਸਹਿਯੋਗ ਹੋਰ ਅਧਿਕ ਮਜ਼ਬੂਤ ਹੋਣਗੇ । ਨਾਲ ਹੀ , ਦੋਹਾਂ ਦੇਸ਼ਾਂ ਦੇ ਵਿੱਚ ਖੇਤਰੀ ਸ਼ਾਂਤੀ ਅਤੇ ਸਥਿਰਤਾ ਲਈ ਸਹਿਯੋਗ ਵੀ ਵਧੇਗਾ ।

ਬੋਹੋਮਾ ਸਥੁਤਿ ,

ਨੰਦ੍ਰੀ ,

ਧੰਨਵਾਦ ।

*******

ਵੀਆਰਆਰਕੇ/ਕੇਪੀ