Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਸ਼ਾਂਗਰੀ ਲਾ ਡਾਇਲਾਗ ਸਮੇਂ ਪ੍ਰਧਾਨ ਮੰਤਰੀ ਦੇ ਮੁੱਖ ਸੰਬੋਧਨ ਦਾ ਮੂਲ-ਪਾਠ


ਪ੍ਰਧਾਨ ਮੰਤਰੀ ਲੀ ਸਿਅਨ ਲੂੰਗ,

ਤੁਹਾਡੀ ਮਿੱਤਰਤਾ, ਭਾਰਤ-ਸਿੰਗਾਪੁਰ ਭਾਈਵਾਲੀ, ਤੁਹਾਡੀ ਲੀਡਰਸ਼ਿਪ ਅਤੇ ਖੇਤਰ ਦੇ ਬਿਹਤਰ ਭਵਿੱਖ ਵਾਸਤੇ ਤੁਹਾਡਾ ਧੰਨਵਾਦ।

ਰੱਖਿਆ ਮੰਤਰੀ, ਸ੍ਰੀ ਜੌਨ ਚਿਪਮੈਨ,

ਪਤਵੰਤੇ ਸੱਜਣੋ ਅਤੇ ਦੇਵੀਓ,

ਨਮਸਕਾਰ ਅਤੇ ਆਪ ਸਭ ਨੂੰ ਸ਼ੁਭ ਸੰਧਿਆ।

ਮੈਨੂੰ ਅਜਿਹੇ ਖੇਤਰ ਵਿੱਚ ਦੁਬਾਰਾ ਆਉਣ `ਤੇ ਖੁਸ਼ੀ ਮਹਿਸੂਸ ਹੋ ਰਹੀ ਹੈ, ਜਿਸ ਨੂੰ ਕਿ ਭਾਰਤ ਪੁਰਾਤਨ ਸਮੇਂ ਦੀ ਸਵਰਣਭੂਮੀ (Swarnabhoomi), ਸੋਨੇ ਦੀ ਧਰਤੀ, ਦੇ ਨਾਮ ਨਾਲ ਜਾਣਦਾ ਸੀ।

ਮੈਨੂੰ ਇੱਕ ਵਿਸ਼ੇਸ਼ ਸਾਲ ਵਿੱਚ ਮੁੜ ਕੇ ਇੱਥੇ ਆਉਣ ਉੱਤੇ ਖੁਸ਼ੀ ਮਹਿਸੂਸ ਹੋ ਰਹੀ ਹੈ। ਆਸੀਆਨ ਨਾਲ ਭਾਰਤ ਦੇ ਸਬੰਧਾਂ ਦਾ ਇੱਕ ਇਤਿਹਾਸਕ ਸਾਲ।

ਜਨਵਰੀ ਵਿੱਚ ਸਾਨੂੰ ਗਣਤੰਤਰ ਦਿਵਸ ਉੱਤੇ ਆਸੀਆਨ ਦੇ ਦਸ ਦੇਸ਼ਾਂ ਦੀ ਮੇਜ਼ਬਾਨੀ ਕਰਨ ਦਾ ਵਿਸ਼ੇਸ਼ ਮੌਕਾ ਮਿਲਿਆ। ਆਸੀਆਨ-ਭਾਰਤ ਸਿਖਰ ਸੰਮੇਲਨ, ਆਸੀਆਨ ਅਤੇ ਐਕਟ ਈਸਟ ਪਾਲਸੀ ਪ੍ਰਤੀ ਸਾਡੀ ਵਚਨਬੱਧਤਾ ਦੀ ਗਵਾਹੀ ਭਰਦਾ ਹੈ।

ਹਜ਼ਾਰਾਂ ਸਾਲ ਤੋਂ ਭਾਰਤੀ ਪੂਰਬ ਵੱਲ ਹਨ। ਸਿਰਫ ਚੜ੍ਹਦਾ ਸੂਰਜ ਦੇਖਣ ਲਈ ਹੀ ਨਹੀਂ , ਸਗੋਂ ਇਹ ਪ੍ਰਾਰਥਨਾ ਕਰਨ ਲਈ ਵੀ ਕਿ ਇਸ ਦੀ ਰੋਸ਼ਨੀ ਸਾਰੀ ਦੁਨੀਆ ਵਿੱਚ ਫੈਲੇ। ਮਨੁੱਖਤਾ ਇਸ ਵੇਲੇ ਚੜ੍ਹਦੇ ਪੂਰਬ ਵੱਲ ਇਸ ਆਸ ਨਾਲ ਦੇਖ ਰਹੀ ਹੈ ਕਿ 21ਵੀਂ ਸਦੀ ਨੇ ਜੋ ਵਾਅਦੇ ਮਨੁੱਖਤਾ ਨਾਲ ਕੀਤੇ ਹਨ ਉਹ ਪੂਰੇ ਹੋਣ ਕਿਉਂਕਿ ਵਿਸ਼ਵ ਦੀ ਕਿਸਮਤ ਉੱਤੇ ਇੰਡੋ -ਪੈਸੇਫਿਕ ਖੇਤਰ ਵਿੱਚ ਹੋਣ ਵਾਲੀਆਂ ਘਟਨਾਵਾਂ ਦਾ ਡੂੰਘੇ ਤੌਰ ‘ਤੇ ਪ੍ਰਭਾਵ ਪੈਣਾ ਹੈ।

ਕਿਉਂਕਿ, ਵਾਅਦਿਆਂ ਦਾ ਇਹ ਨਵਾਂ ਯੁੱਗ ਗਲੋਬਲ ਰਾਜਨੀਤੀ ਦੀਆਂ ਤਬਦੀਲ ਹੋ ਰਹੀਆਂ ਸਥਿਤੀਆਂ ਅਤੇ ਇਤਿਹਾਸ ਦੀਆਂ ਨੁਕਸਦਾਰ ਲਾਈਨਾਂ ਵਿੱਚ ਘਿਰ ਗਿਆ ਹੈ। ਮੈਂ ਇੱਥੇ ਇਹ ਕਹਿਣ ਲਈ ਮੌਜੂਦ ਹਾਂ ਕਿ ਜਿਸ ਭਵਿੱਖ ਦੀ ਅਸੀਂ ਕਾਮਨਾ ਕਰਦੇ ਹਾਂ ਉਹ ਸ਼ਾਂਗਰੀ ਲਾ ਜਿੰਨਾ ਤਿਲਕਵਾਂ ਨਹੀਂ ਹੋ ਸਕਦਾ, ਅਤੇ ਅਸੀਂ ਇਸ ਖੇਤਰ ਨੂੰ ਆਪਣੀਆਂ ਉਮੀਦਾਂ ਅਤੇ ਖਾਹਿਸ਼ਾਂ ਅਨੁਸਾਰ ਰੂਪ ਦੇ ਸਕਦੇ ਹਾਂ। ਹੋਰ ਕਿਤੇ ਵੀ ਇਸ ਉੱਤੇ ਚਲਣਾ ਏਨਾ ਢੁਕਵਾਂ ਨਹੀਂ ਜਿੰਨਾ ਕਿ ਸਿੰਗਾਪੁਰ ਵਿੱਚ ਹੈ। ਇਹ ਮਹਾਨ ਦੇਸ਼ ਸਾਨੂੰ ਦਰਸਾਉਂਦਾ ਹੈ ਕਿ ਜਦੋਂ ਸਾਗਰ ਖੁਲ੍ਹੇ ਹੋਣ, ਸਮੁੰਦਰ ਸੁਰੱਖਿਅਤ ਹੋਣ, ਦੇਸ਼ ਇੱਕ ਦੂਜੇ ਨਾਲ ਜੁੜੇ ਹੋਣ, ਕਾਨੂੰਨ ਦਾ ਸ਼ਾਸਨ ਚੱਲਦਾ ਹੈ ਅਤੇ ਖੇਤਰ ਵਿੱਚ ਸਥਿਰਤਾ ਦਿੰਦੀ ਹੈ। ਦੇਸ਼ ਵੱਡੇ ਅਤੇ ਛੋਟੇ, ਪ੍ਰਭੁਸੱਤਾਧਾਰੀ ਦੇਸ਼ਾਂ ਵਾਂਗ ਖੁਸ਼ਹਾਲ ਹੁੰਦੇ ਹਨ। ਆਪਣੀ ਮਰਜ਼ੀ ਮੁਤਾਬਕ ਮੁਕਤ ਅਤੇ ਨਿਡਰ ਹੁੰਦੇ ਹਨ।

ਸਿੰਗਾਪੁਰ ਇਹ ਵੀ ਦਰਸਾਉਂਦਾ ਹੈ ਕਿ ਜਦੋਂ ਦੇਸ਼ ਸਿਧਾਂਤ ਦੇ ਨਾਲ ਖੜੇ ਹੋਣ, ਕਿਸੇ ਇੱਕ ਜਾਂ ਦੂਜੀ ਸ਼ਕਤੀ ਦੇ ਪਿੱਛੇ ਨਹੀਂ, ਉਹ ਦੁਨੀਆ ਦਾ ਸਨਮਾਨ ਅਤੇ ਅੰਤਰਰਾਸ਼ਟਰੀ ਮਾਮਲਿਆਂ ਵਿੱਚ ਇੱਕ ਅਵਾਜ਼ ਬਣ ਸਕਦੇ ਹਨ । ਅਤੇ ਜਦੋਂ ਉਹ ਘਰ ਵਿੱਚ ਵਿਭਿੰਨਤਾ ਨੂੰ ਅਪਣਾਉਣ, ਉਹ ਬਾਹਰ ਇੱਕ ਸੰਮਿਲਤ ਦੁਨੀਆ ਦੇ ਚਾਹਵਾਨ ਹੁੰਦੇ ਹਨ।

ਭਾਰਤ ਲਈ ਭਾਵੇਂ ਸਿੰਗਾਪੁਰ ਦਾ ਮਤਲਬ ਜ਼ਿਆਦਾ ਹੈ, ਇਹ ਅਜਿਹੀ ਭਾਵਨਾ ਹੋ ਜੋ ਇੱਕ ਸ਼ੇਰ ਦੇਸ਼ ਅਤੇ ਇੱਕ ਸ਼ੇਰ ਸ਼ਹਿਰ ਨੂੰ ਜੋੜਦੀ ਹੈ। ਸਿੰਗਾਪੁਰ ਆਸੀਆਨ ਦੇਸ਼ਾਂ ਲਈ ਸਾਡੇ ਵਾਸਤੇ ਇੱਕ ਪੁਲ ਹੈ। ਇਹ ਸਦੀਆਂ ਤੋਂ ਪੂਰਬ ਵੱਲ ਸਾਡਾ ਗੇਟਵੇਅ ਰਿਹਾ ਹੈ। 2000 ਤੋਂ ਵੱਧ ਸਾਲਾਂ ਤੋਂ ਮਾਨਸੂਨ ਦੀਆਂ ਹਵਾਵਾਂ, ਸਮੁੰਦਰ ਦੀਆਂ ਲਹਿਰਾਂ ਅਤੇ ਮਨੁੱਖੀ ਖਾਹਿਸ਼ਾਂ ਦੀ ਸ਼ਕਤੀ ਨੇ ਭਾਰਤ ਅਤੇ ਇਸ ਖੇਤਰ ਦਰਮਿਆਨ ਬਹੁਤ ਸੰਪਰਕ ਬਣਾਏ ਹਨ। ਇਹ ਸ਼ਾਂਤੀ ਅਤੇ ਮਿੱਤਰਤਾ, ਖੇਤਰ ਅਤੇ ਸੱਭਿਆਚਾਰ, ਕਲਾ ਅਤੇ ਵਪਾਰ, ਭਾਸ਼ਾ ਅਤੇ ਸਾਹਿਤ ਵਿੱਚ ਕਾਇਮ ਕੀਤੇ ਗਏ। ਇਹ ਮਨੁੱਖੀ ਸੰਪਰਕ ਲੰਬੇ ਸਮੇਂ ਤੱਕ ਕਾਇਮ ਰਹੇ ਭਾਵੇਂ ਕਿ ਸਿਆਸਤ ਅਤੇ ਵਪਾਰ ਦੇ ਥਪੇੜਿਆਂ ਨੇ ਇਨ੍ਹਾਂ ਵਿੱਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕੀਤੀ।

ਪਿਛਲੇ ਤਿੰਨ ਦਹਾਕਿਆਂ ਤੋਂ ਜ਼ਿਆਦਾ ਸਮੇਂ ਤੋਂ ਅਸੀਂ ਇਸ ਖੇਤਰ ਦੇ ਵਿਰਸੇ ਵਿੱਚ ਆਪਣੀ ਭੂਮਿਕਾ ਅਤੇ ਸਬੰਧਾਂ ਨੂੰ ਬਹਾਲ ਕੀਤਾ ਹੈ। ਭਾਰਤ ਦਾ ਕਿਸੇ ਵੀ ਹੋਰ ਖੇਤਰ ਨੇ ਏਨਾ ਧਿਆਨ ਨਹੀਂ ਖਿੱਚਿਆ ਜਿੰਨਾ ਇਸ ਖੇਤਰ ਨੇ ਅਤੇ ਇਸ ਦੇ ਵੀ ਕਈ ਕਾਰਨ ਹਨ।

ਭਾਰਤੀ ਸੋਚ ਵਿੱਚ ਸਾਗਰਾਂ ਦਾ ਇੱਕ ਅਹਿਮ ਸਥਾਨ ਵੇਦਾਂ ਤੋਂ ਪਹਿਲਾਂ ਦੇ ਸਮੇਂ ਤੋਂ ਰਿਹਾ ਹੈ। ਹਜ਼ਾਰਾਂ ਸਾਲ ਪਹਿਲਾਂ ਸਿੰਧੂ ਘਾਟੀ ਦੀ ਸੱਭਿਅਤਾ ਅਤੇ ਭਾਰਤੀ ਪ੍ਰਾਇਦੀਪ (ਪੈਨਿਨਸੁਲਾ) ਦੇ ਸਮੁੰਦਰੀ ਵਪਾਰਕ ਸਬੰਧ ਰਹੇ। ਸਾਗਰ ਅਤੇ ਵਰੁਣ — ਜੋ ਕਿ ਪਾਣੀ ਦਾ ਦੇਵਤਾ ਹੈ, ਦਾ ਜ਼ਿਕਰ ਮੁੱਖ ਤੌਰ ‘ਤੇ ਦੁਨੀਆ ਦੀਆਂ ਪੁਰਾਣੀਆਂ ਪੁਸਤਕਾਂ- ਵੇਦਾਂ ਵਿੱਚ ਮਿਲਦਾ ਹੈ। ਪੁਰਾਣ, ਜੋ ਕਿ ਹਜ਼ਾਰਾਂ ਸਾਲ ਪਹਿਲਾਂ ਲਿਖੇ ਗਏ, ਵਿੱਚ ਭਾਰਤ ਦੀ ਪਰਿਭਾਸ਼ਾ ਭੂਗੋਲਿਕ ਸਮੁੰਦਰ ਦੇ ਹਵਾਲੇ ਨਾਲ ਉੱਤਰੋਂ ਯਤ ਸਮੁਦਰਸਯ ਰੂਪ ਦੇ ਵਿੱਚ ਦਿੱਤੀ ਗਈ ਜਿਸ ਦਾ ਮਤਲਬ ਹੈ ਕਿ ਉਹ ਧਰਤੀ ਜੋ ਕਿ ਸਮੁੰਦਰ ਦੇ ਉੱਤਰ ਵਿੱਚ ਸਥਿਤ ਹੈ।

ਲੋਥਲ, ਮੇਰੇ ਜੱਦੀ ਰਾਜ ਗੁਜਰਾਤ ਦੀ ਸਭ ਤੋਂ ਪੁਰਾਣੀਆਂ ਬੰਦਰਗਾਹਾਂ ਵਿੱਚੋਂ ਇੱਕ ਸੀ। ਅੱਜ ਵੀ ਇਸ ਬੰਦਰਗਾਹ ਦੇ ਅਵਸ਼ੇਸ਼ ਮਿਲਦੇ ਹਨ। ਬਿਨਾਂ ਸ਼ੱਕ ਗੁਜਰਾਤੀ ਉੱਦਮਸ਼ੀਲ ਹਨ ਅਤੇ ਉਹ ਅੱਜ ਵੀ ਕਾਫੀ ਜ਼ਿਆਦਾ ਯਾਤਰਾ ਕਰਦੇ ਹਨ। ਹਿੰਦ ਮਹਾਂਸਾਗਰ ਨੇ ਭਾਰਤ ਦੇ ਇਤਿਹਾਸ ਨੂੰ ਕਾਫੀ ਜ਼ਿਆਦਾ ਆਕਾਰ ਦਿੱਤਾ। ਇਹ ਹੁਣ ਸਾਡੇ ਭਵਿੱਖ ਦੀ ਕੁੰਜੀ ਸੰਭਾਲੀ ਬੈਠਾ ਹੈ। ਇਸ ਸਮੁੰਦਰ ਦੇ ਰਸਤੇ ਭਾਰਤ ਦਾ 90% ਵਪਾਰ ਅਤੇ ਊਰਜਾ ਦੇ ਸੋਮੇ ਆਉਂਦੇ ਜਾਂਦੇ ਹਨ। ਇਹ ਵਿਸ਼ਵ ਵਪਾਰ ਦੀ ਜੀਵਨ ਰੇਖਾ ਵੀ ਹੈ। ਹਿੰਦ ਮਹਾਂਸਾਗਰ ਵੱਖ ਵੱਖ ਸੱਭਿਆਚਾਰਾਂ ਵਾਲੇ ਖੇਤਰਾਂ ਅਤੇ ਵੱਖ-ਵੱਖ ਪੱਧਰ ਦੀ ਖੁਸ਼ਹਾਲੀ ਅਤੇ ਪੱਧਰ ਨੂੰ ਆਪਸ ਵਿੱਚ ਜੋੜਦਾ ਹੈ। ਵੱਡੀਆਂ ਤਾਕਤਾਂ ਦੇ ਸਮੁੰਦਰੀ ਜਹਾਜ਼ ਵੀ ਇਸ ਵਿੱਚ ਚਲਦੇ ਹਨ। ਇਹ ਦੋਵੇਂ ਚੀਜ਼ਾਂ ਸਥਿਰਤਾ ਅਤੇ ਮੁਕਾਬਲੇ ਲਈ ਸਰੋਕਾਰ ਪੈਦਾ ਕਰਦੀਆਂ ਹਨ।

ਪੂਰਬ ਵਾਲੇ ਪਾਸੇ ਮਲਾਕਾ ਸਟ੍ਰੇਟ ਅਤੇ ਦੱਖਣੀ ਚੀਨੀ ਸਮੁੰਦਰ ਭਾਰਤ ਨੂੰ ਪ੍ਰਸ਼ਾਂਤ ਨਾਲ ਅਤੇ ਹੋਰ ਪ੍ਰਮੁੱਖ ਭਾਈਵਾਲਾਂ – ਆਸੀਆਨ, ਜਪਾਨ, ਕੋਰੀਆ ਗਣਰਾਜ, ਚੀਨ ਅਤੇ ਅਮਰੀਕਾ ਨਾਲ ਜੋੜਦਾ ਹੈ। ਸਾਡਾ ਵਪਾਰ ਇਸ ਖੇਤਰ ਵਿੱਚ ਤੇਜ਼ੀ ਨਾਲ ਵਧ ਰਿਹਾ ਹੈ ਅਤੇ ਸਾਡਾ ਸਮੁੰਦਰ ਪਾਰੋਂ ਨਿਵੇਸ਼ ਦਾ ਇੱਕ ਵੱਡਾ ਹਿੱਸਾ ਇਸ ਦਿਸ਼ਾ ਤੋਂ ਆਉਂਦਾ ਹੈ। ਇਕੱਲੇ ਆਸੀਆਨ ਤੋਂ ਹੀ ਇਹ ਹਿੱਸਾ 20% ਬਣਦਾ ਹੈ।

ਇਸ ਖੇਤਰ ਵਿੱਚ ਸਾਡੇ ਹਿੱਤ ਕਾਫੀ ਵਿਸ਼ਾਲ ਹਨ ਅਤੇ ਸਾਡੇ ਰੁਝੇਵੇਂ ਕਾਫੀ ਡੂੰਘੇ ਹਨ। ਹਿੰਦ ਮਹਾਂਸਾਗਰ ਦੇ ਖੇਤਰ ਵਿੱਚ ਸਾਡੇ ਸਬੰਧ ਮਜ਼ਬੂਤ ਬਣਦੇ ਜਾ ਰਹੇ ਹਨ। ਅਸੀਂ ਆਪਣੇ ਮਿੱਤਰ ਅਤੇ ਭਾਈਵਾਲ ਦੇਸ਼ਾਂ ਦੀ ਆਰਥਿਕ ਸਮਰੱਥਾ ਨੂੰ ਮਜ਼ਬੂਤ ਕਰਨ ਅਤੇ ਸਮੁੰਦਰੀ ਸੁਰੱਖਿਆ ਵਧਾਉਣ ਵਿੱਚ ਮਦਦ ਕਰ ਰਹੇ ਹਾਂ। ਅਸੀਂ ਇੰਡੀਅਨ ਓਸ਼ਨ ਨੇਵਲ ਸਿੰਪੋਜ਼ੀਅਮ ਵਰਗੇ ਮੰਚਾਂ ਰਾਹੀਂ ਸਮੂਹਿਕ ਸੁਰੱਖਿਆ ਨੂੰ ਉਤਸ਼ਾਹਿਤ ਕਰ ਰਹੇ ਹਾਂ।

ਅਸੀਂ ਇੰਡੀਅਨ ਓਸ਼ਨ ਰਿਮ ਐਸੋਸਿਏਸ਼ਨ ਰਾਹੀਂ ਖੇਤਰੀ ਸਹਿਯੋਗ ਦਾ ਇੱਕ ਵਿਸਤ੍ਰਿਤ ਏਜੰਡਾ ਪੇਸ਼ ਕਰ ਰਹੇ ਹਾਂ ਅਤੇ ਅਸੀਂ ਹਿੰਦ ਮਹਾਸਾਗਰ ਖੇਤਰ ਤੋਂ ਬਾਹਰ ਦੇ ਭਾਈਵਾਲਾਂ ਨਾਲ ਮਿਲ ਕੇ ਯਤਨ ਕਰ ਰਹੇ ਹਾਂ ਕਿ ਵਿਸ਼ਵ ਟ੍ਰਾਂਜ਼ਿਟ ਰੂਟ ਸ਼ਾਂਤੀਪੂਰਨ ਰਹੇ ਅਤੇ ਸਭ ਲਈ ਖੁੱਲ੍ਹਾ ਰਹੇ।

ਤਿੰਨ ਸਾਲ ਪਹਿਲਾਂ ਮਾਰੀਸ਼ਸ ਵਿੱਚ ਮੈਂ ਆਪਣੇ ਸੁਪਨੇ ਨੂੰ ਇੱਕ ਸ਼ਬਦ – ਸਾਗਰ ਵਿੱਚ ਬਿਆਨ ਕੀਤਾ ਸੀ, ਜਿਸ ਦਾ ਹਿੰਦੀ ਵਿੱਚ ਅਰਥ ਸਮੁੰਦਰ ਹੁੰਦਾ ਹੈ ਅਤੇ ਸਾਗਰ ਇਸ ਖੇਤਰ ਵਿੱਚ ਸਭ ਦੀ ਸੁਰੱਖਿਆ ਦਾ ਪ੍ਰਤੀਕ ਹੈ ਅਤੇ ਇਹ ਉਹ ਧਰਮ ਹੈ ਜਿਸ ਦੀ ਅਸੀਂ ਪੂਰਬ ਵਿੱਚ ਪਾਲਣਾ ਕਰਦੇ ਹਾਂ ਅਤੇ ਹੁਣ ਤਾਂ ਐਕਟ ਈਸਟ ਪਾਲਸੀ ਵਿੱਚ ਵਧੇਰੇ ਜ਼ੋਰ-ਸ਼ੋਰ ਨਾਲ ਪਾਲਣਾ ਕਰ ਰਹੇ ਹਾਂ।

ਦੱਖਣ -ਪੂਰਬੀ ਏਸ਼ੀਆ, ਜ਼ਮੀਨ ਅਤੇ ਸਮੁੰਦਰ ਦੇ ਰਸਤੇ ਸਾਡਾ ਗਵਾਂਢੀ ਹੈ। ਹਰ ਦੱਖਣੀ -ਪੂਰਬੀ ਏਸ਼ੀਆਈ ਦੇਸ਼ ਨਾਲ ਸਾਡੇ ਸਿਆਸੀ, ਆਰਥਿਕ ਅਤੇ ਰੱਖਿਆ ਸਬੰਧ ਵਧ ਰਹੇ ਹਨ। ਆਸੀਆਨ ਨਾਲ ਅਸੀਂ ਗੱਲਬਾਤ ਰਾਹੀਂ ਭਾਈਵਾਲ ਤੋਂ ਵਧ ਕੇ ਹੁਣ ਪਿਛਲੇ 25 ਸਾਲਾਂ ਵਿੱਚ ਰਣਨੀਤਕ ਭਾਈਵਾਲ ਬਣ ਗਏ ਹਾਂ। ਅਸੀਂ ਆਪਣੇ ਸਬੰਧਾਂ ਨੂੰ ਸਲਾਨਾ ਸਿਖਰ ਸੰਮੇਲਨ ਅਤੇ 30 ਸੰਵਾਦ ਯੰਤਰ ਵਿਧੀਆਂ ਰਾਹੀਂ ਵਧਾ ਰਹੇ ਹਾਂ। ਪਰ ਇਸ ਤੋਂ ਵੀ ਜ਼ਿਆਦਾ ਖੇਤਰ ਲਈ ਇੱਕ ਸਾਂਝੇ ਨਜ਼ਰੀਏ ਅਤੇ ਸਾਡੇ ਪੁਰਾਣੇ ਸਬੰਧਾਂ ਦੀ ਸਹੂਲਤ ਅਤੇ ਵਾਕਫੀਅਤ ਰਾਹੀਂ ਇਸ ਵਿੱਚ ਵਾਧਾ ਕਰ ਰਹੇ ਹਾਂ।

ਅਸੀਂ ਆਸੀਆਨ ਦੀ ਅਗਵਾਈ ਵਿੱਚ ਕਈ ਸੰਸਥਾਵਾਂ, ਜਿਵੇਂ ਕਿ ਈਸਟ ਇੰਡੀਆ ਸਮਿੱਟ, ਏਡੀਐੱਮਐੱਮ ਪਲੱਸ ਅਤੇ ਏਆਰਐੱਫ ਦੇ ਸਰਗਰਮ ਭਾਈਵਾਲ ਹਾਂ। ਅਸੀਂ ਬਿਮਸਟੈੱਕ ਅਤੇ ਮੇਕਾਂਗ-ਗੰਗਾ ਇੱਕਨਾਮਿਕ ਕਾਰਡੋਰ – ਜੋ ਕਿ ਦੱਖਣ ਅਤੇ ਦੱਖਣ ਏਸ਼ੀਆ ਵਿੱਚ ਪੁਲ ਦਾ ਕੰਮ ਕਰਦਾ ਹੈ, ਵਿੱਚ ਭਾਈਵਾਲ ਹਾਂ।

ਜਪਾਨ ਨਾਲ ਸਾਡੇ ਸਬੰਧਾਂ – ਆਰਥਿਕ ਤੋਂ ਰਣਨੀਤਕ – ਦਾ ਪੂਰੀ ਤਰ੍ਹਾਂ ਕਾਇਆਕਲਪ ਹੋ ਚੁੱਕਾ ਹੈ। ਇਹ ਵੱਡੇ ਤੱਤ ਅਤੇ ਉਦੇਸ਼ ਦੀ ਭਾਈਵਾਲੀ ਹੈ ਜੋ ਕਿ ਭਾਰਤ ਦੀ ਐਕਟ ਈਸਟ ਪਾਲਸੀ ਦਾ ਮੀਲ ਪੱਥਰ ਹੈ। ਕੋਰੀਆ ਗਣਰਾਜ ਨਾਲ ਸਾਡੇ ਸਹਿਯੋਗ ਵਿੱਚ ਮਜ਼ਬੂਤ ਹੁਲਾਰਾ ਆਇਆ ਹੈ ਅਤੇ ਆਸਟ੍ਰੇਲੀਆ ਤੋਂ ਇਲਾਵਾ ਨਿਊਜ਼ੀਲੈਂਡ ਨਾਲ ਸਾਡੇ ਸਬੰਧਾਂ ਵਿੱਚ ਨਵੀਂ ਊਰਜਾ ਪੈਦਾ ਹੋਈ ਹੈ।

ਬਹੁਤ ਸਾਰੇ ਭਾਈਵਾਲਾਂ ਨਾਲ ਅਸੀਂ ਤਿੰਨ ਜਾਂ ਵਧੇਰੇ ਰੂਪਾਂ ਵਿੱਚ ਮੁਲਾਕਾਤ ਕਰਦੇ ਹਾਂ। ਤਿੰਨ ਸਾਲ ਤੋਂ ਵੀ ਵੱਧ ਸਮੇਂ ਤੋਂ ਪਹਿਲਾਂ ਮੈਂ ਫਿਜੀ ਵਿੱਚ ਇੱਕ ਸਵੇਰ ਪ੍ਰਸ਼ਾਂਤ ਟਾਪੂ ਦੇਸ਼ਾਂ ਨਾਲ ਗੱਲਬਾਤ ਦਾ ਇੱਕ ਨਵਾਂ ਸਫਲ ਦੌਰ ਸ਼ੁਰੂ ਕਰਨ ਲਈ ਪਹੁੰਚਿਆ। ਇੰਡੀਅ- ਪੈਸੀਫਿਕ ਆਈਲੈਂਡ ਕੋਆਪਰੇਸ਼ਨ ਜਾਂ ਐੱਫਆਈਪੀਆਈਸੀ ਨਾਲ ਮੀਟਿੰਗਾਂ ਨੇ ਭੂਗੋਲਿਕ ਫਾਸਲੇ ਨੂੰ ਸਾਂਝੇ ਹਿਤਾਂ ਅਤੇ ਕਾਰਵਾਈਆਂ ਰਾਹੀਂ ਘਟਾਇਆ ਹੈ।

ਪੂਰਬ ਅਤੇ ਦੱਖਣ ਪੂਰਬੀ ਏਸ਼ੀਆ ਤੋਂ ਅੱਗੇ ਜਾ ਕੇ ਵੀ ਸਾਡੀ ਭਾਈਵਾਲੀ ਮਜ਼ਬੂਤ ਅਤੇ ਵਿਕਸਿਤ ਹੁੰਦੀ ਜਾ ਰਹੀ ਹੈ। ਇਹ ਸਾਡੀ ਰਣਨੀਤਕ ਖੁਦਮੁਖਤਾਰੀ ਵੱਲ ਇੱਕ ਕਦਮ ਹੈ ਕਿ ਰੂਸ ਨਾਲ ਸਾਡੀ ਰਣਨੀਤਕ ਭਾਈਵਾਲੀ ਵਿਸ਼ੇਸ਼ ਰੂਪ ਧਾਰ ਗਈ ਹੈ।

10 ਦਿਨ ਪਹਿਲਾਂ ਸੋਚੀ ਵਿਖੇ ਇੱਕ ਗ਼ੈਰ-ਰਸਮੀ ਸਿਖਰ ਵਾਰਤਾ ਵਿੱਚ ਰਾਸ਼ਟਰਪਤੀ ਪੁਤਿਨ ਅਤੇ ਮੈਂ ਇੱਕ ਮਜ਼ਬੂਤ ਬਹੁ-ਧਰੁਵੀ ਵਿਸ਼ਵ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਤਾਂ ਕਿ ਆਪਣੇ ਸਮੇਂ ਦੀਆਂ ਚੁਣੌਤੀਆਂ ਨਾਲ ਨਜਿੱਠਿਆ ਜਾ ਸਕੇ। ਇਸ ਨਾਲ ਹੀ ਅਮਰੀਕਾ ਨਾਲ ਜੋ ਭਾਰਤ ਦੀ ਰਣਨੀਤਕ ਭਾਈਵਾਲੀ ਹੈ, ਉਸ ਵਿੱਚ ਪੁਰਾਣੀਆਂ ਝਿਜਕਾਂ ਨੂੰ ਦੂਰ ਕੀਤਾ ਗਿਆ ਅਤੇ ਆਪਸੀ ਸਬੰਧਾਂ ਨੂੰ ਵਿਸ਼ੇਸ਼ ਤੌਰ ‘ਤੇ ਡੂੰਘਾਈ ਦੇਣ ਦਾ ਫ਼ੈਸਲਾ ਹੋਇਆ। ਇਸ ਭਾਈਵਾਲੀ ਦਾ ਇੱਕ ਅਹਿਮ ਥੰਮ ਭਾਰਤ ਪ੍ਰਸ਼ਾਂਤ ਖੇਤਰ ਵਿੱਚ ਖੁੱਲ੍ਹੀ, ਸਥਿਰ, ਸੁਰੱਖਿਅਤ ਅਤੇ ਖੁਸ਼ਹਾਲ ਭਾਈਵਾਲੀ ਬਾਰੇ ਆਪਣਾ ਸਾਂਝਾ ਨਜ਼ਰੀਆ ਪੇਸ਼ ਕਰਨਾ ਹੈ। ਭਾਰਤ ਦੀ ਹੋਰ ਕਿਸੇ ਵੀ ਭਾਈਵਾਲੀ ਵਿੱਚ ਇੰਨੀਆਂ ਪਰਤਾਂ ਨਹੀਂ ਹਨ ਜਿੰਨੀਆਂ ਕਿ ਚੀਨ ਵਿੱਚ ਸਾਡੀ ਭਾਈਵਾਲੀ ਵਿੱਚ ਹਨ। ਅਸੀਂ ਦੋਵੇਂ ਦੁਨੀਆ ਦੇ ਸਭ ਤੋਂ ਵੱਧ ਅਬਾਦੀ ਵਾਲੇ ਮੁਲਕ ਹਾਂ ਅਤੇ ਸਾਡੀ ਦੋਹਾਂ ਦੀ ਆਰਥਿਕਤਾ ਤੇਜ਼ੀ ਨਾਲ ਵਧ-ਫੁਲ ਰਹੀ ਹੈ। ਸਾਡਾ ਸਹਿਯੋਗ ਵਧ ਰਿਹਾ ਹੈ, ਵਪਾਰ ਵਧ ਰਿਹਾ ਹੈ ਅਤੇ ਅਸੀਂ ਮੁੱਦਿਆਂ ਦੇ ਪ੍ਰਬੰਧਨ ਲਈ ਅਤੇ ਇੱਕ ਸ਼ਾਂਤੀਪੂਰਨ ਸਰਹੱਦ ਯਕੀਨੀ ਬਣਾਉਣ ਲਈ ਸਿਆਣਪ ਅਤੇ ਪਰਿਪੱਕਤਾ ਦਾ ਸਬੂਤ ਦਿੱਤਾ ਹੈ।

ਅਪ੍ਰੈਲ ਵਿੱਚ ਰਾਸ਼ਟਰਪਤੀ ਜ਼ੀ ਨਾਲ ਦੋ ਦਿਨਾ ਗ਼ੈਰ-ਰਸਮੀ ਸਿਖਰ ਵਾਰਤਾ ਨੇ ਸਾਡੀ ਸੂਝ-ਬੂਝ ਨੂੰ ਹੋਰ ਮਜ਼ਬੂਤ ਅਤੇ ਸਥਿਰ ਕਰਨ ਦਾ ਮੌਕਾ ਪ੍ਰਦਾਨ ਕੀਤਾ ਅਤੇ ਸਾਡੇ ਦੋਵੇਂ ਦੇਸ਼ ਵਿਸ਼ਵ ਸ਼ਾਂਤੀ ਅਤੇ ਤਰੱਕੀ ਲਈ ਅਹਿਮ ਤੱਤ ਸਿੱਧ ਹੋ ਰਹੇ ਹਨ। ਮੇਰਾ ਪੱਕਾ ਯਕੀਨ ਹੈ ਕਿ ਏਸ਼ੀਆ ਅਤੇ ਦੁਨੀਆ ਦਾ ਭਵਿੱਖ ਹੋਰ ਵਧੀਆ ਹੋਵੇਗਾ ਜਦੋਂ ਭਾਰਤ ਅਤੇ ਚੀਨ ਮਿਲ ਕੇ ਭਰੋਸੇ ਅਤੇ ਵਿਸ਼ਵਾਸ ਨਾਲ ਕੰਮ ਕਰਨਗੇ ਅਤੇ ਇੱਕ ਦੂਜੇ ਦੇ ਹਿਤਾਂ ਦਾ ਧਿਆਨ ਰੱਖਣਗੇ।

ਭਾਰਤ ਦੀ ਅਫ਼ਰੀਕਾ ਨਾਲ ਭਾਈਵਾਲੀ ਵਧ ਰਹੀ ਹੈ ਅਤੇ ਭਾਰਤ-ਅਫ਼ਰੀਕਾ ਫੋਰਮ ਸਮਿੱਟ ਦਾ ਢਾਂਚਾ ਇਸ ਵਿੱਚ ਮਦਦ ਕਰ ਰਿਹਾ ਹੈ। ਇਸ ਦੇ ਮੂਲ ਵਿੱਚ ਅਫ਼ਰੀਕਾ ਦੀਆਂ ਲੋੜਾਂ ਅਤੇ ਆਪਸੀ ਸਨਮਾਨ ਅਤੇ ਨਿੱਘ ਦਾ ਇਤਿਹਾਸ ਕੰਮ ਕਰ ਰਿਹਾ ਹੈ।

ਦੋਸਤੋ,

ਆਪਣੇ ਖੇਤਰ ਵੱਲ ਵਾਪਸ ਮੁੜਦਾ ਹਾਂ। ਭਾਰਤ ਦੀਆਂ ਵਧ ਰਹੀਆਂ ਸਰਗਰਮੀਆਂ ਇਸ ਦੇ ਡੂੰਘੇ ਆਰਥਿਕ ਅਤੇ ਰੱਖਿਆ ਸਹਿਯੋਗ ਨਾਲ ਮਿਲ ਕੇ ਚਲ ਰਹੀਆਂ ਹਨ। ਅਸੀਂ ਦੁਨੀਆ ਦੇ ਕਿਸੇ ਵੀ ਹੋਰ ਹਿੱਸੇ ਨਾਲੋਂ ਇਸ ਹਿੱਸੇ ਵਿੱਚ ਵਧੇਰੇ ਵਪਾਰ ਸਮਝੌਤੇ ਕੀਤੇ ਹਨ। ਸਾਡੇ ਸਿੰਗਾਪੁਰ, ਜਪਾਨ ਅਤੇ ਦੱਖਣੀ ਕੋਰੀਆ ਨਾਲ ਵਿਸਤ੍ਰਿਤ ਆਰਥਿਕ ਭਾਈਵਾਲੀ ਸਮਝੌਤੇ ਹਨ।

ਸਾਡੇ ਆਸੀਆਨ ਅਤੇ ਥਾਈਲੈਂਡ ਨਾਲ ਮੁਕਤ ਵਪਾਰ ਸਮਝੌਤੇ ਹਨ ਅਤੇ ਹੁਣ ਅਸੀਂ ਸਰਗਰਮੀ ਨਾਲ ਖੇਤਰੀ ਵਿਸਤ੍ਰਿਤ ਆਰਥਿਕ ਭਾਈਵਾਲੀ ਸਮਝੌਤਾ ਕਰਨ ਦੀ ਤਿਆਰੀ ਵਿੱਚ ਹਾਂ। ਮੈਂ ਹੁਣੇ ਜਿਹੇ ਇੰਡੋਨੇਸ਼ੀਆ ਦਾ ਦੌਰਾ ਕੀਤਾ ਹੈ ਜੋ ਕਿ ਸਿਰਫ 90 ਨੌਟੀਕਲ ਮੀਲ ਦੂਰ ਸਾਡਾ ਗੁਆਂਢੀ ਹੈ ਪਰ ਦਿਲੋਂ ਸਾਡੇ ਤੋਂ 90 ਨੌਟੀਕਲ ਮੀਲ ਦੂਰ ਨਹੀਂ ਹੈ।

ਮੇਰੇ ਮਿੱਤਰ ਰਾਸ਼ਟਰਪਤੀ ਵਿਡੋਡੋ ਅਤੇ ਮੈਂ ਭਾਰਤ-ਇੰਡੋਨੇਸ਼ੀਆ ਸਬੰਧਾਂ ਬਾਰੇ ਇੱਕ ਵਿਸਤ੍ਰਿਤ ਰਣਨੀਤਕ ਭਾਈਵਾਲੀ ਨੂੰ ਅੱਪਗ੍ਰੇਡ ਕੀਤਾ ਹੈ। ਸਾਡੇ ਸਾਂਝੇ ਹਿੱਤਾਂ ਵਿੱਚ ਇੰਡੋ-ਪੈਸੇਫਿਕ ਖੇਤਰ ਵਿੱਚ ਸਮੁੰਦਰੀ ਸਹਿਯੋਗ ਬਾਰੇ ਸਾਂਝਾ ਨਜ਼ਰੀਆ ਸ਼ਾਮਲ ਹੈ। ਇੰਡੋਨੇਸ਼ੀਆ ਤੋਂ ਮੁੜਦੇ ਹੋਏ ਮੈਂ ਰਾਹ ਵਿੱਚ ਕੁਝ ਸਮੇਂ ਲਈ ਮਲੇਸ਼ੀਆ ਰੁਕਿਆ ਤਾਂ ਕਿ ਆਸੀਆਨ ਦੇ ਸਭ ਤੋਂ ਸੀਨੀਅਰ ਆਗੂ ਪ੍ਰਧਾਨ ਮੰਤਰੀ ਮਹਾਥਿਰ ਨਾਲ ਮੁਲਾਕਾਤ ਕਰ ਸਕਾਂ।

ਮਿੱਤਰੋ,

ਭਾਰਤੀ ਹਥਿਆਰਬੰਦ ਫੌਜਾਂ, ਵਿਸ਼ੇਸ਼ ਤੌਰ ‘ਤੇ ਸਾਡੀ ਜਲ ਸੈਨਾ, ਸ਼ਾਂਤੀ ਅਤੇ ਸੁਰੱਖਿਆ ਲਈ ਅਤੇ ਨਾਲ ਹੀ ਮਨੁੱਖੀ ਸਹਾਇਤਾ ਅਤੇ ਆਫ਼ਤਾਂ ਵੇਲੇ ਦੀ ਸਹਾਇਤਾ ਲਈ ਭਾਈਵਾਲੀਆਂ ਪਾ ਰਹੀਆਂ ਹਨ। ਉਹ ਖੇਤਰ ਵਿੱਚ ਟ੍ਰੇਨਿੰਗ ਦੇ ਰਹੀਆਂ, ਅਭਿਆਸ ਕਰ ਰਹੀਆਂ ਅਤੇ ਸਦਭਾਵਨਾ ਮਿਸ਼ਨ ਆਯੋਜਿਤ ਕਰ ਰਹੀਆਂ ਹਨ। ਉਦਾਹਰਣ ਵਜੋਂ ਸਿੰਗਾਪੁਰ ਨਾਲ ਅਸੀਂ ਸਭ ਤੋਂ ਲੰਬੀ, ਬਿਨਾ ਰੁਕਾਵਟ ਵਾਲੀ, ਜਲ ਸੈਨਾ ਮਸ਼ਕ ਕਰ ਰਹੇ ਹਾਂ ਜੋ ਦੇ ਕਿ ਇਸ ਵੇਲੇ 25ਵੇਂ ਸਾਲ ਵਿੱਚ ਹੈ।

ਹੁਣ ਅਸੀਂ ਸਿੰਗਾਪੁਰ ਨਾਲ ਇੱਕ ਤਿੰਨ ਪੱਖੀ ਅਭਿਆਸ ਸ਼ੁਰੂ ਕਰਨ ਵਾਲੇ ਹਾਂ ਅਤੇ ਆਸ ਹੈ ਕਿ ਇਸ ਨੂੰ ਹੋਰ ਦੇਸ਼ਾਂ ਤੱਕ ਵੀ ਵਧਾਇਆ ਜਾਵੇਗਾ। ਅਸੀਂ ਵੀਅਤਨਾਮ ਵਰਗੇ ਭਾਈਵਾਲ ਨਾਲ ਵੀ ਆਪਸੀ ਸਾਂਝੀ ਸਮਰੱਥਾ ਵਧਾਉਣ ਲਈ ਕੰਮ ਕੀਤਾ ਹੈ। ਭਾਰਤ ਨੇ ਅਮਰੀਕਾ ਅਤੇ ਜਪਾਨ ਨਾਲ ਮਾਲਾਬਾਰ ਮਸ਼ਕਾਂ/ਅਭਿਆਸ ਕੀਤੇ ਹਨ। ਕਈ ਖੇਤਰੀ ਭਾਈਵਾਲ ਹਿੰਦ ਮਹਾਂਸਾਗਰ ਵਿੱਚ ਆਯੋਜਿਤ ‘ਮਿਲਨ’ ਅਭਿਆਸ ਵਿੱਚ ਸ਼ਾਮਲ ਹੋਏ ਅਤੇ ਉਨ੍ਹਾਂ ਨੇ ਪ੍ਰਸ਼ਾਂਤ ਖੇਤਰ ਵਿੱਚ ਰਿਮਪੈਕ ਵਿੱਚ ਹਿੱਸਾ ਲਿਆ।

ਅਸੀਂ ਏਸ਼ੀਆ ਵਿੱਚ, ਇਸੇ ਸ਼ਹਿਰ ਵਿੱਚ ਸਮੁੰਦਰੀ ਜਹਾਜ਼ਾਂ ਵਿੱਚ ਪੈਂਦੀਆਂ ਹਥਿਆਰਬੰਦ ਡਕੈਤੀਆਂ ਵਿਰੁੱਧ ਖੇਤਰੀ ਸਹਿਯੋਗ ਸਮਝੌਤੇ ਲਈ ਸਰਗਰਮ ਹਾਂ। ਪਤਵੰਤੇ ਦਰਸ਼ਕੋ, ਵਾਪਸ ਪਰਤ ਕੇ ਸਾਡਾ ਮੁੱਖ ਉਦੇਸ਼ ਭਾਰਤ ਦਾ 2022 ਤੱਕ, ਜਦ ਕਿ ਭਾਰਤ ਦੀ ਅਜ਼ਾਦੀ ਦੇ 75 ਸਾਲ ਹੋ ਜਾਣੇ ਹਨ, ਇਸ ਦਾ ਨਿਊ ਇੰਡੀਆ ਵਿੱਚ ਕਾਇਆਕਲਪ ਕਰਨਾ ਹੈ।

ਅਸੀਂ ਹਰ ਸਾਲ 7.5 ਤੋਂ 8% ਦੀ ਵਿਕਾਸ ਦਰ ਹਾਸਲ ਕਰਾਂਗੇ। ਜਿਵੇਂ ਕਿ ਸਾਡੀ ਆਰਥਿਕਤਾ ਵਿਕਸਿਤ ਹੋ ਰਹੀ ਹੈ ਅਤੇ ਸਾਡਾ ਵਿਸ਼ਵ ਅਤੇ ਖੇਤਰੀ ਸੰਗਠਨ ਦਾ ਟੀਚਾ ਵਧੇਗਾ। ਦੇਸ਼ ਦੇ 800 ਮਿਲੀਅਨ ਨੌਜਵਾਨ ਜਾਣਦੇ ਹਨ ਕਿ ਉਨ੍ਹਾਂ ਦਾ ਭਵਿੱਖ ਸਿਰਫ਼ ਭਾਰਤ ਦੀ ਆਰਥਿਕਤਾ ਦੇ ਵਾਧੇ ਨਾਲ ਹੀ ਸੁਰੱਖਿਅਤ ਨਹੀਂ ਹੋਵੇਗਾ ਸਗੋਂ ਉਨ੍ਹਾਂ ਦੀ ਵਿਸ਼ਵ ਪੱਧਰੀ ਸਰਗਰਮੀ ਵਿੱਚ ਡੂੰਘਾ ਗਹਿਰਾਈ ਆਉਣ ਨਾਲ ਹੋਵੇਗਾ। ਹੋਰ ਕਿਸੇ ਵੀ ਥਾਂ ਨਾਲੋਂ ਜ਼ਿਆਦਾ ਇਸ ਖੇਤਰ ਵਿੱਚ ਹੀ ਸਾਡੇ ਸਬੰਧ ਡੂੰਘੇ ਹੋਣਗੇ ਅਤੇ ਸਾਡੀ ਮੌਜੂਦਗੀ ਵਧੇਗੀ ਪਰ ਭਵਿੱਖ ਵਿੱਚ ਸਾਨੂੰ ਸ਼ਾਂਤੀ ਦਾ ਇੱਕ ਸਥਿਰ ਅਧਾਰ ਬਣਾਉਣਾ ਪਵੇਗਾ ਅਤੇ ਇਹ ਦੂਰ ਦੀ ਗੱਲ ਹੈ।

ਵਿਸ਼ਵ ਸ਼ਕਤੀ ਵਿੱਚ ਕਈ ਤਬਦੀਲੀਆਂ ਹੋ ਰਹੀਆਂ ਹਨ। ਵਿਸ਼ਵ ਆਰਥਿਕਤਾ ਦਾ ਰੰਗ-ਢੰਗ ਬਦਲ ਰਿਹਾ ਹੈ ਅਤੇ ਟੈਕਨੋਲੋਜੀ ਵਿੱਚ ਰੋਜ਼ਾਨਾ ਵਿਘਨ ਪੈ ਰਹੇ ਹਨ। ਵਿਸ਼ਵ ਢਾਂਚੇ ਦੀਆਂ ਨੀਹਾਂ ਹਿਲਦੀਆਂ ਲਗਦੀਆਂ ਹਨ ਅਤੇ ਭਵਿੱਖ ਅਨਿਸ਼ਚਿਤ ਲਗਦਾ ਹੈ। ਸਾਡੀ ਸਾਰੀ ਤਰੱਕੀ ਲਈ ਅਸੀਂ ਅਨਿਸ਼ਚਿਤਤਾ ਦੇ ਕੰਢੇ ਉੱਤੇ ਰਹਿ ਰਹੇ ਹਾਂ। ਕਈ ਸਵਾਲਾਂ ਦੇ ਜਵਾਬ ਨਹੀਂ ਮਿਲੇ ਅਤੇ ਕਈ ਝਗੜੇ ਅਣਸੁਲਝੇ ਹਨ। ਕਈ ਦਾਅਵੇ ਅਤੇ ਜਵਾਬੀ ਦਾਅਵੇ ਹੋ ਰਹੇ ਹਨ ਅਤੇ ਵਿਚਾਰਧਾਰਾਵਾਂ ਦੀ ਲੜਾਈ ਅਤੇ ਮਾਡਲਾਂ ਦੀ ਮੁਕਾਬਲੇਬਾਜ਼ੀ ਜਾਰੀ ਹੈ।

ਅਸੀਂ ਵਿਸਤ੍ਰਿਤ ਹੋ ਰਹੀ ਆਪਸੀ ਅਸੁਰੱਖਿਆ ਅਤੇ ਵੱਧ ਰਹੇ ਫੌਜੀ ਖਰਚੇ ਨੂੰ ਦੇਖ ਰਹੇ ਹਾਂ, ਅੰਦਰੂਨੀ ਕਾਨੂੰਨੀ ਗੜਬੜਾਂ, ਬਾਹਰੀ ਖਿਚਾਅ ਵਿੱਚ ਬਦਲ ਰਹੀਆਂ ਹਨ ਅਤੇ ਵਪਾਰ ਵਿੱਚ ਨਵੇਂ ਨੁਕਸ ਅਤੇ ਮੁਕਾਬਲੇਬਾਜ਼ੀ ਦੁਨੀਆ ਵਿੱਚ ਆਮ ਹੋ ਗਈ ਹੈ। ਸਭ ਤੋਂ ਵੱਧ ਅਸੀਂ ਕੌਮਾਂਤਰੀ ਪੱਧਰ ਉੱਤੇ ਚਾਰਾਜੋਈ ਉੱਤੇ ਦਬਾਅ ਵਧਦਾ ਵੇਖ ਰਹੇ ਹਾਂ। ਇਸ ਸਭ ਦੇ ਦਰਮਿਆਨ ਅਜਿਹੀਆਂ ਚੁਣੌਤੀਆਂ ਹਨ ਜੋ ਸਾਨੂੰ ਸਭ ਨੂੰ ਛੂੰਹਦੀਆਂ ਹਨ, ਜਿਨ੍ਹਾਂ ਵਿੱਚ ਲਗਾਤਾਰ ਜਾਰੀ ਦਹਿਸ਼ਤਵਾਦ ਅਤੇ ਅਤਿਵਾਦ ਦਾ ਖ਼ਤਰਾ ਵੀ ਸ਼ਾਮਲ ਹੈ। ਇਹ ਅਜਿਹੀ ਦੁਨੀਆ ਹੈ ਜਿੱਥੇ ਕਿ ਅੰਤਰ ਨਿਰਭਰ ਕਿਸਮਤ ਅਤੇ ਅਸਫ਼ਲਤਾਵਾਂ ਮੌਜੂਦ ਹਨ ਅਤੇ ਕੋਈ ਵੀ ਦੇਸ਼ ਆਪਣੇ ਆਪ ਨੂੰ ਮੂਰਤ ਰੂਪ ਨਹੀਂ ਦੇ ਸਕਦਾ ਜਾਂ ਸੁਰੱਖਿਅਤ ਨਹੀਂ ਰਹਿ ਸਕਦਾ।

ਇਹ ਅਜਿਹੀ ਦੁਨੀਆ ਹੈ ਜੋ ਕਿ ਸਾਨੂੰ ਵੰਡਾਂ ਅਤੇ ਮੁਕਾਬਲੇਬਾਜ਼ੀ ਤੋਂ ਉੱਪਰ ਉੱਠ ਕੇ ਮਿਲ ਕੇ ਕੰਮ ਕਰਨ ਲਈ ਕਹਿੰਦੀ ਹੈ। ਕੀ ਅਜਿਹਾ ਸੰਭਵ ਹੈ?

ਹਾਂ, ਇਹ ਸੰਭਵ ਹੈ, ਮੈਂ ਆਸੀਆਨ ਨੂੰ ਪ੍ਰੇਰਨਾ ਦੀ ਇੱਕ ਉਦਾਹਰਣ ਮੰਨਦਾ ਹਾਂ। ਆਸੀਆਨ ਦੁਨੀਆ ਵਿੱਚ ਕਿਸੇ ਵੀ ਸੱਭਿਆਚਾਰ, ਧਰਮ, ਭਾਸ਼ਾ, ਪ੍ਰਬੰਧਨ ਅਤੇ ਖੁਸ਼ਹਾਲੀ ਦੇ ਉੱਚ ਪੱਧਰ ਦੀ ਵਿਭਿੰਨਤਾ ਦੀ ਨੁਮਾਇੰਦਗੀ ਕਰਦਾ ਹੈ।

ਇਸ ਦਾ ਜਨਮ ਉਸ ਵੇਲੇ ਹੋਇਆ ਸੀ ਜਦੋਂ ਦੱਖਣ- ਪੂਰਬੀ ਏਸ਼ੀਆ ਵਿਸ਼ਵ ਮੁਕਾਬਲੇਬਾਜ਼ੀ ਵਿੱਚ ਸਭ ਤੋਂ ਮੋਹਰੀ ਸੀ, ਇੱਕ ਵਹਿਸ਼ੀ ਜੰਗ ਦਾ ਥੀਏਟਰ ਅਤੇ ਅਨਿਸ਼ਚਿਤ ਦੇਸ਼ਾਂ ਦਾ ਇੱਕ ਖੇਤਰ। ਪਰ ਅੱਜ ਆਸੀਆਨ ਨੇ 10 ਦੇਸ਼ਾਂ ਨੂੰ ਇੱਕ ਸਾਂਝੇ ਉਦੇਸ਼ ਲਈ ਇਕੱਠਾ ਕੀਤਾ ਹੈ। ਆਸੀਆਨ ਦੀ ਏਕਤਾ, ਖੇਤਰ ਦੇ ਸਥਿਰ ਭਵਿੱਖ ਲਈ ਬਹੁਤ ਜ਼ਰੂਰੀ ਹੈ।

ਅਤੇ ਸਾਡੇ ਵਿੱਚੋਂ ਹਰੇਕ ਨੂੰ ਇਸ ਦੀ ਹਿਮਾਇਤ ਕਰਨੀ ਚਾਹੀਦੀ ਹੈ ਅਤੇ ਇਸ ਨੂੰ ਕਮਜ਼ੋਰ ਨਹੀਂ ਕਰਨਾ ਚਾਹੀਦਾ। ਮੈਂ ਚਾਰ ਪੂਰਬੀ ਏਸ਼ੀਆ ਸਿਖ਼ਰ ਸੰਮੇਲਨਾਂ ਵਿੱਚ ਹਿੱਸਾ ਲਿਆ। ਮੇਰਾ ਪੱਕਾ ਯਕੀਨ ਹੈ ਕਿ ਆਸੀਆਨ ਇਸ ਵਿਸ਼ਾਲ ਖੇਤਰ ਨੂੰ ਇੱਕਮੁੱਠ ਕਰ ਸਕਦਾ ਹੈ। ਕਈ ਢੰਗਾਂ ਨਾਲ ਆਸੀਆਨ ਇਸ ਅਮਲ ਦੀ ਪਹਿਲਾਂ ਹੀ ਅਗਵਾਈ ਕਰ ਰਿਹਾ ਹੈ। ਅਜਿਹਾ ਕਰਦੇ ਹੋਏ ਇਸ ਨੇ ਇੰਡੋ-ਪੈਸੀਫਿਕ ਖੇਤਰ ਦੀ ਨੀਂਹ ਰੱਖੀ ਹੈ। ਆਸੀਆਨ ਦੀਆਂ ਦੋ ਅਹਿਮ ਪਹਿਲਕਦਮੀਆਂ ਈਸਟ ਏਸ਼ੀਆ ਸਮਿੱਟ ਅਤੇ ਰੀਜਨਲ ਕੰਪਰੀਹੈਂਸਿਵ ਇਕਨਾਮਿਕ ਪਾਰਟਨਰਸ਼ਿਪ ਨੇ ਇਸ ਭੂਗੋਲ ਨੂੰ ਅਪਣਾਇਆ ਹੈ।

ਦੋਸਤੋ,
ਇੰਡੋ-ਪੈਸੇਫਿਕ (ਭਾਰਤ-ਪ੍ਰਸ਼ਾਂਤ)ਇੱਕ ਕੁਦਰਤੀ ਖੇਤਰ ਹੈ। ਇਹ ਆਲਮੀ ਅਵਸਰਾਂ ਅਤੇ ਚੁਣੌਤੀਆਂ ਦੀ ਇੱਕ ਵਿਸਥਾਰਤ ਲੜੀ ਦਾ ਕੇਂਦਰ ਵੀ ਹੈ। ਮੈਂ ਆਪਣੇ ਹਰ ਬੀਤਣ ਵਾਲੇ ਦਿਨ ਨਾਲ ਆਸਵੰਦ ਹਾਂ ਕਿ ਇਸ ਖੇਤਰ ਵਿੱਚ ਰਹਿਣ ਵਾਲੇ ਆਪਸ ਵਿੱਚ ਜੁੜੇ ਹੋਏ ਹਨ। ਅੱਜ, ਸਾਨੂੰ ਵੰਡਾਂ ਅਤੇ ਮੁਕਾਬਲੇ ਤੋਂ ਉੱਪਰ ਉੱਠ ਕੇ ਮਿਲ ਕੇ ਕੰਮ ਕਰਨ ਦਾ ਸੱਦਾ ਦਿੱਤਾ ਜਾ ਰਿਹਾ ਹੈ।
ਦੱਖਣ-ਪੂਰਬ ਏਸ਼ੀਆ ਦੇ ਦਸ ਦੇਸ਼ ਭੂਗੋਲਿਕ ਅਤੇ ਸੱਭਿਅਤਾ, ਦੋਨੋਂ ਤਰ੍ਹਾਂ ਦੋ ਮਹਾਸਾਗਰਾਂ ਨੂੰ ਜੋੜਦੇ ਹਨ। ਸਮਾਵੇਸ਼, ਖੁੱਲ੍ਹਾਪਣ ਅਤੇ ਆਸੀਆਨ ਕੇਂਦਰਤਾ ਅਤੇ ਏਕਤਾ, ਇਹ ਨਿਊ ਇੰਡੀਆ-ਪ੍ਰਸ਼ਾਂਤ ਦੇ ਕੇਂਦਰ ਵਿੱਚ ਸਥਿਤ ਹਨ। ਭਾਰਤ, ਇੰਡੋ-ਪੈਸੇਫਿਕ (ਭਾਰਤ-ਪ੍ਰਸ਼ਾਂਤ) ਖੇਤਰ ਨੂੰ ਇੱਕ ਰਣਨੀਤੀ ਦੇ ਰੂਪ ਵਿੱਚ ਜਾਂ ਸੀਮਤ ਮੈਂਬਰਾਂ ਦੇ ਕਲੱਬ ਦੇ ਰੂਪ ਵਿੱਚ ਨਹੀਂ ਦੇਖਦਾ।
ਨਾ ਹੀ ਅਸੀਂ ਇੱਕ ਸਮੂਹ ਦੇ ਰੂਪ ਵਿੱਚ ਹਾਵੀ ਹੋਣਾ ਚਾਹੁੰਦੇ ਹਾਂ। ਅਤੇ ਕਿਸੇ ਵੀ ਤਰ੍ਹਾਂ ਨਾਲ ਅਸੀਂ ਇਸ ਨੂੰ ਕਿਸੇ ਵੀ ਦੇਸ਼ ਦੇ ਖ਼ਿਲਾਫ਼ ਨਿਰਦੇਸ਼ਤ ਨਹੀਂ ਮੰਨਦੇ। ਜਿਵੇਂ ਇੱਕ ਭੂਗੋਲਿਕ ਪਰਿਭਾਸ਼ਾ ਹੈ, ਉਸ ਤਰ੍ਹਾਂ ਨਹੀਂ ਹੋ ਸਕਦਾ। ਭਾਰਤ ਦਾ ਪ੍ਰਸ਼ਾਂਤ ਖੇਤਰ ਲਈ ਦ੍ਰਿਸ਼ਟੀਕੋਣ ਸਕਾਰਾਤਮਕ ਹੈ। ਅਤੇ ਇਸ ਦੇ ਬਹੁਤ ਸਾਰੇ ਤੱਤ ਹਨ।
ਪਹਿਲਾ,
ਇਹ ਇੱਕ ਫ੍ਰੀ, ਖੁੱਲ੍ਹਾ , ਸਮਾਵੇਸ਼ੀ ਖੇਤਰ ਹੈ ਜੋ ਸਾਨੂੰ ਸਾਰਿਆਂ ਨੂੰ ਪ੍ਰਗਤੀ ਅਤੇ ਖੁਸ਼ਹਾਲੀ ਦੇ ਸਾਂਝੇ ਯਤਨਾਂ ਵਿੱਚ ਲਿਆਉਂਦਾ ਹੈ। ਇਸ ਵਿੱਚ ਭੂਗੋਲ ਦੇ ਸਾਰੇ ਰਾਸ਼ਟਰਾਂ ਦੇ ਨਾਲ ਨਾਲ ਹੋਰ ਵੀ ਸ਼ਾਮਲ ਹਨ ਜਿਨ੍ਹਾਂ ਦੀ ਇਸ ਵਿੱਚ ਹਿੱਸੇਦਾਰੀ ਹੈ।
ਦੂਜਾ,
ਦੱਖਣ-ਪੂਰਬੀ ਏਸ਼ੀਆ ਆਪਣੇ ਕੇਂਦਰ ਵਿੱਚ ਹੈ ਅਤੇ ਆਸੀਆਨ ਇਸ ਦਾ ਭਵਿੱਖ ਹੈ। ਇਹੀ ਉਹ ਦ੍ਰਿਸ਼ਟੀਕੋਣ ਹੈ ਜੋ ਹਮੇਸ਼ਾ ਭਾਰਤ ਨੂੰ ਮਾਰਗਦਰਸ਼ਨ ਕਰੇਗਾ, ਕਿਉਂਕਿ ਅਸੀਂ ਇਸ ਖੇਤਰ ਵਿੱਚ ਸ਼ਾਂਤੀ ਅਤੇ ਸੁਰੱਖਿਆ ਲਈ ਇੱਕ ਢਾਂਚਾ ਪ੍ਰਦਾਨ ਕਰਨਾ ਚਾਹੁੰਦੇ ਹਾਂ।
ਤੀਜਾ,
ਅਸੀਂ ਮੰਨਦੇ ਹਾਂ ਕਿ ਸਾਡੀ ਸਾਂਝੀ ਖੁਸ਼ਹਾਲੀ ਅਤੇ ਸੁਰੱਖਿਆ ਲਈ ਸਾਨੂੰ ਇਸ ਖੇਤਰ ਲਈ ਸਾਂਝੇ ਨਿਯਮ-ਅਧਾਰਤ ਆਦੇਸ਼, ਗੱਲਬਾਤ ਰਾਹੀਂ ਵਿਕਸਤ ਕਰਨੇ ਹੋਣਗੇ ਅਤੇ ਇਹ ਸਾਰੇ ਵਿਸ਼ਵ ਲਈ ਸਮਾਨ ਰੂਪ ਨਾਲ ਲਾਗੂ ਹੋਣੇ ਚਾਹੀਦੇ ਹਨ। ਇਸ ਤਰ੍ਹਾਂ ਦੇ ਨਿਯਮ ਨੂੰ ਅਕਾਰ ਅਤੇ ਤਾਕਤ ਦੇ ਬਾਵਜੂਦ ਸਾਰੇ ਰਾਸ਼ਟਰਾਂ ਦੀ ਸਮਾਨਤਾ ਦੇ ਨਾਲ ਨਾਲ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਵਿੱਚ ਵਿਸ਼ਵਾਸ ਕਰਨਾ ਚਾਹੀਦਾ ਹੈ। ਇਹ ਨਿਯਮ ਅਤੇ ਮਾਪਦੰਡਾਂ ‘ਤੇ ਅਧਾਰਤ ਹੋਣੇ ਚਾਹੀਦੇ ਹਨ, ਇਹ ਗੱਲਬਾਤ ਵਿੱਚ ਵਿਸ਼ਵਾਸ ‘ਤੇ ਅਧਾਰਤ ਹੋਣੇ ਚਾਹੀਦੇ ਹਨ ਅਤੇ ਬਲ ‘ਤੇ ਨਿਰਭਰਤਾ ਨਹੀਂ ਹੋਣੀ ਚਾਹੀਦੀ। ਇਸ ਦਾ ਇਹ ਵੀ ਅਰਥ ਹੈ ਕਿ ਜਦੋਂ ਰਾਸ਼ਟਰ ਅੰਤਰਰਾਸ਼ਟਰੀ ਵਾਅਦੇ ਕਰਦੇ ਹਨ ਤਾਂ ਉਹ ਉਨ੍ਹਾਂ ਨੂੰ ਕਾਇਮ ਰੱਖਣਗੇ, ਇਹ ਬਹੁਪੱਖਵਾਦ ਅਤੇ ਖੇਤਰਵਾਦ ਵਿੱਚ ਭਾਰਤ ਦੇ ਵਿਸ਼ਵਾਸ ਦੀ ਬੁਨਿਆਦ ਹਨ ਅਤੇ ਕਾਨੂੰਨ ਦੇ ਸ਼ਾਸਨ ਲਈ ਸਾਡੀ ਸਿਧਾਂਤਕ ਵਚਨਬੱਧਤਾ ਹੈ।
ਚੌਥਾ,
ਸਾਨੂੰ ਅੰਤਰਰਾਸ਼ਟਰੀ ਕਾਨੂੰਨ ਤਹਿਤ ਸਾਰਿਆਂ ਨੂੰ ਸਮੁੰਦਰੀ ਅਤੇ ਹਵਾਈ ਸਾਂਝੇ ਸਥਾਨਾਂ ਦੀ ਵਰਤੋਂ ਦੇ ਬਰਾਬਰ ਅਧਿਕਾਰ ਹੋਣੇ ਚਾਹੀਦੇ ਹਨ ਜੋ ਕਿ ਨੇਵੀਗੇਸ਼ਨ ਦੀ ਅਜ਼ਾਦੀ, ਨਿਰਪੱਖ ਵਪਾਰ ਅਤੇ ਅੰਤਰਰਾਸ਼ਟਰੀ ਕਾਨੂੰਨ ਅਨੁਸਾਰ ਵਿਵਾਦਾਂ ਦਾ ਸ਼ਾਂਤੀਪੂਰਨ ਹੱਲ ਹੋਣਾ ਚਾਹੀਦਾ ਹੈ। ਜਦੋਂ ਅਸੀਂ ਸਾਂਝੇ ਕੋਡ ਅਨੁਸਾਰ ਜਿਊਣ ਲਈ ਸਹਿਮਤ ਹੁੰਦੇ ਹਾਂ ਤਾਂ ਸਾਡੇ ਸਮੁੰਦਰੀ ਮਾਰਗ ਖੁਸ਼ਹਾਲੀ ਅਤੇ ਸ਼ਾਂਤੀ ਦੇ ਗਲਿਆਰੇ ਹੋਣਗੇ। ਅਸੀਂ ਸਮੁੰਦਰੀ ਅਪਰਾਧਾਂ ਨੂੰ ਰੋਕਣ, ਸਮੁੰਦਰੀ ਵਾਤਾਵਰਣ ਦੀ ਸੰਭਾਲ ਕਰਨ, ਆਫਤਾਂ ਤੋਂ ਬਚਣ ਅਤੇ ਨੀਲੀ ਅਰਥਵਿਵਸਥਾ ਨਾਲ ਖੁਸ਼ਹਾਲ ਹੋਣ ਵਿੱਚ ਸਮਰੱਥ ਹੋਵਾਂਗੇ।
ਪੰਜਵਾਂ,
ਇਸ ਖੇਤਰ ਅਤੇ ਸਾਨੂੰ ਸਾਰਿਆਂ ਨੂੰ ਵਿਸ਼ਵੀਕਰਨ ਨੇ ਲਾਭ ਪਹੁੰਚਾਇਆ ਹੈ। ਭਾਰਤੀ ਭੋਜਨ ਇਨ੍ਹਾਂ ਲਾਭਾਂ ਦੀ ਸਭ ਤੋਂ ਚੰਗੀ ਉਦਾਹਰਨ ਹੈ, ਪਰ ਮਾਲ ਅਤੇ ਉਤਪਾਦਾਂ ਵਿੱਚ ਰੱਖਿਆਵਾਦ ਵਧਦਾ ਜਾ ਰਿਹਾ ਹੈ। ਰੱਖਿਆਵਾਦ ਦੇ ਪਿੱਛੇ ਸਮਾਧਾਨ ਨਹੀਂ ਮਿਲ ਰਹੇ, ਪਰ ਇਸ ਤਬਦੀਲੀ ਨੂੰ ਸਵੀਕਾਰ ਕਰਨਾ ਹੈ। ਜੋ ਅਸੀਂ ਚਾਹੁੰਦੇ ਹਾਂ ਉਹ ਹੈ ਸਾਰਿਆਂ ਲਈ ਸਮਾਨ ਪੱਧਰ। ਭਾਰਤ ਖੁੱਲ੍ਹੇ ਅਤੇ ਸਥਿਰ ਅੰਤਰਰਾਸ਼ਟਰੀ ਵਪਾਰ ਸਾਮਰਾਜ ਦਾ ਸਮਰਥਨ ਕਰਦਾ ਹੈ। ਅਸੀਂ ਭਾਰਤ-ਪ੍ਰਸ਼ਾਂਤ ਖੇਤਰ ਵਿੱਚ ਨਿਯਮ ਅਧਾਰਤ, ਖੁੱਲ੍ਹਾ, ਸੰਤੁਲਿਤ ਅਤੇ ਸਥਿਰ ਵਪਾਰਕ ਮਾਹੌਲ ਦਾ ਸਮਰਥਨ ਕਰਾਂਗੇ ਜੋ ਵਪਾਰ ਅਤੇ ਨਿਵੇਸ਼ ਦੀ ਲਹਿਰ ਵਿੱਚ ਸਾਰੇ ਦੇਸ਼ਾਂ ਨੂੰ ਉਭਾਰਦਾ ਹੈ। ਖੇਤਰੀ ਵਿਆਪਕ ਆਰਥਿਕ ਭਾਈਵਾਲੀ (ਆਰਸੀਈਪੀ) ਤੋਂ ਅਸੀਂ ਇਹੀ ਉਮੀਦ ਕਰਦੇ ਹਾਂ। ਆਰਸੀਈਪੀ ਵਿਆਪਕ ਹੋਣਾ ਚਾਹੀਦਾ ਹੈ, ਜਿਵੇਂ ਕਿ ਨਾਂ ਤੋਂ ਹੀ ਪਤਾ ਲਗਦਾ ਹੈ ਅਤੇ ਸਿਧਾਂਤ ਐਲਾਨੇ ਗਏ ਹਨ। ਇਸ ਵਿੱਚ ਵਪਾਰ, ਨਿਵੇਸ਼ ਅਤੇ ਸੇਵਾਵਾਂ ਦੇ ਵਿਚਕਾਰ ਸੰਤੁਲਨ ਹੋਣਾ ਚਾਹੀਦਾ ਹੈ।
ਛੇ,
ਕਨੈਕਟੀਵਿਟੀ (ਸੰਪਰਕ) ਮਹੱਤਵਪੂਰਨ ਹੈ। ਇਹ ਵਪਾਰ ਅਤੇ ਖੁਸ਼ਹਾਲੀ ਵਧਾਉਣ ਤੋਂ ਵੀ ਜ਼ਿਆਦਾ ਕਾਰਗਰ ਹੈ। ਇਹ ਇੱਕ ਖੇਤਰ ਨੂੰ ਇਕਜੁੱਟ ਕਰਦਾ ਹੈ। ਸਦੀਆਂ ਤੋਂ ਭਾਰਤ ਇਸ ਦਾ ਮਾਰਗ ਰਿਹਾ ਹੈ। ਅਸੀਂ ਕਨੈਕਟੀਵਿਟੀ ਦੇ ਲਾਭਾਂ ਨੂੰ ਸਮਝਦੇ ਹਾਂ। ਇਸ ਖੇਤਰ ਵਿੱਚ ਕਈ ਕਨੈਕਟੀਵਿਟੀ ਦੀਆਂ ਪਹਿਲਾਂ ਹਨ। ਜੇਕਰ ਇਹ ਸਫ਼ਲ ਹੁੰਦੀਆਂ ਹਨ ਤਾਂ ਸਾਨੂੰ ਵੀ ਵਿਸ਼ਵਾਸ ਦੇ ਪੁਲਾਂ ਦਾ ਨਿਰਮਾਣ ਕਰਨਾ ਚਾਹੀਦਾ ਹੈ। ਅਤੇ ਇਸ ਲਈ ਇਨ੍ਹਾਂ ਪਹਿਲੂਆਂ ਨੂੰ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ, ਸਲਾਹ, ਸੁਸ਼ਾਸਨ, ਪਾਰਦਰਸ਼ਤਾ, ਵਿਵਹਾਰਕਤਾ ਅਤੇ ਸਥਿਰਤਾ ਦੇ ਸਤਿਕਾਰ ‘ਤੇ ਅਧਾਰਤ ਹੋਣਾ ਚਾਹੀਦਾ ਹੈ। ਉਨ੍ਹਾਂ ਨੂੰ ਰਾਸ਼ਟਰਾਂ ਨੂੰ ਸਸ਼ਕਤ ਬਣਾਉਣਾ ਚਾਹੀਦਾ ਹੈ, ਉਨ੍ਹਾਂ ਨੂੰ ਅਸੰਭਵ ਕਰਜ਼ ਦੇ ਬੋਝ ਤਹਿਤ ਨਹੀਂ ਰੱਖਣਾ ਚਾਹੀਦਾ। ਉਨ੍ਹਾਂ ਨੂੰ ਰਣਨੀਤਕ ਮੁਕਾਬਲੇਬਾਜ਼ੀ ਨਹੀਂ ਬਲਕਿ ਵਪਾਰ ਨੂੰ ਪ੍ਰੋਤਸਾਹਨ ਦੇਣਾ ਚਾਹੀਦਾ ਹੈ। ਇਨ੍ਹਾਂ ਸਿਧਾਂਤਾਂ ‘ਤੇ ਅਸੀਂ ਸਾਰਿਆਂ ਨਾਲ ਕੰਮ ਕਰਨ ਲਈ ਤਿਆਰ ਹਾਂ। ਭਾਰਤ ਹਿੰਦ ਮਹਾਸਾਗਰ, ਅਫ਼ਰੀਕਾ, ਪੱਛਮੀ ਏਸ਼ੀਆ ਅਤੇ ਇਸਤੋਂ ਬਾਅਦ ਦੱਖਣ ਏਸ਼ੀਆ ਅਤੇ ਦੱਖਣ ਪੂਰਬੀ ਏਸ਼ੀਆ ਵਿੱਚ ਜਪਾਨ ਵਰਗੇ ਹੋਰਾਂ ਦੇਸ਼ਾਂ ਨਾਲ ਸਾਂਝੇਦਾਰੀ ਕਰ ਰਿਹਾ ਹੈ। ਅਤੇ ਅਸੀਂ ਨਿਊ ਡਿਵੈਲਪਮੈਂਟ ਬੈਂਕ ਅਤੇ ਏਸ਼ੀਅਨ ਇਨਫਰਾਸਟਰੱਕਚਰ ਇਨਵੈਸਟਮੈਂਟ ਬੈਂਕ ਵਿੱਚ ਮਹੱਤਵਪੂਰਨ ਹਿਤਧਾਰਕ ਹਾਂ।
ਅੰਤ ਵਿੱਚ,
ਇਹ ਸਭ ਸੰਭਵ ਹੈ, ਜੇਕਰ ਅਸੀਂ ਮਹਾਸ਼ਕਤੀ ਮੁਕਾਬਲਿਆਂ ਵੱਲ ਨਹੀਂ ਮੁੜਦੇ। ਜਿਵੇਂ ਮੈਂ ਪਹਿਲਾਂ ਕਿਹਾ ਸੀ ਕਿ ਦੁਸ਼ਮਣੀ ਵਾਲਾ ਏਸ਼ੀਆ ਸਾਨੂੰ ਪਿੱਛੇ ਲੈ ਕੇ ਜਾਵੇਗਾ, ਪਰ ਸਹਿਯੋਗ ਵਾਲਾ ਏਸ਼ੀਆ ਇਸ ਸਦੀ ਨੂੰ ਆਕਾਰ ਦੇਵੇਗਾ। ਇਸ ਲਈ ਹਰ ਦੇਸ਼ ਨੂੰ ਖੁਦ ਨੂੰ ਪੁੱਛਣਾ ਚਾਹੀਦਾ ਹੈ: ਕੀ ਇਸਦੇ ਵਿਕਲਪ ਜ਼ਿਆਦਾ ਸੰਯੁਕਤ ਦੁਨੀਆ ਦਾ ਨਿਰਮਾਣ ਕਰ ਰਹੇ ਹਨ ਜਾਂ ਨਵੀਆਂ ਵੰਡਾਂ ਲਈ ਮਜਬੂਰ ਕਰ ਰਹੇ ਹਨ? ਇਹ ਇੱਕ ਜ਼ਿੰਮੇਵਾਰੀ ਹੈ ਜਿਸ ਵਿੱਚ ਮੌਜੂਦਾ ਅਤੇ ਵਧਦੀਆਂ ਸ਼ਕਤੀਆਂ ਦੋਵੇਂ ਹਨ। ਮੁਕਾਬਲਾ ਆਮ ਹੈ, ਪਰ ਮੁਕਾਬਲਾ ਸੰਘਰਸ਼ ਵਿੱਚ ਨਹੀਂ ਬਦਲਣਾ ਚਾਹੀਦਾ, ਅੰਤਰਾਂ ਨੂੰ ਝਗੜਿਆਂ ਵਿੱਚ ਬਦਲਣ ਦੀ ਆਗਿਆ ਨਹੀਂ ਦਿੱਤੀ ਜਾਣੀ ਚਾਹੀਦੀ। ਦਰਸ਼ਕਾਂ ਵਿਚਲੇ ਵਿਸ਼ੇਸ਼ ਮੈਂਬਰ ਸਹਿਬਾਨ, ਸਾਂਝੀਆਂ ਕਦਰਾਂ ਕੀਮਤਾਂ ਅਤੇ ਹਿਤਾਂ ਦੇ ਅਧਾਰ ‘ਤੇ ਭਾਈਵਾਲੀ ਆਮ ਹੈ। ਭਾਰਤ ਵਿੱਚ ਵੀ ਬਹੁਤ ਸਾਰੇ ਖੇਤਰ ਅਤੇ ਹੋਰ ਬਹੁਤ ਕੁਝ ਹੈ।
ਇੱਕ ਸਥਿਰ ਅਤੇ ਸ਼ਾਂਤੀਪੂਰਨ ਖੇਤਰ ਲਈ ਅਸੀਂ ਉਨ੍ਹਾਂ ਨਾਲ ਵਿਅਕਤੀਗਤ ਤੌਰ ‘ਤੇ ਜਾਂ ਤਿੰਨ ਜਾਂ ਵੱਧ ਰੂਪਾਂ ਵਿੱਚ ਕੰਮ ਕਰਾਂਗੇ, ਪਰ ਸਾਡੀ ਦੋਸਤੀ ਰੋਕਾਂ ਦੀ ਨਹੀਂ ਹੈ। ਅਸੀਂ ਸਿਧਾਂਤਾਂ ਅਤੇ ਕਦਰਾਂ-ਕੀਮਤਾਂ, ਸ਼ਾਂਤੀ ਅਤੇ ਪ੍ਰਗਤੀ ਦਾ ਪੱਖ ਚੁਣਦੇ ਹਾਂ, ਇੱਕ ਦੂਜੇ ਨੂੰ ਵੰਡਣ ਦਾ ਨਹੀਂ। ਵਿਸ਼ਵ ਪੱਧਰ ‘ਤੇ ਸਾਡੇ ਸਬੰਧ ਸਾਡੀ ਸਥਿਤੀ ਨੂੰ ਬਿਆਨ ਕਰਦੇ ਹਨ।
ਅਤੇ ਜਦੋਂ ਅਸੀਂ ਇਕੱਠੇ ਕੰਮ ਕਰ ਸਕਦੇ ਹਾਂ, ਤਾਂ ਅਸੀਂ ਆਪਣੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਵਿੱਚ ਵੀਸਮਰੱਥ ਹੋਵਾਂਗੇ। ਅਸੀਂ ਆਪਣੇ ਗ੍ਰਹਿ ਦੀ ਸੰਭਾਲ ਕਰਨ ਵਿੱਚ ਸਮਰੱਥ ਹੋਵਾਂਗੇ। ਅਸੀਂ ਅਪ੍ਰਸਾਰ ਸੁਨਿਸ਼ਚਤ ਕਰਨ ਵਿੱਚ ਸਮਰੱਥ ਹੋਵਾਂਗੇ। ਅਸੀਂ ਆਪਣੇ ਲੋਕਾਂ ਨੂੰ ਦਹਿਸ਼ਤਗਰਦੀ ਅਤੇ ਸਾਇਬਰ ਖਤਰਿਆਂ ਤੋਂ ਬਚਾਉਣ ਵਿੱਚ ਸਮਰੱਥ ਹੋਵਾਂਗੇ।
ਅੰਤ ਵਿੱਚ ਮੈਂ ਫਿਰ ਕਹਾਂਗਾ: ਇੰਡੋ-ਪੈਸੇਫਿਕ (ਭਾਰਤ-ਪ੍ਰਸ਼ਾਂਤ)ਖੇਤਰ ਵਿੱਚ ਭਾਰਤ ਦੀ ਆਪਣੀ ਭਾਗੀਦਾਰੀ-ਅਫ਼ਰੀਕਾ ਦੇ ਕਿਨਾਰੇ ਤੋਂ ਅਮਰੀਕਾ ਤੱਕ-ਸਮਾਵੇਸ਼ੀ ਹੋਏਗੀ। ਅਸੀਂ ਵੇਦਾਂਤ ਦਰਸ਼ਨ ਦੇ ਉੱਤਰਧਿਕਾਰੀ ਹਾਂ ਜੋ ਸਾਰਿਆਂ ਦੀ ਏਕਤਾ ਵਿੱਚ ਵਿਸ਼ਵਾਸ ਰੱਖਦੇ ਹਨ ਅਤੇ ਵਿਭਿੰਨਤਾ ਵਿੱਚ ਏਕਤਾ ਨੂੰ ਮਾਣਦੇ ਹਨ ‘ਏਕਮ ਸਤਯਮ, ਵਿਪਰਾ:ਬਹੁਦਾਵਦੰਤੀ (एकम सत्यम, विप्राः बहुदावदंति)-ਸੱਚਾਈ ਇੱਕ ਹੈ, ਇਸ ਨੂੰ ਬਹੁਤ ਸਾਰੇ ਤਰੀਕਿਆਂ ਨਾਲ ਸਿੱਖਿਆ ਤੇ ਬੋਲਿਆ ਜਾਂਦਾ ਹੈ। ਇਹ ਸਾਡੇ ਸੱਭਿਆਚਾਰਕ ਸਿਧਾਂਤਾਂ ਦੀ ਬੁਨਿਆਦ ਹੈ-ਬਹੁਲਵਾਦ, ਸਹਿਹੋਂਦ, ਖੁੱਲ੍ਹਾਪਣ ਅਤੇ ਗੱਲਬਾਤ। ਲੋਕਤੰਤਰ ਦੇ ਆਦਰਸ਼ ਜੋ ਸਾਨੂੰ ਰਾਸ਼ਟਰ ਦੇ ਰੂਪ ਵਿੱਚ ਪਰਿਭਾਸ਼ਿਤ ਕਰਦੇ ਹਨ, ਵਿਸ਼ਵ ਨਾਲ ਜੁੜਨ ਦੇ ਰਸਤੇ ਨੂੰ ਵੀ ਆਕਾਰ ਦਿੰਦੇ ਹਨ।
ਇਸ ਲਈ, ਇਹ ਹਿੰਦੀ ਵਿੱਚ ਪੰਜ ‘ਐੱਸ’ ਵਿੱਚ ਪਰਿਭਾਸਤ ਹੈ, ਸਨਮਾਨ (respect), ਸੰਵਾਦ (dialogue), ਸਹਿਯੋਗ (cooperation), ਸ਼ਾਂਤੀ (peace) ਅਤੇ ਸਮ੍ਰਿੱਧੀ (prosperity)। ਇਨ੍ਹਾਂ ਸ਼ਬਦਾਂ ਨੂੰ ਸਿੱਖਣਾ ਬਹੁਤ ਅਸਾਨ ਹੈ! ਅਸੀਂ ਵਿਸ਼ਵ ਨੂੰ ਅੰਤਰਰਾਸ਼ਟਰੀ ਕਾਨੂੰਨ ਦੀਆਂ ਸੰਪੂਰਨ ਵਚਨਬੱਧਤਾਵਾਂ ਰਾਹੀਂ ਸਨਮਾਨ, ਸੰਵਾਦ ਨਾਲ ਜੋੜਾਂਗੇ। ਅਸੀਂ ਇੱਕ ਲੋਕਤੰਤਰੀ ਅਤੇ ਨਿਯਮ ਅਧਾਰਿਤ ਅੰਤਰਰਾਸ਼ਟਰੀ ਵਿਵਸਥਾ ਨੂੰ ਪ੍ਰੋਤਸਾਹਨ ਦੇਵਾਂਗੇ, ਜਿਸ ਵਿੱਚ ਸਾਰੇ ਰਾਸ਼ਟਰ ਛੋਟੇ ਅਤੇ ਵੱਡੇ, ਅਸੀਂ ਇੱਕ ਦੂਜਿਆਂ ਨਾਲ ਕੰਮ ਕਰਾਂਗੇ। ਸਾਡੇ ਸਮੁੰਦਰ, ਪੁਲਾੜ੍ਹ ਅਤੇ ਵਾਯੂ ਮਾਰਗ ਮੁਕਤ ਅਤੇ ਖੁੱਲ੍ਹੇ ਹਨ, ਸਾਡੇ ਰਾਸ਼ਟਰ ਦਹਿਸ਼ਤਗਰਦੀ ਤੋਂ ਸੁਰੱਖਿਅਤ ਹਨ, ਅਤੇ ਸਾਡੀ ਸਾਈਬਰ ਸਪੇਸ ਰੁਕਾਵਟਾਂ ਅਤੇ ਵਿਵਾਦਾਂ ਤੋਂ ਮੁਕਤ ਹੈ। ਅਸੀਂ ਆਪਣੀ ਅਰਥਵਿਵਸਥਾ ਨੂੰ ਖੁੱਲ੍ਹਾ ਰੱਖਾਂਗੇ ਅਤੇ ਸਾਡੇ ਸਬੰਧ ਪਾਰਦਰਸ਼ੀ ਹੋਣਗੇ। ਅਸੀਂ ਆਪਣੇ ਦੋਸਤਾਂ ਅਤੇ ਭਾਈਵਾਲਾਂ ਨਾਲ ਆਪਣੇ ਸਰੋਤ, ਬਜ਼ਾਰ ਅਤੇ ਖੁਸ਼ਹਾਲੀ ਸਾਂਝੀ ਕਰਾਂਗੇ। ਅਸੀਂ ਫਰਾਂਸ ਅਤੇ ਹੋਰ ਭਾਈਵਾਲਾਂ ਨਾਲ ਮਿਲਕੇ ਅੰਤਰਰਾਸ਼ਟਰੀ ਸੂਰਜੀ ਗੱਠਜੋੜ ਦੇ ਰੂਪ ਵਿੱਚ ਆਪਣੇ ਗ੍ਰਹਿ ਲਈ ਇੱਕ ਟਿਕਾਊ ਭਵਿੱਖ ਦੀ ਤਲਾਸ਼ ਕਰਾਂਗੇ।
ਇਸ ਤਰ੍ਹਾਂ ਅਸੀਂ ਆਪਣੇ ਆਪ ਅਤੇ ਆਪਣੇ ਸਾਥੀਆਂ ਨੂੰ ਇਸ ਵਿਸ਼ਾਲ ਖੇਤਰ ਅਤੇ ਇਸ ਤੋਂ ਅੱਗੇ ਵਧਣ ਦੀ ਕਾਮਨਾ ਕਰਦੇ ਹਾਂ। ਖੇਤਰ ਦਾ ਪ੍ਰਾਚੀਨ ਦ੍ਰਿਸ਼ਟੀਕੋਣ ਸਾਡੀ ਸਾਂਝੀ ਵਿਰਾਸਤ ਹੈ। ਮਹਾਤਮਾ ਬੁੱਧ ਦਾ ਸ਼ਾਂਤੀ ਅਤੇ ਦਇਆ ਦਾ ਸੰਦੇਸ਼ ਸਾਨੂੰ ਸਾਰਿਆਂ ਨੂੰ ਜੋੜਦਾ ਹੈ। ਇਕੱਠੇ ਹੋ ਕੇ ਅਸੀਂ ਮਨੁੱਖੀ ਸੱਭਿਅਤਾ ਲਈ ਬਹੁਤ ਯੋਗਦਾਨ ਦੇ ਸਕਦੇ ਹਾਂ। ਅਤੇ ਅਸੀਂ ਯੁੱਧ ਦੇ ਤਬਾਹਕੁੰਨ ਮਾਰਗ ਅਤੇ ਸ਼ਾਂਤੀ ਦੀ ਉਮੀਦ ਵਿੱਚ ਹਾਂ। ਅਸੀਂ ਸ਼ਕਤੀ ਦੀਆਂ ਸੀਮਾਵਾਂ ਦੇਖੀਆਂ ਹਨ ਅਤੇ ਅਸੀਂ ਸਹਿਯੋਗ ਦੇ ਨਤੀਜੇ ਵੀ ਦੇਖੇ ਹਨ।
ਇਹ ਦੁਨੀਆ ਚੁਰਾਹੇ ‘ਤੇ ਹੈ। ਅਸੀਂ ਇਤਿਹਾਸ ਤੋਂ ਬਹੁਤ ਬੁਰਾ ਸਬਕ ਲਿਆ ਹੈ, ਪਰ ਇੱਕ ਗਿਆਨ ਦਾ ਮਾਰਗ ਵੀ ਹੈ। ਇਹ ਸਾਨੂੰ ਇੱਕ ਉੱਚ ਉਦੇਸ਼ ਦਿੰਦਾ ਹੈ: ਸਾਡੇ ਤੰਗ ਦ੍ਰਿਸ਼ਟੀਕੋਣ ਤੋਂ ਉੱਪਰ ਉੱਠਣ ਅਤੇ ਇਹ ਪਹਿਚਾਣ ਕਿ ਅਸੀਂ ਜਦੋਂ ਮਿਲ ਕੇ ਕੰਮ ਕਰਾਂਗੇ ਤਾਂ ਅਸੀਂ ਸਾਰੇ ਰਾਸ਼ਟਰਾਂ ਦੇ ਵੱਡੇ ਹਿਤਾਂ ਨੂੰ ਬਿਹਤਰ ਢੰਗ ਨਾਲ ਪੂਰਾ ਕਰ ਸਕਦੇ ਹਾਂ। ਮੈਂ ਤੁਹਾਨੂੰ ਇਸ ਰਸਤੇ ‘ਤੇ ਚਲਣ ਦੀ ਤਾਕੀਦ ਕਰਦਾ ਹਾਂ।
ਧੰਨਵਾਦ।
ਤੁਹਾਡਾ ਬਹੁਤ-ਬਹੁਤ ਧੰਨਵਾਦ।

*****

ਏਕੇਟੀ/ਵੀਜੇ/ਐੱਸਬੀਪੀ