Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਵੀਰ ਬਾਲ ਦਿਵਸ (Veer Bal Diwas) ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

ਵੀਰ ਬਾਲ ਦਿਵਸ (Veer Bal Diwas) ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ


 

ਭਾਰਤ ਮਾਤਾ ਕੀ ਜੈ!

ਭਾਰਤ ਮਾਤਾ ਕੀ ਜੈ!

 

ਕੇਂਦਰੀ ਮੰਤਰੀ ਮੰਡਲ ਵਿੱਚ ਮੇਰੀ ਸਹਿਯੋਗੀ ਅੰਨਪੂਰਣਾ ਦੇਵੀ ਜੀ, ਸਾਵਿਤ੍ਰੀ ਠਾਕੁਰ ਜੀ, ਸੁਕਾਂਤਾ ਮਜੂਮਦਾਰ ਜੀ, ਹੋਰ ਮਹਾਨੁਭਾਵ, ਦੇਸ਼ ਦੇ ਕੋਣੇ-ਕੋਣੇ ਤੋਂ ਇੱਥੇ ਆਏ ਸਾਰੇ ਅਤਿਥੀ, ਅਤੇ ਸਾਰੇ ਪਿਆਰੇ ਬੱਚੇ,

ਅੱਜ ਅਸੀਂ ਤੀਸਰੇ ‘ਵੀਰ ਬਾਲ ਦਿਵਸ’ ਦੇ ਆਯੋਜਨ ਦਾ ਹਿੱਸਾ ਬਣ ਰਹੇ ਹਾਂ। ਤਿੰਨ ਸਾਲ ਪਹਿਲੇ ਸਾਡੀ ਸਰਕਾਰ ਨੇ ਵੀਰ ਸਾਹਿਬਜ਼ਾਦਿਆਂ ਦੇ ਬਲੀਦਾਨ ਦੀ ਅਮਰ ਸਮ੍ਰਿਤੀ(ਯਾਦ) ਵਿੱਚ ਵੀਰ ਬਾਲ ਦਿਵਸ ਮਨਾਉਣ ਦੀ ਸ਼ੁਰੂਆਤ ਕੀਤੀ ਸੀ। ਹੁਣ ਇਹ ਦਿਨ ਕਰੋੜਾਂ ਦੇਸ਼ਵਾਸੀਆਂ ਦੇ ਲਈ, ਪੂਰੇ ਦੇਸ਼ ਦੇ ਲਈ ਰਾਸ਼ਟਰੀ ਪ੍ਰੇਰਣਾ ਦਾ ਪੁਰਬ ਬਣ ਗਿਆ ਹੈ। ਇਸ ਦਿਨ ਨੇ ਭਾਰਤ ਦੇ ਕਿਤਨੇ ਹੀ ਬੱਚਿਆਂ ਅਤੇ ਨੌਜਵਾਨਾਂ ਨੂੰ ਅਜਿੱਤ ਸਾਹਸ ਨਾਲ ਭਰਨ ਦਾ ਕੰਮ ਕੀਤਾ ਹੈ! ਅੱਜ ਦੇਸ਼ ਦੇ 17 ਬੱਚਿਆਂ ਨੂੰ ਵੀਰਤਾ, ਇਨੋਵੇਸ਼ਨ, ਸਾਇੰਸ ਅਤੇ ਟੈਕਨੋਲੋਜੀ, ਸਪੋਰਟਸ ਅਤੇ ਆਰਟਸ ਜਿਹੇ ਖੇਤਰਾਂ ਵਿੱਚ ਸਨਮਾਨਿਤ ਕੀਤਾ ਗਿਆ ਹੈ। ਇਨ੍ਹਾਂ ਸਭ ਨੇ ਇਹ ਦਿਖਾਇਆ ਹੈ ਕਿ ਭਾਰਤ ਦੇ ਬੱਚੇ, ਭਾਰਤ ਦੇ ਯੁਵਾ ਕੀ ਕੁਝ ਕਰਨ ਦੀ ਸਮਰੱਥਾ ਰੱਖਦੇ ਹਨ। ਮੈਂ ਇਸ ਅਵਸਰ ‘ਤੇ ਸਾਡੇ ਗੁਰੂਆਂ ਦੇ ਚਰਨਾਂ ਵਿੱਚ, ਵੀਰ ਸਾਹਿਬਜ਼ਾਦਿਆਂ ਦੇ ਚਰਨਾਂ ਵਿੱਚ ਸ਼ਰਧਾਪੂਰਵਕ ਨਮਨ ਕਰਦਾ ਹਾਂ। ਮੈਂ ਅਵਾਰਡ ਜਿੱਤਣ ਵਾਲੇ ਸਾਰੇ ਬੱਚਿਆਂ ਨੂੰ ਵਧਾਈਆਂ ਭੀ ਦਿੰਦਾ ਹਾਂ, ਉਨ੍ਹਾਂ ਦੇ ਪਰਿਵਾਰਜਨਾਂ ਨੂੰ ਭੀ ਵਧਾਈਆਂ ਦਿੰਦਾ ਹਾਂ ਅਤੇ ਉਨ੍ਹਾਂ ਨੂੰ ਦੇਸ਼ ਦੀ ਤਰਫ਼ ਤੋਂ ਸ਼ੁਭਕਾਮਨਾਵਾਂ ਭੀ ਦਿੰਦਾ ਹਾਂ।

ਸਾਥੀਓ,

ਅੱਜ ਆਪ ਸਭ ਨਾਲ ਗੱਲਬਾਤ ਕਰਦੇ ਹੋਏ ਮੈਂ ਉਨ੍ਹਾਂ ਪਰਿਸਥਿਤੀਆਂ ਨੂੰ ਭੀ ਯਾਦ ਕਰਾਂਗਾ, ਜਦੋਂ ਵੀਰ ਸਾਹਿਬਜ਼ਾਦਿਆਂ ਨੇ ਆਪਣਾ ਬਲੀਦਾਨ ਦਿੱਤਾ ਸੀ। ਇਹ ਅੱਜ ਦੀ ਯੁਵਾ ਪੀੜ੍ਹੀ ਦੇ ਲਈ ਭੀ ਜਾਣਨਾ ਉਤਨਾ ਹੀ ਜ਼ਰੂਰੀ ਹੈ। ਅਤੇ ਇਸ ਲਈ ਉਨ੍ਹਾਂ ਘਟਨਾਵਾਂ ਨੂੰ ਵਾਰ-ਵਾਰ ਯਾਦ ਕੀਤਾ ਜਾਣਾ ਇਹ ਭੀ ਜ਼ਰੂਰੀ ਹੈ। ਸਵਾ ਤਿੰਨ ਸੌਂ ਸਾਲ ਪਹਿਲੇ ਦੇ ਉਹ ਹਾਲਾਤ 26 ਦਸੰਬਰ ਦਾ ਉਹ ਦਿਨ ਜਦੋਂ ਛੋਟੀ ਜਿਹੀ ਉਮਰ ਵਿੱਚ ਸਾਡੇ ਸਾਹਿਬਜ਼ਾਦਿਆਂ ਨੇ ਆਪਣੇ ਪ੍ਰਾਣਾਂ ਦੀ ਆਹੂਤੀ ਦੇ ਦਿੱਤੀ। ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫਤੇਹ ਸਿੰਘ ਦੀ ਉਮਰ ਘੱਟ ਸੀ, ਉਮਰ ਘੱਟ ਸੀ ਲੇਕਿਨ ਉਨ੍ਹਾਂ ਦਾ ਹੌਸਲਾ ਅਸਮਾਨ ਤੋਂ ਭੀ ਉੱਚਾ ਸੀ। ਸਾਹਿਬਜ਼ਾਦਿਆਂ ਨੇ ਮੁਗਲ ਸਲਤਨਤ ਦੇ ਹਰ ਲਾਲਚ ਨੂੰ ਠੁਕਰਾਇਆ, ਹਰ ਅੱਤਿਆਚਾਰ ਨੂੰ ਸਹਿਆ, ਜਦੋਂ ਵਜ਼ੀਰ ਖਾਨ ਨੇ ਉਨ੍ਹਾਂ ਨੂੰ ਦੀਵਾਰ ਵਿੱਚ ਚਿਣਵਾਉਣ ਦਾ ਆਦੇਸ਼ ਦਿੱਤਾ,ਤਾਂ ਸਾਹਿਬਜ਼ਾਦਿਆਂ ਨੇ ਉਸ ਨੂੰ ਪੂਰੀ ਵੀਰਤਾ ਨਾਲ ਸਵੀਕਾਰ ਕੀਤਾ। ਸਾਹਿਬਜ਼ਾਦਿਆਂ ਨੇ ਉਨ੍ਹਾਂ ਨੂੰ ਗੁਰੂ ਅਰਜਨ ਦੇਵ, ਗੁਰੂ ਤੇਗ਼ ਬਹਾਦਰ ਅਤੇ ਗੁਰੂ ਗੋਬਿੰਦ ਸ਼ਿੰਘ ਦੀ ਵੀਰਤਾ ਯਾਦ ਦਿਵਾਈ। ਇਹ ਵੀਰਤਾ ਸਾਡੀ ਆਸਥਾ ਦਾ ਆਤਮਬਲ ਸੀ। ਸਾਹਿਬਜ਼ਾਦਿਆਂ ਨੇ ਪ੍ਰਾਣ ਦੇਣਾ ਸਵੀਕਾਰ ਕੀਤਾ, ਲੇਕਿਨ ਆਸਥਾ ਦੇ ਪਥ ਤੋਂ ਉਹ ਕਦੇ ਵਿਚਲਿਤ ਨਹੀਂ ਹੋਏ। ਵੀਰ ਬਾਲ ਦਿਵਸ ਦਾ ਇਹ ਦਿਨ, ਸਾਨੂੰ ਇਹ ਸਿਖਾਉਂਦਾ ਹੈ ਕਿ ਚਾਹੇ ਕਿਤਨੀਆਂ ਭੀ ਵਿਕਟ ਸਥਿਤੀਆਂ ਆਉਣ। ਕਿਤਨਾ ਭੀ ਵਿਪਰੀਤ ਸਮਾਂ ਕਿਉਂ ਨਾ ਹੋਵੇ, ਦੇਸ਼ ਅਤੇ ਦੇਸ਼ ਹਿਤ ਤੋਂ ਬੜਾ ਕੁਝ ਨਹੀਂ ਹੁੰਦਾ। ਇਸ ਲਈ ਦੇਸ਼ ਦੇ ਲਈ ਕੀਤਾ ਗਿਆ ਹਰ ਕੰਮ ਵੀਰਤਾ ਹੈ, ਦੇਸ਼ ਦੇ ਲਈ ਜੀਣ ਵਾਲਾ ਹਰ ਬੱਚਾ, ਹਰ ਯੁਵਾ, ਵੀਰ ਬਾਲਕ ਹੈ।

 

ਸਾਥੀਓ,

ਵੀਰ ਬਾਲ ਦਿਵਸ ਦਾ ਇਹ ਵਰ੍ਹਾ ਹੋਰ ਭੀ ਖਾਸ ਹੈ। ਇਹ ਵਰ੍ਹਾ ਭਾਰਤੀ ਗਣਤੰਤਰ ਦੀ ਸਥਾਪਨਾ ਦਾ, ਸਾਡੇ ਸੰਵਿਧਾਨ ਦਾ 75ਵਾਂ ਵਰ੍ਹਾ ਹੈ। ਇਸ 75ਵੇਂ ਵਰ੍ਹੇ ਵਿੱਚ ਦੇਸ਼ ਦਾ ਹਰ ਨਾਗਰਿਕ, ਵੀਰ ਸਾਹਿਬਜ਼ਾਦਿਆਂ ਤੋਂ ਰਾਸ਼ਟਰ ਦੀ ਏਕਤਾ, ਅਖੰਡਤਾ ਦੇ ਲਈ ਕੰਮ ਕਰਨ ਦੀ ਪ੍ਰੇਰਣਾ ਲੈ ਰਿਹਾ ਹੈ। ਅੱਜ ਭਾਰਤ ਜਿਸ ਸਸ਼ਕਤ ਲੋਕਤੰਤਰ ‘ਤੇ ਗਰਵ (ਮਾਣ) ਕਰਦਾ ਹੈ, ਉਸ ਦੀ ਨੀਂਹ ਵਿੱਚ ਸਾਹਿਬਜ਼ਾਦਿਆਂ ਦੀ ਵੀਰਤਾ ਹੈ, ਉਨ੍ਹਾਂ ਦਾ ਬਲੀਦਾਨ ਹੈ। ਸਾਡਾ ਲੋਕਤੰਤਰ ਸਾਨੂੰ ਅੰਤਯੋਦਯ ਦੀ ਪ੍ਰੇਰਣਾ ਦਿੰਦਾ ਹੈ।ਸੰਵਿਧਾਨ ਸਾਨੂੰ ਸਿਖਾਉਂਦਾ ਹੈ ਕਿ ਦੇਸ਼ ਵਿੱਚ ਕੋਈ ਭੀ ਛੋਟਾ ਬੜਾ ਨਹੀਂ ਹੈ। ਅਤੇ ਇਹ ਨੀਤੀ, ਇਹ ਪ੍ਰੇਰਣਾ ਸਾਡੇ ਗੁਰੂਆਂ ਦੇ ਸਰਬਤ ਦਾ ਭਲਾ ਦੇ ਉਸ ਮੰਤਰ ਨੂੰ ਭੀ ਸਿਖਾਉਂਦੀਆਂ ਹਨ, ਜਿਸ ਵਿੱਚ ਸਭ ਦੇ ਸਮਾਨ ਕਲਿਆਣ ਦੀ ਬਾਤ ਕਹੀ ਗਈ ਹੈ। ਗੁਰੂ ਪਰੰਪਰਾ ਨੇ ਸਾਨੂੰ ਸਭ ਨੂੰ ਇੱਕ ਸਮਾਨ ਭਾਵ ਨਾਲ ਦੇਖਣਾ ਸਿਖਾਇਆ ਹੈ ਅਤੇ ਸੰਵਿਧਾਨ ਭੀ ਸਾਨੂੰ ਇਸੇ ਵਿਚਾਰ ਦੀ ਪ੍ਰੇਰਣਾ ਦਿੰਦਾ ਹੈ। ਵੀਰ ਸਾਹਿਬਜ਼ਾਦਿਆਂ ਦਾ ਜੀਵਨ ਸਾਨੂੰ ਦੇਸ਼ ਦੀ ਅਖੰਡਤਾ ਅਤੇ ਵਿਚਾਰਾਂ ਨਾਲ ਕੋਈ ਸਮਝੌਤਾ ਨਾ ਕਰਨ ਦੀ ਸਿੱਖਿਆ ਦਿੰਦਾ ਹੈ। ਅਤੇ ਸੰਵਿਧਾਨ ਭੀ ਸਾਨੂੰ ਭਾਰਤ ਦੀ ਪ੍ਰਭੂਸੱਤਾ ਅਤੇ ਅਖੰਡਤਾ ਨੂੰ ਸਰਬਉੱਚ ਰੱਖਣ ਦਾ ਸਿਧਾਂਤ ਦਿੰਦਾ ਹੈ। ਇੱਕ ਤਰ੍ਹਾਂ ਨਾਲ ਸਾਡੇ ਲੋਕਤੰਤਰ ਦੀ ਵਿਰਾਟਤਾ ਵਿੱਚ ਗੁਰੂਆਂ ਦੀ ਸਿੱਖਿਆ ਹੈ, ਸਾਹਿਬਜ਼ਾਦਿਆਂ ਦਾ ਤਿਆਗ ਹੈ ਅਤੇ ਦੇਸ਼ ਦੀ ਏਕਤਾ ਦਾ ਮੂਲ ਮੰਤਰ ਹੈ।

 

ਸਾਥੀਓ,

ਇਤਿਹਾਸ ਨੇ ਅਤੇ ਇਤਿਹਾਸ ਤੋਂ ਵਰਤਮਾਨ ਤੱਕ, ਭਾਰਤ ਦੀ ਪ੍ਰਗਤੀ ਵਿੱਚ ਹਮੇਸ਼ਾ ਯੁਵਾ ਊਰਜਾ ਦੀ ਬੜੀ ਭੂਮਿਕਾ ਰਹੀ ਹੈ। ਆਜ਼ਾਦੀ ਦੀ ਲੜਾਈ ਤੋਂ ਲੈ ਕੇ 21ਵੀਂ ਸਦੀ ਦੇ ਜਨ ਅੰਦੋਲਨਾਂ ਤੱਕ, ਭਾਰਤ ਦੇ ਯੁਵਾ ਨੇ ਹਰ ਕ੍ਰਾਂਤੀ ਵਿੱਚ ਆਪਣਾ ਯੋਗਦਾਨ ਦਿੱਤਾ ਹੈ। ਆਪ ਜਿਹੇ ਨੌਜਵਾਨਾਂ ਦੀ ਸ਼ਕਤੀ ਦੇ ਕਾਰਨ ਹੀ ਅੱਜ ਪੂਰਾ ਵਿਸ਼ਵ ਭਾਰਤ ਨੂੰ ਆਸ਼ਾ ਅਤੇ ਅਪੇਖਿਆਵਾਂ ਦੇ ਨਾਲ ਦੇਖ ਰਿਹਾ ਹੈ। ਅੱਜ ਭਾਰਤ ਵਿੱਚ startups ਤੋਂ science ਤੱਕ, sports ਤੋਂ entrepreneurship  ਤੱਕ, ਯੁਵਾ ਸ਼ਕਤੀ ਨਵੀਂ ਕ੍ਰਾਂਤੀ ਕਰ ਰਹੀ ਹੈ। ਅਤੇ ਇਸ ਲਈ ਸਾਡੀ ਪਾਲਿਸੀ ਵਿੱਚ ਭੀ, ਨੌਜਵਾਨਾਂ ਨੂੰ ਸ਼ਕਤੀ ਦੇਣਾ ਸਰਕਾਰ ਦਾ ਸਭ ਤੋਂ ਬੜਾ ਫੋਕਸ ਹੈ। ਸਟਾਰਟਅਪ ਦਾ ਈਕੋਸਿਸਟਮ ਹੋਵੇ, ਸਪੇਸ ਇਕੌਨਮੀ ਦਾ ਭਵਿੱਖ ਹੋਵੇ, ਸਪੋਰਟਸ ਅਤੇ ਫਿਟਨਸ ਸੈਕਟਰ ਹੋਵੇ, ਫਿਨਟੈੱਕ ਅਤੇ ਮੈਨੂਫੈਕਚਰਿੰਗ ਦੀ ਇੰਡਸਟ੍ਰੀ ਹੋਵੇ, ਸਕਿੱਲ ਡਿਵੈਲਪਮੈਂਟ ਅਤੇ ਇੰਟਨਰਸ਼ਿਪ ਦੀ ਯੋਜਨਾ ਹੋਵੇ, ਸਾਰੀਆਂ ਨੀਤੀਆਂ ਯੂਥ ਸੈਂਟ੍ਰਿਕ ਹਨ, ਯੁਵਾ ਕੇਂਦਰੀ ਹਨ, ਨੌਜਵਾਨਾਂ ਦੇ ਹਿਤ ਨਾਲ ਜੁੜੀਆਂ ਹੋਈਆਂ ਹਨ। ਅੱਜ ਦੇਸ਼ ਦੇ ਵਿਕਾਸ ਨਾਲ ਜੁੜੇ ਹਰ ਸੈਕਟਰ ਵਿੱਚ ਨੌਜਵਾਨਾਂ ਨੂੰ ਨਵੇਂ ਮੌਕੇ ਮਿਲ ਰਹੇ ਹਨ। ਉਨ੍ਹਾਂ ਦੀ ਪ੍ਰਤਿਭਾ ਨੂੰ, ਉਨ੍ਹਾਂ ਦੇ ਆਤਮਬਲ ਨੂੰ ਸਰਕਾਰ ਦਾ ਸਾਥ ਮਿਲ ਰਿਹਾ ਹੈ।

 

ਮੇਰੇ ਯੁਵਾ ਦੋਸਤੋ,

ਅੱਜ ਤੇਜ਼ੀ ਨਾਲ ਬਦਲਦੇ ਵਿਸ਼ਵ ਵਿੱਚ ਜ਼ਰੂਰਤਾਂ ਭੀ ਨਵੀਆਂ ਹਨ, ਅਪੇਖਿਆਵਾਂ (ਉਮੀਦਾਂ) ਭੀ ਨਵੀਆਂ ਹਨ, ਅਤੇ ਭਵਿੱਖ ਦੀਆਂ ਦਿਸ਼ਾਵਾਂ ਭੀ ਨਵੀਆਂ ਹਨ। ਇਹ ਯੁਗ ਹੁਣ ਮਸ਼ੀਨਾਂ ਤੋਂ ਅੱਗੇ ਵਧ ਕੇ ਮਸ਼ੀਨ ਲਰਨਿੰਗ ਦੀ ਦਿਸ਼ਾ ਵਿੱਚ ਵਧ ਚੁੱਕਿਆ ਹੈ। ਸਾਧਾਰਣ ਸੌਫਟਵੇਅਰ ਦੀ ਜਗ੍ਹਾ AI ਦਾ ਉਪਯੋਗ ਵਧ ਰਿਹਾ ਹੈ। ਅਸੀਂ ਹਰ ਫੀਲਡ ਵਿੱਚ ਨਵੇਂ changes ਅਤੇ challenges ਨੂੰ ਮਹਿਸੂਸ ਕਰ ਸਕਦੇ ਹਾਂ। ਇਸ ਲਈ, ਸਾਨੂੰ ਸਾਡੇ ਨੌਜਵਾਨਾਂ ਨੂੰ futuristic ਬਣਾਉਣਾ ਹੋਵੇਗਾ। ਆਪ (ਤੁਸੀਂ) ਦੇਖ ਰਹੇ ਹੋ, ਦੇਸ਼ ਨੇ ਇਸ ਦੀ ਤਿਆਰੀ ਕਿਤਨੀ ਪਹਿਲੇ ਤੋਂ ਸ਼ੁਰੂ ਕਰ ਦਿੱਤੀ ਹੈ। ਅਸੀਂ ਨਵੀਂ ਰਾਸ਼ਟਰੀ ਸਿੱਖਿਆ ਨੀਤੀ, national education policy ਲਿਆਏ। ਅਸੀਂ ਸਿੱਖਿਆ ਨੂੰ ਆਧੁਨਿਕ ਕਲੇਵਰ ਵਿੱਚ ਢਾਲ਼ਿਆ, ਉਸ ਨੂੰ ਖੁੱਲ੍ਹਾ ਅਸਮਾਨ ਬਣਾਇਆ। ਸਾਡੇ ਯੁਵਾ ਕੇਵਲ ਕਿਤਾਬੀ ਗਿਆਨ ਤੱਕ ਸੀਮਿਤ ਨਾ ਰਹਿਣ, ਇਸ ਦੇ ਲਈ ਕਈ ਪ੍ਰਯਾਸ ਕੀਤੇ ਜਾ ਰਹੇ ਹਨ। ਛੋਟੇ ਬੱਚਿਆਂ ਨੂੰ ਇਨੋਵੇਟਿਵ ਬਣਾਉਣ ਦੇ ਲਈ ਦੇਸ਼ ਵਿੱਚ 10 ਹਜ਼ਾਰ ਤੋਂ ਜ਼ਿਆਦਾ ਅਟਲ ਟਿੰਕਰਿੰਗ ਲੈਬਸ ਸ਼ੁਰੂ ਕੀਤੀਆਂ ਗਈਆਂ ਹਨ। ਸਾਡੇ ਨੌਜਵਾਨਾਂ ਨੂੰ ਪੜ੍ਹਾਈ ਦੇ ਨਾਲ-ਨਾਲ ਅਲੱਗ-ਅਲੱਗ ਖੇਤਰਾਂ ਵਿੱਚ ਵਿਵਹਾਰਿਕ ਅਵਸਰ ਮਿਲੇ, ਨੌਜਵਾਨਾਂ ਵਿੱਚ ਸਮਾਜ ਦੇ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣ ਦੀ ਭਾਵਨਾ ਵਧੇ, ਇਸ ਦੇ ਲਈ ‘ਮੇਰਾ ਯੁਵਾ ਭਾਰਤ’ ਅਭਿਯਾਨ ਸ਼ੁਰੂ ਕੀਤਾ ਗਿਆ ਹੈ।

 

ਭਾਈਓ ਭੈਣੋਂ,

ਅੱਜ ਦੇਸ਼ ਦੀ ਇੱਕ ਹੋਰ ਬੜੀ ਪ੍ਰਾਥਮਿਕਤਾ ਹੈ- ਫਿਟ ਰਹਿਣਾ! ਦੇਸ਼ ਦਾ ਯੁਵਾ ਸੁਅਸਥ (ਤੰਦਰੁਸਤ) ਹੋਵੇਗਾ, ਤਦੇ ਦੇਸ਼ ਸਮਰੱਥ ਬਣੇਗਾ। ਇਸੇ ਲਈ, ਅਸੀਂ ਫਿਟ ਇੰਡੀਆ ਅਤੇ ਖੇਲੋ ਇੰਡੀਆ ਜਿਹੇ ਮੂਵਮੈਂਟ ਚਲਾ ਰਹੇ ਹਾਂ। ਇਨ੍ਹਾਂ ਸਭ ਨਾਲ ਦੇਸ਼ ਦੀ ਯੁਵਾ ਪੀੜ੍ਹੀ ਵਿੱਚ ਫਿਟਨਸ ਦੇ ਪ੍ਰਤੀ ਜਾਗਰੂਕਤਾ ਵਧ ਰਹੀ ਹੈ। ਇੱਕ ਸੁਅਸਥ (ਤੰਦਰੁਸਤ) ਯੁਵਾ ਪੀੜ੍ਹੀ ਹੀ, ਸੁਅਸਥ (ਤੰਦਰੁਸਤ)  ਭਾਰਤ ਦਾ ਨਿਰਮਾਣ ਕਰੇਗੀ। ਇਸੇ ਸੋਚ ਦੇ ਨਾਲ ਸੁਪੋਸ਼ਿਤ ਗ੍ਰਾਮ ਪੰਚਾਇਤ ਅਭਿਯਾਨ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਹ ਅਭਿਯਾਨ ਪੂਰੀ ਤਰ੍ਹਾਂ ਨਾਲ ਜਨਭਾਗੀਦਾਰੀ ਨਾਲ ਅੱਗੇ ਵਧੇਗਾ। ਕੁਪੋਸ਼ਣ ਮੁਕਤ ਭਾਰਤ ਦੇ ਲਈ ਗ੍ਰਾਮ ਪੰਚਾਇਤਾਂ ਦੇ ਦਰਮਿਆਨ ਇੱਕ healthy competition, ਇੱਕ ਤੰਦਰੁਸਤ ਮੁਕਾਬਲਾ ਹੋਵੇ, ਸੁਪੋਸ਼ਿਤ ਗ੍ਰਾਮ ਪੰਚਾਇਤ, ਵਿਕਸਿਤ ਭਾਰਤ ਦਾ ਅਧਾਰ ਬਣੇ, ਇਹ ਸਾਡਾ ਲਕਸ਼ ਹੈ।

ਸਾਥੀਓ,

ਵੀਰ ਬਾਲ ਦਿਵਸ, ਸਾਨੂੰ ਪ੍ਰੇਰਣਾਵਾਂ ਨਾਲ ਭਰਦਾ ਹੈ ਅਤੇ ਨਵੇਂ ਸੰਕਲਪਾਂ ਦੇ ਲਈ ਪ੍ਰੇਰਿਤ ਕਰਦਾ ਹੈ। ਮੈਂ ਲਾਲ ਕਿਲੇ ਤੋਂ ਕਿਹਾ ਹੈ- ਹੁਣ ਬੈਸਟ ਹੀ ਸਾਡਾ ਸਟੈਂਡਰਡ ਹੋਣਾ ਚਾਹੀਦਾ ਹੈ, ਮੈਂ ਆਪਣੀ ਯੁਵਾ ਸ਼ਕਤੀ ਨੂੰ ਕਹਾਂਗਾ, ਕਿ ਉਹ ਜਿਸ ਸੈਕਟਰ ਵਿੱਚ ਹੋਣ ਉਸ ਨੂੰ ਬੈਸਟ ਬਣਾਉਣ ਦੇ ਲਈ ਕੰਮ ਕਰਨ। ਅਗਰ ਅਸੀਂ ਇਨਫ੍ਰਾਸਟ੍ਰਕਚਰ ‘ਤੇ ਕੰਮ ਕਰੀਏ ਤਾਂ ਇਸ ਤਰ੍ਹਾਂ  ਕਰੀਏ ਕਿ ਸਾਡੀਆਂ ਸੜਕਾਂ, ਸਾਡਾ ਰੇਲ ਨੈੱਟਵਰਕ, ਸਾਡਾ ਏਅਰਪੋਰਟ ਇਨਫ੍ਰਾਸਟ੍ਰਕਚਰ ਦੁਨੀਆ ਵਿੱਚ ਬੈਸਟ ਹੋਵੇ। ਅਗਰ ਅਸੀਂ ਮੈਨੂਫੈਕਚਰਿੰਗ ‘ਤੇ ਕੰਮ ਕਰੀਏ ਤਾਂ ਇਸ ਤਰ੍ਹਾਂ  ਕਰੀਏ ਕਿ ਸਾਡੇ ਸੈਮੀਕੰਡਕਟਰ, ਸਾਡੇ ਇਲੈਕਟ੍ਰੌਨਿਕਸ, ਸਾਡੇ ਆਟੋ ਵ੍ਹੀਕਲ ਦੁਨੀਆ ਵਿੱਚ ਬੈਸਟ ਹੋਣ। ਅਗਰ ਅਸੀਂ ਟੂਰਿਜ਼ਮ ਵਿੱਚ ਕੰਮ ਕਰੀਏ, ਤਾਂ ਇਸ ਤਰ੍ਹਾਂ  ਕਰੀਏ ਕਿ ਸਾਡੇ ਟੂਰਿਜ਼ਮ ਡੈਸਟੀਨੇਸ਼ਨ, ਸਾਡੀ ਟ੍ਰੈਵਲ ਅਮੈਨਿਟੀ, ਸਾਡੀ Hospitality ਦੁਨੀਆ ਵਿੱਚ ਬੈਸਟ ਹੋਵੇ। ਅਗਰ ਅਸੀਂ ਸਪੇਸ ਸੈਕਟਰ ਵਿੱਚ ਕੰਮ ਕਰੀਏ, ਤਾਂ ਇਸ ਤਰ੍ਹਾਂ  ਕਰੀਏ ਕਿ ਸਾਡੇ ਸੈਟੇਲਾਇਟਸ, ਸਾਡੇ ਨੈਵੀਗੇਸ਼ਨ ਟੈਕਨੋਲੋਜੀ, ਸਾਡੀ Astronomy Research ਦੁਨੀਆ ਵਿੱਚ ਬੈਸਟ ਹੋਵੇ। ਇਤਨੇ ਬੜੇ ਲਕਸ਼ ਤੈ ਕਰਨ ਦੇ ਲਈ ਜੋ ਮਨੋਬਲ ਚਾਹੀਦਾ ਹੁੰਦਾ ਹੈ, ਉਸ ਦੀ ਪ੍ਰੇਰਣਾ ਭੀ ਸਾਨੂੰ ਵੀਰ ਸਾਹਿਬਜ਼ਾਦਿਆਂ ਤੋਂ ਹੀ ਮਿਲਦੀ ਹੈ। ਹੁਣ ਬੜੇ ਲਕਸ਼ ਹੀ ਸਾਡੇ ਸੰਕਲਪ ਹਨ। ਦੇਸ਼ ਨੂੰ ਤੁਹਾਡੀ ਸਮਰੱਥਾ ‘ਤੇ ਪੂਰਾ ਭਰੋਸਾ ਹੈ। ਮੈਂ ਜਾਣਦਾ ਹਾਂ, ਭਾਰਤ ਦਾ ਜੋ ਯੁਵਾ ਦੁਨੀਆ ਦੀਆਂ ਸਭ ਤੋਂ ਬੜੀਆਂ ਕੰਪਨੀਆਂ ਦੀ ਕਮਾਨ ਸੰਭਾਲ਼ ਸਕਦਾ ਹੈ, ਭਾਰਤ ਦਾ ਜੋ ਯੁਵਾ ਆਪਣੇ ਇਨੋਵੇਸ਼ਨਸ ਨਾਲ ਆਧੁਨਿਕ ਵਿਸ਼ਵ ਨੂੰ ਦਿਸ਼ਾ ਦੇ ਸਕਦਾ ਹੈ, ਜੋ ਯੁਵਾ ਦੁਨੀਆ ਦੇ ਹਰ ਬੜੇ ਦੇਸ਼ ਵਿੱਚ, ਹਰ ਖੇਤਰ ਵਿੱਚ ਆਪਣਾ ਲੋਹਾ ਮਨਵਾ ਸਕਦਾ ਹੈ, ਉਹ ਯੁਵਾ, ਜਦੋਂ ਉਸ ਨੂੰ ਅੱਜ ਨਵੇਂ ਅਵਸਰ ਮਿਲ ਰਹੇ ਹਨ, ਤਾਂ ਉਹ ਆਪਣੇ ਦੇਸ਼ ਦੇ ਲਈ ਕੀ ਕੁਝ ਨਹੀਂ ਕਰ ਸਕਦਾ! ਇਸ ਲਈ, ਵਿਕਸਿਤ ਭਾਰਤ ਦਾ ਲਕਸ਼ ਸੁਨਿਸ਼ਚਿਤ ਹੈ। ਆਤਮਨਿਰਭਰ ਭਾਰਤ ਦੀ ਸਫ਼ਲਤਾ ਸੁਨਿਸ਼ਚਿਤ ਹੈ।

 

ਸਾਥੀਓ,

ਸਮਾਂ, ਹਰ ਦੇਸ਼ ਦੇ ਯੁਵਾ ਨੂੰ, ਆਪਣੇ ਦੇਸ਼ ਦਾ ਭਾਗ ਬਦਲਣ ਦਾ ਮੌਕਾ ਦਿੰਦਾ ਹੈ। ਇੱਕ ਐਸਾ ਕਾਲਖੰਡ ਜਦੋਂ ਦੇਸ਼ ਦੇ ਯੁਵਾ ਆਪਣੇ ਸਾਹਸ ਨਾਲ, ਆਪਣੀ ਸਮਰੱਥਾ ਨਾਲ ਦੇਸ਼ ਦਾ ਕਾਇਆਕਲਪ ਕਰ ਸਕਦੇ ਹਨ। ਦੇਸ਼ ਨੇ ਆਜ਼ਾਦੀ ਦੀ ਲੜਾਈ ਦੇ ਸਮੇਂ ਇਹ ਦੇਖਿਆ ਹੈ। ਭਾਰਤ ਦੇ ਨੌਜਵਾਨਾਂ ਨੇ ਤਦ ਵਿਦੇਸ਼ੀ ਸੱਤਾ ਦਾ ਘਮੰਡ ਤੋੜ ਦਿੱਤਾ ਸੀ। ਜੋ ਲਕਸ਼ ਤਦ ਦੇ ਨੌਜਵਾਨਾਂ ਨੇ ਤੈ ਕੀਤਾ, ਉਹ ਉਸ ਨੂੰ ਪ੍ਰਾਪਤ ਕਰਕੇ ਹੀ ਰਹੇ। ਹੁਣ ਅੱਜ ਦੇ ਨੌਜਵਾਨਾਂ ਦੇ ਸਾਹਮਣੇ ਭੀ ਵਿਕਸਿਤ ਭਾਰਤ ਦਾ ਲਕਸ਼ ਹੈ। ਇਸ ਦਹਾਕੇ ਵਿੱਚ ਸਾਨੂੰ ਅਗਲੇ 25 ਵਰ੍ਹਿਆਂ ਦੇ ਤੇਜ਼ ਵਿਕਾਸ ਦੀ ਨੀਂਹ ਰੱਖਣੀ ਹੈ। ਇਸ ਲਈ ਭਾਰਤ ਦੇ ਨੌਜਵਾਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਇਸ ਸਮੇਂ ਦਾ ਲਾਭ ਉਠਾਉਣਾ ਹੈ, ਹਰ ਸੈਕਟਰ ਵਿੱਚ ਖ਼ੁਦ ਭੀ ਅੱਗੇ ਵਧਣਾ ਹੈ, ਦੇਸ਼ ਨੂੰ ਭੀ ਅੱਗੇ ਵਧਾਉਣਾ ਹੈ। ਮੈਂ ਇਸੇ ਸਾਲ ਲਾਲ ਕਿਲੇ ਦੀ ਫਸੀਲ ਤੋਂ ਕਿਹਾ ਹੈ, ਮੈਂ ਦੇਸ਼ ਵਿੱਚ ਇੱਕ ਲੱਖ ਐਸੇ ਨੌਜਵਾਨਾਂ ਨੂੰ ਰਾਜਨੀਤੀ ਵਿੱਚ ਲਿਆਉਣਾ ਚਾਹੁੰਦਾ ਹਾਂ, ਜਿਸ ਦੇ ਪਰਿਵਾਰ ਦੇ ਕੋਈ ਭੀ ਸਰਗਰਮ ਰਾਜਨੀਤੀ ਵਿੱਚ ਨਾ ਰਿਹਾ ਹੋਵੇ। ਅਗਲੇ 25 ਸਾਲ ਦੇ ਲਈ ਇਹ ਸ਼ੁਰੂਆਤ ਬਹੁਤ ਮਹੱਤਵਪੂਰਨ ਹੈ। ਮੈਂ ਸਾਡੇ ਨੌਜਵਾਨਾਂ ਨੂੰ ਕਹਾਂਗਾ, ਕਿ ਉਹ ਇਸ ਅਭਿਯਾਨ ਦਾ ਹਿੱਸਾ ਬਣਨ ਤਾਕਿ ਦੇਸ਼ ਦੀ ਰਾਜਨੀਤੀ ਵਿੱਚ ਇੱਕ ਨਵੀਨ ਪੀੜ੍ਹੀ ਦਾ ਉਦੈ ਹੋਵੇ। ਇਸੇ ਸੋਚ ਦੇ ਨਾਲ ਅਗਲੇ ਸਾਲ ਦੀ ਸ਼ੁਰੂਆਤ ਵਿੱਚ, ਯਾਨੀ 2025 ਵਿੱਚ, ਸੁਆਮੀ ਵਿਵੇਕਾਨੰਦ ਦੀ ਜਯੰਤੀ ਦੇ ਅਵਸਰ ‘ਤੇ, ‘ਵਿਕਸਿਤ ਭਾਰਤ ਯੰਗ ਲੀਡਰਸ ਡਾਇਲੌਗ’ ਦਾ ਆਯੋਜਨ ਭੀ ਹੋ ਰਿਹਾ ਹੈ। ਪੂਰੇ ਦੇਸ਼, ਪਿੰਡ-ਪਿੰਡ ਤੋਂ, ਸ਼ਹਿਰ ਅਤੇ ਕਸਬਿਆਂ ਤੋਂ ਲੱਖਾਂ ਯੁਵਾ ਇਸ ਦਾ ਹਿੱਸਾ ਬਣ ਰਹੇ ਹਨ। ਇਸ ਵਿੱਚ ਵਿਕਸਿਤ ਭਾਰਤ ਦੇ ਵਿਜ਼ਨ ‘ਤੇ ਚਰਚਾ ਹੋਵੇਗੀ, ਉਸ ਦੇ ਰੋਡਮੈਪ ‘ਤੇ ਬਾਤ ਹੋਵੇਗੀ।

ਸਾਥੀਓ,

ਅੰਮ੍ਰਿਤਕਾਲ ਦੇ 25 ਵਰ੍ਹਿਆਂ ਦੇ ਸੰਕਲਪਾਂ ਨੂੰ ਪੂਰਾ ਕਰਨ ਦੇ ਲਈ ਇਹ ਦਹਾਕਾ, ਅਗਲੇ 5 ਵਰ੍ਹੇ ਬਹੁਤ ਅਹਿਮ ਹੋਣ ਵਾਲੇ ਹਨ। ਇਸ ਵਿੱਚ ਸਾਨੂੰ ਦੇਸ਼ ਦੀ ਸੰਪੂਰਨ ਯੁਵਾ ਸ਼ਕਤੀ ਦਾ ਪ੍ਰਯੋਗ ਕਰਨਾ ਹੈ। ਮੈਨੂੰ ਵਿਸ਼ਵਾਸ ਹੈ, ਆਪ ਸਭ ਦੋਸਤਾਂ ਦਾ ਸਾਥ, ਤੁਹਾਡਾ ਸਹਿਯੋਗ ਅਤੇ ਤੁਹਾਡੀ ਊਰਜਾ ਭਾਰਤ ਨੂੰ ਅਸੀਮ ਉਚਾਈਆਂ ‘ਤੇ ਲੈ ਕੇ ਜਾਵੇਗੀ। ਇਸੇ ਸੰਕਲਪ ਦੇ ਨਾਲ, ਮੈਂ ਇੱਕ ਵਾਰ ਫਿਰ ਸਾਡੇ ਗੁਰੂਆਂ ਨੂੰ, ਵੀਰ ਸਾਹਿਬਜ਼ਾਦਿਆਂ ਨੂੰ, ਮਾਤਾ ਗੁਜਰੀ ਜੀ ਨੂੰ ਸ਼ਰਧਾਪੂਰਵਕ ਸਿਰ ਝੁਕਾ ਕੇ ਪ੍ਰਣਾਮ ਕਰਦਾ ਹਾਂ।

ਆਪ ਸਬਕਾ (ਸਭਦਾ) ਬਹੁਤ-ਬਹੁਤ ਧੰਨਵਾਦ!

***

ਐੱਮਜੇਪੀਐੱਸ/ਵੀਜੇ/ਏਵੀ