Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਵੀਡੀਓ ਸੰਦੇਸ਼ ਦੇ ਜ਼ਰੀਏ ਆਰਸੇਲਰ ਮਿੱਤਰ ਨਿਪੱਨ ਸਟੀਲ ਇੰਡੀਆ (ਏਐੱਮ /ਐੱਨਐੱਸ ਇੰਡੀਆ) ਹਜੀਰਾ ਪਲਾਂਟ ਦੇ ਵਿਸਤਾਰ ਦੇ ਅਵਸਰ ’ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

ਵੀਡੀਓ  ਸੰਦੇਸ਼ ਦੇ ਜ਼ਰੀਏ ਆਰਸੇਲਰ ਮਿੱਤਰ ਨਿਪੱਨ ਸਟੀਲ ਇੰਡੀਆ (ਏਐੱਮ /ਐੱਨਐੱਸ ਇੰਡੀਆ) ਹਜੀਰਾ ਪਲਾਂਟ ਦੇ ਵਿਸਤਾਰ ਦੇ ਅਵਸਰ ’ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ


ਨਮਸਕਾਰ!

ਤੁਹਾਨੂੰ ਸਭ ਨੂੰ ਦੀਵਾਲੀ ਅਤੇ ਨਵੇਂ ਸਾਲ ਦੀਆਂ ਅਨੇਕ-ਅਨੇਕ ਸ਼ੁਭਕਾਮਨਾਵਾਂ। ਨਵੇਂ ਸਾਲ ਵਿੱਚ ਅੱਜ ਟੈਕਨੋਲੋਜੀ ਦੇ ਦੁਆਰਾ ਤੁਹਾਡੇ ਸਭ ਨਾਲ ਮਿਲਣਾ ਹੋਇਆ ਹੈ, ਨਵਾਂ ਸਾਲ ਤੁਹਾਡੇ ਲਈ ਸੁਖ ਸ਼ਾਂਤੀ ਅਤੇ ਸਮ੍ਰਿੱਧੀ ਲੈ ਕੇ ਆਵੇ, ਅਜਿਹੀ ਸਾਰੇ ਗੁਜਰਾਤ ਦੇ ਮੇਰੇ ਪਿਆਰੇ ਭਾਈਆਂ-ਭੈਣਾਂ ਦੇ ਲਈ ਮੈਂ ਪ੍ਰਾਰਥਨਾ ਕਰਦਾ ਹਾਂ।

ਤਹਾਨੂੰ ਸਭ ਨੂੰ ਆਰਸੇਲਰ ਮਿੱਤਲ ਨਿਪੱਨ ਸਟੀਲ ਇੰਡੀਆ ਦੇ ਹਜੀਰਾ ਪਲਾਂਟ ਦਾ ਵਿਸਤਾਰ ਹੋਣ ’ਤੇ ਬਹੁਤ-ਬਹੁਤ ਵਧਾਈ।

ਇਸ ਸਟੀਲ ਪਲਾਂਟ ਦੇ ਜ਼ਰੀਏ ਸਿਰਫ Investment ਹੀ ਨਹੀਂ ਹੋ ਰਿਹਾ ਹੈ, ਬਲਕਿ ਭਵੱਖ ਦੇ ਲਈ ਨਵੀਆਂ ਸੰਭਾਵਨਾਵਾਂ ਦੇ ਅਨੇਕ ਦੁਆਰ ਵੀ ਖੁੱਲ੍ਹ ਰਹੇ ਹਨ। 60 ਹਜ਼ਾਰ ਕਰੋੜ ਤੋਂ ਜ਼ਿਆਦਾ  ਦਾ ਨਿਵੇਸ਼, ਗੁਜਰਾਤ ਅਤੇ ਦੇਸ਼ ਦੇ ਨੌਜਵਾਨਾਂ ਦੇ ਲਈ ਰੋਜ਼ਗਾਰ ਦੇ ਅਨੇਕ ਅਵਸਰ ਬਣਾਏਗਾ। ਇਸ expansion ਦੇ ਬਾਅਦ ਹਜੀਰਾ ਸਟੀਲ ਪਲਾਂਟ ਵਿੱਚ crude steel ਦੇ ਉਤਪਾਦਨ ਦੀ ਸਮਰੱਥਾ 9 ਮਿਲੀਅਨ ਟਨ ਤੋਂ ਵੱਧ ਕੇ 15 ਮਿਲੀਅਨ ਟਨ ਹੋ ਜਾਵੇਗੀ। ਮੈਂ ਲੱਛਮੀ ਮਿੱਤਲ ਜੀ ਨੂੰ, ਭਾਈ ਆਦਿੱਤਿਆ ਨੂੰ, ਅਤੇ ਉਨ੍ਹਾਂ ਦੀ ਪੂਰੀ ਟੀਮ ਨੂੰ ਬਹੁਤ ਵਧਾਈ ਦਿੰਦਾ ਹਾਂ

ਸਾਥੀਓ,

ਅੰਮ੍ਰਿਤਕਾਲ ਵਿੱਚ ਪ੍ਰਵੇਸ਼ ਕਰ ਚੁੱਕਿਆ ਸਾਡਾ ਦੇਸ਼ ਹੁਣ 2047 ਦੇ ਵਿਕਸਿਤ ਭਾਰਤ ਦੇ ਲਕਸ਼ਾਂ ਵੱਲ ਵੱਧਣ ਦੀ ਆਤੁਰ ਹੈ। ਦੇਸ਼ ਦੀ ਇਸ ਵਿਕਾਸ ਯਾਤਰਾ ਵਿੱਚ ਸਟੀਲ ਇੰਡਸਟਰੀ ਦੀ ਭੂਮਿਕਾ ਹੋਰ ਸਸ਼ਕਤ ਹੋਣ ਵਾਲੀ ਹੈ। ਕਿਉਂਕਿ ਜਦੋਂ ਦੇਸ਼ ਵਿੱਚ ਸਟੀਲ ਸੈਕਟਰ ਮਜ਼ਬੂਤ ਹੁੰਦਾ ਹੈ, ਤਾਂ ਇਨਫ੍ਰਾਸਟ੍ਰਕਚਰ  ਸੈਕਟਰ ਮਜ਼ਬੂਤ ਹੁੰਦਾ ਹੈ। ਜਦੋਂ ਸਟੀਲ ਸੈਕਟਰ ਦਾ ਵਿਸਤਾਰ ਹੁੰਦਾ ਹੈ, ਤਾਂ ਰੋਡ, ਰੇਲਵੇ, ਏਅਰਪੋਰਟ ਅਤੇ ਬੰਦਰਗਾਹ ਦਾ ਵਿਸਤਾਰ ਹੁੰਦਾ ਹੈ। ਜਦੋਂ ਸਟੀਲ ਸੈਕਟਰ ਅੱਗੇ ਵਧਦਾ ਹੈ ਤਾਂ construction, automotive ਸੈਕਟਰ ਵਿੱਚ ਨਵੇਂ ਆਯਾਮ ਜੁੜ ਜਾਂਦੇ ਹਨ। ਅਤੇ, ਜਦੋਂ ਸਟੀਲ ਸੈਕਟਰ ਦੀ ਸਮਰੱਥਾ ਵੱਧਦੀ ਹੈ, ਤਾਂ ਡਿਫੈਂਸ capital goods ਅਤੇ ਇੰਜੀਨੀਅਰਿੰਗ ਪ੍ਰੋਡੈਕਟ੍ਸ ਦੇ ਵਿਕਾਸ ਨੂੰ ਵੀ ਨਵੀਂ ਊਰਜਾ ਮਿਲਦੀ ਹੈ। ਅਤੇ ਇਤਨੀ ਹੀ ਨਹੀਂ ਹੁਣ ਤੱਕ ਅਸੀਂ iron ore export ਕਰਕੇ ਹੀ ਸੰਤੋਸ਼ (ਤਸੱਲੀ) ਮੰਨ ਲੈਂਦੇ ਸੀ।

ਆਰਥਿਕ ਵਿਕਾਸ ਦੇ ਲਈ ਸਾਡੀਆਂ ਜੋ ਭੂ ਸੰਪਦਾਵਾਂ ਹਨ, ਉਸ ਦਾ valuation ਹੋਣਾ ਬਹੁਤ ਜ਼ਰੂਰੀ ਹੈ। ਅਤੇ ਇਸ ਪ੍ਰਕਾਰ ਦੇ ਸਟੀਲ ਪਲਾਂਟ ਦੇ ਵਿਸਤਾਰ ਦੇ ਕਾਰਨ ਸਾਡੇ iron ore ਦਾ ਸਹੀ ਇਸਤੇਮਾਲ ਸਾਡੇ ਦੇਸ਼ ਵਿੱਚ ਹੋਵੇਗਾ। ਦੇਸ਼ ਦੇ ਨੌਜਵਾਨਾਂ ਨੂੰ ਬਹੁਤ ਰੋਜ਼ਗਾਰ ਮਿਲਣਗੇ ਅਤੇ ਵਿਸ਼ਵ ਦੇ ਬਜ਼ਾਰ ਵਿੱਚ ਭਾਰਤ ਦਾ ਸਟੀਲ ਇੱਕ ਜਗ੍ਹਾ ਵੀ ਬਣਾਏਗਾ। ਅਤੇ ਮੈਨੂੰ ਦੱਸਿਆ ਗਿਆ ਹੈ ਕਿ ਇਹ ਸਿਰਫ ਪਲਾਂਟ ਦੇ ਵਿਸਤਾਰ ਦੀ ਹੀ ਬਾਤ ਨਹੀਂ ਹੈ ਬਲਿਕ ਇਸ ਦੇ ਨਾਲ ਭਾਰਤ ਵਿੱਚ ਪੂਰੀ ਨਵੀਂ ਟੈਕਨੋਲੋਜੀ ਵੀ ਆ ਰਹੀ ਹੈ। ਇਹ ਨਵੀਂ ਟੈਕਨੋਲੋਜੀ, ਇਲੈਕਟ੍ਰਿਕ ਵਹੀਕਲ ਦੇ ਖੇਤਰ ਵਿੱਚ ਆਟੋਮੋਬਾਈਲ ਦੇ ਖੇਤਰ ਵਿੱਚ, ਹੋਰ ਮੈਨੂੰਫੈਕਚਿੰਗ ਸੈਕਟਰਸ ਵਿੱਚ, ਬਹੁਤ ਮਦਦ ਕਰਨ ਵਾਲੀ ਹੈ। ਮੈਨੂੰ ਵਿਸ਼ਵਾਸ ਹੈ ਕਿ ਆਰਸੇਲਰ ਮਿੱਤਲ ਨਿਪੱਨ ਸਟੀਲ ਇੰਡੀਆ ਦਾ ਇਹ ਪ੍ਰੋਜੈਕਟ ਮੇਕ ਇਨ ਇੰਡੀਆ ਦੇ ਵਿਜ਼ਨ ਦੇ ਲਈ ਇੱਕ ਮੀਲ ਦਾ ਪੱਥਰ ਸਾਬਿਤ ਹੋਵੇਗਾ। ਇਹ ਸਟੀਲ ਸੈਕਟਰ ਵਿੱਚ ਵਿਕਸਿਤ ਭਾਰਤ ਅਤੇ ਆਤਮਨਿਰਭਰ ਭਾਰਤ ਦੇ ਸਾਡੇ ਪ੍ਰਯਾਸਾਂ ਨੂੰ ਨਵੀਂ ਤਾਕਤ ਦੇਵੇਗਾ।

ਸਾਥੀਓ,

ਅੱਜ ਦੁਨੀਆ ਸਾਡੇ ਵੱਲ ਬਹੁਤ ਉਮੀਦ ਨਾਲ ਦੇਖ ਰਹੀ ਹੈ। ਭਾਰਤ, ਦੁਨੀਆ ਦਾ ਬੜਾ manufacturing hub ਬਣਨ ਦੀ ਦਿਸ਼ਾ ਵਿੱਚ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਅਤੇ ਸਰਕਾਰ ਇਸ ਸੈਕਟਰ ਦੇ ਵਿਕਾਸ ਦੇ ਲਈ ਜ਼ਰੂਰੀ policy environment ਬਣਾਉਣ ਵਿੱਚ ਤਤਪਰਤਾ ਨਾਲ ਜੁੜੀ ਹੈ। ਮੈਂ ਗੁਜਰਾਤ ਸਰਕਾਰ ਨੂੰ ਵੀ ਵਧਾਈ ਦਿੰਦਾ ਹਾਂ ਕਿ ਭੂਪੇਂਦਰ ਭਾਈ ਪਟੇਲ ਦੀ ਅਗਵਾਈ ਵਿੱਚ ਜੋ ਨਵੀਂ ਇੰਡੀਸਟੀਅਲ ਪਾਲਿਸੀ ਆਈ ਹੈ, ਉਹ ਵੀ ਗੁਜਰਾਤ ਨੂੰ ਮੈਨੂੰਫੈਕਚਿੰਗ ਹਬ ਬਣਾਉਣ ਦੀ ਦਿਸ਼ਾ ਵਿੱਚ ਬਹੁਤ ਹੀ ਦੂਰਦ੍ਰਿਸ਼ਟੀ ਵਾਲੀ ਪਾਲਿਸੀ ਹੈ।

ਪਿਛਲੇ 8 ਸਾਲਾਂ ਵਿੱਚ ਸਭ ਦੇ ਪ੍ਰਯਾਸਾਂ ਦੀ ਵਜ੍ਹਾ ਨਾਲ ਭਾਰਤੀ ਸਟੀਲ ਇੰਡਸਟਰੀ, ਦੁਨੀਆ ਦੀ ਦੂਸਰੀ ਸਭ ਤੋਂ ਬੜੀ ਸਟੀਲ ਉਤਪਾਦਨ ਇੰਡਸਟਰੀ ਬਣ ਗਈ ਹੈ। ਇਸ ਇੰਡਸਟਰੀ ਵਿੱਚ ਵਿਕਾਸ ਦੀਆਂ ਅਪਾਰ ਸੰਭਾਵਨਾਵਾਂ ਹਨ। ਸਰਕਾਰ ਦੀ PLI ਸਕੀਮ ਨਾਲਇਸ ਦੇ ਵਿਸਤਾਰ ਦੇ ਨਵੇਂ ਰਸਤੇ ਤਿਆਰ ਹੋਏ ਹਨ, ਆਤਮਨਿਰਭਰ ਭਾਰਤ ਅਭਿਯਾਨ ਨੂੰ ਮਜ਼ਬੂਤੀ ਮਿਲੀ ਹੈ। ਇਸ ਨਾਲ ਅਸੀਂ high-grade steel ਦੇ ਉਤਪਾਦਨ ਵਧਾਉਣ ਅਤੇ ਆਯਾਤ ’ਤੇ ਨਿਰਭਰਤਾ ਘੱਟ ਕਰਨ ਵਿੱਚ ਸਮਰੱਥਾ ਹਾਸਲ ਕੀਤੀ ਹੈ। ਇਸ high-grade steel ਦਾ ਇਸਤੇਮਾਲ critical ਅਤੇ  strategic applications ਵਿੱਚ ਵੀ ਵਧ ਗਿਆ ਹੈ। ਤੁਹਾਡੇ ਸਾਹਮਣੇ INS ਵਿਕ੍ਰਾਂਤ ਦੀ ਉਦਾਹਰਨ ਹੈ। ਪਹਿਲਾਂ ਅਸੀਂ ਏਅਰਕ੍ਰਾਫਟ ਕੈਰੀਅਰ ਵਿੱਚ ਇਸਤੇਮਾਲ ਹੋਣ ਵਾਲੀ ਸਟੀਲ ਦੇ ਲਈ ਦੂਸਰੇ ਦੇਸ਼ਾਂ ’ਤੇ ਨਿਰਭਰ ਸੀ।

ਦੇਸ ਦੀ ਸੁਰੱਖਿਆ ਨੂੰ ਮਜ਼ਬੂਤ ਬਣਾਉਣ ਦੇ ਲਈ ਅਸੀਂ ਦੂਸਰੇ ਦੇਸ਼ਾਂ ਦੀ ਮਨਜੂਰੀ ਦੀ ਦਰਕਾਰ ਹੁੰਦੀ ਸੀ। ਇਹ ਸਥਿਤੀ ਠੀਕ ਨਹੀਂ ਸੀ, ਇਸ ਨੂੰ ਬਦਲਣ ਦੇ ਲਈ ਅਸੀਂ ਆਤਮਨਿਰਭਰ ਬਣਨ ਦੀ ਜ਼ਰੂਰਤ ਸੀ। ਅਤੇ ਭਾਰਤੀ ਸਟੀਲ ਇੰਡਸਟਰੀ ਨੇ ਨਵੀਂ ਊਰਜਾ ਦੇ ਨਾਲ ਇਸ ਚੁਣੌਤੀ ਨੂੰ ਸਵੀਕਾਰ ਕੀਤਾ। ਇਸ ਦੇ ਬਾਅਦ DRDO ਦੇ ਵਿਗਿਆਨਿਕਾਂ ਨੇ ਏਅਰਕ੍ਰਾਫਟ ਕੈਰੀਅਰ ਵਿੱਚ ਇਸਤੇਮਾਲ ਹੋਣ ਵਾਲੇ ਖਾਸ ਸਟੀਲ ਨੂੰ ਵਿਕਸਿਤ ਕੀਤਾ। ਭਾਰਤੀ ਕੰਪਨੀਆਂ ਨੇ ਹਜ਼ਾਰਾਂ ਮੀਟ੍ਰਿਕ ਟਨ ਸਟੀਲ ਨੂੰ ਪ੍ਰੋਡਿਊਸ ਕੀਤਾ। ਅਤੇ INS ਵਿਕ੍ਰਾਂਤ ਪੂਰੀ ਤਰ੍ਹਾਂ ਨਾਲ ਸਵਦੇਸ਼ੀ ਸਮਰੱਥਾ ਅਤੇ ਤਕਨੀਕ ਨਾਲ ਤਿਆਰ ਹੋ ਗਿਆ। ਅਜਿਹੀ ਹੀ ਸਮਰੱਥਾ ਨੂੰ ਹੁਲਾਰਾ ਦੇਣ ਦੇ ਲਈ ਦੇਸ਼ ਨੇ ਹੁਣ  crude steel ਦੀ ਉਤਪਾਦਨ ਸਮਰੱਥਾ ਨੂੰ ਦੁਗਣਾ ਕਰਨ ਦਾ ਲਕਸ਼ ਤੈਅ ਕੀਤਾ। ਹੁਣ ਅਸੀਂ 154 ਮੀਟ੍ਰਿਕ ਟਨ crude steel ਦੀ ਉਤਪਾਦਨ ਕਰਦੇ ਹਾਂ। ਸਾਡਾ ਲਕਸ਼ ਹੈ ਕਿ ਅਗਲੇ 9-10 ਸਾਲ ਵਿੱਚ ਅਸੀਂ ਇਸ ਤੋਂ ਵੱਧ ਕੇ 300 ਮੀਟ੍ਰਿਕ ਟਨ ਉਤਪਾਦਨ ਦੀ ਸਮਰੱਥਾ ਹਾਸਲ ਕਰ ਲਵਾਂਗੇ।।

ਸਾਥੀਓ,

ਜਦੋਂ ਅਸੀਂ ਵਿਕਾਸ ਦੇ ਵਿਜ਼ਨ ਦੇ ਨਾਲ ਅੱਗ ਵੱਧ ਰਹੇ ਹਾਂ ਤਾਂ ਕੁਝ ਚੁਣੌਤੀਆਂ ਦਾ ਵੀ ਧਿਆਨ ਰੱਖਣਾ ਹੋਵੇਗਾ। ਸਟੀਲ ਇੰਡਸਟਰੀ ਦੇ ਲਈ ਕਾਰਬਨ ਨਿਕਾਸੀ-ਕਾਰਬਨ ਐਮੀਸ਼ਨ, ਅਜਿਹੀ ਹੀ ਇੱਕ ਚੁਣੌਤੀ ਹੈ। ਇਸ ਲਈ, ਇੱਕ ਪਾਸੇ ਤਾਂ ਅਸੀਂ crude steel ਦੇ ਉਤਪਾਦ ਦੀ ਸਮਰੱਥਾ ਦਾ ਵਿਸਤਾਰ ਕਰ ਰਹੇ ਹਾਂ ਤਾਂ ਦੂਸਰੇ ਪਾਸੇ  environment friendly technologies ਦੇ ਇਸਤੇਮਾਲ ਨੂੰ ਹੁਲਾਰਾ ਵੀ ਦੇ ਰਹੇ ਹਾਂ। ਅੱਜ ਭਾਰਤ, ਅਜਿਹੀ production technologies  ਵਿਕਸਿਤ ਕਰਨ ’ਤੇ ਬਲ ਦੇ ਰਿਹਾ ਹੈ, ਜੋ ਨਾ ਸਿਰਫ ਕਾਰਬਨ ਦੀ ਨਿਕਾਸੀ ਘੱਟ ਕਰੇ, ਬਲਕਿ ਕਾਰਬਨ ਨੂੰ capture ਕਰਕੇ ਉਸ ਦਾ ਦੁਬਾਰਾ ਇਸਤੇਮਾਲ ਵੀ ਕਰੇ। ਦੇਸ਼ ਵਿੱਚ ਸਰਕੂਲਰ ਇਕੋਨੌਮੀ ਨੂੰ ਵੀ ਹੁਲਾਰਾ ਦਿੱਤਾ ਜਾ ਰਿਹਾ ਹੈ। ਸਰਕਾਰ ਅਤੇ ਪ੍ਰਾਈਵੇਟ ਸੈਕਟਰ ਮਿਲ ਕੇ ਇਸ ਦਿਸ਼ਾ ਵਿੱਚ ਕੰਮ ਕਰ ਰਹੇ ਹਨ। ਮੈਨੂੰ ਖੁਸ਼ੀ ਹੈ ਕਿ  AM/NS India group ਦਾ ਹਜੀਰਾ ਪ੍ਰੋਜੈਕਟ ਵੀ Green ਟੈਕਨੋਲੋਜੀ ਦੇ ਇਸਤੇਮਾਲ ’ਤੇ ਬਹੁਤ ਬਲ ਦੇ ਰਿਹਾ ਹੈ।

ਸਾਥੀਓ,

ਜਦੋਂ ਕਿਸੇ ਲਕਸ਼ ਦੀ ਦਿਸ਼ਾ ਵਿੱਚ ਪੂਰੀ ਤਾਕਤ ਨਾਲ ਹਰ ਕੋਈ ਪ੍ਰਯਾਸ ਕਰਨ ਲਗਦਾ ਹੈ, ਤਾਂ ਉਸ ਨੂੰ ਸਾਕਾਰ ਕਰਨਾ ਮੁਸ਼ਕਿਲ ਨਹੀਂ ਰਹਿ ਜਾਂਦਾ। ਸਟੀਲ ਇੰਡਸਟਰੀ ਨੂੰ ਨਵੀਆਂ ਬੁਲੰਦੀਆਂ ’ਤੇ ਲੈ ਜਾਣ ਦੇ ਲਈ ਸਰਕਾਰ ਪ੍ਰਤੀਬੱਧ ਹੈ। ਮੈਨੂੰ ਵਿਸ਼ਵਾਸ ਹੈ ਕਿ ਇਹ ਪ੍ਰੋਜੈਕਟ ਪੂਰੇ ਖੇਤਰ ਅਤੇ ਸਟੀਲ ਸੈਕਟਰ ਦੇ ਵਿਕਾਸ ਨੂੰ ਰਫ਼ਤਾਰ  ਦੇਵੇਗਾ। ਮੈਂ ਇੱਕ ਵਾਰ ਫਿਰ  AM/NS India ਦੀ ਟੀਮ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ, ਅਨੇਕ-ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ।

ਬਹੁਤ-ਬਹੁਤ ਧੰਨਵਾਦ।

ਡਿਸਕਲੇਮਰ: ਪ੍ਰਧਾਨ ਮੰਤਰੀ ਦੇ ਭਾਸ਼ਣ ਦੇ ਕੁਝ ਅੰਸ਼ ਗੁਜਰਾਤੀ ਭਾਸ਼ਾ ਵਿੱਚ ਵੀ ਹੈ, ਜਿਸ ਦਾ ਇੱਥੇ ਭਾਵਾਨੁਵਾਦ ਕੀਤਾ ਗਿਆ ਹੈ।

 

 

***

 

ਡੀਐੱਸ/ਐੱਸਟੀ/ਏਕੇ