Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਗੁਜਰਾਤ ਦੇ ਲੋਥਲ ਵਿਖੇ ਰਾਸ਼ਟਰੀ ਸਮੁੰਦਰੀ ਵਿਰਾਸਤ ਪਰਿਸਰ ਸਥਲ ਦੀ ਸਮੀਖਿਆ ਦੇ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਗੁਜਰਾਤ ਦੇ ਲੋਥਲ ਵਿਖੇ ਰਾਸ਼ਟਰੀ ਸਮੁੰਦਰੀ ਵਿਰਾਸਤ ਪਰਿਸਰ ਸਥਲ ਦੀ ਸਮੀਖਿਆ ਦੇ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ


ਨਮਸਕਾਰ,

ਆਪ ਸਭ ਇਤਿਹਾਸਿਕ ਅਤੇ ਵਿਸ਼ਵ ਧਰੋਹਰ ਲੋਥਲ ਵਿੱਚ ਪ੍ਰਤੱਖ ਤੌਰ ‘ਤੇ ਮੌਜੂਦ ਹੋ। ਮੈਂ ਤਕਨੀਕ ਦੇ ਮਾਧਿਅਮ ਨਾਲ ਦਿੱਲੀ ਤੋਂ ਤੁਹਾਡੇ ਨਾਲ ਜੁੜਿਆ ਹਾਂ, ਲੇਕਿਨ ਮਨ ਮਸਤਕ ਵਿੱਚ ਇਹ ਲਗ ਰਿਹਾ ਹੈ ਕਿ ਜਿਵੇਂ ਮੈਂ ਉੱਥੇ ਆਪ ਸਭ ਦੇ ਦਰਮਿਆਨ ਹੀ ਹਾਂ। ਹੁਣੇ-ਹੁਣੇ ਮੈਂ ਡ੍ਰੋਨ ਤੋਂ National Maritime Heritage Complex ਨਾਲ ਜੁੜੇ ਕੰਮਾਂ ਨੂੰ ਦੇਖਿਆ ਹੈ, ਉਨ੍ਹਾਂ ਦੀ ਪ੍ਰਗਤੀ ਦੀ ਸਮੀਖਿਆ ਵੀ ਕੀਤੀ ਹੈ। ਮੈਨੂੰ ਸੰਤੋਸ਼ ਹੈ ਕਿ ਇਸ ਪ੍ਰੋਜੈਕਟ ਨਾਲ ਜੁੜਿਆ ਕੰਮ ਤੇਜ਼ੀ ਨਾਲ ਚਲ ਰਿਹਾ ਹੈ।

 

ਸਾਥੀਓ,

ਇਸ ਸਾਲ ਲਾਲ ਕਿਲੇ ਤੋਂ ਪੰਚ ਪ੍ਰਣਾਂ ਦੀ ਚਰਚਾ ਕਰਦੇ ਹੋਏ ਮੈਂ ਆਪਣੀ ਵਿਰਾਸਤ ‘ਤੇ ਗਰਵ (ਮਾਣ) ਦੀ ਬਾਤ ਕਹੀ ਹੈ। ਅਤੇ ਹੁਣੇ ਸਾਡੇ ਮੁੱਖ ਮੰਤਰੀ ਭੂਪੇਂਦਰ ਭਾਈ ਨੇ ਵੀ ਉਸ ਬਾਤ ਦਾ ਜ਼ਿਕਰ ਕੀਤਾ ਹੈ। ਸਾਡੀ ਸਮੁੰਦਰੀ ਵਿਰਾਸਤ ਸਾਡੇ ਪੂਰਵਜਾਂ ਦੀ ਸੌਂਪੀ ਗਈ ਐਸੀ ਹੀ ਇੱਕ ਮਹਾਨ ਧਰੋਹਰ ਹੈ।

 

ਕਿਸੇ ਵੀ ਸਥਾਨ ਜਾਂ ਸਮੇਂ ਦਾ ਇਤਿਹਾਸ ਆਉਣ ਵਾਲੀ ਪੀੜ੍ਹੀ ਨੂੰ ਪ੍ਰੇਰਿਤ ਵੀ ਕਰਦਾ ਹੈ ਅਤੇ ਸਾਨੂੰ ਭਵਿੱਖ ਦੇ ਲਈ ਸਚੇਤ ਵੀ ਕਰਦਾ ਹੈ। ਸਾਡੇ ਇਤਿਹਾਸ ਦੀਆਂ ਅਜਿਹੀਆਂ ਅਨੇਕ ਗਾਥਾਵਾਂ ਹਨ, ਜਿਨ੍ਹਾਂ ਨੂੰ ਭੁਲਾ ਦਿੱਤਾ ਗਿਆ, ਉਨ੍ਹਾਂ ਨੂੰ ਸੁਰੱਖਿਅਤ ਕਰਨ ਅਤੇ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਦੇ ਰਸਤੇ ਨਹੀਂ ਖੋਜੇ ਗਏ। ਇਤਿਹਾਸ ਦੀਆਂ ਉਨ੍ਹਾਂ ਘਟਨਾਵਾਂ ਤੋਂ ਅਸੀਂ ਕਿਤਨਾ ਕੁਝ ਸਿੱਖ ਸਕਦੇ ਸਾਂ?

 

ਭਾਰਤ ਦੀ ਸਮੁੰਦਰੀ ਵਿਰਾਸਤ ਵੀ ਐਸਾ ਵਿਸ਼ਾ ਹੈ ਜਿਸ ਦੇ ਬਾਰੇ ਬਹੁਤ ਘੱਟ ਚਰਚਾ ਕੀਤੀ ਗਈ ਹੈ। ਸਦੀਆਂ ਪਹਿਲਾਂ ਦੇ ਭਾਰਤ ਦਾ ਵਪਾਰ-ਕਾਰੋਬਾਰ ਦੁਨੀਆ ਦੇ ਇੱਕ ਬੜੇ ਹਿੱਸੇ ਵਿੱਚ ਛਾਇਆ ਹੋਇਆ ਸੀ। ਸਾਡੇ ਰਿਸ਼ਤੇ ਦੁਨੀਆ ਦੀ ਹਰ ਸੱਭਿਅਤਾ ਦੇ ਨਾਲ ਰਹੇ, ਤਾਂ ਇਸ ਦੇ ਪਿੱਛੇ ਭਾਰਤ ਦੀ ਸਮੁੰਦਰੀ ਸ਼ਕਤੀ ਦੀ ਬਹੁਤ ਬੜੀ ਭੂਮਿਕਾ ਸੀ। ਲੇਕਿਨ ਗ਼ੁਲਾਮੀ ਦੇ ਲੰਬੇ ਕਾਲਖੰਡ ਨੇ ਨਾ ਸਿਰਫ਼ ਭਾਰਤ ਦੀ ਇਸ ਸਮਰੱਥਾ ਨੂੰ ਤੋੜਿਆ ਬਲਕਿ ਸਮੇਂ ਦੇ ਨਾਲ ਅਸੀਂ ਭਾਰਤੀ, ਆਪਣੀ ਇਸ ਸਮਰੱਥਾ ਦੇ ਪ੍ਰਤੀ ਉਦਾਸੀਨ ਵੀ ਹੁੰਦੇ ਗਏ।

 

ਅਸੀਂ ਭੁੱਲ ਗਏ ਕਿ ਸਾਡੇ ਪਾਸ ਲੋਥਲ ਅਤੇ ਧੋਲਾਵੀਰਾ ਜਿਹੀਆਂ ਮਹਾਨ ਧਰੋਹਰਾਂ ਹਨ, ਜੋ ਹਜ਼ਾਰਾਂ ਸਾਲ ਪਹਿਲਾਂ ਵੀ ਸਮੁੰਦਰੀ ਵਪਾਰ ਦੇ ਲਈ ਮਸ਼ਹੂਰ ਸਨ। ਸਾਡੇ ਦੱਖਣ ਵਿੱਚ ਚੋਲ ਸਾਮਰਾਜ, ਚੇਰ ਰਾਜਵੰਸ਼, ਪਾਂਡਯ ਰਾਜਵੰਸ਼ ਵੀ ਹੋਏ, ਜਿਨ੍ਹਾਂ ਨੇ ਸਮੁੰਦਰੀ ਸੰਸਾਧਨਾਂ ਦੀ ਸ਼ਕਤੀ ਨੂੰ ਸਮਝਿਆ ਅਤੇ ਉਸ ਨੂੰ ਇੱਕ ਅਭੂਤਪੂਰਵ ਉਚਾਈ ਦਿੱਤੀ। ਉਨ੍ਹਾਂ ਨੇ ਨਾ ਸਿਰਫ਼ ਆਪਣੀ ਸਮੁੰਦਰੀ ਸ਼ਕਤੀ ਦਾ ਵਿਸਤਾਰ ਕੀਤਾ, ਬਲਕਿ ਇਸ ਦੀ ਮਦਦ ਨਾਲ ਦੂਰ-ਸੁਦੂਰ ਦੇ ਦੇਸ਼ਾਂ ਤੱਕ ਵਪਾਰ ਨੂੰ ਲੈ ਜਾਣ ਵਿੱਚ ਵੀ ਸਫ਼ਲ ਰਹੇ। ਛਤਰਪਤੀ ਸ਼ਿਵਾਜੀ ਮਹਾਰਾਜ ਨੇ ਵੀ ਇੱਕ ਸਸ਼ਕਤ ਨੌਸੈਨਾ (ਜਲ ਸੈਨਾ) ਦਾ ਗਠਨ ਕੀਤਾ ਅਤੇ ਵਿਦੇਸ਼ੀ ਹਮਲਾਵਰਾਂ ਨੂੰ ਚੁਣੌਤੀ ਦਿੱਤੀ।

 

ਇਹ ਸਭ ਕੁਝ ਭਾਰਤ ਦੇ ਇਤਿਹਾਸ ਦਾ ਐਸਾ ਗੌਰਵਪੂਰਨ ਅਧਿਆਇ ਹੈ, ਜਿਸ ਨੂੰ ਨਜ਼ਰਅੰਦਾਜ਼ ਹੀ ਕਰ ਦਿੱਤਾ ਗਿਆ। ਤੁਸੀਂ ਕਲਪਨਾ ਕਰ ਸਕਦੇ ਹੋ, ਹਜ਼ਾਰਾਂ ਸਾਲ ਪਹਿਲਾਂ ਕੱਛ ਵਿੱਚ ਬੜੇ-ਬੜੇ ਸਮੁੰਦਰੀ ਜਹਾਜ਼ਾਂ ਦੇ ਨਿਰਮਾਣ ਦਾ ਪੂਰਾ ਉਦਯੋਗ ਚਲਿਆ ਕਰਦਾ ਸੀ। ਭਾਰਤ ਵਿੱਚ ਬਣੇ ਪਾਣੀ ਦੇ ਬੜੇ-ਬੜੇ ਜਹਾਜ਼, ਦੁਨੀਆ ਭਰ ਵਿੱਚ ਵੇਚੇ ਜਾਂਦੇ ਸਨ। ਵਿਰਾਸਤ ਦੇ ਪ੍ਰਤੀ ਇਸ ਉਦਾਸੀਨਤਾ ਨੇ ਦੇਸ਼ ਦਾ ਬਹੁਤ ਨੁਕਸਾਨ ਕੀਤਾ। ਇਹ ਸਥਿਤੀ ਬਦਲਣੀ ਜ਼ਰੂਰੀ ਹੈ। ਇਸ ਲਈ ਅਸੀਂ ਤੈਅ ਕੀਤਾ ਕਿ ਧੋਲਾਵੀਰਾ ਅਤੇ ਲੋਥਲ ਨੂੰ, ਭਾਰਤ ਦੇ ਗੌਰਵ ਦੇ ਇਨ੍ਹਾਂ ਸੈਂਟਰਸ ਨੂੰ ਅਸੀਂ ਉਸੇ ਰੂਪ ਵਿੱਚ ਪਰਤਾਵਾਂਗੇ, ਜਿਸ ਦੇ ਲਈ ਕਦੇ ਇਹ ਮਸ਼ਹੂਰ ਸਨ। ਅਤੇ ਅੱਜ ਅਸੀਂ ਉਸ ਮਿਸ਼ਨ ’ਤੇ ਤੇਜ਼ੀ ਨਾਲ ਕੰਮ ਹੁੰਦੇ ਦੇਖ ਰਹੇ ਹਾਂ।

 

ਸਾਥੀਓ,

ਅੱਜ ਜਦੋਂ ਮੈਂ ਲੋਥਲ ਦੀ ਚਰਚਾ ਕਰ ਰਿਹਾ ਹਾਂ ਤਾਂ ਮੈਨੂੰ ਹਜ਼ਾਰਾਂ ਸਾਲ ਤੋਂ ਚਲੀਆਂ ਆ ਰਹੀਆਂ ਪਰੰਪਰਾਵਾਂ ਦਾ ਵੀ ਧਿਆਨ ਆ ਰਿਹਾ ਹੈ ਅੱਜ ਗੁਜਰਾਤ ਦੇ ਕਈ ਇਲਾਕਿਆਂ ਵਿੱਚ ਸਿਕੋਤਰ ਮਾਤਾ ਦੀ ਪੂਜਾ ਕੀਤੀ ਜਾਂਦੀ ਹੈ। ਉਨ੍ਹਾਂ ਨੂੰ ਸਮੁੰਦਰ ਦੀ ਦੇਵੀ ਮੰਨ ਕੇ ਪੂਜਿਆ ਜਾਂਦਾ ਹੈ। ਹਜ਼ਾਰਾਂ ਸਾਲ ਪਹਿਲਾਂ ਦੇ ਲੋਥਲ ‘ਤੇ ਰਿਸਰਚ ਕਰਨ ਵਾਲੇ ਜਾਣਕਾਰਾਂ ਦਾ ਮੰਨਣਾ ਹੈ ਕਿ ਉਸ ਸਮੇਂ ਵੀ ਸਿਕੋਤਰ ਮਾਤਾ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਪੂਜਿਆ ਜਾਂਦਾ ਸੀ।

 

ਕਹਿੰਦੇ ਹਨ, ਕਿ ਸਮੁੰਦਰ ਵਿੱਚ ਆਉਣ ਤੋਂ ਪਹਿਲਾਂ ਸਿਕੋਤਰ ਦੇਵੀ ਦੀ ਪੂਜਾ ਕੀਤੀ ਜਾਂਦੀ ਸੀ, ਤਾਕਿ ਉਹ ਯਾਤਰਾ ਵਿੱਚ ਉਨ੍ਹਾਂ ਦੀ ਰੱਖਿਆ ਕਰੇ। ਇਤਿਹਾਸਕਾਰਾਂ ਦੇ ਮੁਤਾਬਕ ਸਿਕੋਤਰ ਮਾਤਾ ਦਾ ਸਬੰਧ ਸੋਕੋਤ੍ਰਾ ਦ੍ਵੀਪ ਨਾਲ ਹੈ, ਜੋ ਅੱਜ ਅਦਨ ਦੀ ਖਾੜੀ ਵਿੱਚ ਹੈ। ਇਸ ਤੋਂ ਪਤਾ ਚਲਦਾ ਹੈ ਕਿ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਵੀ ਖੰਭਾਤ ਦੀ ਖਾੜੀ ਤੋਂ ਦੂਰ-ਦੂਰ ਤੱਕ ਸਮੁੰਦਰੀ ਵਪਾਰ ਦੇ ਰਸਤੇ ਖੁੱਲ੍ਹੇ ਹੋਏ ਸਨ।

 

ਸਾਥੀਓ,

ਹਾਲ ਹੀ ਵਿੱਚ ਵਡਨਗਰ ਦੇ ਪਾਸ ਵੀ ਖੁਦਾਈ ਦੇ ਦੌਰਾਨ ਸਿਕੋਤਰ ਮਾਤਾ ਦੇ ਮੰਦਿਰ ਦਾ ਪਤਾ ਚਲਿਆ ਹੈ। ਕੁਝ ਅਜਿਹੇ ਸਬੂਤ ਵੀ ਮਿਲੇ ਹਨ ਜਿਨ੍ਹਾਂ ਤੋਂ ਪ੍ਰਾਚੀਨ ਕਾਲ ਵਿੱਚ ਇੱਥੋਂ ਸਮੁੰਦਰੀ ਵਪਾਰ ਹੋਣ ਦੀ ਜਾਣਕਾਰੀ ਮਿਲਦੀ ਹੈ। ਇਸੇ ਤਰ੍ਹਾਂ ਸੁਰੇਂਦਰਨਗਰ ਦੇ ਝਿੰਝੂਵਾਡਾ ਪਿੰਡ ਵਿੱਚ ਲਾਈਟ ਹਾਊਸ ਹੋਣ ਦੇ ਸਬੂਤ ਮਿਲੇ ਹਨ। ਤੁਸੀਂ ਵੀ ਜਾਣਦੇ ਹੋ ਕਿ ਲਾਈਟ ਹਾਊਸ ਜਹਾਜ਼ਾਂ ਨੂੰ ਰਾਤ ਵਿੱਚ ਰਸਤਾ ਦਿਖਾਉਣ ਦੇ ਲਈ ਬਣਾਏ ਜਾਂਦੇ ਸਨ।

 

ਅਤੇ ਦੇਸ਼ ਦੇ ਲੋਕ ਇਹ ਸੁਣ ਕੇ ਅਸਚਰਜ ਨਾਲ ਭਰ ਜਾਣਗੇ ਕਿ ਝਿੰਝੂਵਾਡਾ ਪਿੰਡ ਤੋਂ ਸਮੁੰਦਰ ਕਰੀਬ-ਕਰੀਬ ਸੌ ਕਿਲੋਮੀਟਰ ਦੂਰ ਹੈ। ਲੇਕਿਨ ਇਸ ਪਿੰਡ ਵਿੱਚ ਅਜਿਹੇ ਅਨੇਕ ਸਬੂਤ ਹਨ ਜੋ ਦੱਸਦੇ ਹਨ ਕਿ ਸਦੀਆਂ ਪਹਿਲਾਂ ਇਸ ਪਿੰਡ ਵਿੱਚ ਇੱਕ ਬਹੁਤ ਵਿਅਸਤ ਪੋਰਟ ਹੋਇਆ ਕਰਦਾ ਸੀ। ਇਸ ਤੋਂ ਇਸ ਪੂਰੇ ਖੇਤਰ ਵਿੱਚ ਪ੍ਰਾਚੀਨ ਕਾਲ ਤੋਂ ਹੀ ਸਮੁੰਦਰੀ ਵਪਾਰ ਦੇ ਸਮ੍ਰਿੱਧ ਹੋਣ ਦੀ ਜਾਣਕਾਰੀ ਮਿਲਦੀ ਹੈ।

 

ਸਾਥੀਓ,

ਲੋਥਲ ਸਿਰਫ਼ ਸਿੰਧੂ ਘਾਟੀ ਦੀ ਸੱਭਿਅਤਾ ਦਾ ਇੱਕ ਬੜਾ ਵਪਾਰਕ ਕੇਂਦਰ ਹੀ ਨਹੀਂ ਸੀ, ਬਲਕਿ ਇਹ ਭਾਰਤ ਦੇ ਸਮੁੰਦ੍ਰਿਕ ਸਮਰੱਥਾ ਅਤੇ ਸਮ੍ਰਿੱਧੀ ਦਾ ਵੀ ਪ੍ਰਤੀਕ ਸੀ। ਹਜ਼ਾਰਾਂ ਸਾਲ ਪਹਿਲਾਂ ਲੋਥਲ ਨੂੰ ਜਿਸ ਤਰੀਕੇ ਨਾਲ ਪੋਰਟ ਸਿਟੀ ਦੇ ਰੂਪ ਵਿੱਚ ਵਿਕਸਿਤ ਕੀਤਾ ਗਿਆ ਸੀ, ਤਾਂ ਅੱਜ ਵੀ ਬੜੇ-ਬੜੇ ਜਾਣਕਾਰਾਂ ਨੂੰ ਹੈਰਾਨ ਕਰ ਦਿੰਦਾ ਹੈ। 

 

ਲੋਥਲ ਦੀ ਖੁਦਾਈ ਵਿੱਚ ਮਿਲੇ ਸ਼ਹਿਰ, ਬਜ਼ਾਰ ਅਤੇ ਬੰਦਰਗਾਹ ਦੇ ਅਵਸ਼ੇਸ਼, ਉਸ ਦੌਰ ਵਿੱਚ ਹੋਈ ਅਰਬਨ ਪਲਾਨਿੰਗ ਅਤੇ ਆਰਕੀਟੈਕਚਰ ਦੇ ਅਦਭੁਤ ਦਰਸ਼ਨ ਕਰਾਉਂਦੇ ਹਨ। ਕੁਦਰਤੀ ਚੁਣੌਤੀਆਂ ਨਾਲ ਨਜਿੱਠਣ ਦੇ ਲਈ ਜਿਸ ਪ੍ਰਕਾਰ ਦੀ ਵਿਵਸਥਾ ਇੱਥੇ ਸੀ, ਉਸ ਵਿੱਚ ਅੱਜ ਦੀ ਪਲਾਨਿੰਗ ਦੇ ਲਈ ਵੀ ਬਹੁਤ ਕੁਝ ਸਿੱਖਣ ਨੂੰ ਹੈ।

 

ਸਾਥੀਓ,

ਇੱਕ ਤਰ੍ਹਾਂ ਨਾਲ ਇਸ ਖੇਤਰ ਨੂੰ ਦੇਵੀ ਲਕਸ਼ਮੀ ਅਤੇ ਦੇਵੀ ਸਰਸਵਤੀ ਦੋਨਾਂ ਦਾ ਅਸ਼ੀਰਵਾਦ ਪ੍ਰਾਪਤ ਸੀ। ਅਨੇਕਾਂ ਦੇਸ਼ਾਂ ਦੇ ਨਾਲ ਵਪਾਰਕ ਰਿਸ਼ਤਿਆਂ ਦੀ ਵਜ੍ਹਾ ਨਾਲ ਇੱਥੇ ਧਨਵਰਖਾ ਦੀ ਹੁੰਦੀ ਸੀ।  ਕਹਿੰਦੇ ਹਨ ਕਿ ਲੋਥਲ ਦੇ ਪੋਰਟ ’ਤੇ ਉਸ ਸਮੇਂ 84 ਦੇਸ਼ਾਂ ਦੇ ਝੰਡੇ ਲਹਿਰਾਇਆ ਕਰਦੇ ਸਨ। ਇਸੇ ਤਰ੍ਹਾਂ ਪਾਸ ਹੀ ਦੀ ਵੱਲਭੀ ਯੂਨੀਵਰਸਿਟੀ ਵਿੱਚ ਦੁਨੀਆ ਦੇ 80 ਤੋਂ ਜ਼ਿਆਦਾ ਦੇਸ਼ਾਂ ਦੇ ਵਿਦਿਆਰਥੀ ਉੱਥੇ ਪੜ੍ਹਨ ਦੇ ਲਈ ਆਉਂਦੇ ਸਨ। ਸੱਤਵੀਂ ਸਦੀ ਵਿੱਚ ਇਸ ਖੇਤਰ ਵਿੱਚ ਆਏ ਚੀਨੀ ਦਾਰਸ਼ਨਿਕਾਂ ਨੇ ਵੀ ਲਿਖਿਆ ਹੈ ਕਿ ਤਦ ਵੱਲਭੀ ਯੂਨੀਵਰਸਿਟੀ ਵਿੱਚ 6 ਹਜ਼ਾਰ ਤੋਂ ਜ਼ਿਆਦਾ ਵਿਦਿਆਰਥੀ ਸਨ। ਯਾਨੀ ਦੇਵੀ ਸਰਸਵਤੀ ਦੀ ਕਿਰਪਾ ਵੀ ਇਸ ਖੇਤਰ ‘ਤੇ ਬਣੀ ਹੋਈ ਸੀ।

 

ਸਾਥੀਓ,

ਲੋਥਲ ਵਿੱਚ ਇਹ ਜੋ ਹੈਰਿਟੇਜ ਕੰਪਲੈਕਸ ਬਣ ਰਿਹਾ ਹੈ, ਉਸ ਨੂੰ ਐਸੇ ਬਣਾਇਆ ਜਾ ਰਿਹਾ ਹੈ ਕਿ ਭਾਰਤ ਦਾ ਸਾਧਾਰਣ ਤੋਂ ਸਾਧਾਰਣ ਵਿਅਕਤੀ ਵੀ ਇਸ ਇਤਿਹਾਸ ਨੂੰ ਅਸਾਨੀ ਨਾਲ ਜਾਣ ਸਕੇ। ਇਸ ਵਿੱਚ ਅਤਿ ਆਧੁਨਿਕ ਤਕਨੀਕ ਦਾ ਪ੍ਰਯੋਗ ਕਰਕੇ, ਬਿਲਕੁਲ ਉਸੇ ਯੁਗ ਨੂੰ ਫਿਰ ਤੋਂ ਸਜੀਵ ਕਰਨ ਦਾ ਪ੍ਰਯਾਸ ਕੀਤਾ ਜਾ ਰਿਹਾ ਹੈ। ਹਜ਼ਾਰਾਂ ਵਰ੍ਹੇ ਪਹਿਲਾਂ ਦਾ ਉਹੀ ਵੈਭਵ (ਸ਼ਾਨ), ਉਹੀ ਸਮਰੱਥਾ, ਇਸ ਧਰਤੀ ‘ਤੇ ਫਿਰ ਤੋਂ ਜਾਗ੍ਰਿਤ ਕੀਤੀ ਜਾ ਰਹੀ ਹੈ।

ਮੈਨੂੰ ਵਿਸ਼ਵਾਸ ਹੈ, ਇਹ ਦੁਨੀਆ ਭਰ ਦੇ ਟੂਰਿਸਟਾਂ ਦੇ ਲਈ ਆਕਰਸ਼ਣ (ਖਿੱਚ) ਦਾ ਬਹੁਤ ਬੜਾ ਕੇਂਦਰ ਬਣੇਗਾ। ਇਸ ਕੰਪਲੈਕਸ ਨੂੰ, ਇੱਕ ਦਿਨ ਵਿੱਚ ਹਜ਼ਾਰਾਂ ਟੂਰਿਸਟਾਂ ਦੇ ਸੁਆਘਤ ਦੇ ਲਈ ਵਿਕਸਿਤ ਕੀਤਾ ਜਾ ਰਿਹਾ ਹੈ। ਜੈਸੇ ਏਕਤਾ ਨਗਰ ਵਿੱਚ ਸਥਿਤ ਸਟੈਚੂ ਆਵ੍ ਯੂਨਿਟੀ ਵਿੱਚ ਹਰ ਰੋਜ਼ ਟੂਰਿਸਟਾਂ ਦੇ ਆਉਣ ਨਾਲ ਰਿਕਾਰਡ ਬਣ ਰਿਹਾ ਹੈ, ਵੈਸੇ ਹੀ ਉਹ ਦਿਨ ਦੂਰ ਨਹੀਂ ਜਦੋਂ ਦੇਸ਼ ਦੇ ਕੋਨੇ-ਕੋਨੇ ਤੋਂ ਲੋਥਲ ਵਿੱਚ ਲੋਕ ਇਸ ਹੈਰਿਟੇਜ ਕੰਪਲੈਕਸ ਨੂੰ ਦੇਖਣ ਆਉਣਗੇ। ਇਸ ਨਾਲ ਇੱਥੇ ਰੋਜ਼ਗਾਰ ਅਤੇ ਸਵੈ-ਰੋਜ਼ਗਾਰ ਦੇ ਹਜ਼ਾਰਾਂ ਨਵੇਂ ਅਵਸਰ ਬਣਨਗੇ। ਇਸ ਖੇਤਰ ਨੂੰ ਇਸ ਬਾਤ ਦਾ ਵੀ ਲਾਭ ਮਿਲੇਗਾ ਕਿ ਇਹ ਅਹਿਮਦਾਬਾਦ ਤੋਂ ਬਹੁਤ ਦੂਰ ਨਹੀਂ ਹੈ। ਭਵਿੱਖ ਵਿੱਚ ਜ਼ਿਆਦਾ ਤੋਂ ਜ਼ਿਆਦਾ ਲੋਕ ਸ਼ਹਿਰਾਂ ਤੋਂ ਇੱਥੇ ਆਉਣਗੇ, ਇੱਥੋਂ ਦੇ ਟੂਰਿਜ਼ਮ ਨੂੰ ਵਧਾਉਣਗੇ।

 

ਸਾਥੀਓ,

ਇਸ ਖੇਤਰ ਨੇ ਜਿਤਨੇ ਕਠਿਨਾਈ ਭਰੇ ਦਿਨ ਦੇਖੇ ਹਨ, ਉਹ ਮੈਂ ਕਦੇ ਭੁੱਲ ਨਹੀਂ ਸਕਦਾ। ਇੱਕ ਸਮੇਂ ਵਿੱਚ ਸਮੁੰਦਰ ਦਾ ਵਿਸਤਾਰ ਇੱਥੋਂ ਤੱਕ ਸੀ ਇਸ ਲਈ ਬਹੁਤ ਬੜੇ ਇਲਾਕੇ ਵਿੱਚ ਕੁਝ ਵੀ ਫ਼ਸਲ ਪੈਦਾ ਕਰਨਾ ਮੁਸ਼ਕਿਲ ਸੀ। 20-25 ਸਾਲ ਪਹਿਲਾਂ ਲੋਕਾਂ ਨੇ ਤਾਂ ਇੱਥੇ ਉਹ ਦਿਨ ਦੇਖੇ ਹਨ ਕਿ ਜ਼ਰੂਰਤ ਪੈਣ ‘ਤੇ ਸੈਂਕੜੇ ਏਕੜ ਜ਼ਮੀਨ ਦੇ ਬਦਲੇ ਵੀ ਕੋਈ ਕਰਜ਼ਾ ਨਹੀਂ ਦਿੰਦਾ ਸੀ। ਕਰਜ਼ ਦੇਣ ਵਾਲਾ ਵੀ ਕਹਿੰਦਾ ਸੀ ਕਿ ਜ਼ਮੀਨ ਦਾ ਮੈਂ ਕੀ ਕਰਾਂਗਾ, ਜ਼ਮੀਨ ਤੋਂ ਕੋਈ ਲਾਭ ਤਾਂ ਹੋਵੇਗਾ ਨਹੀਂ। ਉਸ ਦੌਰ ਤੋਂ ਲੋਥਲ ਅਤੇ ਇਸ ਪੂਰੇ ਖੇਤਰ ਨੂੰ ਅੱਜ ਅਸੀਂ ਬਾਹਰ ਕੱਢ ਕੇ ਲਿਆਏ ਹਾਂ।

 

ਅਤੇ ਸਾਥੀਓ,

ਲੋਥਲ ਅਤੇ ਇਸ ਖੇਤਰ ਦਾ ਪੁਰਾਣਾ ਗੌਰਵ ਪਰਤਾਉਣ ਦੇ ਲਈ ਸਾਡਾ ਫੋਕਸ ਸਿਰਫ਼ ਹੈਰਿਟੇਜ  ਕੰਪਲੈਕਸ ਤੱਕ ਹੀ ਸੀਮਿਤ ਨਹੀਂ ਹੈ। ਅੱਜ ਗੁਜਰਾਤ ਦੇ ਤਟਵਰਤੀ ਇਲਾਕਿਆਂ ਵਿੱਚ ਆਧੁਨਿਕ ਇਨਫ੍ਰਾਸਟ੍ਰਕਚਰ ਦੇ ਇਤਨੇ ਕੰਮ ਹੋ ਰਹੇ ਹਨ, ਤਟਵਰਤੀ ਇਲਾਕਿਆਂ ਵਿੱਚ ਵਿਭਿੰਨ ਉਦਯੋਗਾਂ ਦੀ ਸਥਾਪਨਾ ਹੋ ਰਹੀ ਹੈ। ਇਨ੍ਹਾਂ ਪ੍ਰੋਜੈਕਟਾਂ ‘ਤੇ ਲੱਖਾਂ ਕਰੋੜਾਂ ਰੁਪਏ ਖਰਚ ਹੋ ਰਹੇ ਹਨ।

 

ਹੁਣ ਸੈਮੀਕੰਡਕਟਰ ਪਲਾਂਟ ਵੀ ਇੱਥੋਂ ਦੇ ਗੌਰਵ ਨੂੰ ਹੋਰ ਵਧਾਏਗਾ। ਹਜ਼ਾਰਾਂ ਵਰ੍ਹੇ ਪਹਿਲਾਂ ਲੋਥਲ ਅਤੇ ਉਸ ਦੇ ਆਸਪਾਸ ਦਾ ਇਲਾਕਾ ਜਿਤਨਾ ਵਿਕਸਿਤ ਸੀ, ਵੈਸੇ ਹੀ ਇਸ ਖੇਤਰ ਨੂੰ ਫਿਰ ਤੋਂ ਵਿਕਸਿਤ ਬਣਾਉਣ ਦੇ ਲਈ ਸਾਡੀ ਸਰਕਾਰ ਪੂਰੀ ਸ਼ਕਤੀ ਨਾਲ ਕੰਮ ਕਰ ਰਹੀ ਹੈ। ਜੋ ਲੋਥਲ ਆਪਣੇ ਇਤਿਹਾਸ ਦੀ ਵਜ੍ਹਾ ਨਾਲ ਸਾਨੂੰ ਗਰਵ (ਮਾਣ) ਨਾਲ ਭਰਦਾ ਹੈ, ਉਹੀ ਲੋਥਲ ਹੁਣ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਨੂੰ ਵੀ ਬਣਾਵੇਗਾ।

 

ਸਾਥੀਓ,

ਇੱਕ ਮਿਊਜ਼ੀਅਮ ਸਿਰਫ਼ ਚੀਜ਼ਾਂ ਜਾਂ ਦਸਤਾਵੇਜ਼ਾਂ ਨੂੰ ਸੰਗ੍ਰਹਿਤ (ਇਕੱਠਾ) ਕਰਕੇ ਰੱਖਣ ਅਤੇ ਦਿਖਾਉਣ ਭਰ ਦਾ ਮਾਧਿਅਮ ਨਹੀਂ ਹੁੰਦਾ। ਜਦੋਂ ਅਸੀਂ ਆਪਣੀ ਵਿਰਾਸਤ ਨੂੰ ਸੰਜੋਦੇ ਹਾਂ ਤਾਂ ਉਸ ਦੇ ਨਾਲ-ਨਾਲ ਉਸ ਨਾਲ ਜੁੜੀਆਂ ਭਾਵਨਾਵਾਂ ਵੀ ਸੁਰੱਖਿਅਤ ਕਰ ਲੈਂਦੇ ਹਾਂ। ਜਦੋਂ ਅਸੀਂ ਦੇਸ਼ ਭਰ ਵਿੱਚ ਬਣ ਰਹੇ ਆਦਿਵਾਸੀ ਸੁਤੰਤਰਤਾ ਸੈਨਾਨੀ ਸੰਗ੍ਰਹਾਲਯਾਂ (ਮਿਊਜ਼ੀਅਮਾਂ) ਨੂੰ ਦੇਖਦੇ ਹਾਂ ਤਾਂ ਪਤਾ ਚਲਦਾ ਹੈ ਕਿ ਭਾਰਤ ਦੇ ਸੁਤੰਰਤਾ ਸੰਗ੍ਰਾਮ ਵਿੱਚ ਸਾਡੇ ਵੀਰ ਆਦਿਵਾਸੀ ਨਾਇਕ-ਨਾਇਕਾਵਾਂ ਦਾ ਕਿਤਨਾ ਬੜਾ ਯੋਗਦਾਨ ਸੀ।

 

ਜਦੋਂ ਅਸੀਂ ਨੈਸ਼ਨਲ ਵਾਰ ਮੈਮੋਰੀਅਲ ਅਤੇ ਨੈਸ਼ਨਲ ਪੁਲਿਸ ਮੈਮੋਰੀਅਲ ਨੂੰ ਦੇਖਦੇ ਹਾਂ, ਤਾਂ ਸਾਨੂੰ ਇਸ ਬਾਤ ਦਾ ਅਹਿਸਾਸ ਹੁੰਦਾ ਹੈ ਕਿ ਦੇਸ਼ ਦੀ ਰੱਖਿਆ ਦੇ ਲਈ, ਦੇਸ਼ ਨੂੰ ਸੁਰੱਖਿਅਤ ਰੱਖਣ ਦੇ ਲਈ ਕਿਵੇਂ ਸਾਡੇ ਵੀਰ ਬੇਟੇ-ਬੇਟੀਆਂ, ਆਪਣਾ ਜੀਵਨ ਨਿਛਾਵਰ ਕਰ ਦਿੰਦੇ ਹਨ। ਜਦੋਂ ਅਸੀਂ ਪ੍ਰਧਾਨ ਮੰਤਰੀ ਸੰਗ੍ਰਹਾਲਯ ਨੂੰ ਦੇਖਦੇ ਹਾਂ ਤਾਂ ਸਾਨੂੰ ਲੋਕਤੰਤਰ ਦੀ ਸ਼ਕਤੀ ਦਾ ਪਤਾ ਚਲਦਾ ਹੈ, ਸਾਡੇ ਦੇਸ਼ ਦੀ 75 ਵਰ੍ਹਿਆਂ ਦੀ ਯਾਤਰਾ ਦੀ ਝਲਕ ਮਿਲਦੀ ਹੈ। ਕੇਵੜੀਆ, ਏਕਤਾ ਨਗਰ ਵਿੱਚ ਸਟੈਚੂ ਆਵ੍ ਯੂਨਿਟੀ ਸਾਨੂੰ ਭਾਰਤ ਦੀ ਏਕਤਾ ਅਤੇ ਅਖੰਡਤਾ ਦੇ ਲਈ ਹੋਏ ਪ੍ਰਯਾਸਾਂ, ਤਪ ਅਤੇ ਤਪੱਸਿਆ ਦੀ ਯਾਦ ਦਿਵਾਉਂਦੀ ਹੈ।

 

ਅਤੇ ਆਪ ਸਭ ਨੂੰ ਪਤਾ ਹੈ ਇੱਕ ਬਹੁਤ ਬੜਾ ਰਿਸਰਚ ਦਾ ਕੰਮ ਚਲ ਰਿਹਾ ਹੈ। ਹੁਣ ਕੇਵੜੀਆ ਵਿੱਚ ਸਰਦਾਰ ਪਟੇਲ ਸਟੈਚੂ ਦੀ ਤਰ੍ਹਾਂ ਬਣ ਰਿਹਾ ਹੈ, ਕਿਉਂਕਿ ਸਰਦਾਰ ਸਾਹਬ ਨੇ ਰਾਜੇ-ਰਜਵਾੜਿਆਂ ਸਭ ਨੂੰ ਇਕੱਠਾ ਕਰਨ ਦਾ ਕੰਮ ਕੀਤਾ, ਤਾਂ ਉੱਥੇ ਹੀ ਜੋ ਰਾਜੇ-ਰਜਵਾੜੇ ਦੇਸ਼ ਦੇ ਜਿਨ੍ਹਾਂ ਨੇ ਭਾਰਤ ਦੀ ਏਕਤਾ ਅਤੇ ਅਖੰਡਤਾ ਦੇ ਲਈ ਰਾਜ ਸ਼ਾਸਨ ਦੇ ਦਿੱਤੇ, ਉਨ੍ਹਾਂ ਦਾ ਵੀ ਇੱਕ ਮਿਊਜ਼ੀਅਮ ਅਸੀਂ ਬਣਾ ਰਹੇ ਹਾਂ। 

 

ਹਾਲੇ ਉਸ ਦਾ ਡਿਜ਼ਾਈਨਿੰਗ ਦਾ ਕੰਮ ਚਲ ਰਿਹਾ ਹੈ, ਰਿਸਰਚ ਦਾ ਕੰਮ ਚਲ ਰਿਹਾ ਹੈ। ਉਸ ਦੇ ਕਾਰਨ ਪਹਿਲਾਂ ਰਾਜੇ-ਰਜਵਾੜੇ ਕੈਸੇ ਹੋਇਆ ਕਰਦੇ ਸਨ, ਕੀ-ਕੀ ਕਰਦੇ ਸਨ, ਕਿਤਨਾ ਬੜਾ ਦੇਸ਼-ਸਮਾਜ ਦਾ ਭਲਾ ਕਰਨ ਦਾ ਕੰਮ ਕੀਤਾ ਸੀ, ਅਤੇ ਸਰਦਾਰ ਸਾਹਬ ਦੀ ਅਗਵਾਈ ਵਿੱਚ ਦੇਸ਼ ਦੀ ਏਕਤਾ ਦੇ ਲਈ ਕੈਸੇ, ਯਾਨੀ ਪੂਰਾ ਚੱਕਰ, ਏਕਤਾ ਨਗਰ ਵਿੱਚ ਕੋਈ ਜਾਵੇਗਾ ਤਾਂ ਰਾਜੇ-ਰਜਵਾੜੇ ਤੋਂ ਲੈ ਕੇ ਸਰਦਾਰ ਸਾਹਬ ਤੱਕ ਦੀ ਯਾਤਰਾ ਵਿੱਚ ਕਿਸ ਪ੍ਰਕਾਰ ਦੇ ਭਾਰਤ ਦਾ ਏਕੀਕਰਣ ਹੋਇਆ, ਉਹ ਕੰਮ ਉੱਥੇ ਹੋ ਰਿਹਾ ਹੈ, ਅਤੇ ਰਿਸਰਚ ਦਾ ਕੰਮ ਚਲ ਰਿਹਾ ਹੈ, ਨਿਕਟ ਭਵਿੱਖ ਵਿੱਚ ਨਿਰਮਾਣ ਕਾਰਜ ਵੀ ਸ਼ੁਰੂ ਹੋਵੇਗਾ। 

 

ਬੀਤੇ 8 ਵਰ੍ਹਿਆਂ ਵਿੱਚ ਅਸੀਂ ਇਹ ਜੋ ਧਰੋਹਰਾਂ ਦੇਸ਼ ਵਿੱਚ ਵਿਕਸਿਤ ਕੀਤੀਆਂ ਹਨ, ਇਨ੍ਹਾਂ ਤੋਂ ਵੀ ਪਤਾ ਚਲਦਾ ਹੈ ਕਿ ਸਾਡੀ ਵਿਰਾਸਤ ਦਾ ਵਿਸਤਾਰ ਕਿਤਨਾ ਬੜਾ ਹੈ। ਮੈਨੂੰ ਵਿਸ਼ਵਾਸ ਹੈ, ਲੋਥਲ ਵਿੱਚ ਬਣ ਰਿਹਾ National Maritime Museum ਵੀ ਸਾਰੇ ਭਾਰਤੀਆਂ ਨੂੰ ਆਪਣੀ ਸਮੁੰਦਰੀ ਵਿਰਾਸਤ ਨੂੰ ਲੈ ਕੇ ਗਰਵ (ਮਾਣ) ਨਾਲ ਭਰ ਦੇਵੇਗਾ। ਲੋਥਲ ਆਪਣੇ ਪੁਰਾਣੇ ਵੈਭਵ (ਸ਼ਾਨ) ਦੇ ਨਾਲ ਫਿਰ  ਦੁਨੀਆ ਦੇ ਸਾਹਮਣੇ ਆਵੇਗਾ, ਇਸੇ ਵਿਸ਼ਵਾਸ ਦੇ ਨਾਲ ਆਪ ਸਭ ਦਾ ਬਹੁਤ-ਬਹੁਤ ਆਭਾਰ! ਆਪ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ।

 

ਅਤੇ ਇੱਥੇ ਲੋਥਲ ਵਿੱਚ ਇਹ ਸਭ ਭਾਈ-ਭੈਣ ਬੈਠੇ ਹਨ, ਤਾਂ ਹੁਣ ਦੀਪਾਵਲੀ ਸਾਹਮਣੇ ਆ ਰਹੀ ਹੈ, ਤਾਂ, ਆਪ ਸਭ ਨੂੰ ਆਉਣ ਵਾਲੇ ਦਿਨਾਂ ਦੀਆਂ ਅਤੇ ਦੀਪਾਵਲੀ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਅਤੇ ਗੁਜਰਾਤ ਵਿੱਚ ਤਾਂ ਨਵਾਂ ਸਾਲ ਵੀ ਆਉਂਦਾ ਹੈ, ਤਾਂ ਤੁਹਾਨੂੰ ਨਵੇਂ ਸਾਲ ਦੀਆਂ ਵੀ ਬਹੁਤ-ਬਹੁਤ ਸ਼ੁਭਕਾਮਨਾਵਾਂ। ਬਹੁਤ-ਬਹੁਤ ਧੰਨਵਾਦ ਸਭ ਦਾ।

*****

ਡੀਐੱਸ/ਐੱਸਟੀ/ਐੱਨਐੱਸ