Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਵਿਕਸਿਤ ਭਾਰਤ ਯਾਤਰਾ ਪ੍ਰੋਗਰਾਮ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਵਿਕਸਿਤ ਭਾਰਤ ਯਾਤਰਾ ਪ੍ਰੋਗਰਾਮ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ


ਨਮਸਕਾਰ,

ਵਿਕਸਿਤ ਭਾਰਤ ਦੇ ਸੰਕਲਪ ਨਾਲ ਜੁੜਣ ਅਤੇ ਦੇਸ਼ਵਾਸੀਆਂ ਨੂੰ ਜੋੜਣ ਦਾ ਇਹ ਅਭਿਯਾਨ ਲਗਾਤਾਰ ਵਿਸਤਾਰ ਲੈ ਰਿਹਾ ਹੈ, ਦੂਰ-ਦੂਰ ਦੇ ਪਿੰਡਾਂ ਤੱਕ ਪਹੁੰਚ ਰਿਹਾ ਹੈ, ਗ਼ਰੀਬ ਤੋਂ ਗ਼ਰੀਬ ਨੂੰ ਜੋੜ ਰਿਹਾ ਹੈ। ਯੁਵਾ ਹੋਵੇ, ਮਹਿਲਾ ਹੋਵੇ, ਪਿੰਡ ਦੇ senior citizens ਹੋਣ; ਸਭ ਅੱਜ ਮੋਦੀ ਦੀ ਗੱਡੀ ਦਾ ਇੰਤਜ਼ਾਰ ਕਰਦੇ ਹਨ ਅਤੇ ਮੋਦੀ ਦੀ ਗੱਡੀ ਦੇ ਪ੍ਰੋਗਰਾਮ ਦਾ ਇੰਤਜ਼ਾਮ ਵੀ ਕਰਦੇ ਹਨ। ਅਤੇ ਇਸ ਲਈ ਇਸ ਮਹਾਅਭਿਯਾਨ ਨੂੰ ਸਫ਼ਲ ਬਣਾਉਣ ਦੇ ਲਈ ਮੈਂ ਆਪ ਸਭ ਦੇਸ਼ਵਾਸੀਆਂ ਦਾ, ਖਾਸ ਤੌਰ ‘ਤੇ ਮੇਰੀਆਂ ਮਾਤਾਵਾਂ-ਭੈਣਾਂ ਦਾ ਆਭਾਰ ਵਿਅਕਤ ਕਰਦਾ ਹਾਂ। ਨੌਜਵਾਨਾਂ ਦੀ ਊਰਜਾ ਇਸ ਦੇ ਨਾਲ ਲਗੀ ਹੈ, ਨੌਜਵਾਨਾਂ ਦੀ ਸ਼ਕਤੀ ਇਸ ਵਿੱਚ ਲਗੀ ਹੋਈ ਹੈ। ਸਾਰੇ ਨੌਜਵਾਨ ਵੀ ਇਸ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਦੇ ਲਈ ਅਭਿਨੰਦਨ ਦੇ ਅਧਿਕਾਰੀ ਹਨ। ਕੁਝ ਥਾਵਾਂ ‘ਤੇ ਕਿਸਾਨਾਂ ਨੂੰ ਖੇਤਾਂ ਵਿੱਚ ਕੁਝ ਕੰਮ ਦਾ ਸਮਾਂ ਹੁੰਦਾ ਹੈ ਤਾਂ ਵੀ ਜਦੋਂ ਗੱਡੀ ਉਨ੍ਹਾਂ ਦੇ ਇੱਥੇ ਪਹੁੰਚਦੀ ਹੈ ਤਾਂ ਉਹ ਆਪਣਾ ਖੇਤੀ ਦਾ ਕੰਮ ਵੀ ਚਾਰ-ਛੇ ਘੰਟੇ ਛੱਡ ਕੇ ਇਸ ਪ੍ਰੋਗਰਾਮ ਵਿੱਚ ਜੁੜ ਜਾਂਦੇ ਹਨ। ਤਾਂ ਇੱਕ ਪ੍ਰਕਾਰ ਨਾਲ ਪਿੰਡ-ਪਿੰਡ ਵਿੱਚ ਇੱਕ ਬਹੁਤ ਵੱਡਾ ਵਿਕਾਸ ਦਾ ਮਹੋਤਸਵ ਚਲ ਰਿਹਾ ਹੈ।

 

ਵਿਕਸਿਤ ਭਾਰਤ ਸੰਕਲਪ ਯਾਤਰਾ ਨੂੰ ਸ਼ੁਰੂ ਹੋਏ ਹਾਲੇ 50 ਦਿਨ ਵੀ ਨਹੀਂ ਹੋਏ ਹਨ ਲੇਕਿਨ ਇਹ ਯਾਤਰਾ ਹੁਣ ਤੱਕ ਲੱਖਾਂ ਪਿੰਡਾਂ ਤੱਕ ਪਹੁੰਚ ਚੁੱਕੀ ਹੈ। ਇਹ ਆਪਣੇ ਆਪ ਵਿੱਚ ਇੱਕ record ਹੈ। ਵਿਕਸਿਤ ਭਾਰਤ ਸੰਕਲਪ ਯਾਤਰਾ ਦਾ ਉਦੇਸ਼ ਉਸ ਵਿਅਕਤੀ ਤੱਕ ਪਹੁੰਚਣ ਦਾ ਹੈ, ਜੋ ਕਿਸੇ ਕਾਰਣਵਸ਼ ਭਾਰਤ ਸਰਕਾਰ ਦੀ ਯੋਜਨਾਵਾਂ ਤੋਂ ਵੰਚਿਤ ਰਿਹਾ ਹੈ। ਕਦੇ-ਕਦੇ ਤਾਂ ਲੋਕਾਂ ਨੂੰ ਲਗਦਾ ਹੈ ਭਾਈ ਪਿੰਡ ਵਿੱਚ ਦੋ ਲੋਕਾਂ ਨੂੰ ਮਿਲ ਗਿਆ ਤਾਂ ਹੋ ਸਕਦਾ ਹੈ ਕਿ ਉਨ੍ਹਾਂ ਦੀ ਕੋਈ ਪਹਿਚਾਣ ਹੋਵੇਗੀ, ਉਨ੍ਹਾਂ ਨੂੰ ਕੋਈ ਰਿਸ਼ਵਤ ਦੇਣੀ ਪਈ ਹੋਵੇਗੀ ਜਾਂ ਉਨ੍ਹਾਂ ਦਾ ਕੋਈ ਰਿਸ਼ਤੇਦਾਰ ਹੋਵੇਗਾ। ਤਾਂ ਮੈਂ ਇਹ ਗੱਡੀ ਲੈ ਕੇ ਪਿੰਡ-ਪਿੰਡ ਇਸ ਲਈ ਨਿਕਲਿਆ ਹਾਂ ਕਿ ਮੈਂ ਦੱਸਣਾ ਚਾਹੁੰਦਾ ਹਾਂ ਇੱਥੇ ਕੋਈ ਰਿਸ਼ਵਤਖੋਰੀ ਨਹੀਂ ਚਲਦੀ ਹੈ; ਕੋਈ ਭਾਈ-ਭਤੀਜਾਵਾਦ ਨਹੀਂ ਚਲਦਾ ਹੈ; ਕੋਈ ਰਿਸ਼ਤੇ-ਨਾਤੇ ਨਹੀਂ ਚਲਦੇ ਹਨ। ਇਹ ਕੰਮ ਅਜਿਹਾ ਹੈ ਜੋ ਇਮਾਨਦਾਰੀ ਨਾਲ ਕੀਤਾ ਜਾਂਦਾ ਹੈ, ਸਮਰਪਣ ਭਾਵ ਨਾਲ ਕੀਤਾ ਜਾਂਦਾ ਹੈ। ਅਤੇ ਇਸ ਲਈ ਮੈਂ ਤੁਹਾਡੇ ਪਿੰਡ ਇਸ ਲਈ ਪਹੁੰਚਿਆ ਹਾਂ ਕਿ ਹਾਲੇ ਵੀ ਜੋ ਲੋਕ ਰਹਿ ਗਏ ਹਨ ਮੈਂ ਉਨ੍ਹਾਂ ਨੂੰ ਲੱਭ ਰਿਹਾ ਹਾਂ। ਜਿਵੇਂ-ਜਿਵੇਂ ਪਤਾ ਚਲੇਗਾ, ਆਉਣ ਵਾਲੇ ਦਿਨਾਂ ਵਿੱਚ ਉਨ੍ਹਾਂ ਤੱਕ ਵੀ ਮੈਂ ਪਹੁੰਚਾਵਾਂਗਾ ਇਸ ਦੀ ਗਾਰੰਟੀ ਲੈ ਕੇ ਮੈਂ ਆਇਆ ਹਾਂ। ਜਿਸ ਨੂੰ ਹਾਲੇ ਘਰ ਨਹੀਂ ਮਿਲਿਆ ਹੈ ਉਸ ਨੂੰ ਘਰ ਮਿਲੇਗਾ। ਜਿਸ ਨੂੰ ਗੈਸ ਕਨੈਕਸ਼ਨ ਨਹੀਂ ਮਿਲਿਆ ਹੈ, ਉਸ ਨੂੰ ਗੈਸ ਕਨੈਕਸ਼ਨ ਮਿਲੇਗਾ। ਜਿਸ ਨੂੰ ਆਯੁਸ਼ਮਾਨ ਕਾਰਡ ਨਹੀਂ ਮਿਲਿਆ ਹੈ, ਉਸ ਨੂੰ ਆਯੁਸ਼ਮਾਨ ਕਾਰਡ ਮਿਲੇਗਾ। ਯੋਜਨਾਵਾਂ ਜੋ ਤੁਹਾਡੀ ਭਲਾਈ ਦੇ ਲਈ ਅਸੀਂ ਚਲਾ ਰਹੇ ਹਾਂ ਉਹ ਤੁਹਾਡੇ ਤੱਕ ਪਹੁੰਚਣੀ ਚਾਹੀਦੀ ਹੈ। ਇਸ ਲਈ ਪੂਰੇ ਦੇਸ਼ ਵਿੱਚ ਇੰਨੀ ਵੱਡੀ ਮਿਹਨਤ ਦਾ ਕੰਮ ਹੋ ਰਿਹਾ ਹੈ।

 

ਮੇਰੇ ਭਾਈਓ-ਭੈਣੋਂ,

ਬੀਤੇ ਦਿਨਾਂ ਜਦੋਂ-ਜਦੋਂ ਮੈਨੂੰ ਇਸ ਯਾਤਰਾ ਨਾਲ ਜੁੜਣ ਦਾ ਅਵਸਰ ਮਿਲਿਆ ਹੈ, ਤਾਂ ਮੈਂ ਇੱਕ ਗੱਲ ਜ਼ਰੂਰ ਨੋਟ ਕੀਤੀ ਹੈ। ਜਿਸ ਪ੍ਰਕਾਰ ਦੇਸ਼ ਦੇ ਗ਼ਰੀਬ, ਸਾਡੇ ਕਿਸਾਨ ਭਾਈ-ਭੈਣ, ਸਾਡੇ ਯੁਵਾ, ਸਾਡੀਆਂ ਮਹਿਲਾਵਾਂ, ਆਤਮਵਿਸ਼ਵਾਸ ਨਾਲ ਆਪਣੀਆਂ ਗੱਲਾਂ ਸਾਹਮਣੇ ਰੱਖਦੇ ਹਨ, ਉਨ੍ਹਾਂ ਨੂੰ ਜਦੋਂ ਮੈਂ ਸੁਣਦਾ ਹਾਂ ਨਾ, ਮੈਂ ਖੁਦ ਵਿਸ਼ਵਾਸ ਨਾਲ ਭਰ ਜਾਂਦਾ ਹਾਂ। ਉਨ੍ਹਾਂ ਨੂੰ ਸੁਣਦਾ ਹਾਂ ਤਾਂ ਮੈਨੂੰ ਲਗਦਾ ਹੈ, ਵਾਹ! ਮੇਰੇ ਦੇਸ਼ ਵਿੱਚ ਕਿਹੋ ਜਿਹੀ ਤਾਕਤ ਹੈ, ਕਿੱਥੇ-ਕਿੱਥੇ ਤਾਕਤ ਹੈ। ਇਹ ਲੋਕ ਹਨ ਜੋ ਮੇਰਾ ਦੇਸ਼ ਬਣਾਉਣ ਵਾਲੇ ਹਨ। ਇਹ ਅਦਭੁਤ ਅਨੁਭਵ ਹੈ। ਦੇਸ਼ ਭਰ ਵਿੱਚ ਹਰ ਲਾਭਾਰਥੀ ਦੇ ਕੋਲ ਬੀਤੇ 10 ਵਰ੍ਹਿਆਂ ਉਨ੍ਹਾਂ ਦੇ ਜੀਵਨ ਵਿੱਚ ਆਏ ਬਦਲਾਅ ਦੀ ਇੱਕ ਸਾਹਸ ਨਾਲ ਭਰੀ ਹੋਈ ਅਤੇ ਸੰਤੋਸ਼ ਨਾਲ ਭਰੀ ਹੋਈ ਅਤੇ ਨਾਲ-ਨਾਲ ਸੁਪਨਿਆਂ ਨਾਲ ਭਰੀ ਹੋਈ ਗਾਥਾ ਹੈ। ਅਤੇ ਖੁਸ਼ੀ ਇਹ ਕਿ ਉਹ ਆਪਣੀ ਇਸ ਯਾਤਰਾ ਨੂੰ ਦੇਸ਼ ਦੇ ਨਾਲ ਸਾਂਝਾ ਕਰਨ ਦੇ ਲਈ ਬਹੁਤ ਉਤਸੁਕ ਵੀ ਹਨ। ਇਹੀ ਮੈਂ ਹੁਣ ਤੋਂ ਕੁਝ ਦੇਰ ਪਹਿਲਾਂ ਜੋ ਗੱਲਬਾਤ ਕਰਨ ਦਾ ਮੈਨੂੰ ਮੌਕਾ ਮਿਲਿਆ, ਮੈਂ ਅਨੁਭਵ ਕਰ ਰਿਹਾ ਸੀ ਕਿ ਤੁਹਾਨੂੰ ਇੰਨਾ ਸਾਰਾ ਕਹਿਣਾ ਹੈ, ਤੁਹਾਡੇ ਕੋਲ ਇੰਨੇ ਚੰਗੇ ਅਨੁਭਵ ਹਨ, ਤੁਸੀਂ ਬਹੁਤ ਕੁਝ ਕਹਿਣਾ ਚਾਹੁੰਦੇ ਹੋ।

 

ਮੇਰੇ ਪਰਿਵਾਰਜਨੋਂ,

ਅੱਜ ਦੇਸ਼ ਦੇ ਕੋਟਿ-ਕੋਟਿ ਲਾਭਾਰਥੀ, ਸਰਕਾਰ ਦੀਆਂ ਯੋਜਨਾਵਾਂ ਨੂੰ ਅੱਗੇ ਵਧਾਉਣ ਦਾ ਮਾਧਿਅਮ ਬਣ ਰਹੇ ਹਨ। ਉਹ ਇਸ ਗੱਲ ਤੱਕ ਸੀਮਤ ਨਹੀਂ ਰਹਿੰਦੇ ਕਿ ਚਲੋ ਪੱਕਾ ਘਰ ਮਿਲ ਗਿਆ, ਬਿਜਲੀ-ਪਾਣੀ-ਗੈਸ-ਇਲਾਜ-ਪੜ੍ਹਾਈ, ਹੁਣ ਤਾਂ ਸਭ ਮਿਲ ਗਿਆ ਹੁਣ ਤਾਂ ਕੁਝ ਕਰਨਾ ਹੀ ਨਹੀਂ ਹੈ। ਉਹ ਇਸ ਮਦਦ ਨੂੰ ਪਾਉਣ ਦੇ ਬਾਅਦ ਰੁਕਦੇ ਨਹੀਂ ਹਨ, ਇਹ ਮੇਰੇ ਲਈ ਖੁਸ਼ੀ ਦੀ ਗੱਲ ਹੈ। ਉਹ ਇਸ ਵਿੱਚੋਂ ਇੱਕ ਨਵੀਂ ਤਾਕਤ ਪ੍ਰਾਪਤ ਕਰਦੇ ਹਨ, ਇੱਕ ਨਵੀਂ ਊਰਜਾ ਪ੍ਰਾਪਤ ਕਰਦੇ ਹਨ, ਅਤੇ ਆਪਣੇ ਭਵਿੱਖ ਨੂੰ ਬਿਹਤਰ ਬਣਾਉਣ ਦੇ ਲਈ, ਵੱਧ ਮਿਹਨਤ ਕਰਨ ਦੇ ਲਈ ਅੱਗੇ ਆ ਰਹੇ ਹਨ, ਇਹ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੈ। ਮੋਦੀ ਦੀ ਗਾਰੰਟੀ ਦੇ ਪਿੱਛੇ ਜੋ ਸੱਚੇ ਅਰਥ ਵਿੱਚ ਸਾਡਾ ਸਭ ਤੋਂ ਵੱਡਾ ਲਕਸ਼ ਸੀ ਨਾ, ਉਹ ਇਹੀ ਸੀ। ਅਤੇ ਉਹ ਉਸ ਨੂੰ ਪੂਰਾ ਹੁੰਦੇ ਹੋਏ ਜਦੋਂ ਮੈਂ ਆਪਣੀਆਂ ਅੱਖਾਂ ਨਾਲ ਦੇਖਦਾ ਹਾਂ ਨਾ ਤਾਂ ਇੰਨਾ ਆਨੰਦ ਹੁੰਦਾ ਹੈ, ਇੰਨਾ ਸੰਤੋਸ਼ ਹੁੰਦਾ ਹੈ, ਜੀਵਨਭਰ ਦੀ ਸਾਰੀ ਥਕਾਨ ਉਤਰ ਜਾਂਦੀ ਹੈ। ਅਤੇ ਇਹੀ ਭਾਵਨਾ ਵਿਕਸਿਤ ਭਾਰਤ ਦੀ ਊਰਜਾ ਵੀ ਬਣ ਰਹੀ ਹੈ।

 

ਸਾਥੀਓ,

ਮੋਦੀ ਦੀ ਗਾਰੰਟੀ ਵਾਲੀ ਗੱਡੀ ਜਿੱਥੇ ਵੀ ਜਾ ਰਹੀਆਂ ਹਨ, ਉੱਥੇ ਦੇ ਲੋਕਾਂ ਦਾ ਵਿਸ਼ਵਾਸ ਵਧਾ ਰਹੀ ਹੈ, ਲੋਕਾਂ ਦੀਆਂ ਉਮੀਦਾਂ ਪੂਰੀ ਕਰ ਰਹੀ ਹੈ। ਯਾਤਰਾ ਸ਼ੁਰੂ ਹੋਣ ਦੇ ਬਾਅਦ ਉੱਜਵਲਾ ਗੈਸ ਕਨੈਕਸ਼ਨ ਦੇ ਲਈ ਸਾਢੇ 4 ਲੱਖ ਨਵੇਂ ਲਾਭਾਰਥੀਆਂ ਨੇ ਅਪਲਾਈ ਕੀਤਾ ਹੈ। ਮੈਂ ਪੁੱਛਿਆ ਸੀ- ਇਹ ਕਿਵੇਂ ਆ ਗਏ ਤਾਂ ਬੋਲੇ ਪਰਿਵਾਰ ਵੱਡਾ ਹੋ ਗਿਆ, ਬੇਟਾ ਅਲੱਗ ਰਹਿਣ ਲਗ ਗਿਆ, ਤਾਂ ਨਵਾਂ ਘਰ ਬਣ ਗਿਆ, ਨਵਾਂ ਪਰਿਵਾਰ ਹੈ ਤਾਂ ਹੁਣ ਉਸ ਨੂੰ ਚੁੱਲ੍ਹਾ ਚਾਹੀਦਾ ਹੈ। ਚਲੋ- ਮੈਂ ਕਿਹਾ ਇਹ ਤਾਂ ਚੰਗੀ ਨਿਸ਼ਾਨੀ ਹੈ ਕਿ ਸਭ ਲੋਕ ਅੱਗੇ ਵਧ ਰਹੇ ਹਨ।

 

ਯਾਤਰਾ ਦੇ ਦੌਰਾਨ ਮੌਕੇ ‘ਤੇ ਹੀ 1 ਕਰੋੜ ਆਯੁਸ਼ਮਾਨ ਕਾਰਡ ਦਿੱਤੇ ਜਾ ਚੁੱਕੇ ਹਨ। ਪਹਿਲੀ ਵਾਰ ਦੇਸ਼ਵਿਆਪੀ health checkup ਹੋ ਰਿਹਾ ਹੈ। ਲਗਭਗ ਸਵਾ ਕਰੋੜ ਲੋਕਾਂ ਦਾ health checkup ਹੋ ਚੁੱਕਿਆ ਹੈ। 70 ਲੱਖ ਲੋਕਾਂ ਦੀ ਟੀਬੀ ਨਾਲ ਜੁੜੀ ਜਾਂਚ ਪੂਰੀ ਹੋ ਚੁੱਕੀ ਹੈ। 15 ਲੱਖ ਲੋਕਾਂ ਦੀ ਸਿਕਲ ਸੈੱਲ ਅਨੀਮੀਆ ਦੇ ਲਈ ਜਾਂਚ ਹੋਈ ਹੈ। ਅਤੇ ਅੱਜ ਕੱਲ੍ਹ ਤਾਂ ਆਯੁਸ਼ਮਾਨ ਭਾਰਤ ਕਾਰਡ ਦੇ ਨਾਲ-ਨਾਲ ਆਭਾ (ABHA) ਕਾਰਡ ਵੀ ਤੇਜ਼ੀ ਨਾਲ ਬਣਾਏ ਜਾ ਰਹੇ ਹਨ। ਲੋਕਾਂ ਨੂੰ ਅਧਾਰ ਕਾਰਡ ਦੇ ਬਾਰੇ ਵਿੱਚ ਪਤਾ ਹੈ ਆਭਾ ਕਾਰਡ ਬਾਰੇ ਵਿੱਚ ਥੋੜਾ ਹਾਲੇ ਘੱਟ ਪਤਾ ਹੈ।

 

ਇਹ ਆਭਾ ਕਾਰਡ ਯਾਨੀ ਆਯੁਸ਼ਮਾਨ ਭਾਰਤ ਹੈਲਥ ਅਕਾਉਂਟ ਦੇ ਅਨੇਕ ਫਾਇਦੇ ਹਨ। ਇਸ ਨਾਲ ਮੈਡੀਕਲ ਰਿਪੋਰਟਸ, ਦਵਾਈਆਂ ਦੀਆਂ ਪਰਚੀਆਂ, ਬਲੱਡ ਗਰੁੱਪ ਦੀ ਜਾਣਕਾਰੀ, ਡਾਕਟਰ ਕੌਣ ਹੈ, ਉਸ ਦੀ ਜਾਣਕਾਰੀ, ਇਹ ਸਭ ਇਕੱਠੇ ਰਿਕਾਰਡ ਵਿੱਚ ਰਹੇਗਾ। ਇਸ ਨਾਲ ਅਗਰ ਸਾਲਾਂ ਬਾਅਦ ਵੀ ਤੁਹਾਨੂੰ ਕਦੇ ਡਾਕਟਰ ਦੇ ਕੋਲ ਜਾਣਾ ਪਵੇਗਾ ਅਤੇ ਉਹ ਪੁਰਾਣਾ ਪੁੱਛੇ ਭਾਈ ਪਹਿਲਾਂ ਕੀ ਹੋਇਆ ਸੀ, ਕਿਹੜੀ ਦਵਾਈ ਲਈ ਸੀ, ਤਾਂ ਸਾਰਾ ਇਸ ਵਿੱਚ ਮਿਲ ਜਾਵੇਗਾ। ਮੈਡੀਕਲ ਹਿਸਟਰੀ ਖੋਜਣ ਵਿੱਚ ਜਰਾ ਵੀ ਦਿੱਕਤ ਨਹੀਂ ਹੋਵੇਗੀ। ਯਾਨੀ ਕਦੋਂ ਬਿਮਾਰ ਹੋਏ ਸਨ, ਕਿਸ ਡਾਕਟਰ ਨੂੰ ਦਿਖਾਇਆ ਸੀ, ਕੀ ਟੈਸਟ ਹੋਏ ਸਨ, ਕਿਹੜੀਆਂ ਦਵਾਈਆਂ ਖਾਈਆਂ ਸਨ, ਇਹ ਸਭ ਕੁਝ ਡਾਕਟਰ ਅਸਾਨੀ ਨਾਲ ਜਾਣ ਪਾਉਣਗੇ। ਇਹ ਆਰੋਗਯ ਨੂੰ ਲੈ ਕੇ ਪੂਰੇ ਦੇਸ਼ ਵਿੱਚ ਨਵੀਂ ਜਾਗਰੂਕਤਾ ਦਾ ਸੰਚਾਰ ਕਰੇਗਾ।

 

ਸਾਥੀਓ,

ਅੱਜ ਮੋਦੀ ਦੀ ਗਾਰੰਟੀ ਵਾਲੀ ਗੱਡੀ ਨਾਲ ਅਨੇਕ ਸਾਥੀਆਂ ਨੂੰ ਲਾਭ ਮਿਲ ਰਿਹਾ ਹੈ। ਇਨ੍ਹਾਂ ਵਿੱਚੋਂ ਅਨੇਕ ਸਾਥੀ ਅਜਿਹੇ ਹੋਣਗੇ ਜਿਨ੍ਹਾਂ ਨੂੰ ਸ਼ਾਇਦ ਹੀ ਕਦੇ ਇਹ ਪਤਾ ਚਲ ਪਾਉਂਦਾ ਹੈ ਕਿ ਉਹ ਵੀ ਸਰਕਾਰੀ ਯੋਜਨਾ ਦੇ ਹੱਕਦਾਰ ਹਨ। ਉਨ੍ਹਾਂ ਨੂੰ ਤਾਂ ਪੁਰਾਣੀ ਆਦਤਾਂ ਦੇ ਕਾਰਨ ਇਹੀ ਸੋਚਦੇ ਹੋਣਗੇ ਭਾਈ ਸਾਡਾ ਕੋਈ ਰਿਸ਼ਤੇਦਾਰ ਨਹੀਂ, ਕੋਈ ਪਹਿਚਾਣ ਵਾਲਾ ਨਹੀਂ, ਤਾਂ ਸਾਡਾ ਤਾਂ ਕੀ ਹੋਵੇਗਾ। ਅਰੇ, ਮੋਦੀ ਹੀ ਤਾਂ ਤੁਹਾਡੇ ਪਰਿਵਾਰ ਦਾ ਹੈ, ਕਿਸੇ ਹੋਰ ਦੀ ਪਹਿਚਾਣ ਦੀ ਜ਼ਰੂਰਤ ਨਹੀਂ ਹੈ। ਤੁਸੀਂ ਵੀ ਮੇਰੇ ਪਰਿਵਾਰ ਦੇ ਹੋ। 10 ਸਾਲ ਪਹਿਲਾਂ ਦੀ ਸਥਿਤੀ ਹੁੰਦੀ, ਤਾਂ ਸ਼ਾਇਦ ਅਜਿਹੇ ਸਾਥੀ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਦੇ-ਕੱਟਦੇ ਹਿੰਮਤ ਹਾਰ ਜਾਂਦੇ।

 

ਮੈਂ ਗ੍ਰਾਮ ਪੰਚਾਇਤ ਅਤੇ ਦੂਸਰੇ ਸਥਾਨਕ ਸੰਸਥਾਵਾਂ ਦੇ ਜਨਪ੍ਰਤੀਨਿਧੀਆਂ, ਕਰਮਚਾਰੀਆਂ ਨੂੰ ਕਹਾਂਗਾ ਕਿ ਆਪ ਸਭ ‘ਤੇ ਬਹੁਤ ਵੱਡੀ ਜ਼ਿੰਮੇਦਾਰੀ ਹੈ। ਤੁਹਾਨੂੰ ਆਪਣੇ ਪਿੰਡ, ਵਾਰਡ, ਨਗਰ, ਮੋਹੱਲੇ ਵਿੱਚ ਪੂਰੀ ਇਮਾਨਦਾਰੀ ਨਾਲ ਹਰ ਜ਼ਰੂਰਤਮੰਦ ਦੀ ਪਹਿਚਾਣ ਕਰਨੀ ਹੈ। ਮੋਦੀ ਦੀ ਗਾਰੰਟੀ ਵਾਲੀ ਗੱਡੀ ਤੱਕ ਵੱਧ ਤੋਂ ਵੱਧ ਸਾਥੀ ਪਹੁੰਚਣ ਅਤੇ ਮੌਕੇ ‘ਤੇ ਹੀ, ਯੋਜਨਾਵਾਂ ਨਾਲ ਜੁੜਣ, ਉਨ੍ਹਾਂ ਦਾ ਜੁੜਣਾ ਹੋ ਜਾਵੇ, ਉਸ ਦਾ ਲਾਭ ਉਨ੍ਹਾਂ ਦਾ ਸੁਨਿਸ਼ਚਿਤ ਹੋ ਜਾਵੇ, ਇਸ ਦੀ ਕੋਸ਼ਿਸ਼ ਕਰਨੀ ਹੈ।

 

ਜਿਵੇਂ ਬੀਤੇ 4 ਵਰ੍ਹਿਆਂ ਵਿੱਚ 11 ਕਰੋੜ ਤੋਂ ਵੱਧ ਨਵੇਂ ਗ੍ਰਾਮੀਣ ਪਰਿਵਾਰਾਂ ਤੱਕ ਨਲ ਸੇ ਜਲ ਪਹੁੰਚਿਆ ਹੈ। ਪਾਣੀ ਦਾ ਨਲ ਆ ਗਿਆ ਹੈ, ਹੁਣ ਬਸ ਹੋ ਗਿਆ, ਇੰਨੇ ਤੱਕ ਸਾਨੂੰ ਸੀਮਿਤ ਨਹੀਂ ਰਹਿਣਾ ਹੈ। ਹੁਣ ਪਾਣੀ ਦੇ ਬਿਹਤਰ ਪ੍ਰਬੰਧਨ, ਪਾਣੀ ਦੀ ਗੁਣਵੱਤਾ, ਅਜਿਹੇ ਵਿਸ਼ਿਆਂ ‘ਤੇ ਵੀ ਸਾਨੂੰ ਬਲ ਦੇਣਾ ਹੈ। ਇਸ ਦੀ ਜ਼ਿੰਮੇਦਾਰੀ ਵੀ ਮੈਂ ਇਸ ਵਿੱਚ ਸਫ਼ਲਤਾ ਦੇਖ ਰਿਹਾ ਹਾਂ। ਪਿੰਡ ਵਾਸੀਆਂ ਦੇ ਸਮਰਥਨ ਨਾਲ ਅਤੇ ਮੈਂ ਦੇਖਿਆ ਹੈ ਜਦੋਂ ਪਿੰਡ ਵਾਸੀ ਅਜਿਹੇ ਕੰਮ ਆਪਣੇ ਮੌਢਿਆਂ ‘ਤੇ ਲੈ ਲੈਂਦੇ ਹਨ ਨਾ, ਤਾਂ ਫਿਰ ਸਰਕਾਰ ਨੂੰ ਕੁਝ ਦੇਖਣਾ ਹੀ ਨਹੀਂ ਪੈਂਦਾ ਹੈ। ਉਹ ਕੰਮ ਚੰਗੇ ਤਰੀਕੇ ਨਾਲ ਚਲਦਾ ਹੈ। ਅਤੇ ਇਸ ਲਈ ਪਿੰਡਾਂ ਵਿੱਚ ਪਾਣੀ ਕਮੇਟੀਆਂ ਦਾ ਤੇਜ਼ੀ ਨਾਲ ਗਠਨ ਹੋਵੇ, ਇਸ ਬਾਰੇ ਵੀ ਆਪ ਸਭ ਨੂੰ ਜਾਗਰੂਕ ਹੋ ਕੇ ਕੰਮ ਕਰਨਾ ਚਾਹੀਦਾ ਹੈ, ਮੇਰੀ ਮਦਦ ਕਰਨੀ ਚਾਹੀਦੀ ਹੈ।

 

ਸਾਥੀਓ,

ਗ੍ਰਾਮੀਣ ਅਰਥਵਿਵਸਥਾ ਨੂੰ ਗਤੀ ਦੇਣ ਦੇ ਲਈ, ਪਿੰਡ ਵਿੱਚ ਮਹਿਲਾਵਾਂ ਨੂੰ ਸਵੈਰੋਜ਼ਗਾਰ ਦੇਣ ਦੇ ਲਈ ਭਾਰਤ ਸਰਕਾਰ ਦਾ ਬਹੁਤ ਵੱਡਾ ਅਭਿਯਾਨ ਚਲਾ ਰਹੀ ਹੈ। ਬੀਤੇ ਵਰ੍ਹਿਆਂ ਵਿੱਚ ਦੇਸ਼ ਵਿੱਚ ਲਗਭਗ 10 ਕਰੋੜ ਭੈਣਾਂ-ਬੇਟੀਆਂ-ਦੀਦੀਆਂ ਸੈਲਫ ਹੈਲਪ ਗਰੁੱਪ ਨਾਲ ਜੁੜੀਆਂ ਹਨ। ਇਨ੍ਹਾਂ ਭੈਣਾਂ-ਬੇਟੀਆਂ ਨੂੰ ਬੈਂਕਾਂ ਦੇ ਦੁਆਰਾ ਸਾਢੇ ਸੱਤ ਲੱਖ ਕਰੋੜ ਰੁਪਏ… ਇਹ ਅੰਕੜਾ ਅਖਬਾਰ ਵਿੱਚ ਕਦੇ ਤੁਸੀਂ ਪੜ੍ਹਿਆ ਨਹੀਂ ਹੋਵੇਗਾ… ਇਸ ਦੇਸ਼ ਵਿੱਚ ਸੈਲਫ ਹੈਲਪ ਗਰੁੱਪ ਦੀਆਂ ਦੀਦੀਆਂ ਨੂੰ ਬੈਂਕਾਂ ਦੇ ਮਾਧਿਅਮ ਨਾਲ ਸਾਢੇ ਸੱਤ ਲੱਖ ਕਰੋੜ ਰੁਪਏ ਉਨ੍ਹਾਂ ਦੇ ਹੱਥ ਵਿੱਚ ਆਉਣਾ, ਇਸ ਦੀ ਮਦਦ ਹੋ ਜਾਣਾ, ਯਾਨੀ ਕਿੰਨਾ ਵੱਡਾ ਕ੍ਰਾਂਤੀ ਭਰਿਆ ਕੰਮ ਹੋ ਰਿਹਾ ਹੈ। ਇਸ ਅਭਿਯਾਨ ਨਾਲ ਸੈਲਫ ਹੈਲਪ ਗਰੁੱਪ ਦੀਆਂ ਕਰੋੜਾਂ ਮਹਿਲਾਵਾਂ ਅੱਗੇ ਆ ਰਹੀਆਂ ਹਨ ਅਤੇ ਜਿਵੇਂ ਮੈਂ ਕਿਹਾ ਨਾ, ਮੇਰਾ ਲਕਸ਼ ਹੈ ਦੋ ਕਰੋੜ ਮਹਿਲਾਵਾਂ ਨੂੰ ਮੈਨੂੰ ਲਖਪਤੀ ਬਣਾਉਣਾ ਹੈ। ਅਤੇ ਇਹ ਮੁਹਿੰਮ ਮੇਰੀ ਸੈਲਫ ਹੈਲਪ ਗਰੁੱਪ ਦੀਆਂ ਭੈਣਾਂ ਦੇ ਨਾਲ ਮਿਲ ਕੇ ਮੈਂ ਕਰਨਾ ਚਾਹੁੰਦਾ ਹਾਂ। ਇਸ ਮੁਹਿੰਮ ਨੂੰ ਹੋਰ ਵਿਸਤਾਰ ਦੇਣ ਦੇ ਲਈ ਤੁਸੀਂ ਜਿੰਨਾ ਅੱਗੇ ਆਓਗੇ, ਜਿੰਨੀ ਮਿਹਨਤ ਕਰੋਗੇ, 2 ਕਰੋੜ ਲਖਪਤੀ ਦੀਦੀ ਬਣਾਉਣ ਦਾ ਲਕਸ਼ ਅਸੀਂ ਅਸਾਨੀ ਨਾਲ ਪਾਰ ਕਰ ਲਵਾਂਗੇ। ਵਿਕਸਿਤ ਭਾਰਤ ਸੰਕਲਪ ਯਾਤਰਾ ਨਾਲ ਇਸ ਮੁਹਿੰਮ ਨੂੰ ਹੋਰ ਜ਼ਿਆਦਾ ਤੇਜ਼ੀ ਮਿਲ ਰਹੀ ਹੈ।

 

ਸਾਥੀਓ,

ਸਰਕਾਰ ਦਾ ਜ਼ੋਰ, ਖੇਤੀਬਾੜੀ ਵਿੱਚ ਤਕਨੀਕ ਨੂੰ ਹੁਲਾਰਾ ਦੇਣ ਅਤੇ ਸੈਲਫ ਹੈਲਪ ਗਰੁੱਪ ਦੇ ਮਾਧਿਅਮ ਨਾਲ ਭੈਣਾਂ-ਬੇਟੀਆਂ-ਦੀਦੀਆਂ ਨੂੰ ਹੋਰ ਸਸ਼ਕਤ ਕਰਨ ਦੇ ਲਈ ਇੱਕ ਬਹੁਤ ਵੱਡਾ ਨਵਾਂ ਅਭਿਯਾਨ ਚਲਾਇਆ ਹੈ। ਅਤੇ ਇਹ ਮੋਦੀ ਦੀ ਗੱਡੀ ਦੇ ਨਾਲ ਉਹ ਵੀ ਇੱਕ ਵੱਡਾ ਆਕਰਸ਼ਣ ਦਾ ਕੇਂਦਰ ਹੈ। ਅਤੇ ਉਹ ਕੀ ਹੈ- ਨਮੋ ਡ੍ਰੋਨ ਦੀਦੀ। ਕੁਝ ਲੋਕ ਇਸ ਨੂੰ ਨਮੋ ਦੀਦੀ ਵੀ ਕਹਿੰਦੇ ਹਨ। ਇਹ ਨਮੋ ਡ੍ਰੋਨ ਦੀਦੀ ਯੋਜਨਾ ਸ਼ੁਰੂ ਕੀਤੀ ਗਈ ਹੈ। ਇਸ ਦੇ ਤਹਿਤ ਸਵੈ ਸਹਾਇਤਾ ਸਮੂਹਾਂ ਨਾਲ ਜੁੜੀਆਂ ਦੀਦੀਆਂ ਨੂੰ ਪਹਿਲੇ ਰਾਉਂਡ ਵਿੱਚ 15 ਹਜ਼ਾਰ ਡ੍ਰੋਨ ਉਪਲਬਧ ਕਰਵਾਏ ਜਾਣਗੇ। ਮਹਿਲਾਵਾਂ ਦੇ ਹੱਥ ਵਿੱਚ ਡ੍ਰੋਨ ਹੋਵੇਗਾ ਨਾ, ਹੁਣ ਟ੍ਰੈਕਟਰ ਨੂੰ ਕੋਈ ਪੁੱਛਣ ਵਾਲਾ ਨਹੀਂ ਹੈ। ਨਮੋ ਡ੍ਰੋਨ ਦੀਦੀਆਂ ਦੀ ਟ੍ਰੇਨਿੰਗ ਵੀ ਸ਼ੁਰੂ ਕੀਤੀ ਗਈ ਹੈ। ਇਸ ਅਭਿਯਾਨ ਦੇ ਕਾਰਨ ਸਵੈ ਸਹਾਇਤਾ ਸਮੂਹਾਂ ਦੀ ਆਮਦਨ ਵਧੇਗੀ, ਪਿੰਡ ਦੀਆਂ ਭੈਣਾਂ ਵਿੱਚ ਇੱਕ ਨਵਾਂ ਆਤਮਵਿਸ਼ਵਾਸ ਆਵੇਗਾ ਅਤੇ ਇਹ ਸਾਡੇ ਕਿਸਾਨਾਂ ਦੀ ਵੀ ਮਦਦ ਕਰੇਗਾ। ਖੇਤੀ ਨੂੰ ਆਧੁਨਿਕ ਬਣਾਵੇਗਾ, ਖੇਤੀ ਨੂੰ ਵਿਗਿਆਨਿਕ ਬਣਾਵੇਗਾ ਅਤੇ ਜੋ wastage ਹੁੰਦਾ ਹੈ ਉਹ ਜਾਵੇਗਾ ਹੀ ਜਾਵੇਗਾ, ਬਚਤ ਵੀ ਹੋਵੇਗੀ।

 

ਮੇਰੇ ਪਰਿਵਾਰਜਨੋਂ,

ਛੋਟੇ ਕਿਸਾਨਾਂ ਨੂੰ ਸੰਗਠਿਤ ਕਰਨ ਦੇ ਲਈ ਵੀ ਅੱਜ ਕੱਲ੍ਹ ਪੂਰੇ ਦੇਸ਼ ਵਿੱਚ ਬਹੁਤ ਵੱਡਾ ਅਭਿਯਾਨ ਚਲ ਰਿਹਾ ਹੈ। ਸਾਡੇ ਜ਼ਿਆਦਾਤਰ ਕਿਸਾਨਾਂ ਦੇ ਕੋਲ ਬਹੁਤ ਘੱਟ ਜ਼ਮੀਨ ਹੈ। 80-85 ਪਰਸੈਂਟ ਕਿਸਾਨ ਸਾਡੇ ਅਜਿਹੇ ਹਨ ਜਿਨ੍ਹਾਂ ਦੇ ਕੋਲ ਇੱਕ ਏਕੜ-ਦੋ ਏਕੜ ਹੀ ਜ਼ਮੀਨ ਹੈ। ਅਜਿਹੇ ਵਿੱਚ ਜਦੋਂ ਵੱਧ ਤੋਂ ਵੱਧ ਕਿਸਾਨ ਇੱਕ ਸਮੂਹ ਵਿੱਚ ਜੁਟਣਗੇ, ਤਾਂ ਉਨ੍ਹਾਂ ਦੀ ਤਾਕਤ ਵੀ ਵਧੇਗੀ। ਇਸ ਲਈ, ਕਿਸਾਨ ਉਤਪਾਦਕ ਸੰਘ ਬਣਾਏ ਜਾ ਰਹੇ ਹਨ। ਪਿੰਡਾਂ ਵਿੱਚ PACS ਅਤੇ ਦੂਸਰੇ ਸਹਿਕਾਰੀ ਉੱਦਮਾਂ ਨੂੰ ਸਸ਼ਕਤ ਕੀਤਾ ਜਾ ਰਿਹਾ ਹੈ।

 

ਸਾਡਾ ਪ੍ਰਯਾਸ ਹੈ ਕਿ ਸਹਿਕਾਰਤਾ, ਭਾਰਤ ਦੇ ਗ੍ਰਾਮੀਣ ਜੀਵਨ ਦਾ ਇੱਕ ਸਸ਼ਕਤ ਪਹਿਲੂ ਬਣ ਕੇ ਸਾਹਮਣੇ ਆਵੇ। ਹੁਣ ਤੱਕ ਦੁੱਧ ਅਤੇ ਗੰਨੇ ਦੇ ਖੇਤਰ ਵਿੱਚ ਸਹਿਕਾਰਤਾ ਦਾ ਲਾਭ ਅਸੀਂ ਦੇਖਿਆ ਹੈ। ਹੁਣ ਇਸ ਨੂੰ ਖੇਤੀ ਦੇ ਦੂਸਰੇ ਖੇਤਰਾਂ ਅਤੇ ਮੱਛੀ ਉਤਪਾਦਨ ਜਿਹੇ sectors ਵਿੱਚ ਵੀ ਵਿਸਤਾਰ ਦਿੱਤਾ ਜਾ ਰਹਾ ਹੈ। ਆਉਣ ਵਾਲੇ ਸਮੇਂ ਵਿੱਚ 2 ਲੱਖ ਪਿੰਡਾਂ ਵਿੱਚ ਨਵੇਂ PACS ਬਣਾਉਣ ਦੇ ਲਕਸ਼ ਦੇ ਨਾਲ ਅਸੀਂ ਅੱਗੇ ਵਧ ਰਹੇ ਹਾਂ। ਜਿੱਥੇ ਡੇਅਰੀ ਨਾਲ ਜੁੜੇ cooperatives ਨਹੀਂ ਹਨ, ਉੱਥੇ ਇਨ੍ਹਾਂ ਦਾ ਵਿਸਤਾਰ ਕੀਤਾ ਜਾਵੇਗਾ। ਤਾਕਿ ਸਾਡੇ ਪਸ਼ੂਪਾਲਕਾਂ ਨੂੰ ਦੁੱਧ ਦੀ ਬਿਹਤਰ ਕੀਮਤ ਮਿਲ ਸਕੇ।

 

ਸਾਥੀਓ,

ਸਾਡੇ ਪਿੰਡਾਂ ਵਿੱਚ ਇੱਕ ਹੋਰ ਸਮੱਸਿਆ ਭੰਡਾਰਣ ਦੀਆਂ ਸੁਵਿਧਾਵਾਂ ਦੇ ਅਭਾਵ ਦੀ ਰਹੀ ਹੈ। ਇਸ ਦੇ ਕਾਰਨ ਛੋਟੇ ਕਿਸਾਨਾਂ ਨੂੰ ਆਨਨ-ਫਾਨਨ ਵਿੱਚ ਹੀ ਆਪਣੀ ਉਪਜ ਵੇਚਣ ਦੇ ਲਈ ਮਜ਼ਬੂਤ ਹੋਣਾ ਪੈਂਦਾ ਹੈ। ਇਸ ਦੇ ਕਾਰਨ, ਕਈ ਵਾਰ ਉਨ੍ਹਾਂ ਨੂੰ ਉਪਜ ਦਾ ਉਚਿਤ ਮੁੱਲ ਨਹੀਂ ਮਿਲ ਪਾਉਂਦਾ। ਇਸ ਮਜਬੂਰੀ ਤੋਂ ਛੋਟੇ ਕਿਸਾਨਾਂ ਨੂੰ ਮੁਕਤੀ ਦਿਵਾਉਣ ਦੇ ਲਈ ਦੇਸ਼ ਭਰ ਵਿੱਚ ਭੰਡਾਰਣ ਦੀ ਇੱਕ ਬਹੁਤ ਵੱਡੀ capacity ਤਿਆਰ ਕੀਤੀ ਜਾ ਰਹੀ ਹੈ। ਲੱਖਾਂ ਭੰਡਾਰਣ ਬਣਾਉਣੇ ਹਨ ਲੱਖਾਂ। ਇਸ ਦੀ ਜ਼ਿੰਮੇਦਾਰੀ ਵੀ PACS ਜਿਹੇ ਕਿਸਾਨਾਂ ਦੇ ਸਹਿਕਾਰੀ ਸੰਸਥਾਵਾਂ ਨੂੰ ਦਿੱਤੀ ਜਾ ਰਹੀ ਹੈ।

 

Food processing sector ਵਿੱਚ 2 ਲੱਖ ਤੋਂ ਜ਼ਿਆਦਾ ਮਾਈਕਰੋ ਉਦਯੋਗਾਂ ਨੂੰ ਮਜ਼ਬੂਤ ਕਰਨ ਦਾ ਵੀ ਪ੍ਰਯਾਸ ਕੀਤਾ ਜਾ ਰਿਹਾ ਹੈ। ਆਪ ਸਭ One District, One Product ਅਭਿਯਾਨ ਤੋਂ ਵੀ ਜਾਣੂ ਹੋਣਗੇ। ਇਸ ਦਾ ਲਕਸ਼ ਇਹ ਹੈ ਕਿ ਹਰ ਜ਼ਿਲ੍ਹੇ ਵਿੱਚ ਘੱਟ ਤੋਂ ਘੱਟ ਇੱਕ ਮਸ਼ਹੂਰ ਉਤਪਾਦ ਨੂੰ ਅੰਤਰਰਾਸ਼ਟਰੀ ਬਜ਼ਾਰਾਂ ਤੱਕ ਪਹੁੰਚਾਉਣ ਦੇ ਲਈ ਅਸੀਂ ਪ੍ਰਯਾਸ ਕਰੀਏ। ਇਹ ਹਰ ਜ਼ਿਲ੍ਹੇ ਨੂੰ ਆਰਥਿਕ ਤੌਰ ‘ਤੇ ਆਤਮਨਿਰਭਰ ਬਣਾਉਣ ਵਿੱਚ ਬਹੁਤ ਵੱਡੀ ਭੂਮਿਕਾ ਨਿਭਾ ਸਕਦਾ ਹੈ।

 

ਮੇਰੇ ਪਰਿਵਾਰਜਨੋਂ,

ਇਸ ਵਿਕਸਿਤ ਭਾਰਤ ਸੰਕਲਪ ਯਾਤਰਾ ਦੇ ਦੌਰਾਨ, ਇੱਕ ਹੋਰ ਗੱਲ ਦਾ ਧਿਆਨ ਸਾਨੂੰ ਜ਼ਰੂਰ ਰੱਖਣਾ ਚਾਹੀਦਾ ਹੈ। Vocal for Local ਦਾ ਸੰਦੇਸ਼, ਇਹ ਪਿੰਡ-ਪਿੰਡ, ਗਲੀ-ਗਲੀ ਗੂੰਜਦੇ ਰਹਿਣਾ ਚਾਹੀਦਾ ਹੈ। ਹਾਲੇ ਅਸੀਂ ਸਾਡੀ ਕੋਟਾ ਦੀ ਇੱਕ ਭੈਣ ਤੋਂ ਸੁਣਿਆ, ਫਿਰ ਦੇਵਾਸ ਵਿੱਚ ਰੂਬਿਕਾ ਜੀ ਤੋਂ ਸੁਣਿਆ, ਇਹ ਵੀ Vocal for Local ਦੀ ਗੱਲ ਕਰਦੇ ਹਾਂ। ਭਾਰਤ ਦੇ ਕਿਸਾਨਾਂ, ਭਾਰਤ ਦੇ ਨੌਜਵਾਨਾਂ ਦੀ ਮਿਹਨਤ ਜਿਸ ਵਿੱਚ ਹੋਵੇ, ਭਾਰਤ ਦੀ ਮਿੱਟੀ ਦਾ ਮਹਿਕ ਜਿਸ ਵਿੱਚ ਹੋਵੇ, ਅਜਿਹੇ ਸਾਮਾਨ ਨੂੰ ਖਰੀਦੋ, ਉਸ ਦਾ ਪ੍ਰਚਾਰ, ਪ੍ਰਸਾਰ ਕਰੋ। ਘਰ ਵਿੱਚ ਖਿਡੌਣਾ ਵੀ ਦੇਸ਼ ਵਿੱਚ ਬਣਿਆ ਹੋਇਆ ਹੋਣਾ ਚਾਹੀਦਾ ਹੈ। ਬੱਚਿਆਂ ਨੂੰ ਪਹਿਲਾਂ ਤੋਂ ਹੀ ਭਾਰਤ ਵਿੱਚ ਬਣਿਆ ਹੀ ਖਿਡੌਣਾ ਹੋਣਾ ਚਾਹੀਦਾ ਹੈ। ਸਾਡੇ ਖਾਣੇ ਦੇ ਟੇਬਲ ‘ਤੇ ਵੀ ਸਭ ਭਾਰਤ ਦੀਆਂ ਬਣਾਈਆਂ ਹੋਈਆਂ ਚੀਜਾਂ ਖਾਣ ਦੀ ਆਦਤ ਪਾਉਣੀ ਚਾਹੀਦੀ ਹੈ। ਚੰਗੀ ਜਿਹੀ ਪੈਕਿੰਗ ਕਰਕੇ ਦਹੀ ਆ ਗਿਆ ਤਾਂ ਇਵੇਂ ਪਾਗਲ ਹੋਣ ਦੀ ਜ਼ਰੂਰਤ ਨਹੀਂ ਹੈ। 

 

ਮੈਨੂੰ ਦੱਸਿਆ ਗਿਆ ਹੈ ਕਿ ਜਿੱਥੇ-ਜਿੱਥੇ ਯਾਤਰਾ ਜਾ ਰਹੀ ਹੈ, ਇਹ ਵਿਕਾਸ ਯਾਤਰਾ ਜਿੱਥੇ-ਜਿੱਥੇ ਪਹੁੰਚ ਰਹੀ ਹੈ, ਉੱਥੇ ਸਥਾਨਕ ਉਤਪਾਦਾਂ ਦੇ stalls, ਦੁਕਾਨਾਂ ਅਤੇ ਉਸ ਨਾਲ ਜੁੜੀ ਜਾਣਕਾਰੀ ਵੀ ਦਿੱਤੀ ਜਾ ਰਹੀ ਹੈ। ਉੱਥੇ ਸਵੈ ਸਹਾਇਤਾ ਸਮੂਹਾਂ ਦੇ ਬਣਾਏ ਉਤਪਾਦਾਂ ਨੂੰ ਵੀ ਦਿਖਾਇਆ ਜਾ ਰਿਹਾ ਹੈ। ਉਨ੍ਹਾਂ ਨੂੰ GeM portal ‘ਤੇ ਕਿਵੇਂ register ਕੀਤਾ ਜਾ ਸਕਦਾ ਹੈ, ਉਸ ਨੂੰ ਲੈ ਕੇ ਵੀ ਸਰਕਾਰੀ ਕਰਮਚਾਰੀਆਂ ਦੇ ਮਾਧਿਅਮ ਨਾਲ ਜਾਣਕਾਰੀ ਦਿੱਤੀ ਜਾ ਰਹੀ ਹੈ। ਅਜਿਹੇ ਛੋਟੇ-ਛੋਟੇ ਪ੍ਰਯਾਸਾਂ ਨਾਲ ਹੀ, ਅਤੇ ਹਰ ਪਿੰਡ ਵਿੱਚ, ਹਰ ਪਰਿਵਾਰ ਵਿੱਚ ਕੁਝ ਨਾ ਕੁਝ ਪ੍ਰਯਾਸ ਹੁੰਦਾ ਰਹੇ, ਹਰ ਕੋਈ ਜੁੜਦਾ ਰਹੇ, ਤਾਂ ਵਿਕਸਿਤ ਭਾਰਤ ਦਾ ਵਿਰਾਟ ਸੰਕਲਪ ਇਹ ਦੇਸ਼ ਸਿੱਧ ਕਰਕੇ ਰਹੇਗਾ।

 

ਮੋਦੀ ਦੀ ਗਾਰੰਟੀ ਵਾਲੀ ਗੱਡੀ ਇੰਝ ਹੀ ਨਿਰੰਤਰ ਚਲਦੀ ਰਹੇਗੀ ਅਤੇ ਵੱਧ ਤੋਂ ਵੱਧ ਸਾਥੀਆਂ ਤੱਕ ਪਹੁੰਚੇਗੀ। ਤੁਸੀਂ ਵੀ ਇਸ ਯਾਤਰਾ ਨੂੰ ਜਿੰਨਾ ਜ਼ਿਆਦਾ ਸਫ਼ਲਤਾ ਮਿਲੇਗੀ, ਜਿੰਨੇ ਜ਼ਿਆਦਾ ਲੋਕਾਂ ਨਾਲ ਜੁੜਣ, ਜਿੰਨੇ ਜ਼ਿਆਦਾ ਲੋਕ ਜਾਣਕਾਰੀ ਪ੍ਰਾਪਤ ਕਰ ਸਕਣ, ਜਿੰਨੇ ਲੋਕ ਇਸ ਦੇ ਹੱਕਦਾਰ ਹਨ ਲੇਕਿਨ ਉਨ੍ਹਾਂ ਨੂੰ ਮਿਲਿਆ ਨਹੀਂ ਹੈ ਉਨ੍ਹਾਂ ਨੂੰ ਮਿਲੇ। ਇਹ ਵੀ ਇੱਕ ਬਹੁਤ ਵੱਡਾ ਪੁੰਨ ਦਾ ਕੰਮ ਹੈ। ਅਤੇ ਮੇਰੀ ਇੱਛਾ ਅਜਿਹੀ ਹੈ ਜੋ ਹੱਕਦਾਰ ਹੈ, ਉਸ ਨੂੰ ਉਸ ਦਾ ਹੱਕ ਮਿਲਣਾ ਚਾਹੀਦਾ ਹੈ। ਅਤੇ ਇਸ ਲਈ ਇੰਨੀ ਮਿਹਨਤ ਹੋ ਰਹੀ ਹੈ, ਤੁਸੀਂ ਇਸ ਦਾ ਫਾਇਦਾ ਉਠਾਓ। ਤੁਸੀਂ ਜੋ ਭਰੋਸਾ ਰੱਖਿਆ ਹੈ, ਜੋ ਵਿਸ਼ਵਾਸ ਜਤਾਇਆ ਹੈ, ਲਗਾਤਾਰ ਸਮਰਥਨ ਕੀਤਾ ਹੋਇਆ ਹੈ, ਅਤੇ ਇਸ ਦੇ ਕਾਰਨ ਮੇਰੇ ਮਨ ਵਿੱਚ ਵੀ ਹਮੇਸਾ ਤੁਹਾਡੇ ਲਈ ਹਰ ਵਾਰ ਕੁਝ ਨਾ ਕੁਝ ਨਵਾਂ ਕਰਨ ਦਾ ਉਤਸਾਹ ਰਹਿੰਦਾ ਹੈ, ਉਮੰਗ ਰਹਿੰਦੀ ਹੈ। ਮੈਂ ਵੀ ਕਦੇ ਵੀ ਕੰਮ ਕਰਨ ਵਿੱਚ ਪਿੱਛੇ ਨਹੀਂ ਹਟਾਂਗਾ ਉਸ ਦੀ ਗਾਰੰਟੀ ਦਿੰਦਾ ਹਾਂ। ਤੁਹਾਡੀ ਭਲਾਈ ਦੇ ਲਈ ਜੋ ਕੁਝ ਵੀ ਕਰਨਾ ਹੋਵੇਗਾ ਮੇਰੀ ਗਾਰੰਟੀ ਹੈ। ਇਸੇ ਵਿਸ਼ਵਾਸ ਦੇ ਨਾਲ ਤੁਹਾਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ।

ਧੰਨਵਾਦ!

***************

ਡੀਐੱਸ/ਆਰਟੀ/ਐੱਨਐੱਸ/ਏਕੇ