Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਵਿਕਸਿਤ ਭਾਰਤ@2047: ਨੌਜਵਾਨਾਂ ਦੀ ਆਵਾਜ਼ (Viksit Bharat@2047: Voice of Youth) ਦੇ ਲਾਂਚ ਦੇ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਵਿਕਸਿਤ ਭਾਰਤ@2047: ਨੌਜਵਾਨਾਂ ਦੀ ਆਵਾਜ਼ (Viksit Bharat@2047: Voice of Youth) ਦੇ ਲਾਂਚ ਦੇ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ


ਨਮਸਕਾਰ!

ਕੇਂਦਰੀ ਕੈਬਨਿਟ ਦੇ ਮੇਰੇ ਸਹਿਯੋਗੀ ਧਰਮੇਂਦਰ ਪ੍ਰਧਾਨ ਜੀ, ਦੇਸ਼ ਭਰ ਤੋਂ ਸਾਡੇ ਨਾਲ ਜੁੜੇ ਰਾਜਪਾਲ ਸ਼੍ਰੀ, ਸਿੱਖਿਆ ਜਗਤ ਦੇ ਮਹਾਨੁਭਾਵ, ਦੇਵੀਓ ਅਤੇ ਸੱਜਣੋਂ!

 

ਅੱਜ ਵਿਕਸਿਤ ਭਾਰਤ ਦੇ ਸੰਕਲਪਾਂ ਨੂੰ ਲੈ ਕੇ ਬਹੁਤ ਹੀ ਅਹਿਮ ਦਿਨ ਹੈ। ਮੈਂ ਸਾਰੇ ਗਵਰਨਰਸ ਨੂੰ ਵਿਸ਼ੇਸ਼ ਵਧਾਈ ਦੇਵਾਂਗਾ ਕਿ ਉਨ੍ਹਾਂ ਨੇ ਵਿਕਸਿਤ ਭਾਰਤ ਦੇ ਨਿਰਮਾਣ ਨਾਲ ਜੁੜੀ ਇਸ ਵਰਕਸ਼ਾਪ ਦਾ ਆਯੋਜਨ ਕੀਤਾ ਹੈ। ਦੇਸ਼ ਦੀ ਯੁਵਾ ਸ਼ਕਤੀ ਨੂੰ ਦਿਸ਼ਾ ਦੇਣ ਦੀ ਜ਼ਿੰਮੇਵਾਰੀ ਜਿਨ੍ਹਾਂ ਸਾਥੀਆਂ ‘ਤੇ ਹੈ, ਉਨ੍ਹਾਂ ਨੂੰ ਆਪ(ਤੁਸੀਂ) ਇੱਕ ਮੰਚ ‘ਤੇ ਲਿਆਏ ਹੋ। ਸਿੱਖਿਆ ਸੰਸਥਾਨਾਂ ਦੀ ਭੂਮਿਕਾ ਵਿਅਕਤੀ ਨਿਰਮਾਣ ਦੀ ਹੁੰਦੀ ਹੈ, ਅਤੇ ਵਿਅਕਤੀ ਨਿਰਮਾਣ ਨਾਲ ਹੀ ਰਾਸ਼ਟਰ ਨਿਰਮਾਣ ਹੁੰਦਾ ਹੈ। ਅਤੇ ਅੱਜ ਜਿਸ ਕਾਲਖੰਡ ਵਿੱਚ ਭਾਰਤ ਹੈ, ਉਸ ਵਿੱਚ ਵਿਅਕਤੀ ਨਿਰਮਾਣ ਦਾ ਅਭਿਯਾਨ ਬਹੁਤ ਜ਼ਿਆਦਾ ਅਹਿਮ ਹੋ ਗਿਆ ਹੈ। ਮੈਂ ਆਪ ਸਭ ਨੂੰ ਵਾਇਸ ਆਵ੍ ਯੂਥ ਵਰਕਸ਼ਾਪ ਦੀ ਸਫ਼ਲਤਾ ਦੇ ਲਈ ਅਗ੍ਰਿਮ (ਅਗਾਊਂ) ਸ਼ੁਭਕਾਮਨਾਵਾਂ ਦਿੰਦਾ ਹਾਂ।

 

ਸਾਥੀਓ,

ਹਰ ਦੇਸ਼ ਨੂੰ ਇਤਿਹਾਸ ਇੱਕ ਐਸਾ ਕਾਲਖੰਡ ਦਿੰਦਾ ਹੈ, ਜਦੋਂ ਉਹ ਆਪਣੀ ਵਿਕਾਸ ਯਾਤਰਾ ਨੂੰ ਕਈ ਗੁਣਾ ਅੱਗੇ ਵਧਾ ਲੈਂਦਾ ਹੈ। ਇਹ ਇੱਕ ਤਰ੍ਹਾਂ ਨਾਲ ਉਸ ਦੇਸ਼ ਦਾ ਅੰਮ੍ਰਿਤਕਾਲ ਹੁੰਦਾ ਹੈ। ਭਾਰਤ ਦੇ ਲਈ ਇਹ ਅੰਮ੍ਰਿਤਕਾਲ ਇਸੇ ਸਮੇਂ ਆਇਆ ਹੈ। ਇਹ ਭਾਰਤ ਦੇ ਇਤਿਹਾਸ ਦਾ ਉਹ ਕਾਲਖੰਡ ਹੈ, ਜਦੋਂ ਦੇਸ਼, ਇੱਕ ਕੁਆਂਟਮ ਜੰਪ ਲਗਾਉਣ ਜਾ ਰਿਹਾ ਹੈ। ਸਾਡੇ ਇਰਦ-ਗਿਰਦ ਹੀ ਐਸੇ ਅਨੇਕ ਦੇਸ਼ਾਂ ਦੀਆਂ ਉਦਾਹਰਣਾਂ ਹਨ, ਜਿਨ੍ਹਾਂ ਨੇ ਇੱਕ ਤੈਅ ਸਮੇਂ ਵਿੱਚ ਐਸਾ ਹੀ ਕੁਆਂਟਮ ਜੰਪ ਲੈ ਕੇ ਖ਼ੁਦ ਨੂੰ ਵਿਕਸਿਤ ਬਣਾ ਲਿਆ। ਇਸ ਲਈ ਹੀ ਮੈਂ ਕਹਿੰਦਾ ਹਾਂ, ਭਾਰਤ ਦੇ ਲਈ ਭੀ ਇਹੀ ਸਮਾਂ ਹੈ, ਸਹੀ ਸਮਾਂ ਹੈ(ਯਹੀ ਸਮਯ ਹੈ,ਸਹੀ ਸਮਯ ਹੈ)। ਅਸੀਂ ਇਸ ਅੰਮ੍ਰਿਤਕਾਲ ਦੇ ਪਲ-ਪਲ ਦਾ ਲਾਭ ਉਠਾਉਣਾ ਹੈ, ਅਸੀਂ ਇੱਕ ਭੀ ਪਲ ਗੁਆਉਣਾ ਨਹੀਂ ਹੈ।

 

ਸਾਥੀਓ,

ਸਾਡੇ ਸਭ ਦੇ ਸਾਹਮਣੇ ਪ੍ਰੇਰਣਾ ਦੇ ਲਈ, ਆਜ਼ਾਦੀ ਦਾ ਸਾਡਾ ਲੰਬਾ ਸੰਘਰਸ਼ ਭੀ ਹੈ। ਜਦੋਂ ਅਸੀਂ ਇੱਕ ਉਦੇਸ਼  ਦੇ ਨਾਲ, ਇੱਕ ਜੋਸ਼-ਇੱਕ ਜਜ਼ਬੇ ਦੇ ਨਾਲ, ਆਜ਼ਾਦੀ ਨੂੰ ਅੰਤਿਮ ਲਕਸ਼ ਮੰਨ ਕੇ ਮੈਦਾਨ ਵਿੱਚ ਉਤਰੇ, ਤਦ ਸਾਨੂੰ ਸਫ਼ਲਤਾ ਮਿਲੀ। ਇਸ ਦੌਰਾਨ, ਸੱਤਿਆਗ੍ਰਹਿ ਹੋਵੇ, ਕ੍ਰਾਂਤੀ ਦਾ ਰਸਤਾ ਹੋਵੇ, ਸਵਦੇਸ਼ੀ ਨੂੰ ਲੈ ਕੇ ਜਾਗਰੂਕਤਾ ਹੋਵੇ, ਸਮਾਜਿਕ ਅਤੇ ਵਿੱਦਿਅਕ ਸੁਧਾਰ ਦੀ ਚੇਤਨਾ ਹੋਵੇ, ਇਹ ਸਾਰੀਆਂ ਧਾਰਾਵਾਂ ਇਕੱਠਿਆਂ ਮਿਲ ਕੇ ਆਜ਼ਾਦੀ ਦੇ ਅੰਦੋਲਨ ਦੀ ਤਾਕਤ ਬਣ ਗਈਆਂ ਸਨ।

 

 

ਇਸੇ ਕਾਲਖੰਡ ਵਿੱਚ ਕਾਸ਼ੀ ਹਿੰਦੂ ਯੂਨੀਵਰਸਿਟੀਲਖਨਊ ਯੂਨੀਵਰਸਿਟੀਵਿਸ਼ਵਭਾਰਤੀਗੁਜਰਾਤ ਵਿਦਯਾਪੀਠਨਾਗਪੁਰ ਯੂਨੀਵਰਸਿਟੀਅੰਨਾਮਲਾਈ ਯੂਨੀਵਰਸਿਟੀਆਂਧਰ ਯੂਨੀਵਰਸਿਟੀਯੂਨੀਵਰਸਿਟੀ ਆਵ੍ ਕੇਰਲਐਸੇ ਅਨੇਕ ਸੰਸਥਾਨਾਂ ਨੇ ਦੇਸ਼ ਦੀ ਚੇਤਨਾ ਨੂੰ ਸਸ਼ਕਤ ਕੀਤਾ। ਇਹੀ ਉਹ ਕਾਲਖੰਡ ਸੀ, ਜਦੋਂ ਹਰ ਧਾਰਾ ਵਿੱਚ ਨੌਜਵਾਨਾਂ ਦੇ ਅੰਦਰ ਆਜ਼ਾਦੀ ਨੂੰ ਲੈ ਕੇ ਨਵੀਂ ਚੇਤਨਾ ਦਾ ਸੰਚਾਰ ਹੋਇਆ। ਆਜ਼ਾਦੀ ਦੇ ਲਈ ਸਮਰਪਿਤ ਇੱਕ ਪੂਰੀ ਯੁਵਾ ਪੀੜ੍ਹੀ ਖੜ੍ਹੀ ਹੋ ਗਈ। ਇੱਕ ਐਸਾ ਵਿਚਾਰ ਦੇਸ਼ ਵਿੱਚ ਬਣ ਗਿਆ ਕਿ ਜੋ ਭੀ ਕਰਨਾ ਹੈ, ਉਹ ਆਜ਼ਾਦੀ ਦੇ ਲਈ ਕਰਨਾ ਹੈ ਅਤੇ ਹੁਣੇ ਕਰਨਾ ਹੈ।

 

ਕੋਈ ਚਰਖਾ ਕੱਤਦਾ ਸੀ, ਤਾਂ ਉਹ ਭੀ ਆਜ਼ਾਦੀ ਦੇ ਲਈ। ਕੋਈ ਵਿਦੇਸ਼ੀ ਸਮਾਨ ਦਾ ਬਾਈਕਾਟ ਕਰਦਾ ਸੀ, ਉਹ ਵੀ ਆਜ਼ਾਦੀ ਦੇ ਲਈ। ਕੋਈ ਕਾਵਿ (ਕਾਵਯ) ਪਾਠ ਕਰਦਾ ਸੀ, ਉਹ ਭੀ ਆਜ਼ਾਦੀ ਦੇ ਲਈ। ਕੋਈ ਕਿਤਾਬ ਜਾਂ ਅਖ਼ਬਾਰ ਵਿੱਚ ਲਿਖਦਾ ਸੀ, ਉਹ ਭੀ ਆਜ਼ਾਦੀ ਦੇ ਲਈ। ਕੋਈ ਅਖ਼ਬਾਰ ਦੇ ਪਰਚੇ ਵੰਡਦਾ ਸੀ, ਤਾਂ ਉਹ ਭੀ ਆਜ਼ਾਦੀ ਦੇ ਲਈ। ਠੀਕ ਇਸੇ ਤਰ੍ਹਾਂ, ਅੱਜ ਹਰ ਵਿਅਕਤੀ, ਹਰ ਸੰਸਥਾ, ਹਰ ਸੰਗਠਨ ਨੂੰ ਇਸ ਪ੍ਰਣ ਦੇ ਨਾਲ ਅੱਗੇ ਵਧਣਾ ਹੈ ਕਿ ਮੈਂ ਜੋ ਕੁਝ ਭੀ ਕਰਾਂਗਾ ਉਹ ਵਿਕਸਿਤ ਭਾਰਤ ਦੇ ਲਈ ਹੋਣਾ ਚਾਹੀਦਾ ਹੈ।

 

ਤੁਹਾਡੇ ਲਕਸ਼, ਤੁਹਾਡੇ ਸੰਕਲਪਾਂ ਦਾ ਉਦੇਸ਼ ਇੱਕ ਹੀ ਹੋਣਾ ਚਾਹੀਦਾ ਹੈ-ਵਿਕਸਿਤ ਭਾਰਤ। ਇੱਕ ਅਧਿਆਪਕ ਦੇ ਤੌਰ ‘ਤੇ ਆਪ (ਤੁਸੀਂ) ਇਹ ਸੋਚੋ ਕਿ ਐਸਾ ਕੀ ਕਰਾਂਗੇ ਕਿ ਵਿਕਸਿਤ ਭਾਰਤ ਦੇ ਲਕਸ਼ ਵਿੱਚ ਦੇਸ਼ ਦੀ ਮਦਦ ਹੋਵੇ? ਇੱਕ ਯੂਨੀਵਰਸਿਟੀ ਦੇ ਤੌਰ ਆਪ (ਤੁਸੀਂ) ਇਹ ਸੋਚੋ ਕਿ ਐਸਾ ਕੀ ਕਰੀਏ ਕਿ ਭਾਰਤ ਤੇਜ਼ੀ ਨਾਲ ਵਿਕਸਿਤ ਬਣੇ? ਆਪ (ਤੁਸੀਂ)  ਜਿਸ ਖੇਤਰ ਵਿੱਚ ਹੋ, ਉੱਥੇ ਐਸਾ ਕੀ ਹੋਵੇ, ਕਿਸ ਤਰ੍ਹਾਂ ਹੋਵੇ ਕਿ ਭਾਰਤ ਵਿਕਸਿਤ ਬਣਨ ਦੇ ਆਪਣੇ ਮਾਰਗ ਵਿੱਚ ਤੇਜ਼ੀ ਨਾਲ ਅੱਗੇ ਵਧੇ?

ਸਾਥੀਓ,

ਆਪ (ਤੁਸੀਂ) ਜਿਨ੍ਹਾਂ ਐਜੂਕੇਸ਼ਨ ਇੰਸਟੀਟਿਊਟਸ ਨੂੰ ਰੈਪ੍ਰਿਜ਼ੈਂਟ ਕਰਦੇ ਹੋ, ਉੱਥੇ ਤੁਹਾਡੇ ਦੇਸ਼ ਦੀ ਯੁਵਾ ਊਰਜਾ ਨੂੰ ਇਸ ਇੱਕ ਲਕਸ਼ ਦੇ ਲਈ ਚੈਨਲਾਈਜ਼ ਕਰਨਾ ਹੈ। ਤੁਹਾਡੇ ਸੰਸਥਾਨਾਂ ਵਿੱਚ ਆਉਣ ਵਾਲਾ ਹਰ ਯੁਵਾ, ਕੁਝ ਨਾ ਕੁਝ ਵਿਸ਼ੇਸ਼ਤਾਵਾਂ ਦੇ ਨਾਲ ਆਉਂਦਾ ਹੈ। ਉਸ ਦੇ ਵਿਚਾਰਾਂ ਨੂੰ, ਚਾਹੇ ਉਹ ਕਿਤਨੇ ਭੀ ਵਿਵਿਧ ਕਿਉਂ ਨਾ ਹੋਣ, ਉਨ੍ਹਾਂ ਸਭ ਨੂੰ ਵਿਕਸਿਤ ਭਾਰਤ ਦੇ ਨਿਰਮਾਣ ਦੀ ਧਾਰਾ ਨਾਲ ਜੋੜਨਾ ਹੈ। ਮੈਂ ਚਾਹਾਂਗਾ ਕਿ ਆਪ (ਤੁਸੀਂ)  ਸਭ Viksit Bharat@2047 ਦੇ ਵਿਜ਼ਨ ਵਿੱਚ ਕੰਟ੍ਰੀਬਿਊਟ ਕਰਨ ਦੇ ਲਈ ਆਪਣੇ ਦਾਇਰੇ ਤੋਂ ਬਾਹਰ ਜਾ ਕੇ ਭੀ ਸੋਚੋਂ, out of box ਸੋਚੋਂ।

 

ਦੇਸ਼ ਦੇ ਹਰ ਕਾਲਜ ਅਤੇ ਯੂਨੀਵਰਸਿਟੀ ਵਿੱਚ ਅਧਿਕ ਤੋਂ ਅਧਿਕ ਯੁਵਾ ਇਸ ਅਭਿਯਾਨ ਵਿੱਚ ਸ਼ਾਮਲ ਹੋ ਸਕਣ, ਇਸ ਦੇ ਲਈ ਭੀ ਤੁਹਾਨੂੰ ਵਿਸ਼ੇਸ਼ ਅਭਿਯਾਨ ਚਲਾਉਣਾ ਚਾਹੀਦਾ ਹੈ, ਅਗਵਾਈ ਕਰਨੀ ਚਾਹੀਦੀ ਹੈ, ਸਰਲ ਭਾਸ਼ਾ ਵਿੱਚ ਚੀਜ਼ਾਂ ਨੂੰ ਵਿਅਕਤ ਕਰਨਾ ਚਾਹੀਦਾ ਹੈ। ਅੱਜ ਹੀ MyGovਦੇ ਅੰਦਰ Viksit Bharat@2047 section ਲਾਂਚ ਹੋਇਆ ਹੈ। ਇਸ ਵਿੱਚ ਵਿਕਸਿਤ ਭਾਰਤ ਦੇ ਵਿਜ਼ਨ ਦੇ ਲਈ Ideas ਦਾ ਇੱਕ ਸੈਕਸ਼ਨ ਹੈ। ਅਤੇ ਕਿਉਂਕਿ Idea ਦੀ ਸ਼ੁਰੂਆਤ ਹੀ I’ ਤੋਂ ਹੁੰਦੀ ਹੈ, ਇਸ ਲਈ ਇਸ ਵਿੱਚ ਐਸੇ Ideas ਚਾਹੀਦੇ ਹਨ,

 

ਜਿਸ ਵਿੱਚ ਵਰਣਨ ਹੋਵੇ ਕਿ ਮੈਂ ਖ਼ੁਦ ਭੀ ਕੀ ਕਰ ਸਕਦਾ ਹਾਂ। ਅਤੇ ਆਇਡੀਆ  ਵਿੱਚ ਜਿਵੇਂ I’ ਸਭ ਤੋਂ ਪਹਿਲਾਂ ਹੈ, ਇੰਡੀਆ ਵਿੱਚ ਭੀ I’ ਸਭ ਤੋਂ ਪਹਿਲਾ ਹੈ। ਯਾਨੀ ਤੁਸੀਂ ਅਗਰ ਸਫ਼ਲਤਾ ਪਾਉਣੀ(ਪ੍ਰਾਪਤ ਕਰਨੀ) ਹੈ, ਲਕਸ਼ਾਂ ਦੀ ਪ੍ਰਾਪਤੀ ਕਰਨੀ ਹੈ, ਉਚਿਤ ਪਰਿਣਾਮ ਲਿਆਉਣਾ ਹੈ ਖ਼ੁਦ ਦੇ I’ ਤੋਂ ਹੀ ਸ਼ੁਰੂ ਹੁੰਦਾ ਹੈ। ਇਸ MyGov‘ਤੇ ਇਸ online ideas ਦੇ portal ‘ਤੇ 5 ਅਲੱਗ-ਅਲੱਗ ਥੀਮਸ ‘ਤੇ ਸੁਝਾਅ ਦਿੱਤੇ ਜਾ ਸਕਦੇ ਹਨ। ਸਭ ਤੋਂ ਬਿਹਤਰੀਨ 10 ਸੁਝਾਵਾਂ ਦੇ ਲਈ ਪੁਰਸਕਾਰ ਦੀ ਭੀ ਵਿਵਸਥਾ ਕੀਤੀ ਗਈ ਹੈ।

 

ਸਾਥੀਓ,

ਜਦੋਂ ਮੈਂ ਸੁਝਾਵਾਂ ਦੀ ਬਾਤ ਕਰਦਾ ਹਾਂ, ਤਾਂ ਤੁਹਾਡੇ ਸਾਹਮਣੇ ਖੁੱਲ੍ਹਾ ਅਸਮਾਨ ਹੈ। ਸਾਨੂੰ ਦੇਸ਼ ਵਿੱਚ ਇੱਕ ਐਸੀ ਅੰਮ੍ਰਿਤਪੀੜ੍ਹੀ ਨੂੰ ਤਿਆਰ ਕਰਨਾ ਹੈ, ਜੋ ਆਉਣ ਵਾਲੇ ਵਰ੍ਹਿਆਂ ਵਿੱਚ ਦੇਸ਼ ਦੀ ਕਰਣਧਾਰ ਬਣੇਗੀ, ਜੋ ਦੇਸ਼ ਨੂੰ ਅਗਵਾਈ ਅਤੇ ਦਿਸ਼ਾ ਦੇਵੇਗੀ। ਸਾਨੂੰ ਦੇਸ਼ ਦੀ ਇੱਕ ਐਸੀ ਨੌਜਵਾਨ ਪੌਧ ਨੂੰ ਤਿਆਰ ਕਰਨਾ ਹੈ, ਜੋ ਦੇਸ਼ਹਿਤ ਨੂੰ ਸਭ ਤੋਂ ਉੱਪਰ ਰੱਖੇ, ਜੋ ਆਪਣੇ ਕਰਤੱਵਾਂ ਨੂੰ ਸਭ ਤੋਂ ਉੱਪਰ ਰੱਖੇ। ਸਾਨੂੰ ਸਿਰਫ਼ ਸਿੱਖਿਆ ਅਤੇ ਕੌਸ਼ਲ ਤੱਕ ਹੀ ਸੀਮਿਤ ਨਹੀਂ ਰਹਿਣਾ ਹੈ। ਇੱਕ ਨਾਗਰਿਕ ਦੇ ਤੌਰ ‘ਤੇ ਚੌਬੀ ਘੰਟੇ ਦੇਸ਼ ਦੇ ਨਾਗਰਿਕ ਕਿਵੇਂ ਸਜਗ ਰਹਿਣ, ਇਸ ਦਿਸ਼ਾ ਵਿੱਚ ਭੀ ਪ੍ਰਯਾਸ ਵਧਾਉਣੇ ਜ਼ਰੂਰੀ ਹਨ।

 

ਸਾਨੂੰ ਸਮਾਜ ਵਿੱਚ ਉਹ ਚੇਤਨਾ ਲਿਆਉਣੀ ਹੈ, ਕੈਮਰੇ ਲਗੇ ਹੋਣ ਜਾਂ ਨਾ ਲਗੇ ਹੋਣ, ਲੋਕ ਟ੍ਰੈਫਿਕ ਦੀ ਰੈੱਡ ਲਾਈਟ ਜੰਪ ਨਾ ਕਰਨ। ਲੋਕਾਂ ਵਿੱਚ ਕਰਤੱਵਬੋਧ ਇਤਨਾ ਜ਼ਿਆਦਾ ਹੋਵੇ ਕਿ ਉਹ ਸਮੇਂ ‘ਤੇ ਦਫ਼ਤਰ ਪਹੁੰਚਣ, ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣ ਦੇ ਲਈ ਅੱਗੇ ਵਧ ਕੇ ਕੰਮ ਕਰਨ। ਸਾਡੇ ਇੱਥੇ ਜੋ ਭੀ ਪ੍ਰੋਡਕਟ ਬਣੇ, ਉਸ ਦੀ ਕੁਆਲਿਟੀ ਇਤਨੀ ਬਿਹਤਰ ਹੋਵੇ ਕਿ ਮੇਡ ਇਨ ਇੰਡੀਆ ਦੇਖ ਕੇ, ਲੈਣ ਵਾਲੇ ਦਾ ਗਰਵ(ਮਾਣ) ਹੋਰ ਵਧ ਜਾਵੇ। ਜਦੋਂ ਦੇਸ਼ ਦਾ ਹਰ ਨਾਗਰਿਕ, ਜਿਸ ਭੀ ਭੂਮਿਕਾ ਵਿੱਚ ਹੈ, ਜਦੋਂ ਉਹ ਆਪਣੇ ਕਰਤੱਵਾਂ ਨੂੰ ਨਿਭਾਉਣ ਲਗੇਗਾ, ਤਾਂ ਦੇਸ਼ ਭੀ ਅੱਗੇ ਵਧ ਚਲੇਗਾ।

 

ਹੁਣ ਜਦੋਂ ਕੁਦਰਤੀ ਸੰਸਾਧਨਾਂ ਦੇ ਇਸਤੇਮਾਲ ਨਾਲ ਜੁੜਿਆ ਵਿਸ਼ਾ ਹੈ। ਜਦੋਂ ਜਲ ਸੰਭਾਲ਼ ਨੂੰ ਲੈ ਕੇ ਗੰਭੀਰਤਾ ਵਧੇਗੀ, ਜਦੋਂ ਬਿਜਲੀ ਨੂੰ ਲੈ ਗੰਭੀਰਤਾ ਵਧੇਗੀ, ਜਦੋਂ ਧਰਤੀ ਮਾਂ ਨੂੰ ਬਚਾਉਣ ਦੇ ਲਈ ਕੈਮੀਕਲ ਦਾ ਇਸਤੇਮਾਲ ਘੱਟ ਹੋਵੇਗਾ, ਜਦੋਂ ਪਬਲਿਕ ਟ੍ਰਾਂਸਪੋਰਟ ਦੇ ਜ਼ਿਆਦਾ ਤੋਂ ਜ਼ਿਆਦਾ ਇਸਤੇਮਾਲ ਦੇ ਪ੍ਰਤੀ ਗੰਭੀਰਤਾ ਹੋਵੇਗੀ, ਤਾਂ ਸਮਾਜ ‘ਤੇ, ਦੇਸ਼ ‘ਤੇ, ਹਰ ਖੇਤਰ ਵਿੱਚ ਬਹੁਤ ਜ਼ਿਆਦਾ ਸਕਾਰਾਤਮਕ ਪ੍ਰਭਾਵ ਪਵੇਗਾ। ਮੈਂ ਐਸੀਆਂ ਕਿਤਨੀਆਂ ਹੀ ਉਦਾਹਰਣਾਂ ਤੁਹਾਨੂੰ ਗਿਣਾ ਸਕਦਾ ਹਾਂ।

 

ਆਪ (ਤੁਸੀਂ) ਭੀ ਮੰਨੋਗੇ ਕਿ ਇਹ ਛੋਟੀਆਂ-ਛੋਟੀਆਂ ਬਾਤਾਂ ਹਨ। ਲੇਕਿਨ ਇਨ੍ਹਾਂ ਦਾ impact ਬਹੁਤ ਬੜਾ ਹੁੰਦਾ ਹੈ। ਸਵੱਛਤਾ ਦੇ ਜਨ-ਅੰਦੋਲਨ ਨੂੰ ਨਵੀਂ ਊਰਜਾ ਕਿਵੇਂ ਦਿੱਤੀ ਜਾਵੇ, ਇਸ ਦੇ ਲਈ ਭੀ ਤੁਹਾਡੇ ਸੁਝਾਅ ਅਹਿਮ ਹੋਣਗੇ। ਸਾਡੇ ਯੁਵਾ ਕਿਵੇਂ ਆਧੁਨਿਕ ਲਾਇਫਸਟਾਇਲ ਦੇ ਸਾਇਡਇਫੈਕਟਸ ਦਾ ਮੁਕਾਬਲਾ ਕਰਨ, ਇਸ ਦੇ ਲਈ ਤੁਹਾਡੇ ਸੁਝਾਅ ਅਹਿਮ ਹੋਣਗੇ। ਮੋਬਾਈਲ ਦੀ ਦੁਨੀਆ ਦੇ ਇਲਾਵਾ ਸਾਡੇ ਯੁਵਾ ਬਾਹਰ ਦੀ ਦੁਨੀਆ ਭੀ ਦੇਖਣ, ਇਹ ਭੀ ਉਤਨਾ ਹੀ ਜ਼ਰੂਰੀ ਹੈ। ਇੱਕ ਸਿੱਖਿਅਕ ਦੇ ਤੌਰ ਤੇ ਤੁਹਾਨੂੰ ਐਸੇ ਕਿਤਨੇ ਹੀ ਵਿਚਾਰਾਂ ਦੀ Seeding ਵਰਤਮਾਨ ਅਤੇ ਅਗਲੀ ਪੀੜ੍ਹੀ ਵਿੱਚ ਕਰਨੀ ਹੈ।

 

ਅਤੇ ਤੁਹਾਨੂੰ ਖ਼ੁਦ ਭੀ ਆਪਣੇ ਵਿਦਿਆਰਥੀਆਂ ਦਾ ਰੋਲ ਮਾਡਲ ਬਣਨਾ ਹੈ। ਦੇਸ਼ ਦੇ ਨਾਗਰਿਕ ਜਦੋਂ ਦੇਸ਼ ਦੇ ਹਿਤ ਦੀ ਸੋਚਣਗੇ, ਤਦੇ ਇੱਕ ਸਸ਼ਕਤ ਸਮਾਜ ਦਾ ਨਿਰਮਾਣ ਹੋਵੇਗਾ। ਅਤੇ ਆਪ (ਤੁਸੀਂ) ਭੀ ਜਾਣਦੇ ਹੋ ਕਿ ਜਿਸ ਤਰ੍ਹਾਂ ਸਮਾਜ ਦਾ ਮਾਨਸ ਹੁੰਦਾ ਹੈ, ਵੈਸੀ ਹੀ ਝਲਕ ਸਾਨੂੰ ਸ਼ਾਸਨ-ਪ੍ਰਸ਼ਾਸਨ ਵਿੱਚ ਭੀ ਨਜ਼ਰ ਆਉਂਦੀ ਹੈ। ਮੈਂ ਅਗਰ ਸਿੱਖਿਆ ਦੇ ਖੇਤਰ ਦੀ ਬਾਤ ਕਰਾਂ, ਤਾਂ ਉਸ ਨਾਲ ਜੁੜੇ ਭੀ ਕਿਤਨੇ ਹੀ ਵਿਸ਼ੇ ਹਨ। ਤਿੰਨ-ਚਾਰ ਸਾਲ ਦੇ ਕੋਰਸ ਦੇ ਬਾਅਦ ਸਾਡੇ ਸਿੱਖਿਆ ਸੰਸਥਾਨ ਪ੍ਰਮਾਣ ਪੱਤਰ ਦਿੰਦੇ ਹਨ, ਡਿਗਰੀਆਂ ਦਿੰਦੇ ਹਨ। ਲੇਕਿਨ ਕੀ ਸਾਨੂੰ ਇਹ ਸੁਨਿਸ਼ਚਿਤ ਨਹੀਂ ਕਰਨਾ ਚਾਹੀਦਾ ਕਿ ਹਰ ਵਿਦਿਆਰਥੀ ਦੇ ਪਾਸ ਕੋਈ ਨਾ ਕੋਈ ਸਕਿੱਲ ਲਾਜ਼ਮੀ ਤੌਰ ਤੇ ਹੋਵੇਐਸੀਆਂ ਚਰਚਾਵਾਂ, ਇਸ ਨਾਲ ਜੁੜੇ ਸੁਝਾਅ ਹੀ ਵਿਕਸਿਤ ਭਾਰਤ ਦੀ ਯਾਤਰਾ ਦਾ ਮਾਰਗ ਸਪਸ਼ਟ ਕਰਨਗੇ। ਇਸ ਲਈ ਤੁਹਾਨੂੰ ਆਪਣੇ ਹਰ ਕੈਂਪਸ, ਹਰ ਸੰਸਥਾਨ ਅਤੇ ਰਾਜ ਦੇ ਪੱਧਰ ਤੇ ਇਨ੍ਹਾਂ ਵਿਸ਼ਿਆਂ ਤੇ ਮੰਥਨ ਦੀ ਇੱਕ ਵਿਆਪਕ ਪ੍ਰਕਿਰਿਆ ਦੇ ਰੂਪ ਵਿੱਚ ਅੱਗੇ ਵਧਣਾ ਚਾਹੀਦਾ ਹੈ।

ਸਾਥੀਓ,

ਵਿਕਸਿਤ ਭਾਰਤ ਦੇ ਨਿਰਮਾਣ ਦਾ ਇਹ ਅੰਮ੍ਰਿਤ ਕਾਲ ਵੈਸਾ ਹੀ ਹੈ, ਵੈਸਾ ਹੀ ਸਮਾਂ ਹੈ, ਜੈਸੇ ਅਸੀਂ ਅਕਸਰ ਪਰੀਖਿਆਵਾਂ ਦੇ ਦਿਨਾਂ ਵਿੱਚ ਦੇਖਦੇ ਹਾਂ। ਵਿਦਿਆਰਥੀ ਆਪਣੇ ਪਰੀਕਸ਼ਾ (ਪਰੀਖਿਆ) ਦੇ ਪ੍ਰਦਰਸ਼ਨ ਨੂੰ ਲੈ ਕੇ ਬਹੁਤ ਆਤਮਵਿਸ਼ਵਾਸੀ ਹੁੰਦੇ ਹਨ, ਲੇਕਿਨ ਫਿਰ ਭੀ ਅੰਤਿਮ ਸਮੇਂ ਤੱਕ ਉਹ ਕੋਈ ਕਸਰ ਬਾਕੀ ਨਹੀਂ ਛੱਡਦਾ ਹੈ। ਹਰ ਵਿਦਿਆਰਥੀ ਆਪਣਾ ਸਭ ਕੁਝ ਝੋਕ ਦਿੰਦਾ ਹੈ, ਸਮੇਂ ਦਾ ਪਲ-ਪਲ ਇੱਕ ਹੀ ਉਦੇਸ਼ ਨਾਲ ਜੋੜ ਦਿੰਦਾ ਹੈ। ਅਤੇ ਜਦੋਂ ਪਰੀਖਿਆ ਦੀਆਂ ਤਾਰੀਖਾਂ ਆ ਜਾਂਦੀਆਂ ਹਨ, ਡੇਟ ਡਿਕਲੇਅਰ ਹੋ ਜਾਂਦੀ ਹੈ, ਤਾਂ ਐਸਾ ਲਗਦਾ ਹੈ ਕਿ ਪੂਰੇ ਪਰਿਵਾਰ ਦੀ ਪਰੀਖਿਆ ਦੀ ਤਾਰੀਖ ਆ ਗਈ ਹੈ। ਸਿਰਫ਼ ਵਿਦਿਆਰਥੀ ਹੀ ਨਹੀਂ, ਬਲਕਿ ਪੂਰਾ ਪਰਿਵਾਰ ਹੀ ਇੱਕ ਅਨੁਸ਼ਾਸਨ ਦੇ ਦਾਇਰੇ ਵਿੱਚ ਹਰ ਕੰਮ ਕਰਦਾ ਹੈ। ਸਾਡੇ ਲਈ ਭੀ ਦੇਸ਼ ਦੇ ਨਾਗਰਿਕ ਦੇ ਤੌਰ ‘ਤੇ ਪਰੀਖਿਆ ਦੀ ਡੇਟ ਡਿਕਲੇਅਰ ਹੋ ਚੁੱਕੀ ਹੈ। ਸਾਡੇ ਸਾਹਮਣੇ 25 ਸਾਲ ਦਾ ਅੰਮ੍ਰਿਤਕਾਲ ਹੈ। ਸਾਨੂੰ ਚੌਬੀ ਘੰਟੇ, ਇਸੇ ਅੰਮ੍ਰਿਤ ਕਾਲ ਅਤੇ ਵਿਕਸਿਤ ਭਾਰਤ ਦੇ ਲਕਸ਼ਾਂ ਦੇ ਲਈ ਕੰਮ ਕਰਨਾ ਹੈ। ਇਹੀ ਵਾਤਾਵਰਣ ਸਾਨੂੰ ਇੱਕ ਪਰਿਵਾਰ ਦੇ ਰੂਪ ਵਿੱਚ ਬਣਾਉਣਾ ਇਹ ਸਾਡੀ ਸਭ ਦੀ ਸਮੂਹਿਕ ਜ਼ਿੰਮੇਦਾਰੀ ਹੈ।

 

ਸਾਥੀਓ,

ਅੱਜ ਦੁਨੀਆ ਦੀ ਆਬਾਦੀ ਤੇਜ਼ੀ ਨਾਲ ਬਜ਼ੁਰਗ ਹੋ ਰਹੀ ਹੈ ਅਤੇ ਭਾਰਤ ਯੁਵਾ ਸ਼ਕਤੀ ਨਾਲ ਸਸ਼ਕਤ ਹੈ। ਐਕਸਪਰਟ ਦੱਸਦੇ ਹਨ ਕਿ ਆਉਣ ਵਾਲੇ 25-30 ਵਰ੍ਹਿਆਂ ਤੱਕ ਵਰਕਿੰਗ ਏਜ ਪਾਪੁਲੇਸ਼ਨ ਦੇ ਮਾਮਲੇ ਵਿੱਚ ਭਾਰਤ ਸਭ ਤੋਂ ਅਗ੍ਰਣੀ (ਮੋਹਰੀ) ਰਹਿਣ ਵਾਲਾ ਹੈ। ਇਸ ਲਈ ਭਾਰਤ ਦੇ ਨੌਜਵਾਨਾਂ ਤੇ ਪੂਰੀ ਦੁਨੀਆ ਦੀ ਨਜ਼ਰ ਹੈ। ਯੁਵਾਸ਼ਕਤੀ, ਏਜੰਟ ਆਵ੍ ਚੇਂਜ ਭੀ ਹੈ ਅਤੇ ਬੈਨਿਫਿਸ਼ਰੀਜ਼ ਆਵ੍ ਚੇਂਜ ਭੀ ਹੈ। ਅੱਜ ਜੋ ਯੁਵਾ ਸਾਥੀ, ਕਾਲਜ ਅਤੇ ਯੂਨੀਵਰਸਿਟੀਜ਼ ਵਿੱਚ ਹਨ, ਉਨ੍ਹਾਂ ਦੇ ਕਰੀਅਰ ਨੂੰ ਭੀ ਇਹੀ 25 ਸਾਲ ਤੈਅ ਕਰਨ ਵਾਲੇ ਹਨ। ਇਹੀ ਯੁਵਾ ਨਵੇਂ ਪਰਿਵਾਰ ਬਣਾਉਣ ਵਾਲੇ ਹਨ, ਨਵਾਂ ਸਮਾਜ ਬਣਾਉਣ ਵਾਲੇ ਹਨ। ਇਸ ਲਈ ਇਹ ਤੈਅ ਕਰਨਾ ਕਿ ਵਿਕਸਿਤ ਭਾਰਤ ਕੈਸਾ ਹੋਵੇ, ਇਹ ਹੱਕ ਭੀ ਸਭ ਤੋਂ ਅਧਿਕ ਸਾਡੀ ਯੁਵਾ ਸ਼ਕਤੀ ਨੂੰ ਹੀ ਹੈ। ਇਸੇ ਭਾਵ ਦੇ ਨਾਲ ਸਰਕਾਰ, ਦੇਸ਼ ਦੇ ਹਰ ਯੁਵਾ ਨੂੰ ਵਿਕਸਿਤ ਭਾਰਤ ਦੇ ਐਕਸ਼ਨ ਪਲਾਨ ਨਾਲ ਜੋੜਨਾ ਚਾਹੁੰਦੀ ਹੈ। ਦੇਸ਼ ਦੇ ਨੌਜਵਾਨਾਂ ਦੀ ਆਵਾਜ਼ ਨੂੰ ਵਿਕਸਿਤ ਭਾਰਤ ਦੇ ਨਿਰਮਾਣ ਦੀ ਨੀਤੀ-ਰਣਨੀਤੀ ਵਿੱਚ ਢਾਲਣਾ ਚਾਹੁੰਦੀ ਹੈ। ਨੌਜਵਾਨਾਂ ਦੇ ਨਾਲ ਆਪ(ਤੁਸੀਂ) ਸਭ ਤੋਂ ਜ਼ਿਆਦਾ ਸੰਪਰਕ ਵਿੱਚ ਰਹਿੰਦੇ ਹੋ, ਇਸ ਲਈ ਇਸ ਵਿੱਚ ਆਪ(ਤੁਸੀਂ)  ਸਾਰੇ ਸਾਥੀਆਂ ਦਾ ਯੋਗਦਾਨ ਬਹੁਤ ਮਹੱਤਵਪੂਰਨ ਹੋਣ ਵਾਲਾ ਹੈ।

ਸਾਥੀਓ,

ਸਾਨੂੰ ਪ੍ਰਗਤੀ ਦੇ ਜਿਸ ਰੋਡਮੈਪ ਤੇ ਚਲਣਾ ਹੈ, ਉਹ ਸਿਰਫ਼ ਸਰਕਾਰ ਤੈਅ ਨਹੀਂ ਕਰੇਗੀ, ਉਸ ਨੂੰ ਦੇਸ਼ ਤੈਅ ਕਰੇਗਾ। ਦੇਸ਼ ਦੇ ਹਰ ਨਾਗਰਿਕ ਦਾ ਇਨਪੁੱਟ ਉਸ ਵਿੱਚ ਹੋਵੇਗਾ, ਸਰਗਰਮ ਭਾਗੀਦਾਰੀ ਉਸ ਵਿੱਚ ਹੋਵੇਗੀ। ਸਬਕਾ ਪ੍ਰਯਾਸ ਯਾਨੀ ਜਨ ਭਾਗੀਦਾਰੀ, ਇੱਕ ਐਸਾ ਮੰਤਰ ਹੈ, ਜਿਸ ਨਾਲ ਬੜੇ ਤੋਂ ਬੜੇ ਸੰਕਲਪ ਸਿੱਧ ਹੁੰਦੇ ਹਨ। ਸਵੱਛ ਭਾਰਤ ਅਭਿਯਾਨ ਹੋਵੇ, ਡਿਜੀਟਲ ਇੰਡੀਆ ਅਭਿਯਾਨ ਹੋਵੇ, ਕੋਰੋਨਾ ਨਾਲ ਮੁਕਾਬਲਾ ਹੋਵੇ, ਵੋਕਲ ਫੌਰ ਲੋਕਲ ਹੋਣ ਦੀ ਬਾਤ ਹੋਵੇ, ਅਸੀਂ ਸਭ ਨੇ ਸਬਕਾ ਪ੍ਰਯਾਸ ਦੀ ਤਾਕਤ ਦੇਖੀ ਹੈ। ਸਬਕਾ ਪ੍ਰਯਾਸ, ਨਾਲ ਹੀ ਵਿਕਸਿਤ ਭਾਰਤ ਦਾ ਨਿਰਮਾਣ ਹੋਣਾ ਹੈ। ਆਪ ਸਭ ਵਿਦਵਾਨ ਜਨ, ਖ਼ੁਦ ਭੀ ਦੇਸ਼ ਦੇ ਵਿਕਾਸ ਦੇ ਵਿਜ਼ਨ ਨੂੰ ਸ਼ੇਪ ਕਰਨ ਵਾਲੇ ਲੋਕ ਹੋ, ਯੁਵਾ ਸ਼ਕਤੀ ਨੂੰ ਚੈਨਲਾਈਜ਼ ਕਰਨ ਵਾਲੇ ਲੋਕ ਹੋ। ਇਸ ਲਈ ਤੁਹਾਡੇ ਤੋਂ ਉਮੀਦਾਂ ਕਿਤੇ ਅਧਿਕ ਹਨ। ਇਹ ਦੇਸ਼ ਦਾ ਭਵਿੱਖ ਲਿਖਣ ਦਾ ਇੱਕ ਮਹਾਅਭਿਯਾਨ ਹੈ।

 

ਤੁਹਾਡਾ ਹਰ ਸੁਝਾਅ, ਵਿਕਸਿਤ ਭਾਰਤ ਦੀ ਇਮਾਰਤ ਦੀ ਭਵਯਤਾ(ਸ਼ਾਨ) ਨੂੰ ਹੋਰ ਨਿਖਾਰੇਗਾ। ਇੱਕ ਵਾਰ ਫਿਰ ਆਪ (ਤੁਹਾਨੂੰ) ਸਭ ਨੂੰ ਅੱਜ ਦੀ ਇਸ ਵਰਕਸ਼ਾਪ ਦੀਆਂ ਤਾਂ ਸ਼ੁਭਕਾਮਨਾਵਾਂ ਦਿੰਦਾ ਹਾਂ, ਲੇਕਿਨ ਅੱਜ ਤੋਂ ਜੋ ਅੰਦੋਲਨ ਸ਼ੁਭ-ਅਰੰਭ ਹੋ ਰਿਹਾ ਹੈ, ਅਤੇ ਮੇਰਾ ਪੱਕਾ ਵਿਸ਼ਵਾਸ ਹੈ ਕਿ 2047 ਤੱਕ ਅਸੀਂ ਵਿਕਸਿਤ ਭਾਰਤ ਬਣਾ ਸਕਦੇ ਹਾਂ, ਮਿਲ ਕੇ ਬਣਾ ਸਕਦੇ ਹਾਂ। ਅੱਜ ਯਾਤਰਾ ਦਾ ਅਰੰਭ ਹੋ ਰਿਹਾ ਹੈ, ਅਗਵਾਈ ਸਿੱਖਿਆ ਸ਼ਾਸਤਰੀਆਂ ਦੇ ਹੱਥ ਵਿੱਚ ਹੈ, ਅਗਵਾਈ ਵਿਦਿਆਰਥੀਆਂ ਦੇ ਹੱਥ ਵਿੱਚ ਹੈ, ਅਗਵਾਈ ਸਿੱਖਿਆ ਜਗਤ ਦੇ ਇੰਸਟੀਟਿਊਸ਼ਨਸ ਦੇ ਹੱਥ ਵਿੱਚ ਹੈ, ਅਤੇ ਇਹ ਆਪਣੇ ਆਪ ਵਿੱਚ ਦੇਸ਼ ਬਣਾਉਣ ਵਾਲੀ ਅਤੇ ਖ਼ੁਦ ਨੂੰ ਭੀ ਬਣਾਉਣ ਵਾਲੀ ਪੀੜ੍ਹੀ ਦਾ ਕਾਲਖੰਡ ਹੈ। ਉਨ੍ਹਾਂ ਸਭ ਦੇ ਲਈ ਮੇਰੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ। ਧੰਨਵਾਦ

************

 

ਡੀਐੱਸ/ਐੱਸਟੀ/ਡੀਕੇ