Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਵੀਅਤਨਾਮ ਦੇ ਰਾਸ਼ਟਰਪਤੀ ਦੇ ਭਾਰਤ ਦੌਰੇ ਦੌਰਾਨ ਭਾਰਤ-ਵੀਅਤਨਾਮ ਸੰਯੁਕਤ ਬਿਆਨ (03 ਮਾਰਚ, 2018)

ਵੀਅਤਨਾਮ ਦੇ ਰਾਸ਼ਟਰਪਤੀ ਦੇ ਭਾਰਤ ਦੌਰੇ ਦੌਰਾਨ ਭਾਰਤ-ਵੀਅਤਨਾਮ ਸੰਯੁਕਤ ਬਿਆਨ (03 ਮਾਰਚ, 2018)

ਵੀਅਤਨਾਮ ਦੇ ਰਾਸ਼ਟਰਪਤੀ ਦੇ ਭਾਰਤ ਦੌਰੇ ਦੌਰਾਨ ਭਾਰਤ-ਵੀਅਤਨਾਮ ਸੰਯੁਕਤ ਬਿਆਨ (03 ਮਾਰਚ, 2018)

ਵੀਅਤਨਾਮ ਦੇ ਰਾਸ਼ਟਰਪਤੀ ਦੇ ਭਾਰਤ ਦੌਰੇ ਦੌਰਾਨ ਭਾਰਤ-ਵੀਅਤਨਾਮ ਸੰਯੁਕਤ ਬਿਆਨ (03 ਮਾਰਚ, 2018)


ਭਾਰਤੀ ਗਣਰਾਜ ਦੇ ਰਾਸ਼ਟਰਪਤੀ ਮਾਣਯੋਗ ਸ਼੍ਰੀ ਰਾਮ ਨਾਥ ਕੋਵਿੰਦ ਦੇ ਸੱਦੇ ‘ਤੇ ਸਮਾਜਵਾਦੀ ਗਣਰਾਜ ਵੀਅਤਨਾਮ ਦੇ ਰਾਸ਼ਟਰਪਤੀ ਮਾਣਯੋਗ ਸ਼੍ਰੀ ਤਰਾਨ ਦਾਈ ਕੁਆਂਗ (Mr. Tran Dai Quang) ਅਤੇ ਉਨ੍ਹਾਂ ਦੀ ਪਤਨੀ ਨੇ 02 ਮਾਰਚ, 2018 ਤੋਂ 04 ਮਾਰਚ, 2018 ਤੱਕ ਭਾਰਤ ਗਣਰਾਜ ਦਾ ਦੌਰਾ ਕੀਤਾ।

ਵੀਅਤਨਾਮ ਦੇ ਰਾਸ਼ਟਰਪਤੀ ਨਾਲ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਮਾਣਯੋਗ ਸ਼੍ਰੀ ਫਾਮ ਬਿਨ੍ਹ ਮਿਨ੍ਹ (Mr. Pham Binh Minh), ਕਈ ਮੰਤਰਾਲਿਆਂ ਅਤੇ ਰਿਆਸਤਾਂ ਦੇ ਆਗੂਆਂ ਅਤੇ ਇੱਕ ਵੱਡੇ ਵਪਾਰਕ ਵਫ਼ਦ ਸਮੇਤ ਇੱਕ ਉੱਚ ਪੱਧਰੀ ਸਰਕਾਰੀ ਵਫ਼ਦ ਇਸ ਦੌਰੇ ‘ਤੇ ਰਿਹਾ।

ਇਸ ਦੌਰੇ ਦੌਰਾਨ ਵੀਅਤਨਾਮ ਦੇ ਰਾਸ਼ਟਰਪਤੀ ਸ਼੍ਰੀ ਤਰਾਨ ਦਾਈ ਕੁਆਂਗ (Tran Dai Quang) ਦਾ ਭਾਰਤ ਦੇ ਰਾਸ਼ਟਰਪਤੀ ਵੱਲੋਂ ਸਵਾਗਤ ਕੀਤਾ ਗਿਆ ਅਤੇ ਰਾਸ਼ਟਰਪਤੀ ਭਵਨ ਵਿੱਚ ਰਸਮੀ ਤੌਰ ‘ਤੇ ਗਾਰਡ ਆਵ੍ ਆਨਰ ਦਿੱਤਾ ਗਿਆ, ਰਾਜ ਘਾਟ ਵਿਖੇ ਮਹਾਤਮਾ ਗਾਂਧੀ ਦੀ ਸਮਾਧੀ ‘ਤੇ ਪੁਸ਼ਪਾਂਜਲੀ ਅਰਪਿਤ ਕੀਤੀ ਗਈ, ਭਾਰਤ ਦੇ ਰਾਸ਼ਟਰਪਤੀ ਵੱਲੋਂ ਆਯੋਜਿਤ ਸਰਕਾਰੀ ਮਹਾਂ-ਭੋਜ ਵਿੱਚ ਸ਼ਾਮਲ ਹੋਏ ਅਤੇ ਉਨ੍ਹਾਂ ਨਾਲ ਗੱਲਬਾਤ ਕੀਤੀ ; ਅਤੇ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਵਫ਼ਦ ਪੱਧਰ ਦੀ ਗੱਲਬਾਤ ਹੋਈ। ਰਾਸ਼ਟਰਪਤੀ ਟਰਾਂ ਬਿਨ ਕੁਆਂਗ ਦਾ ਲੋਕ ਸਭਾ ਦੀ ਸਪੀਕਰ ਸ਼੍ਰੀਮਤੀ ਸੁਮਿੱਤਰਾ ਮਹਾਜਨ ਤੇ ਵਿਦੇਸ਼ ਮੰਤਰੀ ਸ਼੍ਰੀਮਤੀ ਸੁਸ਼ਮਾ ਸਵਰਾਜ ਨੇ ਸਵਾਗਤ ਕੀਤਾ ਅਤੇ ਕਈ ਹੋਰਨਾਂ ਨੇਤਾਵਾਂ ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਵੀਅਤਨਾਮ-ਭਾਰਤ ਬਿਜ਼ਨਸ ਫੋਰਮ ਨੂੰ ਸੰਬੋਧਨ ਕੀਤਾ ਅਤੇ ਭਾਰਤੀ ਉਦਯੋਗ ਅਤੇ ਵਪਾਰ ਦੇ ਕਈ ਪ੍ਰਮੁੱਖ ਨੇਤਾਵਾਂ ਨਾਲ ਵਿਚਾਰ ਚਰਚਾ ਕੀਤੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਬੋਧ ਗਯਾ ਦਾ ਦੌਰਾ ਕੀਤਾ।

ਵੀਅਤਨਾਮ ਅਤੇ ਭਾਰਤ ਦਰਮਿਆਨ ਵਫ਼ਦ ਪੱਧਰ ਦੀ ਵਾਰਤਾ ਇੱਕ ਨਿੱਘੇ, ਸਦਭਾਵਨਾ ਪੂਰਨ ਅਤੇ ਦੋਸਤਾਨਾ ਮਾਹੌਲ ਵਿੱਚ ਹੋਈ ਜਿਸ ਵਿੱਚ ਪ੍ਰਧਾਨ ਮੰਤਰੀ ਮੋਦੀ ਦੇ 2016 ਵਿੱਚ ਵੀਅਤਨਾਮ ਦੇ ਸਫ਼ਲ ਦੌਰੇ ਤੋਂ ਬਾਅਦ ਦੁਵੱਲੇ ਸਬੰਧਾਂ ਵਿੱਚ ਮਹੱਤਵਪੂਰਨ ਗਹਿਰਾਈ ਅਤੇ ਬਹੁਆਯਾਮੀ ਰੁਝਾਨ ਅਤੇ ਦੋਹਾਂ ਦੇਸ਼ਾਂ ਦਰਮਿਆਨ ਇੱਕ ਵਿਆਪਕ ਰਣਨੀਤਕ ਭਾਈਵਾਲੀ ਦੇ ਰਿਸ਼ਤੇ ਦੀ ਬੁਲੰਦੀ ਨੂੰ ਦਰਸਾਇਆ ਗਿਆ। ਵਾਰਤਾ ਤੋਂ ਬਾਅਦ ਰਾਸ਼ਟਰਪਤੀ ਟਰਾਂ ਦਾਈ

ਕੁਆਂਗ ਅਤੇ ਪ੍ਰਧਾਨ ਮੰਤਰੀ ਹੋਰਨਾਂ ਵਿੱਚੋਂ ਮੋਦੀ ਪ੍ਰਮਾਣੂ ਊਰਜਾ, ਵਪਾਰ, ਖੇਤੀ ਅਤੇ ਮੱਛੀ ਪਾਲਣ ‘ਤੇ ਸਮਝੌਤੇ ਦੇ ਆਦਾਨ ਪ੍ਰਦਾਨ ਦੇ ਗਵਾਹ ਬਣੇ।

ਰਾਸ਼ਟਰਪਤੀ ਤਰਾਨ ਦਾਈ ਕੁਆਂਗ ਨੇ ਆਰਥਿਕ ਅਤੇ ਸਮਾਜਿਕ ਵਿਕਾਸ, ਵਿਗਿਆਨ ਅਤੇ ਟੈਕਨੋਲੋਜੀ ਵਿੱਚ ਉਪਲੱਬਧੀਆਂ ਲਈ ਭਾਰਤ ਦੀ ਪ੍ਰਸੰਸਾ ਕੀਤੀ ਅਤੇ ਵਧਾਈ ਦਿੱਤੀ। ਇਸ ਦੇ ਲੋਕਾਂ ਦੇ ਜੀਵਨ ਪੱਧਰ ਵਿੱਚ ਸੁਧਾਰ, ਖੇਤਰੀ ਅਤੇ ਅੰਤਰਰਾਸ਼ਟਰੀ ਖੇਤਰ ਵਿੱਚ ਭਾਰਤ ਦੀ ਵਧ ਰਹੀ ਭੂਮਿਕਾ ਅਤੇ ਸਥਿਤੀ ਲਈ ਆਪਣਾ ਸਮਰਥਨ ਪ੍ਰਗਟ ਕੀਤਾ।

ਦੋਵਾਂ ਧਿਰਾਂ ਨੇ ਦੋਵਾਂ ਮੁਲਕਾਂ ਦਰਮਿਆਨ ਦੀਰਘ ਕਾਲੀ ਅਤੇ ਅਜ਼ਮਾਈ ਹੋਈ ਦੋਸਤੀ ਦੀ ਪੁਸ਼ਟੀ ਕੀਤੀ ਜਿਸ ਦੀ ਨੀਂਹ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਅਤੇ ਰਾਸ਼ਟਰਪਤੀ ਹੋ ਚੀ ਮਿਨ੍ਹ ਦੁਆਰਾ ਰੱਖੀ ਗਈ ਸੀ ਅਤੇ ਦੋਵਾਂ ਦੇਸ਼ਾਂ ਦੇ ਨੇਤਾਵਾਂ ਅਤੇ ਲੋਕਾਂ ਦੀਆਂ ਪੀੜ੍ਹੀਆਂ ਵੱਲੋਂ ਲਗਾਤਾਰ ਇਸਦੀ ਪਾਲਣਾ ਕੀਤੀ ਜਾ ਰਹੀ ਹੈ। ਦੋਵਾਂ ਧਿਰਾਂ ਨੇ ਦੋਵਾਂ ਦੇਸ਼ਾਂ ਦਰਮਿਆਨ ਵਿਆਪਕ ਰਣਨੀਤਕ ਸਾਂਝੇਦਾਰੀ ‘ਤੇ ਸੰਤੁਸ਼ਟੀ ਪ੍ਰਗਟਾਈ ਅਤੇ ਦੋਵਾਂ ਮੁਲਕਾਂ ਵਿੱਚ ਰਣਨੀਤਕ ਸਬੰਧਾਂ ਦੀ 40ਵੀਂ ਵਰ੍ਹੇਗੰਢ ਅਤੇ ਰਣਨੀਤਕ ਭਾਈਵਾਲੀ ਦੀ 10ਵੀਂ ਵਰ੍ਹੇਗੰਢ ਨੂੰ ਮਨਾਉਣ ਲਈ ਦੋਸਤਾਨਾ ਸਾਲ 2017 ਵਿੱਚ ਦੋਵਾਂ ਦੇਸ਼ਾਂ ਵਿੱਚ ਆਯੋਜਿਤ ਵੱਖ ਵੱਖ ਯਾਦਗਾਰੀ ਗਤੀਵਿਧੀਆਂ ਦੀ ਸ਼ਲਾਘਾ ਕੀਤੀ। ਰਾਸ਼ਟਰਪਤੀ ਤਰਾਨ ਦਾਈ ਕੁਆਂਗ ਨੇ ਇਸ ਅਵਸਰ ‘ਤੇ ‘ਭਾਰਤ ਵਿੱਚ ਵੀਅਤਨਾਮ ਦਿਵਸਾਂ’ ਦੇ ਆਯੋਜਨ ਦੀ ਸ਼ਲਾਘਾ ਕੀਤੀ ਜਿਸ ਨਾਲ ਮਿੱਤਰਤਾ ਦਾ ਸਾਲ ਸਫ਼ਲਤਾ ਪੂਰਵਕ ਨੇਪਰੇ ਚੜ੍ਹਿਆ।

ਮੌਜੂਦਾ ਸ਼ਾਨਦਾਰ ਸਬੰਧਾਂ ਦੇ ਅਧਾਰ ‘ਤੇ ਨੇਤਾਵਾਂ ਨੇ ਰਾਜਨੀਤਕ ਦਲਾਂ, ਸਰਕਾਰਾਂ, ਵਿਧਾਨਕ ਸੰਸਥਾਵਾਂ ਅਤੇ ਪ੍ਰਾਂਤਾਂ/ਰਾਜਾਂ ਦੇ ਸਾਰੇ ਪੱਧਰਾਂ ਅਤੇ ਦੋਹਾਂ ਦੇਸ਼ਾਂ ਦੇ ਲੋਕਾਂ ਦਰਮਿਆਨ ਨਿਯਮਤ ਯਾਤਰਾਵਾਂ ਦੌਰਿਆਂ ਦਾ ਨਿਯਮਤ ਆਦਾਨ ਪ੍ਰਦਾਨ ਬਣਾਏ ਰੱਖਣ ‘ਤੇ ਸਹਿਮਤੀ ਪ੍ਰਗਟਾਈ। ਉਹ 2017-2020 ਦੇ ਸਮੇਂ ਲਈ ਵਿਆਪਕ ਰਣਨੀਤਕ ਸਾਂਝੇਦਾਰੀ ਦੀ ਕਾਰਜ ਯੋਜਨਾ ਦੇ ਸਹਿਯੋਗ ਖੇਤਰਾਂ ਅਤੇ ਸਹਿਯੋਗ ਖੇਤਰਾਂ ਦੀ ਸਮੀਖਿਆ ਕਰਨ ਲਈ 2018 ਵਿੱਚ ਦੋਹਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਅਗਵਾਈ ਵਿੱਚ ਅਗਲੀ ਸੰਯੁਕਤ ਕਮੇਟੀ ਦੀ ਬੈਠਕ ਕਰਨ ‘ਤੇ ਸਹਿਮਤ ਹੋਏ।

ਰੱਖਿਆ ਅਤੇ ਸੁਰੱਖਿਆ

ਦੋਵੇਂ ਪੱਖ ਇਸ ਗੱਲ ‘ਤੇ ਸਹਿਮਤ ਹੋਏ ਕਿ ਰੱਖਿਆ ਅਤੇ ਸੁਰੱਖਿਆ ਸਹਿਯੋਗ ਵਿਆਪਕ ਰਣਨੀਤਕ ਭਾਈਵਾਲੀ ਦਾ ਇੱਕ ਮਹੱਤਵਪੂਰਨ ਅਤੇ ਪ੍ਰਭਾਵੀ ਥੰਮ੍ਹ ਹੈ ਅਤੇ ਇਸ ਖੇਤਰ ਵਿੱਚ ਹੋਈ ਪ੍ਰਗਤੀ ‘ਤੇ ਸੰਤੁਸ਼ਟੀ ਪ੍ਰਗਟ ਕੀਤੀ ਗਈ।

ਉਨ੍ਹਾਂ ਨੇ ਸੀਨੀਅਰ ਪੱਧਰ ਦੇ ਵਫ਼ਦਾਂ ਦੇ ਚਲ ਰਹੇ ਆਦਾਨ ਪ੍ਰਦਾਨ, ਸਲਾਹਕਾਰੀ ਤੰਤਰ ਦੀਆਂ ਬੈਠਕਾਂ, ਆਪਣੇ ਸਸ਼ਤਰ ਬਲਾਂ ਦੇ ਦਰਮਿਆਨ ਮਜ਼ਬੂਤ ਸਹਿਯੋਗ ਅਤੇ ਸਾਈਬਰ ਸੁਰੱਖਿਆ ਦੇ ਖੇਤਰ ਵਿੱਚ ਵਧੇ ਸਹਿਯੋਗ, ਆਤੰਕਵਾਦ ਅਤੇ ਹਿੰਸਕ ਅੱਤਵਾਦ ਦੇ ਸਾਰੇ ਰੂਪਾਂ ਅਤੇ ਅਭੀਵਿਅਕਤੀਆਂ, ਅੰਤਰਰਾਸ਼ਟਰੀ ਅਪਰਾਧ, ਮਨੁੱਖ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਮੁਕਾਬਲਾ, ਸਮੁੰਦਰੀ ਸੁਰੱਖਿਆ, ਜਲਵਾਯੂ ਪਰਿਵਰਤਨ ਅਤੇ ਖੁਰਾਕ ਸੁਰੱਖਿਆ ਦਾ ਸਵਾਗਤ ਕੀਤਾ।

ਦੋਹਾਂ ਪੱਖਾਂ ਨੇ ਸੰਯੁਕਤ ਰਾਸ਼ਟਰ ਦੇ ਸਹਿਯੋਗ ਵਿੱਚ ਖੁੱਲ੍ਹੇ, ਅਜ਼ਾਦ, ਸੁਰੱਖਿਅਤ, ਸਥਿਰ, ਸ਼ਾਂਤੀਪੂਰਨ ਅਤੇ ਯੋਗ ਸਾਈਬਰ ਸਪੇਸ ਪ੍ਰਤੀ ਆਪਣੀ ਵਬਨਬੱਧਤਾ ਦੀ ਪੁਸ਼ਟੀ ਕੀਤੀ ਅਤੇ ਸਾਈਬਰ ਸੁਰੱਖਿਆ ‘ਤੇ ਦੁਵੱਲੇ ਸਮਝੌਤੇ ਦੇ ਪ੍ਰਭਾਵ ਨੂੰ ਬਿਹਤਰ ਸਹਿਯੋਗ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਕਿਹਾ। ਉਹ ਭਾਰਤ ਦੇ ਰਾਸ਼ਟਰੀ ਸੁਰੱਖਿਆ ਪਰਿਸ਼ਦ ਸਕੱਤਰੇਤ ਅਤੇ ਵੀਅਤਨਾਮ ਦੇ ਜਨਤਕ ਸੁਰੱਖਿਆ ਮੰਤਰਾਲੇ ਦਰਮਿਆਨ ਹੋਏ ਸਮਝੌਤੇ ਦੇ ਸੰਚਾਲਨ ਲਈ ਵੀ ਸਹਿਮਤ ਹੋਏ ਅਤੇ ਪਰੰਪਰਿਕ ਅਤੇ ਗੈਰ ਪਰੰਪਰਿਕ ਸੁਰੱਖਿਆ ਮਾਮਲਿਆਂ ਵਿੱਚ ਸਹਿਯੋਗ ਵਧਾਉਣ, ਸਮਰੱਥਾ ਨਿਰਮਾਣ ਅਤੇ ਸਿਖਲਾਈ ਸ਼ੁਰੂ ਕਰਨ ਅਤੇ ਉਪ ਮੰਤਰੀ ਪੱਧਰ ਦੀ ਵਾਰਤਾ ਸ਼ੁਰੂ ਕਰਨ ਲਈ ਸਹਿਮਤ ਹੋਏ।

ਭਾਰਤੀ ਪੱਖ ਨੇ ਰੱਖਿਆ ਸਹਿਯੋਗ ਵਿੱਚ ਵੀਅਤਨਾਮ ਅਤੇ ਵੀਅਤਨਾਮ ਲਈ ਸਮਰੱਥਾਵਾਂ ਅਤੇ ਸਮਰੱਥਾਵਾਂ ਦੇ ਨਿਰਮਾਣ ਵਿੱਚ ਆਪਣੀ ਨਿਰੰਤਰ ਇੱਛਾ ਦੀ ਪੁਸ਼ਟੀ ਕੀਤੀ। ਦੋਹਾਂ ਪੱਖਾਂ ਨੇ ਵੀਅਤਨਾਮ ਸੀਮਾ ਗਾਰਡ ਲਈ ਉੱਚ ਗਤੀ ਵਾਲੀਆਂ ਗਸ਼ਤੀ ਕਿਸ਼ਤੀਆਂ ਦੇ ਨਿਰਮਾਣ ਲਈ 100 ਮਿਲੀਅਨ ਅਮਰੀਕੀ ਡਾਲਰ ਲਾਈਨ ਆਵ੍ ਕਰੈਡਿਟ ਨੂੰ ਲਾਗੂ ਕਰਨ ਵਿੱਚ ਤੇਜ਼ੀ ਲਿਆਉਣ ‘ਤੇ ਸਹਿਮਤੀ ਪ੍ਰਗਟ ਕੀਤੀ ਅਤੇ ਰੱਖਿਆ ਉਦਯੋਗ ਲਈ 500 ਮਿਲੀਅਨ ਅਮਰੀਕੀ ਡਾਲਰ ਲਾਇਨ ਆਵ੍ ਕਰੈਡਿਟ ‘ਤੇ ਇੱਕ ਢਾਂਚਾਗਤ ਸਮਝੌਤੇ ‘ਤੇ ਹਸਤਾਖ਼ਰ ਕਰਨ ਲਈ ਬੇਨਤੀ ਕੀਤੀ। ਦੋਹਾਂ ਪੱਖਾਂ ਨੇ ਰੱਖਿਆ ਸਬੰਧਾਂ ਨੂੰ ਹੋਰ ਵਧਾਉਣ ਲਈ ਸਹਿਮਤੀ ਪ੍ਰਗਟ ਕੀਤੀ ਜਿਸ ਵਿੱਚ ਸੀਨੀਅਰ ਪੱਧਰ ਦੇ ਰੱਖਿਆ ਪ੍ਰਤੀਨਿਧੀ ਮੰਡਲਾਂ ਦੇ ਆਦਾਨ ਪ੍ਰਦਾਨ, ਨਿਯਮਤ ਸੀਨੀਅਰ ਪੱਧਰ ਦੇ ਸੰਵਾਦ, ਦੋ ਸਸ਼ਤਰ ਬਲਾਂ ਦਰਮਿਆਨ ਸਹਿਯੋਗ, ਨੇਵੀ ਅਤੇ ਤੱਟ ਰੱਖਿਅਕ ਜਹਾਜ਼ਾਂ ਦੀਆਂ ਬੰਦਰਗਾਹਾਂ, ਸਮਰੱਥਾ ਨਿਰਮਾਣ, ਪ੍ਰੋਜੈਕਟਾਂ, ਉਪਕਰਨਾਂ ਦੀ ਖਰੀਦ, ਟੈਕਨਾਲੋਜੀ ਟਰਾਂਸਫਰ ਅਤੇ ਖੇਤਰੀ ਮੰਚਾਂ ਵਿੱਚ ਸਹਿਯੋਗ ਜਿਸ ਵਿੱਚ ਏਡੀਐੱਮਐੱਮ ਪਲੱਸ ਸ਼ਾਮਲ ਹੈ।

ਦੋਵੇਂ ਪੱਖ ਇਸ ਗੱਲ ‘ਤੇ ਸਹਿਮਤ ਹੋਏ ਕਿ ਸਮੁੰਦਰੀ ਡਾਕਿਆਂ ਦੀ ਰੋਕਥਾਮ, ਸਮੁੰਦਰੀ ਲੇਨ ਦੀ ਸੁਰੱਖਿਆ, ਵਾਈਟ ਜਹਾਜ਼ਰਾਨੀ ਜਾਣਕਾਰੀ ਆਦਿ ਦੇ ਆਦਾਨ ਪ੍ਰਦਾਨ ਸਮੇਤ ਸਮੁੰਦਰੀ ਖੇਤਰ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨਾ ਬਹੁਤ ਲਾਜ਼ਮੀ ਹੈ। ਜਨਵਰੀ, 2018 ਵਿੱਚ ਨਵੀਂ ਦਿੱਲੀ ਵਿਖੇ ਆਯੋਜਿਤ ਯਾਦਗਾਰੀ ਸਿਖ਼ਰ ਸੰਮੇਲਨ ‘ਤੇ ਸਮੁੰਦਰੀ ਸਹਿਯੋਗ ‘ਤੇ ਆਸੀਆਨ – ਭਾਰਤ ਰਣਨੀਤਕ ਵਾਰਤਾ ਲਈ ਰੱਖੇ ਗਏ ਪ੍ਰਸਤਾਵ ਦੇ ਮੱਦੇ ਨਜ਼ਰ ਦੋਹਾਂ ਪੱਖਾਂ ਨੇ ਸਮੁੰਦਰੀ ਮੁੱਦਿਆਂ ‘ਤੇ ਵੀਅਤਨਾਮ-ਭਾਰਤ ਦੁਵੱਲੀ ਸਲਾਹ ਨੂੰ ਅੱਗੇ ਵਧਾਉਣ ‘ਤੇ ਸਹਿਮਤੀ ਪ੍ਰਗਟ ਕੀਤੀ।

ਦੋਹਾਂ ਪੱਖਾਂ ਨੇ ਸਪੱਸ਼ਟ ਰੂਪ ਵਿੱਚ ਦਹਿਸ਼ਤਗਰਦੀ ਦੇ ਸਾਰੇ ਰੂਪਾਂ ਅਤੇ ਪ੍ਰਗਟਾਵਿਆਂ ਦੀ ਨਿੰਦਾ ਕੀਤੀ ਜਿਸ ਵਿੱਚ ਸੀਮਾ ਪਾਰ ਦਹਿਸ਼ਤਗਰਦੀ ਸ਼ਾਮਲ ਹੈ। ਵੀਅਤਨਾਮੀ ਪੱਖ ਨੇ ਭਾਰਤ ਦੀ ਚਿੰਤਾ ਨੂੰ ਸਾਂਝਾ ਕੀਤਾ ਕਿ ਦਹਿਸ਼ਤਗਰਦੀ ਵਿਸ਼ਵ ਸ਼ਾਂਤੀ, ਸੁਰੱਖਿਆ ਅਤੇ ਸਥਿਤਰਾ ਲਈ ਸਭ ਤੋਂ ਗੰਭੀਰ ਖਤਰਾ ਹੈ। ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਦਹਿਸ਼ਤਗਰਦੀ ਦੇ ਕਾਰਜ ਲਈ ਕੋਈ ਤਰਕ ਨਹੀਂ ਹੈ ਅਤੇ ਇਹ ਇੱਕ ਪ੍ਰਵਾਨਿਤ ਸੱਚ ਹੈ ਕਿ ਕਿਸੇ ਵੀ ਧਰਮ, ਰਾਸ਼ਟਰੀਅਤਾ, ਸੱਭਿਅਤਾ ਜਾਂ ਜਾਤੀ ਸਮੂਹਾਂ ਨਾਲ ਇਸਦਾ ਸਬੰਧ ਨਹੀਂ ਹੋ ਸਕਦਾ ਅਤੇ ਨਾ ਹੀ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਸਾਰੇ ਦੇਸ਼ਾਂ ਨੂੰ ਦਹਿਸ਼ਤਗਰਦੀ ਨਾਲ ਲੜਨ ਲਈ ਇੱਕ ਵਿਆਪਕ ਪਹੁੰਚ ਅਪਣਾਉਣ ਲਈ ਕਿਹਾ, ਜਿਸ ਵਿੱਚ ਦਹਿਸ਼ਤਗਰਦਾਂ ਦੀ ਭਰਤੀ, ਸਿਖਲਾਈ ਅਤੇ ਵਿਦੇਸ਼ੀ ਦਹਿਸ਼ਤਗਰਦ ਲੜਾਕੂਆਂ ਸਮੇਤ ਦਹਿਸ਼ਤਵਾਦੀ ਅੰਦੋਲਨ, ਸੰਗਠਿਤ ਅਪਰਾਧਾਂ, ਮਨੀ ਲਾਂਡਰਿੰਗ, ਤਬਾਹੀ ਕਰਨ ਵਾਲੇ ਹਥਿਆਰਾਂ ਅਤੇ ਨਸ਼ੀਲੀਆਂ ਦਵਾਈਆਂ ਦੀ ਤਸਕਰੀ ਸਮੇਤ ਦਹਿਸ਼ਤਵਾਦ ਦੇ ਵਿੱਤੀ ਸਾਧਨਾਂ ‘ਤੇ ਰੋਕ ਅਤੇ ਹੋਰ ਅਪਰਾਧਕ ਗਤੀਵਿਧੀਆਂ, ਦਹਿਸ਼ਤਗਰਦਾਂ ਦੇ ਟਿਕਾਣਿਆਂ ਨੂੰ ਨਸ਼ਟ ਕਰਨਾ, ਇੰਟਰਨੈਂਟ ਦੀ ਦੁਰਵਰਤੋਂ ਰੋਕਣਾ, ਦਹਿਸ਼ਤਗਰਦੀ ਇਕਾਈਆਂ, ਸਮੂਹਾਂ ਅਤੇ ਸਹਿਯੋਗੀਆਂ ਵੱਲੋਂ ਸ਼ੋਸ਼ਲ ਮੀਡੀਆ ਅਤੇ ਹੋਰ ਸੰਚਾਰ ਤਕਨੀਕਾਂ ਸਮੇਤ ਸਾਈਬਰ ਸਪੇਸ ਦੇ ਦੁਰਉਪਯੋਗ ਨੂੰ ਰੋਕਣਾ ਆਦਿ ਸ਼ਾਮਲ ਹਨ।

ਵਿਕਾਸ ਸਹਿਯੋਗ

ਰਾਸ਼ਟਰਪਤੀ ਤਰਾਨ ਦਾਈ ਕੁਆਂਗ ਨੇ ਭਾਰਤ ਵਲੋਂ ਵੀਅਤਨਾਮ ਨੂੰ ਲੰਬੇ ਸਮੇਂ ਤੋਂ ਦਿੱਤੀ ਜਾ ਰਹੀ ਸਹਾਇਤਾ ਅਤੇ ਲਾਈਨਜ਼ ਆਵ੍ ਕ੍ਰੈਡਿਟ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਵੀਅਤਨਾਮੀ ਵਿਦਿਆਰਥੀਆਂ, ਖੋਜਕਾਰਾਂ, ਵਿੱਦਿਅਕ ਪੇਸ਼ੇਵਰਾਂ ਅਤੇ ਸਰਕਾਰੀ ਅਧਿਕਾਰੀਆਂ ਲਈ ਵਜ਼ੀਫੇ ਵਧਾਉਣ, ਖ਼ਾਸ ਤੌਰ ਤੇ ਇੰਡੀਅਨ ਟੈਕਨੀਕਲ ਐਂਡ ਇਕਨਾਮਿਕ ਕੋਆਪ੍ਰੇਸ਼ਨ (ਆਈਟੀਈਸੀ) ਪ੍ਰੋਗਰਾਮ , ਮੇਕਾਂਗ -ਗੰਗਾ ਕੋਆਪ੍ਰੇਸ਼ਨ (ਐੱਮਜੀਸੀ) ਢਾਂਚੇ ਅਤੇ ਕਵਿਕ ਇੰਪੈਕਟ ਪ੍ਰੋਜੈਕਟਸ (ਕਿਊਆਈਪੀ) ਵਗੈਰਾ ਦੇ ਫੰਡ ਅਧੀਨ ਦਿੱਤੀ ਜਾਂਦੀ ਸਹਾਇਤਾ ਲਈ ਭਾਰਤ ਦਾ ਧੰਨਵਾਦ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਆਈਟੀਈਸੀ ਪ੍ਰੋਗਰਾਮ ਅਧੀਨ ਵੀਅਤਨਾਮ ਦੇ ਹਿੱਤ ਦੇ ਕਸਟਮਾਈਜ਼ਡ ਕੋਰਸ ਸ਼ੁਰੂ ਕਰਨ ਦੀ ਪੇਸ਼ਕਸ਼

ਕੀਤੀ। ਰਾਸ਼ਟਰਪਤੀ ਕੁਆਂਗ ਨੇ ਪ੍ਰਧਾਨ ਮੰਤਰੀ ਮੋਦੀ ਵਲੋਂ ਆਸੀਆਨ -ਭਾਰਤ ਯਾਦਗਾਰੀ ਸਿਖਰ ਸੰਮੇਲਨ ਦੇ ਮੌਕੇ ਉੱਤੇ ਜਨਵਰੀ 2018 ਵਿੱਚ ਕੀਤੇ ਗਏ ਇਸ ਐਲਾਨ ਦਾ ਸਵਾਗਤ ਕੀਤਾ ਕਿ ਦਿਹਾਤੀ ਕੁਨੈਕਟਿਵਟੀ ਬਾਰੇ ਸੀਐੱਲਐੱਮਵੀ ਦੇਸ਼ਾਂ ਵਿੱਚ ਇਕ ਪਾਇਲਟ ਪ੍ਰੋਜੈਕਟ ਹੱਥ ਵਿੱਚ ਲਿਆ ਜਾਵੇਗਾ ਜਿਸ ਨਾਲ ਡਿਜੀਟਲ ਪਿੰਡ ਕਾਇਮ ਹੋਣਗੇ ਅਤੇ ਆਸੀਆਨ ਦੇਸ਼ਾਂ ਦੇ 1000 ਵਿਦਿਆਰਥੀਆਂ ਅਤੇ ਖੋਜਕਾਰਾਂ ਨੂੰ ਫੈਲੋਸ਼ਿਪਸ ਪ੍ਰਦਾਨ ਕੀਤੀਆਂ ਜਾਣਗੀਆਂ। ਇਹ ਫੈਲੋਸ਼ਿਪਸ ਇੰਡੀਅਨ ਇੰਸਟੀਚਿਊਟ ਆਵ੍ ਟੈਕਨਾਲੋਜੀ ਵਿੱਚ ਪੀਐੱਚਡੀ ਪ੍ਰੋਗਰਾਮ ਕਰਨ ਲਈ ਹੋਣਗੀਆਂ।

ਊਰਜਾ ਸਹਿਯੋਗ

ਦੋਵੇਂ ਧਿਰਾਂ ਸਹਿਮਤ ਸਨ ਕਿ ਤੇਲ ਅਤੇ ਗੈਸ ਲੱਭਣ , ਥਰਮਲ ਅਤੇ ਪਣ ਬਿਜਲੀ ਅਤੇ ਨਵਿਆਉਣਯੋਗ ਉਰਜਾ ਅਤੇ ਉਰਜਾ ਸੰਭਾਲ ਦੇ ਖੇਤਰ ਵਿੱਚ ਸਹਿਯੋਗ ਵਿੱਚ ਵਰਣਨਯੋਗ ਵਾਧਾ ਹੋ ਰਿਹਾ ਹੈ। ਰਾਸ਼ਟਰਪਤੀ ਕੁਆਂਗ ਨੇ ਭਾਰਤੀ ਵਪਾਰੀਆਂ ਨੂੰ ਸੱਦਾ ਦਿੱਤਾ ਕਿ ਉਹ ਵੀਅਤਨਾਮ ਵਿੱਚ ਜ਼ਮੀਨ ਉੱਤੇ ਅਤੇ ਕਾਂਟੀਨੈਂਟਲ ਸ਼ੈਲਫ ਵਿੱਚ ਤੇਲ ਅਤੇ ਗੈਸ ਲੱਭਣ ਦੇ ਕੰਮ ਦਾ ਪ੍ਰਸਾਰ ਕਰਨ ਅਤੇ ਐਕਸਲੂਸਿਵ ਇਕਨਾਮਿਕ ਜ਼ੋਨ (ਈਈਜ਼ੈਡ) ਕਾਇਮ ਕਰਨ। ਉਨ੍ਹਾਂ ਕਿਹਾ ਕਿ ਭਾਰਤੀ ਕੰਪਨੀਆਂ ਇਸ ਸੰਬੰਧ ਵਿੱਚ ਠੋਸ ਪ੍ਰਸਤਾਵ ਬਣਾ ਕੇ ਭੇਜਣ। ਦੋਵੇਂ ਧਿਰਾਂ ਕਿਸੇ ਤੀਜੇ ਦੇਸ਼ ਵਿੱਚ ਤੇਲ ਅਤੇ ਗੈਸ ਖੋਜ ਲਈ ਸਹਿਮਤੀ ਪੱਤਰ ਉੱਤੇ ਦਸਤਖਤ ਕਰਨ ਲਈ ਸਹਿਮਤ ਹੋਈਆਂ। ਵੀਅਤਨਾਮੀ ਧਿਰ ਨੇ ਆਪਣੇ ਦੇਸ਼ ਵਿੱਚ ਭਾਰਤੀ ਤੇਲ ਅਤੇ ਗੈਸ ਕੰਪਨੀਆਂ ਨੂੰ ਸਮੁੰਦਰ ਵਿੱਚ ਅਤੇ ਡਾਊਨਸਟ੍ਰੀਮ ਸੈਕਟਰਾਂ ਵਿੱਚ ਇਨ੍ਹਾਂ ਵਸਤਾਂ ਦੀ ਖੋਜ ਲਈ ਮਿਲ ਰਹੇ ਮੌਕਿਆਂ ਦਾ ਲਾਭ ਉਠਾਉਣ ਲਈ ਕਿਹਾ।

ਰਾਸ਼ਟਰਪਤੀ ਕੁਆਂਗ ਨੇ ਨਵਿਆਉਣਯੋਗ ਊਰਜਾ ਅਤੇ ਊਰਜਾ ਸੰਭਾਲ ਦੇ ਪ੍ਰੋਜੈਕਟਾਂ ਵਿੱਚ ਭਾਰਤੀ ਕੰਪਨੀਆਂ ਨੂੰ ਨਿਵੇਸ਼ ਕਰਨ ਦਾ ਸੱਦਾ ਦਿੱਤਾ ਅਤੇ ਭਾਰਤ ਦਾ ਇਸ ਗੱਲ ਲਈ ਧੰਨਵਾਦ ਕੀਤਾ ਕਿ ਉਸ ਨੇ ਪ੍ਰਮਾਣੂ ਊਰਜਾ ਦੀ ਸ਼ਾਂਤਮਈ ਵਰਤੋਂ ਲਈ ਇਕ ਖੋਜ ਰੀਐਕਟਰ ਕਾਇਮ ਕਰਨ ਵਿੱਚ ਸਹਿਯੋਗ ਦਿੱਤਾ ਹੈ।

ਵੀਅਤਨਾਮੀ ਧਿਰ ਨੇ ਭਾਰਤ ਵਲੋਂ ਕੀਤੀ ਗਈ ਉਸ ਬੇਨਤੀ ਦਾ ਨੋਟਿਸ ਲਿਆ ਕਿ ਕੌਮਾਂਤਰੀ ਪ੍ਰਮਾਣੂ ਊਰਜਾ ਗਠਜੋੜ ਬਾਰੇ ਇਕ ਢਾਂਚਾ ਬਣਾਉਣ ਦੇ ਸਮਝੌਤੇ ਉੱਤੇ ਦਸਤਖਤ ਹੋਣ ਤਾਂਕਿ ਅਖੁੱਟ ਪ੍ਰਮਾਣੂ ਊਰਜਾ ਖੇਤਰ ਵਿੱਚ ਸਹਿਯੋਗ ਮਜ਼ਬੂਤ ਹੋ ਸਕੇ।

ਸੱਭਿਆਚਾਰ, ਵਿੱਦਿਆ ਅਤੇ ਲੋਕ ਵਟਾਂਦਰੇ ਜਾਂ ਲੋਕਾਂ ਦਾ ਲੋਕਾਂ ਨਾਲ ਆਦਾਨ ਪ੍ਰਦਾਨ

ਦੋਵੇਂ ਧਿਰਾਂ ਸਹਿਮਤ ਹੋਈਆਂ ਕਿ ਸੱਭਿਆਚਾਰ, ਸੈਰ ਸਪਾਟੇ ਅਤੇ ਲੋਕਾਂ ਦੇ ਲੋਕਾਂ ਨਾਲ ਆਦਾਨ ਪ੍ਰਦਾਨ ਵਿੱਚ ਸਹਿਯੋਗ ਨੂੰ ਮਜ਼ਬੂਤ ਕੀਤਾ ਜਾਵੇ। ਪੁਰਾਤੱਤਵ ਸੰਭਾਲ ਅਤੇ ਅਜਾਇਬਘਰਾਂ ਦੇ ਖੇਤਰ ਵਿੱਚ ਸਹਿਯੋਗ ਵਧਾ ਕੇ ਸੱਭਿਆਚਾਰਕ ਅਤੇ ਇਤਿਹਾਸਕ ਸਬੰਧਾਂ ਨੂੰ ਵਿਸ਼ਾਲ ਕੀਤਾ ਜਾਵੇ। ਭਾਰਤ ਨੇ ਵੀਅਤਨਾਮ ਦੇ ਇਸ ਪ੍ਰਸਤਾਵ ਦਾ ਸਵਾਗਤ ਕੀਤਾ ਕਿ ਉਥੇ ਭਾਰਤ ਵਿੱਚ ਵੀਅਤਨਾਮ ਸੱਭਿਆਚਾਰਕ ਕੇਂਦਰ ਸਥਾਪਤ ਕੀਤਾ ਜਾਵੇ।

ਦੋਹਾਂ ਆਗੂਆਂ ਨੇ ਯੂਨੈਸਕੋ ਵਰਲਡ ਕਲਚਰਲ ਹੈਰੀਟੇਜ ਆਵ੍ ਮਾਈ ਸਨ, ਕੁਆਂਗ ਨਾਮ ਪ੍ਰੋਵਿੰਸ, ਵੀਅਤਨਾਮ ਦੀ ਪ੍ਰਭਾਵੀ ਸੰਭਾਲ ਦੇ ਪ੍ਰੋਜੈਕਟ ਨੂੰ ਸਹੀ ਢੰਗ ਨਾਲ ਲਾਗੂ ਕਰਨ ਦੀ ਪ੍ਰਸ਼ੰਸਾ ਕੀਤੀ। ਵੀਅਤਨਾਮੀ ਧਿਰ ਨੇ ਹੋਵਾ ਲਾਈ ਟਾਵਰ ਅਤੇ ਪੋ ਕਲੋਂਗਗਰਾਈ ਚਾਮ ਟਾਵਰ ਦੀ ਬਹਾਲੀ ਲਈ ਭਾਰਤ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ। ਇਸ ਤੋਂ ਇਲਾਵਾ ਉਸ ਨੇ ਨਿਨਥੁਆਨ ਸੂਬੇ ਵਿੱਚ ਚਾਮ ਭਾਈਚਾਰੇ ਲਈ ਦਿੱਤੀ ਜਾ ਰਹੀ ਸਹਾਇਤਾ ਅਤੇ ਭਾਰਤ ਸਰਕਾਰ ਅਤੇ ਭਗਵਾਨ ਮਹਾਂਵੀਰ ਵਿਕਲਾਂਗ ਸਹਾਇਤਾ ਸਮਿਤੀ (ਬੀਐਮਵੀਐਸਐਸ) ਵਲੋਂ ਜੈਪੁਰ ਫੁੱਟ ਦਾ ਫੂਥੋ, ਵਿਨਫੁੱਕ ਅਤੇ ਹੋਰ ਸੂਬਿਆਂ ਵਿੱਚ ਤਕਰੀਬਨ 500 ਵੀਅਤਨਾਮੀ ਪਿੰਡਾਂ ਵਿੱਚ ਪ੍ਰਸਾਰ ਕਰਨ ਦੇ ਯਤਨਾਂ ਦਾ ਵੀ ਧੰਨਵਾਦ ਕੀਤਾ।

ਕੁਨੈਕਟਿਵਿਟੀ

ਦੋਵੇਂ ਧਿਰਾਂ ਵੀਅਤਨਾਮ ਅਤੇ ਭਾਰਤ ਦਰਮਿਆਨ ਅਤੇ ਆਸੀਆਨ ਦੇਸ਼ਾਂ ਅਤੇ ਭਾਰਤ ਦਰਮਿਆਨ ਮਜ਼ਬੂਤ ਕੁਨੈਕਟਿਵਿਟੀ ਦੀ ਅਹਿਮੀਅਤ ਬਾਰੇ ਸਹਿਮਤ ਸਨ। ਭਾਰਤੀ ਧਿਰ ਨੇ ਵੀਅਤਨਾਮ ਨੂੰ ਬੇਨਤੀ ਕੀਤੀ ਕਿ ਉਹ ਸੀਐਲਐਮਵੀ ਦੇਸ਼ਾਂ ਵਿੱਚ ਭਾਰਤ ਵੱਲੋਂ ਕੀਤੀਆਂ ਜਾ ਰਹੀਆਂ ਪਹਿਲਕਦਮੀਆਂ ਤੋਂ ਫਾਇਦਾ ਉਠਾਵੇ। ਇਨ੍ਹਾਂ ਸਰਗਰਮੀਆਂ ਵਿੱਚ 1 ਬਿਲੀਅਨ ਅਮਰੀਕੀ ਡਾਲਰ ਦੇ ਫਿਜ਼ੀਕਲ ਅਤੇ ਡਿਜੀਟਲ ਕੁਨੈਕਟੀਵਿਟੀ ਪ੍ਰੋਜੈਕਟ ਵੀ ਸ਼ਾਮਿਲ ਹਨ। ਖੇਤਰੀ ਕੁਨੈੱਕਟੀਵਿਟੀ ਵਿੱਚ ਤਰੱਕੀ ਲਈ, ਜਿਵੇਂ ਕਿ ਭਾਰਤ-ਮਿਆਂਮਾਰ-ਥਾਈਲੈਂਡ ਤਿੰਨ ਧਿਰੀ ਹਾਈਵੇ ਵਿੱਚ ਹੋਈ ਤਰੱਕੀ ਨੂੰ ਦੋਹਾਂ ਧਿਰਾਂ ਨੇ ਨੋਟ ਕੀਤਾ। ਦੋਵੇਂ ਧਿਰਾਂ ਇਸ ਗੱਲ ਤੇ ਸਹਿਮਤ ਸਨ ਕਿ ਭਾਰਤ-ਮਿਆਂਮਾਰ-ਥਾਈਲੈਂਡ ਤਿੰਨ ਧਿਰੀ ਹਾਈਵੇ ਨੂੰ ਕੰਬੋਡੀਆ ਅਤੇ ਲਾਓ ਪੀਡੀਆ ਦੇ ਰਸਤੇ ਵੀਅਤਨਾਮ ਤੱਕ ਵਧਾਇਆ ਜਾਵੇ।

ਦੋਹਾਂ ਧਿਰਾਂ ਨੇ ਆਸੀਆਨ ਭਾਰਤ ਮੈਰੀਟਾਈਮ ਟ੍ਰਾਂਸਪੋਰਟ ਕੋਆਪ੍ਰੇਸ਼ਨ ਐਗਰੀਮੈਂਟ ਉੱਤੇ ਜਲਦੀ ਹੀ ਦਸਤਖਤ ਕਰਨ ਦੀ ਅਹਿਮੀਅਤ ਉੱਤੇ ਜ਼ੋਰ ਦਿੱਤਾ। ਉਨ੍ਹਾਂ ਨੇ ਭਾਰਤ ਅਤੇ ਵੀਅਤਨਾਮ ਦੀਆਂ ਬੰਦਰਗਾਹਾਂ ਰਾਹੀਂ ਸਿੱਧੇ ਜਹਾਜ਼ਰਾਨੀ ਰੂਟ ਕਾਇਮ ਕਰਨ ਦੇ ਕੰਮ ਵਿੱਚ ਤੇਜ਼ੀ ਲਿਆਉਣ ਤੇ ਵੀ ਸਹਿਮਤੀ ਜਤਾਈ। ਉਨ੍ਹਾਂ ਨੇ ਨਵੀਂ ਦਿੱਲੀ ਅਤੇ ਹੋਚੀਮਿਨ੍ਹ ਸ਼ਹਿਰਾਂ ਦਰਮਿਆਨ ਸਿੱਧੀਆਂ ਉਡਾਨਾਂ ਸ਼ੁਰੂ ਕਰਨ ਦਾ ਸਵਾਗਤ ਕੀਤਾ ਅਤੇ ਦੋਹਾਂ ਦੇਸ਼ਾਂ ਦੀਆਂ ਏਅਰਲਾਈਨਾਂ ਨੂੰ ਕਿਹਾ ਕਿ ਉਹ ਦੋਹਾਂ ਦੇਸ਼ਾਂ ਦੇ ਪ੍ਰਮੁੱਖ ਸ਼ਹਿਰਾਂ ਵਿੱਚ ਹੋਰ ਸਿੱਧੀਆਂ ਉਡਾਨਾਂ ਸ਼ੁਰੂ ਕਰਵਾਉਣ।

ਖੇਤਰੀ ਸਹਿਯੋਗ

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਅਤੇ ਰਾਸ਼ਟਰਪਤੀ ਕੁਆਂਗ ਨੇ ਵੱਖ-ਵੱਖ ਦੁਵੱਲੇ ਕੌਮਾਂਤਰੀ ਮੁੱਦਿਆਂ, ਜਿਨ੍ਹਾਂ ਵਿੱਚ ਏਸ਼ੀਆ ਅੰਦਰਲੀ ਖੇਤਰੀ ਸੁਰੱਖਿਆ ਸਥਿਤੀ ਵੀ ਸ਼ਾਮਲ ਹੈ, ਬਾਰੇ ਚਰਚਾ ਕੀਤੀ। ਦੋਹਾਂ ਨੇ ਭਾਰਤ ਪ੍ਰਸ਼ਾਂਤ ਖੇਤਰ ਦੇ ਸ਼ਾਂਤੀਪੂਰਨ ਅਤੇ ਖੁਸ਼ਹਾਲ ਹੋਣ ਦੀ ਅਹਿਮੀਅਤ ਉੱਤੇ ਜ਼ੋਰ ਦਿੱਤਾ।

ਦੋਹਾਂ ਆਗੂਆਂ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਅਤੇ ਵੀਅਤਨਾਮ ਇਕ ਖੁੱਲ੍ਹੀ, ਪਾਰਦਰਸ਼ੀ ਅਤੇ ਨਿਯਮ ਆਧਾਰਿਤ ਖੇਤਰੀ ਸਥਿਤੀ ਦੀ ਰਾਖੀ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ ਅਤੇ ਆਸੀਆਨ ਦੇਸ਼ਾਂ ਵਿੱਚ ਸਹਿਯੋਗ ਮਜ਼ਬੂਤ ਕਰਨ ਲਈ ਵੀ ਯਤਨਸ਼ੀਲ ਹਨ। ਉਨ੍ਹਾਂ ਇਸ ਗੱਲ ਤੇ ਵੀ ਤਸੱਲੀ ਪ੍ਰਗਟਾਈ ਕਿ ਜਨਵਰੀ 2018 ਵਿੱਚ ਆਸੀਆਨ -ਭਾਰਤ ਯਾਦਗਾਰੀ ਸਿਖ਼ਰ ਸੰਮੇਲਨ ਸਫ਼ਲਤਾ ਨਾਲ ਮੁਕੰਮਲ ਹੋਇਆ। ਇਸ ਵਿੱਚ ਵੀਅਤਨਾਮ ਨੇ 2015-18 ਦੇ ਸਮੇਂ ਲਈ ਕੰਟਰੀ ਕੋਆਡੀਨੇਟਰ ਦੇ ਤੌਰ ਤੇ ਅਹਿਮ ਯੋਗਦਾਨ ਦਿੱਤਾ ਅਤੇ ਦਿੱਲੀ ਐਲਾਨਨਾਮੇ ਵਿੱਚ ਜੋ ਪ੍ਰਸਤਾਵ ਆਸੀਆਨ-ਭਾਰਤ ਰਣਨੀਤਿਕ ਭਾਈਵਾਲੀ ਨੂੰ ਵਧਾਉਣ ਲਈ ਰੱਖੇ ਗਏ ਸਨ, ਉਨ੍ਹਾਂ ਲਈ ਲੋੜੀਂਦੇ ਕਦਮ ਚੁੱਕਣ ਤੇ ਜ਼ੋਰ ਦਿੱਤਾ। ਰਾਸ਼ਟਰਪਤੀ ਕੁਆਂਗ ਨੇ ਖੇਤਰੀ ਸਥਿਰਤਾ ਲਈ ਆਸੀਆਨ ਦੀ ਕੇਂਦਰਤਾ ਨੂੰ ਭਾਰਤ ਵੱਲੋਂ ਦਿੱਤੀ ਗਈ ਹਮਾਇਤ ਪ੍ਰਤੀ ਭਾਰਤ ਦੀ ਪ੍ਰਸ਼ੰਸਾ ਕੀਤੀ।

ਆਸੀਆਨ ਰੂਪਰੇਖਾ ਰਾਹੀਂ ਖੇਤਰੀ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਦੁਵੱਲੇ ਸਹਿਯੋਗ ਵਿੱਚ ਵਾਧੇ ਨੂੰ ਮਜ਼ਬੂਤ ਕਰਨ ਲਈ ਉੱਪ ਖੇਤਰੀ ਢਾਂਚੇ ਦੀ ਅਹਿਮੀਅਤ ਨੂੰ ਦਰਸਾਉਂਦੇ ਹੋਏ ਦੋਵੇਂ ਆਗੂ ਮੌਜੂਦਾ ਉਪ ਖੇਤਰੀ ਢਾਂਚੇ ਦਾ ਵਿਕਾਸ ਕਰਨ ਅਤੇ ਉਸ ਦੀ ਵਰਤੋਂ ਕਰਨ, ਖਾਸ ਤੌਰ ਤੇ ਮੋਕਾਂਗ -ਗੰਗਾ ਇਕਨਾਮਿਕ ਕਾਰੀਡੋਰ ਦੇ ਮਾਮਲੇ, ਲਈ ਸਹਿਮਤ ਹੋਏ।

ਬਹੁਪੱਖੀ ਸਹਿਯੋਗ

ਦੋਹਾਂ ਧਿਰਾਂ ਨੇ ਖੇਤਰੀ ਅਤੇ ਅੰਤਰਰਾਸ਼ਟਰੀ ਫੋਰਮਾਂ ਉੱਤੇ ਆਪਸੀ ਤਾਲਮੇਲ ਦੀ ਸ਼ਲਾਘਾ ਕੀਤੀ ਅਤੇ ਇਸ ਰਵਾਇਤ ਨੂੰ ਅੱਗੋਂ ਵੀ ਜਾਰੀ ਰੱਖਣ ਉੱਤੇ ਸਹਿਮਤੀ ਪ੍ਰਗਟਾਈ। ਦੋਹਾਂ ਧਿਰਾਂ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਅਸਥਾਈ ਮੈਂਬਰਸ਼ਿਪ ਲਈ ਇਕ ਦੂਜੇ ਦੀ ਉਮੀਦਵਾਰੀ ਦੀ ਹਮਾਇਤ ਜਾਰੀ ਰੱਖਣ ਦਾ ਫੈਸਲਾ ਕੀਤਾ। ਵੀਅਤਨਾਮ 2020-2021 ਅਤੇ ਭਾਰਤ 2021-2022 ਦੀ ਅਵਧੀ ਲਈ ਚੋਣ ਲੜਨ ਦਾ ਚਾਹਵਾਨ ਹੈ। ਵੀਅਤਨਾਮ ਨੇ ਸੁਰੱਖਿਆ ਪਰਿਸ਼ਦ ਵਿੱਚ ਭਾਰਤ ਦੀ ਸਥਾਈ ਮੈਂਬਰਸ਼ਿਪ ਲਈ ਆਪਣਾ ਸਮਰਥਨ ਦੁਹਰਾਇਆ।

ਦੋਹਾਂ ਧਿਰਾਂ ਨੇ ਆਪਣੇ ਇਸ ਇਰਾਦੇ ਅਤੇ ਯਤਨਾਂ ਨੂੰ ਦੁਹਰਾਇਆ ਕਿ ਭਾਰਤੀ ਪ੍ਰਸ਼ਾਂਤ ਖੇਤਰ (Indo – Pacific region) ਵਿੱਚ ਸ਼ਾਂਤੀ ਸਥਿਰਤਾ ਅਤੇ ਵਿਕਾਸ ਲਈ ਉਹ ਸਹਿਯੋਗ ਕਰਦੇ ਰਹਿਣਗੇ ਅਤੇ ਵਿਸ਼ਵ ਪੱਧਰ ਉੱਤੇ ਵੀ ਸਹਿਯੋਗ ਜਾਰੀ ਰਹੇਗਾ। ਉਨ੍ਹਾਂ ਨੇ ਕੌਮਾਂਤਰੀ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਨ ਦੀ ਅਹਿਮੀਅਤ ਉੱਤੇ ਜ਼ੋਰ ਦਿੱਤਾ ਖਾਸ ਤੌਰ ‘ਤੇ ਯੂਨਾਈਟਿਡ ਨੇਸ਼ਨਜ਼ ਕਨਵੈਨਸ਼ਨ ਆਨ ਦਿ ਲਾਅ ਆਵ੍ ਦਿ ਸੀ, 1982 (ਯੂਐੱਨਸੀਐੱਲਓਐੱਸ) ਦੇ ਮਾਮਲੇ ਵਿੱਚ।

ਦੋਹਾਂ ਆਗੂਆਂ ਨੇ ਟਿਕਾਊ ਵਿਕਾਸ ਦੇ 2030 ਦੇ ਏਜੰਡੇ ਨੂੰ ਅਪਣਾਉਣ ਦਾ ਸਵਾਗਤ ਕੀਤਾ ਅਤੇ ਟਿਕਾਊ ਵਿਕਾਸ ਦੇ ਟੀਚਿਆਂ ਦੀ ਪੂਰਤੀ ਲਈ ਆਪਣੇ ਵਾਅਦਿਆਂ ਨੂੰ ਦੁਹਰਾਇਆ। ਦੋਵੇਂ ਧਿਰਾਂ ਸਹਿਮਤ ਸਨ ਕਿ ਇਨ੍ਹਾਂ ਟੀਚਿਆਂ ਦੀ ਪੂਰਤੀ ਵਿੱਚ ਵਿਸ਼ਵ ਭਾਈਵਾਲੀ ਪ੍ਰਮੁੱਖ ਭੂਮਿਕਾ ਨਿਭਾ ਸਕਦੀ ਹੈ। ਇਸ ਸਬੰਧ ਵਿੱਚ ਦੋਹਾਂ ਆਗੂਆਂ ਨੇ ਅਦੀਸ ਅਬਾਬਾ ਐਕਸ਼ਨ ਏਜੰਡੇ ਦਾ ਜ਼ਿਕਰ ਕੀਤਾ ਅਤੇ ਵਿਕਸਿਤ ਦੇਸ਼ਾਂ ਵੱਲੋਂ ਜੋ ਆਫੀਸ਼ੀਅਲ ਡਿਵੈਲਪਮੈਂਟ ਅਸਿਸਟੈਂਸ ਦਾ ਵਾਅਦਾ ਕੀਤਾ ਗਿਆ ਹੈ ਉਸ ਨੂੰ ਪੂਰਾ ਕਰਨ ਦੀ ਅਹਿਮੀਅਤ ਉੱਤੇ ਜ਼ੋਰ ਦਿੱਤਾ।

ਰਾਸ਼ਟਰਪਤੀ ਕੁਆਂਗ ਨੇ ਰਾਸ਼ਟਰਪਤੀ ਕੋਵਿੰਦ ਅਤੇ ਭਾਰਤ ਦੇ ਮਿੱਤਰਤਾਪੂਰਨ ਲੋਕਾਂ ਦਾ ਉਨ੍ਹਾਂ ਦੀ ਮੇਜ਼ਬਾਨੀ ਲਈ ਧੰਨਵਾਦ ਕੀਤਾ ਅਤੇ ਰਾਸ਼ਟਰਪਤੀ ਕੋਵਿੰਦ ਨੂੰ ਜਲਦੀ ਹੀ ਵੀਅਤਨਾਮ ਦੌਰੇ ਤੇ ਆਉਣ ਦਾ ਸੱਦਾ ਦਿੱਤਾ। ਰਾਸ਼ਟਰਪਤੀ ਕੋਵਿੰਦ ਨੇ ਇਸ ਸੱਦੇ ਨੂੰ ਖੁਸ਼ੀ ਨਾਲ ਪ੍ਰਵਾਨ ਕਰ ਲਿਆ ਅਤੇ ਕਿਹਾ ਕਿ ਡਿਪਲੋਮੈਟਿਕ ਚੈਨਲਾਂ ਵੱਲੋਂ ਦੌਰੇ ਦੀਆਂ ਤਰੀਕਾਂ ਦਾ ਫੈਸਲਾ ਕੀਤਾ ਜਾਵੇਗਾ।

***

AKT/AP