Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਵਿਸ਼ਾਖਾਪਟਨਮ ਵਿੱਚ ਪ੍ਰਸਤਾਵਿਤ ਸਾਊਥ ਕੋਸਟ ਰੇਲਵੇ ਜ਼ੋਨ ਦੇ ਤਹਿਤ ਵਿਭਾਜਿਤ ਵਾਲਟੇਅਰ ਡਿਵੀਜ਼ਨ (truncated Waltair division) ਨੂੰ ਬਣਾਈ ਰੱਖਦੇ ਹੋਏ ਡਿਵੀਜ਼ਨਲ ਅਧਿਕਾਰ ਖੇਤਰ ਵਿੱਚ ਸੰਸ਼ੋਧਨ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੈਬਨਿਟ ਨੇ ਅੱਜ ਨਿਮਨਲਿਖਤ ਨਿਰਣਿਆਂ ਨੂੰ ਪੂਰਵਵਿਆਪੀ (ex-post facto) ਪ੍ਰਵਾਨਗੀ ਦੇ ਦਿੱਤੀ:

i.                    ਵਾਲਟੇਅਰ ਡਿਵੀਜ਼ਨ ਨੂੰ ਵਿਭਾਜਿਤ ਰੂਪ ਵਿੱਚ ਬਣਾਈ ਰੱਖਣ ਅਤੇ ਇਸ ਦਾ ਨਾਮ ਬਦਲ ਕੇ ਵਿਸ਼ਾਖਾਪਟਨਮ ਡਿਵੀਜ਼ਨ ਕਰਨ ਦੇ ਕੈਬਨਿਟ ਦੇ ਮਿਤੀ 28.02.2019 ਦੇ ਪਹਿਲੇ ਦੇ ਨਿਰਣੇ ਵਿੱਚ ਅੰਸ਼ਕ ਸੰਸ਼ੋਧਨ ਕੀਤਾ ਗਿਆ।

ii. ਇਸ ਪ੍ਰਕਾਰ, ਵਾਲਟੇਅਰ ਡਿਵੀਜ਼ਨ ਦਾ ਇੱਕ ਹਿੱਸਾ, ਜਿਸ ਵਿੱਚ ਲਗਭਗ ਪਲਾਸਾ-ਵਿਸ਼ਾਖਾਪਟਨਮ-ਦੁੱਵਾਡਾ, ਕੁਨੇਰੂ-ਵਿਜ਼ਯਨਗਰਮ, ਨੌਪਾੜਾ ਜੰਕਸ਼ਨ-ਪਰਲਾਖੇਮੁੰਡੀ, ਬੋਬਿਲੀ ਜੰਕਸ਼ਨ-ਸਲੂਰ, ਸਿੰਹਾਚਲਮ ਉੱਤਰ-ਦੁੱਵਾਡਾ ਬਾਈਪਾਸ, ਵਡਾਲਾਪੁਡੀ-ਦੁੱਵਾਡਾ ਅਤੇ ਵਿਸ਼ਾਖਾਪਟਨਮ ਸਟੀਲ ਪਲਾਂਟ-ਜੱਗਯਾਪਾਲਮ (ਲਗਭਗ 410 ਕਿਲੋਮੀਟਰ) ਸਟੇਸ਼ਨਾਂ ਦੇ ਦਰਮਿਆਨ ਦੇ ਸੈਕਸ਼ਨ ਸ਼ਾਮਲ ਹਨ, ਨੂੰ ਨਵੇਂ ਸਾਊਥ ਕੋਸਟ ਰੇਲਵੇ ਦੇ ਤਹਿਤ ਵਾਲਟੇਅਰ ਡਿਵੀਜ਼ਨ ਦੇ ਰੂਪ ਵਿੱਚ ਬਣਾਈ ਰੱਖਿਆ ਜਾਵੇਗਾ। ਇਸ ਦਾ ਨਾਮ ਬਦਲ ਕੇ ਵਿਸ਼ਾਖਾਪਟਨਮ ਡਿਵੀਜ਼ਨ ਰੱਖਿਆ ਜਾਵੇਗਾ ਕਿਉਂਕਿ ਵਾਲਟੇਅਰ ਨਾਮ ਇੱਕ ਬਸਤੀਵਾਦੀ ਵਿਰਾਸਤ ਹੈ ਜਿਸ ਨੂੰ ਬਦਲਣ ਦੀ ਜ਼ਰੂਰਤ ਹੈ।

iii. ਡਿਵੀਜ਼ਨ ਦਾ ਦੂਸਰਾ ਹਿੱਸਾ, ਜਿਸ ਵਿੱਚ ਕੋਟਾਵਲਸਾ-ਬਚੇਲੀ, ਕੁਨੇਰੂ-ਥੇਰੂਵਲੀ ਜੰਕਸ਼ਨ, ਸਿੰਗਾਪੁਰ ਰੋਡ-ਕੋਰਾਪੁਟ ਜੰਕਸ਼ਨ ਅਤੇ ਪਰਲਾਖੇਮੁੰਡੀ-ਗੁਨਪੁਰ (ਲਗਭਗ 680 ਕਿਲੋਮੀਟਰ) ਸਟੇਸ਼ਨਾਂ ਦੇ ਦਰਮਿਆਨ ਦੇ ਲਗਭਗ ਸੈਕਸ਼ਨ ਸ਼ਾਮਲ ਹਨ, ਨੂੰ ਈਸਟ ਕੋਸਟ ਰੇਲਵੇ (East Coast Railway) ਦੇ ਤਹਿਤ ਇੱਕ ਨਵੀਂ ਡਿਵੀਜ਼ਨ ਵਿੱਚ ਬਦਲ ਦਿੱਤਾ ਜਾਵੇਗਾ ਅਤੇ ਇਸ ਦਾ ਹੈੱਡ-ਕੁਆਰਟਰ ਰਾਏਗੜ੍ਹਾ (Rayagada) ਵਿੱਚ ਹੋਵੇਗਾ।

ਵਾਲਟੇਅਰ ਡਿਵੀਜ਼ਨ ਨੂੰ ਉਸ ਦੇ ਵਿਭਾਜਿਤ ਰੂਪ ਵਿੱਚ ਬਣਾਈ ਰੱਖਣ ਨਾਲ ਇਸ ਖੇਤਰ ਦੇ ਲੋਕਾਂ ਦੀ ਮੰਗ ਅਤੇ ਆਕਾਂਖਿਆਵਾਂ ਪੂਰੀਆਂ ਹੋਣਗੀਆਂ।

*****

ਐੱਮਜੇਪੀਐੱਸ/ਬੀਐੱਮ