Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਵਿਸ਼ਵ ਸਿਹਤ ਦਿਵਸ ‘ਤੇ ਪ੍ਰਧਾਨ ਮੰਤਰੀ ਦਾ ਸੰਦੇਸ਼


ਵਿਸ਼ਵ ਸਿਹਤ ਦਿਵਸ ‘ਤੇ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਦੇਸ਼ ਦਾ ਮੂਲ-ਪਾਠ ਨਿਮਨਲਿਖਿਤ ਹੈ।

“ਅੱਜ ਵਿਸ਼ਵ ਸਿਹਤ ਦਿਵਸ ‘ਤੇ, ਆਓ ਅਸੀਂ ਨਾ ਕੇਵਲ ਇੱਕ ਦੂਜੇ ਦੀ ਚੰਗੀ ਸਿਹਤ ਅਤੇ ਤੰਦਰੁਸਤੀ ਲਈ ਅਰਦਾਸ ਕਰੀਏ ਬਲਕਿ ਉਨ੍ਹਾਂ ਸਾਰੇ ਡਾਕਟਰਾਂ, ਨਰਸਾਂ, ਮੈਡੀਕਲ ਸਟਾਫ ਅਤੇ ਹੈਲਥਕੇਅਰ ਵਰਕਰਾਂ ਪ੍ਰਤੀ ਸਾਡੀ ਕ੍ਰਿਤਗੱਤਾ ਦੁਹਰਾਈਏ, ਜੋ ਕੋਵਿਡ-19 ਦੇ ਖ਼ਤਰੇ ਖ਼ਿਲਾਫ਼ ਲੜਾਈ ਦੀ ਬਹਾਦਰੀ ਨਾਲ ਅਗਵਾਈ ਕਰ ਰਹੇ ਹਨ।

ਇਸ ਵਿਸ਼ਵ ਸਿਹਤ ਦਿਵਸ, ਆਓ ਅਸੀਂ ਇਹ ਵੀ ਸੁਨਿਸ਼ਚਿਤ ਕਰੀਏ ਕਿ ਅਸੀਂ ਸਮਾਜਿਕ ਦੂਰੀ (ਸੋਸ਼ਲ ਡਿਸਟੈਂਸਿੰਗ) ਜਿਹੀਆਂ ਪਿਰਤਾਂ ਦਾ ਪਾਲਣ ਕਰਦੇ ਹਾਂ, ਜੋ ਨਾ ਕੇਵਲ ਸਾਡੀਆਂ ਬਲਕਿ ਦੂਜਿਆਂ ਦੀਆਂ ਜ਼ਿੰਦਗੀਆਂ ਦੀ ਵੀ ਰੱਖਿਆ ਕਰਨਗੀਆਂ। ਕਾਮਨਾ ਕਰਦਾ ਹਾਂ ਇਹ ਦਿਵਸ ਸਾਨੂੰ ਸਾਲ ਭਰ ਨਿਜੀ ਤੰਦਰੁਸਤੀ ‘ਤੇ ਫੋਕਸ ਕਰਨ ਦੀ ਪ੍ਰੇਰਣਾ ਵੀ ਦੇਵੇ, ਜੋ ਸਾਡੀ ਸਮੁੱਚੀ ਸਿਹਤ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰੇਗੀ।”