ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸਾਥੀ ਸ਼੍ਰੀਮਾਨ ਨਿਤਿਨ ਗਡਕਰੀ ਜੀ, ਨਰੇਂਦਰ ਸਿੰਘ ਤੋਮਰ ਜੀ, ਪ੍ਰਕਾਸ਼ ਜਾਵਡੇਕਰ ਜੀ, ਪੀਯੂਸ਼ ਗੋਇਲ ਜੀ, ਧਰਮੇਂਦਰ ਪ੍ਰਧਾਨ ਜੀ, ਗੁਜਰਾਤ ਦੇ ਖੇੜਾ ਦੇ ਸਾਂਸਦ ਦੇਵੁਸਿੰਗ ਜੇਸਿੰਗਭਾਈ ਚੌਹਾਨ ਜੀ, ਯੂਪੀ ਦੇ ਹਰਦੋਈ ਦੇ ਸਾਂਸਦ ਭਾਈ ਜੈ ਪ੍ਰਕਾਸ਼ ਰਾਵਤ ਜੀ, ਪੁਣੇ ਦੇ ਮੇਅਰ ਮੁਰਲੀਧਰ ਮਹੌਲ ਜੀ, ਪਿੰਪਰੀ ਚਿੰਚਵਡ ਮਿਊਨਿਸਿਪਲ ਕਾਰਪੋਰੇਸ਼ਨ ਦੀ ਮੇਅਰ ਭੈਣ ਊਸ਼ਾ ਜੀ, ਇਸ ਪ੍ਰੋਗਰਾਮ ਵਿੱਚ ਮੌਜੂਦ ਹੋਰ ਮਹਾਨੁਭਾਵ ਅਤੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ,
ਸਾਡੇ ਕਿਸਾਨ ਸਾਥੀ ਜਦੋਂ ਮੈਂ ਉਨ੍ਹਾਂ ਨਾਲ ਗੱਲ ਕਰ ਰਿਹਾ ਸੀ ਤਾਂ ਕਿਵੇਂ ਬਾਇਓ-ਫਿਊਲ ਨਾਲ ਜੁੜੀਆਂ ਵਿਵਸਥਾਵਾਂ ਨੂੰ ਉਹ ਸਹਿਜ ਰੂਪ ਨਾਲ ਅਪਣਾ ਰਹੇ ਹਨ, ਅਤੇ ਕਿੰਨੇ ਵਧੀਆ ਤਰੀਕੇ ਨਾਲ ਆਪਣੀ ਗੱਲ ਦੱਸ ਰਹੇ ਸਨ। ਉਸ ਵਿੱਚ confidence ਵੀ ਨਜ਼ਰ ਆ ਰਿਹਾ ਸੀ। ਸਵੱਛ ਊਰਜਾ – Clean Energy ਦਾ ਦੇਸ਼ ਵਿੱਚ ਜੋ ਇਤਨਾ ਵੱਡਾ ਅਭਿਯਾਨ ਚਲ ਰਿਹਾ ਹੈ, ਉਸ ਦਾ ਬਹੁਤ ਵੱਡਾ ਲਾਭ ਦੇਸ਼ ਦੇ ਐਗਰੀਕਲਚਰ ਸੈਕਟਰ ਨੂੰ ਵੀ ਮਿਲਣਾ ਸੁਭਾਵਕ ਹੈ। ਅੱਜ ਵਿਸ਼ਵ ਵਾਤਾਵਰਣ ਦਿਵਸ ਦੇ ਅਵਸਰ ’ਤੇ, ਭਾਰਤ ਨੇ ਇੱਕ ਹੋਰ ਵੱਡਾ ਕਦਮ ਉਠਾਇਆ ਹੈ। ਈਥੇਨੌਲ ਸੈਕਟਰ ਦੇ ਵਿਕਾਸ ਲਈ ਇੱਕ ਵਿਸਤ੍ਰਿਤ ਰੋਡਮੈਪ ਅੱਜ ਮੈਨੂੰ ਹੁਣੇ ਜਾਰੀ ਕਰਨ ਦਾ ਸੁਭਾਗ ਮਿਲਿਆ ਹੈ। ਦੇਸ਼ ਭਰ ਵਿੱਚ ਈਥੇਨੌਲ ਦੇ ਉਤਪਾਦਨ ਅਤੇ ਵੰਡ ਨਾਲ ਜੁੜਿਆ ਖਾਹਿਸ਼ੀ E-100 ਪਾਇਲਟ ਪ੍ਰੋਜੈਕਟ ਵੀ ਪੁਣੇ ਵਿੱਚ ਲਾਂਚ ਕੀਤਾ ਗਿਆ ਹੈ। ਮੈਂ ਪੁਣੇ ਵਾਸੀਆਂ ਨੂੰ ਵਧਾਈ ਦਿੰਦਾ ਹਾਂ। ਪੁਣੇ ਦੇ ਮੇਅਰ ਨੂੰ ਵਧਾਈ ਦਿੰਦਾ ਹਾਂ। ਅਸੀਂ ਆਪਣੇ ਤੈਅ ਲਕਸ਼ਾਂ ਨੂੰ ਸਮੇਂ ’ਤੇ ਹਾਸਲ ਕਰ ਪਾਈਏ, ਇਸ ਦੇ ਲਈ ਮੈਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।
ਸਾਥੀਓ,
ਅਗਰ ਤੁਸੀਂ ਗੌਰ ਕਰੋ, ਤਾਂ ਅੱਜ ਤੋਂ 7-8 ਸਾਲ ਪਹਿਲਾਂ, ਦੇਸ਼ ਵਿੱਚ ਈਥੇਨੌਲ ਦੀ ਚਰਚਾ ਬਹੁਤ ਘੱਟ rarely ਕਦੇ ਹੁੰਦੀ ਸੀ। ਕੋਈ ਉਸ ਦਾ ਜ਼ਿਕਰ ਹੀ ਨਹੀਂ ਕਰਦਾ ਸੀ। ਅਤੇ ਅਗਰ ਜ਼ਿਕਰ ਕਰ ਵੀ ਦਿੱਤਾ ਤਾਂ ਜਿਵੇਂ routine ’ਤੇ ਗੱਲ ਹੁੰਦੀ ਹੈ ਅਜਿਹੇ ਹੀ ਹੋ ਜਾਂਦਾ ਸੀ। ਲੇਕਿਨ ਹੁਣ ਈਥੇਨੌਲ, 21ਵੀਂ ਸਦੀ ਦੇ ਭਾਰਤ ਦੀਆਂ ਵੱਡੀਆਂ ਪ੍ਰਾਥਮਿਕਤਾਵਾਂ ਨਾਲ ਜੁੜ ਗਿਆ ਹੈ। ਈਥੇਨੌਲ ’ਤੇ ਫੋਕਸ ਨਾਲ ਵਾਤਾਵਰਣ ਦੇ ਨਾਲ ਹੀ ਇੱਕ ਬਿਹਤਰ ਪ੍ਰਭਾਵ ਕਿਸਾਨਾਂ ਦੇ ਜੀਵਨ ’ਤੇ ਵੀ ਪੈ ਰਿਹਾ ਹੈ। ਅੱਜ ਅਸੀਂ ਪੈਟਰੋਲ ਵਿੱਚ 20 ਪ੍ਰਤੀਸ਼ਤ ਈਥੇਨੌਲ ਬਲੈਂਡਿੰਗ ਦੇ ਲਕਸ਼ ਨੂੰ 2025 ਤੱਕ ਪੂਰਾ ਕਰਨ ਦਾ ਸੰਕਲਪ ਲਿਆ ਹੈ। ਪਹਿਲਾਂ ਜਦੋਂ ਲਕਸ਼ ਜਦੋਂ ਸੋਚਿਆ ਸੀ। ਤਾਂ ਇਹ ਸੋਚਿਆ ਸੀ ਕਿ ਇਹ 2030 ਤੱਕ ਅਸੀਂ ਕਰਾਂਗੇ। ਲੇਕਿਨ ਪਿਛਲੇ ਕੁਝ ਦਿਨਾਂ ਵਿੱਚ ਜਿਸ ਤਰ੍ਹਾਂ ਨਾਲ ਸਫਲਤਾਵਾਂ ਮਿਲੀਆਂ ਹਨ, ਜਨ ਸਾਧਾਰਣ ਦਾ ਸਹਿਯੋਗ ਮਿਲਿਆ ਹੈ, ਲੋਕਾਂ ਵਿੱਚ ਜਾਗਰੂਕਤਾ ਆਈ ਹੈ। ਅਤੇ ਹਰ ਕੋਈ ਇਸ ਦੇ ਮਹੱਤਵ ਨੂੰ ਸਮਝਣ ਲਗਿਆ ਹੈ। ਅਤੇ ਇਸ ਦੇ ਕਾਰਨ ਹੁਣ ਅਸੀਂ 2030 ਵਿੱਚ ਜੋ ਕਰਨਾ ਚਾਹੁੰਦੇ ਸਾਂ, ਉਸ ਨੂੰ 5 ਸਾਲ ਘੱਟ ਕਰ ਕੇ 2025 ਤੱਕ ਕਰਨ ਦਾ ਫ਼ੈਸਲਾ ਕੀਤਾ ਹੈ। 5 ਸਾਲ advance।
ਸਾਥੀਓ,
ਇਤਨੇ ਬੜੇ ਫੈਸਲੇ ਦਾ ਹੌਸਲਾ, ਬੀਤੇ 7 ਵਰ੍ਹਿਆਂ ਵਿੱਚ ਦੇਸ਼ ਨੇ ਜੋ ਲਕਸ਼ ਪ੍ਰਾਪਤ ਕੀਤੇ ਹਨ, ਦੇਸ਼ ਨੇ ਜੋ ਪ੍ਰਯਤਨ ਕੀਤੇ ਹਨ, ਅਤੇ ਉਸ ਵਿੱਚੋਂ ਜੋ ਸਫਲਤਾ ਮਿਲੀ ਹੈ। ਉਸ ਦੇ ਕਾਰਨ ਇਹ ਅੱਜ ਨਿਰਣਾ ਕਰਨ ਦੀ ਹਿੰਮਤ ਆਈ ਹੈ। 2014 ਤੱਕ ਭਾਰਤ ਵਿੱਚ ਔਸਤਨ ਸਿਰਫ਼ ਇੱਕ-ਡੇਢ ਪ੍ਰਤੀਸ਼ਤ ਈਥੇਨੌਲ ਦੀ ਹੀ ਬਲੈਂਡਿੰਗ ਹੋ ਪਾਉਂਦੀ ਸੀ। ਅੱਜ ਇਹ ਕਰੀਬ-ਕਰੀਬ ਸਾਢੇ ਅੱਠ ਪ੍ਰਤੀਸ਼ਤ ਤੱਕ ਪਹੁੰਚ ਗਿਆ ਹੈ। ਸਾਲ 2013-14 ਵਿੱਚ ਜਿੱਥੇ ਦੇਸ਼ ਵਿੱਚ 38 ਕਰੋੜ ਲੀਟਰ ਈਥੇਨੌਲ ਖਰੀਦਿਆ ਜਾਂਦਾ ਸੀ, ਉੱਥੇ ਹੀ ਹੁਣ ਇਸ ਦਾ ਅਨੁਮਾਨ 320 ਕਰੋੜ ਲੀਟਰ ਤੋਂ ਜ਼ਿਆਦਾ ਦਾ ਹੈ। ਯਾਨੀ ਕਰੀਬ – ਕਰੀਬ ਅੱਠ ਗੁਣਾ ਜ਼ਿਆਦਾ ਈਥੇਨੌਲ ਖਰੀਦਿਆ ਗਿਆ ਹੈ। ਬੀਤੇ ਸਾਲ ਹੀ ਆਇਲ ਮਾਰਕਿਟਿੰਗ ਕੰਪਨੀਆਂ ਨੇ ਕਰੀਬ 21 ਹਜ਼ਾਰ ਕਰੋੜ ਰੁਪਏ ਦਾ ਈਥੇਨੌਲ ਖਰੀਦਿਆ ਹੈ। ਇਸ ਦਾ ਇੱਕ ਵੱਡਾ ਹਿੱਸਾ ਜੋ 21,000 ਕਰੋੜ ਰੁਪਏ ਖਰਚ ਕੀਤੇ ਗਏ ਸਨ ਹੁਣ ਵੱਡਾ ਹਿੱਸਾ ਸਾਡੇ ਦੇਸ਼ ਦੇ ਕਿਸਾਨਾਂ ਦੀ ਜੇਬ ਵਿੱਚ ਗਿਆ ਹੈ। ਵਿਸ਼ੇਸ਼ ਰੂਪ ਨਾਲ ਸਾਡੇ ਗੰਨਾ ਕਿਸਾਨਾਂ ਨੂੰ ਇਸ ਤੋਂ ਬਹੁਤ ਲਾਭ ਹੋਇਆ ਹੈ। ਸਾਲ 2025 ਤੱਕ ਜਦੋਂ ਪੈਟਰੋਲ ਵਿੱਚ 20 ਪ੍ਰਤੀਸ਼ਤ ਈਥੇਨੌਲ ਬਲੈਂਡਿੰਗ ਹੋਣ ਲਗੇਗੀ, ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸਾਨਾਂ ਨੂੰ ਕਿੰਨੀ ਵੱਡੀ ਮਾਤਰਾ ਵਿੱਚ ਆਇਲ ਕੰਪਨੀਆਂ ਤੋਂ ਸਿੱਧੇ ਪੈਸੇ ਮਿਲਣਗੇ। ਇਸ ਨਾਲ, ਚੀਨੀ ਤੋਂ ਅਧਿਕ ਉਤਪਾਦਨ ਨਾਲ ਜੁੜੀਆਂ ਜੋ ਵੀ ਚੁਣੌਤੀਆਂ ਹਨ, ਕਿਉਂਕਿ ਕਦੇ-ਕਦੇ ਜ਼ਿਆਦਾ ਪੈਦਾਵਾਰ ਹੋ ਜਾਂਦੀ ਹੈ। ਤਾਂ ਦੁਨੀਆ ਵਿੱਚ ਵੀ ਕੋਈ ਖਰੀਦਦਾਰ ਨਹੀਂ ਹੁੰਦਾ ਹੈ। ਦੇਸ਼ ਵਿੱਚ ਵੀ ਮੁੱਲ ਡਿੱਗ ਜਾਂਦੇ ਹਨ। ਅਤੇ ਬਹੁਤ ਵੱਡੀ ਚੁਣੌਤੀ ਪੈਦਾ, ਰੱਖਣਾ ਕਿੱਥੇ ਹੈ ਉਹ ਵੀ ਸੰਕਟ ਹੋ ਜਾਂਦਾ ਹੈ। ਅਜਿਹੀਆਂ ਸਾਰੀਆਂ ਚੁਣੌਤੀਆਂ ਨੂੰ ਘੱਟ ਕਰਨ ਵਿੱਚ ਅਤੇ ਇਸ ਦਾ ਸਿੱਧਾ ਲਾਭ ਗੰਨਾ ਕਿਸਾਨ ਦੀ ਸੁਰੱਖਿਆ ਨਾਲ ਜੁੜ ਜਾਂਦਾ ਹੈ। ਬਹੁਤ ਲਾਭ ਹੋਣ ਵਾਲੇ ਹਨ।
ਸਾਥੀਓ,
21ਵੀਂ ਸਦੀ ਦੇ ਭਾਰਤ ਨੂੰ, 21ਵੀਂ ਸਦੀ ਦੀ ਆਧੁਨਿਕ ਸੋਚ, ਆਧੁਨਿਕ ਨੀਤੀਆਂ ਤੋਂ ਹੀ ਊਰਜਾ ਮਿਲੇਗੀ। ਇਸੇ ਸੋਚ ਦੇ ਨਾਲ ਸਾਡੀ ਸਰਕਾਰ ਹਰ ਖੇਤਰ ਵਿੱਚ ਨਿਰੰਤਰ ਨੀਤੀਗਤ ਨਿਰਣੇ ਲੈ ਰਹੀ ਹੈ। ਦੇਸ਼ ਵਿੱਚ ਅੱਜ ਈਥੇਨੌਲ ਦੇ ਉਤਪਾਦਨ ਅਤੇ ਖਰੀਦ ਲਈ ਜ਼ਰੂਰੀ ਇੰਫ੍ਰਾਸਟ੍ਰਕਚਰ ਦੇ ਨਿਰਮਾਣ ’ਤੇ ਬਹੁਤ ਜ਼ੋਰ ਦਿੱਤਾ ਜਾ ਰਿਹਾ ਹੈ। ਹੁਣ ਤੱਕ ਈਥੇਨੌਲ ਬਣਾਉਣ ਵਾਲੀਆਂ ਜ਼ਿਆਦਾਤਰ ਇਕਾਈਆਂ ਅਤੇ ਜ਼ਿਆਦਾਤਰ 4-5 ਉਨ੍ਹਾਂ ਰਾਜਾਂ ਵਿੱਚ ਹੀ ਸਨ, ਜਿੱਥੇ ਚੀਨੀ ਦਾ ਉਤਪਾਦਨ ਜ਼ਿਆਦਾ ਹੁੰਦਾ ਹੈ। ਇਸ ਦਾ ਵਿਸਤਾਰ ਪੂਰੇ ਦੇਸ਼ ਵਿੱਚ ਕਰਨ ਲਈ ਜੋ ਸੜਿਆ ਹੋਇਆ ਅਨਾਜ ਹੁੰਦਾ ਹੈ, ਨਿਕਲਿਆ ਹੋਇਆ ਅਨਾਜ ਹੁੰਦਾ ਹੈ। ਉਸ ਦੀ ਵਰਤੋਂ ਕਰਦੇ ਹੋਏ Food Grain Based Distilleries ਦੀ ਸਥਾਪਨਾ ਕੀਤੀ ਜਾ ਰਹੀ ਹੈ। Agriculture Waste ਤੋਂ ਈਥੇਨੌਲ ਬਣਾਉਣ ਦੇ ਲਈ ਵੀ ਦੇਸ਼ ਵਿੱਚ ਆਧੁਨਿਕ ਟੈਕਨੋਲੋਜੀ ਅਧਾਰਿਤ ਪਲਾਂਟ ਵੀ ਲਗਾਏ ਜਾ ਰਹੇ ਹਨ।
ਸਾਥੀਓ,
ਜਲਵਾਯੂ ਪਰਿਵਰਤਨ ਦੇ ਖਤਰੇ ਨਾਲ ਨਿਪਟਣ ਲਈ ਜੋ ਆਲਮੀ ਪ੍ਰਯਤਨ ਚਲ ਰਹੇ ਹਨ, ਉਨ੍ਹਾਂ ਵਿੱਚ ਭਾਰਤ ਇੱਕ ਆਸ਼ਾ ਦੀ ਕਿਰਨ ਬਣ ਕੇ ਉੱਭਰਿਆ ਹੈ। ਇੱਕ ਵਿਸ਼ਵਾਸ ਮਾਨਵਜਾਤ ਦੀ ਭਲਾਈ ਦੇ ਲਈ ਇੱਕ ਵਿਸ਼ਵਾਸਯੋਗ ਸਾਥੀ ਦੇ ਰੂਪ ਵਿੱਚ ਅੱਜ ਭਾਰਤ ਨੇ ਆਪਣੀ ਪਹਿਚਾਣ ਬਣਾਈ ਹੈ। ਜੋ ਦੁਨੀਆ ਕਦੇ ਭਾਰਤ ਨੂੰ ਇੱਕ ਚੁਣੌਤੀ ਦੇ ਰੂਪ ਵਿੱਚ ਦੇਖਦੀ ਸੀ, Climate Change ਭਾਰਤ ਦੀ ਇਤਨੀ ਵੱਡੀ ਆਬਾਦੀ ਲੋਕਾਂ ਨੂੰ ਲਗਦਾ ਹੈ ਸੰਕਟ ਇੱਥੋਂ ਹੀ ਆਵੇਗਾ। ਅੱਜ ਸਥਿਤੀ ਬਦਲ ਗਈ ਅੱਜ ਸਾਡਾ ਦੇਸ਼ Climate Justice ਦਾ ਆਗੂ ਬਣ ਕੇ ਉੱਭਰ ਰਿਹਾ ਹੈ, ਇੱਕ ਵਿਕਰਾਲ ਸੰਕਟ ਦੇ ਵਿਰੁੱਧ ਵੱਡੀ ਤਾਕਤ ਬਣ ਰਿਹਾ ਹੈ। One Sun, One World, One Grid ਇੱਕ ਸੂਰਜ, ਇੱਕ ਸ੍ਰਿਸ਼ਟੀ, ਅਤੇ ਇੱਕ ਗ੍ਰਿੱਡ ਦੀ ਵਿਵਸਥਾ ਦੇ ਵਿਜ਼ਨ ਨੂੰ ਸਾਕਾਰ ਕਰਨ ਵਾਲਾ International Solar Alliance, ਉਸ ਦਾ ਨਿਰਮਾਣ ਹੋਵੇ, ਜਾਂ ਫਿਰ Coalition for Disaster Resilient Infrastructure ਦੀ ਪਹਿਲ ਹੋਵੇ, ਭਾਰਤ ਇੱਕ ਵੱਡੇ ਗਲੋਬਲ ਵਿਜ਼ਨ ਦੇ ਨਾਲ ਅੱਗੇ ਵਧ ਰਿਹਾ ਹੈ। Climate Change Performance Index ਵਿੱਚ ਭਾਰਤ ਦੁਨੀਆ ਦੇ ਟੌਪ 10 ਪ੍ਰਮੁੱਖ ਦੇਸ਼ਾਂ ਵਿੱਚ ਅੱਜ ਉਸ ਨੇ ਆਪਣੀ ਜਗ੍ਹਾ ਬਣਾ ਲਈ ਹੈ।
ਸਾਥੀਓ,
ਕਲਾਈਮੇਟ ਚੇਂਜ ਦੀ ਵਜ੍ਹਾ ਨਾਲ ਜੋ ਚੁਣੌਤੀਆਂ ਸਾਹਮਣੇ ਆ ਰਹੀਆਂ ਹਨ, ਭਾਰਤ ਉਸ ਦੇ ਪ੍ਰਤੀ ਜਾਗਰੂਕ ਵੀ ਹੈ ਅਤੇ ਸਰਗਰਮੀ ਨਾਲ ਕੰਮ ਵੀ ਕਰ ਰਿਹਾ ਹੈ। ਅਸੀਂ ਇੱਕ ਤਰਫ਼ Global South ਵਿੱਚ Energy Justice ਦੇ ਪ੍ਰਤੀ ਸੰਵੇਦਨਸ਼ੀਲਤਾ ਅਤੇ Global North ਦੀਆਂ ਜ਼ਿੰਮੇਵਾਰੀਆਂ ਦੇ ਹਿਮਾਇਤੀ ਹਾਂ, ਤਾਂ ਦੂਸਰੀ ਤਰਫ਼ ਆਪਣੀ ਭੂਮਿਕਾ ਦਾ ਨਿਰਬਾਹ ਵੀ ਪੂਰੀ ਗੰਭੀਰਤਾ ਨਾਲ ਕਰ ਰਹੇ ਹਾਂ। ਭਾਰਤ ਨੇ energy transition ਦਾ ਇੱਕ ਅਜਿਹਾ ਰਸਤਾ ਚੁਣਿਆ ਹੈ ਜਿਸ ਵਿੱਚ ਸਾਡੀਆਂ ਨੀਤੀਆਂ ਅਤੇ ਫੈਸਲਿਆਂ ਵਿੱਚ hard ਅਤੇ soft components ਦੋਹਾਂ ਦਾ ਬਰਾਬਰ ਮਹੱਤਵ ਹੈ। ਅਗਰ ਮੈਂ Hard Component ਦੀ ਗੱਲ ਕਰਾਂ, ਤਾਂ ਭਾਰਤ ਦੁਆਰਾ ਤੈਅ ਕੀਤੇ ਗਏ ਵੱਡੇ-ਵੱਡੇ ਲਕਸ਼ ਹੋਣ, ਉਨ੍ਹਾਂ ਨੂੰ ਲਾਗੂ ਕਰਨ ਦੀ Unprecedented ਸਪੀਡ ਹੋਵੇ, ਇਹ ਦੁਨੀਆ ਬਹੁਤ ਬਾਰੀਕੀ ਨਾਲ ਦੇਖ ਰਹੀ ਹੈ। 6-7 ਸਾਲ ਵਿੱਚ Renewable Energy ਦੀ ਸਾਡੀ ਕਪੈਸਿਟੀ ਵਿੱਚ 250 ਪ੍ਰਤੀਸ਼ਤ ਤੋਂ ਅਧਿਕ ਦਾ ਵਾਧਾ ਹੋਇਆ ਹੈ। Installed ਰਿਨਿਊਏਬਲ ਐਨਰਜੀ Capacity ਦੇ ਮਾਮਲੇ ਵਿੱਚ ਭਾਰਤ ਅੱਜ ਦੁਨੀਆ ਦੇ ਟੌਪ-5 ਦੇਸ਼ਾਂ ਵਿੱਚ ਹੈ। ਇਸ ਵਿੱਚ ਵੀ ਸੌਰ ਊਰਜਾ ਦੀ ਕਪੈਸਿਟੀ ਨੂੰ ਬੀਤੇ 6 ਸਾਲ ਵਿੱਚ ਲਗਭਗ 15 ਗੁਣਾ ਵਧਾਇਆ ਹੈ। ਅੱਜ ਭਾਰਤ, ਕੱਛ ਵਿੱਚ ਗੁਜਰਾਤ ਦੇ ਕੱਛ ਦੇ ਰੇਗਿਸਤਾਨ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਸੋਲਰ ਅਤੇ ਵਿੰਡ ਦਾ ਹਾਈਬ੍ਰੀਡ ਐਨਰਜੀ ਪਾਰਕ ਬਣਾ ਰਿਹਾ ਹੈ ਤਾਂ ਭਾਰਤ ਨੇ 14 ਗੀਗਾਵਾਟ ਦੇ ਪੁਰਾਣੇ ਕੋਲ ਪਲਾਂਟਸ ਨੂੰ ਵੀ ਬੰਦ ਕਰ ਦਿੱਤਾ ਹੈ। ਦੇਸ਼ ਨੇ ਸੌਫਟ ਅਪ੍ਰੋਚ ਦੇ ਨਾਲ ਵੀ ਇਤਿਹਾਸਿਕ ਕਦਮ ਉਠਾਏ ਹਨ। ਅੱਜ ਦੇਸ਼ ਦਾ ਸਾਧਾਰਣ ਮਾਨਵੀ, Pro- Environment Campaign ਨਾਲ ਜੁੜ ਗਿਆ ਹੈ ਉਹ ਇਸ ਦੀ ਅਗਵਾਈ ਕਰ ਰਿਹਾ ਹੈ।
ਅਸੀਂ ਦੇਖਦੇ ਹਾਂ ਕਿ ਕਿਵੇਂ ਸਿੰਗਲ ਯੂਜ਼ ਪਲਾਸਟਿਕ ਦੇ ਸਬੰਧ ਵਿੱਚ ਜਾਗਰੂਕਤਾ ਪੈਦਾ ਹੋਈ ਹੈ। ਲੋਕ ਆਪਣੇ ਤਰੀਕੇ ਨਾਲ ਥੋੜ੍ਹਾ-ਥੋੜ੍ਹਾ ਪ੍ਰਯਤਨ ਵੀ ਕਰ ਰਹੇ ਹਨ। ਹਾਲੇ ਹੋਰ ਕਰਨ ਦੀ ਜ਼ਰੂਰਤ ਹੈ। ਲੇਕਿਨ ਗੱਲ ਪਹੁੰਚੀ ਹੈ, ਪ੍ਰਯਤਨ ਸ਼ੁਰੂ ਹੋਏ ਹਨ। ਸਾਡੇ ਸਮੁੰਦਰੀ ਤਟਾਂ ਦੀ ਸਫ਼ਾਈ ਦੇਖੋ, ਨੌਜਵਾਨ initiative ਲੈ ਕੇ ਕਰ ਰਹੇ ਹਨ। ਜਾਂ ਫਿਰ ਸਵੱਛ ਭਾਰਤ ਜਿਹੇ ਅਭਿਯਾਨ ਹੋਣ, ਇਨ੍ਹਾਂ ਨੂੰ ਦੇਸ਼ ਦੇ ਆਮ ਨਾਗਰਿਕਾਂ ਨੇ ਆਪਣੇ ਮੋਢੇ ’ਤੇ ਲਿਆ, ਆਪਣੇ ਜ਼ਿੰਮੇ ਲਿਆ ਅਤੇ ਮੇਰੇ ਦੇਸ਼ਵਾਸੀਆਂ ਨੇ ਅੱਜ ਇਸ ਨੂੰ ਅੱਗੇ ਵਧਾਇਆ ਹੈ। ਦੇਸ਼ ਨੇ 37 ਕਰੋੜ ਤੋਂ ਅਧਿਕ LED ਬਲਬ ਅਤੇ 23 ਲੱਖ ਤੋਂ ਅਧਿਕ Energy Efficient ਪੱਖੇ ਦੇਣ ਦੀ ਵਜ੍ਹਾ ਨਾਲ ਵਾਤਾਵਰਣ ਰੱਖਿਆ ਦਾ ਜੋ ਕੰਮ ਹੋਇਆ ਹੈ, ਅਕਸਰ ਉਸ ਦੀ ਚਰਚਾ ਲੋਕਾਂ ਨੂੰ ਕਰਨ ਦੀ ਸ਼ਾਇਦ ਆਦਤ ਹੀ ਛੁਟ ਗਈ ਹੈ। ਲੇਕਿਨ ਇਹ ਬਹੁਤ ਵੱਡਾ ਚਰਚਾ ਦਾ ਵਿਸ਼ਾ ਹੋਣਾ ਚਾਹੀਦਾ ਹੈ। ਇਸੇ ਤਰ੍ਹਾਂ ਉੱਜਵਲਾ ਯੋਜਨਾ ਦੇ ਤਹਿਤ ਕਰੋੜਾਂ ਪਰਿਵਾਰਾਂ ਨੂੰ ਮੁਫ਼ਤ ਗੈਸ ਕਨੈਕਸ਼ਨ ਮਿਲਣ ਨਾਲ, ਸੌਭਾਗਯ ਯੋਜਨਾ ਦੇ ਤਹਿਤ ਬਿਜਲੀ ਕਨੈਕਸ਼ਨ ਮਿਲਣ ਨਾਲ, ਜੋ ਪਹਿਲਾਂ ਚੁੱਲ੍ਹੇ ਵਿੱਚ ਲਕੜੀ ਜਲਾ ਕੇ ਧੂੰਏਂ ਵਿੱਚ ਜ਼ਿੰਦਗੀ ਗੁਜਾਰਨੀ ਪੈਂਦੀ ਸੀ। ਅੱਜ ਉਨ੍ਹਾਂ ਦੀ ਇਸ ਲਕੜੀ ਨੂੰ ਜਲਾਉਣ ਦੇ ਨਿਰਭਰਤਾ ਕਾਫੀ ਮਾਤਰਾ ਵਿੱਚ ਘੱਟ ਹੋਈ ਹੈ। ਇਸ ਨਾਲ ਪ੍ਰਦੂਸ਼ਣ ਘੱਟ ਹੋਣ ਦੇ ਨਾਲ ਹੀ ਸਿਹਤ ਅਤੇ ਉਸ ਵਿੱਚ ਵੀ ਸਾਡੀਆਂ ਮਾਤਾਵਾਂ ਦਾ ਬੱਚਿਆਂ ਦੀ ਸਿਹਤ ਅਤੇ ਵਾਤਾਵਰਣ ਸੰਭਾਲ਼ ਦੀ ਦਿਸ਼ਾ ਵਿੱਚ ਵੀ ਵੱਡੀ ਮਦਦ ਮਿਲੀ ਹੈ। ਲੇਕਿਨ ਇਸ ਦੀ ਵੀ ਬਹੁਤੀ ਚਰਚਾ ਨਹੀਂ ਹੋ ਪਾਉਂਦੀ। ਭਾਰਤ ਨੇ ਆਪਣੇ ਇਨ੍ਹਾਂ ਪ੍ਰਯਤਨਾਂ ਨਾਲ ਕਰੋੜਾਂ ਟਨ ਕਾਰਬਨਡਾਈਆਕਸਾਈਡ ਦੀ ਨਿਕਾਸੀ ਨੂੰ ਰੋਕਿਆ ਹੈ ਅਤੇ ਕਲਾਇਮੇਟ ਚੇਂਜ ਮਿਟੀਗੇਸ਼ਨ ਦੀ ਦਿਸ਼ਾ ਵਿੱਚ ਭਾਰਤ ਨੂੰ ਅੱਜ ਮੋਹਰੀ ਬਣਾਇਆ ਹੈ। ਇਸੇ ਤਰ੍ਹਾਂ, 3 ਲੱਖ ਤੋਂ ਜ਼ਿਆਦਾ Energy Efficient Pumps ਉਸ ਦੇ ਜ਼ਰੀਏ ਵੀ ਦੇਸ਼ ਅੱਜ ਲੱਖਾਂ ਟਨ ਕਾਰਬਨਡਾਈਆਕਸਾਇਡ ਹਵਾ ਵਿੱਚ ਘੁੱਲਣ ਤੋਂ ਰੋਕ ਰਿਹਾ ਹੈ।
ਸਾਥੀਓ,
ਅੱਜ ਭਾਰਤ, ਦੁਨੀਆ ਦੇ ਸਾਹਮਣੇ ਇੱਕ ਉਦਾਹਰਣ ਪੇਸ਼ ਕਰ ਰਿਹਾ ਹੈ ਕਿ ਜਦੋਂ ਵਾਤਾਵਰਣ ਦੀ ਰੱਖਿਆ ਦੀ ਗੱਲ ਹੋਵੇ, ਤਾਂ ਜ਼ਰੂਰੀ ਨਹੀਂ ਕਿ ਅਜਿਹਾ ਕਰਦੇ ਹੋਏ ਵਿਕਾਸ ਦੇ ਕਾਰਜਾਂ ਨੂੰ ਵੀ ਰੋਕਿਆ ਜਾਵੇ। Economy ਅਤੇ Ecology ਦੋਵੇਂ ਇੱਕ ਸਾਰ ਚਲ ਸਕਦੀਆਂ ਹਨ, ਅੱਗੇ ਵਧ ਸਕਦੀਆਂ ਹਨ, ਅਤੇ ਭਾਰਤ ਨੇ ਇਹੀ ਰਸਤਾ ਚੁਣਿਆ ਹੈ। ਇਕੌਨਮੀ ਨੂੰ ਮਜ਼ਬੂਤੀ ਦੇਣ ਦੇ ਨਾਲ ਹੀ ਪਿਛਲੇ ਕੁਝ ਸਾਲਾਂ ਵਿੱਚ ਸਾਡੇ ਜੰਗਲ ਵੀ ਸਾਡੇ forest cover 15 ਹਜ਼ਾਰ ਵਰਗ ਕਿਲੋਮੀਟਰ ਵਧੇ ਹਨ। ਪਿਛਲੇ ਕੁਝ ਸਾਲਾਂ ਵਿੱਚ ਸਾਡੇ ਦੇਸ਼ ਵਿੱਚ ਟਾਈਗਰਾਂ ਦੀ ਸੰਖਿਆ, ਬਾਘਾਂ ਦੀ ਸੰਖਿਆ ਦੁੱਗਣੀ ਹੋਈ ਹੈ। ਤੇਂਦੂਆਂ ਦੀ ਸੰਖਿਆ ਵਿੱਚ ਵੀ ਕਰੀਬ 60 ਫੀਸਦੀ ਦਾ ਵਾਧਾ ਹੋਇਆ ਹੈ। ਇਨ੍ਹਾਂ ਸਭ ਦੇ ਦਰਮਿਆਨ, ਪੈਂਚ ਨੈਸ਼ਨਲ ਪਾਰਕ ਵਿੱਚ Wildlife Friendly Corridor ਵੀ ਸੰਵੇਦਨਸ਼ੀਲਤਾ ਦੀ ਉਦਾਹਰਣ ਅੱਜ ਚਰਚਾ ਦਾ ਵਿਸ਼ਾ ਹੈ।
ਸਾਥੀਓ,
Clean ਅਤੇ Efficient Energy Systems, Resilient Urban Infrastructure ਅਤੇ Planned Eco-Restoration, ਆਤਮਨਿਰਭਰ ਭਾਰਤ ਅਭਿਯਾਨ ਦਾ ਇੱਕ ਬਹੁਤ ਅਹਿਮ ਹਿੱਸਾ ਹੈ। ਚਾਹੇ ਉਹ ਗ੍ਰੀਨ ਕਵਰ ਵਾਲੇ ਹਾਈਵੇ-ਐਕਸਪ੍ਰੈੱਸ ਹੋਣ, ਸੋਲਰ ਪਾਵਰ ਨਾਲ ਚਲਣ ਵਾਲੀ ਮੈਟ੍ਰੋ ਹੋਵੇ, ਇਲੈਕਟ੍ਰਿਕ ਵਾਹਨਾਂ ‘ਤੇ ਫੋਕਸ ਹੋਵੇ, ਜਾਂ ਫਿਰ ਹਾਈਡ੍ਰੋਜਨ ਨਾਲ ਚਲਣ ਵਾਲੇ ਵਾਹਨਾਂ ਨਾਲ ਜੁੜੀ ਰਿਸਰਚ ਨੂੰ ਪ੍ਰੋਤਸਾਹਨ ਹੋਵੇ,ਇਨ੍ਹਾਂ ਸਾਰਿਆਂ ‘ਤੇ ਇੱਕ ਵਿਸਤ੍ਰਿਤ ਰਣਨੀਤੀ ਦੇ ਨਾਲ ਕੰਮ ਹੋ ਰਿਹਾ ਹੈ। ਵਾਤਾਵਰਣ ਨਾਲ ਜੁੜੇ ਇਨ੍ਹਾਂ ਸਾਰੇ ਪ੍ਰਯਤਨਾਂ ਦੀ ਵਜ੍ਹਾ ਨਾਲ ਦੇਸ਼ ਵਿੱਚ ਨਿਵੇਸ਼ ਦੇ ਨਵੇਂ ਅਵਸਰ ਤਾਂ ਬਣ ਹੀ ਰਹੇ ਹਨ, ਲੱਖਾਂ ਨੌਜਵਾਨਾਂ ਨੂੰ ਰੋਜ਼ਗਾਰ ਵੀ ਮਿਲ ਰਿਹਾ ਹੈ।
ਸਾਥੀਓ,
ਆਮ ਤੌਰ ‘ਤੇ ਧਾਰਣਾ ਇਹ ਹੈ ਕਿ ਏਅਰ pollution ਕੇਵਲ ਇੰਡਸਟ੍ਰੀ ਨਾਲ ਹੀ ਫੈਲਦਾ ਹੈ। ਲੇਕਿਨ ਤੱਥ ਹੈ ਕਿ air pollution में transportation, unclean fuels, ਡੀਜ਼ਲ ਜਨਰੇਟ੍ਰਸ ਜਿਹੇ ਕਿੰਨੇ ਹੀ ਫੈਕਟਰਸ ਉਸ ਵਿੱਚ ਆਪਣਾ ਕੁਝ ਨਾ ਕੁਝ ਯੋਗਦਾਨ ਕਰਦੇ ਹੀ ਹਨ। ਅਤੇ ਇਸ ਲਈ, ਭਾਰਤ ਆਪਣੇ National Clean Air Plan ਦੇ ਜ਼ਰੀਏ ਇਨ੍ਹਾਂ ਸਾਰੀਆਂ ਦਿਸ਼ਾਵਾਂ ਵਿੱਚ holistic approach ਦੇ ਨਾਲ ਕੰਮ ਕਰ ਰਿਹਾ ਹੈ। Waterways ਅਤੇ ਮਲਟੀਮੋਡਲ ਕਨੈਕਟੀਵਿਟੀ ਨੂੰ ਲੈ ਕੇ ਜੋ ਕੰਮ ਅੱਜ ਹੋ ਰਿਹਾ ਹੈ, ਉਹ ਗ੍ਰੀਨ ਟ੍ਰਾਂਸਪੋਰਟ ਦੇ ਮਿਸ਼ਨ ਨੂੰ ਤਾਂ ਸਸ਼ਕਤ ਕਰੇਗਾ ਹੀ, ਦੇਸ਼ ਦੀ Logistics Efficiency ਨੂੰ ਵੀ ਬਿਹਤਰ ਬਣਾਏਗਾ। ਦੇਸ਼ ਦੇ ਸੈਂਕੜੇ ਜ਼ਿਲ੍ਹਿਆਂ ਵਿੱਚ CNG Based Infrastructure ਤਿਆਰ ਕਰਨਾ ਹੋਵੇ, ਫਾਸਟੈਗ ਜਿਹੀ ਆਧੁਨਿਕ ਵਿਵਸਥਾ ਹੋਵੇ, ਇਨ੍ਹਾਂ ਨਾਲ ਪ੍ਰਦੂਸ਼ਣ ਘੱਟ ਕਰਨ ਵਿੱਚ ਬਹੁਤ ਮਦਦ ਮਿਲੀ ਰਹੀ ਹੈ। ਅੱਜ ਦੇਸ਼ ਵਿੱਚ ਮੈਟ੍ਰੋ ਰੇਲ ਦੀ ਸੇਵਾ 5 ਸ਼ਹਿਰਾਂ ਤੋਂ ਵਧ ਕੇ 18 ਸ਼ਹਿਰਾਂ ਤੱਕ ਪਹੁੰਚ ਚੁੱਕੀ ਹੈ। Suburban railway ਦੀ ਦਿਸ਼ਾ ਵਿੱਚ ਵੀ ਜੋ ਕੰਮ ਹੋਇਆ ਹੈ, ਉਸ ਨਾਲ ਪਰਸਨਲ vehicles ਦਾ ਇਸਤੇਮਾਲ ਘੱਟ ਹੋਇਆ ਹੈ।
ਸਾਥੀਓ,
ਅੱਜ ਦੇਸ਼ ਦੇ ਰੇਲਵੇ ਨੈੱਟਵਰਕ ਨਾਲ ਇੱਕ ਵੱਡੇ ਹਿੱਸੇ ਦਾ ਬਿਜਲੀਕਰਣ ਕੀਤਾ ਜਾ ਚੁੱਕਿਆ ਹੈ। ਦੇਸ਼ ਦੇ ਏਅਰਪੋਰਟਸ ਨੂੰ ਵੀ ਤੇਜ਼ੀ ਨਾਲ ਸੋਲਰ ਪਾਵਰ ਅਧਾਰਿਤ ਬਣਾਇਆ ਜਾ ਰਿਹਾ ਹੈ। 2014 ਤੋਂ ਪਹਿਲਾਂ ਸਿਰਫ 7 ਏਅਰਪੋਰਟਸ ਵਿੱਚ ਸੋਲਰ ਪਾਵਰ ਦੀ ਸੁਵਿਧਾ ਸੀ, ਜਦਕਿ ਅੱਜ ਇਹ ਸੰਖਿਆ 50 ਤੋਂ ਜ਼ਿਆਦਾ ਹੋ ਚੁੱਕੀ ਹੈ। Energy Efficiency ਦੇ ਲਈ 80 ਤੋਂ ਜ਼ਿਆਦਾ ਏਅਰਪੋਰਟਸ ਵਿੱਚ LED ਲਾਈਟਸ ਲਗਾਉਣ ਦਾ ਕੰਮ ਵੀ ਪੂਰਾ ਹੋ ਚੁੱਕਾ ਹੈ। ਭਵਿੱਖ ਦੀਆਂ ਤਿਆਰੀਆਂ ਨਾਲ ਜੁੜੀ ਇੱਕ ਹੋਰ ਉਦਹਾਰਣ ਮੈਂ ਤੁਹਾਡੇ ਸਾਹਮਣੇ ਦੱਸਣਾ ਚਾਹਵਾਂਗਾ। ਸਟੈਚੂ ਆਵ੍ ਯੂਨਿਟੀ, ਗੁਜਰਾਤ ਵਿੱਚ ਸਰਦਾਰ ਵੱਲਭ ਭਾਈ ਦਾ ਵਿਸ਼ਵ ਦਾ ਸਭ ਤੋਂ ਵੱਡਾ ਉੱਚਾ ਸਮਾਰਕ ਬਣਿਆ ਹੈ। ਸਟੈਚੂ ਆਵ੍ ਯੂਨਿਟੀ ਜਿਸ ਸਥਾਨ ‘ਤੇ ਹੈ, ਉਸ ਖੂਬਸੂਰਤ ਕੇਵਡੀਆ ਸ਼ਹਿਰ ਨੂੰ ਇਲੈਕਟ੍ਰਿਕ ਵਾਹਨ ਸਿਟੀ ਦੇ ਤੌਰ ‘ਤੇ ਵਿਕਸਿਤ ਕਰਨ ‘ਤੇ ਵੀ ਕੰਮ ਚਲ ਰਿਹਾ ਹੈ। ਭਵਿੱਖ ਵਿੱਚ ਕੇਵਡੀਆ ਵਿੱਚ ਬੈਟਰੀ ਅਧਾਰਿਤ ਬੱਸਾਂ, ਟੂ-ਵੀਲਰ ਅਤੇ ਫੋਰ-ਵੀਲਰ ਹੀ ਚਲਣਗੇ। ਇਸ ਦੇ ਲਈ ਉੱਥੇ ਜ਼ਰੂਰੀ ਇਨਫ੍ਰਾਸਟ੍ਰਕਚਰ ਵੀ ਉਪਲਬਧ ਕਰਵਾਇਆ ਜਾਵੇਗਾ।
ਸਾਥੀਓ,
ਕਲਾਇਮੇਟ ਚੇਂਜ ਨਾਲ Water Cycle ਦਾ ਵੀ ਸਿੱਧਾ ਸਬੰਧ ਹੁੰਦਾ ਜਾ ਰਿਹਾ ਹੈ। Water Cycle ਵਿੱਚ ਸੰਤੁਲਨ ਵਿਗੜਦਾ ਹੈ ਤਾਂ ਇਸ ਦਾ ਸਿੱਧਾ ਪ੍ਰਭਾਵ Water Security ‘ਤੇ ਪੈਂਦਾ ਹੈ। ਅੱਜ ਦੇਸ਼ ਵਿੱਚ Water Security ਨੂੰ ਲੈ ਕੇ ਜਿੰਨਾ ਕੰਮ ਹੋ ਰਿਹਾ ਹੈ, ਉਤਨਾ ਪਹਿਲਾਂ ਕਦੀ ਨਹੀਂ ਹੋਇਆ ਹੈ। ਦੇਸ਼ ਵਿੱਚ ਜਲਸਰੋਤਾਂ ਦੇ ਨਿਰਮਾਣ ਅਤੇ ਸੰਭਾਲ਼ ਤੋਂ ਲੈ ਕੇ ਉਪਯੋਗ ਤੱਕ ਇੱਕ ਹੋਲਿਸਟਿਕ ਅਪ੍ਰੋਚ ਦੇ ਨਾਲ ਕੰਮ ਕੀਤਾ ਜਾ ਰਿਹਾ ਹੈ। ਜਲ ਜੀਵਨ ਮਿਸ਼ਨ ਵੀ ਇਸ ਦਾ ਇੱਕ ਬਹੁਤ ਵੱਡਾ ਮਾਧਿਅਮ ਹੈ। ਅਤੇ ਮੈਂ ਤੁਹਾਨੂੰ ਯਾਦ ਦਿਵਾਉਣਾ ਚਾਹਵਾਂਗਾ ਕਿ ਜਲ ਜੀਵਨ ਮਿਸ਼ਨ ਵਿੱਚ ਇਸ ਵਾਰ ਇੱਕ ਪ੍ਰੋਗਰਾਮ ਚਲ ਰਿਹਾ ਹੈ। ਜਿਸ ਵਿੱਚ ਦੇਸ਼ ਦੇ ਨਾਗਰਿਕਾਂ ਦੀ ਮਦਦ ਚਾਹੀਦੀ ਹੈ ਮੈਨੂੰ। ਉਹ ਹੈ ਵਰਖਾ ਦੇ ਪਾਣੀ ਨੂੰ ਬਚਾਓ, catch the rain water, ਅਸੀਂ ਵਰਖਾ ਦੇ ਪਾਣੀ ਨੂੰ ਰੋਕੀਏ, ਬਚਾਈਏ।
ਭਾਈਓ-ਭੈਣੋਂ,
ਲਗਭਗ 7 ਦਹਾਕਿਆਂ ਵਿੱਚ ਦੇਸ਼ ਦੇ ਕਰੀਬ 3 ਕਰੋੜ ਗ੍ਰਾਮੀਣ ਪਰਿਵਾਰਾਂ ਤੱਕ ਪਾਈਪ ਨਾਲ ਪਾਣੀ ਪਹੁੰਚਿਆ, ਤਾਂ 2 ਸਾਲ ਤੋਂ ਵੀ ਘੱਟ ਵਕਤ ਵਿੱਚ 4 ਕਰੋੜ ਤੋਂ ਵੀ ਅਧਿਕ ਪਰਿਵਾਰਾਂ ਤੱਕ ਨਲ ਨਾਲ ਜਲ ਪਹੁੰਚਾਇਆ ਜਾ ਚੁੱਕਿਆ ਹੈ। ਇੱਕ ਪਾਸੇ, ਪਾਈਪ ਨਾਲ ਹਰ ਘਰ ਨੂੰ ਜੋੜਿਆ ਜਾ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਅਟਲ ਭੂਜਲ ਯੋਜਨਾ ਅਤੇ Catch the Rain ਜਿਹੇ ਅਭਿਯਾਨਾਂ ਦੇ ਮਾਧਿਅਮ ਨਾਲ ਭੂਜਲ ਦਾ ਪੱਧਰ ਵਧਾਉਣ ‘ਤੇ ਫੋਕਸ ਕੀਤਾ ਜਾ ਰਿਹਾ ਹੈ।
ਸਾਥੀਓ,
ਵਿਕਾਸ ਅਤੇ ਵਾਤਾਵਰਣ ਵਿੱਚ ਸੰਤੁਲਨ, ਇਹ ਸਾਡੀ ਪੁਰਾਤਨ ਪਰੰਪਰਾ ਦਾ ਇੱਕ ਅਹਿਮ ਹਿੱਸਾ ਹੈ, ਜਿਸ ਨੂੰ ਅਸੀਂ ਆਤਮਨਿਰਭਰ ਭਾਰਤ ਦੀ ਵੀ ਤਾਕਤ ਬਣਾ ਰਹੇ ਹਾਂ। ਜੀਵ ਅਤੇ ਕੁਦਰਤ ਦੇ ਰਿਸ਼ਤੇ ਦਾ ਸੰਤੁਲਨ, ਵਯਸ਼ਟਿ ਅਤੇ ਸਮਸ਼ਟਿ ਦਾ ਸੰਤੁਲਨ, ਜੀਵ ਅਤੇ ਸ਼ਿਵ ਦਾ ਸੰਤੁਲਨ ਹਮੇਸ਼ਾ ਤੋਂ ਸਾਡੇ ਸ਼ਾਸਤਰਾਂ ਨੇ ਸਾਨੂੰ ਸਿਖਾਇਆ ਹੈ। ਸਾਡੇ ਇੱਥੇ ਕਿਹਾ ਗਿਆ ਹੈ ਕਿ ਯਤ੍ ਪਿੰਡੇ ਤਤ੍ ਬ੍ਰਹਮਾਂਡੇ। ਯਾਨੀ ਜੋ ਪਿੰਡ ਯਾਨੀ ਜੀਵ ਵਿੱਚ ਹੈ, ਉਹੀ ਬ੍ਰਹਿਮੰਡ ਵਿੱਚ ਹੈ। ਅਸੀਂ ਜੋ ਵੀ ਆਪਣੇ ਲਈ ਕਰਦੇ ਹਾਂ, ਉਸ ਦਾ ਸਿੱਧਾ ਅਸਰ ਸਾਡੇ ਵਾਤਾਵਰਣ ‘ਤੇ ਵੀ ਪੈਂਦਾ ਹੈ। ਇਸ ਲਈ ਆਪਣੇ Resources ਦੀ Efficiency ਨੂੰ ਲੈ ਕੇ ਵੀ ਭਾਰਤ ਦੇ ਪ੍ਰਯਤਨ ਵਧ ਰਹੇ ਹਨ। ਅੱਜ ਜੋ Circular Economy ਦੀ ਗੱਲ ਹੋ ਰਹੀ ਹੈ, ਉਸ ਵਿੱਚ ਅਜਿਹੇ products ਅਤੇ ਅਜਿਹੇ processes ‘ਤੇ ਫੋਕਸ ਕੀਤਾ ਜਾ ਰਿਹਾ ਹੈ, ਜਿਨ੍ਹਾਂ ਵਿੱਚ ਸੰਸਾਧਨਾਂ ‘ਤੇ ਘੱਟ ਤੋਂ ਘੱਟ ਦਬਾਅ ਪਵੇ। ਸਰਕਾਰ ਨੇ ਵੀ ਅਜਿਹੇ 11 ਖੇਤਰਾਂ ਦੀ ਪਹਿਚਾਣ ਕੀਤੀ ਹੈ, ਜਿਸ ਨਾਲ ਅਸੀਂ ਆਧੁਨਿਕ ਟੈਕਨੋਲੋਜੀ ਦੇ ਮਾਧਿਅਮ ਨਾਲ ਸੰਸਾਧਨਾਂ ਨੂੰ ਰੀਸਾਈਕਲ ਕਰਕੇ ਸਦਉਪਯੋਗ ਕਰ ਸਕਦੇ ਹਾਂ। Waste to Wealth, ਯਾਨੀ ਕਚਰੇ ਸੇ ਕੰਚਨ ਅਭਿਯਾਨ ‘ਤੇ ਬੀਤੇ ਕੁਝ ਵਰ੍ਹਿਆਂ ਵਿੱਚ ਕਾਫੀ ਕੰਮ ਹੋਇਆ ਹੈ ਅਤੇ ਹੁਣ ਇਸ ਨੂੰ ਮਿਸ਼ਨ ਮੋਡ ਵਿੱਚ ਬਹੁਤ ਤੇਜ਼ੀ ਨਾਲ ਅੱਗੇ ਵਧਾਇਆ ਜਾ ਰਿਹਾ ਹੈ। ਘਰਾਂ ਅਤੇ ਖੇਤਾਂ ਤੋਂ ਨਿਕਲਿਆ ਕਚਰਾ ਹੋਵੇ,Scrap Metal ਹੋਵੇ, Lithium Ion Batteries ਹੋਣ, ਅਜਿਹੇ ਅਨੇਕ ਖੇਤਰਾਂ ਵਿੱਚ ਰੀਸਾਈਕਲਿੰਗ ਨੂੰ ਨਵੀਂ ਟੈਕਨੋਲੋਜੀ ਦੇ ਮਾਧਿਅਮ ਨਾਲ ਪ੍ਰੋਤਸਾਹਿਤ ਕੀਤਾ ਰਿਹਾ ਹੈ। ਇਸ ਨਾਲ ਜੁੜਿਆ ਐਕਸ਼ਨ ਪਲਾਨ, ਜਿਸ ਵਿੱਚ ਰੈਗੂਲੇਟਰੀ ਅਤੇ ਡਿਵੈਲਪਮੈਂਟ ਨਾਲ ਜੁੜੇ ਸਾਰੇ ਪਹਿਲੂ ਹੋਣਗੇ, ਇਸ ਨੂੰ ਆਉਣ ਵਾਲੇ ਮਹੀਨਿਆਂ ਵਿੱਚ ਅਮਲ ਵਿੱਚ ਲਿਆਂਦਾ ਜਾਵੇਗਾ।
ਸਾਥੀਓ,
ਜਲਵਾਯੂ ਦੀ ਰੱਖਿਆ ਲਈ, ਵਾਤਾਵਰਣ ਦੀ ਰੱਖਿਆ ਦੇ ਲਈ ਸਾਡੇ ਪ੍ਰਯਤਨਾਂ ਦਾ ਸੰਗਠਿਤ ਹੋਣਾ ਬਹੁਤ ਜ਼ਰੂਰੀ ਹੈ। ਦੇਸ਼ ਦਾ ਇੱਕ-ਇੱਕ ਨਾਗਰਿਕ ਜਦੋਂ ਜਲ, ਵਾਯੂ ਅਤੇ ਜ਼ਮੀਨ ਦੇ ਸੰਤੁਲਨ ਨੂੰ ਸਾਧਣ ਦੇ ਲਈ ਇਕਜੁੱਟ ਹੋ ਕੇ ਪ੍ਰਯਤਨ ਕਰੇਗਾ, ਤਦ ਹੀ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇੱਕ ਸੁਰੱਖਿਅਤ ਵਾਤਾਵਰਣ ਦੇ ਪਾਵਾਂਗੇ। ਸਾਡੇ ਪੂਰਵਜਾਂ ਦੀ ਕਾਮਨਾ ਸੀ- ਅਤੇ ਬਹੁਤ ਚੰਗੀ ਗੱਲ ਸਾਡੇ ਪੂਰਵਜ ਸਾਡੇ ਲਈ ਕਹਿ ਕੇ ਗਏ ਹਨ। ਸਾਡੇ ਪੂਰਵਜਾਂ ਦੀ ਸਾਡੇ ਤੋਂ ਕੀ ਕਾਮਨਾ ਸੀ। ਬਹੁਤ ਵਧੀਆ ਗੱਲ ਕਹੀ ਉਨ੍ਹਾਂ ਨੇ ਕਿਹਾ ਹੈ- ਪ੍ਰਿਥਵੀ: ਪੂ: ਚ ਉਰਵੀ ਭਵ। (पृथ्वीः पूः च उर्वी भव।) ਅਰਥਾਤ ਸੰਪੂਰਨ ਪ੍ਰਿਥਵੀ, ਸੰਪੂਰਨ ਪਰਿਵੇਸ਼, ਸਾਡੇ ਸਾਰਿਆਂ ਦੇ ਲਈ ਉੱਤਮ ਹੋਵੇ, ਸਾਡੇ ਸੁਪਨਿਆਂ ਨੂੰ ਸੁਅਵਸਰ ਦੇਵੇ, ਇਸੇ ਸ਼ੁਭਕਾਮਨਾ ਦੇ ਨਾਲ ਅੱਜ ਵਿਸ਼ਵ ਵਾਤਾਵਰਣ ਦਿਵਸ ‘ਤੇ ਇਸ ਨਾਲ ਜੁੜੇ ਸਾਰੇ ਮਹਾਨੁਭਾਵਾਂ ਨੂੰ ਅਨੇਕ-ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ। ਆਪ ਆਪਣਾ ਖਿਆਲ ਰੱਖੋ, ਆਪਣੇ ਆਪ ਨੂੰ ਤੰਦਰੁਸਤ ਰੱਖੋ। ਆਪਣੇ ਪਰਿਵਾਰਕ ਮੈਂਬਰਾਂ ਨੂੰ ਤੰਦਰੁਸਤ ਰੱਖੋ। ਅਤੇ ਕੋਵਿਡ ਪ੍ਰੋਟੋਕੋਲ ਵਿੱਚ ਕੋਈ ਢਿੱਲ ਨਾ ਵਰਤੋ, ਇਸੇ ਉਮੀਦ ਦੇ ਨਾਲ ਬਹੁਤ-ਬਹੁਤ ਧੰਨਵਾਦ, ਆਭਾਰ।
****
ਡੀਐੱਸ/ਵੀਜੇ/ਡੀਕੇ
Addressing a programme on #WorldEnvironmentDay. #IndiasGreenFuture https://t.co/4S0pEuKcVx
— Narendra Modi (@narendramodi) June 5, 2021
आज विश्व पर्यावरण दिवस के अवसर पर, भारत ने एक और बड़ा कदम उठाया है।
— PMO India (@PMOIndia) June 5, 2021
इथेनॉल सेक्टर के विकास के लिए एक विस्तृत रोडमैप अभी जारी हुआ है।
देशभर में इथेनॉल के उत्पादन और वितरण से जुड़ा महत्वाकांक्षी E-100 पायलट प्रोजेक्ट भी पुणे में लॉन्च किया गया है: PM @narendramodi
अब इथेनॉल, 21वीं सदी के भारत की बड़ी प्राथमिकताओं से जुड़ गया है।
— PMO India (@PMOIndia) June 5, 2021
इथेनॉल पर फोकस से पर्यावरण के साथ ही एक बेहतर प्रभाव किसानों के जीवन पर भी पड़ रहा है।
आज हमने पेट्रोल में 20 प्रतिशत इथेनॉल ब्लेंडिंग के लक्ष्य को 2025 तक पूरा करने का संकल्प लिया है: PM @narendramodi
21वीं सदी के भारत को, 21वीं सदी की आधुनिक सोच, आधुनिक नीतियों से ही ऊर्जा मिलेगी।
— PMO India (@PMOIndia) June 5, 2021
इसी सोच के साथ हमारी सरकार हर क्षेत्र में निरंतर नीतिगत निर्णय ले रही है: PM @narendramodi
One Sun, One World, One Grid के विजन को साकार करने वाला International Solar Alliance हो,
— PMO India (@PMOIndia) June 5, 2021
या फिर Coalition for Disaster Resilient Infrastructure की पहल हो,
भारत एक बड़े वैश्विक विजन के साथ आगे बढ़ रहा है: PM @narendramodi
क्लाइमेट चेंज की वजह से जो चुनौतियां सामने आ रही हैं, भारत उनके प्रति जागरूक भी है और सक्रियता से काम भी कर रहा है: PM @narendramodi
— PMO India (@PMOIndia) June 5, 2021
6-7 साल में Renewable Energy की हमारी capacity में 250 प्रतिशत से अधिक की बढ़ोतरी हुई है।
— PMO India (@PMOIndia) June 5, 2021
Installed रिन्यूएबल एनर्जी Capacity के मामले में भारत आज दुनिया के टॉप-5 देशों में है।
इसमें भी सौर ऊर्जा की capacity को बीते 6 साल में लगभग 15 गुणा बढ़ाया है: PM @narendramodi
आज भारत, दुनिया के सामने एक उदाहरण प्रस्तुत कर रहा है कि जब पर्यावरण की रक्षा की बात हो, तो जरूरी नहीं कि ऐसा करते हुए विकास के कार्यों को भी अवरुद्ध किया जाए।
— PMO India (@PMOIndia) June 5, 2021
Economy और Ecology दोनों एक साथ चल सकती हैं, आगे बढ़ सकती हैं, भारत ने यही रास्ता चुना है: PM @narendramodi
आज देश के रेलवे नेटवर्क के एक बड़े हिस्से का बिजलीकरण किया जा चुका है।
— PMO India (@PMOIndia) June 5, 2021
देश के एयरपोर्ट्स को भी तेज़ी से सोलर पावर आधारित बनाया जा रहा है।
2014 से पहले तक सिर्फ 7 एयरपोर्ट्स में सोलर पावर की सुविधा थी, जबकि आज ये संख्या 50 से ज्यादा हो चुकी है: PM @narendramodi
जलवायु की रक्षा के लिए, पर्यावरण की रक्षा के लिए हमारे प्रयासों का संगठित होना बहुत ज़रूरी है।
— PMO India (@PMOIndia) June 5, 2021
देश का एक-एक नागरिक जब जल-वायु और ज़मीन के संतुलन को साधने के लिए एकजुट होकर प्रयास करेगा, तभी हम अपनी आने वाली पीढ़ियों को एक सुरक्षित पर्यावरण दे पाएंगे: PM @narendramodi
पुणे के बालू नाथू वाघमारे जी ने बताया कि किस प्रकार जैविक खाद में किसानों की दिलचस्पी काफी बढ़ गई है। इतना ही नहीं इसके उपयोग से खर्च में भी कमी आई है। #IndiasGreenFuture pic.twitter.com/b8HrlAqMUH
— Narendra Modi (@narendramodi) June 5, 2021
आणंद के अमित कुमार प्रजापति जी को बायोगैस प्लांट से कई प्रकार के लाभ हुए हैं। स्वच्छता भी और कमाई भी…#IndiasGreenFuture pic.twitter.com/8Ly0ZyLyHr
— Narendra Modi (@narendramodi) June 5, 2021
हरदोई के अरविंद कुमार जी ने बताया कि वैज्ञानिक विधि से खेती करने से न केवल गन्ने का उत्पादन तीन गुना बढ़ा है, बल्कि इथेनॉल का प्लांट लगाने से उनका जीवन भी काफी सहज हुआ है। #IndiasGreenFuture pic.twitter.com/R2ssfQJH9H
— Narendra Modi (@narendramodi) June 5, 2021
आज से 7-8 साल पहले देश में इथेनॉल की कभी उतनी चर्चा नहीं होती थी। लेकिन अब इथेनॉल 21वीं सदी के भारत की बड़ी प्राथमिकताओं से जुड़ गया है।
— Narendra Modi (@narendramodi) June 5, 2021
इथेनॉल पर फोकस से पर्यावरण के साथ ही इसका बेहतर प्रभाव किसानों के जीवन पर भी पड़ रहा है। #IndiasGreenFuture pic.twitter.com/qsOTq7ggyp
जलवायु परिवर्तन के खतरे से निपटने के लिए जो वैश्विक प्रयास चल रहे हैं, उनमें भारत एक नई रोशनी बनकर उभरा है।
— Narendra Modi (@narendramodi) June 5, 2021
जिस भारत को दुनिया कभी चुनौती के रूप में देखती थी, आज वही भारत Climate Justice का अगुआ बनकर उभर रहा है, एक विकराल संकट के विरुद्ध बड़ी ताकत बन रहा है। #IndiasGreenFuture pic.twitter.com/lhTnI9C8Sd
विकास और पर्यावरण में संतुलन हमारी पुरातन परंपरा का एक अहम हिस्सा है, जिसे हम आत्मनिर्भर भारत की भी ताकत बना रहे हैं। #IndiasGreenFuture pic.twitter.com/AY7u55aV00
— Narendra Modi (@narendramodi) June 5, 2021