Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਵਿਸ਼ਵ ਬੈਂਕ ਦੇ ਜੀ-20 ਦਸਤਾਵੇਜ਼ ਨੇ ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ ਦੁਆਰਾ ਭਾਰਤ ਦੇ ਵਿੱਤੀ ਸਮਾਵੇਸ਼ ਦੀ ਪ੍ਰਸ਼ੰਸਾ ਕੀਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵਿਸ਼ਵ ਬੈਂਕ ਦਾ ਇੱਕ ਨਿਸ਼ਕਰਸ਼ (ਸਿੱਟਾ)  ਸਾਂਝਾ ਕੀਤਾ, ਜਿਸ ਨੂੰ ਵਿਸ਼ਵ ਬੈਂਕ ਨੇ ਆਪਣੇ ਜੀ-20 ਦਸਤਾਵੇਜ਼ ਵਿੱਚ ਸ਼ਾਮਲ ਕੀਤਾ ਹੈ, ਅਤੇ ਉਸ ਵਿੱਚ ਕਿਹਾ ਗਿਆ ਹੈ ਕਿ ਭਾਰਤ ਨੇ ਕੇਵਲ ਛੇ ਵਰ੍ਹਿਆਂ ਵਿੱਚ ਵਿੱਤੀ ਸਮਾਵੇਸ਼ ਦਾ ਲਕਸ਼ ਹਾਸਲ ਕਰ ਲਿਆ ਹੈ, ਜਿਸ ਨੂੰ ਪ੍ਰਾਪਤ ਕਰਨ ਵਿੱਚ ਘੱਟ ਤੋਂ ਘੱਟ 47 ਵਰ੍ਹਿਆਂ ਦਾ ਲੰਬਾ ਸਮਾਂ ਲਗ ਸਕਦਾ ਸੀ।

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:

 “ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ (Digital Public Infrastructure) ਦੀ ਬਦੌਲਤ ਵਿੱਤੀ ਸਮਾਵੇਸ਼ ਵਿੱਚ ਭਾਰਤ ਦੀ ਲੰਬੀ ਛਲਾਂਗ!

 

ਵਰਲਡ ਬੈਂਕ (@WorldBank) ਦੇ ਜ਼ਰੀਏ ਕੀਤੇ ਜਾਣ ਵਾਲੇ ਇੱਕ ਜੀ-20 ਦਸਤਾਵੇਜ਼ ਨੇ ਭਾਰਤ ਦੇ ਵਿਕਾਸ ਬਾਰੇ ਇੱਕ ਬਹੁਤ ਦਿਲਚਸਪ ਨੁਕਤਾ ਸਾਂਝਾ ਕੀਤਾ ਹੈ। ਭਾਰਤ ਨੇ ਕੇਵਲ ਛੇ ਵਰ੍ਹਿਆਂ ਦੇ ਸਮੇਂ ਵਿੱਚ ਵਿੱਤੀ ਸਮਾਵੇਸ਼ ਦਾ ਲਕਸ਼ ਹਾਸਲ ਕਰ ਲਿਆ ਹੈ, ਜਿਸ ਨੂੰ ਪ੍ਰਾਪਤ ਕਰਨ ਵਿੱਚ ਘੱਟ ਤੋਂ ਘੱਟ 47 ਵਰ੍ਹਿਆਂ ਦਾ ਲੰਬਾ ਵਕਤ ਲਗ ਸਕਦਾ ਸੀ।

ਸਾਡੇ ਮਜ਼ਬੂਤ ਡਿਜੀਟਲ ਪੇਮੈਂਟ ਇਨਫ੍ਰਾਸਟ੍ਰਕਚਰ (ਡਿਜੀਟਲ ਭੁਗਤਾਨ ਬੁਨਿਆਦੀ ਢਾਂਚੇ) ਅਤੇ ਸਾਡੀ ਜਨਤਾ ਦਾ ਉਤਸ਼ਾਹ ਸ਼ਲਾਘਾਯੋਗ ਹੈ। ਇਹ ਤੇਜ਼ ਰਫ਼ਤਾਰ ਨਾਲ ਹੋਣ ਵਾਲੀ ਪ੍ਰਗਤੀ ਅਤੇ ਇਨੋਵੇਸ਼ਨ ਦਾ ਪ੍ਰਂਮਾਣ ਭੀ ਹੈ।

https://www.news18.com/india/if-not-for-digital-payment-infra-in-6-yrs-india-would-have-taken-47-yrs-to-achieve-growth-world-bank-8568140.html

 

 

 

*******

ਡੀਐੱਸ/ਐੱਸਕੇਐੱਸ