Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਵਿਸ਼ਵ ਤਪਦਿਕ ਦਿਵਸ ‘ਤੇ ਪ੍ਰਧਾਨ ਮੰਤਰੀ ਦਾ ਸੰਦੇਸ਼


ਵਿਸ਼ਵ ਤਪਦਿਕ ਦਿਵਸ ‘ਤੇ ਪ੍ਰਧਾਨ ਮੰਤਰੀ ਨੇ ਹੇਠ ਲਿਖਿਆ ਸੰਦੇਸ਼ ਦਿੱਤਾ ਹੈ।

‘‘ ਇਸ ਵਰ੍ਹੇ ਦੇ ਵਿਸ਼ਵ ਤਪਦਿਕ ਦਿਵਸ ਦਾ ਵਿਸ਼ਾ – ਵਸਤੂ – ‘ ਟੀਬੀ ਮੁਕਤ ਵਿਸ਼ਵ ਲਈ ਆਗੂਆਂ ਦੀ ਜ਼ਰੂਰਤ’ ਦੇ ਅਨੁਸਾਰ ਮੈਂ ਨਾਗਰਿਕਾਂ ਅਤੇ ਸੰਸਥਾਵਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਟੀਬੀ ਨੂੰ ਸਮਾਪਤ ਕਰਨ ਦੇ ਯਤਨ ਸਬੰਧੀ ਅੰਦੋਲਨ ਵਿੱਚ ਮੋਹਰੀ ਭੂਮਿਕਾ ਨਿਭਾਉਣ। ਇੱਕ ਟੀਬੀ ਮੁਕਤ ਵਿਸ਼ਵ, ਮਾਨਵਤਾ ਦੀ ਅਦੁੱਤੀ ਸੇਵਾ ਹੈ।

ਭਾਰਤ ਨੂੰ ਤਪਦਿਕ ਤੋਂ ਮੁਕਤ ਬਣਾਉਣ ਲਈ ਭਾਰਤ ਸਰਕਾਰ ਮਿਸ਼ਨ ਮੋਡ ਵਿੱਚ ਕੰਮ ਕਰ ਰਹੀ ਹੈ। ਵਿਸ਼ਵ ਨੇ 2030 ਤੱਕ ਟੀਬੀ ਤੋਂ ਮੁਕਤੀ ਪ੍ਰਾਪਤੀ ਦਾ ਟੀਚਾ ਰੱਖਿਆ ਹੈ ਲੇਕਿਨ ਭਾਰਤ ਵਿੱਚ ਅਸੀਂ 2025 ਤੱਕ ਖੁਦ ਨੂੰ ਟੀਬੀ ਤੋਂ ਮੁਕਤ ਬਣਾਉਣਾ ਚਾਹੁੰਦੇ ਹਾਂ।’’

***

AKT/SH