Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਵਿਸ਼ਵ ਨਿਰੰਤਰ ਵਿਕਾਸ ਸਿਖਰ ਸੰ‍ਮੇਲਨ ਵਿੱਚ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ


ਗੁਯਾਨਾ ਸਹਿਕਾਰੀ ਗਣਰਾਜ‍ ਦੇ ਰਾਸ਼‍ਟਰਪਤੀ, ਮਹਾਮਹਿਮ, ਡਾਕ‍ਟਰ ਮੋਹੰਮਦ ਇਰਫਾਨ ਅਲੀ,

ਪਪੂਆ ਨਿਊ ਗਿਣੀ ਦੇ ਪ੍ਰਧਾਨ ਮੰਤਰੀ, ਮਹਾਮਹਿਮ, ਜੇਮ‍ਸ ਮਾਰਾਪੇ

ਮਾਲਦੀਵ ਗਣਰਾਜ‍ ਦੀ ਪੀਪਲ‍ਸ ਮਜਲਿਸ (ਸੰਸਦ) ਦੇ ਸ‍ਪੀਕਰ, ਮੇਰੇ ਮਿੱਤਰ ਮਹਾਮਹਿਮ, ਮੋਹ‍ਮਦ ਨਸ਼ੀਦ

ਸੰਯੁਕਤ ਰਾਸ਼‍ਟਰ ਦੀ ਡਿਪਟੀ ਸੈਕੇਟਰੀ ਜਨਰਲ, ਮਹਾਮਹਿਮ, ਸੁਸ਼੍ਰੀ ਅਮੀਨਾ ਜੇ ਮੋਹੰਮਦ

ਭਾਰਤ ਦੇ ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰੀ, ਸ਼੍ਰੀ ਪ੍ਰਕਾਸ਼ ਜਾਵਡੇਕਰ,

ਵਿਸ਼ਿਸ਼‍ਟ ਮਹਿਮਾਨ ,

ਨਮਸ‍ਤੇ !

ਮੈਨੂੰ ਵਿਸ਼ਵ ਨਿਰੰਤਰ ਵਿਕਾਸ ਸਿਖਰ ਸੰਮੇਲਨ ਵਿੱਚ ਬੋਲਦੇ ਹੋਏ ਖੁਸ਼ੀ ਹੋ ਰਹੀ ਹੈ। ਇਹ ਫੋਰਮ ਵੀਹ ਸਾਲ ਪੂਰੇ ਕਰ ਰਿਹਾ ਹੈ। ਸਾਡੇ ਵਰਤਮਾਨ ਅਤੇ ਭਵਿੱਖ ਲਈ ਮਹੱਤਵਪੂਰਣ ਇਸ ਤਰ੍ਹਾਂ ਦੇ ਗਤੀਸ਼ੀਲ ਆਲਮੀ ਮੰਚਾਂ ਨੂੰ ਬਣਾਏ ਰੱਖਣ ਲਈ ਟੇਰੀ ਨੂੰ ਮੇਰੀ ਵਧਾਈ ਹੈ ।

ਦੋਸਤੋਂ ,

ਦੋ ਚੀਜ਼ਾ ਪਰਿਭਾਸ਼ਿਤ ਕਰਨਗੀਆਂ ਕਿ ਮਾਨਵਤਾ ਦੀ ਪ੍ਰਗਤੀ ਯਾਤਰਾ ਆਉਣ ਵਾਲੇ ਸਮੇਂ ਵਿੱਚ ਕਿਵੇਂ ਵਧੇਗੀਪਹਿਲਾਂ ਸਾਡੇ ਲੋਕਾਂ ਦੀ ਸਿਹਤ ਹੈ । ਦੂਜਾ ਸਾਡੀ ਪ੍ਰਥ‍ਵੀ ਦੀ ਸਿਹਤ ਹੈਦੋਵੇਂ ਆਪਸ ਵਿੱਚ ਜੁੜੇ ਹੋਏ ਹਨ । ਲੋਕਾਂ ਦੀ ਸਿਹਤ ਵਿੱਚ ਸੁਧਾਰ ਲਈ ਪਹਿਲਾਂ ਤੋਂ ਹੀ ਕਈ ਚਰਚਾਵਾਂ ਚੱਲ ਰਹੀਆਂ ਹਨ । ਅਸੀਂ ਪ੍ਰਥ‍ਵੀ ਦੀ ਸਿਹਤ ਬਾਰੇ ਗੱਲ ਕਰਨ ਲਈ ਇੱਥੇ ਇਕੱਠੇ ਹੋਏ ਹਾਂ। ਸਾਡੇ ਸਾਹਮਣੇ ਮੌਜੂਦ ਚੁਣੌਤੀ ਦਾ ਪੈਮਾਨਾ ਵਿਆਪਕ ਰੂਪ ਤੋਂ ਜਾਣਿਆ ਜਾਂਦਾ ਹੈ । ਲੇਕਿਨ , ਪਰੰਪਰਾਗਤ ਦ੍ਰਿਸ਼ਟੀਕੋਣ ਸਾਡੇ ਸਾਹਮਣੇ ਆਉਣ ਵਾਲੀਆਂ ਸੱਮਸਿਆਵਾਂ ਨੂੰ ਹਲ ਨਹੀਂ ਕਰ ਸਕਦਾ ਹੈਸਮੇਂ ਦੀ ਜ਼ਰੂਰਤ ਹੈ ਕਿ ਅਸੀਂ ਆਪਣੇ ਨੌਜਵਾਨਾਂ ਵਿੱਚ ਨਿਵੇਸ਼ ਕਰੀਏ ਅਤੇ ਨਿਰੰਤਰ ਵਿਕਾਸ ਦੀ ਦਿਸ਼ਾ ਵਿੱਚ ਕੰਮ ਕਰੀਏ

 

ਦੋਸਤੋਂ ,

ਜਲਵਾਯੂ ਪਰਿਵਰਤਨ ਨਾਲ ਲੜਨ ਦੀ ਰਾਹ ਜਲਵਾਯੂ ਨਿਆਂ ਦੇ ਮਾਧਿਅਮ ਤੋਂ ਹੈ। ਜਲਵਾਯੂ ਨਿਆਂ ਦੇ ਮਾਰਗ ਵਿੱਚ ਵੱਡੇ ਦਿਲ ਵਾਲਾ ਹੋਣ ਦਾ ਸਿਧਾਂਤ ਅਪਣਾਉਣਾ ਹੋਵੇਗਾ। ਜਲਵਾਯੂ ਨਿਆਂ ਵੀ ਵੱਡੀ ਅਤੇ ਦੀਰਘਕਾਲਿਕ ਤਸਵੀਰ ਬਾਰੇ ਸੋਚ ਰਿਹਾ ਹੈਦੁਖਦ ਅਸਲੀਅਤ ਵਾਤਾਵਰਣ ਵਿੱਚ ਬਦਲਾਅ ਹੈ ਅਤੇ ਕੁਦਰਤੀ ਆਪਦਾਵਾਂ ਗ਼ਰੀਬਾਂ ਨੂੰ ਸਭ ਤੋਂ ਜ਼ਿਆਦਾ ਪ੍ਰਭਾਵਿਤ ਕਰਦੀਆਂ ਹਨ। ਜਲਵਾਯੂ ਨਿਆਂ ਸੰਭਾਲ ਦੀ ਪਰਿਕਲ‍ਪਨਾ ਦੀ ਦ੍ਰਿਸ਼ਟੀ ਤੋਂ ਪ੍ਰੇਰਿਤ ਹੈ – ਜਿੱਥੇ ਵਿਕਾਸ ਸਭ ਤੋਂ ਗ਼ਰੀਬ ਲੋਕਾਂ ਲਈ ਅਧਿਕ ਕਰੁਣਾ ਦੇ ਨਾਲ ਆਉਂਦਾ ਹੈ । ਜਲਵਾਯੂ ਨਿਆਂ ਦਾ ਮਤਲਬ ਵਿਕਾਸਸ਼ੀਲ ਦੇਸ਼ਾਂ ਨੂੰ ਵਿਕਸਿਤ ਹੋਣ ਲਈ ਸਮਰੱਥ ਸਥਾਨ ਦੇਣਾ ਹੈ। ਜਦੋਂ ਸਾਡੇ ਵਿੱਚੋਂ ਹਰੇਕ ਆਪਣੇ ਵਿਅਕਤੀਗਤ ਅਤੇ ਸਾਮੂਹਕ ਕਰਤੱਵਾਂ ਨੂੰ ਸਮਝੇ, ਤਾਂ ਜਲਵਾਯੂ ਨਿਆਂ ਪ੍ਰਾਪਤ ਕੀਤਾ ਜਾ ਸਕਦਾ ਹੈ ।

ਦੋਸਤੋਂ ,

ਭਾਰਤ ਦੀ ਇੱਛਾ ਠੋਸ ਕਾਰਜ ਤੋਂ ਸਮਰਪਿਤ ਹੈ । ਉਤਸ਼ਾਹੀ ਜਨਤਕ ਯਤਨਾਂ ਦੁਆਰਾ ਸੰਚਾਲਿਤ, ਅਸੀਂ ਪੈਰਿਸ ਤੋਂ ਆਪਣੀ ਪ੍ਰਤਿਬੱਧਤਾਵਾਂ ਅਤੇ ਟੀਚਿਆਂ ਨੂੰ ਪਾਰ ਕਰਨ ਦੇ ਰਾਸ‍ਤੇ ਤੇ ਹਾਂ। ਅਸੀਂ 2005 ਦੇ ਪੱਧਰ ਤੋਂ ਸਕਲ ਘਰੇਲੂ ਉਤਪਾਦ ਦੀ ਉਤਸਰਜਨ ਤੀਵ੍ਰਤਾ ਨੂੰ 33 ਤੋਂ 35% ਤੱਕ ਘੱਟ ਕਰਨ ਲਈ ਪ੍ਰਤਿਬੱਧ ਹੈ। ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਉਤਸਰਜਨ ਦੀ ਤੀਵਰਤਾ ਵਿੱਚ 24% ਦੀ ਗਿਰਾਵਟ ਪਹਿਲਾਂ ਹੀ ਹਾਸਲ ਹੋ ਚੁੱਕੀ ਹੈ ।

ਗ਼ੈਰ-ਜੈਵਿਕ ਬਾਲਣ ਅਧਾਰਿਤ ਸੰਸਾਧਨਾਂ ਤੋਂ ਲਗਭਗ 40% ਸੰਚਤ ਇਲੈਕਟ੍ਰਿਕ ਪਾਵਰ ਸਥਾਪਿਤ ਸਮਰੱਥਾ ਪ੍ਰਾਪਤ ਕਰਨ ਦੀ ਪ੍ਰਤਿਬੱਧਤਾ ਸੀ। ਅਤੇ ਬਿਜਲੀ ਦੀ ਸਥਾਪਿਤ ਸਮਰੱਥਾ ਵਿੱਚ ਗ਼ੈਰ – ਜੈਵਿਕ ਸਰੋਤਾਂ ਦੀ ਹਿੱਸੇਦਾਰੀ ਅੱਜ ਵਧ ਕੇ 38% ਹੋ ਗਈ ਹੈਇਸ ਵਿੱਚ ਪਰਮਾਣੂ ਅਤੇ ਵੱਡੇ ਪਣਬਿਜਲੀ ਪ੍ਰੋਜੈਕਟ ਸ਼ਾਮਿਲ ਹਨ। ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਅਸੀਂ ਭੂਮੀ ਦੇ ਨਿਮਨੀਕਰਨ ਦੀ ਤਟਸ‍ਥਤਾ ਦੇ ਪ੍ਰਤੀ ਆਪਣੀ ਪ੍ਰਤਿਬੱਧਤਾ ਤੇ ਨਿਰੰਤਰ ਪ੍ਰਗਤੀ ਕਰ ਰਹੇ ਹਾਂਅਕਸ਼ਯ ਊਰਜਾ ਭਾਰਤ ਵਿੱਚ ਤੇਜ਼ੀ ਨਾਲ ਵਧ ਰਹੀ ਹੈ। ਅਸੀਂ 2030 ਤੱਕ ਅਖੁੱਟ ਊਰਜਾ ਉਤਪਾਦਨ ਸਮਰੱਥਾ ਦੇ 450 ਗੀਗਾ ਵਾਟ ਸਥਾਪਤ ਕਰਨ ਦੇ ਰਾਸ‍ਤੇ ਤੇ ਹਨ । ਇੱਥੇ, ਮੈਂ ਸਾਡੇ ਨਿਜੀ ਖੇਤਰ ਅਤੇ ਕਈ ਵਿਅਕਤੀਆਂ ਦੀ ਸਰਾਹਨਾ ਕਰਨਾ ਚਾਹਾਂਗਾ ਜੋ ਇਸ ਦੇ ਲਈ ਯੋਗਦਾਨ ਦੇ ਰਹੇ ਹਨਭਾਰਤ ਵੀ ਈਥੇਨੌਲ ਦਾ ਉਪਯੋਗ ਵਧਾ ਰਿਹਾ ਹੈ ।

ਦੋਸਤੋਂ ,

ਸਮਾਨ ਵਿਕਾਸ ਦੇ ਬਿਨਾਂ ਨਿਰੰਤਰ ਵਿਕਾਸ ਅਧੂਰਾ ਹੈ। ਇਸ ਦਿਸ਼ਾ ਵਿੱਚ ਵੀ ਭਾਰਤ ਨੇ ਚੰਗੀ ਪ੍ਰਗਤੀ ਕੀਤੀ ਹੈ। ਮਾਰਚ 2019 ਵਿੱਚ, ਭਾਰਤ ਨੇ ਲਗਭਗ ਸੌ ਪ੍ਰਤੀਸ਼ਤ ਬਿਜਲੀਕਰਨ ਹਾਸਲ ਕਰ ਲਿਆ ਸੀ ਇਹ ਸਥਾਈ ਟੈਕਨੋਲੋਜੀਆਂ ਅਤੇ ਨਵੀਨ ਮਾਡਲਾਂ ਰਾਹੀਂ ਕੀਤਾ ਗਿਆ ਸੀ । ਭਾਰਤ ਨੇ ਐੱਲਈਡੀ ਬਲਬਾਂ ਦੇ ਵਿਸ਼ਵ ਪੱਧਰ ਤੇ ਮਾਣਕ ਬਣਨ ਤੋਂ ਬਹੁਤ ਪਹਿਲਾਂ ਇਨ੍ਹਾਂ ਵਿੱਚ ਨਿਵੇਸ਼ ਕਰ ਲਿਆ ਸੀ। ਉੱਜਵਲਾ ਪ੍ਰੋਗਰਾਮ ਰਾਹੀਂ, ਤਿੰਨ ਐੱਲਈਡੀ ਬਲਬ 67 ਮਿਲਿਅਨ ਲੋਕਾਂ ਦੇ ਜੀਵਨ ਦਾ ਹਿੱਸਾ ਬਣ ਗਏ। ਇਸ ਨਾਲ ਪ੍ਰਤੀ ਸਾਲ 38 ਮਿਲੀਅਨ ਟਨ ਤੋਂ ਅਧਿਕ ਕਾਰਬਨ ਡਾਈਔਕਸਾਈਡ ਘੱਟ ਹੋ ਗਈਜਲ ਜੀਵਨ ਮਿਸ਼ਨ ਨੇ ਕੇਵਲ 18 ਮਹੀਨਿਆਂ ਵਿੱਚ 34 ਮਿਲੀਅਨ ਤੋਂ ਅਧਿਕ ਘਰਾਂ ਨੂੰ ਨਲ ਕਨੈਕਸ਼ਨ ਨਾਲ ਜੋੜਿਆ ਹੈ । ਪੀਐੱਮ ਉੱਜਵਲਾ ਯੋਜਨਾ ਰਾਹੀਂ ਗ਼ਰੀਬੀ ਰੇਖਾ ਤੋਂ ਨੀਚੇ ਰਹਿਣ ਵਾਲੇ 80 ਮਿਲੀਅਨ ਤੋਂ ਅਧਿਕ ਪਰਿਵਾਰਾਂ ਦੀਆਂ ਘਰਾਂ ਵਿੱਚ ਖਾਣਾ ਪਕਾਉਣ ਲਈ ਸਵੱਛ ਬਾਲਣ ਤੱਕ ਪਹੁੰਚ ਹੈ । ਅਸੀਂ ਭਾਰਤ ਦੀ ਊਰਜਾ ਬਾਸ‍ਕਿਟ ਵਿੱਚ ਕੁਦਰਤੀ ਗੈਸ ਦੀ ਹਿੱਸੇਦਾਰੀ 6% ਤੋਂ ਵਧਾ ਕੇ 15% ਕਰਨ ਦਾ ਕੰਮ ਕਰ ਰਹੇ ਹਾਂ

ਘਰੇਲੂ ਗੈਸ ਬੁਨਿਆਦੀ ਢਾਂਚੇ ਨੂੰ ਵਿਕਸਿਤ ਕਰਨ ਲਈ 60 ਬਿਲੀਅਨ ਡਾਲਰ ਦਾ ਅਨੁਮਾਨਿਤ ਨਿਵੇਸ਼ ਕੀਤਾ ਜਾਣਾ ਹੈ ਸ਼ਹਿਰ ਦੇ ਗੈਸ ਵੰਡ ਨੈੱਟਵਰਕ ਦੇ ਵਿਸਤਾਰ ਲਈ ਕੰਮ ਚੱਲ ਰਿਹਾ ਹੈਅਗਲੇ ਤਿੰਨ ਸਾਲਾਂ ਵਿੱਚ ਹੋਰ 100 ਜ਼ਿਲ੍ਹਿਆਂ ਨੂੰ ਨੈੱਟਵਰਕ ਵਿੱਚ ਜੋੜਿਆ ਜਾਵੇਗਾ। ਪੀਐੱਮ – ਕੁਸੁਮ ਯੋਜਨਾ ਰਾਹੀਂ, 2022 ਤੱਕ ਖੇਤੀਬਾੜੀ ਖੇਤਰ ਵਿੱਚ 30 ਗੀਗਾ ਵਾਟ ਨਾਲ ਅਧਿਕ ਸੌਰ ਸਮਰੱਥਾ ਵਿਕਸਿਤ ਕੀਤੀ ਜਾਵੇਗੀ ।

ਦੋਸਤੋਂ ,

ਅਕਸਰ, ਸਥਿਰਤਾ ਤੇ ਚਰਚਾ ਹਰਿਤ ਊਰਜਾ ਤੇ ਵੀ ਕੇਂਦ੍ਰਿਤ ਹੋ ਜਾਂਦੀ ਹੈਲੇਕਿਨ ਹਰਿਤ ਊਰਜਾ ਕੇਵਲ ਸਾਧਨ ਹੈ । ਅਸੀਂ ਜਿਸ ਮੰਜ਼ਿਲ ਦੀ ਤਲਾਸ਼ ਕਰਦੇ ਹਾਂ ਉਹ ਇੱਕ ਹਰਿਆਲੀ ਵਾਲਾ ਗ੍ਰਿਹ ਹੈਸਾਡੇ ਸੱਭਿਆਚਾਰ ਦੇ ਵਣਾਂ ਅਤੇ ਹਰੇ ਗ੍ਰੀਨ ਕਵਰ ਦੇ ਪ੍ਰਤੀ ਗਹਿਰੇ ਸਨਮਾਨ ਦੇ ਜਬਰਦਸ‍ਤ ਨਤੀਜੇ ਸਾਹਮਣੇ ਆ ਰਹੇ ਹਨ ਐੱਫਏਓ ਦੇ ਵਿਸ਼ਵ ਵਣ ਸੰਸਾਧਨ ਮੁਲਾਂਕਣ 2020 ਦੇ ਅਨੁਸਾਰ: ਪਿਛਲੇ ਇੱਕ ਦਹਾਕੇ ਵਿੱਚ ਭਾਰਤ ਵਣ ਖੇਤਰਾਂ ਵਿੱਚ ਟੌਪ ਦੇ 3 ਦੇਸ਼ਾਂ ਵਿੱਚੋਂ ਇੱਕ ਹੈ

ਦੇਸ਼ ਵਿੱਚ ਵਣ ਕਵਰ ਭੂਗੌਲਿਕ ਖੇਤਰ ਦੇ ਲਗਭਗ ਇੱਕ ਚੌਥਾਈ ਤੱਕ ਪਹੁੰਚ ਗਿਆ ਹੈਪਾਰੰਪਰਿਕ ਸੋਚ ਕੁਝ ਲੋਕਾਂ ਨੂੰ ਇਹ ਸੋਚਣ ਲਈ ਮਜ਼ਬੂਰ ਕਰ ਸਕਦੀ ਹੈ ਕਿ ਜਦੋਂ ਕੋਈ ਦੇਸ਼ ਵਿਕਾਸ ਦਾ ਪਿੱਛਾ ਕਰਦਾ ਹੈ , ਤਾਂ ਵਣ ਦਾ ਕਵਰ (ਘਨਾਪਣ) ਘੱਟ ਹੋ ਜਾਂਦਾ ਹੈ । ਲੇਕਿਨ , ਭਾਰਤ ਉਨ੍ਹਾਂ ਦੇਸ਼ਾਂ ਵਿੱਚੋਂ ਇੱਕ ਹੈ, ਜਿਨ੍ਹਾਂ ਨੂੰ ਇਹ ਦਿਖਾਉਣ ਦੀ ਜ਼ਰੂਰਤ ਨਹੀਂ ਹੈ

ਨਿਰੰਤਰ ਵਿਕਾਸ ਨੂੰ ਪ੍ਰਾਪਤ ਕਰਨ ਦੇ ਸਾਡੇ ਮਿਸ਼ਨ ਵਿੱਚ ਪਸ਼ੂ ਸੰਭਾਲ਼ ਤੇ ਵਿਸ਼ੇਸ਼ ਧਿਆਨ ਦੇਣਾ ਵੀ ਸ਼ਾਮਿਲ ਹੈ। ਭਾਰਤ ਵਿੱਚ , ਲੋਕ ਗਰਵ ਮਹਿਸੂਸ ਕਰਦੇ ਹਨ ਕਿ : ਪਿਛਲੇ ਪੰਜ ਤੋਂ ਸੱਤ ਸਾਲਾਂ ਵਿੱਚ, ਸ਼ੇਰਾਂ , ਬਾਘਾਂ , ਤੇਂਦੂਆਂ ਅਤੇ ਗੰਗਾ ਨਦੀ ਵਿੱਚ ਡੌਲਫਿਨ ਦੀ ਆਬਾਦੀ ਵਧੀ ਹੈ

ਦੋਸਤੋਂ ,

ਇਹ ਸਭਾ ਨਿਰੰਤਰ ਵਿਕਾਸ ਤੇ ਕੰਮ ਕਰਨ ਵਾਲੇ ਸਭ ਤੋਂ ਚੰਗੇ ਅਤੇ ਪ੍ਰਤੀਭਾਸ਼ਾਲੀ ਦਿਮਾਗਾਂ ਨੂੰ ਇੱਕ ਸਾਥ ਲਿਆਉਂਦੀ ਹੈ । ਮੈਂ ਦੋ ਪਹਿਲੂਆਂ ਤੇ ਧਿਆਨ ਆਕਰਸ਼ਿਤ ਕਰਨਾ ਚਾਹਾਂਗਾ: ਏਕਤਾ ਅਤੇ ਇਨੋਵੇਸ਼ਨਸਾਮੂਹਿਕ ਯਤਨਾਂ ਨਾਲ ਹੀ ਨਿਰੰਤਰ ਵਿਕਾਸ ਹੋਵੇਗਾ ।

ਜਦੋਂ ਹਰੇਕ ਵਿਅਕਤੀ ਰਾਸ਼ਟਰ ਦੀ ਭਲਾਈ ਬਾਰੇ ਸੋਚਦਾ ਹੈ, ਜਦੋਂ ਹਰੇਕ ਰਾਸ਼ਟਰ ਆਲਮੀ ਪੱਧਰ ਤੇ ਬਿਹਤਰੀ ਬਾਰੇ ਸੋਚਦਾ ਹੈ, ਉਦੋਂ ਸਥਾਈ ਵਿਕਾਸ ਇੱਕ ਅਸਲੀਅਤ ਬਣ ਜਾਵੇਗੀਭਾਰਤ ਨੇ ਅੰਤਰਰਾਸ਼ਟਰੀ ਸੌਰ ਗਠਬੰਧਨ ਰਾਹੀਂ ਇਸ ਦਿਸ਼ਾ ਵਿੱਚ ਇੱਕ ਯਤਨ ਕੀਤਾ ਹੈ। ਆਓ ਅਸੀਂ ਨਿਰੰਤਰ ਆਪਣੇ ਦਿਮਾਗ ਨੂੰ ਖੁੱਲ੍ਹਾ ਰੱਖੀਏ ਅਤੇ ਰਾਸ਼ਟਰ ਸਾਰੇ ਸਰਬਉੱਤਮ ਕਾਰਜ ਪ੍ਰਣਾਲੀ ਨੂੰ ਖੁੱਲ੍ਹਾ ਰੱਖੀਏਉਸੇ ਭਾਵਨਾ ਵਿੱਚ , ਅਸੀਂ ਨਿਰੰਤਰ ਦੂਸਰਿਆਂ ਦੇ ਨਾਲ ਆਪਣੀ ਸਰਬਉੱਤਮ ਕਾਰਜ ਪ੍ਰਣਾਲੀ ਨੂੰ ਸਾਂਝਾ ਕਰਦੇ ਹਾਂਦੂਜਾ ਨਵਾਚਾਰ ਹੈ । ਅਖੁੱਟ ਊਰਜਾ, ਵਾਤਾਵਰਣ ਦੇ ਅਨੁਕੂਲ ਟੈਕਨੋਲੋਜੀ ਅਤੇ ਬਹੁਤ ਕੁਝ ਤੇ ਅਨੇਕ ਸਟਾਰਟ-ਅੱਪ ਕੰਮ ਕਰ ਰਹੇ ਹਨ । ਨੀਤੀ ਨਿਰਮਾਤਾਵਾਂ ਵੱਜੋਂ, ਸਾਨੂੰ ਇਨ੍ਹਾਂ ਵਿਚੋਂ ਕਈ ਯਤਨਾਂ ਦਾ ਸਮਰਥਨ ਕਰਨਾ ਚਾਹੀਦਾ ਹੈ ਸਾਡੇ ਨੌਜਵਾਨਾਂ ਦੀ ਊਰਜਾ ਨਿਸ਼ਚਿਤ ਰੂਪ ਨਾਲ ਉਤਕ੍ਰਿਸ਼ਟ ਨਤੀਜਾ ਦੇਵੇਗੀ

ਦੋਸਤੋਂ ,

ਇਸ ਰੰਗ ਮੰਚ ਦੇ ਦੁਆਰਾ ਮੈਂ ਇੱਕ ਹੋਰ ਖੇਤਰ ਦੀ ਜ਼ਿਕਰ ਕਰਨਾ ਚਾਹਾਂਗਾ, ਜਿਸ ਤੇ ਵਿਚਾਰ ਕਰਨ ਦੀ ਜ਼ਰੂਰਤ ਹੈਉਹ ਹੈ – ਜੋ ਸਾਡੀਆਂ ਆਪਦਾ ਪ੍ਰਬੰਧਨ ਸਮਰੱਥਾਵਾਂ ਨੂੰ ਵਧਾ ਰਿਹਾ ਹੈਇਸ ਦੇ ਲਈ ਮਾਨਵ ਸੰਸਾਧਨ ਵਿਕਾਸ ਅਤੇ ਟੈਕਨੋਲੋਜੀ ਤੇ ਧਿਆਨ ਦੇਣ ਦੀ ਜ਼ਰੂਰਤ ਹੈ । ਆਪਦਾ ਰੋਧੀ ਸੰਰਚਨਾ ਲਈ ਗਠਬੰਧਨ ਦੇ ਹਿੱਸੇ ਵੱਜੋਂ, ਅਸੀਂ ਇਸ ਦਿਸ਼ਾ ਵਿੱਚ ਕੰਮ ਕਰ ਰਹੇ ਹਾਂ

ਦੋਸਤੋਂ ,

ਭਾਰਤ ਨਿਰੰਤਰ ਵਿਕਾਸ ਲਈ ਜੋ ਵੀ ਸੰਭਵ ਹੋਵੇ ਕਰਨ ਲਈ ਤਿਆਰ ਹੈ। ਸਾਡਾ ਮਾਨਵ ਕੇਂਦ੍ਰਿਤ ਦ੍ਰਿਸ਼ਟੀਕੋਣ ਵਿਸ਼ਵ ਭਲਾਈ ਲਈ ਤਾਕਤ ਵਧਾਉਣ ਵਾਲਾ ਹੋ ਸਕਦਾ ਹੈ। ਇਨ੍ਹਾਂ ਯਤਨਾਂ ਵਿੱਚ ਟੇਰੀ ਵਰਗੀਆਂ ਸੰਸਥਾਨਾਂ ਦੀ ਖੋਜ ਦਾ ਸਹਿਯੋਗ ਮਹੱਤਵਪੂਰਣ ਹੈ

ਮੈਂ ਇਸ ਸਿਖਰ ਸੰਮੇਲਨ, ਅਤੇ ਤੁਹਾਨੂੰ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ ।

ਧੰਨਵਾਦ !

ਬਹੁਤ-ਬਹੁਤ ਧੰਨਵਾਦ

 

 

 

*****

ਡੀਐੱਸ/ਐੱਸਐੱਚ