Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਵਿਯਨਤਿਆਨੇ, ਲਾਓ ਪੀਡੀਆਰ ਵਿੱਚ 21ਵੇਂ ਆਸੀਆਨ-ਭਾਰਤ ਸਮਿਟ ਸਮੇਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀਆਂ ਉਦਘਾਟਨੀ ਭਾਸ਼ਣ

ਵਿਯਨਤਿਆਨੇ, ਲਾਓ ਪੀਡੀਆਰ ਵਿੱਚ 21ਵੇਂ ਆਸੀਆਨ-ਭਾਰਤ ਸਮਿਟ ਸਮੇਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀਆਂ ਉਦਘਾਟਨੀ ਭਾਸ਼ਣ


ਮਹਾਮਹਿਮ, ਪ੍ਰਧਾਨ ਮੰਤਰੀ ਸੋਨਸਾਯ ਸਿਫਾਂਦੋਨ

ਮਹਾਨੁਭਾਵ,

ਮਹਾਮਹਿਮ,

ਨਮਸਕਾਰ।

ਅੱਜ, ਆਸੀਆਨ ਪਰਿਵਾਰ ਦੇ ਨਾਲ ਇਸ ਮੀਟਿੰਗ ਵਿੱਚ ਗਿਆਰਵੀਂ ਵਾਰ ਹਿੱਸਾ ਲੈਂਦੇ ਹੋਏ, ਮੈਂ ਮਾਣ ਮਹਿਸੂਸ ਕਰ ਰਿਹਾ ਹਾਂ।

10 ਵਰ੍ਹੇ ਪਹਿਲਾਂ ਮੈਂ ਭਾਰਤ ਦੇ ‘ਐਕਟ ਈਸਟ’ ਪੌਲਿਸੀ ਦਾ ਐਲਾਨ ਕੀਤਾ ਸੀ। ਪਿਛਲੇ ਇੱਕ ਦਹਾਕੇ ਵਿੱਚ ਇਸ ਨੀਤੀ ਨੇ ਭਾਰਤ ਅਤੇ ਆਸੀਆਨ ਦੇਸ਼ਾਂ ਦੇ ਸਬੰਧਾਂ ਨੂੰ ਨਵੀਂ ਊਰਜਾ, ਦਿਸ਼ਾ ਅਤੇ ਗਤੀ ਦਿੱਤੀ ਹੈ।

ਆਸੀਆਨ ਕੇਂਦ੍ਰੀਅਤਾ ਨੂੰ ਪ੍ਰਮੁੱਖਤਾ ਦਿੰਦੇ ਹੋਏ 2019 ਵਿੱਚ ਅਸੀਂ ਹਿੰਦ-ਪ੍ਰਸ਼ਾਂਤ ਮਹਾਸਾਗਰ ਅਭਿਯਾਨ ਸ਼ੁਰੂ ਕੀਤਾ ਸੀ। ਇਹ ਆਸੀਆਨ ਆਉਟਲੁੱਕ ਔਨ ਇੰਡੋ ਪੈਸੀਫਿਕ ਨੂੰ ਪੂਰਕ ਬਣਾਉਂਦਾ ਹੈ।

ਪਿਛਲੇ ਵਰ੍ਹੇ ਖੇਤਰੀ ਸੁਰੱਖਿਆ ਅਤੇ ਸਥਿਰਤਾ ਦੇ ਲਈ ਮੈਰੀਟਾਈਮ ਐਕਸਰਸਾਈਜ਼ ਦੀ ਸ਼ੁਰੂਆਤ ਕੀਤੀ ਗਈ ਹੈ।

ਪਿਛਲੇ 10 ਵਰ੍ਹਿਆਂ ਵਿੱਚ ਆਸੀਆਨ ਖੇਤਰਾਂ ਦੇ ਨਾਲ ਸਾਡਾ ਵਪਾਰ ਦੁੱਗਣਾ ਹੋ ਕੇ 130 ਬਿਲੀਅਨ ਡਾਲਰ ਤੋਂ ਅਧਿਕ ਹੋ ਗਿਆ ਹੈ।

ਅੱਜ ਸੱਤ ਆਸੀਆਨ ਦੇਸ਼ਾਂ ਦੇ ਨਾਲ ਸਿੱਧੀ ਫਲਾਈਟ ਕਨੈਕਟੀਵਿਟੀ ਹੈ ਅਤੇ ਜਲਦੀ ਹੀ ਬ੍ਰੁਨੇਈ ਦੇ ਨਾਲ ਵੀ ਸਿੱਧੀਆਂ ਉਡਾਨਾਂ ਸ਼ੁਰੂ ਹੋਣਗੀਆਂ।

ਤਿਮੋਰ-ਲੇਸਤੇ ਵਿੱਚ ਅਸੀਂ ਨਵਾਂ ਦੂਤਾਵਾਸ ਖੋਲ੍ਹਿਆ ਹੈ।

ਆਸੀਆਨ ਖੇਤਰ ਵਿੱਚ ਸਿੰਗਾਪੁਰ ਪਹਿਲਾ ਦੇਸ਼ ਸੀ, ਜਿਸ ਦੇ ਨਾਲ ਅਸੀਂ ਫਿਨਟੈੱਕ ਕਨੈਕਟੀਵਿਟੀ ਸਥਾਪਿਤ ਕੀਤੀ ਅਤੇ ਹੁਣ ਇਹ ਸਫ਼ਲਤਾ ਹੋਰ ਦੇਸ਼ਾਂ ਵਿੱਚ ਵੀ ਦੁਹਰਾਈ ਜਾ ਰਹੀ ਹੈ।

ਜਨ ਕੇਂਦ੍ਰਿਤ ਦ੍ਰਿਸ਼ਟੀਕੋਣ ਸਾਡੀ ਵਿਕਾਸ ਦੀ ਸਾਂਝੇਦਾਰੀ ਦਾ ਅਧਾਰ ਹੈ। 300 ਤੋਂ ਵੱਧ ਆਸੀਆਨ ਖੇਤਰਾਂ ਨੂੰ ਨਾਲੰਦਾ ਯੂਨੀਵਰਸਿਟੀ ਵਿੱਚ ਸਕੌਲਰਸ਼ਿਪ ਦਾ ਲਾਭ ਮਿਲਿਆ ਹੈ। ਨੈੱਟਵਰਕ ਆਵ੍ ਯੂਨੀਵਰਸਿਟੀਜ਼ ਸ਼ੁਰੂ ਕੀਤਾ ਗਿਆ ਹੈ।

ਲਾਓਸ, ਕੰਬੋਡੀਆ, ਵਿਅਤਨਾਮ, ਮਿਆਂਮਾਰ ਅਤੇ ਇੰਡੋਨੇਸ਼ੀਆ ਦੀ ਸਾਂਝੀ ਵਿਰਾਸਤ ਅਤੇ ਧਰੋਹਰ ਦੀ ਸੰਭਾਲ ਦੇ ਲਈ ਕੰਮ ਕੀਤਾ ਗਿਆ ਹੈ।

ਕੋਵਿਡ ਮਹਾਮਾਰੀ ਹੋਵੇ ਜਾਂ ਫਿਰ ਕੁਦਰਤੀ ਆਪਦਾ, ਮਨੁੱਖੀ ਜ਼ਿੰਮੇਵਾਰੀ ਉਠਾਉਂਦੇ ਹੋਏ ਸਾਨੂੰ ਇੱਕ-ਦੂਸਰੇ ਨੂੰ ਸਹਾਇਤਾ ਦਿੱਤੀ ਹੈ।

ਵਿਭਿੰਨ ਖੇਤਰਾਂ ਵਿੱਚ ਸਹਿਯੋਗ ਦੇ ਲਈ ਵਿਗਿਆਨ ਅਤੇ ਟੈਕਨੋਲੋਜੀ ਫੰਡ, ਡਿਜੀਟਲ ਫੰਡ ਅਤੇ ਗ੍ਰੀਨ ਫੰਡ ਸਥਾਪਿਤ ਕੀਤੇ ਗਏ ਹਨ। ਭਾਰਤ ਨੇ ਇਨ੍ਹਾਂ ਵਿੱਚ 30 ਮਿਲੀਅਨ ਡਾਲਰ ਤੋਂ ਅਧਿਕ ਦਾ ਯੋਗਦਾਨ ਕੀਤਾ ਹੈ। ਨਤੀਜੇ ਸਦਕਾ, ਸਾਡਾ ਸਹਿਯੋਗ ਪਾਣੀ ਦੇ ਅੰਦਰ ਤੋਂ ਲੈ ਕੇ ਪੁਲਾੜ ਤੱਕ ਫੈਲਿਆ ਹੈ, ਯਾਨੀ ਪਿਛਲੇ ਦਹਾਕੇ ਵਿੱਚ ਸਾਡੀ ਸਾਂਝੇਦਾਰੀ ਹਰ ਪ੍ਰਕਾਰ ਨਾਲ ਵਿਆਪਕ ਹੋਈ ਹੈ।

ਅਤੇ ਇਹ ਪ੍ਰਸੰਨਤਾ ਦਾ ਵਿਸ਼ਾ ਹੈ ਕਿ 2022 ਵਿੱਚ ਅਸੀਂ ਵਿਆਪਕ ਰਣਨੀਤਕ ਸਾਂਝੇਦਾਰੀ ਦਾ ਦਰਜਾ ਦਿੱਤਾ।

ਸਾਥੀਓ,

ਅਸੀਂ ਇੱਕ ਦੂਸਰੇ ਦੇ ਪੜੋਸੀ ਹਾਂ, ਗਲੋਬਲ ਸਾਉਥ ਦੇ ਸਾਥੀ ਮੈਂਬਰ ਹਾਂ ਅਤੇ ਭਵਿੱਖ ਵਿੱਚ ਤੇਜ਼ ਗਤੀ ਨਾਲ ਵਧਣ ਵਾਲੇ ਖੇਤਰ ਹਨ।

ਅਸੀਂ ਸ਼ਾਂਤੀਪ੍ਰਿਯ ਦੇਸ਼ ਹਾਂ। ਇੱਕ ਦੂਸਰੇ ਦੀ ਰਾਸ਼ਟਰੀ ਅਖੰਡਤਾ ਅਤੇ ਸੰਪ੍ਰੁਭਤਾ ਦਾ ਸਨਮਾਨ ਕਰਦੇ ਹਾਂ ਅਤੇ ਆਪਣੇ ਨੌਜਵਾਨਾਂ ਦੇ ਉੱਜਵਲ ਭਵਿੱਖ ਦੇ ਪ੍ਰਤੀ ਅਸੀਂ ਪ੍ਰਤੀਬੱਧ ਹਾਂ।

ਮੇਰਾ ਮੰਨਣਾ ਹੈ ਕਿ 21ਵੀਂ ਸਦੀ ਏਸ਼ਿਆਈ ਸਦੀ ਭਾਰਤ ਅਤੇ ਆਸੀਆਨ ਦੇਸ਼ਾਂ ਦੀ ਸਦੀ ਹੈ। ਅੱਜ ਜਦੋਂ ਵਿਸ਼ਵ ਦੇ ਕਈ ਹਿੱਸਿਆਂ ਵਿੱਚ ਸੰਘਰਸ਼ ਅਤੇ ਤਣਾਅ ਦੀ ਸਥਿਤੀ ਹੈ, ਤਦ ਭਾਰਤ ਅਤੇ ਆਸੀਆਨ ਦੀ ਮਿੱਤਰਤਾ, ਤਾਲਮੇਲ, ਸੰਵਾਦ ਅਤੇ ਸਹਿਯੋਗ ਬਹੁਤ ਹੀ ਮਹੱਤਵਪੂਰਨ ਹੈ।

ਆਸੀਆਨ ਦੀ ਸਫਲ ਪ੍ਰਧਾਨਗੀ ਦੇ ਲਈ ਮੈਂ ਲਾਓ-ਪੀਡੀਆਰ ਦੇ ਪ੍ਰਧਾਨ ਮੰਤਰੀ ਮੋਨਸਾਯ ਸਿਫਾਂਦੋਨ ਨੂੰ ਹਾਰਦਿਕ ਵਧਾਈ ਦਿੰਦਾ ਹਾਂ।

ਮੈਨੂੰ ਵਿਸ਼ਵਾਸ ਹੈ ਕਿ ਅੱਜ ਦੀ ਸਾਡੀ ਬੈਠਕ, ਭਾਰਤ ਅਤੇ ਆਸੀਆਨ ਸਾਂਝੇਦਾਰੀ ਵਿੱਚ ਨਵੇਂ ਆਯਾਮ ਜੋੜੇਗੀ।

ਬਹੁਤ-ਬਹੁਤ ਧੰਨਵਾਦ।

***

ਐੱਮਜੇਪੀਐੱਸ/ਐੱਸਆਰ/ਐੱਸਕੇਐੱਸ