Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਵਾਰਾਣਸੀ ਵਿੱਚ ਪ੍ਰਧਾਨ ਮੰਤਰੀ ਨੇ ਤੁਲਸੀ ਮਾਨਸ ਮੰਦਰ, ਦੁਰਗਾ ਮਾਤਾ ਮੰਦਰ ਦਾ ਦੌਰਾ ਕੀਤਾ, ਰਮਾਇਣ ਬਾਰੇ ਡਾਕ ਟਿਕਟ ਜਾਰੀ ਕੀਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਅੱਜ ਸ਼ਾਮੀਂ ਵਾਰਾਣਸੀ ਦੇ ਇਤਿਹਾਸਕ ਤੁਲਸੀ ਮਾਨਸ ਮੰਦਰ ਵਿੱਚ ਨਤਮਸਤਕ ਹੋਏ। ਇਸ ਮੌਕੇ ‘ਤੇ ਉਨ੍ਹਾਂ ਨੇ ‘ਰਮਾਇਣ’ ਬਾਰੇ ਡਾਕ ਟਿਕਟ ਜਾਰੀ ਕੀਤੀ। ਇਸ ਅਵਸਰ `ਤੇ ਜਦੋਂ ਤੁਲਸੀ ਮੰਦਰ ਵਿੱਚ ‘ਰਮਾਇਣ’ ਦੇ ਵਿਸ਼ੇ ‘ਤੇ ਡਾਕ ਟਿਕਟ ਜਾਰੀ ਕੀਤੀ ਗਈ, ਦੇ ਮਹੱਤਵ ‘ਤੇ ਜ਼ੋਰ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਮਾਜ ਵਿੱਚ ਡਾਕ ਟਿਕਟਾਂ ਦਾ ਇੱਕ ਵਿਸ਼ੇਸ਼ ਸਥਾਨ ਹੈ। ਉਨ੍ਹਾਂ ਕਿਹਾ ਕਿ ਇਹ ਸਾਡੇ ਇਤਿਹਾਸ ਨੂੰ ਸੰਭਾਲਣ ਦਾ ਵਧੀਆ ਢੰਗ ਹਨ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਕਿਵੇਂ ਭਗਵਾਨ ਰਾਮ ਦੀ ਜ਼ਿੰਦਗੀ ਅਤੇ ਆਦਰਸ਼ ਹਰ ਇੱਕ ਨੂੰ ਨਿਰੰਤਰ ਪ੍ਰੇਰਿਤ ਕਰ ਰਹੇ ਹਨ। ਪ੍ਰਧਾਨ ਮੰਤਰੀ ਬਾਅਦ ਵਿੱਚ ਦੁਰਗਾ ਮਾਤਾ ਮੰਦਰ ਅਤੇ ਦੁਰਗਾ ਕੁੰਡ ਵਿੱਚ ਨਤਮਸਤਕ ਹੋਏ।

*****

ਅਤੁਲ ਕੁਮਾਰ ਤਿਵਾਰੀ /ਐੱਨ ਟੀ