Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਵਾਰਾਣਸੀ ਵਿੱਚ ਆਰਜੇ ਸੰਕਰ ਨੇਤਰ ਹਸਪਤਾਲ (RJ Sankara Eye Hospital) ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

ਵਾਰਾਣਸੀ ਵਿੱਚ ਆਰਜੇ ਸੰਕਰ ਨੇਤਰ ਹਸਪਤਾਲ (RJ Sankara Eye Hospital) ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ


ਹਰ-ਹਰ ਮਹਾਦੇਵ!

ਸ਼੍ਰੀ ਕਾਂਚੀ ਕਾਮਕੋਟਿ ਪੀਠਮ ਦੇ ਸ਼ੰਕਰਾਚਾਰੀਆ ਜੀ, ਪੂਜਯ ਜਗਤਗੁਰੂ ਸ਼੍ਰੀ ਸ਼ੰਕਰ ਵਿਜਯੇਂਦਰ ਸਰਸਵਤੀ ਜੀ, ਉੱਤਰ ਪ੍ਰਦੇਸ਼ ਦੇ ਰਾਜਪਾਲ ਆਨੰਦੀਬੇਨ ਪਟੇਲ, ਮੁੱਖ ਮੰਤਰੀ ਸ਼੍ਰੀਮਾਨ ਯੋਗੀ ਆਦਿੱਤਿਆਨਾਥ ਜੀ, ਉਪ-ਮੁੱਖ ਮੰਤਰੀ ਬ੍ਰਜੇਸ਼ ਪਾਠਕ ਜੀ, ਸ਼ੰਕਰਾ ਆਈ ਫਾਊਂਡੇਸ਼ਨ  ਦੇ ਆਰਵੀ ਰਮਣੀ ਜੀ, ਡਾਕਟਰ ਐੱਸ ਵੀ ਬਾਲਾਸੁਬ੍ਰਮਣੀਅਮ ਜੀ, ਸ਼੍ਰੀ ਮੁਰਲੀ ਕ੍ਰਿਸ਼ਨਮੂਰਤੀ ਜੀ, ਰੇਖਾ ਝੁਨਝੁਨਵਾਲਾ ਜੀ, ਸੰਸਥਾ ਨਾਲ ਜੁੜੇ ਹੋਰ ਸਾਰੇ ਮੈਂਬਰਗਣ, ਦੇਵੀਓ ਅਤੇ ਸੱਜਣੋਂ!

 

ਇਸ ਪਾਵਨ ਮਹੀਨੇ ਵਿੱਚ, ਕਾਸ਼ੀ ਆਉਣਾ, ਇਹ ਆਪਣੇ ਆਪ ਵਿੱਚ ਇੱਕ ਪੂਣਯ ਅਨੁਭੂਤੀ (ਅਧਿਆਤਮਿਕ ਆਨੰਦ ਦਾ ਅਨੁਭਵ ਕਰਨ) ਦਾ ਅਵਸਰ ਹੁੰਦਾ ਹੈ। ਇੱਥੇ ਆਪਣੇ ਕਾਸ਼ੀਵਾਸੀ ਤਾਂ ਹਨ ਹੀ, ਸੰਤਜਨਾਂ ਅਤੇ ਪਰਉਪਕਾਰੀਆਂ  ਦਾ ਭੀ ਸੰਗ ਹੈ। ਇਸ ਤੋਂ ਸੁਖਦ ਸੰਯੋਗ ਭਲਾ ਕੀ ਹੋ ਸਕਦਾ ਹੈ! ਹੁਣੇ ਮੈਨੂੰ, ਪਰਮ ਪੂਜਯ ਸ਼ੰਕਰਾਚਾਰੀਆ ਜੀ ਦੇ ਨਾਲ ਦਰਸ਼ਨ ਦਾ, ਪ੍ਰਸਾਦ ਪਾਉਣ (ਪ੍ਰਾਪਤ ਕਰਨ) ਦਾ ਅਤੇ ਅਸ਼ੀਰਵਾਦ ਪ੍ਰਾਪਤ ਕਰਨ ਦਾ ਸੁਭਾਗ ਮਿਲਿਆ ਹੈ। ਉਨ੍ਹਾਂ ਦੇ ਅਸ਼ੀਰਵਾਦ ਨਾਲ ਹੀ, ਅੱਜ ਕਾਸ਼ੀ ਨੂੰ, ਪੂਰਵਾਂਚਲ ਨੂੰ, ਇੱਕ ਹੋਰ ਆਧੁਨਿਕ ਹਸਪਤਾਲ ਮਿਲਿਆ ਹੈ। ਭਗਵਾਨ ਸ਼ੰਕਰ ਦੀ ਨਗਰੀ ਵਿੱਚ, ਆਰਜੇ ਸ਼ੰਕਰਾ ਨੇਤਰ ਹਸਪਤਾਲ ਅੱਜ ਤੋਂ ਜਨ-ਜਨ ਦੇ ਲਈ ਸਮਰਪਿਤ ਹੈ। ਮੈਂ ਕਾਸ਼ੀ ਦੇ, ਪੂਰਵਾਂਚਲ ਦੇ ਸਾਰੇ ਪਰਿਵਾਰਜਨਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਸਾਥੀਓ,

ਸਾਡੇ ਸ਼ਾਸਤਰਾਂ ਵਿੱਚ ਕਿਹਾ ਗਿਆ ਹੈ- तमसो मा ज्योतिर्गमय:। ਯਾਨੀ, ਅੰਧਕਾਰ ਤੋਂ ਪ੍ਰਕਾਸ਼ ਦੀ ਤਰਫ਼ ਲੈ ਚਲੋ। ਇਹ ਆਰਜੇ ਸ਼ੰਕਰਾ ਨੇਤਰ ਹਸਪਤਾਲ ਵਾਰਾਣਸੀ ਅਤੇ ਇਸ ਖੇਤਰ ਦੇ ਅਨੇਕਾਂ ਲੋਕਾਂ ਦੇ ਜੀਵਨ ਤੋਂ ਹਨੇਰਾ ਦੂਰ ਕਰੇਗਾ, ਉਨ੍ਹਾਂ ਨੂੰ ਪ੍ਰਕਾਸ਼ ਦੇ ਵੱਲ ਲੈ ਜਾਵੇਗਾ। ਮੈਂ ਹੁਣ ਇਸ ਨੇਤਰ ਹਸਪਤਾਲ ਨੂੰ ਦੇਖ ਕੇ ਆਇਆ ਹਾਂ। ਇੱਕ ਪ੍ਰਕਾਰ ਨਾਲ ਇਹ ਅਧਿਆਤਮਿਕਤਾ ਅਤੇ ਆਧੁਨਿਕਤਾ ਦਾ ਸੰਗਮ ਹੈ। ਇਹ ਹਸਪਤਾਲ ਬਜ਼ੁਰਗਾਂ ਦੀ ਭੀ ਸੇਵਾ ਕਰੇਗਾ ਅਤੇ ਬੱਚਿਆਂ ਨੂੰ ਭੀ ਨਵੀਂ ਰੋਸ਼ਨੀ ਦੇਵੇਗਾ। ਇੱਥੇ ਬਹੁਤ ਬੜੀ ਸੰਖਿਆ ਵਿੱਚ ਗ਼ਰੀਬਾਂ ਨੂੰ ਮੁਫ਼ਤ ਇਲਾਜ ਮਿਲਣ ਵਾਲਾ ਹੈ। ਇਹ ਨੇਤਰ ਹਸਪਤਾਲ, ਇੱਥੇ ਦੇ ਨੌਜਵਾਨਾਂ ਦੇ ਲਈ ਰੋਜ਼ਗਾਰ ਦੇ ਭੀ ਨਵੇਂ ਅਵਸਰ ਲੈ ਕੇ ਆਇਆ ਹੈ। ਇੱਥੇ ਮੈਡੀਕਲ ਕਾਲਜਾਂ ਦੇ ਵਿਦਿਆਰਥੀ ਇੰਟਰਨਸ਼ਿਪ ਕਰ ਪਾਉਣਗੇ (ਸਕਣਗੇ), ਪ੍ਰੈਕਟਿਸ ਕਰ ਪਾਉਣਗੇ (ਸਕਣਗੇ)। ਸਪੋਰਟ ਸਟਾਫ਼ ਦੇ ਤੌਰ ‘ਤੇ ਭੀ ਇੱਥੇ ਦੇ ਅਨੇਕਾਂ ਲੋਕਾਂ ਨੂੰ ਕੰਮ ਮਿਲੇਗਾ।

 

ਸਾਥੀਓ,

ਸ਼ੰਕਰਾ ਆਈ ਫਾਊਂਡੇਸਨ ਦੇ ਇਸ ਨੇਕ ਕੰਮ ਨਾਲ ਜੁੜਨ ਦਾ ਇਸ ਤੋਂ ਪਹਿਲੇ ਭੀ ਮੈਨੂੰ ਅਵਸਰ ਮਿਲਿਆ ਹੈ। ਮੈਂ ਜਦ ਗੁਜਰਾਤ ਦਾ ਮੁੱਖ ਮੰਤਰੀ ਸੀ, ਤਦ ਉੱਥੇ ਭੀ ਸ਼ੰਕਰਾ ਨੇਤਰ ਹਸਪਤਾਲ ਖੁੱਲ੍ਹਿਆ ਸੀ। ਅਤੇ ਤੁਹਾਡੇ ਗੁਰੂਜੀ ਦੇ ਸਾਨਿਧਯ (ਦੀ ਨਿਕਟਤਾ) ਵਿੱਚ ਮੈਨੂੰ ਉਸ ਕੰਮ ਨੂੰ ਅਵਸਰ ਮਿਲਿਆ ਸੀ। ਅਤੇ ਅੱਜ ਮੈਨੂੰ ਤੁਹਾਡੇ ਸਾਨਿਧਯ (ਨਿਕਟਤਾ) ਵਿੱਚ ਇਸ ਕਾਰਜ ਦਾ ਅਵਸਰ ਮਿਲਿਆ ਹੈ ਅਤੇ ਮੇਰੇ ਲਈ ਇੱਕ ਬਹੁਤ ਸੰਤੋਸ਼ ਦਾ ਵਿਸ਼ਾ ਹੈ। ਵੈਸੇ ਪੂਜਯ ਸਵਾਮੀ ਜੀ ਨੇ ਦੱਸਿਆ ਭੀ, ਮੇਰਾ ਇੱਕ ਹੋਰ ਸੌਭਾਗਯ ਰਿਹਾ ਹੈ। ਸ਼੍ਰੀ ਕਾਂਚੀ ਕਾਮਕੋਟਿ ਪੀਠ-ਅਧਿਪਤੀ ਜਗਤਗੁਰੂ ਸ਼ੰਕਰਾਚਾਰੀਆ ਚੰਦਰਸ਼ੇਖਰੇਂਦਰ ਸਰਸਵਤੀ ਮਹਾਸਵਾਮੀਗਲ ਦਾ ਮੇਰੇ ‘ਤੇ ਬੜਾ ਅਸ਼ੀਰਵਾਦ ਰਿਹਾ।  ਪਰਮ ਅਚਾਰੀਆ ਜੀ ਨੂੰ ਅਨੇਕ ਵਾਰ ਉਨ੍ਹਾਂ ਦੇ ਚਰਨਾਂ ਵਿੱਚ ਬੈਠਣ ਦਾ ਮੈਨੂੰ ਸੁਭਾਗ ਮਿਲਿਆ ਸੀ। ਪਰਮ ਪੂਜਯ ਜਗਤ ਗੁਰੂ ਸ਼ੰਕਰਾਚਾਰੀਆ ਸ਼੍ਰੀ ਜਯੇਂਦਰ ਸਰਸਵਤੀ ਸਵਾਮੀਗਲ ਜੀ ਦਾ ਮੈਨੂੰ ਬਹੁਤ ਸਨੇਹ ਮਿਲਿਆ। ਉਨ੍ਹਾਂ ਦੇ ਮਾਰਗਦਰਸ਼ਨ ਵਿੱਚ ਮੈਂ ਅਨੇਕ ਕਾਰਜਾਂ ਨੂੰ ਪੂਰਾ ਕੀਤਾ ਅਤੇ ਹੁਣ ਜਗਤਗੁਰੂ ਸ਼ੰਕਰਾਚਾਰੀਆ ਸ਼੍ਰੀ ਸ਼ੰਕਰ ਵਿਜੇਂਦਰ ਸਰਸਵਤੀ ਜੀ ਦਾ ਭੀ ਮੈਨੂੰ ਸਾਨਿਧਯ (ਦੀ ਭੀ ਮੈਨੂੰ ਨਿਕਟਤਾ) ਮਿਲ ਰਿਹਾ (ਰਹੀ) ਹੈ। ਯਾਨੀ ਇੱਕ ਪ੍ਰਕਾਰ ਨਾਲ ਤਿੰਨ ਗੁਰੂ ਪਰੰਪਰਾਵਾਂ ਦੇ ਨਾਲ ਨਾਤਾ ਜੁੜਨਾ ਇਸ ਤੋਂ ਬੜਾ ਜੀਵਨ ਦਾ ਸੁਭਾਗ ਕੀ ਹੋ ਸਕਦਾ ਹੈ। ਇਹ ਮੇਰੇ ਲਈ ਵਿਅਕਤੀਗਤ ਤੌਰ ‘ਤੇ ਬਹੁਤ ਬੜੇ ਸੰਤੋਸ਼ ਦਾ ਵਿਸ਼ਾ ਹੈ। ਅੱਜ ਜਗਤਗੁਰੂ ਨੇ ਵਿਸ਼ੇਸ਼ ਤੌਰ ‘ਤੇ ਇਸ ਕਾਰਜਕ੍ਰਮ ਦੇ ਲਈ ਮੇਰੇ ਸੰਸਦੀ ਖੇਤਰ ਵਿੱਚ ਆਉਣ ਦਾ ਸਮਾਂ ਕੱਢਿਆ, ਮੈਂ ਇੱਥੋਂ ਦੇ ਜਨਪ੍ਰਤੀਨਿਧੀ ਦੇ ਰੂਪ ਵਿੱਚ ਤੁਹਾਡਾ ਸੁਆਗਤ ਕਰਦਾ ਹਾਂ ਅਤੇ ਤੁਹਾਡਾ ਆਭਾਰ ਭੀ ਪ੍ਰਗਟ ਕਰਦਾ ਹਾਂ।

 

ਸਾਥੀਓ,

ਅੱਜ ਦੇ ਦਿਨ, ਮੇਰੇ ਮਿੱਤਰ ਰਾਕੇਸ਼ ਝੁਨਝੁਨਵਾਲਾ ਜੀ ਦੀ ਯਾਦ ਆਉਣਾ ਭੀ ਬਹੁਤ ਸੁਭਾਵਿਕ ਹੈ। ਵਪਾਰ ਜਗਤ ਵਿੱਚ ਉਨ੍ਹਾਂ ਦੀ ਇੱਕ ਛਵੀ ਤੋਂ ਤਾਂ ਦੁਨੀਆ ਪਰੀਚਿਤ ਹੈ ਅਤੇ ਦੁਨੀਆ ਉਨ੍ਹਾਂ ਦੀ ਬਹੁਤ ਚਰਚਾ ਭੀ ਕਰਦੀ ਹੈ। ਲੇਕਿਨ ਉਹ ਸੇਵਾਕਾਰਜਾਂ ਨਾਲ ਕਿਵੇਂ ਜੁੜੇ ਸਨ, ਉਹ ਅੱਜ ਇੱਥੇ ਦਿਖਾਈ ਦਿੰਦਾ ਹੈ। ਹੁਣ ਉਨ੍ਹਾਂ ਦੀ ਇਸ ਵਿਰਾਸਤ ਨੂੰ ਉਨ੍ਹਾਂ ਦਾ ਪਰਿਵਾਰ ਅੱਗੇ ਵਧਾ ਰਿਹਾ ਹੈ। ਰੇਖਾ ਜੀ ਕਾਫੀ ਸਮਾਂ ਦੇ ਰਹੇ ਹਨ ਅਤੇ ਮੈਨੂੰ ਖੁਸ਼ੀ ਹੋਈ ਕਿ ਅੱਜ ਮੈਨੂੰ ਰਾਕੇਸ਼ ਜੀ ਦੇ ਪੂਰੇ ਪਰਿਵਾਰ ਨੂੰ ਭੀ ਮਿਲਣ ਦਾ ਮੌਕਾ ਮਿਲ ਗਿਆ। ਮੈਨੂੰ ਯਾਦ ਹੈ, ਮੈਂ ਸ਼ੰਕਰਾ ਆਈ ਹੌਸਪਿਟਲ ਅਤੇ ਚਿੱਤਰਕੂਟ ਆਈ ਹੌਸਪਿਟਲ, ਦੋਨੋਂ ਸੰਸਥਾਨਾਂ ਨੂੰ ਵਾਰਾਣਸੀ ਆਉਣ ਦਾ ਆਗਰਹਿ ਕੀਤਾ ਸੀ। ਮੈਂ ਦੋਨੋਂ ਸੰਸਥਾਨਾਂ ਦਾ ਆਭਾਰੀ ਹਾਂ ਕਿ ਉਨ੍ਹਾਂ ਨੇ ਕਾਸ਼ੀਵਾਸੀਆਂ ਦੇ ਆਗਰਹਿ ਦਾ ਮਾਣ ਰੱਖਿਆ। ਬੀਤੇ ਸਮੇਂ ਵਿੱਚ ਮੇਰੇ ਸੰਸਦੀ ਖੇਤਰ ਦੇ ਹਜ਼ਾਰਾਂ ਲੋਕਾਂ ਦਾ ਚਿੱਤਰਕੂਟ ਆਈ ਹੌਸਪਿਟਲ ਵਿੱਚ ਇਲਾਜ ਕੀਤਾ ਗਿਆ ਹੈ। ਹੁਣ ਇੱਥੋਂ ਦੇ ਲੋਕਾਂ ਨੂੰ ਵਾਰਾਣਸੀ ਵਿੱਚ ਹੀ ਦੋ ਨਵੇਂ ਆਧੁਨਿਕ ਸੰਸਥਾਨ ਮਿਲਣ ਜਾ ਰਹੇ ਹਨ।

ਸਾਥੀਓ,

ਕਾਸ਼ੀ ਦੀ ਪਹਿਚਾਣ ਅਨੰਤਕਾਲ ਤੋਂ ਧਰਮ ਅਤੇ ਸੰਸਕ੍ਰਿਤੀ ਦੀ ਰਾਜਧਾਨੀ ਦੇ ਰੂਪ ਵਿੱਚ ਰਹੀ ਹੈ। ਹੁਣ ਕਾਸ਼ੀ, ਯੂਪੀ ਦੇ, ਪੂਰਵਾਂਚਲ ਦੇ ਬੜੇ ਆਰੋਗਯ ਕੇਂਦਰ, ਹੈਲਥਕੇਅਰ ਹੱਬ ਦੇ ਰੂਪ ਵਿੱਚ ਵੀ ਵਿਖਿਆਤ ਹੋ ਰਿਹਾ ਹੈ। ਬੀਐੱਚਯੂ ਵਿੱਚ ਟ੍ਰੌਮਾ ਸੈਂਟਰ ਹੋਵੇ, ਸੁਪਰ ਸਪੈਸ਼ਲਿਟੀ ਹਸਪਤਾਲ ਹੋਵੇ, ਦੀਨਦਿਆਲ ਉਪਾਧਿਆਇ ਹਸਪਤਾਲ ਅਤੇ ਕਬੀਰਚੌਰਾ ਹਸਪਤਾਲ ਵਿੱਚ ਸੁਵਿਧਾਵਾਂ ਵਧਾਉਣਾ ਹੋਵੇ, ਬਜ਼ੁਰਗਾਂ ਦੇ ਲਈ, ਸਰਕਾਰੀ ਕਰਮਚਾਰੀਆਂ ਦੇ ਲਈ ਵਿਸ਼ੇਸ਼ ਹਸਪਤਾਲ ਹੋਵੇ, ਮੈਡੀਕਲ ਕਾਲਜ ਹੋਵੇ, ਅਜਿਹੇ ਅਨੇਕ ਕਾਰਜ ਕਾਸ਼ੀ ਵਿੱਚ ਬੀਤੇ ਇੱਕ ਦਹਾਕੇ ਵਿੱਚ ਹੋਏ ਹਨ। ਅੱਜ ਬਨਾਰਸ ਵਿੱਚ ਕੈਂਸਰ ਦੇ ਇਲਾਜ ਦੇ ਲਈ ਭੀ ਆਧੁਨਿਕ ਹਸਪਤਾਲ ਹੈ। ਪਹਿਲੇ ਜਿਨ੍ਹਾਂ ਮਰੀਜ਼ਾਂ ਨੂੰ ਦਿੱਲੀ-ਮੁੰਬਈ ਜਾਣਾ ਪੈਂਦਾ ਸੀ, ਅੱਜ ਉਹ ਇੱਥੇ ਹੀ ਅੱਛਾ ਇਲਾਜ ਕਰਵਾ ਪਾ ਰਹੇ ਹਨ। ਅੱਜ ਬਿਹਾਰ, ਝਾਰਖੰਡ, ਛੱਤੀਸਗੜ੍ਹ ਅਤੇ ਦੇਸ਼ ਦੇ ਹੋਰ ਹਿੱਸਿਆਂ ਤੋਂ ਭੀ ਹਜ਼ਾਰਾਂ ਲੋਕ ਇੱਥੇ ਇਲਾਜ ਦੇ ਲਈ ਆਉਂਦੇ ਹਨ। ਸਾਡੀ ਮੋਖਦਾਇਨੀ ਕਾਸ਼ੀ ਹੁਣ ਨਵੀਂ ਊਰਜਾ ਦੇ ਨਾਲ, ਨਵੇਂ ਸੰਸਾਧਨਾਂ ਦੇ ਨਾਲ ਨਵਜੀਵਨ-ਦਾਇਨੀ ਭੀ ਬਣ ਰਹੀ ਹੈ।

 

ਸਾਥੀਓ,

ਪਹਿਲੇ ਦੀਆਂ ਸਰਕਾਰਾਂ ਦੇ ਸਮੇਂ ਵਾਰਾਣਸੀ ਸਮੇਤ ਪੂਰਵਾਂਚਲ ਵਿੱਚ ਸਿਹਤ ਸੁਵਿਧਾਵਾਂ ਨੂੰ ਜਮ ਕੇ ਨਜ਼ਰਅੰਦਾਜ਼ ਕੀਤਾ ਗਿਆ। ਹਾਲਤ ਇਹ ਸੀ ਕਿ 10 ਸਾਲ ਪਹਿਲੇ ਪੂਰਵਾਂਚਲ ਵਿੱਚ ਦਿਮਾਗ਼ੀ ਬੁਖਾਰ  ਦੇ  ਇਲਾਜ ਦੇ ਲਈ ਬਲਾਕ ਪੱਧਰ ‘ਤੇ ਇਲਾਜ ਕੇਂਦਰ ਤੱਕ ਨਹੀਂ ਸਨ। ਬੱਚਿਆਂ ਦੀ ਮੌਤ ਹੁੰਦੀ ਸੀ, ਮੀਡੀਆ ਵਿੱਚ ਹੋ ਹੱਲਾ ਹੁੰਦਾ ਸੀ। ਲੇਕਿਨ ਪਹਿਲੇ ਦੀਆਂ ਸਰਕਾਰਾਂ ਕੁਝ ਨਹੀਂ ਕਰਦੀਆਂ ਸਨ। ਮੈਨੂੰ ਸੰਤੋਸ਼ ਹੈ ਕਿ ਬੀਤੇ ਦਹਾਕੇ ਵਿੱਚ, ਕਾਸ਼ੀ ਹੀ ਨਹੀਂ, ਪੂਰਵਾਂਚਲ ਦੇ ਪੂਰੇ ਖੇਤਰ ਵਿੱਚ ਸਿਹਤ ਸੁਵਿਧਾਵਾਂ ਦਾ ਅਭੂਤਪੂਰਵ ਵਿਸਤਾਰ ਹੋਇਆ ਹੈ। ਅੱਜ ਪੂਰਵਾਂਚਲ ਵਿੱਚ ਦਿਮਾਗ਼ੀ ਬੁਖਾਰ  ਦਾ ਇਲਾਜ ਕਰਨ ਦੇ ਲਈ ਸੌ ਤੋਂ ਅਧਿਕ ਐਸੇ ਕੇਂਦਰ ਕੰਮ ਕਰ ਰਹੇ ਹਨ। 10 ਸਾਲਾਂ ਵਿੱਚ ਪੂਰਵਾਂਚਲ ਦੇ ਪ੍ਰਾਥਮਿਕ ਅਤੇ ਸਮੁਦਾਇਕ ਕੇਂਦਰਾਂ ਵਿੱਚ 10 ਹਜ਼ਾਰ ਤੋਂ ਅਧਿਕ ਨਵੇਂ Bed ਜੋੜੇ ਗਏ ਹਨ। 10 ਸਾਲਾਂ ਵਿੱਚ ਪੂਰਵਾਂਚਲ ਦੇ ਪਿੰਡਾਂ ਵਿੱਚ ਸਾਢੇ 5 ਹਜ਼ਾਰ ਤੋਂ ਅਧਿਕ ਆਯੁਸ਼ਮਾਨ ਆਰੋਗਯ ਮੰਦਿਰ ਬਣਾਏ ਗਏ ਹਨ। 10 ਸਾਲ ਪਹਿਲੇ ਪੂਰਵਾਂਚਲ ਦੇ ਜ਼ਿਲ੍ਹਾ ਹਸਪਤਾਲਾਂ ਵਿੱਚ ਡਾਇਲਸਿਸ ਤੱਕ ਦੀ ਸੁਵਿਧਾ ਨਹੀਂ ਸੀ। ਅੱਜ 20 ਤੋਂ ਅਧਿਕ ਡਾਇਲਸਿਸ ਯੂਨਿਟਸ ਕੰਮ ਕਰ ਰਹੀਆਂ ਹਨ। ਜਿੱਥੇ ਮਰੀਜ਼ਾਂ ਨੂੰ ਇਹ ਸੁਵਿਧਾ ਮੁਫ਼ਤ ਮਿਲ ਰਹੀ ਹੈ।

ਸਾਥੀਓ,

21ਵੀਂ ਸਦੀ ਦੇ ਨਵੇਂ ਭਾਰਤ ਨੇ ਹੈਲਥਕੇਅਰ ਦੇ ਪ੍ਰਤੀ ਪੁਰਾਣੀ ਸੋਚ ਅਤੇ ਅਪ੍ਰੋਚ ਨੂੰ ਬਦਲ ਦਿੱਤਾ ਹੈ। ਅੱਜ ਆਰੋਗਯ ਨਾਲ ਜੁੜੀ ਭਾਰਤ ਦੀ ਰਣਨੀਤੀ ਦੇ ਪੰਜ ਥੰਮ੍ਹ  ਹਨ। ਪਹਿਲਾ- ਪ੍ਰਿਵੈਂਟਿਵ ਹੈਲਥਕੇਅਰ, ਯਾਨੀ ਬਿਮਾਰੀ ਹੋਣ ਤੋਂ ਪਹਿਲੇ ਦਾ ਬਚਾਅ। ਦੂਸਰਾ-ਸਮੇਂ ‘ਤੇ ਬਿਮਾਰੀ ਦੀ ਜਾਂਚ। ਤੀਸਰਾ- ਮੁਫ਼ਤ ਅਤੇ ਸਸਤਾ ਇਲਾਜ, ਸਸਤੀਆਂ ਦਵਾਈਆਂ। ਚੌਥਾ- ਛੋਟੇ ਸ਼ਹਿਰਾਂ ਵਿੱਚ ਅੱਛਾ ਇਲਾਜ, ਡਾਕਟਰਾਂ ਦੀ ਕਮੀ ਦੂਰ ਕਰਨਾ। ਅਤੇ ਪੰਜਵਾਂ- ਸਿਹਤ ਸੇਵਾ ਵਿੱਚ ਟੈਕਨੋਲੋਜੀ ਦਾ ਵਿਸਤਾਰ।

ਸਾਥੀਓ,

ਕਿਸੇ ਭੀ ਵਿਅਕਤੀ ਨੂੰ ਬਿਮਾਰੀ ਤੋਂ ਬਚਾਉਣਾ, ਭਾਰਤ ਦੀ ਸਿਹਤ ਨੀਤੀ ਦੀ ਬੜੀ ਪ੍ਰਾਥਮਿਕਤਾ ਹੈ, ਸਿਹਤ ਖੇਤਰ ਦਾ ਪਹਿਲਾ ਥੰਮ੍ਹ  ਹੈ। ਬਿਮਾਰੀ, ਗ਼ਰੀਬ ਨੂੰ ਹੋਰ ਗ਼ਰੀਬ ਬਣਾਉਂਦੀ ਹੈ। ਆਪ (ਤੁਸੀਂ) ਜਾਣਦੇ ਹੋ ਬੀਤੇ 10 ਸਾਲ ਵਿੱਚ 25 ਕਰੋੜ ਲੋਕ ਗ਼ਰੀਬੀ ਤੋਂ ਬਾਹਰ ਨਿਕਲੇ ਹਨ। ਇੱਕ ਗੰਭੀਰ ਬਿਮਾਰੀ, ਇਨ੍ਹਾਂ ਨੂੰ ਫਿਰ ਤੋਂ ਗ਼ਰੀਬੀ ਦੇ ਦਲਦਲ ਵਿੱਚ ਧਕੇਲ ਸਕਦੀ ਹੈ। ਇਸ ਲਈ ਬਿਮਾਰੀ ਹੋਵੇ ਹੀ ਨਾ, ਇਸ ‘ਤੇ ਸਰਕਾਰ ਬਹੁਤ ਜ਼ੋਰ ਦੇ ਰਹੀ ਹੈ। ਇਸ ਲਈ ਸਾਡੀ ਸਰਕਾਰ ਸਾਫ਼-ਸਫ਼ਾਈ, ਯੋਗ-ਆਯੁਰਵੇਦ, ਪੋਸ਼ਕ ਖਾਨ-ਪਾਨ ਇਨ੍ਹਾਂ ਸਾਰੇ ਵਿਸ਼ਿਆਂ ‘ਤੇ ਖਾਸ ਧਿਆਨ ਦੇ ਰਹੀ ਹੈ। ਅਸੀਂ ਟੀਕਾਕਰਣ ਅਭਿਯਾਨ ਨੂੰ ਭੀ ਜ਼ਿਆਦਾ ਤੋਂ ਜ਼ਿਆਦਾ ਘਰਾਂ ਤੱਕ ਲੈ ਗਏ ਹਾਂ। 10 ਸਾਲ ਪਹਿਲੇ ਤੱਕ ਇਹ ਸਥਿਤੀ ਸੀ ਕਿ ਦੇਸ਼ ਵਿੱਚ ਟੀਕਾਕਰਣ ਦੀ ਕਵਰੇਜ 60 ਪਰਸੈਂਟ ਦੇ ਆਸਪਾਸ ਹੀ ਸੀ। ਯਾਨੀ ਕਰੋੜਾਂ ਬੱਚੇ ਤਾਂ ਟੀਕਾਕਰਣ ਦੇ ਦਾਇਰੇ ਵਿੱਚ ਹੀ ਨਹੀਂ ਸਨ। ਅਤੇ ਟੀਕਾਕਰਣ ਦਾ ਇਹ ਦਾਇਰਾ ਹਰ ਸਾਲ ਸਿਰਫ਼ ਇੱਕ, ਡੇਢ ਪ੍ਰਤੀਸ਼ਤ ਦੀ ਗਤੀ ਨਾਲ ਵਧ ਰਿਹਾ ਸੀ। ਅਗਰ ਅਜਿਹਾ ਹੀ ਚਲਦਾ ਰਹਿੰਦਾ ਤਾਂ ਹਰ ਖੇਤਰ ਨੂੰ, ਹਰ ਬੱਚੇ ਨੂੰ ਟੀਕਾਕਰਣ ਦੇ ਦਾਇਰੇ ਵਿੱਚ ਲਿਆਉਣ ਵਿੱਚ 40-50 ਸਾਲ ਹੋਰ ਲਗ ਜਾਂਦੇ। ਆਪ (ਤੁਸੀਂ) ਕਲਪਨਾ ਕਰ ਸਕਦੇ ਹੋ ਕਿ ਇਹ ਦੇਸ਼ ਦੀ ਨਵੀਂ ਪੀੜ੍ਹੀ ਦੇ ਨਾਲ ਕਿਤਨਾ ਬੜਾ ਅਨਿਆਂ ਹੋ ਰਿਹਾ ਸੀ। ਇਸ ਲਈ ਸਰਕਾਰ ਬਣਨ ਦੇ ਬਾਅਦ ਅਸੀਂ ਬਹੁਤ ਹੀ ਬੜੀ ਪ੍ਰਾਥਮਿਕਤਾ ਬੱਚਿਆਂ ਦੇ ਟੀਕਾਕਰਣ ਨੂੰ ਦਿੱਤੀ, ਉਸ ਦੀ ਕਵਰੇਜ ਵਧਾਉਣ ਨੂੰ ਦਿੱਤੀ। ਅਸੀਂ ਮਿਸ਼ਨ ਇੰਦਰਧਨੁਸ਼ ਸ਼ੁਰੂ ਕੀਤਾ, ਅਸੀਂ ਇਕੱਠਿਆਂ ਕਈ ਸਾਰੇ ਮੰਤਰਾਲਿਆਂ ਨੂੰ ਇਸ ਕੰਮ ਵਿੱਚ ਲਗਾਇਆ, ਨਤੀਜਾ ਇਹ ਆਇਆ ਕਿ ਨਾ ਕੇਵਲ ਟੀਕਾਕਰਣ ਕਵਰੇਜ ਦੀ ਦਰ ਵਧੀ, ਬਲਕਿ ਅਜਿਹੀਆਂ ਕਰੋੜਾਂ ਗਰਭਵਤੀ ਮਹਿਲਾਵਾਂ ਦਾ, ਕਰੋੜਾਂ ਬੱਚਿਆਂ ਦਾ ਟੀਕਾਕਰਣ ਹੋਇਆ, ਜੋ ਪਹਿਲੇ ਇਸ ਤੋਂ ਛੁਟ ਜਾਂਦੇ ਸਨ। ਭਾਰਤ ਨੇ ਟੀਕਾਕਰਣ ‘ਤੇ ਜੋ ਜ਼ੋਰ ਦਿੱਤਾ… ਉਸ ਦਾ ਬਹੁਤ ਬੜਾ ਫਾਇਦਾ ਸਾਨੂੰ ਕੋਰੋਨਾ ਦੇ ਦੌਰਾਨ ਮਿਲਿਆ। ਅੱਜ ਪੂਰੇ ਦੇਸ਼ ਵਿੱਚ ਟੀਕਾਕਰਣ ਦਾ ਅਭਿਯਾਨ ਤੇਜ਼ੀ ਨਾਲ ਚਲ ਰਿਹਾ ਹੈ।

 

ਸਾਥੀਓ,

ਬਿਮਾਰੀ ਤੋਂ ਬਚਾਅ ਦੇ ਨਾਲ ਹੀ ਇਹ ਭੀ ਜ਼ਰੂਰੀ ਹੈ ਕਿ ਬਿਮਾਰੀ ਦਾ ਸਮੇਂ ‘ਤੇ ਪਤਾ ਚਲ ਜਾਵੇ। ਇਸ ਲਈ ਹੀ ਦੇਸ਼ਭਰ ਵਿੱਚ ਲੱਖਾਂ ਆਯੁਸ਼ਮਾਨ ਆਰੋਗਯ ਮੰਦਿਰ ਬਣਾਏ ਗਏ ਹਨ। ਇਸ ਨਾਲ ਕੈਂਸਰ-ਡਾਇਬਿਟੀਜ਼ ਜਿਹੀਆਂ ਅਨੇਕ ਬਿਮਾਰੀਆਂ ਦਾ ਸ਼ੁਰੂਆਤ ਵਿੱਚ ਹੀ ਪਤਾ ਲਗਣਾ ਸੰਭਵ ਹੋਇਆ ਹੈ। ਅੱਜ ਦੇਸ਼ ਵਿੱਚ ਕ੍ਰਿਟੀਕਲ ਕੇਅਰ ਬਲਾਕਸ ਅਤੇ ਆਧੁਨਿਕ ਲੈਬਸ ਦਾ ਨੈੱਟਵਰਕ ਭੀ ਬਣਾਇਆ ਜਾ ਰਿਹਾ ਹੈ। ਸਿਹਤ ਖੇਤਰ ਦਾ ਇਹ ਦੂਸਰਾ ਥੰਮ੍ਹ, ਲੱਖਾਂ ਲੋਕਾਂ ਦੀ ਜਾਨ ਬਚਾ ਰਿਹਾ ਹੈ।

 

ਸਾਥੀਓ,

ਸਿਹਤ ਦਾ ਤੀਸਰਾ ਥੰਮ੍ਹ- ਸਸਤਾ ਇਲਾਜ, ਸਸਤੀ ਦਵਾਈ ਦਾ ਹੈ। ਅੱਜ ਦੇਸ਼ ਦੇ ਹਰ ਨਾਗਰਿਕ ਦਾ ਬਿਮਾਰੀ ਦੇ ਇਲਾਜ ਵਿੱਚ ਹੋਣ ਵਾਲਾ ਔਸਤ ਖਰਚ 25 ਪਤੀਸ਼ਤ ਤੱਕ ਘੱਟ ਹੋ ਗਿਆ ਹੈ। ਪੀਐੱਮ ਜਨ ਔਸ਼ਧੀ ਕੇਂਦਰਾਂ ਵਿੱਚ ਲੋਕਾਂ ਨੂੰ 80 ਪਰਸੈਂਟ ਡਿਸਕਾਊਂਟ ਦੇ ਨਾਲ ਦਵਾਈਆਂ ਮਿਲ ਰਹੀਆਂ ਹਨ। ਹਾਰਟ ਸਟੰਟ ਹੋਣ, ਨੀਅ ਇੰਪਲਾਂਟ ਹੋਣ, ਕੈਂਸਰ ਦੀਆਂ ਦਵਾਈਆਂ ਹੋਣ, ਇਨ੍ਹਾਂ ਦੀ ਕੀਮਤ ਬਹੁਤ ਘੱਟ ਕੀਤੀਆਂ ਗਈਆਂ ਹਨ। ਗ਼ਰੀਬਾਂ ਨੂੰ 5 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਦੇਣ ਵਾਲੀ ਆਯੁਸ਼ਮਾਨ ਯੋਜਨਾ, ਉਨ੍ਹਾਂ ਦੇ ਲਈ ਸੰਜੀਵਨੀ ਸਾਬਤ ਹੋਈ ਹੈ। ਦੇਸ਼ ਵਿੱਚ ਹੁਣ ਤੱਕ ਸਾਢੇ 7 ਕਰੋੜ ਤੋਂ ਅਧਿਕ ਮਰੀਜ਼, ਮੁਫ਼ਤ ਇਲਾਜ ਦਾ ਲਾਭ ਲੈ ਚੁੱਕੇ ਹਨ। ਅਤੇ ਹੁਣ ਤਾਂ ਇਹ ਸੁਵਿਧਾ ਦੇਸ਼ ਦੇ ਹਰ ਪਰਿਵਾਰ ਦੇ ਬਜ਼ੁਰਗ ਨੂੰ ਭੀ ਮਿਲਣ ਲਗੀ ਹੈ।

ਸਾਥੀਓ,

ਸਿਹਤ ਖੇਤਰ ਦਾ ਚੌਥਾ ਥੰਮ੍ਹ, ਇਲਾਜ ਦੇ ਲਈ ਦਿੱਲੀ-ਮੁੰਬਈ ਜਿਹੇ ਬੜੇ ਸ਼ਹਿਰਾਂ ‘ਤੇ ਨਿਰਭਰਤਾ ਘੱਟ ਕਰਨ ਵਾਲਾ ਹੈ। ਏਮਸ ਹੋਵੇ, ਮੈਡੀਕਲ ਕਾਲਜ ਹੋਣ, ਸੁਪਰ ਸਪੈਸ਼ਲਿਟੀ ਹਸਪਤਾਲ ਹੋਣ, ਬੀਤੇ ਦਹਾਕੇ ਵਿੱਚ ਛੋਟੇ ਸ਼ਹਿਰਾਂ ਤੱਕ ਅਜਿਹੇ ਹਸਪਤਾਲ ਅਸੀਂ ਪਹੁੰਚਾਏ ਹਨ। ਦੇਸ਼ ਵਿੱਚ ਡਾਕਟਰਾਂ ਦੀ ਕਮੀ ਨੂੰ ਦੂਰ ਕਰਨ ਦੇ ਲਈ ਬੀਤੇ ਦਹਾਕੇ ਵਿੱਚ ਮੈਡੀਕਲ ਦੀਆਂ ਹਜ਼ਾਰਾਂ ਨਵੀਆਂ ਸੀਟਾਂ ਜੋੜੀਆਂ ਗਈਆਂ ਹਨ। ਹੁਣ ਅਸੀਂ ਤੈ ਕੀਤਾ ਹੈ ਕਿ ਆਉਣ ਵਾਲੇ 5 ਸਾਲ ਵਿੱਚ 75 ਹਜ਼ਾਰ ਹੋਰ ਸੀਟਾਂ ਜੋੜੀਆਂ ਜਾਣਗੀਆਂ।

ਸਾਥੀਓ,

ਸਿਹਤ ਖੇਤਰ ਦਾ ਪੰਜਵਾਂ ਥੰਮ੍ਹ -ਟੈਕਨੋਲੋਜੀ ਦੇ ਮਾਧਿਅਮ ਨਾਲ ਸਿਹਤ ਸੁਵਿਧਾਵਾਂ ਨੂੰ ਹੋਰ ਸੁਲਭ ਕਰਨ ਵਾਲਾ ਹੈ। ਅੱਜ ਡਿਜੀਟਲ ਹੈਲਥ ਆਈਡੀ ਬਣਾਈ ਜਾ ਰਹੀ ਹੈ। ਈ-ਸੰਜੀਵਨੀ ਐਪ ਜਿਹੇ ਮਾਧਿਅਮਾਂ ਨਾਲ ਘਰ ਬੈਠੇ ਹੀ ਮਰੀਜ਼ਾਂ ਨੂੰ ਪਰਾਮਰਸ਼ (ਸਲਾਹ-ਮਸ਼ਵਰੇ) ਦੀ ਸੁਵਿਧਾ ਦਿੱਤੀ ਜਾ ਰਹੀ ਹੈ। ਮੈਨੂੰ ਖੁਸ਼ੀ ਹੈ ਕਿ ਹੁਣ ਤੱਕ 30 ਕਰੋੜ ਤੋਂ ਜ਼ਿਆਦਾ ਲੋਕ ਈ-ਸੰਜੀਵਨੀ ਐਪ ਦੀ ਮਦਦ ਨਾਲ ਕੰਸਲਟੇਸ਼ਨ ਲੈ ਚੁੱਕੇ ਹਨ। ਅਸੀਂ ਡ੍ਰੋਨ ਟੈਕਨੋਲੋਜੀ ਨਾਲ ਭੀ ਸਿਹਤ ਸੇਵਾਵਾਂ ਨੂੰ ਜੋੜਨ ਦੀ ਤਰਫ਼ ਅੱਗੇ ਵਧ ਰਹੇ ਹਾਂ।

ਸਾਥੀਓ,

ਤੰਦਰੁਸਤ ਅਤੇ ਸਮਰੱਥ ਯੁਵਾ ਪੀੜ੍ਹੀ, ਵਿਕਸਿਤ ਭਾਰਤ ਦੇ ਸੰਕਲਪ ਨੂੰ ਸਿੱਧ ਕਰਨ ਵਾਲੀ ਹੈ। ਮੈਨੂੰ ਬਹੁਤ ਖੁਸ਼ੀ ਹੈ ਕਿ ਇਸ ਮਿਸ਼ਨ ਵਿੱਚ, ਪੂਜਯ ਸ਼ੰਕਰਾਚਾਰੀਆ ਜੀ ਦਾ ਅਸ਼ੀਰਵਾਦ ਸਾਡੇ ਨਾਲ ਹੈ। ਮੈਂ ਬਾਬਾ ਵਿਸ਼ਵਨਾਥ ਨੂੰ ਪ੍ਰਾਰਥਨਾ ਕਰਦਾ ਹਾਂ ਕਿ ਤੰਦਰੁਸਤ ਅਤੇ ਸਮਰੱਥ ਭਾਰਤ ਦਾ ਇਹ ਮਿਸ਼ਨ ਇੰਝ ਹੀ ਸਸ਼ਕਤ ਹੁੰਦਾ ਰਹੇ। ਅਤੇ ਅੱਜ ਜਦੋਂ ਮੈਂ ਪੂਜਯ ਸ਼ੰਕਰਾਚਾਰੀਆ ਜੀ ਦੇ ਚਰਨਾਂ ਵਿੱਚ ਬੈਠਿਆ ਹਾਂ ਤਦ ਮੇਰੇ ਬਚਪਨ ਦੀਆਂ ਕੁਝ ਯਾਦਾਂ ਭੀ ਮੈਨੂੰ ਯਾਦ ਆ ਰਹੀਆਂ ਹਨ। ਅਸੀਂ ਜਦੋਂ ਛੋਟੇ ਸਾਂ ਤਾਂ ਮੇਰੇ ਪਿੰਡ ਤੋਂ ਇੱਕ ਡਾਕਟਰ ਕੁਝ ਲੋਕਾਂ ਦੀ ਟੋਲੀ ਲੈ ਕੇ ਇੱਕ ਮਹੀਨੇ ਦੇ ਲਈ ਬਿਹਾਰ ਜਾਂਦੇ ਸਨ। ਅਤੇ ਬਿਹਾਰ ਵਿੱਚ ਨੇਤਰਯ੍ਗਨ ਕਰਦੇ ਸਨ ਅਤੇ ਕੈਟਰੈਕਟ ਅਪਰੇਸ਼ਨ ਦਾ ਬਹੁਤ ਬੜਾ ਅਭਿਯਾਨ ਕਰਦੇ ਸਨ। ਹਰ ਸਾਲ ਇੱਕ-ਇੱਕ ਮਹੀਨਾ ਦਿੰਦੇ ਸਨ। ਤਾਂ ਮੇਰੇ ਪਿੰਡ ਤੋਂ ਕਈ ਲੋਕ volunteer ਦੇ ਰੂਪ ਵਿੱਚ ਜਾਇਆ ਕਰਦੇ ਸਨ। ਮੈਂ ਬਚਪਨ ਵਿੱਚ ਇਨ੍ਹਾਂ ਚੀਜ਼ਾਂ ਤੋਂ ਪਰੀਚਿਤ ਸਾਂ, ਅਤੇ ਬਿਹਾਰ ਵਿੱਚ ਇਸ ਦੀ ਕਿਤਨੀ ਜ਼ਰੂਰਤ ਸੀ ਮੈਂ ਉਸ ਸਮੇਂ ਜਾਣਦਾ ਸਾਂ। ਤਾਂ ਅੱਜ ਮੈਂ publically ਪੂਜਯ ਸ਼ੰਕਰਾਚਾਰੀਆ ਜੀ ਨੂੰ ਪ੍ਰਾਰਥਨਾ ਕਰਦਾ ਹਾਂ ਕਿ ਵੈਸਾ ਹੀ ਇੱਕ ਸ਼ੰਕਰਾ ਨੇਤਰ ਹਸਪਤਾਲ ਬਿਹਾਰ ਵਿੱਚ ਭੀ ਅਸੀਂ ਕਰੀਏ, ਕਿਉਂਕਿ ਮੇਰੀਆਂ ਬਚਪਨ ਦੀਆਂ ਉਹ ਸਮ੍ਰਿਤੀਆਂ, ਮੈਨੂੰ ਲਗਦਾ ਹੈ ਕਿ ਬਿਹਾਰ ਦੇ ਲੋਕਾਂ ਦੀ ਬਹੁਤ ਬੜੀ ਸੇਵਾ ਹੋਵੇਗੀ ਅਤੇ ਮਹਾਰਾਜ ਦੀ ਦਾ ਤਾਂ ਦੇਸ਼ ਦੇ ਹਰ ਕੋਣੇ ਵਿੱਚ ਜਾਣ ਦਾ ਇਰਾਦਾ ਹੈ। ਤਾਂ ਸ਼ਾਇਦ ਬਿਹਾਰ ਨੂੰ ਪ੍ਰਾਥਮਿਕਤਾ ਜ਼ਰੂਰ ਮਿਲੇਗੀ, ਤੁਹਾਡੇ ਅਸ਼ੀਰਵਾਦ ਮਿਲਣਗੇ ਬਿਹਾਰ ਨੂੰ ਅਤੇ ਬਿਹਾਰ ਵਿੱਚ ਸੱਚਮੁੱਚ ਉੱਥੋਂ ਦੇ ਲੋਕਾਂ ਦੀ ਸੇਵਾ ਕਰਨਾ, ਇਹ ਭੀ ਇੱਕ ਬਹੁਤ ਬੜਾ ਸੁਭਾਗ ਹੈ। ਬੜੇ ਪਰਿਸ਼੍ਰਮੀ ਲੋਕ ਹਨ, ਬਹੁਤ ਮਿਹਨਤ ਕਰਨ ਵਾਲੇ ਲੋਕ ਹਨ, ਅਤੇ ਉਨ੍ਹਾਂ ਦੇ ਜੀਵਨ ਵਿੱਚ ਅਸੀਂ ਕੁਝ ਕਰਾਂਗੇ, ਤਾਂ ਸਾਨੂੰ ਭੀ ਜੀਵਨ ਵਿੱਚ ਬਹੁਤ ਬੜਾ ਸੰਤੋਸ਼ ਮਿਲੇਗਾ। ਮੈਂ ਇੱਕ ਵਾਰ ਫਿਰ ਆਪ ਸਭ ਨੂੰ, ਵਿਸ਼ੇਸ਼ ਤੌਰ ‘ਤੇ ਸਾਡੇ ਜੋ ਡਾਕਟਰ ਮਿੱਤਰ ਹਨ, ਪੈਰਾਮੈਡਿਕਸ ਦੇ ਸਟਾਫ਼ ਦੇ ਲੋਕ ਹਨ, ਉਨ੍ਹਾਂ ਸਟਾਫ਼ ਦੇ ਸਾਰੇ ਭਾਈ-ਭੈਣ ਹਨ, ਉਨ੍ਹਾਂ ਸਭ ਨੂੰ ਭੀ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਅਤੇ ਪੂਜਯ ਜਗਤਗੁਰੂ ਜੀ ਦੇ ਚਰਨਾਂ ਵਿੱਚ ਸ਼ੀਸ਼ ਨਵਾ ਕੇ ਉਨ੍ਹਾਂ ਦੇ ਅਸ਼ੀਰਵਾਦ ਦੇ ਲਈ, ਉਨ੍ਹਾਂ ਦੇ ਸਾਨਿਧਯ (ਨਿਕਟਤਾ) ਦੇ ਲਈ ਹਿਰਦੇ ਤੋਂ ਆਪਣੀ ਪ੍ਰਾਰਥਨਾ ਵਿਅਕਤ ਕਰਦੇ ਹੋਏ, ਆਭਾਰ ਵਿਅਕਤ ਕਰਦੇ ਹੋਏ, ਮੈਂ ਮੇਰੀ ਵਾਣੀ ਨੂੰ ਵਿਰਾਮ ਦਿੰਦਾ ਹਾਂ। ਹਰ-ਹਰ ਮਹਾਦੇਵ। 

***

 

ਐੱਮਜੇਪੀਐੱਸ/ਐੱਸਟੀ/ਡੀਕੇ