ਚੈੱਕ ਗਣਰਾਜ ਦੇ ਪ੍ਰਧਾਨ ਮੰਤਰੀ ਮਾਣਯੋਗ ਸ਼੍ਰੀ ਆਂਦ੍ਰੇਜ਼ ਬਾਬਿਸ਼ (Mr. Andrej Babis) 17-19 ਜਨਵਰੀ, 2019 ਤੱਕ ਭਾਰਤ ਵਿੱਚ ਸਰਕਾਰੀ ਦੌਰੇ ਉੱਤੇ ਹਨ| ਉਨ੍ਹਾਂ ਨਾਲ ਵਪਾਰ ਅਤੇ ਉਦਯੋਗ ਮੰਤਰੀ ਸ਼੍ਰੀਮਤੀ ਮਾਰਟਾ ਨੋਵਾਕੋਵਾ (Ms. Marta Novakova) ਅਤੇ ਇੱਕ ਵੱਡਾ ਬਿਜ਼ਨਸ ਡੈਲੀਗੇਸ਼ਨ ਵੀ ਆਇਆ ਹੈ| ਪ੍ਰਧਾਨ ਮੰਤਰੀ ਬਾਬਿਸ ਵਾਈਬ੍ਰੈਂਟ ਗੁਜਰਾਤ ਗਲੋਬਲ ਸਮਿਟ 2019 ਵਿੱਚ ਚੈਕ ਡੈਲੀਗੇਸ਼ਨ ਦੀ ਅਗਵਾਈ ਕਰ ਰਹੇ ਹਨ। ਚੈੱਕ ਗਣਰਾਜ ਇੱਕ ਸਹਿਭਾਗੀ ਦੇਸ਼ ਹੈ|
ਪ੍ਰਧਾਨ ਮੰਤਰੀ ਮੋਦੀ ਅਤੇ ਪ੍ਰਧਾਨ ਮੰਤਰੀ ਬਾਬਿਸ਼ ਨੇ 18 ਜਨਵਰੀ ਨੂੰ ਸਮਿਟ ਦੇ ਮੌਕੇ ’ਤੇ ਇੱਕ ਦੋ ਦੁਵੱਲੀ ਮੀਟਿੰਗ ਕੀਤੀ । ਗੱਲਬਾਤ ਦੌਰਾਨ ਦੋਹਾਂ ਦੇਸ਼ਾਂ ਵਿੱਚ ਮਹੱਤਵਪੂਰਨ ਅਤੇ ਖੇਤਰੀ ਮੁੱਦਿਆਂ ਸਮੇਤ ਆਪਸੀ ਹਿਤਾਂ ਸਬੰਧੀ ਪੂਰੀ ਚਰਚਾ ਕੀਤੀ ਗਈ|
ਪ੍ਰਧਾਨ ਮੰਤਰੀ ਮੋਦੀ ਦੀ ਦੂਰਦਰਸ਼ੀ ਅਗਵਾਈ ਦਾ ਸੁਆਗਤ ਕਰਦਿਆਂ, ਚੈੱਕ ਪ੍ਰਧਾਨ ਮੰਤਰੀ ਨੇ ਭਾਰਤੀ ਅਰਥਵਿਵਸਥਾ ਦੇ ਤੇਜ਼ ਵਿਕਾਸ ਅਤੇ ਦੋਹਾਂ ਦੇਸ਼ਾਂ ਵਿੱਚ ਵਪਾਰ ਅਤੇ ਨਿਵੇਸ਼ ਸਬੰਧਾਂ ਨੂੰ ਵਧਾਉਣ ਦੇ ਵੱਡੇ ਮੌਕਿਆਂ ਦੀ ਸ਼ਲਾਘਾ ਕੀਤੀ| ਪ੍ਰਧਾਨ ਮੰਤਰੀ ਬਾਬਿਸ਼ ਨੇ ਪਿਛਲੇ ਸਾਲ ਸਤੰਬਰ ਵਿੱਚ ਭਾਰਤ ਦੇ ਰਾਸ਼ਟਰਪਤੀ ਦੇ ਚੈੱਕ ਰਿਪਬਲਿਕ ਦੇ ਦੌਰੇ ਨੂੰ ਯਾਦ ਕੀਤਾ ਜਦੋਂ ਦੋਹਾਂ ਦੇਸ਼ਾਂ ਵਿੱਚ ਸਹਿਯੋਗ ਲਈ ਬਹੁਤ ਸਾਰੇ ਸਹਿਮਤੀ ਪੱਤਰਾਂ ’ਤੇ ਹਸਤਾਖ਼ਰ ਹੋਏ ਸਨ|
ਚੈੱਕ ਗਣਰਾਜ ਕੋਲ ਭਾਰੀ ਮਸ਼ੀਨਰੀ ਅਤੇ ਦਰੁੱਸਤ ਇੰਜੀਨੀਅਰਿੰਗ ਵਿੱਚ ਅਤਿ ਆਧੁਨਿਕ ਨਿਰਮਾਣ ਟੈਕਨੋਲੋਜੀਆਂ ਹਨ। ਪ੍ਰਧਾਨ ਮੰਤਰੀ ਨੇ ਚੈੱਕ ਕੰਪਨੀਆਂ ਨੂੰ ਵੱਡੇ ਮੌਕਿਆਂ ਦਾ ਲਾਭ ਉਠਾਉਣ ਲਈ ਕਿਹਾ ਜਿਨ੍ਹਾਂ ਦੀ ਭਾਰਤੀ ਬਜ਼ਾਰ ਨੇ ਭਾਰਤ ਵਿੱਚ ਖ਼ਾਸ ਤੌਰ ’ਤੇ ਰੱਖਿਆ, ਆਟੋਮੋਟਿਵ ਅਤੇ ਰੇਲਵੇ ਵਰਗੇ ਖੇਤਰਾਂ ਵਿੱਚ ਨਿਰਮਾਣ ਕਰਨ ਦੀ ਪੇਸ਼ਕਸ਼ ਕੀਤੀ ਸੀ|
ਚੈੱਕ ਦੇ ਪ੍ਰਧਾਨ ਮੰਤਰੀ ਨੇ ਇੱਕ ਪ੍ਰਤਿਸ਼ਠਿਤ ਖੋਜ ਅਤੇ ਵਿਕਾਸ ਕੌਂਸਲ ਲਈ ਭਾਰਤੀ ਵਿਗਿਆਨੀ ਦੀ ਨਾਮਜ਼ਦਗੀ ਮੰਗੀ ਜੋ ਕਈ ਅੰਤਰਰਾਸ਼ਟਰੀ ਨਾਮੀ ਖੋਜਕਾਰਾਂ ਦੀ ਮੇਜ਼ਬਾਨੀ ਕਰਦੀ ਹੈ ਅਤੇ ਇਸਦਾ ਮੁਖੀ ਖ਼ੁਦ ਪ੍ਰਧਾਨ ਮੰਤਰੀ ਹੁੰਦਾ ਹੈ|
ਦੋਹਾਂ ਪ੍ਰਧਾਨ ਮੰਤਰੀਆਂ ਨੇ ਰਵਾਇਤੀ ਤੌਰ ’ਤੇ ਨਿੱਘੇ ਆਪਸੀ ਸਬੰਧਾਂ ਦੀ ਸ਼ਲਾਘਾ ਕੀਤੀ ਅਤੇ ਆਪਸੀ ਸਬੰਧਾਂ ਨੂੰ ਉਚੇਰੇ ਪੱਧਰ ਤੱਕ ਲਿਜਾਣ ਲਈ ਲੋੜੀਂਦੇ ਕਦਮ ਚੁੱਕਣ ਦਾ ਫ਼ੈਸਲਾ ਕੀਤਾ|
ਦੌਰੇ ਦੌਰਾਨ, ਪ੍ਰਧਾਨ ਮੰਤਰੀ ਬਾਬਿਸ਼, 19 ਜਨਵਰੀ ਨੂੰ ਨਵੀਂ ਦਿੱਲੀ ਵਿਖੇ ਭਾਰਤ ਦੇ ਰਾਸ਼ਟਰਪਤੀ ਨੂੰ ਮਿਲਣਗੇ| ਉਨ੍ਹਾਂ ਦਾ ਪੁਣੇ ਵਿੱਚ ਕੁਝ ਚੈੱਕ ਕੰਪਨੀਆਂ ਦਾ ਦੌਰਾ ਕਰਨ ਅਤੇ ਪੁਣੇ ਦੀ ਸਿੰਬਿਓਸਿਸ ਯੂਨੀਵਰਸਿਟੀ ਵਿੱਚ ਸੈਂਟਰ ਫਾਰ ਯੋਰਪੀਅਨ ਸਟਡੀਜ਼ ਦਾ ਉਦਘਾਟਨ ਕਰਨ ਦਾ ਵੀ ਪ੍ਰੋਗਰਾਮ ਹੈ।
***
ਏਕੇਟੀ/ਕੇਪੀ
Mr. Andrej Babiš, the Prime Minister of the Czech Republic and I held wide-ranging talks in Gandhinagar. His presence at the Vibrant Gujarat Summit is a great gesture. We discussed bilateral cooperation in defence, transportation and manufacturing. pic.twitter.com/ttVYVcc5Ca
— Narendra Modi (@narendramodi) January 18, 2019