Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਵਾਇਸ ਆਵੑ ਗਲੋਬਲ ਸਾਊਥ ਸਮਿਟ 2023 ਦੇ ਉਦਘਾਟਨੀ ਲੀਡਰਜ਼ ਸੈਸ਼ਨ ਵਿੱਚ ਪ੍ਰਧਾਨ ਮੰਤਰੀ ਦੀ ਸਮਾਪਤੀ ਟਿੱਪਣੀ ਦਾ ਮੂਲ ਪਾਠ


ਐਕਸੀਲੈਂਸੀਜ਼,

ਮੈਂ ਤੁਹਾਡੇ ਗਿਆਨ ਭਰਪੂਰ ਬਿਆਨਾਂ ਲਈ ਤੁਹਾਡਾ ਧੰਨਵਾਦ ਕਰਦਾ ਹਾਂ। ਤੁਹਾਡੀਆਂ ਟਿੱਪਣੀਆਂ ਪਹਿਲੇ ‘ਵੌਇਸ ਆਵੑ ਗਲੋਬਲ ਸਾਊਥ ਸਮਿੱਟ‘ ਦੇ ਅਗਲੇ ਅੱਠ ਸੈਸ਼ਨਾਂ ਲਈ ਮਾਰਗਦਰਸ਼ਨ ਕਰਨਗੀਆਂ। ਤੁਹਾਡੇ ਸ਼ਬਦਾਂ ਤੋਂ ਇਹ ਸਪੱਸ਼ਟ ਹੈ ਕਿ ਵਿਕਾਸਸ਼ੀਲ ਦੇਸ਼ਾਂ ਲਈ ਮਾਨਵਕੇਂਦਰਿਤ ਵਿਕਾਸ ਇੱਕ ਮਹੱਤਵਪੂਰਨ ਤਰਜੀਹ ਹੈ। ਅੱਜ ਦੀ ਦਖਲਅੰਦਾਜ਼ੀ ਨੇ ਉਨ੍ਹਾਂ ਸਾਂਝੀਆਂ ਚੁਣੌਤੀਆਂ ਨੂੰ ਵੀ ਸਾਹਮਣੇ ਲਿਆਂਦਾ ਹੈ ਜੋ ਸਾਡੇ ਮਨਾਂ ਵਿੱਚ ਸਭ ਤੋਂ ਉੱਪਰ ਹਨ। ਇਹ ਮੁੱਖ ਤੌਰ ‘ਤੇ ਸਾਡੀਆਂ ਵਿਕਾਸ ਜ਼ਰੂਰਤਾਂ ਲਈ ਸੰਸਾਧਨਾਂ ਦੀ ਕਮੀ ਅਤੇ ਕੁਦਰਤੀ ਵਾਤਾਵਰਣ ਅਤੇ ਭੂਰਾਜਨੀਤਿਕ ਵਾਤਾਵਰਣ ਦੋਵਾਂ ਵਿੱਚ ਵਧਦੀ ਅਸਥਿਰਤਾ ਨਾਲ ਸਬੰਧਿਤ ਹੈ। ਹਾਲਾਂਕਿਇਹ ਵੀ ਸਪੱਸ਼ਟ ਹੈ ਕਿ ਅਸੀਂ ਵਿਕਾਸਸ਼ੀਲ ਦੇਸ਼ ਹਾਂਪੱਖੀ ਊਰਜਾ ਨਾਲ ਭਰੇ ਹੋਏ ਹਾਂਆਤਮਵਿਸ਼ਵਾਸ ਨਾਲ ਭਰਪੂਰ ਹਾਂ।

 

20ਵੀਂ ਸਦੀ ਵਿੱਚਵਿਕਸਿਤ ਦੇਸ਼ ਆਲਮੀ ਅਰਥਵਿਵਸਥਾ ਦੇ ਚਾਲਕ ਸਨ। ਅੱਜਇਨ੍ਹਾਂ ਵਿੱਚੋਂ ਜ਼ਿਆਦਾਤਰ ਉੱਨਤ ਅਰਥਵਿਵਸਥਾਵਾਂ ਦੀ ਗਤੀ ਹੌਲੀ ਹੋ ਰਹੀ ਹੈ। ਜ਼ਾਹਿਰ ਹੈ ਕਿ 21ਵੀਂ ਸਦੀ ਵਿੱਚ ਗਲੋਬਲ ਵਿਕਾਸ ਸਾਊਥ ਦੇ ਦੇਸ਼ਾਂ ਤੋਂ ਆਵੇਗਾ। ਮੈਨੂੰ ਲੱਗਦਾ ਹੈ ਕਿ ਜੇਕਰ ਅਸੀਂ ਮਿਲ ਕੇ ਕੰਮ ਕਰਦੇ ਹਾਂਤਾਂ ਅਸੀਂ ਇੱਕ ਗਲੋਬਲ ਏਜੰਡਾ ਤੈਅ ਕਰ ਸਕਦੇ ਹਾਂ। ਅੱਜ ਅਤੇ ਕੱਲ੍ਹ ਦੇ ਆਉਣ ਵਾਲੇ ਸੈਸ਼ਨਾਂ ਵਿੱਚਅਸੀਂ ਉਨ੍ਹਾਂ ਕੀਮਤੀ ਵਿਚਾਰਾਂ ਨੂੰ ਹੋਰ ਵਧਾਵਾਂਗੇ ਅਤੇ ਵਿਕਸਿਤ ਕਰਾਂਗੇ ਜੋ ਸਾਡੀ ਅੱਜ ਦੀ ਚਰਚਾ ਤੋਂ ਉੱਭਰ ਕੇ ਸਾਹਮਣੇ ਆਏ ਹਨ। ਸਾਡੀ ਕੋਸ਼ਿਸ਼ ਗਲੋਬਲ ਸਾਊਥ ਲਈ ਐਕਸ਼ਨਪੁਆਇੰਟਾਂ ਨੂੰ ਸਪਸ਼ਟ ਕਰਨ ਦੀ ਹੋਵੇਗੀ – ਦੋਵੇਂ ਕਿ ਅਸੀਂ ਇਕੱਠੇ ਕੀ ਕਰ ਸਕਦੇ ਹਾਂਅਤੇ ਅਸੀਂ ਗਲੋਬਲ ਏਜੰਡੇ ‘ਤੇ ਇਕੱਠੇ ਕੀ ਕਰ ਸਕਦੇ ਹਾਂ। ਗਲੋਬਲ ਸਾਊਥ ਦੀ ਵੌਇਸ ਨੂੰ ਆਪਣਾ ਟੋਨ ਸੈੱਟ ਕਰਨ ਦੀ ਲੋੜ ਹੈ। ਇਕੱਠੇ ਮਿਲ ਕੇਸਾਨੂੰ ਸਾਡੇ ਦੁਆਰਾ ਨਹੀਂ ਬਣਾਏ ਗਏ ਸਿਸਟਮਾਂ ਅਤੇ ਹਾਲਾਤਾਂ ‘ਤੇ ਨਿਰਭਰਤਾ ਦੇ ਚੱਕਰ ਤੋਂ ਮੁਕਤ ਹੋਣ ਦੀ ਜ਼ਰੂਰਤ ਹੈ।

ਮੈਂ ਤੁਹਾਡੇ ਸਮੇਂਮੌਜੂਦਗੀ ਅਤੇ ਕੀਮਤੀ ਟਿੱਪਣੀਆਂ ਲਈ ਇੱਕ ਵਾਰ ਫਿਰ ਤੁਹਾਡਾ ਧੰਨਵਾਦ ਕਰਦਾ ਹਾਂ।

 

ਤੁਹਾਡਾ ਧੰਨਵਾਦ। ਧੰਨਵਾਦ ਜੀ। 

 *********

 

ਡੀਐੱਸ/ਏਕੇ