ਤੁਹਾਡੇ ਪ੍ਰੇਰਣਾਦਾਇਕ ਸ਼ਬਦਾਂ ਲਈ ਧੰਨਵਾਦ! ਇਹ ਸੱਚਮੁੱਚ ਵਿਚਾਰਾਂ ਅਤੇ ਖ਼ਿਆਲਾਂ ਦਾ ਇੱਕ ਉਪਯੋਗੀ ਅਦਾਨ-ਪ੍ਰਦਾਨ ਰਿਹਾ ਹੈ। ਇਹ ਗਲੋਬਲ ਸਾਊਥ ਦੀਆਂ ਸਾਂਝੀਆਂ ਇੱਛਾਵਾਂ ਨੂੰ ਦਰਸਾਉਂਦਾ ਹੈ।
ਇਹ ਸਪਸ਼ਟ ਹੈ ਕਿ ਦੁਨੀਆ ਦੇ ਸਾਹਮਣੇ ਕਈ ਅਹਿਮ ਮੁੱਦਿਆਂ ‘ਤੇ, ਵਿਕਾਸਸ਼ੀਲ ਦੇਸ਼ਾਂ ਦਾ ਨਜ਼ਰੀਆ ਇਕੋ ਜਿਹਾ ਹੈ।
ਇਹ ਸਿਰਫ਼ ਅੱਜ ਰਾਤ ਦੀਆਂ ਚਰਚਾਵਾਂ ਵਿੱਚ ਹੀ ਨਹੀਂ, ਸਗੋਂ ਇਸ ‘ਵਾਇਸ ਆਵ੍ ਦ ਗਲੋਬਲ ਸਾਊਥ ਸਮਿਟ’ ਦੇ ਪਿਛਲੇ ਦੋ ਦਿਨਾਂ ਵਿੱਚ ਵੀ ਦੇਖਿਆ ਗਿਆ।
ਮੈਂ ਇਨ੍ਹਾਂ ਵਿੱਚੋਂ ਕੁਝ ਵਿਚਾਰਾਂ ਨੂੰ ਸੰਖੇਪ ਕਰਨ ਦੀ ਕੋਸ਼ਿਸ਼ ਕਰਨਾ ਚਾਹੁੰਦਾ ਹਾਂ, ਜੋ ਗਲੋਬਲ ਸਾਊਥ ਦੇ ਸਾਰੇ ਦੇਸ਼ਾਂ ਲਈ ਮਹੱਤਵਪੂਰਨ ਹਨ।
ਅਸੀਂ ਸਾਰੇ ਦੱਖਣ-ਦੱਖਣੀ ਸਹਿਯੋਗ ਦੇ ਮਹੱਤਵ ‘ਤੇ ਅਤੇ ਸਮੂਹਕ ਤੌਰ ‘ਤੇ ਗਲੋਬਲ ਏਜੰਡਾ ਨੂੰ ਰੂਪ ਦੇਣ ਲਈ ਸਹਿਮਤ ਹਾਂ।
ਸਿਹਤ ਦੇ ਖੇਤਰ ਵਿੱਚ, ਅਸੀਂ ਰਵਾਇਤੀ ਦਵਾਈ ਨੂੰ ਉਤਸ਼ਾਹਿਤ ਕਰਨ, ਸਿਹਤ ਸੰਭਾਲ ਲਈ ਖੇਤਰੀ ਹੱਬ ਵਿਕਸਿਤ ਕਰਨ, ਅਤੇ ਸਿਹਤ ਪੇਸ਼ੇਵਰਾਂ ਦੀ ਗਤੀਸ਼ੀਲਤਾ ਵਿੱਚ ਸੁਧਾਰ ਕਰਨ ‘ਤੇ ਜ਼ੋਰ ਦਿੰਦੇ ਹਾਂ। ਅਸੀਂ ਡਿਜੀਟਲ ਹੈਲਥ ਸਮਾਧਾਨ ਨੂੰ ਤੇਜ਼ੀ ਨਾਲ ਲਾਗੂਕਰਨ ਦੀ ਸੰਭਾਵਨਾ ਬਾਰੇ ਵੀ ਸੁਚੇਤ ਹਾਂ।
ਸਿੱਖਿਆ ਦੇ ਖੇਤਰ ’ਚ ਅਸੀਂ ਸਾਰੇ ਕਿੱਤਾਮੁਖੀ ਸਿਖਲਾਈ ਵਿੱਚ ਅਤੇ ਦੂਰੋਂ ਸਿੱਖਿਆ ਪ੍ਰਦਾਨ ਕਰਨ ਲਈ ਟੈਕਨੋਲੋਜੀ ਦੀ ਵਰਤੋਂ ਵਿੱਚ, ਖਾਸ ਕਰਕੇ ਦੂਰ-ਦਰਾਜ ਦੇ ਖੇਤਰਾਂ ਵਿੱਚ ਆਪਣੇ ਸਭ ਤੋਂ ਵਧੀਆ ਅਭਿਆਸਾਂ ਨੂੰ ਸਾਂਝਾ ਕਰਨ ਤੋਂ ਲਾਭ ਲੈ ਸਕਦੇ ਹਾਂ।
ਬੈਂਕਿੰਗ ਅਤੇ ਵਿੱਤ ਦੇ ਖੇਤਰ ਵਿੱਚ, ਡਿਜੀਟਲ ਜਨਤਕ ਵਸਤਾਂ ਦੀ ਤੈਨਾਤੀ, ਵਿਕਾਸਸ਼ੀਲ ਦੇਸ਼ਾਂ ਵਿੱਚ ਵਿੱਤੀ ਸਮਾਵੇਸ਼ ਨੂੰ ਵੱਡੇ ਪੈਮਾਨੇ ਅਤੇ ਗਤੀ ਨਾਲ ਵਧਾ ਸਕਦੀ ਹੈ। ਭਾਰਤ ਦੇ ਆਪਣੇ ਤਜਰਬੇ ਨੇ ਇਹ ਦਰਸਾਇਆ ਹੈ।
ਅਸੀਂ ਸਾਰੇ ਕਨੈਕਟੀਵਿਟੀ ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਦੇ ਮਹੱਤਵ ‘ਤੇ ਸਹਿਮਤ ਹਾਂ। ਸਾਨੂੰ ਗਲੋਬਲ ਸਪਲਾਈ ਚੇਨਾਂ ਵਿੱਚ ਵਿਭਿੰਨਤਾ ਲਿਆਉਣ ਦੀ ਵੀ ਜ਼ਰੂਰਤ ਹੈ, ਅਤੇ ਵਿਕਾਸਸ਼ੀਲ ਦੇਸ਼ਾਂ ਨੂੰ ਇਨ੍ਹਾਂ ਮੁੱਲ ਲੜੀਆਂ ਨਾਲ ਜੋੜਨ ਦੇ ਤਰੀਕੇ ਲੱਭਣ ਦੀ ਲੋੜ ਹੈ।
ਵਿਕਾਸਸ਼ੀਲ ਦੇਸ਼ ਇਹ ਮੰਨਣ ਵਿੱਚ ਇਕਜੁੱਟ ਹਨ ਕਿ ਵਿਕਸਤ ਸੰਸਾਰ ਨੇ ਜਲਵਾਯੂ ਵਿੱਤ ਅਤੇ ਟੈਕਨੋਲੋਜੀ ਬਾਰੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਨਹੀਂ ਕੀਤਾ ਹੈ।
ਅਸੀਂ ਇਸ ਗੱਲ ਨਾਲ ਵੀ ਸਹਿਮਤ ਹਾਂ ਕਿ ਉਤਪਾਦਨ ਵਿੱਚ ਨਿਕਾਸ ਨੂੰ ਕੰਟਰੋਲ ਕਰਨ ਤੋਂ ਇਲਾਵਾ, ‘ਵਰਤੋਂ ਅਤੇ ਸੁੱਟੋ‘ ਦੀ ਖਪਤ ਤੋਂ ਦੂਰ ਵੱਧ ਵਾਤਾਵਰਣ ਅਨੁਕੂਲ ਟਿਕਾਊ ਜੀਵਨ ਸ਼ੈਲੀ ਵੱਲ ਵਧਣਾ ਵੀ ਓਨਾ ਹੀ ਅਹਿਮ ਹੈ।
ਇਹ ਭਾਰਤ ਦੀ ‘ਵਾਤਾਵਰਣ ਲਈ ਜੀਵਨ ਸ਼ੈਲੀ‘ ਜਾਂ LiFE ਪਹਿਲ ਦੇ ਪਿੱਛੇ ਕੇਂਦਰੀ ਫਲਸਫਾ ਹੈ – ਜੋ ਧਿਆਨ ਨਾਲ ਖਪਤ ਅਤੇ ਸਰਕੂਲਰ ਅਰਥਵਿਵਸਥਾ ‘ਤੇ ਕੇਂਦ੍ਰਿਤ ਹੈ।
ਮਹਾਮਹਿਮ,
ਇਹ ਸਾਰੇ ਵਿਚਾਰ, ਜੋ ਕਿ ਵਿਆਪਕ ਗਲੋਬਲ ਸਾਊਥ ਦੁਆਰਾ ਸਾਂਝੇ ਕੀਤੇ ਗਏ ਹਨ, ਭਾਰਤ ਨੂੰ ਪ੍ਰੇਰਣਾ ਪ੍ਰਦਾਨ ਕਰਨਗੇ ਕਿਉਂਕਿ ਇਹ ਜੀ-20 ਦੇ ਏਜੰਡਾ ਦੇ ਨਾਲ-ਨਾਲ ਤੁਹਾਡੇ ਸਾਰੇ ਦੇਸ਼ਾਂ ਦੇ ਨਾਲ ਸਾਡੀ ਆਪਣੀ ਵਿਕਾਸ ਸਾਂਝੇਦਾਰੀ ਨੂੰ ਰੂਪ ਦੇਣ ਦੀ ਕੋਸ਼ਿਸ਼ ਕਰਦਾ ਹੈ।
ਇੱਕ ਵਾਰ ਫਿਰ, ਮੈਂ ਵਾਇਸ ਆਵ੍ ਗਲੋਬਲ ਸਾਊਥ ਸਮਿਟ ਦੇ ਅੱਜ ਦੇ ਸਮਾਪਨ ਸੈਸ਼ਨ ਵਿੱਚ ਤੁਹਾਡੀ ਦਿਆਲਤਾ ਭਰਪੂਰ ਮੌਜੂਦਗੀ ਲਈ ਤੁਹਾਡਾ ਧੰਨਵਾਦ ਕਰਨਾ ਚਾਹਾਂਗਾ।
ਤੁਹਾਡਾ ਧੰਨਵਾਦ। ਧੰਨਵਾਦ।
*********
ਡੀਐੱਸ/ਐੱਸਟੀ/ਏਕੇ
"Voice of Global South Summit" has seen fruitful deliberations. My remarks at the closing ceremony. https://t.co/qoGyiHroKl
— Narendra Modi (@narendramodi) January 13, 2023
We all agree on the importance of South-South Cooperation and collectively shaping the global agenda. pic.twitter.com/23cu1uqz8l
— PMO India (@PMOIndia) January 13, 2023
— PMO India (@PMOIndia) January 13, 2023
— PMO India (@PMOIndia) January 13, 2023
India’s ‘Lifestyle For Environment’ or LiFE initiative focuses on mindful consumption and circular economy. pic.twitter.com/A1YG9oL8Ll
— PMO India (@PMOIndia) January 13, 2023